ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਨਦੀਨਾਂ ਦੀ ਰੋਕਥਾਮ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ।

ਵੱਟਾਂ ਉਪਰ ਕਪਾਹ ਬੀਜਣ ਵਾਲੀ ਮਸ਼ੀਨ ਨਾਲ ਬਿਜਾਈ: ਕਪਾਹ ਬੀਜਣ ਵਾਲੀ ਮਸ਼ੀਨ ਨਾਲ ਵੱਟਾਂ ਉਪਰ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਖੇਲਾਂ ਰਾਹੀਂ ਪਾਣੀ ਦਿਤਾ ਜਾ ਸਕਦਾ ਹੈ। ਇਸ ਨਾਲ ਪਾਣੀ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਝਾੜ ਤੇ ਵੀ ਕੋਈ ਬੁਰਾ ਅਸਰ ਨਹੀਂ ਪੈਂਦਾ।

ਪਨੀਰੀ ਰਾਹੀਂ ਬੂਟਿਆਂ ਦੀ ਗਿਣਤੀ ਪੂਰੀ: ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ। ਪਲਾਸਟਿਕ ਦੇ ਲਿਫ਼ਾਫ਼ਿਆਂ (੪" ਣ ੬") ਵਿੱਚ ਮਿੱਟੀ ਅਤੇ ਰੂੜੀ ਬਰਾਬਰ ਅਨੁਪਾਤ ਦੇ ਮਿਸ਼ਰਣ ਨਾਲ ਭਰ ਕੇ ਪਨੀਰੀ ਉਗਾਉ।

ਨਦੀਨਾਂ ਦੀ ਰੋਕਥਾਮ: ਦੋ ਤੋਂ ਤਿੰਨ ਗੋਡੀਆਂ ਕਾਫ਼ੀ ਹਨ। ਨਦੀਨਾਂ ਦੇ ਨਾਸ਼ ਲਈ ਪਹਿਲੀ ਗੋਡੀ, ਪਹਿਲੇ ਪਾਣੀ ਤੋਂ ਪਹਿਲਾਂ ਕਰੋ। ਇਸ ਕੰਮ ਲਈ ਪਹੀਏ ਵਾਲੀ ਤ੍ਰਿਫਾਲੀ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਜਾਂ ਬਲਦਾਂ ਨਾਲ ਚੱਲਣ ਵਾਲੀ ਤ੍ਰਿਫਾਲੀ ਦੀ ਵਰਤੋਂ ਵੀ ਛੋਟੀ ਫ਼ਸਲ ਵਿਚ ਕੀਤੀ ਜਾ ਸਕਦੀ ਹੈ। ਟੀਂਡੇ ਪੈਣ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਨਾ ਕਰੋ। ਕਪਾਹ ਵਿੱਚ ਨਦੀਨਾਂ ਦੀ ਰਸਾਇਣਾਂ ਨਾਲ ਰੋਕਥਾਮ ਸਸਤੀ ਅਤੇ ਸੌਖੀ ਹੈ। ਖਾਸ ਤੌਰ ਤੇ ਇਟਸਿਟ/ਚੁਪੱਤੀ ਅਤੇ ਮਧਾਣਾ/ਮੱਕੜਾਂ ਨੂੰ ਕਾਬੂ ਕਰਨ ਲਈ ਨਰਮਾ ਬੀਜਣ ਤੋਂ ਪਹਿਲਾਂ ਟਰੈਫਲਿਨ ੪੮ ਤਾਕਤ/ਸ਼ਕਤੀਮਾਨ ਟ੍ਰਾਈਫਲੂਰੈਕਸ ੪੮ ਤਾਕਤ ਨੂੰ ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤਿਆਰ ਕੀਤੇ ਖੇਤ ਵਿਚ ਛਿੜਕੋ ਅਤੇ ਇਸ ਨੂੰ ਖੇਤ ਦੀ ੨ - ੩ ਸੈਂਟੀਮੀਟਰ ਦੀ ਉਪਰਲੀ ਤਹਿ ਵਿਚ ਮਿਲਾ ਦਿਉ ਜਾਂ ਸਟੌਂਪ ੩੦ ਈ ਸੀ ਇਕ ਲਿਟਰ ਪ੍ਰਤੀ ਏਕੜ ਫ਼ਸਲ ਜੰਮਣ ਤੋਂ ਪਹਿਲਾਂ ਬਿਜਾਈ ਦੇ ੨੪ ਘੰਟੇ ਅੰਦਰ ਛਿੜਕੋ। ਛਿੜਕਾਅ ਤੋਂ ੫ - ੬ ਹਫ਼ਤੇ ਬਾਅਦ ਨਦੀਨ ਜੰਮਣੇ ਸ਼ੁਰੂ ਹੁੰਦੇ ਹਨ। ਬਿਜਾਈ ਤੋਂ ੪੫ ਦਿਨ ਬਾਅਦ ਇਕ ਗੋਡੀ ਨਾਲ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਦਵਾਈ ਨੂੰ ੨੦੦ - ੨੫੦ ਲਿਟਰ ਪਾਣੀ ਵਿਚ ਘੋਲ ਕੇ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਵਾਲੇ ਨੈਪਸੈਕ ਪਿੱਠੂ ਪੰਪ ਨਾਲ ਇਕਸਾਰ ਛਿੜਕਾਅ ਕਰੋ। ਨਦੀਨ ਨਾਸ਼ਕ ਦਾ ਛਿੜਕਾਅ ਫਲੈਟ ਫੈਨ ਨੋਜ਼ਲ ਵਾਲੇ ਟਰੈਕਟਰ ਵਾਲੇ ਪੰਪ ਨਾਲ ਵੀ ਹੋ ਸਕਦਾ ਹੈ। ਗੋਡੀ ਦੇ ਬਦਲ ਵਿਚ ਬਾਅਦ ਉਗੇ ਨਦੀਨਾਂ ਨੂੰ ਕਾਬੂ ਕਰਨ ਲਈ ਗਰੈਮਕਸੋਨ (ਪੈਰਾਕੁਐਟ) ੫੦੦ ਮਿਲੀਲਿਟਰ/ਏਕੜ ਜਾਂ ਰਾਊਂਡਅਪ/ਗਲਾਈਸਿਲ ੧.੦ ਲਿਟਰ ਜਾਂ ਐਕਸਲ ਮੈਰਾ ੭੧ ਤਾਕਤ ੬੦੦ ਗ੍ਰਾਮ/ਏਕੜ ੧੦੦ ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ ੬ - ੮ ਹਫ਼ਤੇ ਬਾਅਦ ਜਦੋਂ ਫ਼ਸਲ ਦਾ ਕੱਦ ਤਕਰੀਬਨ ੪੦ - ੪੫ ਸੈਂਟੀਮੀਟਰ ਹੋਵੇ, ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉਪਰ ਸਿੱਧਾ ਛਿੜਕਾ ਕਰੋ।

