ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਕਪਾਹ ਉੱਨਤ ਕਿਸਮਾਂ ਬਾਰੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਪਾਹ ਉੱਨਤ ਕਿਸਮਾਂ ਬਾਰੇ ਜਾਣਕਾਰੀ

ਕਪਾਹ ਉੱਨਤ ਕਿਸਮਾਂ ਬਾਰੇ ਜਾਣਕਾਰੀ ਦਿੰਦਾ ਹੈ।

ਨਰਮਾ

ਆਰ ਸੀ ਐਚ ੬੫੦ ਬੀ ਜੀ (੨੦੧੪):

ਇਹ ਨਰਮੇ ਦੀ ਵਧੇਰੇ ਝਾੜ ਦੇਣ ਵਾਲੀ ਬੋਲਗਾਰਡ ਦੀ ਨਵੀਂ ਦੋਗਲੀ ਕਿਸਮ ਹੈ। ਇਹ ਅਮਰੀਕਨ, ਚਿਤਕਬਰੀ, ਗੁਲਾਬੀ ਅਤੇ ਤੰਬਾਕੂ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਮੋਟੇ (ਔਸਤਨ ੪.੫ ਗ੍ਰਾਮ) ਹੁੰਦੇ ਹਨ। ਇਸ ਦੇ ਰੇਸ਼ੇ ਦੀ ਲੰਬਾਈ ੨੫.੫ ਮਿਲੀਮੀਟਰ ਅਤੇ ਵਲਾਈ ਦੀ ਦਰ ੩੪.੧ ਪ੍ਰਤੀਸ਼ਤ ਹੈ। ਇਹ ਪੈਰਾਵਿਲਟ ਨੂੰ ਸਹਿਣਸ਼ੀਲਤਾ ਰੱਖਦੀ ਹੈ। ਇਸ ਦਾ ਔਸਤਨ ਝਾੜ ੯.੫ ਕੁਇੰਟਲ ਪ੍ਰਤੀ ਏਕੜ ਹੈ।

ਐਨ ਸੀ ਐਸ ੮੫੫ ਬੋਲਗਾਰਡ (੨੦੧੩):

ਇਹ ਵਧੇਰੇ ਝਾੜ ਦੇਣ ਵਾਲੀ ਬੋਲਗਾਰ ਦੀ ਨਵੀਂ ਦੋਗਲੀ ਕਿਸਮ ਹੈ। ਇਹ ਅਮਰੀਕਨ, ਚਿਤਕਵਰੀ, ਗੁਲਾਬੀ ਅਤੇ ਤੰਬਾਕੂ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਹਰੇ ਰੰਗ ਦੇ ਚੌੜੇ ਪੱਤੇ ਅਤੇ ਚਿੱਟੇ ਰੰਗ ਦੇ ਫੁੱਲ ਹੁੰਦੇ ਹਨ। ਇਹ ਲੰਬੇ ਰੇਸ਼ੇ ਵਾਲੀ ਕਿਸਮ (੨੮.੫ ਮਿਲੀਲਿਟਰ) ਹੈ। ਜਿਸ ਦਾ ਰੂੰ ਦਾ ਕੱਸ ੩੫.੬ ਪ੍ਰਤੀਸ਼ਤ ਹੁੰਦਾ ਹੈ। ਇਸ ਦੇ ਟੀਂਡੇ ਦਾ ਵਜ਼ਨ ੩.੮ ਗ੍ਰਾਮ ਹੁੰਦਾ ਹੈ ਅਤੇ ਔਸਤ ਝਾੜ ੯.੭ ਕੁਇੰਟਲ ਪ੍ਰਤੀ ਏਕੜ ਹੈ।

ਅੰਕੁਰ ੩੦੨੮ ਬੋਲਗਾਰਡ (੨੦੧੨):

