ਹੋਮ / ਖੇਤੀ / ਪਸ਼ੂ-ਪਾਲਣ / ਬੱਕਰੀਆਂ ਦੀਆਂ ਉਪਯੋਗੀ ਨਸਲਾਂ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੱਕਰੀਆਂ ਦੀਆਂ ਉਪਯੋਗੀ ਨਸਲਾਂ

ਇਸ ਹਿੱਸੇ ਵਿੱਚ ਬੱਕਰੀਆਂ ਦੀਆਂ ਉਪਯੋਗੀ ਨਸਲਾਂ, ਭਾਰਤ ਦੀਆਂ ਉਪਯੋਗੀ ਨਸਲਾਂ ਅਤੇ ਵਿਦੇਸ਼ ਦੀਆਂ ਪ੍ਰਮੁੱਖ ਨਸਲਾਂ ਦੇ ਵਿਸ਼ੇ ਬਾਰੇ ਜਾਣਕਾਰੀ ਹੈ।

ਉਪਯੋਗੀ ਨਸਲਾਂ

ਬਲੈਕ ਬੰਗਾਲ: ਇਸ ਜਾਤੀ ਦੀਆਂ ਬੱਕਰੀਆਂ ਪੱਛਮੀ ਬੰਗਾਲ, ਝਾਰਖੰਡ, ਅਸਾਮ, ਉੱਤਰੀ ਉੜੀਸਾ ਅਤੇ ਬੰਗਾਲ ਵਿੱਚ ਪਾਈਆਂ ਜਾਂਦੀਆਂ ਹਨ। ਇਸ ਦੇ ਸਰੀਰ ਉੱਤੇ ਕਾਲਾ, ਭੂਰਾ ਅਤੇ ਸਫੈਦ ਰੰਗ ਦਾ ਛੋਟਾ ਰੋਂਆ ਪਾਇਆ ਜਾਂਦਾ ਹੈ। ਜ਼ਿਆਦਾਤਰ (ਕਰੀਬ 80 ਫੀਸਦੀ) ਬੱਕਰੀਆਂ ਵਿੱਚ ਕਾਲਾ ਰੋਂਆ ਹੁੰਦਾ ਹੈ। ਇਹ ਛੋਟੇ ਕੱਦ ਦੀ ਹੁੰਦੀ ਹੈ, ਬਾਲਗ ਨਰ ਦਾ ਵਜ਼ਨ ਤਕਰੀਬਨ 18-20 ਕਿਲੋ ਗ੍ਰਾਮ ਹੁੰਦਾ ਹੈ, ਜਦਕਿ ਮਾਦਾ ਦਾ ਵਜ਼ਨ 15-18 ਕਿੱਲੋਗ੍ਰਾਮ ਹੁੰਦਾ ਹੈ। ਨਰ ਅਤੇ ਮਾਦਾ ਦੋਨਾਂ ਵਿੱਚ 3-4 ਇੰਚ ਦਾ ਅੱਗੇ ਵੱਲ ਸਿੱਧਾ ਨਿਕਲਿਆ ਹੋਇਆ ਸਿੰਗ ਪਾਇਆ ਜਾਂਦਾ ਹੈ। ਇਸ ਦਾ ਸਰੀਰ ਗਠੀਲਾ ਹੋਣ ਦੇ ਨਾਲ-ਨਾਲ ਅੱਗੇ ਪਿੱਛੇ ਵੱਲ ਜ਼ਿਆਦਾ ਚੌੜਾ ਅਤੇ ਵਿਚਕਾਰੋਂ ਜ਼ਿਆਦਾ ਮੋਟਾ ਹੁੰਦਾ ਹੈ। ਇਸ ਦਾ

ਇਸ ਨਸਲ ਦੀ ਪ੍ਰਜਣਨ ਸਮਰੱਥਾ ਕਾਫੀ ਵਧੀਆ ਹੈ। ਔਸਤਨ ਇਹ 2 ਸਾਲ ਵਿੱਚ 3 ਵਾਰ ਬੱਚਾ ਦਿੰਦੀ ਹੈ ਅਤੇ ਇੱਕ ਵਿਯਾਨ ਵਿੱਚ 2-3 ਬੱਚਿਆਂ ਨੂੰ ਜਨਮ ਦਿੰਦੀ ਹੈ। ਕੁਝ ਬੱਕਰੀਆਂ ਇੱਕ ਸਾਲ ਵਿੱਚ ਦੋ ਵਾਰ ਬੱਚੇ ਪੈਦਾ ਕਰਦੀਆਂ ਹਨ ਅਤੇ ਇੱਕ ਵਾਰ ਵਿੱਚ 4-4 ਬੱਚੇ ਦਿੰਦੀਆਂ ਹਨ। ਇਸ ਨਸਲ ਦੀ ਮੇਮਣਾ 8-10 ਮਹੀਨੇ ਦੀ ਉਮਰ ਵਿੱਚ ਬਾਲਗ ਹੋ ਜਾਂਦੀ ਹੈ ਅਤੇ ਔਸਤਨ 15-16 ਮਹੀਨੇ ਦੀ ਉਮਰ ‘ਚ ਪਹਿਲੀ ਵਾਰ ਬੱਚੇ ਪੈਦਾ ਕਰਦੀ ਹੈ। ਪ੍ਰਜਣਨ ਸਮਰੱਥਾ ਕਾਫੀ ਚੰਗੀ ਹੋਣ ਦੇ ਕਾਰਨ ਇਸ ਦੀ ਆਬਾਦੀ ਵਿਚ ਵਾਧਾ ਦਰ ਹੋਰ ਨਸਲਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ। ਇਸ ਜਾਤੀ ਦੇ ਨਰ ਬੱਚੇ ਦਾ ਮਾਸ ਕਾਫੀ ਸਵਾਦੀ ਹੁੰਦਾ ਹੈ ਅਤੇ ਖੱਲ ਵੀ ਉੱਤਮ ਕੋਟੀ ਦੀ ਹੁੰਦੀ ਹੈ। ਇਨ੍ਹਾਂ ਕਾਰਨਾਂ ਨਾਲ ਬਲੈਕ ਬੰਗਾਲ ਨਸਲ ਦੀਆਂ ਬੱਕਰੀਆਂ ਮਾਸ ਉਤਪਾਦਨ ਦੇ ਲਈ ਬਹੁਤ ਉਪਯੋਗੀ ਹਨ। ਪਰ ਇਸ ਜਾਤੀ ਦੀਆਂ ਬੱਕਰੀਆਂ ਘੱਟ ਮਾਤਰਾ (15-20 ਕਿਲੋ ਗ੍ਰਾਮ/ਵਿਯਾਨ) ਵਿਚ ਦੁੱਧ ਪੈਦਾ ਕਰਦੀਆਂ ਹਨ ਜੋ ਇਸ ਦੇ ਬੱਚਿਆਂ ਦੇ ਲਈ ਅਪੂਰਣ ਹੈ। ਇਸ ਦੇ ਬੱਚਿਆਂ ਦਾ ਜਨਮ ਸਮੇਂ ਔਸਤ ਭਾਰ 1.0-1.2 ਕਿਲੋ ਗ੍ਰਾਮ ਹੀ ਹੁੰਦਾ ਹੈ। ਸਰੀਰਕ ਭਾਰ ਅਤੇ ਦੁੱਧ ਉਤਪਾਦਨ ਸਮਰੱਥਾ ਘੱਟ ਹੋਣ ਦੇ ਕਾਰਨ ਇਸ ਨਸਲ ਦੀਆਂ ਬੱਕਰੀਆਂ ਤੋਂ ਬੱਕਰੀ ਪਾਲਕਾਂ ਨੂੰ ਸੀਮਤ ਲਾਭ ਹੀ ਪ੍ਰਾਪਤ ਹੁੰਦਾ ਹੈ।

