ਇਹ ਇਕ ਬੀਜ ਰਹਿਤ ਕਿਸਮ ਹੈ, ਜੇਕਰ ਬੀਜ ਹੋਣ ਤਾਂ ਬਹੁਤ ਛੋਟੇ ਅਤੇ ਸਿਰਫ ੦ - ੬ ਤੱਕ ਹੁੰਦੇ ਹਨ। ਫ਼ਲ ਦਰਮਿਆਨੇ ਆਕਾਰ ਦੇ ਗੋਲ ਅਤੇ ਲੰਬੇ ਹੁੰਦੇ ਹਨ। ਫ਼ਲ ਦਾ ਛਿਲਕਾ ਹਲਕੇ ਪੀਲੇ ਰੰਗ ਦਾ, ਮੁਲਾਇਮ, ਨਾਂ ਬਹੁਤਾ ਮੋਟਾ ਅਤੇ ਨਾਂ ਹੀ ਪਤਲਾ ਹੁੰਦਾ ਹੈ। ਗੁੱਦਾ ਥੋੜਾ ਭੂਰਾ ਹਰਾ, ਨਰਮ, ਬਹੁਤ ਸੁਆਦ ਅਤੇ ਰਸ ਚੰਗੀ ਮਾਤਰਾ ਵਿੱਚ ਹੁੰਦਾ ਹੈ। ਇਸ ਕਿਸਮ ਦੇ ਰੁੱਖ ਬਹੁਤ ਵੱਡੇ ਹੁੰਦੇ ਹਨ।
ਇਸ ਕਿਸਮ ਦੇ ਫ਼ਲ ਵੱਡੇ, ਥੋੜੇ ਚਪਟੇ ਅਤੇ ਗੋਲ ਹੁੰਦੇ ਹਨ। ਫ਼ਲ ਦਾ ਛਿਲਕਾ ਹਲਕਾ ਪੀਲਾ, ਮੁਲਾਇਮ ਅਤੇ ਇੱਕ ਸਾਰ ਹੁੰਦਾ ਹੈ, ਜਿਸਦੀ ਮੁਟਾਈ ਨਾਂ ਜ਼ਿਆਦਾ ਅਤੇ ਨਾਂ ਹੀ ਘੱਟ ਹੁੰਦੀ ਹੈ। ਗੁੱਦਾ ਫਿੱਕੇ ਪੀਲੇ ਸਫੈਦ ਰੰਗ ਦਾ ਰਸ ਨਾਲ ਭਰਭੂਰ ਹੁੰਦਾ ਹੈ ਅਤੇ ਇਸਦੀ ਸੁਗੰਧੀ ਬਹੁਤ ਮਨਭਾਉਂਦੀ ਹੈ। ਇੱਕ ਫ਼ਲ ਵਿੱਚ ੩੦ - ੫੦ ਦੇ ਕਰੀਬ ਬੀਜ ਹੁੰਦੇ ਹਨ। ਇਹ ਗਰੇਪਫਰੂਟ ਦੀ ਇੱਕ ਬਹੁਤ ਉਨਤ ਕਿਸਮ ਹੈ ਜੋ ਦਸੰਬਰ - ਜਨਵਰੀ ਵਿੱਚ ਪਕਦੀ ਹੈ ਅਤੇ ਚੰਗਾ ਝਾੜ ਦਿੰਦੀ ਹੈ।
ਇਸ ਦੇ ਦਰਖਤ ਦਰਮਿਆਨੇ ਅਕਾਰ ਦੇ ਹੁੰਦੇ ਹਨ। ਫ਼ਲ ਗੋਲ ਅਤੇ ਅਕਾਰ ਛੋਟੇ ਤੋਂ ਦਰਮਿਆਨਾ ਹੁੰਦਾ ਹੈ। ਛਿੱਲ ਚਮਕਦਾਰ ਪੀਲੀ ਅਤੇ ਲਾਲ ਰੰਗ ਦੀ ਭਾਅ ਮਾਰਦੀ ਹੈ। ਗੁੱਦੇ ਦਾ ਰੰਗ ਗੂੜਾ ਲਾਲ ਅਤੇ ਫ਼ਲ ਬੀਜ ਰਹਿਤ (੧ – ੨ ਬੀਜ) ਹੁੰਦਾ ਹੈ।