ਇਹ ਵਧੇਰੇ ਝਾੜ ਦੇਣ ਵਾਲੀ ਬੋਲਗਾਰਡ ਦੀ ਨਵੀਂ ਦੋਗਲੀ ਕਿਸਮ ਹੈ। ਇਹ ਅਮਰੀਕਨ, ਚਿਤਕਬਰੀ, ਗੁਲਾਬੀ ਅਤੇ ਤੰਬਾਕੂ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਪੱਤਾ ਮਰੋੜ ਬਿਮਾਰੀ ਅਤੇ ਪੈਰਾਵਿਲਟ ਨੂੰ ਸ਼ਹਿਣਸ਼ੀਲਤਾ ਰੱਖਦੀ ਹੈ। ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੇ ਰੇਸ਼ੇ ਦੀ ਲੰਬਾਈ ੩੧.੩ ਮਿਲੀਮੀਟਰ ਅਤੇ ਵਲਾਈ ਦੀ ਦਰ ੩੧.੪ ਪ੍ਰਤੀਸ਼ਤ ਹੈ। ਇਸ ਦਾ ਔਸਤ ਝਾੜ ੯.੭ ਕੁਇੰਟਲ ਪ੍ਰਤੀ ਏਕੜ ਹੈ।

ਐਮ ਆਰ ਸੀ ੭੦੧੭ ਬੋਲਗਾਰਡ (੨੦੧੦):

ਇਹ ਵਧੇਰੇ ਝਾੜ ਦੇਣ ਵਾਲੀ ਬੋਲਗਾਰਡ ਦੀ ਦੋਗਲੀ ਕਿਸਮ ਹੈ। ਇਹ ਅਮਰੀਕਨ, ਚਿਤਕਬਰੀ, ਗੁਲਾਬੀ ਅਤੇ ਤੰਬਾਕੂ ਸੁੰਡੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਹ ਪੱਤਾ ਮਰੋੜ ਬਿਮਾਰੀ ਅਤੇ ਪੈਰਾਵਿਲਟ ਨੂੰ ਸਹਿਣਸ਼ੀਲਤਾ ਰੱਖਦੀ ਹੈ। ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਦਾ ਔਸਤ ਵਜ਼ਨ ੪.੩ ਗ੍ਰਾਮ ਹੈ। ਇਸ ਦੇ ਰੇਸ਼ੇ ਦੀ ਲੰਬਾਈ ੨੯.੭ ਮਿਲੀਮੀਟਰ ਅਤੇ ਰੂੰ ਦਾ ਕਸ ੩੩.੬ ਪ੍ਰਤੀਸ਼ਤ ਹੁੰਦਾ ਹੈ। ਇਹ ੧੬੦ - ੧੭੦ ਦਿਨਾਂ ਵਿੱਚ ਪੱਕ ਕੇ ੧੦.੪ ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਐਮ. ਆਰ. ਸੀ. ੭੦੩੧ ਬੋਲਗਾਰਡ (੨੦੧੦):

ਇਹ ਵੀ ਵਧੇਰੇ ਝਾੜ ਦੇਣ ਵਾਲੀ ਬੋਲਗਾਰਡ ਦੀ ਦੋਗਲੀ ਕਿਸਮ ਹੈ। ਇਹ ਅਮਰੀਕਨ, ਚਿਤਕਬਰੀ, ਗੁਲਾਬੀ ਅਤੇ ਤੰਬਾਕੂ ਸੁੰਡੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਹ ਪੱਤਾ ਮਰੋੜ ਬਿਮਾਰੀ ਅਤੇ ਪੈਰਾਵਿਲਟ ਨੂੰ ਸਹਿਣਸ਼ੀਲਤਾ ਰੱਖਦੀ ਹੈ। ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੇ ਰੇਸ਼ੇ ਦੀ ਲੰਬਾਈ ੨੯.੪ ਮਿਲੀਮੀਟਰ ਅਤੇ ਰੂੰ ਦਾ ਕਸ ੩੩.੪ ਪ੍ਰਤੀਸ਼ਤ ਹੁੰਦਾ ਹੈ। ਇਸ ਦੇ ਟੀਂਡੇ ਮੋਟੇ (੪.੨ ਗ੍ਰਾਮ) ਅਤੇ ਵਧੀਆ ਖੜਾਅ ਵਾਲੇ ਹਨ ਅਤੇ ਇਸ ਦਾ ਔਸਤ ਝਾੜ ੯.੮ ਕੁਇੰਟਲ ਪ੍ਰਤੀ ਏਕੜ ਹੈ।

