ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਦੋਗਲਾ ਬੀਜ ਤਿਆਰ ਕਰਨ ਦੀ ਵਿਧੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦੋਗਲਾ ਬੀਜ ਤਿਆਰ ਕਰਨ ਦੀ ਵਿਧੀ

ਦੋਗਲਾ ਬੀਜ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ।

ਇਸ ਲਈ ਪਹਿਲਾ ਕੰਮ ਹੈ ਕਿ ਜਿਹੜੀ ਵੀ ਦੋਗਲੀ ਕਿਸਮ ਦਾ ਬੀਜ ਤਿਆਰ ਕਰਨਾ ਹੈ ਉਸ ਦੇ ਦੋਵਾਂਮਾਪਿਆਂ ਦਾ ਬੀਜ ਹਾਸਲ ਕੀਤਾ ਜਾਵੇ। ਇਹ ਬੀਜ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਪ੍ਰਾਪਤ ਕਰੋ। ਦੋਗਲਾ ਬੀਜ ਤਿਆਰ ਕਰਨ ਵਾਲਾ ਖੇਤ ਕਪਾਹ ਦੇ ਹੋਰ ਖੇਤਾਂ ਤੋਂ ਘੱਟੋ-ਘੱਟ ੫੦ ਮੀਟਰ ਦੂਰ ਹੋਣਾ ਚਾਹੀਦਾ ਹੈ। ਦੋਵੇਂ ਮਾਪਿਆਂ ਵਿਚਕਾਰ ਵੀ ਇਹ ਦੂਰੀ ੫ ਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇੱਕ ਏਕੜ ਰਕਬੇ ਵਿਚ ੬ ਕਨਾਲ ਰਕਬੇ ਵਿਚ ਮਾਦਾ (ਡੀ ਐਸ - ੫) ਦੀ ਬਿਜਾਈ ਕਰੋ ਅਤੇ ਦੋ ਕਨਾਲ ਰਕਬੇ ਵਿਚ ਨਰ (ਐਲ ਡੀ ੬੯੪ ਫ਼ਐੱਚ ਡੀ ੪੦੨) ਦੀ ਬਿਜਾਈ ਕਰੋ।

ਮਾਪੇ ਬੀਜ ਦੀ ਮਾਤਰਾ (ਕਿਲੋ ਪ੍ਰਤੀ ਏਕੜ)

ਬੂਟਿਆਂ ਵਿਚਕਾਰ ਵਿੱਥ (ਸੈਂਟੀਮੀਟਰ)

ਡੀ ਐਸ (ਮਾਦਾ) . ੬੭.x ੪੫
ਐੱਚ ਡੀ ੪੦੨ (ਨਰ) . ੬੭.x ੪੫

ਮਾਦਾ ਦੇ ਹਰ ਦੋ ਸਿਆੜਾਂ ਪਿਛੋਂ ਇਕ ਸਿਆੜ ਖਾਲੀ ਛੱਡ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਪਰ ਪਰਾਗਣ ਕਰਨ ਵੇਲੇ ਸੌਖ ਰਹਿੰਦੀ ਹੈ ਅਤੇ ਦੋਗਲਾ ਬੀਜ ਜ਼ਿਆਦਾ ਬਣਦਾ ਹੈ

ਬੂਟਿਆਂ ਦੀ ਛਾਂਟੀ: ਮਾਦਾ ਬੂਟਿਆਂ ਵਿਚੋਂ ਪਰਾਗਕਣਾਂ ਵਾਲੇ ਬੂਟਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਪੁੱਟ ਦੇਣਾ ਬਹੁਤ ਜ਼ਰੂਰੀ ਹੈ ਇਸ ਲਈ ਹਰੇਕ ਬੂਟੇ ਤੇ ਜਦੋਂ ਪਹਿਲਾ ਫੁੱਲ ਖਿੜੇ, ਉਸਦੇ ਪਰਾਗਕੋਸ਼ਾਂ (ਪੋਲਨ) ਨੂੰ ਧਿਆਨ ਨਾਲ ਦੇਖਿਆ ਜਾਂਦਾ ਹੈ ਜੇਕਰ ਫੁੱਲ ਖੱਸੀ ਹੋਵੇ ਤਾਂ ਉਸ ਬੂਟੇ ਨੂੰ ਪਹਿਚਾਣ ਲਈ ਲੇਬਲ ਬੰਨ੍ਹ ਦਿੱਤਾ ਜਾਂਦਾ ਹੈ ਪਰ ਜੇ ਉਸ ਵਿਚ ਪਰਾਗ ਕਣ ਬਣਦੇ ਹੋਣ ਤਾਂ ਉਸ ਨੂੰ ਉਸੇ ਵਕਤ ਪੱਟ ਕੇ ਖੇਤ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ ਅਜਿਹਾ ਕਰਨ ਨਾਲ ਖੇਤ ਵਿਚ ਸਿਰਫ ਮਾਦਾ ਕਿਸਮ ਦੇ ਖੱਸੀ ਬੂਟੇ ਹੀ ਰਹਿ ਜਾਣਗੇ ਅਤੇ ਉਨ੍ਹਾਂ ਤੇ ਦੋਗਲਾ ਬੀਜ ਤਿਆਰ ਕੀਤਾ ਜਾ ਸਕੇਗਾ

ਬੀਜ ਬਣਾਉਣ ਦੀ ਵਿਧੀ: ਦੋਗਲਾ ਬੀਜ ਤਿਆਰ ਕਰਨ ਲਈ ਪਰਾਗਕਣ ਐੱਚ ਡੀ ੪੦੨ ਦੇ ਤਾਜੇ ਖਿੜੇ ਫੁੱਲਾਂ ਤੋਂ ਲਏ ਜਾਂਦੇ ਹਨ ਪਰ-ਪਰਾਗਣ ਲਈ ਨਰ ਫੁੱਲਾਂ ਦੇ ਪਰਾਗਕੋਸ਼ਾਂ ਨੂੰ ਡੀ ਐਸ - ਦੇ ਤਾਜ਼ੇ ਖਿੜੇ ਖੱਸੀ ਫੁੱਲਾਂ ਦੇ ਸਟਿਗਮਾ ਉਤੇ ਰਗੜਿਆ ਜਾਂਦਾ ਹੈ ਇੱਕ ਨਰ ਫੁੱਲ ਦੇ ਪਰਾਗਕਣ - ਖੱਸੀ ਫੁੱਲਾਂ ਲਈ ਕਾਫੀ ਹੁੰਦਾ ਹੈ ਪਰ-ਪਰਾਗਣ ਦਾ ਕੰਮ ਸਵੇਰੇ ਤੋਂ ੧੧ ਵਜੇ ਤੱਕ ਕਰਨਾ ਚਾਹੀਦਾ ਹੈ ਪਰਾਗਣੀ ਟੀਂਡਿਆਂ ਦੀ ਪਹਿਚਾਣ ਰੱਖਣ ਲਈ ਫੁੱਲ ਦੀ ਡੰਡੀ ਨੂੰ ਧਾਗਾ ਬੰਨ੍ਹ ਦਿਓ ਸਿਹਤਮੰਦ ਬੀਜ ਤਿਆਰ ਕਰਨ ਲਈ ਖੱਸੀ ਬੂਟਿਆਂ ਤੋਂ ਆਪਣੇ ਆਪ ਬਣੇ ਟੀਂਡੇ ਤੋੜ ਦੇਣੇ ਚਾਹੀਦੇ ਹਨ ਦੋਗਲਾ ਬੀਜ ਤਿਆਰ ਕਰਨਾ ਕਾਫੀ ਮਹਿੰਗਾ ਪੈਂਦਾ ਹੈ ਇਸ ਲਈ ਨਦੀਨਾਂ, ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਹੁਤ ਜਰੂਰੀ ਹੈ ਤਾਂ ਕਿ ਪਰ ਪਰਾਗਣ ਕੀਤੇ ਵੱਧ ਤੋਂ ਵੱਧ ਟੀਂਡੇ ਬਚ ਜਾਣ ਅਤੇ ਜ਼ਿਆਦਾ ਦੋਗਲਾ ਬੀਜ ਤਿਆਰ ਕੀਤਾ ਜਾ ਸਕੇ ਫੁੱਲ ਅਤੇ ਟੀਂਡੇ ਪੈਣ ਵੇਲੇ ਫ਼ਸਲ ਨੂੰ ਸੋਕਾ ਨਹੀਂ ਲੱਗਣ ਦੇਣਾ ਨਹੀਂ ਤਾਂ ਫੁੱਲ ਅਤੇ ਡੋਡੀਆਂ ਝੜ ਜਾਂਦੀਆਂ ਹਨ

ਚੁਗਾਈ, ਸਟੋਰ ਕਰਨਾ ਅਤੇ ਵੇਲਾਈ: ਪਰ-ਪਰਾਗਣ ਨਾਲ ਪ੍ਰਾਪਤ ਕੀਤੇ ਟੀਂਡਿਆਂ ਤੋਂ ਪ੍ਰਾਪਤ ਹੋਈ ਕਪਾਹ ਨੂੰ ਚੁੱਗ ਕੇ ਵੱਖਰਾ ਰੱਖੋ ਇਸ ਦੀ ਵੇਲਾਈ ਤੋਂ ਬਾਅਦ ਬੀਜ ਨੂੰ ਕਿਸੇ ਕੱਪੜੇ ਦੀ ਥੈਲੀ ਜਾਂ ਬੋਰੀ ਵਿਚ ਪਾ ਕੇ ਲੇਬਲ ਲਾ ਦਿਉ ਅਤੇ ਸਾਫ ਅਤੇ ਖੁਸ਼ਕ ਥਾਂ ਰੱਖੋ। ਅਗਲੇ ਸਾਲ ਬੀਜਣ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਅਤੇ ਉੱਗਣ ਸ਼ਕਤੀ ਨੂੰ ਪਰਖ ਲਵੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.09714285714
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top