ਹੋਮ / ਖੇਤੀ / ਪਸ਼ੂ-ਪਾਲਣ / ਸੂਰ ਪਾਲਣ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੂਰ ਪਾਲਣ

ਇਸ ਹਿੱਸੇ ਵਿੱਚ ਸੂਰ ਪਾਲਣ, ਸੂਰ ਦੀਆਂ ਨਸਲਾਂ ਸਹਿਤ ਉਸ ਦੇ ਪਾਲਣ ਦੀ ਵਿਸਤ੍ਰਿਤ ਜਾਣਕਾਰੀ, ਸੂਰ ਪਾਲਣ ਦੀ ਸਥਾਪਨਾ ਕਰਨਾ, ਰੋਗ ਪ੍ਰਬੰਧਨ, ਚਾਰਾ ਪ੍ਰਬੰਧਨ ਆਦਿ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

ਸੂਰ ਪਾਲਣ ਵਧਦੇ ਸਮੇਂ ਦੇ ਨਾਲ ਇੱਕ ਨਵੇਂ ਰੁਜ਼ਗਾਰ ਦੇ ਰੂਪ ਵਿੱਚ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ. ਪਿੰਡਾਂ ਵਿਚ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਬਣ ਰਹੇ ਹਨ

ਕ੍ਰਾਸ-ਬ੍ਰੀਡ ਸੂਰ ਪਾਲਣ ਸਬੰਧੀ ਕੁਝ ਉਪਯੋਗੀ ਗੱਲਾਂ

 • ਦਿਹਾਤੀ ਸੂਰ ਨਾਲ ਸਾਲ ਵਿੱਚ ਘੱਟ ਬੱਚੇ ਮਿਲਣ ਅਤੇ ਇਨ੍ਹਾਂ ਦਾ ਭਾਰ ਘੱਟ ਹੋਣ ਦੀ ਵਜ੍ਹਾ ਨਾਲ ਹਰ ਸਾਲ ਲਾਭ ਘੱਟ ਹੁੰਦਾ ਹੈ।
 • ਵਲਾਇਤੀ ਸੂਰ ਕਈ ਕਠਿਨਾਈਆਂ ਦੀ ਵਜ੍ਹਾ ਨਾਲ ਪਿੰਡਾਂ ਵਿੱਚ ਲਾਭਕਾਰੀ ਤਰੀਕੇ ਨਾਲ ਪਾਲਿਆ ਨਹੀਂ ਜਾ ਸਕਦਾ।
 • ਵਲਾਇਤੀ ਨਸਲਾਂ ਤੋਂ ਪੈਦਾ ਹੋਇਆ ਕ੍ਰਾਸ-ਬ੍ਰੀਡ ਸੂਰ ਪਿੰਡਾਂ ਵਿੱਚ ਆਸਾਨੀ ਨਾਲ ਪਾਲਿਆ ਜਾਂਦਾ ਹੈ ਅਤੇ ਸਿਰਫ ਚਾਰ ਮਹੀਨੇ ਪਾਲ ਕੇ ਹੀ ਸੂਰ ਦੇ ਬੱਚਿਆਂ ਤੋਂ 50-100 ਰੁਪਏ ਪ੍ਰਤੀ ਸੂਰ ਇਸ ਖੇਤਰ ਦੇ ਕਿਸਾਨਾਂ ਨੂੰ ਲਾਭ ਹੋਇਆ।
 • ਕ੍ਰਾਸ-ਬ੍ਰੀਡ ਸੂਰ, ਰਾਂਚੀ ਪਸ਼ੂ ਚਿਕਿਤਸਾ ਕਾਲਜ (ਬਿਰਸਾ ਖੇਤੀਬਾੜੀ ਯੂਨੀਵਰਸਿਟੀ), ਰਾਂਚੀ ਤੋਂ ਪ੍ਰਾਪਤ ਹੋ ਸਕਦੇ ਹਨ।
 • ਇਸ ਨੂੰ ਪਾਲਣ ਦੀ ਸਿਖਲਾਈ, ਦਾਣਾ, ਦਵਾਈ ਅਤੇ ਇਸ ਸੰਬੰਧ ਵਿੱਚ ਹੋਰ ਤਕਨੀਕੀ ਜਾਣਕਾਰੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
 • ਇਨ੍ਹਾਂ ਨੂੰ ਉਚਿਤ ਦਾਣਾ, ਘਰ ਦੀ ਬਚੀ ਜੂਠ ਅਤੇ ਭੋਜਨ ਦੇ ਅਣਉਪਯੋਗੀ ਬਚੇ ਪਦਾਰਥ ਅਤੇ ਹੋਰ ਸਸਤੇ ਭੋਜਨ ਦੇ ਸਾਧਨ ਤੇ ਲਾਹੇਵੰਦ ਢੰਗ ਨਾਲ ਪਾਲਿਆ ਜਾ ਸਕਦਾ ਹੈ।
 • ਇੱਕ ਵੱਡਾ ਸੂਰ 3 ਕਿਲੋ ਦੇ ਲਗਭਗ ਦਾਣਾ ਖਾਂਦਾ ਹੈ।
 • ਇਨ੍ਹਾਂ ਦੇ ਸਰੀਰ ਦੇ ਬਾਹਰੀ ਹਿੱਸੇ ਅਤੇ ਢਿੱਡ ਵਿੱਚ ਕੀੜੇ ਹੋ ਜਾਇਆ ਕਰਦੇ ਹਨ, ਜਿਨ੍ਹਾਂ ਦਾ ਸਮੇਂ-ਸਮੇਂ ‘ਤੇ ਇਲਾਜ ਹੋਣਾ ਚਾਹੀਦਾ ਹੈ।
 • ਸਾਲ ਵਿੱਚ ਇੱਕ ਵਾਰ ਸੰਕ੍ਰਾਮਕ ਰੋਗਾਂ ਤੋਂ ਬਚਣ ਲਈ ਟੀਕਾ ਜ਼ਰੂਰ ਲਵਾ ਦਿਓ।
 • ਬਿਰਸਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸੂਰ ਦੀ ਨਵੀਂ ਪ੍ਰਜਾਤੀ ਬ੍ਰਿਟੇਨ ਦੀ ਟੈਮਵਰਥ ਨਸਲ ਦੇ ਨਰ ਅਤੇ ਦੇਸੀ ਸੂਰਨੀ ਦੇ ਸੰਯੋਗ ਨਾਲ ਵਿਕਸਿਤ ਕੀਤੀ ਹੈ। ਇਹ ਆਦਿਵਾਸੀ ਖੇਤਰਾਂ ਦੇ ਵਾਤਾਵਰਣ ਵਿੱਚ ਪਾਲਣ ਦੇ ਲਈ ਵਿਸ਼ੇਸ਼ ਉਪਯੁਕਤ ਹੈ। ਇਸ ਦਾ ਰੰਗ ਕਾਲਾ ਅਤੇ ਇੱਕ ਸਾਲ ਵਿੱਚ ਔਸਤ ਸਰੀਰਕ ਭਾਰ 65 ਕਿਲੋਗ੍ਰਾਮ ਦੇ ਲਗਭਗ ਹੁੰਦਾ ਹੈ। ਪੇਂਡੂ ਵਾਤਾਵਰਨ ਵਿੱਚ ਨਵੀਂ ਪ੍ਰਜਾਤੀ ਦੇਸੀ ਦੀ ਤੁਲਨਾ ਵਿੱਚ ਆਰਥਿਕ ਦ੍ਰਿਸ਼ਟੀਕੋਣ ਤੋਂ ਚਾਰ ਤੋਂ ਪੰਜ ਗੁਣਾ ਵੱਧ ਲਾਭਕਾਰੀ ਹੈ।

ਦਿਨ ਵਿੱਚ ਹੀ ਸੂਰ ਦਾ ਜਣੇਪਾ

ਗਰਭ ਵਿਗਿਆਨ ਵਿਭਾਗ, ਰਾਂਚੀ ਪਸ਼ੂ ਪਾਲਣ ਮਹਾਵਿਦਿਆਲਾ ਨੇ ਸੂਰ ਵਿੱਚ ਇੱਛਕ ਜਣੇਪੇ ਦੇ ਲਈ ਇੱਕ ਨਵੀਂ ਤਕਨੀਕ ਵਿਕਸਤ ਕੀਤੀ ਹੈ, ਜਿਸ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਮਾਨਤਾ ਪ੍ਰਦਾਨ ਕੀਤੀ ਹੈ। ਇਸ ਵਿੱਚ ਕੁਝ ਹਾਰਮੋਨ ਦੇ ਪ੍ਰਯੋਗ ਨਾਲ ਇੱਕ ਨਿਰਧਾਰਿਤ ਸਮੇਂ ਵਿੱਚ ਜਣੇਪਾ ਕਰਾਇਆ ਜਾ ਸਕਦਾ ਹੈ। ਦਿਨ ਵਿੱਚ ਜਣੇਪਾ ਹੋਣ ਨਾਲ ਸੂਰ ਦੇ ਬੱਚਿਆਂ ਵਿੱਚ ਮੌਤ ਦਰ ਕਾਫੀ ਘੱਟ ਹੋ ਜਾਂਦੀ ਹੈ, ਜਿਸ ਨਾਲ ਸੂਰ ਪਾਲਕਾਂ ਨੂੰ ਕਾਫੀ ਫਾਇਦਾ ਹੋਇਆ ਹੈ।