ਇਹ ਗੁਜਰਾਤ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਉਪਲਬਧ ਹੈ। ਇਸ ਨਸਲ ਦੀਆਂ ਬੱਕਰੀਆਂ ਦੁੱਧ ਉਤਪਾਦਨ ਦੇ ਲਈ ਪਾਲੀਆਂ ਜਾਂਦੀਆਂ ਹਨ ਪਰ ਮਾਸ ਉਤਪਾਦਨ ਦੇ ਲਈ ਵੀ ਇਹ ਉਪਯੁਕਤ ਹੈ। ਇਸ ਦਾ ਸਰੀਰ ਪਸਮੀਨਾ ਅਤੇ ਰੰਗ ਸਫੈਦ, ਭੂਰਾ ਜਾਂ ਸਫੈਦ ਅਤੇ ਭੂਰਾ ਦਾ ਮਿਸ਼ਰਣ ਲਏ ਹੁੰਦਾ ਹੈ। ਇਸ ਦਾ ਨੱਕ ਛੋਟਾ ਪਰ ਉੱਭਰਿਆ ਰਹਿੰਦਾ ਹੈ। ਕੰਨ ਲੰਮਾ ਹੁੰਦਾ ਹੈ। ਪੂਛ ਮੁੜੀ ਹੋਈ ਅਤੇ ਪੂਛ ਦਾ ਵਾਲ ਮੋਟਾ ਅਤੇ ਖੜ੍ਹਾ ਹੁੰਦਾ ਹੈ। ਇਸ ਦੇ ਸਰੀਰ ਦਾ ਵਾਲ ਮੋਟਾ ਅਤੇ ਛੋਟਾ ਹੁੰਦਾ ਹੈ। ਇਹ ਸਾਲਾਨਾ ਇੱਕ ਵਿਯਾਨ ਵਿੱਚ ਔਸਤਨ 1.5 ਬੱਚੇ ਪੈਦਾ ਕਰਦੀ ਹੈ। ਇਸ ਨਸਲ ਦੀਆਂ ਬੱਕਰੀਆਂ ਨੂੰ ਬਿਨਾਂ ਚਰਾਏ ਵੀ ਪਾਲਿਆ ਜਾ ਸਕਦਾ ਹੈ। ਝਾਰਖੰਡ ਰਾਜ ਦੀ ਜਲਵਾਯੂ ਵਿੱਚ ਉਪਰੋਕਤ ਵਰਣਿਤ ਨਸਲਾਂ ਦਾ ਪਾਲਣ ਕੀਤਾ ਜਾ ਸਕਦਾ ਹੈ ਜਾਂ ਇੱਥੇ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਬੀਟਲ, ਬਾਰਬਰੀ, ਸਿਰੋਹੀ ਅਤੇ ਜਮਨਾਪਾਰੀ ਦੇ ਬੱਕਰੇ ਵਿਵਹਾਰ ਵਿੱਚ ਲਿਆਏ ਜਾ ਸਕਦੇ ਹਨ।

ਜਮੁਨਾਪਾਰੀ: ਜਮੁਨਾਪਾਰੀ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਨਸਲਾਂ ਦੀ ਤੁਲਨਾ ਵਿੱਚ ਸਭ ਤੋਂ ਉੱਚੀ ਅਤੇ ਲੰਬੀ ਹੁੰਦੀ ਹੈ। ਇਹ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹਾ ਅਤੇ ਗੰਗਾ, ਯਮੁਨਾ ਅਤੇ ਚੰਬਲ ਨਦੀਆਂ ਨਾਲ ਘਿਰੇ ਖੇਤਰ ਵਿੱਚ ਪਾਈ ਜਾਂਦੀ ਹੈ। ਐਂਗਲੋਨੁਵਿਯਨ ਬੱਕਰੀਆਂ ਦੇ ਵਿਕਾਸ ਵਿੱਚ ਜਮੁਨਾਪਾਰੀ ਨਸਲ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

ਇਸ ਦੇ ਨੱਕ ਕਾਫੀ ਉੱਭਰੇ ਰਹਿੰਦੇ ਹਨ। ਜਿਸ ਨੂੰ ‘ਰੋਮਨ’ ਨੱਕ ਕਹਿੰਦੇ ਹਨ। ਸਿੰਗ ਛੋਟਾ ਅਤੇ ਚੌੜਾ ਹੁੰਦਾ ਹੈ। ਕੰਨ 10-12 ਇੰਚ ਲੰਮਾ ਚੌੜਾ ਮੁੜਿਆ ਹੋਇਆ ਅਤੇ ਲਟਕਦਾ ਰਹਿੰਦਾ ਹੈ। ਇਸ ਦੇ ਪੱਟ ਵਿੱਚ ਪਿੱਛੇ ਵੱਲ ਕਾਫੀ ਲੰਮੇ ਸੰਘਣੇ ਵਾਲ ਰਹਿੰਦੇ ਹਨ। ਇਸ ਦੇ ਸਰੀਰ ਉੱਤੇ ਸਫੈਦ ਅਤੇ ਲਾਲ ਰੰਗ ਦੇ ਲੰਬੇ ਵਾਲ ਪਾਏ ਜਾਂਦੇ ਹਨ। ਇਸ ਦਾ ਸਰੀਰ ਬੇਲਨਾਕਾਰ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 70-90 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 50-60 ਕਿੱਲੋਗ੍ਰਾਮ ਹੁੰਦਾ ਹੈ।