ਇਸ ਤਰ੍ਹਾਂ ਛਿੜਕਾ ਕਰਨ ਲਈ ਫਲੈਟ ਫੈਨ ਨੋਜ਼ਲ ਵਰਤੋ ਤੇ ਨਾਲੀ ਨੂੰ ਸਪਰੇ ਸਮੇਂ ਧਰਤੀ ਤੋਂ ੧੫ - ੨੦ ਸੈਂਟੀਮੀਟਰ ਦੀ ਉਚਾਈ ਤੇ ਰੱਖੋ ਜਾਂ ਸੁਰੱਖਿਅਤ ਹੁੱਡ ਦੀ ਵਰਤੋਂ ਕਰੋ। ਛਿੜਕਾ ਵਾਲੇ ਦਿਨ ਤੇਜ਼ ਹਵਾ ਨਾ ਵਗਦੀ ਹੋਵੇ। ਇਨ੍ਹਾਂ ਦਵਾਈਆਂ ਨੂੰ ਫ਼ਸਲ ਉੱਪਰ ਪੈਣ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਇਹ ਦਵਾਈਆਂ ਅਚੋਣਸ਼ੀਲ ਹੋਣ ਕਰਕੇ ਸਾਰੇ ਹਰੇ ਪੌਦਿਆਂ ਨੂੰ ਮਾਰ ਸਕਦੀਆਂ ਹਨ ਪ੍ਰੰਤੂ ਭੂਰੇ ਤਣੇ ਉਪਰ ਇਹ ਨੁਕਸਾਨ ਨਹੀਂ ਕਰਦੀਆਂ। ਜਿਨ੍ਹਾਂ ਖੇਤਾਂ ਵਿਚ ਬਹੁ ਰੁੱਤੇ ਨਦੀਨਾਂ ਦੀ ਸਮੱਸਿਆ ਹੋਵੇ ਉਥੇ ਗਲਾਈਫੋਸੇਟ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨ ਪਹਿਲਾ ਪਾਣੀ ਲਾਉਣ ਪਿਛੋਂ ਜਾਂ ਮੀਂਹ ਪੈਣ ਤੇ ਉੱਗਦੇ ਹਨ ਉਥੇ ਇਕ ਲਿਟਰ ਪ੍ਰਤੀ ਏਕੜ ਸਟੌਂਪ ਦਾ ਛਿੜਕਾਅ ਬਿਜਾਈ ਤੋਂ ੩੦-੩੫ ਦਿਨਾਂ ਪਿਛੋਂ ਪਾਣੀ ਲਾਉਣ ਤੋਂ ਬਾਅਦ ਚੰਗੇ ਵੱਤਰ ਵਿਚ ਕਰੋ। ਜੇਕਰ ਕੁਝ ਨਦੀਨ ਪਹਿਲਾਂ ਦੇ ਉੱਗੇ ਹੋਣ ਤਾਂ ਉਨ੍ਹਾਂ ਨੂੰ ਸਟੌਂਪ ਛਿੜਕਾਅ ਤੋਂ ਪਹਿਲਾਂ ਗੋਡੀ ਕਰਕੇ ਕੱਢ ਦਿਉ, ਕਿਉਂਕਿ ਵੱਡੇ ਨਦੀਨਾਂ ਨੂੰ ਇਹ ਜ਼ਹਿਰ ਨਹੀਂ ਮਾਰਦੀ। ਨਦੀਨ ਨਾਸ਼ਕ ਦੇ ਚੰਗੇ ਅਸਰ ਲਈ ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰੋ। ਖੇਤ ਰਹਿੰਦ-ਖੂੰਹਦ ਅਤੇ ਢੀਮਾਂ ਤੋਂ ਰਹਿਤ ਹੋਵੇ। ਨਦੀਨ ਨਾਸ਼ਕ ਦੇ ਛਿੜਕਾਅ ਸਮੇਂ ਖੇਤ ਵਿਚ ਵੱਤਰ ਕਾਫ਼ੀ ਹੋਣੀ ਚਾਹੀਦੀ ਹੈ। ਛਿੜਕਾਅ ਸਵੇਰ ਸਮੇਂ ਜਾਂ ਸ਼ਾਮ ਨੂੰ ਕਰੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.08383233533
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top