ਸੂਰ ਦੀ ਖੁਰਾਕ ਪ੍ਰਣਾਲੀ

ਸੂਰਾਂ ਦੀ ਖੁਰਾਕ ਜਨਮ ਦੇ ਇੱਕ ਪਖਵਾੜੇ ਬਾਅਦ ਸ਼ੁਰੂ ਹੋ ਜਾਂਦੀ ਹੈ। ਮਾਂ ਦੇ ਦੁੱਧ ਦੇ ਨਾਲ-ਨਾਲ ਪਿਗਲੇਟ ਨੂੰ ਸੁੱਕੀ ਠੋਸ ਖੁਰਾਕ ਦਿੱਤੀ ਜਾਂਦੀ ਹੈ, ਜਿਸ ਨੂੰ ਕ੍ਰਿਪ ਰਾਸ਼ਨ ਕਹਿੰਦੇ ਹਨ। ਦੋ ਮਹੀਨੇ ਦੇ ਬਾਅਦ ਵਧਦੇ ਹੋਏ ਸੂਰਾਂ ਨੂੰ ਗਰੋਅਰ ਰਾਸ਼ਨ ਅਤੇ ਬਾਲਗ ਸੂਰਾਂ ਨੂੰ ਫਿਨਿਸ਼ਰ ਰਾਸ਼ਨ ਦਿੱਤਾ ਜਾਂਦਾ ਹੈ। ਵੱਖ-ਵੱਖ ਕਿਸਮ ਦੇ ਰਾਸ਼ਨ ਨੂੰ ਤਿਆਰ ਕਰਨ ਲਈ ਹੇਠ ਲਿਖੇ ਦਾਣਾ ਮਿਸ਼ਰਣ ਦਾ ਇਸਤੇਮਾਲ ਕਰੋ:

 

ਕ੍ਰਿਪ ਰਾਸ਼ਨ

ਗਰੋਅਰ ਰਾਸ਼ਨ

ਫਿਨਿਸ਼ਰ ਰਾਸ਼ਨ

ਮੱਕੀ

60 ਭਾਗ

64 ਭਾਗ

60 ਭਾਗ

ਬਦਾਮ ਖਲੀ

20 ਭਾਗ

15 ਭਾਗ

10 ਭਾਗ

ਚੋਕਰ

10 ਭਾਗ

12.5 ਭਾਗ

24.5 ਭਾਗ

ਮੱਛੀ ਚੂਰਣ

8 ਭਾਗ

6 ਭਾਗ

3 ਭਾਗ

ਲਵਣ ਮਿਸ਼ਰਣ

1.5 ਭਾਗ

2.5 ਭਾਗ

2.5 ਭਾਗ

ਲੂਣ

0.5 ਭਾਗ

100 भाग

100 ਭਾਗ

ਕੁੱਲ

100 ਭਾਗ

 

 

ਰੋਵੀਮਿਕਸ

ਰੋਭਿਵੀ ਅਤੇ ਰੋਵੀਮਿਕਸ

ਰੋਵੀਮਿਕਸ

200 ਗ੍ਰਾਮ/100 ਕਿਲੋ ਦਾਣਾ
ਮਿਸ਼ਰਣ
20 ਗ੍ਰਾਮ/100 ਕਿਲੋ ਦਾਣਾ
ਮਿਸ਼ਰਣ
200 ਗ੍ਰਾਮ/100 ਕਿਲੋ ਦਾਣਾ
ਮਿਸ਼ਰਣ

