ਨਿੰਬੂ ਜਾਤੀ ਦੇ ਬੂਟੇ ਆਮ ਤੌਰ ਤੇ ਆਪਣੀਆਂ ਜੜ੍ਹਾ ਉਪਰ ਤਿਆਰ ਨਹੀਂ ਕੀਤੇ ਜਾਂਦੇ, ਸਗੋਂ ਇਹ ਬੂਟੇ ਚੰਗੀ ਕਿਸਮ ਦੀ ਅੱਖ ਜੜ੍ਹ - ਮੁੱਢ ਤੇ ਪਿਉਂਦ ਕਰਕੇ ਤਿਆਰ ਕੀਤੇ ਜਾਂਦੇ ਹਨ। ਚੰਗੇ ਜੜ੍ਹ - ਮੁੱਢ ਦੀ ਵਰਤੋਂ ਨਾਲ ਬੂਟੇ ਦਾ ਝਾੜ, ਫ਼ਲਾਂ ਦੀ ਗੁਣਵਤਾ ਅਤੇ ਕੀੜੇ ਤੇ ਬਿਮਾਰੀਆਂ ਸਹਾਰ ਸਕਣ ਦੀ ਤਾਕਤ ਵੱਧਦੀ ਹੈ। ਪੰਜਾਬ ਵਿੱਚ ਜੱਟੀ ਖੱਟੀ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਜੜ੍ਹ - ਮੁੱਢ ਹੈ। ਇਸ ਦੇ ਬੀਜ ਅਗਸਤ - ਸਤੰਬਰ ਵਿੱਚ ਕੱਢੇ ਅਤੇ ਬੀਜੇ ਜਾਂਦੇ ਹਨ। ਬੱਲਡ ਰੈਡ ਕਿਸਮ ਵਾਸਤੇ ਕੈਲੀਓਪੈਟਰਾ ਜੜ੍ਹ - ਮੁੱਢ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਰ ਇਸਦੇ ਬੀਜ ਜਨਵਰੀ ਵਿੱਚ ਪੱਕਦੇ ਹਨ ਅਤੇ ਫਰਵਰੀ ਦੇ ਪਹਿਲੇ ਹਫਤੇ ਵਿੱਚ ਬੀਜਣੇ ਚਾਹੀਦੇ ਹਨ। ਮਾਲਟੇ ਦੀ ਕਿਸਮ ਮੁਸੰਮੀ ਲਈ ਪੈਕਟੀਨੀਫੇਰਾ ਜੜ੍ਹ - ਮੁੱਢ ਚੰਗਾ ਰਹਿੰਦਾ ਹੈ ਅਤੇ ਇਸਦੀ ਬੀਜ ਅਗਸਤ - ਸਤੰਬਰ ਵਿੱਚ ਬੀਜੇ ਜਾਂਦੇ ਹਨ।
ਜੜ੍ਹ - ਮੁੱਢ ਦੇ ਬੀਜ ਸਦਾ ਭਰੋਸੇਯੋਗ ਸਾਧਨਾਂ ਤੋਂ ਪ੍ਰਾਪਤ ਕਰੋ, ਕਿਉਂਕਿ ਬਾਗ ਦੀ ਸਿਹਤ ਅਤੇ ਆਮਦਨੀ ਇਸ ਤੇ ਨਿਰਭਰ ਕਰਦੀ ਹੈ। ਕੱਢੇ ਹੋਏ ਬੀਜ ਖਰੀਦਣ ਨਾਲੋਂ ਫ਼ਲ ਖਰੀਦਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਨਰਸਰੀ ਵਿੱਚ ਆਪ ਬੀਜ ਕਢਣੇ ਚਾਹੀਦੇ ਹਨ। ਕਈ ਵਪਾਰੀ ਆਪਣਾ ਮੁਨਾਫ਼ਾ ਵਧਾਉਣ ਲਈ ਜੱਟੀ - ਖੱਟੀ ਦੇ ਬੀਜ ਵਿੱਚ ਹੋਰ ਕਿਸਮਾਂ ਦਾ ਬੀਜ ਮਿਲਾ ਦਿੰਦੇ ਹਨ, ਜਿਸਨੂੰ ਬਾਅਦ ਵਿੱਚ ਅਲਗ ਕਰ ਸਕਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਸਭ ਤੋਂ ਉਤਮ ਅਤੇ ਭਰੋਸੇਯੋਗ ਬੀਜ ਪ੍ਰਾਪਤ ਕਰਨ ਲਈ ਜੜ੍ਹ - ਮੁੱਢ ਦੇ ਬੂਟੇ ਨਰਸਰੀ ਵਿੱਚ ਲਗਾਉਣੇ ਚਾਹੀਦੇ ਹਨ। ਇਸ ਤਰ੍ਹਾਂ ਉਤਮ ਕਿਸਮ ਦੇ ਬਿਮਾਰੀ ਰਹਿਤ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ। ਜ਼ਮੀਨ ਤੇ ਡਿੱਗੇ ਹੋਏ ਜਾਂ ਜ਼ਮੀਨ ਨੂੰ ਲੱਗਦੇ ਹੋਏ ਫ਼ਲਾਂ ਦੇ ਬੀਜ ਨਹੀਂ ਲੈਣੇ ਚਾਹੀਦੇ ਕਿਉਂਕਿ ਇਹਨਾਂ ਬੀਜਾਂ ਤੇ ਫਾਇਟੋਫ਼ਥੋਰਾ (ਫਹੇਟੋਪਹਟਹੋਰੳ) ਉੱਲੀ ਦਾ ਹਮਲਾ ਹੋਣ ਦੀ ਬਹੁਤ ਸੰਭਾਵਨਾ ਰਹਿੰਦੀ ਹੈ।
ਜੱਟੀ ਖਟੀ ਦੇ ਬੀਜ ਬੀਜਣ ਦਾ ਉਤਮ ਸਮਾਂ ਸਤੰਬਰ ਦਾ ਪਹਿਲਾ ਹਫਤਾ ਹੈ। ਜੇਕਰ ਬਿਜਾਈ ਸਤੰਬਰ ਦੇ ਤੀਜੇ ਹਫਤੇ ਤੋਂ ਲੇਟ ਕਰ ਦਿੱਤੀ ਜਾਵੇ ਤਾਂ ਸਰਦੀ ਕਾਰਣ ਘੱਟ ਬੀਜ ਉਗਦੇ ਹਨ ਅਤੇ ਉਹਨਾਂ ਦਾ ਵਾਧਾ ਵੀ ਹੌਲੀ ਹੋ ਜਾਂਦਾ ਹੈ। ਨਿੰਬੂ ਜਾਤੀ ਦੇ ਬੀਜਾਂ ਨੂੰ ਫ਼ਲਾਂ ਵਿੱਚੋਂ ਕੱਢਣ ਤੋਂ ਬਾਅਦ ਤੁਰੰਤ ਬੀਜ ਦੇਣਾ ਚਾਹੀਦਾ ਹੈ ਕਿਉਂਕਿ ਭੰਡਾਰਣ ਕਰਨ ਨਾਲ ਉਹਨਾਂ ਦੀ ਉਗਣ ਦੀ ਸ਼ਕਤੀ ਘੱਟ ਜਾਂਦੀ ਹੈ। ਬਿਜਾਈ ਸੌਖੀ ਰੱਖਣ ਲਈ ਬੀਜ ਸਾਫ ਪਾਣੀ ਨਾਲ ਧੋ ਕੇ ਛਾਂ ਹੇਠਾਂ ਸੁਕਾ ਲੈਣੇ ਚਾਹੀਦੇ ਹਨ। ਬੀਜ ਵਿੱਚੋਂ ਫਾਈਟੋਫਥੋਰਾ ਉੱਲੀ ਨੂੰ ਘਟਾਉਣ ਲਈ ਬੀਜ ੫੨ ਡਿਗਰੀ ਸੈਟੀਗਰੇਟ ਤਾਪਮਾਨ ਤੇ ਪਾਣੀ ਵਿੱਚ ੧੦ ਮਿੰਟ ਲਈ ਡੁਬੋਵੇ।
ਆਮ ਤੌਰ ਤੇ ਨਿੰਬੂ ਜਾਤੀ ਦੇ ਬੀਜ ਕਿਅਾਰੀਆਂ ਵਿੱਚ ਬੀਜੇ ਜਾਂਦੇ ਹਨ ਪਰ ਤਕਨੌਲੋਜੀ ਦੇ ਵਿਕਾਸ ਨਾਲ, ਬੀਜਾਂ ਨੂੰ ਸਾਫ ਸੁਥਰੇ ਢੰਗ ਨਾਲ ਬੀਜਣ ਵੱਲ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਬੀਜ ਸਿਧੇ ਟਰੇ ਜਾਂ ਪਲਾਸਟਿਕ ਦੇ ਲਿਫਾਫਿਆਂ ਵਿੱਚ ਬੀਜਣ ਦਾ ਰਿਵਾਜ ਵੱਧ ਰਿਹਾ ਹੈ।
