ਹੋਮ / ਖੇਤੀ / ਪਸ਼ੂ-ਪਾਲਣ / ਬੱਤਖ ਪਾਲਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੱਤਖ ਪਾਲਣ

ਪਹਿਲਾਂ ਘਰਾਂ ਵਿੱਚ ਆਂਡੇ ਦੇ ਲਈ ਪਾਲੇ ਜਾਣ ਵਾਲੇ ਇਸ ਜੀਵ ਦੇ ਪਾਲਣ ਨੂੰ ਹੁਣ ਰੁਜ਼ਗਾਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਫਾਇਦੇ ਦੇ ਰੂਪ ਵਿੱਚ ਘਰਾਂ ਵਿੱਚ ਪਾਲੀਆਂ ਜਾ ਰਹੀਆਂ ਬੱਤਖਾਂ ਨਾਲ ਜੁੜੀ ਜਾਣਕਾਰੀ ਇੱਥੇ ਦਿੱਤੀ ਜਾ ਰਹੀ ਹੈ।

ਬੱਤਖ ਪਾਲਣ- ਇੱਕ ਰੋਜ਼ਗਾਰ

ਪਹਿਲਾਂ ਘਰਾਂ ਵਿੱਚ ਆਂਡੇ ਦੇ ਲਈ ਪਾਲੇ ਜਾਣ ਵਾਲੇ ਇਸ ਜੀਵ ਦੇ ਪਾਲਣ ਨੂੰ ਹੁਣ ਰੁਜ਼ਗਾਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਬੱਤਖਾਂ ਨੂੰ ਘਰਾਂ ਵਿੱਚ ਵਿਸ਼ੇਸ਼ ਰੂਪ ਨਾਲ ਪਾਲਿਆ ਜਾ ਰਿਹਾ ਹੈ ਜੋ ਕਾਫੀ ਫਾਇਦਾ ਵੀ ਦਿੰਦਾ ਹੈ।

ਬੱਤਖ ਪਾਲਣ ਦੇ ਲਾਭ

ਭਾਰਤ ਵਿੱਚ ਵੱਡੀ ਗਿਣਤੀ ਵਿੱਚ ਬੱਤਖਾਂ ਪਾਲੀਆਂ ਜਾਂਦੀਆਂ ਹਨ। ਬੱਤਖਾਂ ਦੇ ਆਂਡੇ ਅਤੇ ਮਾਸ ਲੋਕ ਬਹੁਤ ਪਸੰਦ ਕਰਦੇ ਹਨ, ਇਸ ਲਈ ਬੱਤਖ ਪਾਲਣ ਕਿੱਤੇ ਦੀਆਂ ਸਾਡੇ ਦੇਸ਼ ਵਿੱਚ ਵੱਡੀਆਂ ਸੰਭਾਵਨਾਵਾਂ ਹਨ। ਬੱਤਖ ਪਾਲਣ ਦੇ ਹੇਠ ਲਿਖੇ ਲਾਭ ਹਨ-

  • ਉੱਨਤ ਨਸਲ ਦੀਆਂ ਬੱਤਖਾਂ 300 ਤੋਂ ਵੱਧ ਆਂਡੇ ਇੱਕ ਸਾਲ ਵਿੱਚ ਦਿੰਦੀਆਂ ਹਨ।
  • ਬੱਤਖ ਦੇ ਆਂਡੇ ਦਾ ਵਜ਼ਨ 65 ਤੋਂ 70 ਗ੍ਰਾਮ ਹੁੰਦਾ ਹੈ।
  • ਬੱਤਖ ਜ਼ਿਆਦਾ ਰੇਸ਼ੇਦਾਰ ਖੁਰਾਕ ਪਚਾ ਸਕਦੀ ਹੈ। ਨਾਲ ਹੀ ਪਾਣੀ ਵਿੱਚ ਰਹਿਣਾ ਪਸੰਦ ਹੋਣ ਨਾਲ ਬਹੁਤ ਸਾਰੇ ਪਾਣੀ ਦੇ ਜੀਵ ਜਿਵੇਂ– ਘੋਂਘਾ ਆਦਿ​ ਖਾ ਕੇ ਵੀ ਖੁਰਾਕ ਦੀ ਪੂਰਤੀ ਕਰਦੇ ਹਨ। ਇਸ ਲਈ ਬੱਤਖਾਂ ਦੇ ਖਾਣ-ਪੀਣ ਤੇ ਮੁਕਾਬਲਤਨ ਘੱਟ ਖਰਚ ਕਰਨਾ ਪੈਂਦਾ ਹੈ।
  • ਬੱਤਖ ਦੂਜੇ ਅਤੇ ਤੀਜੇ ਸਾਲ ਵਿੱਚ ਵੀ ਕਾਫੀ ਆਂਡੇ ਦਿੰਦੀ ਰਹਿੰਦੀ ਹੈ। ਇਸ ਲਈ ਵਪਾਰਕ ਦ੍ਰਿਸ਼ਟੀ ਤੋਂ ਬੱਤਖਾਂ ਦੀ ਉਤਪਾਦਕ ਮਿਆਦ ਵੱਧ ਹੁੰਦੀ ਹੈ।
  • ਮੁਰਗੀਆਂ ਦੀ ਤੁਲਨਾ ਵਿੱਚ ਬੱਤਖਾਂ ਦੀ ਉਤਪਾਦਕ ਮਿਆਦ ਵੱਧ ਹੁੰਦੀ ਹੈ।
  • ਮੁਰਗੀਆਂ ਦੀ ਤੁਲਨਾ ਵਿੱਚ ਬੱਤਖਾਂ ਵਿੱਚ ਘੱਟ ਬਿਮਾਰੀਆਂ ਹੁੰਦੀਆਂ ਹਨ।
  • ਵਹਿੰਦਾ ਹੋਇਆ ਪਾਣੀ ਬੱਤਖਾਂ ਦੇ ਲਈ ਕਾਫੀ ਵਧੀਆ ਹੁੰਦਾ ਹੈ, ਪਰ ਹੋਰ ਪਾਣੀ ਦੇ ਸਰੋਤ ਆਦਿ ਵਿੱਚ ਵੀ ਬੱਤਖ ਪਾਲਣ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ।

ਸਰੋਤ: ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਕਾਂਕੇ, ਰਾਂਚੀ-834006

3.31147540984
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top