ਸਾਰੇ ਪੰਜਾਬ ਦਾ ਪੌਣ ਪਾਣੀ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਲਈ ਢੁਕਵਾਂ ਹੈ, ਪਰ ਖੁਸ਼ਕ ਸੇਂਜੂ ਅਤੇ ਨੀਮ ਪਹਾੜੀ ਖੇਤਰ ਉੱਤਮ ਕਿਸਮ ਦੇ ਫਲਾਂ ਦੀ ਕਾਸ਼ਤ ਲਈ ਜਾਣੇ ਜਾਂਦੇ ਹਨ। ਇਹ ਫ਼ਲ ਗਰਮਤਰ ਇਲਾਕੇ ਵਿੱਚ ਉਪਜੇ ਹੋਣ ਕਾਰਣ ਬਹੁਤ ਜ਼ਿਆਦਾ ਸਰਦੀ ਨਹੀਂ ਸਹਾਰ ਸਕਦੇ। ਜੇਕਰ ਲੰਬੇ ਸਮੇ ਤੱਕ ਤਾਪਮਾਨ - ੨ ਤੋਂ ੦ ਡਿਗਰੀ ਸੈਲਸਿਅਸ ਤੋਂ ਥਲੇ ਰਹੇ ਤਾਂ ਬੂਟਿਆਂ ਅਤੇ ਫ਼ਲਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ। ਜ਼ਿਆਦਾ ਸਰਦੀ ਨਾਲ ਬੂਟੇ ਦੀਆਂ ਕਰਬਲਾਂ ਸੁੱਕ ਜਾਂਦੀਆਂ ਹਨ ਅਤੇ ਕੋਰੇ ਨਾਲ ਫ਼ਲ ਡੰਡੀ ਕੋਲੋਂ ਖਰਾਬ ਹੋ ਕੇ ਝੜ ਜਾਂਦੇ ਹਨ। ਬਹੁਤ ਜ਼ਿਆਦਾ ਉੱਚਾ ਤਾਪਮਾਨ ਵੀ ਚੰਗੀ ਗੁਣਵਤਾ ਵਾਲੇ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਲਈ ਠੀਕ ਨਹੀਂ ਹੁੰਦਾ। ਜ਼ਿਆਦਾ ਤਾਪਮਾਨ ਨਾਲ ਪੱਤੇ ਝੁਲਸ ਜਾਂਦੇ ਹਨ ਅਤੇ ਫ਼ਲ ਕਿਰ ਜਾਂਦੇ ਹਨ। ਜਿਨ੍ਹਾਂ ਖੇਤਰਾਂ ਵਿੱਚ ਫ਼ਲਾਂ ਦੇ ਵਾਧੇ ਦੌਰਾਨ ਵੱਧ ਗਰਮੀ ਮਿਲਦੀ ਹੈ, ਉਥੇ ਫ਼ਲ ਜਲਦੀ ਪੱਕਦੇ ਹਨ ਅਤੇ ਜੂਸ ਵਿੱਚ ਜ਼ਿਆਦਾ ਮਿਠਾਸ ਹੁੰਦੀ ਹੈ।
ਨਿੰਬੂ ਜਾਤੀ ਦੇ ਫ਼ਲਾਂ ਲਈ ਜ਼ਮੀਨ ਦੀ ਚੋਣ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ, ਕਿੳ ਕਿ ਇਹਨਾਂ ਫ਼ਲਾਂ ਦੀ ਕਾਸ਼ਤ ਖਾਸ ਕਿਸਮ ਦੀ ਮਿੱਟੀ ਵਿੱਚ ਹੀ ਕੀਤੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਜਿਹੜੀਆਂ ਜਮੀਨਾਂ ਵਿੱਚ ਆਮ ਵਾਰਸ਼ਿਕ ਫਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੋਵੇ ਉਹ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਲਈ ਵੀ ਢੁਕਵੀਂਆਂ ਹੋਣ। ਕਈ ਜ਼ਮੀਨਾਂ ਵਿੱਚ ਹੇਠਲੀਆਂ ਤਹਿਆਂ ਦੇ ਹਾਲਾਤ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਲਈ ਅਨੁਕੂਲ ਨਹੀਂ ਹੁੰਦੇ। ਜ਼ਮੀਨ ਦਾ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਲਈ ਢੁੱਕਵੀ ਹੋਣ ਦਾ ਪਤਾ ਲਗਾਉਣ ਲਈ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ। ਮਿੱਟੀ ਦੀਆਂ ਸਾਰੀਆਂ ਤਹਿਆਂ ਰੋੜ੍ਹ, ਚੂਨੇ ਦੇ ਰੋੜ੍ਹ ਅਤੇ ਸਖਤ ਤਹਿ ਤੋਂ ਰਹਿਤ ਹਣੀਆਂ ਚਾਹੀਦੀਆਂ ਹਨ। ਨਿੰਬੂ ਜਾਤੀ ਦੇ ਸਾਰੇ ਫ਼ਲ ਮਿੱਟੀ ਵਿੱਚ ਜਿਆਦਾ ਲੂਣ, ਤੇਜ਼ਾਬੀ ਅਤੇ ਖਾਰੇ ਅੰਸ਼ ਨੂੰ ਨਹੀਂ ਸਹਾਰ ਸਕਦ ੇ। ਇਹਨਾਂ ਹਾਲਤਾਂ ਵਿੱਚ ਪੌਦੇ ਪਾਣੀ ਅਤੇ ਖੁਰਾਕੀ ਤੱਤ ਪੂਰੀ ਮਾਤਰਾ ਵਿੱਚ ਨਹੀਂ ਲੈ ਸਕਦੇ ਅਤੇ ਕਮਜ਼ ੋਰ ਹੋ ਜਾਂਦੇ ਹਨ। ਪੌਦੇ ਨੂੰ ਪ੍ਰਾਪਤ ਹੋਣ ਵਾਲੇ ਖੁਰਾਕੀ ਤੱਤਾਂ ਦੀ ਮਾਤਰਾ ਮਿੱਟੀ ਦੀ ਪੀ.ਐਚ ਉਪਰ ਬਹੁਤ ਨਿਰਭਰ ਕਰਦੀ ਹੈ। ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਲਈ ੫.੫ ਤੋਂ ੭.੫ ਪੀ. ਐਚ ਵਾਲੀ ਜ਼ਮੀਨ ਸਭ ਤੋਂ ਚੰਗੀ ਹੁੰਦੀ ਹੈ ਅਤੇ ਇਸ ਮਿੱਟੀ ਵਿੱਚ ਜ਼ਿਆਦਾਤਰ ਖੁਰਾਕੀ ਤੱਤ ਸਹੀ ਮਾਤਰਾ ਵਿੱਚ ਉਪਲਬਧ ਹੁੰਦੇ ਹਨ। ਇਸੇ ਤਰਾਂ ਉਹ ਜ਼ਮੀਨਾਂ ਜਿਨ੍ਹਾਂ ਵਿੱਚ ਸੇਮ ਹੋਵੇ, ਪਾਣੀ ਖੜਾ ਹੁੰਦਾ ਹੋਵੇ ਜਾਂ ਜ਼ਮੀਨ ਵਿੱਚ ਪਾਣੀ ਦਾ ਪੱਧਰ ਵੱਧਦਾ-ਘਟਦਾ ਰਹੇ ਇਹਨਾਂ ਫਲਾਂ ਦੀ ਕਾਸ਼ਤ ਲਈ ਢੁਕਵੀਂਆਂ ਨਹੀਂ ਹਨ। ਇਹਨਾਂ ਜ਼ਮੀਨਾਂ ਵਿੱਚ ਜੜ੍ਹਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ਅਤੇ ਬੂਟੇ ਮਰ ਜਾਂਦੇ ਹਨ। ਉਹ ਜ਼ਮੀਨਾਂ ਜਿਨ੍ਹਾਂ ਦੀ ਈ.ਸੀ. ੦.੫ ਮਿਲੀਮਹੋਜ਼ ਪ੍ਰਤੀ ਸੈਂਟੀਮੀਟਰ, ਕੈਲਸ਼ੀਅਮ ਕਾਰਬੋਨੇਟ ੫ ਪ੍ਰਤੀਸ਼ਤ, ਚੂਨਾਂ ੧੦ ਪ੍ਰਤੀਸ਼ਤ ਅਤੇ ਪੀ. ਐਚ ੮.੫ ਤੱਕ ਹੋਵੇ ਨਿੰਬੂ ਜਾਤੀ ਫ਼ਲਾਂ ਦੀ ਕਾਸ਼ਤ ਲਈ ਢੁਕਵੀਆਂ ਹੁੰਦੀਆਂ ਹਨ।
੩ ਕਿਸਮਾਂ ਪੰਜਾਬ ਵਿੱਚ ਮੁੱਖ ਰੂਪ ਨਾਲ ਕਾਸ਼ਤ ਕੀਤੇ ਜਾਂਦੇ ਨਿੰਬੂ ਜਾਤੀ ਦੇ ਫ਼ਲ ਹਨ ਸੰਤਰਾ, ਮਾਲਟਾ, ਗਰੇਪਫ਼ਰੂਟ ਅਤੇ ਨਿੰਬੂ। ਇਹਨਾਂ ਵਿੱਚ ਸੰਗਤਰੇ ਦੀ ਆਰਥਿਕ ਮਹੱਤਤਾ ਸਭ ਤੋਂ ਜ਼ਿਆਦਾ ਹੈ ਜਦਕਿ ਮਾਲਟੇ, ਗਰੇਪਫ਼ਰੂਟ ਅਤੇ ਨਿੰਬੂ ਘੱਟ ਮਹੱਤਤਾ ਦੇ ਫ਼ਲ ਹਨ। ਪੰਜਾਬ ਵਿੱਚ ਕਾਫੀ ਖੋਜ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹੇਠ ਲਿਖੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ:-
੧.ਸੰਗਤਰੇ
੨.ਮਾਲਟਾ
੩.ਗਰੇਪਫ਼ਰੂਟ
੪.ਨਿੰਬੂ
ਸੰਗਤਰੇ ਅਸਾਨੀ ਨਾਲ ਛਿਲੇ ਜਾ ਸਕਣ ਕਰਕੇ ਮਸ਼ਹੂਰ ਹਨ। ਇਹਨਾਂ ਦੀਆਂ ਫਾੜੀਆਂ ਨਾਜ਼ੁਕ ਅਤੇ ਆਸਾਨੀ ਨਾਲ ਇੱਕ ਦੂਜੇ ਤੋਂ ਅਲੱਗ ਹੋ ਜਾਂਦੀਆਂ ਹਨ ਅਤੇ ਪੱਕਣ ਤੇ ਫ਼ਲ ਅੰਦਰੋਂ ਖੋਖਲੇ ਹੁੰਦੇ ਹਨ। ਦਰਖਤ ਅਕਾਰ ਵਿੱਚ ਛੋਟੇ ਤੋਂ ਦਰਮਿਆਨੇ ਅਕਾਰ ਦੇ, ਪਤਲੀਆਂ ਤੇ ਛੋਟੀਆਂ ਟਾਹਣੀਆਂ ਵਾਲੇ ਹੁੰਦੇ ਹਨ। ਸੰਗਤਰਿਆਂ ਵਿੱਚ ਇੱਕ ਸਾਲ ਫ਼ਸਲ ਆਮ ਨਾਲੋਂ ਜ਼ਿਆਦਾ ਅਤੇ ਇੱਕ ਸਾਲ ਘੱਟ ਲੱਗਣ ਦੀ ਸਮੱਸਿਆ ਹੁੰਦੀ ਹੈ।