ਗਰਭਵਤੀ ਅਤੇ ਦੁੱਧ ਦਿੰਦੀਆਂ ਸੂਰਨੀਆਂ ਨੂੰ ਵੀ ਫਿਨਿਸ਼ਰ ਰਾਸ਼ਨ ਹੀ ਦਿੱਤਾ ਜਾਂਦਾ ਹੈ।

ਰੋਜ਼ਾਨਾ ਆਹਾਰ ਦੀ ਮਾਤਰਾ

 • ਗਰੋਅਰ ਸੂਰ (ਭਾਰ 12 ਤੋਂ 25 ਕਿਲੋ ਤਕ): ਰੋਜ਼ਾਨਾ ਸਰੀਰ ਭਾਰ ਦਾ 6 ਫੀਸਦੀ ਜਾਂ 1 ਤੋਂ 1.5 ਕਿੱਲੋਗ੍ਰਾਮ ਦਾਣਾ ਮਿਸ਼ਰਣ।
 • ਗਰੋਅਰ ਸੂਰ (26 ਤੋਂ 45 ਕਿਲੋ ਤਕ): ਰੋਜ਼ਾਨਾ ਸਰੀਰ ਭਾਰ ਦਾ 4 ਫੀਸਦੀ ਜਾਂ 1.5 ਤੋਂ 2.0 ਕਿਲੋ ਦਾਣਾ ਮਿਸ਼ਰਣ।
 • ਫਿਨਸਰ ਪਿਗ: 2.5 ਕਿੱਲੋ ਦਾਣਾ ਮਿਸ਼ਰਣ।
 • ਪ੍ਰਜਣਨ ਲਈ ਨਰ ਸੂਰ: 3.0 ਕਿਲੋ।
 • ਗੱਭਣ ਸੂਰਨੀ: 3.0 ਕਿਲੋ।
 • ਦੁਧਾਰੂ ਸੂਰਨੀ 3.0 ਕਿਲੋ ਅਤੇ ਦੁੱਧ ਪੀਣ ਵਾਲੇ ਪ੍ਰਤੀ ਬੱਚੇ 200 ਗ੍ਰਾਮ ਦੀ ਦਰ ਨਾਲ ਵਾਧੂ ਦਾਣਾ ਮਿਸ਼ਰਣ। ਅਧਿਕਤਮ 5.0 ਕਿਲੋ।
 • ਦਾਣਾ ਮਿਸ਼ਰਣ ਨੂੰ ਸਵੇਰੇ ਅਤੇ ਦੁਪਹਿਰ ਬਾਅਦ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਖੁਆਓ।

ਘੁੰਗਰੂ ਸੂਰ: ਪੇਂਡੂ ਕਿਸਾਨਾਂ ਦੇ ਲਈ ਦੇਸੀ ਸੂਰ ਦੀ ਇੱਕ ਸੰਭਾਵਨਾਸ਼ੀਲ ਪ੍ਰਜਾਤੀ

ਸੂਰ ਦੀ ਦੇਸੀ ਪ੍ਰਜਾਤੀ ਦੇ ਰੂਪ ਵਿੱਚ ਘੁੰਗਰੂ ਸੂਰ ਨੂੰ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਕਾਫ਼ੀ ਲੋਕਪ੍ਰਿਯ ਪਾਇਆ ਗਿਆ, ਕਿਉਂਕਿ ਇਸ ਨੂੰ ਪਾਲਣ ਲਈ ਘੱਟ ਤੋਂ ਘੱਟ ਯਤਨ ਕਰਨੇ ਪੈਂਦੇ ਹਨ ਅਤੇ ਇਹ ਬਹੁਤਾਤ ਵਿੱਚ ਪ੍ਰਜਣਨ ਕਰਦੀ ਹੈ। ਸੂਰ ਦੀ ਇਸ ਦੋਗਲੀ ਨਸਲ/ਪ੍ਰਜਾਤੀ ਤੋਂ ਉੱਚ ਗੁਣਵੱਤਾ ਵਾਲੇ ਮਾਸ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਨ੍ਹਾਂ ਦੀ ਖੁਰਾਕ ਖੇਤੀਬਾੜੀ ਦੇ ਕੰਮ ਵਿੱਚ ਉਤਪੰਨ ਬੇਕਾਰ ਪਦਾਰਥ ਅਤੇ ਰਸੋਈ ਤੋਂ ਨਿਕਲੇ ਫਾਲਤੂ ਪਦਾਰਥ ਹੁੰਦੇ ਹਨ। ਘੁੰਗਰੂ ਸੂਰ ਆਮ ਤੌਰ ਤੇ ਕਾਲੇ ਰੰਗ ਦੇ ਅਤੇ ਬੁਲ ਡਾਗ ਦੀ ਤਰ੍ਹਾਂ ਵਿਸ਼ੇਸ਼ ਚਿਹਰੇ ਵਾਲੇ ਹੁੰਦੇ ਹਨ। ਇਸ ਦੇ 6-12 ਬੱਚੇ ਹੁੰਦੇ ਹਨ, ਜਿਨ੍ਹਾਂ ਦਾ ਵਜ਼ਨ ਜਨਮ ਦੇ ਸਮੇਂ 1.0 kg ਅਤੇ ਪਰਿਪੱਕ ਹਾਲਤ ਵਿੱਚ 7.0-10.0 kg ਹੁੰਦਾ ਹੈ। ਨਰ ਅਤੇ ਮਾਦਾ ਦੋਵੇਂ ਹੀ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੰਭਾਲਣਾ ਸੌਖਾ ਹੁੰਦਾ ਹੈ। ਪ੍ਰਜਣਨ ਖੇਤਰ ਵਿੱਚ ਉਹ ਕੂੜੇ ਵਿੱਚੋਂ ਉਪਯੋਗੀ ਚੀਜ਼ਾਂ ਲੱਭਣ ਦੀ ਪ੍ਰਣਾਲੀ ਦੇ ਤਹਿਤ ਰੱਖੇ ਜਾਂਦੇ ਹਨ ਅਤੇ ਬਰਸਾਤੀ ਫਸਲ ਦੇ ਰੱਖਿਅਕ ਹੁੰਦੇ ਹਨ।