ਜਿਸ ਬਗੀਚੀ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੀ ਪਨੀਰੀ ਤਿਆਰ ਕਰਨੀ ਹੋਵੇ ਉਸ ਲਈ ਉਪਜਾਉ ਅਤੇ ਚੰਗੇ ਨਿਕਾਸ ਵਾਲੀ ਜ਼ਮੀਨ ਦੀ ਚੋਣ ਕਰੋ ਤਾਂ ਜੋ ਸਿਹਤਮੰਦ ਬੂਟਿਆਂ ਦੀ ਪਨੀਰੀ ਤਿਆਰ ਕੀਤੀ ਜਾ ਸਕੇ। ਬਗੀਚੀ ਦੇ ਨੇੜੇ ਹੀ ਸਿੰਚਾਈ ਦਾ ਸਾਧਨ ਹੋਣਾ ਚਾਹੀਦਾ ਹੈ। ਬੀਜਾਂ ਦੇ ਕਿਆਰੇ ੧.੨ ਤੋਂ ੧.੫ ਮੀਟਰ ਚੌੜੇ, ੨ ਤੋਂ ੨.੫ ਮੀਟਰ ਲੰਬੇ ਅਤੇ ਪਾਣੀ ਦਾ ਨਿਕਾਸ ਸਹੀ ਰੱਖਣ ਲਈ ਜ਼ਮੀਨ ਦੇ ਪੱਧਰ ਤੋਂ ੧੦ - ੧੫ ਸੈ.ਮੀ. ਉੱਚੇ ਰੱਖੇ ਜਾਂਦੇ ਹਨ। ਬੀਜ ਆਮ ਤੌਰ ਤੇ ੧੫ ਸੈ.ਮੀ. ਦੀ ਵਿੱਥ ਤੇ ਬੀਜੇ ਜਾਂਦੇ ਹਨ। ਬੀਜ ਨੂੰ ਕਦੇ ਵੀ ੨.੫ ਸੈ.ਮੀ. ਤੋਂ ਡੂੰਘਾ ਨਹੀਂ ਬੀਜਣਾ ਚਾਹੀਦਾ। ਮਿੱਟੀ ਦੀ ਪਪੜੀ ਬਣਨ ਤੋਂ ਰੋਕਣ ਲਈ ੧ - ੧.੨੫ ਸੈ.ਮੀ. ਮੋਟੀ ਰੇਤ ਦੀ ਤਹਿ ਬੀਜਾਂ ਵਾਲੇ ਕਿਆਰੇ ਉਪਰ ਖਿਲਾਰ ਦੇਣੀ ਚਾਹੀਦੀ ਹੈ। ਬੀਜਾਂ ਦੀਆਂ ਕਿਆਰੀਆਂ ਨੂੰ ਨਿਯਮਤ ਸਮੇਂ ਤੇ ਪਾਣੀ ਦਿੱਤਾ ਜਾਂਦਾ ਹੈ ਤਾਂ ਕਿ ਗਿੱਲ ਨਾਲ ਪਨੀਰੀ ਛੇਤੀ ਉਗ ਸਕੇ। ਪਾਣੀ ਸਹੀ ਮਾਤਰਾ ਵਿੱਚ ਅਤੇ ਥੋੜ੍ਹਾ - ਥੋੜ੍ਹਾ ਦੇਣਾ ਚਾਹੀਦਾ ਹੈ। ਜ਼ਿਆਦਾ ਪਾਣੀ ਨਾਲ ਫਫੂੰਦੀ ਰੋਗ ਲੱਗਣ ਦਾ ਡਰ ਰਹਿੰਦਾ ਹੈ। ਨਿੰਬੂ ਜਾਤੀ ਦੇ ਬੀਜਾਂ ਨੂੰ ਉਗਣ ਵਿੱਚ ੨ ਤੋਂ ੩ ਹਫਤੇ ਦਾ ਸਮਾਂ ਲਗ ਜਾਂਦਾ ਹੈ।