ਇਸ ਦੇ ਬੱਚਿਆਂ ਦਾ ਜਨਮ ਸਮੇਂ ਔਸਤ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਆਪਣੇ ਘਰ ਖੇਤਰ ਵਿੱਚ ਔਸਤਨ 1.5 ਤੋਂ 2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਦੁੱਧ ਅਤੇ ਮਾਸ ਉਤਪਾਦਨ ਦੇ ਲਈ ਉਪਯੁਕਤ ਹੈ। ਬੱਕਰੀਆਂ ਸਾਲਾਨਾ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਾਰ ਵਿੱਚ ਕਰੀਬ 90 ਫੀਸਦੀ ਇੱਕ ਹੀ ਬੱਚਾ ਪੈਦਾ ਕਰਦੀ ਹੈ। ਇਸ ਜਾਤੀ ਦੀਆਂ ਬੱਕਰੀਆਂ ਮੁੱਖ ਰੂਪ ਨਾਲ ਝਾੜੀਆਂ ਅਤੇ ਦਰਖਤ ਦੇ ਪੱਤਿਆਂ ‘ਤੇ ਨਿਰਭਰ ਰਹਿੰਦੀ ਹੈ। ਜਮੁਨਾਪਾਰੀ ਨਸਲ ਦੇ ਬੱਕਰਿਆਂ ਦਾ ਪ੍ਰਯੋਗ ਆਪਣੇ ਦੇਸ਼ ਦੇ ਵਿਭਿੰਨ ਜਲਵਾਯੂ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਬੱਕਰੀਆਂ ਦੇ ਨਸਲ ਸੁਧਾਰ ਲਈ ਕੀਤਾ ਗਿਆ। ਵਿਗਿਆਨਕ ਖੋਜ ਤੋਂ ਇਹ ਪਤਾ ਚੱਲਿਆ ਕਿ ਜਮਨਾਪਾਰੀ ਸਾਰੇ ਜਲਵਾਯੂ ਦੇ ਲਈ ਉਪਯੋਗੀ ਨਹੀਂ ਹਨ।

ਬੀਟਲ: ਬੀਟਲ ਨਸਲ ਦੀਆਂ ਬੱਕਰੀਆਂ ਮੁੱਖ ਰੂਪ ਨਾਲ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਅਨੁਮੰਡਲ ਵਿੱਚ ਪਾਇਆ ਜਾਂਦਾ ਹੈ। ਪੰਜਾਬ ਨਾਲ ਲੱਗੇ ਪਾਕਿਸਤਾਨ ਦੇ ਖੇਤਰਾਂ ਵਿੱਚ ਵੀ ਇਸ ਨਸਲ ਦੀਆਂ ਬੱਕਰੀਆਂ ਉਪਲਬਧ ਹੈ। ਇਸ ਦਾ ਸਰੀਰ ਭੂਰੇ ਰੰਗ ਉੱਤੇ ਸਫੈਦ-ਸਫੈਦ ਧੱਬਾ ਜਾਂ ਕਾਲੇ ਰੰਗ ਉੱਤੇ ਸਫੈਦ-ਸਫੈਦ ਧੱਬਾ ਲਈ ਹੁੰਦਾ ਹੈ। ਇਹ ਦੇਖਣ ਵਿੱਚ ਜਮਨਾਪਾਰੀ ਬੱਕਰੀਆਂ ਜਿਹੀ ਲੱਗਦੀ ਹੈ, ਪਰੰਤੂ ਉਚਾਈ ਅਤੇ ਭਾਰ ਦੀ ਤੁਲਨਾ ਵਿੱਚ ਜਮੁਨਾਪਾਰੀ ਤੋਂ ਛੋਟੀ ਹੁੰਦੀ ਹੈ। ਇਸ ਦਾ ਕੰਨ ਲੰਮਾ, ਚੌੜਾ ਅਤੇ ਲਟਕਦਾ ਹੋਇਆ ਹੁੰਦਾ ਹੈ। ਨੱਕ ਉੱਭਰਿਆ ਰਹਿੰਦਾ ਹੈ। ਕੰਨ ਦੀ ਲੰਬਾਈ ਅਤੇ ਨੱਕ ਦਾ ਉਭਰਿਆਪਣ ਜਮੁਨਾਪਾਰੀ ਦੀ ਤੁਲਨਾ ਵਿਚ ਘੱਟ ਹੁੰਦਾ ਹੈ। ਸਿੰਗ ਬਾਹਰ ਅਤੇ ਪਿੱਛੇ ਵੱਲ ਘੁਮਿਆ ਰਹਿੰਦਾ ਹੈ। ਬਾਲਗ ਨਰ ਦਾ ਵਜ਼ਨ 55-65 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 45-55 ਕਿਲੋ ਗ੍ਰਾਮ ਹੁੰਦਾ ਹੈ। ਇਸ ਦੇ ਬੱਚਿਆਂ ਦਾ ਜਨਮ ਦੇ ਸਮੇਂ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਦਾ ਸਰੀਰ ਗਠੀਲਾ ਹੁੰਦਾ ਹੈ। ਪੱਟ ਦੇ ਪਿਛਲੇ ਹਿੱਸੇ ਵਿੱਚ ਘੱਟ ਸੰਘਣੇ ਵਾਲ ਹੁੰਦੇ ਹਨ। ਇਸ ਨਸਲ ਦੀਆਂ ਬੱਕਰੀਆਂ ਔਸਤਨ 1.25-2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਸਾਲਾਨਾ ਬੱਚੇ ਪੈਦਾ ਕਰਦੀਆਂ ਹਨ ਅਤੇ ਇੱਕ ਵਾਰ ਵਿੱਚ ਕਰੀਬ 60% ਬੱਕਰੀਆਂ ਇੱਕ ਹੀ ਬੱਚਾ ਦਿੰਦੀਆਂ ਹਨ।