ਰਾਨੀ, ਗੁਹਾਟੀ ਦੇ ਰਾਸ਼ਟਰੀ ਸੂਰ ਖੋਜ ਕੇਂਦਰ ਤੇ ਘੁੰਗਰੂ ਸੂਰਾਂ ਨੂੰ ਆਦਰਸ਼ ਪ੍ਰਜਣਨ, ਖੁਰਾਕ ਉਪਲਬਧਤਾ ਅਤੇ ਪ੍ਰਬੰਧਨ ਪ੍ਰਣਾਲੀ ਦੇ ਤਹਿਤ ਰੱਖਿਆ ਜਾਂਦਾ ਹੈ। ਭਵਿੱਖ ਵਿੱਚ ਪ੍ਰਜਣਨ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀਆਂ ਅਨੁਵੰਸ਼ਿਕ ਸੰਭਾਵਨਾਵਾਂ ਤੇ ਮੁਲਾਂਕਣ ਜਾਰੀ ਹੈ ਅਤੇ ਉਤਪਾਦਕਤਾ ਅਤੇ ਜਣਨ ਦੇ ਲਿਹਾਜ਼ ਨਾਲ ਇਹ ਦੇਸੀ ਪ੍ਰਜਾਤੀ ਕਾਫੀ ਸਮਰੱਥ ਮੰਨੀ ਜਾਂਦੀ ਹੈ। ਕੁਝ ਚੁਣਿੰਦਾ ਮਾਦਾ ਘੁੰਗਰੂ ਸੂਰਾਂ ਨੇ ਤਾਂ ਸੰਸਥਾ ਦੇ ਫਾਰਮ ਵਿਚ ਹੋਰ ਦੇਸੀ ਪ੍ਰਜਾਤੀ ਦੇ ਸੂਰਾਂ ਦੀ ਤੁਲਨਾ ਵਿੱਚ 17 ਬੱਚਿਆਂ ਨੂੰ ਜਨਮ ਦਿੱਤਾ ਹੈ।

new61.jpg

ਨਾਰੀਅਲ ਦੇ ਬਗੀਚੇ ਵਿੱਚ ਸੂਰ ਪਾਲਣ

ਇੱਕ ਕਿਸਾਨ ਦਾ ਸਫਲ ਉਪਰਾਲਾ

Pig Farming

ਸ਼੍ਰੀ ਜੀ. ਰੰਗਾ ਪ੍ਰਭੂ ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ ਦੇ ਪੁਧੁਪੱਟੀ ਪਿੰਡ ਵਿੱਚ ਰਹਿਣ ਵਾਲੇ ਕਿਸਾਨ ਹਨ। ਇਲਾਇਚੀ ਦੇ ਕਈ ਏਕੜ ਖੇਤ ਅਤੇ ਸਥਾਨਕ ਕਿਸਮ ਦੇ ਲਗਭਗ 1,000 ਨਾਰੀਅਲ ਦਰਖ਼ਤ ਹੁੰਦੇ ਹੋਏ ਵੀ ਸ਼੍ਰੀ ਪ੍ਰਭੂ ਨੂੰ ਪੈਸਿਆਂ ਦੇ ਮਾਮਲੇ ਵਿੱਚ ਜ਼ਰਾ ਵੀ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਸੀ।