ਕਿੰਨੋ ਇੱਕ ਦੋਗਲੀ ਕਿਸਮ ਹੈ ਜੋ ਕਿੰਗ ਅਤੇ ਵਿਲੋ ਲੀਫ ਤੋਂ ਰਿਵਰਸਾਈਡ, ਕੈਲਫੋਰਨੀਆ ਵਿੱਚ ਡਾ. ਹ.ਬ. ਫਰੌਸਟ ਨੇ ੧੯੧੫ ਵਿੱਚ ਤਿਆਰ ਕੀਤੀ। ੧੯੩੫ ਵਿੱਚ ਇਹ ਕਿਸਮ ਕਾਸ਼ਤ ਵਾਸਤੇ ਦਿੱਤੀ ਗਈ। ਪੰਜਾਬ ਵਿੱਚ ਕਿੰਨੋ ੧੯੫੬ ਵਿੱਚ ਅਬੋਹਰ ਵਿਖੇ ਲਿਆਂਦਾ ਗਿਆ ਅਤੇ ਆਪਣੇ ਗੁਣਾਂ ਕਾਰਣ ਬਹੁਤ ਕਾਮਯਾਬ ਰਿਹਾ ਅਤੇ ਕਿਸਾਨਾਂ ਦਾ ਹਰਮਨ ਪਿਆਰਾ ਫ਼ਲ ਬਣ ਗਿਆ। ਅੱਜ ਕੱਲ ਇਸ ਫ਼ਲ ਹੇਠਾਂ ਰਕਬਾ ਲਗਾਤਾਰ ਵੱਧ ਰਿਹਾ ਹੈ। ਇਸ ਫ਼ਲ ਨੂੰ ਕਾਮਯਾਬ ਬਨਾਉਣ ਵਾਲੇ ਗੁਣ ਹਨ: ਆਕਰਸ਼ਕ ਸੁਨਿਹਰੀ ਸੰਗਤਰੀ ਰੰਗ, ਜੋ ਮੰਡੀਕਰਨ ਲਈ ਬਹੁਤ ਮਹੱਤਵਪੁਰਨ ਹੈ। ਇਸ ਤੋਂ ਇਲਾਵਾ ਭਰਪੂਰ ਮਾਤਰਾ ਵਿੱਚ ਜੂਸ, ਚੰਗੀ ਸੁਗੰਧੀ ਅਤੇ ਭਾਰਤੀਆਂ ਨੂੰ ਚੰਗਾ ਲਗਣ ਵਾਲਾ ਸੁਆਦ ਇਸਦੀ ਕਾਮਯਾਬੀ ਦੇ ਕੁਝ ਹੋਰ ਕਾਰਨ ਹਨ। ਕਿੰਨੋ ਦਾ ਝਾੜ ਬਹੁਤ ਜ਼ਿਆਦਾ ਹੈ ਅਤੇ ਇੱਕ ਦਰਖਤ ਤੇ ੧੦੦੦ ਤੱਕ ਫ਼ਲ ਆਮ ਦੇਖੇ ਜਾ ਸਕਦੇ ਹਨ। ਇੱਕ ਚੰਗੀ ਤਰ੍ਹਾ ਦੇਖਭਾਲ ਕੀਤੇ ਕਿੰਨੋ ਦੇ ਬਾਗ ਤੋਂ ਜ਼ਿਆਦਾ ਤਰ ਦੂਜਿਆਂ ਫ਼ਲਾਂ ਨਾਲੋਂ ਵੱਧ ਮੁਨਾਫਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਦੇ ਫ਼ਲ ਜਨਵਰੀ - ਫਰਵਰੀ ਵਿੱਚ ਪਕਦੇ ਹਨ ਅਤੇ ਇੱਕ ਫ਼ਲ ਵਿੱਚ ੧੨ - ੨੫ ਤੱਕ ਬੀਜ ਹੁੰਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020