ਬੀਟਲ ਨਸਲ ਦੇ ਬੱਕਰਿਆਂ ਦੀ ਵਰਤੋਂ ਹੋਰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਕੀਤਾ ਜਾਂਦਾ ਹੈ। ਬੀਟਲ ਆਮ ਤੌਰ ਤੇ ਸਾਰੇ ਜਲਵਾਯੂ ਦੇ ਲਈ ਉਪਯੁਕਤ ਪਾਇਆ ਗਿਆ ਹੈ।

ਬਾਰਬਰੀ: ਬਾਰਬਰੀ ਮੁੱਖ ਤੌਰ ਤੇ ਮੱਧ ਅਤੇ ਪੱਛਮੀ ਅਫਰੀਕਾ ਵਿੱਚ ਪਾਈ ਜਾਂਦੀ ਹੈ। ਇਸ ਨਸਲ ਦੇ ਨਰ ਅਤੇ ਮਾਦਾ ਨੂੰ ਪਾਦਰੀਆਂ ਦੇ ਦੁਆਰਾ ਭਾਰਤ ਵਿੱਚ ਸਭ ਤੋਂ ਪਹਿਲਾਂ ਲਿਆਂਦਾ ਗਿਆ ਹੈ। ਹੁਣ ਇਹ ਉੱਤਰ ਪ੍ਰਦੇਸ਼ ਦੇ ਆਗਰਾ, ਮਥੁਰਾ ਅਤੇ ਇਸ ਨਾਲ ਲੱਗੇ ਖੇਤਰਾਂ ਵਿੱਚ ਕਾਫੀ ਸੰਖਿਆ ਵਿੱਚ ਉਪਲਬਧ ਹੈ।