ਪਰ ਸਮੱਸਿਆਵਾਂ ਕੁਝ ਸਾਲ ਪਹਿਲਾਂ ਉਦੋਂ ਸ਼ੁਰੂ ਹੋਈਆਂ, ਜਦੋਂ ਉਨ੍ਹਾਂ ਦੇ ਨਾਰੀਅਲ ਦੇ ਕਈ ਦਰਖ਼ਤ ਮੁਰਝਾਉਣ ਲੱਗੇ। ਹਾਲਾਂਕਿ ਵਿਗਿਆਨੀਆਂ ਦੁਆਰਾ ਕਈ ਕਾਰਨ ਦੱਸੇ ਗਏ। ਥੇਨੀ, ਬੋਡੀ ਅਤੇ ਆਸ-ਕੋਲ ਦੇ ਖੇਤਰਾਂ ਦੇ ਸੈਂਕੜੇ ਦਰਖ਼ਤ ਮਰਨ ਲੱਗੇ। “ਅਸੀਂ ਰਸਾਇਣਾਂ ਦੇ ਛਿੜਕਾਅ ਰਾਹੀਂ ਇਸ ਸਮੱਸਿਆ ‘ਤੇ ਕਾਬੂ ਪਾਉਣ ਦਾ ਉਪਰਾਲਾ ਕੀਤਾ। ਪਰ ਇਸ ਨਾਲ ਸਮੱਸਿਆ ਨਿਯੰਤ੍ਰਿਤ ਹੋਣ ਦੀ ਬਜਾਏ ਹੋਰ ਵਧ ਗਈ। ਮੇਰੀ ਤਰ੍ਹਾਂ, ਕਈ ਕਿਸਾਨ ਬੇਸਬਰੀ ਨਾਲ ਕੋਈ ਹਲ ਲੱਭ ਰਹੇ ਸਨ,” ਸ਼੍ਰੀ ਪ੍ਰਭੂ ਕਹਿੰਦੇ ਹਨ।

ਸਰਕਾਰੀ ਅਧਿਕਾਰੀਆਂ ਨੇ ਜ਼ਿਲ੍ਹੇ ਦਾ ਦੌਰਾ ਕਰਕੇ ਕਿਸਾਨਾਂ ਨੂੰ ਦਰਖ਼ਤ ਕੱਟਣ ਦੀ ਸਲਾਹ ਦਿੱਤੀ ਅਤੇ ਉਹ ਸੰਕ੍ਰਮਣ ਫੈਲਣ ਤੋਂ ਰੋਕਣ ਦੇ ਲਈ ਹਰੇਕ ਦਰਖ਼ਤ ਕੱਟਣ ਤੇ 250 ਰੁਪਏ ਮੁਆਵਜ਼ਾ ਦੇਣ ਨੂੰ ਤਿਆਰ ਸਨ। ਸ਼੍ਰੀ ਪ੍ਰਭੂ ਨੇ ਵੀ ਆਪਣੇ ਬਾਗ ਦੇ ਕੁਝ ਦਰਖਤ ਕੱਟ ਦਿੱਤੇ ਸਨ। ਨਾਰੀਅਲ ਦੇ ਬਾਗ ਵਿੱਚ ਲਗਭਗ 100 ਦੋਗਲੇ ਸਫੈਦ ਸੂਰ ਵੀ ਪਾਲੇ ਜਾਂਦੇ ਹਨ। ਸੂਰਾਂ ਦੇ ਵਾੜੇ ਦੋ ਮਜ਼ਦੂਰਾਂ ਦੁਆਰਾ ਨਿਯਮਿਤ ਵਕਫੇ ਤੇ ਸਾਫ ਕੀਤੇ ਜਾਂਦੇ ਹਨ। ਇਨ੍ਹਾਂ ਸੂਰਾਂ ਦਾ ਮਲ-ਮੂਤਰ ਇੱਕ ਛੋਟੀ ਪਾਈਪ ਲਾਈਨ ਦੁਆਰਾ ਇੱਕ ਖੁੱਲ੍ਹੇ ਖੂਹ ਨੂੰ ਚਲਾ ਜਾਂਦਾ ਹੈ। “ਇਸ ਨਾਲ ਮੇਰੇ ਕਰਮਚਾਰੀਆਂ ਦੀ ਮਿਹਨਤ ਵਿੱਚ ਬਹੁਤ ਬੱਚਤ ਹੁੰਦੀ ਸੀ, ਨਹੀਂ ਤਾਂ ਉਨ੍ਹਾਂ ਨੂੰ ਮੈਲੇ ਨੂੰ ਖੁਦ ਕਿਤੇ ਹੋਰ ਲਿਜਾ ਕੇ ਸੁੱਟਣਾ ਪੈਂਦਾ, ”ਸ਼੍ਰੀ ਪ੍ਰਭੂ ਕਹਿੰਦੇ ਹਨ। ਹਮੇਸ਼ਾ ਦੀ ਤਰ੍ਹਾਂ, ਖੂਹ ਦਾ ਪਾਣੀ ਨਾਰੀਅਲ ਦੇ ਦਰਖ਼ਤ ਦੀ ਸਿੰਜਾਈ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ।