ਐਲ ਐੱਚ ਐੱਚ ੧੪੪ (੧੯੯੮):

ਇਹ ਪੱਤਾ ਮਰੋੜ ਬਿਮਾਰੀ ਨੂੰ ਸਹਿਣ-ਸ਼ਕਤੀ ਰੱਖਣ ਵਾਲੀ ਨਰਮੇ ਦੀ ਦੋਗਲੀ ਕਿਸਮ ਹੈ। ਇਸ ਦੇ ਪੱਤੇ ਭਿੰਡੀ ਵਰਗੇ ਨੋਕਦਾਰ ਅਤੇ ਡੂੰਘੇ ਕਟਾਵਾਂ ਵਾਲੇ ਹੁੰਦੇ ਹਨ। ਇਸਨੂੰ ੩ ਤੋਂ ੪ ਮੋਟੀਆਂ ਟਹਿਣੀਆਂ ਅਤੇ ੨੦ ਤੋਂ ੨੫ ਫ਼ਲਦਾਰ ਟਹਿਣੀਆਂ ਲੱਗਦੀਆਂ ਹਨ। ਇਸ ਦੇ ਟੀਂਡੇ ਮੋਟੇ (ਔਸਤਨ ੫.੫ ਗ੍ਰਾਮ) ਤੇ ਬੀਜ ਦੇ ੧੦੦ ਦਾਣਿਆਂ ਦਾ ਭਾਰ ੧੦.੨ ਗ੍ਰਾਮ ਹੈ। ਇਸਨੂੰ ਝੁਲਸ ਰੋਗ ਵੀ ਘੱਟ ਪੈਂਦਾ ਹੈ। ਇਹ ੧੮੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਰੇਸ਼ੇ ਦੀ ਲੰਬਾਈ ੨੮.੮ ਮਿਲੀਮੀਟਰ ਤੇ ਰੂੰ ਦਾ ਕਸ ੩੩ ਪ੍ਰਤੀਸ਼ਤ ਹੈ। ਇਹ ੪੦ ਕਾਊਂਟ ਦੀ ਕਤਾਈ ਲਈ ਢੁਕਵੀਂ ਹੈ। ਇਸ ਦਾ ਔਸਤ ਝਾੜ ੭.੬ ਕੁਇੰਟਲ ਨਰਮਾ ਪ੍ਰਤੀ ਏਕੜ ਹੈ।

ਐਫ਼ ੨੨੨੮ (੨੦੧੫):

ਇਹ ਨਰਮੇ ਦੀ ਵਧੇਰੇ ਝਾੜ ਦੇਣ ਵਾਲੀ ਨਵੀਂ ਕਿਸਮ ਹੈ। ਇਸ ਦੇ ਪੌਦੇ ਦੇ ਮੁੱਢੋਂ ੨-੩ ਮੁੱਖ ਸ਼ਾਖਾਵਾਂ ਨਿਕਲਦੀਆਂ ਹਨ ਜਿੰਨ੍ਹਾਂ ਉੱਤੇ ੨੨-੨੬ ਟਾਹਣੀਆਂ ਨੂੰ ਫ਼ਲ ਪੈਂਦਾ ਹੈ। ਪੌਦੇ ਦੀ ਔਸਤ ਉਚਾਈ ੧੭੦ ਸੈਂਟੀਮੀਟਰ ਹੁੰਦੀ ਹੈ। ਇਸ ਕਿਸਮ ਦੇ ਪੱਤੇ ਹਲਕੇ ਹਰੇ ਰੰਗ ਦੇ ਅਤੇ ਚੌੜੇ ਹੁੰਦੇ ਹਨ। ਇਸ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਮੋਟੇ (੩.੮ ਗ੍ਰਾਮ) ਅਤੇ ਵਧੀਆ ਖਿੜਾਅ ਵਾਲੇ ਹਨ। ਇਸ ਦੇ ਰੇਸ਼ੇ ਦੀ ਲੰਬਾਈ ੨੯.੦ ਮਿਲੀਲਿਟਰ ਅਤੇ ਰੂੰ ਦਾ ਕਸ ੩੪.੪ ਪ੍ਰਤੀਸ਼ਤ ਹੁੰਦਾ ਹੈ। ਇਹ ਕਿਸਮ ਲਗਭਗ ੧੮੦ ਦਿਨਾਂ ਵਿੱਚ ਪੱਕ ਕੇ ੭.੪ ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ।