ਇਹ ਛੋਟੇ ਕੱਦ ਦੀ ਹੁੰਦੀ ਹੈ ਪਰ ਇਸ ਦਾ ਸਰੀਰ ਕਾਫੀ ਗਠੀਲਾ ਹੁੰਦਾ ਹੈ। ਸਰੀਰ ‘ਤੇ ਛੋਟੇ-ਛੋਟੇ ਵਾਲ ਪਾਏ ਜਾਂਦੇ ਹਨ। ਸਰੀਰ ਉੱਤੇ ਸਫੈਦ ਦੇ ਨਾਲ ਭੂਰਾ ਜਾਂ ਕਾਲਾ ਧੱਬਾ ਪਾਇਆ ਜਾਂਦਾ ਹੈ। ਇਹ ਦੇਖਣ ਵਿੱਚ ਹਿਰਨ ਦੇ ਵਰਗੀ ਲਗਦੀ ਹੈ। ਕੰਨ ਬਹੁਤ ਹੀ ਛੋਟਾ ਹੁੰਦਾ ਹੈ। ਥਣ ਵਧੀਆ ਵਿਕਸਤ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 35-40 ਕਿਲੋ ਗ੍ਰਾਮ ਅਤੇ ਮਾਦਾ ਦਾ ਵਜ਼ਨ 25-30 ਕਿੱਲੋਗ੍ਰਾਮ ਹੁੰਦਾ ਹੈ। ਇਹ ਘਰ ਵਿੱਚ ਬੰਨ੍ਹ ਕੇ ਗਊਆਂ ਦੀ ਤਰ੍ਹਾਂ ਰੱਖੀ ਜਾ ਸਕਦੀ ਹੈ। ਇਸ ਦੀ ਪ੍ਰਜਣਨ ਸਮਰੱਥਾ ਵੀ ਕਾਫੀ ਵਿਕਸਿਤ ਹੈ। 2 ਸਾਲ ਵਿਚ ਤਿੰਨ ਵਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਿਯਾਨ ਵਿੱਚ ਔਸਤਨ 1.5 ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਦਾ ਬੱਚਾ ਕਰੀਬ 8-10 ਮਹੀਨੇ ਦੀ ਉਮਰ ਵਿੱਚ ਬਾਲਗ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਮਾਸ ਅਤੇ ਦੁੱਧ ਉਤਪਾਦਨ ਦੇ ਲਈ ਉਪਯੁਕਤ ਹਨ। ਬੱਕਰੀਆਂ ਔਸਤਨ 1.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ।

ਸਿਰੋਹੀ: ਸਿਰੋਹੀ ਨਸਲ ਦੀਆਂ ਬੱਕਰੀਆਂ ਮੁੱਖ ਤੌਰ ਤੇ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿੱਚ ਪਾਈਆਂ ਜਾਂਦੀਆਂ ਹਨ। ਇਹ ਗੁਜਰਾਤ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਉਪਲਬਧ ਹੈ। ਇਸ ਨਸਲ ਦੀਆਂ ਬੱਕਰੀਆਂ ਦੁੱਧ ਉਤਪਾਦਨ ਦੇ ਲਈ ਪਾਲੀਆਂ ਜਾਂਦੀਆਂ ਹਨ ਪਰ ਮਾਸ ਉਤਪਾਦਨ ਦੇ ਲਈ ਵੀ ਇਹ ਉਪਯੁਕਤ ਹਨ। ਇਸ ਦਾ ਸਰੀਰ ਗਠੀਲਾ ਅਤੇ ਰੰਗ ਸਫੈਦ, ਭੂਰਾ ਜਾਂ ਸਫੈਦ ਅਤੇ ਭੂਰੇ ਦਾ ਮਿਸ਼ਰਣ ਲਏ ਹੁੰਦਾ ਹੈ। ਇਸ ਦਾ ਨੱਕ ਛੋਟਾ ਪਰ ਉੱਭਰਿਆ ਰਹਿੰਦਾ ਹੈ। ਕੰਨ ਲੰਮਾ ਹੁੰਦਾ ਹੈ। ਪੂਛ ਮੁੜੀ ਹੋਈ ਅਤੇ ਪੂਛ ਦਾ ਵਾਲ ਮੋਟਾ ਅਤੇ ਖੜ੍ਹਾ ਹੁੰਦਾ ਹੈ। ਇਸ ਦੇ ਸਰੀਰ ਦਾ ਵਾਲ ਮੋਟਾ ਅਤੇ ਛੋਟਾ ਹੁੰਦਾ ਹੈ। ਇਹ ਸਾਲਾਨਾ ਇੱਕ ਵਿਯਾਨ ਵਿੱਚ ਔਸਤਨ 1.5 ਬੱਚੇ ਪੈਦਾ ਕਰਦੀ ਹੈ। ਇਸ ਨਸਲ ਦੀਆਂ ਬੱਕਰੀਆਂ ਨੂੰ ਬਿਨਾਂ ਚਰਾਏ ਵੀ ਪਾਲਿਆ ਜਾ ਸਕਦਾ ਹੈ।