ਹੈਰਾਨੀਜਨਕ ਨਤੀਜੇ

“ਲਗਭਗ 6-7 ਮਹੀਨਿਆਂ ਵਿੱਚ, ਮੈਂ ਆਪਣੇ ਬਿਮਾਰ ਰੁੱਖਾਂ ਨੂੰ ਸਿਹਤਮੰਦ ਹੁੰਦਾ ਦੇਖ ਕੇ ਹੈਰਾਨ ਰਹਿ ਗਿਆ। ਇੱਥੋਂ ਤੱਕ ਕਿ ਕੱਟੇ ਜਾਣ ਦੇ ਲਈ ਤੈਅ ਕਰ ਲਏ ਗਏ ਦਰਖਤ ਵੀ ਵਿਕਸਤ ਹੋਣ ਲੱਗੇ। ਮੇਰੇ ਲਗਭਗ ਸਾਰੇ ਦਰੱਖਤਾਂ ਵਿੱਚ ਨਵੇਂ ਕੋਪਲ ਦੇਖੇ ਗਏ,” ਸ਼੍ਰੀ ਪ੍ਰਭੂ ਨੇ ਕਿਹਾ।

ਇਸ ਦੇ ਨਾਲ, ਹਰੇਕ ਦਰਖ਼ਤ ਵਿੱਚ 80-100 ਫ਼ਲ ਲੱਗਣਾ ਸ਼ੁਰੂ ਹੋ ਗਏ (ਸਧਾਰਮ ਹਾਲਤਾਂ ਵਿੱਚ ਇੱਕ ਦਰਖ਼ਤ ਵਿੱਚ ਇੱਕ ਸਾਲ ਵਿੱਚ 60-70 ਫਲ ਲੱਗਦੇ ਹਨ)। ਇਸ ਬਦਲਾਅ ਨੂੰ ਦੇਖ ਕੇ ਕਿਸਾਨਾਂ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੇ ਖੇਤ 'ਤੇ ਆ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਵਰਤਮਾਨ ਵਿੱਚ, ਹਰੇਕ ਨਾਰੀਅਲ 6 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਫਲਾਂ ਦੀ ਮੰਗ “ਆਸ਼ਾਜਨਕ” ਹੈ– ਉਹ ਕਹਿੰਦੇ ਹਨ।

ਕੁਝ ਬਦਲਾਅ

ਸ਼੍ਰੀ ਪ੍ਰਭੂ ਨੇ ਸੂਰਾਂ ਦੇ ਮਲ ਦੇ ਉਪਯੋਗ ਦੀ ਇਹੀ ਵਿਧੀ ਕੁਝ ਬਦਲਾਅ ਦੇ ਨਾਲ ਉਨ੍ਹਾਂ ਦੇ ਇਲਾਇਚੀ ਦੇ ਰੁੱਖਾਂ 'ਤੇ ਵੀ ਅਪਣਾਉਣ ਦਾ ਫੈਸਲਾ ਲਿਆ। ਇਸ ਦੇ ਅਨੁਸਾਰ ਉਨ੍ਹਾਂ ਨੇ ਸੂਰਾਂ ਦੇ 10 ਕਿੱਲੋ ਮਲ, ਸੂਰਾਂ ਦੇ 40-50 ਲੀਟਰ ਮੂਤਰ, 1 ਕਿਲੋ ਗੁੜ ਅਤੇ ਸਾਫ਼ ਮਿੱਟੀ (ਅਜਿਹੀ ਮਿੱਟੀ, ਜਿਸ ਵਿੱਚ ਕੋਈ ਵੀ ਖਾਦ ਜਾਂ ਕੀਟਨਾਸ਼ਕ ਨਾ ਹੋਵੇ) ਦੇ ਨਾਲ ਇਕ ਲੀਟਰ ਛੋਟੇ ਪ੍ਰਭਾਵਕਾਰੀ ਜੰਤੂ (EM) ਵੀ ਮਿਲਾਉਣਾ ਸ਼ੁਰੂ ਕੀਤਾ।