ਇਹਨਾਂ ਕਿਆਰੀਆਂ ਨੂੰ ਜੇਕਰ ਸਰਦੀ ਅਤੇ ਕੋਹਰੇ ਤੋਂ ਨਾਂ ਬਚਾਇਆ ਜਾਵੇ ਤਾਂ ਠੰਢ ਨਾਲ ਨੁਕਸਾਨ ਹੋ ਸਕਦਾ ਹੈ। ਇਹਨਾਂ ਕਿਆਰੀਆਂ ਨੂੰ ਠੰਢ ਦੇ ਮੌਸਮ ਵਿੱਚ ਚੰਗੀ ਤਰ੍ਹਾਂ ਬਚਾ ਕੇ ਰੱਖਣਾ ਚਾਹੀਦਾ ਹੈ। ਕਿਆਰੀਆਂ ਦੇ ਉੱਤਰ ਵਲ ਸਰਕੰਡੇ ਜਾਂ ਪ੍ਰਾਲੀ ਦੀ ਥੋੜੀ ਝੁਕਵੀਂ ਜਹੀ ਵਾੜ ਲਗਾਕੇ ਅਸਾਨੀ ਨਾਲ ਠੰਢ ਤੋਂ ਬਚਾਇਆਂ ਜਾ ਸਕਦਾ ਹੈ। ਇਹ ਵਾੜ ਦੱਖਣ ਵਾਲੇ ਪਾਸੇ ਤੋਂ ਖੁਲ੍ਹੀ ਰੱਖੀ ਜਾਂਦੀ ਹੈ ਤਾਂ ਜੋ ਸੂਰਜ ਦੀ ਰੋਸ਼ਨੀ ਅੰਦਰ ਆ ਸਕੇ। ਕਿਆਰੀਆਂ ਉਪਰ ਪਾਰਦਰਸ਼ੀ ਪਲਾਸਟਿਕ ਦੀ ਗੁਫ਼ਾ ਬਣਾ ਕੇ ਵੀ ਪੌਦਿਆਂ ਨੂੰ ਕੋਹਰੇ ਤੋਂ ਬਚਾਇਆ ਜਾ ਸਕਦਾ ਹੈ। ਦਿਨ ਦੇ ਸਮੇਂ ਪਲਾਸਟਿਕ ਦੀ ਗੁਫ਼ਾ ਦੇ ਇੱਕ ਸਿਰੇ ਤੋਂ ਪਲਾਸਟਿਕ ਥੋੜਾ ਉਪਰ ਚੁੱਕ ਦੇਣਾ ਚਾਹੀਦਾ ਹੈ। ਨਿੰਬੂ ਜਾਤੀ ਦੇ ਫ਼ਲਾਂ ਦੇ ਬੀਜ ਪਲਾਸਟਿਕ (ਪੋਲੇ ਹੁਸੲ) ਜਾਂ ਸ਼ੀਸ਼ੇ (ਗਰੲੲਨਹੁਸੲ) ਦੇ ਬਣੇ ਘਰਾਂ ਵਿੱਚ ਵੀ ਕਾਮਯਾਬੀ ਨਾਲ ਉਗਾਏ ਜਾ ਸਕਦੇ ਹਨ ਅਤੇ ਇਹ ਕੋਹਰੇ ਦੇ ਨੁਕਸਾਨ ਤੋਂ ਬਚੇ ਰਹਿੰਦੇ ਹਨ।
ਨਰਸਰੀ ਦੀਆਂ ਕਿਆਰੀਆਂ ਨੂੰ ਘਾਹ ਅਤੇ ਹੋਰ ਨਦੀਨਾਂ ਤੋਂ ਬਚਾਉਣ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਜਦੋਂ ਨਦੀਨ ਅਤੇ ਘਾਹ ਹਾਲੇ ਛੋਟੇ ਹੀ ਹੋਣ ਤਾਂ ਇਹਨਾਂ ਨੂੰ ਹਥਾਂ ਨਾਲ ਪੁੱਟ ਦੇਣਾ ਚਾਹੀਦਾ ਹੈ।
ਜੜ੍ਹ - ਮੁੱਢ ਦੇ ਬੀਜ ਰੋਗ ਰਹਿਤ ਕੀਤੀਆਂ ਹੋਈਆਂ ਟਰੇਆਂ (ਟਰੳੇਸ) ਵਿੱਚ ਵੀ ਬੀਜੇ ਜਾ ਸਕਦੇ ਹਨ। ਇਹਨਾਂ ਟਰੇਆਂ ਨੂੰ ਰੁਗਾਣੂ ਰਹਿਤ ਮਿੱਟੀ ਨਾਲ ਭਰ ਕੇ ਜ਼ਮੀਨ ਤੋਂ ੪੫ ਤੋਂ ੬੦ ਸੈ.ਮੀ. ਉੱਚੇ ਥੜਿਆਂ (ਫਲੳਟਡੋਰਮਸ) ਤੇ ਰੱਖੋ ਤਾਂ ਜੋ ਜ਼ਮੀਂਨ ਤੋਂ ਰੁਗਾਣੂ ਮਿੱਟੀ ਵਿੱਚ ਨਾਂ ਚਲੇ ਜਾਣ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020