ਐਫ਼ ੨੩੮੩ (੨੦੧੫):

ਇਹ ਨਰਮੇ ਦੀ ਵਧੇਰੇ ਝਾੜ ਦੇਣ ਵਾਲੀ ਨਵੀਂ ਕਿਸਮ ਹੈ ਜੋ ਕਿ ਨਮਰੇ ਦੀ ਸੰਘਣੀ ਬਿਜਾਈ ਲਈ ਢੁੱਕਵੀਂ ਹੈ। ਇਸ ਕਿਸਮ ਦੇ ਹਰੇ ਰੰਗ ਦੇ ਭਿੰਡੀ ਵਰਗੇ ਪੱਤੇ ਅਤੇ ਚਿੱਟੇ ਰੰਗ ਦੇ ਫੁੱਲ ਹੁੰਦੇ ਹਨ। ਇਹ ਕਿਸਮ ਲਗਭਗ ੧੬੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਉਚਾਈ ੧੨੫ ਸੈਂਟੀਮੀਟਰ ਹੁੰਦੀ ਹੈ। ਇਸ ਦੇ ਰੇਸ਼ੇ ਦੀ ਲੰਬਾਈ ੨੬.੧ ਮਿਲੀਲਿਟਰ ਅਤੇ ਵਲਾਈ ਦੀ ਦਰ ੩੪.੧ ਪ੍ਰਤੀਸ਼ਤ ਹੈ। ਇਸ ਦਾ ਔਸਤਨ ਝਾੜ ੭.੯ ਕੁਇੰਟਲ ਪ੍ਰਤੀ ਏਕੜ ਹੈ।

ਐਲ ਐੱਚ ੨੧੦੮ (੨੦੧੩):

ਇਹ ਵਧੇਰੇ ਝਾੜ ਦੇਣ ਵਾਲੀ ਨਵੀਂ ਕਿਸਮ ਹੈ। ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੇ ਰੇਸ਼ੇ ਦੀ ਲੰਬਾਈ ੨੭.੯ ਮਿਲੀਮੀਟਰ ਅਤੇ ਰੂੰ ਦਾ ਕਸ ੩੪.੮ ਪ੍ਰਤੀਸ਼ਤ ਹੁੰਦਾ ਹੈ। ਇਹ ੧੬੫ - ੧੭੦ ਦਿਨਾਂ ਵਿੱਚ ਪੱਕ ਕੇ ੮.੪ ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ।

ਐਲ ਐੱਚ ੨੦੭੬ (੨੦੦੮):

ਇਹ ਵਧੇਰੇ ਝਾੜ ਦੇਣ ਵਾਲੀ ਅਤੇ ਪੱਤਾ ਮਰੋੜ ਬੀਮਾਰੀ ਨੂੰ ਸਹਿਣ ਸ਼ਕਤੀ ਰੱਖਣ ਵਾਲੀ ਨਵੀਂ ਕਿਸਮ ਹੈ। ਇਸ ਕਿਸਮ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਹਨ। ਪੌਦੇ ਦੀ ਔਸਤਨ ਉਚਾਈ ੧੫੩ ਸੈਂਟੀਮੀਟਰ ਹੈ। ਇਹ ੧੬੫ - ੧੭੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਰੇਸ਼ੇ ਦੀ ਲੰਬਾਈ ੨੭.੧ ਮਿਲੀਮੀਟਰ ਹੈ ਅਤੇ ਇਸ ਦੀ ਵੇਲਾਈ ਦੀ ਦਰ ੩੩.੪ ਪ੍ਰਤੀਸ਼ਤ ਹੈ। ਇਸ ਕਿਸਮ ਦਾ ਔਸਤਨ ਝਾੜ ੭.੮ ਕੁਇੰਟਲ ਪ੍ਰਤੀ ਏਕੜ ਹੈ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.1186440678
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top