ਨਤੀਜਾ ਹੈਰਾਨੀਜਨਕ ਸੀ” ਸ਼੍ਰੀ ਪ੍ਰਭੂ ਕਹਿੰਦੇ ਹਨ। “ਮੈਨੂੰ ਨਾਰੀਅਲ ਦਰਖ਼ਤ ਦੇ ਵਿਕਾਸ ਦੇ ਨਤੀਜੇ ਦੇਖਣ ਵਿੱਚ 6-7 ਮਹੀਨੇ ਲੱਗ ਗਏ ਪਰ ਜਦੋਂ ਮੈਂ ਇਲਾਇਚੀ ਤੇ ਈਐਮ ਘੋਲ ਛਿੜਕ ਦਿੱਤਾ, “ਮੈਂ 24 ਘੰਟਿਆਂ ਵਿਚ ਹੀ ਨਤੀਜੇ ਦੇਖ ਲਏ। ਸਾਰੀਆਂ ਪੱਤੀਆਂ ਦਾ ਰੰਗ ਗੂੜ੍ਹਾ ਹਰਾ ਹੋ ਗਿਆ, ਪੱਤੀਆਂ ਦੇ ਗੁੱਛੇ ਜ਼ਿਆਦਾ ਸੰਘਣੇ ਅਤੇ ਤੋੜੀ ਗਈ ਇਲਾਇਚੀ ਭਰੀ-ਭਰੀ, ਸਿਹਤਮੰਦ ਅਤੇ ਖੁਸ਼ਬੂਦਾਰ ਸੀ।” “ਪਰ ਕਿਸਾਨਾਂ ਨੇ ਈਐਮ ਬਣਾਉਣ ਦੇ ਲਈ ਸਾਵਧਾਨੀ ਵਰਤਦੇ ਹੋਏ ਕਲੋਰੀਨ ਯੁਕਤ ਪਾਣੀ ਦੇ ਬਜਾਏ ਬੋਰਵੈੱਲ ਜਾਂ ਖੁੱਲ੍ਹੇ ਖੂਹ ਦਾ ਪਾਣੀ ਦਾ ਉਪਯੋਗ ਕਰਨਾ ਚਾਹੀਦਾ ਹੈ, ”ਉਹ ਜ਼ੋਰ ਦੇ ਕੇ ਕਹਿੰਦੇ ਹਨ।

ਇੱਕ ਪਸ਼ੂ ਦਾ ਮੁੱਲ

ਇਸ ਦੇ ਨਾਲ ਹੀ, ਸ਼੍ਰੀ ਪ੍ਰਭੂ ਆਪਣੇ ਸੂਰਾਂ ਨੂੰ ਵੇਚਦੇ ਵੀ ਹਨ। ਪੂਰਣ ਵਿਕਸਿਤ ਪਸ਼ੂਆਂ (10 ਮਹੀਨੇ) ਦਾ ਭਾਰ 125-135 ਕਿਲੋ ਤੱਕ ਹੋ ਜਾਂਦਾ ਹੈ ਅਤੇ ਹਰ 12,500 ਰੁਪਏ ਵਿੱਚ ਵੇਚਿਆ ਜਾਂਦਾ ਹੈ (1 ਕਿਲੋ ਦੀ ਕੀਮਤ 100 ਰੁਪਏ ਹੁੰਦੀ ਹੈ)।

ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸ਼੍ਰੀ ਜੀ. ਰੰਗਾ ਪ੍ਰਭੂ ਨਾਲ ਹੇਠ ਲਿਖੇ ਪਤੇ ਉੱਤੇ ਸੰਪਰਕ ਕਰ ਸਕਦੇ ਹੋ।

ਨੰਬਰ-136/7, ਪੰਚਾਇਤ ਦਫ਼ਤਰ ਦੀ ਗਲੀ, ਸੀ. ਪੁਧੁੱਟੀ, ਜ਼ਿਲ੍ਹਾ ਥੇਨੀ, ਤਾਮਿਲਨਾਡੂ-625556 ਮੋਬਾਈਲ: 9962552993

ਸਰੋਤ

 • ਦਿ ਹਿੰਦੂ, ਜਨਵਰੀ 21, २००९
 • ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਕਾਂਕੇ, ਰਾਂਚੀ-८३४००६
 • http://www.icar.org.in
3.24409448819
ਵਿੱਕੀ ਸਿੰਘ ਬਰਾੜ Oct 01, 2019 08:27 PM

ਸੂਰਾ ਦੇ ਭੋਜਨ ਵਿੱਚ ਬਦਾਮ ਖਲੀ ਕਿਹੜਾ ਅਨਾਜ ਹੈ?

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top