ਝਾਰਖੰਡ ਰਾਜ ਦੀ ਜਲਵਾਯੂ ਵਿੱਚ ਉਪਰੋਕਤ ਵਰਣਿਤ ਨਸਲਾਂ ਦਾ ਪਾਲਣ ਕੀਤਾ ਜਾ ਸਕਦਾ ਹੈ ਜਾਂ ਇੱਥੇ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਬੀਟਲ, ਬਾਰਬਰੀ, ਸਿਰੋਹੀ ਅਤੇ ਜਮਨਾਪਾਰੀ ਦੇ ਬੱਕਰੇ ਵਿਵਹਾਰ ਵਿੱਚ ਲਿਆਏ ਜਾ ਸਕਦੇ ਹਨ।

ਝਾਰਖੰਡ ਰਾਜ ਦੀ ਜਲਵਾਯੂ ਵਿੱਚ ਉਪਰੋਕਤ ਵਰਣਿਤ ਨਸਲਾਂ ਦਾ ਪਾਲਣ ਕੀਤਾ ਜਾ ਸਕਦਾ ਹੈ ਜਾਂ ਇੱਥੇ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਬੀਟਲ, ਬਾਰਬਰੀ, ਸਿਰੋਹੀ ਅਤੇ ਜਮਨਾਪਾਰੀ ਦੇ ਬੱਕਰੇ ਵਿਵਹਾਰ ਵਿੱਚ ਲਿਆਏ ਜਾ ਸਕਦੇ ਹਨ।

ਵਿਦੇਸ਼ੀ ਬੱਕਰੀਆਂ ਦੀਆਂ ਪ੍ਰਮੁੱਖ ਨਸਲਾਂ

ਅਲਪਾਈਨ- ਇਹ ਸਵਿਟਜ਼ਰਲੈਂਡ ਦੀ ਹੈ। ਇਹ ਮੁੱਖ ਤੌਰ ਤੇ ਦੁੱਧ ਉਤਪਾਦਨ ਦੇ ਲਈ ਉਪਯੁਕਤ ਹੈ। ਇਸ ਨਸਲ ਦੀਆਂ ਬੱਕਰੀਆਂ ਆਪਣੇ ਗ੍ਰਹਿ ਖੇਤਰਾਂ ਵਿੱਚ ਔਸਤਨ 3-4 ਕਿੱਲੋ ਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ।

ਐਂਗਲੋਨੁਵੀਯਨ- ਇਹ ਆਮ ਤੌਰ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਪਾਈ ਜਾਂਦੀ ਹੈ। ਇਹ ਮਾਸ ਅਤੇ ਦੁੱਧ ਦੋਨਾਂ ਦੇ ਲਈ ਉਪਯੁਕਤ ਹੈ। ਇਸ ਦੀ ਦੁੱਧ ਉਤਪਾਦਨ ਸਮਰੱਥਾ 2-3 ਕਿੱਲੋਗ੍ਰਾਮ ਰੋਜ਼ਾਨਾ ਹੈ।

ਸਾਨਨ- ਇਹ ਸਵਿਟਜ਼ਰਲੈਂਡ ਦੀ ਬੱਕਰੀ ਹੈ। ਇਸ ਦੀ ਦੁੱਧ ਉਤਪਾਦਨ ਸਮਰੱਥਾ ਹੋਰ ਸਾਰੀਆਂ ਨਸਲਾਂ ਤੋਂ ਵੱਧ ਹੈ। ਇਹ ਔਸਤਨ 3-4 ਕਿੱਲੋ ਗ੍ਰਾਮ ਦੁੱਧ ਰੋਜ਼ਾਨਾ ਆਪਣੇ ਗ੍ਰਹਿ ਖੇਤਰਾਂ ਵਿੱਚ ਦਿੰਦੀ ਹੈ।

ਟੋਗੇਨਵਰਗ- ਟੋਗੇਨਵਰਗ ਵੀ ਸਵਿਟਜ਼ਰਲੈਂਡ ਦੀ ਬੱਕਰੀ ਹੈ। ਇਸ ਦੇ ਨਰ ਅਤੇ ਮਾਦਾ ਵਿੱਚ ਸਿੰਗ ਨਹੀਂ ਹੁੰਦਾ ਹੈ। ਇਹ ਔਸਤਨ 3 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀ ਹੈ।

ਸਰੋਤ: ਪ੍ਰਸਾਰ ਸਿੱਖਿਆ ਨਿਦੇਸ਼ਾਲਯ, ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਰਾਂਚੀ – 834006 (ਝਾਰਖੰਡ)

3.04
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top