ਵਿਟਾਮਿਨ ਸੀ (ੜਟਿੳਮਨਿ ਛ) ਨਾਲ ਭਰਭੂਰ ਜੂਸ ਕਾਫੀ ਮਾਤਰਾ ਵਿੱਚ ਹੁੰਦਾ ਹੈ। ਮਿਠਾਸ ਕਾਫੀ ਅਤੇ ਖਟਾਸ ਨਾਲ ਚੰਗੀ ਤਰਾਂ ਮਿਲੀ ਹੁੰਦੀ ਹੈ। ਇਹ ਇਕ ਅਗੇਤੀ ਕਿਸਮ ਹੈ ਜੋ ਨਵੰਬਰ ਦੇ ਆਖਰੀ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ ੫੩ ਕਿਲੋ ਪ੍ਰਤੀ ਬੂਟ ਹੈ।
ਇਸ ਕਿਸਮ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ। ਫ਼ਲ ਅਕਾਰ ਵਿੱਚ ਦਰਮਿਆਨੇ ਤੋਂ ਵੱਡੇ, ਅੰਡਾਕਾਰ ਤੋਂ ਗੋਲ ਸ਼ਕਲ ਦੇ ਹੁੰਦੇ ਹਨ। ਛਿਲਕਾ ਹਲਕੇ ਪੀਲੇ ਰੰਗ ਦਾ ਗੁਲਾਬੀ ਭਾਅ ਮਾਰਦਾ ਹੁੰਦਾ ਹੈ। ਛਿੱਲ ਦਰਮਿਆਨੀ ਤੋਂ ਮੋਟੀ ਅਤੇ ਮੁਲਾਇਮ ਹੁੰਦੀ ਹੈ। ਗੁੱਦਾ ਨਰਮ ਹਲਕਾ ਪੀਲੇ ਅਤੇ ਗੁਲਾਬੀ ਰੰਗ ਦਾ ਹੁੰਦਾ ਹੈ। ਫ਼ਲਾਂ ਵਿੱਚ ਰਸ ਬਹੁਤ ਜ਼ਿਆਦਾ ਅਤੇ ਵਧੀਆ ਸੁਗੰਧੀ ਵਾਲਾ ਹੁੰਦਾ ਹੈ। ਇੱਕ ਫ਼ਲ ਵਿੱਚ ੪੦ - ੫੦ ਬੀਜ ਹੁੰਦੇ ਹਨ ਅਤੇ ਇਹ ਕਿਸਮ ਨਵੰਬਰ - ਦਸੰਬਰ ਵਿੱਚ ਪਕਦੀ ਹੈ। ਇਸ ਕਿਸਮ ਦੇ ਰੁੱਖ ਵੱਡੇ ਆਕਾਰ ਦੇ ਅਤੇ ਚੰਗਾ ਝਾੜ ਦੇਣ ਵਾਲੇ ਹੁੰਦੇ ਹਨ।
ਇਹ ਕਿਸਮ ਗੁਲਾਬੀ ਭਾਅ ਮਾਰਦੀ ਛਿੱਲ ਅਤੇ ਲਾਲ ਗੁੱਦੇ ਕਾਰਣ ਪਸੰਦ ਕੀਤੀ ਜਾਂਦੀ ਹੈ। ਫ਼ਲ ਦੀ ਛਿੱਲ ਮੁਲਾਇਮ ਗੂੜ੍ਹੇ ਪੀਲੇ ਰੰਗ ਦੀ ਜਿਸ ਵਿੱਚ ਪੱਕਣ ਵੇਲੇ ਲਾਲੀ ਦੀ ਭਾਅ ਵਾਲੇ ਨਿਸ਼ਾਨ ਪੈ ਜਾਂਦੇ ਹਨ, ਖਾਸ ਕਰਕੇ ਉਸ ਥਾਂ ਤੇ ਜਿਥੇ ਫ਼ਲ ਆਪਸ ਵਿੱਚ ਲਗਦੇ ਹਨ। ਫ਼ਲਾਂ ਦਾ ਸੁਆਦ ਥੋੜ੍ਹਾ ਤੇਜ਼ਾਬੀ ਅਤੇ ਘੁਲਣਸ਼ੀਲ ਪਾਦਰਥ ਕਾਫੀ ਮਾਤਰਾ ਵਿੱਚ ਹੁੰਦੇ ਹਨ। ਫ਼ਲਾਂ ਵਿੱਚ ਬੀਜ ਕਾਫੀ ਘੱਟ, ਆਮਤੌਰ ਤੇ ਇੱਕ ਫ਼ਲ ਵਿੱਚ ੦ - ੮ ਬੀਜ ਹੁੰਦੇ ਹਨ। ਇਸ ਕਿਸਮ ਦੇ ਫ਼ਲ ਨਵੰਬਰ ਦੇ ਆਖਰੀ ਹਫ਼ਤੇ ਵਿੱਚ ਪਕਦੇ ਹਨ। ਰੁੱਖਾਂ ਦਾ ਅਕਾਰ ਕਾਫੀ ਵੱਡਾ ਹੁੰਦਾ ਹੈ ਅਤੇ ਇਹ ਚੰਗਾ ਝਾੜ ਦਿੰਦੇ ਹਨ। ਨਿੰਬੂ ਅਤੇ ਲੈਮਨ ਲੈਮਨ ਦੂਜੇ ਨਿੰਬੂ ਜਾਤੀ ਦੇ ਫ਼ਲਾਂ ਤੋਂ ਜ਼ਿਆਦਾ ਖਟਾਸ ਹੋਣ ਕਾਰਨ ਪਛਾਣੇ ਜਾਂਦੇ ਹਨ, ਭਾਵੇਂ ਕੁੱਝ ਕਿਸਮਾਂ ਵਿੱਚ ਮਿਠਾਸ ਕਾਫੀ ਘੱਟ ਹੁੰਦੀ ਹੈ। ਪੀ ੲੈ ਯੂ ਬਾਰਾਮਾਸੀ ਨਿੰਬੂ - ੧: ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਗੋਲ ਅਤੇ ਮੁਲਾਇਮ ਛਿੱਲ ਵਾਲੇ ਹੁੰਦੇ ਹਨ। ਫ਼ਲ ਬੀਜ ਰਹਿਤ ਅਤੇ ਜੂਸ ਨਾਲ ਭਰਭੂਰ ਹੁੰਦੇ ਹਨ। ਇਹ ਕਿਸਮ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੱਕਦੀ ਹੈ। ਇਸ ਵਿੱਚ ਤੇਜ਼ਾਬੀ ਤੱਤ ੭ ਪ੍ਰਤੀਸ਼ਤ ਹੁੰਦਾ ਹੈ। ਪੰਜਾਬ ਬਾਰਾਮਾਸੀ ਨਿੰਬੂ (੨੦੦੮): ਬੂਟੇ ਨਰੋਏ ਅਤੇ ਖਿਲਰਵੇਂ ਹੁੰਦੇ ਹਨ। ਫ਼ਲ ਦਰਮਿਆਨੇ ਤੋਂ ਵੱਡੇ, ਗੋਲ, ਛਿੱਲ ਮੁਲਾਇਮ, ਰਸ ਭਰਪੂਰ ਅਤੇ ਘੱਟ ਬੀਜ ਵਾਲੇ ਹੁੰਦੇ ਹਨ। ਇਹ ਕਿਸਮ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਪੱਕਦੀ ਹੈ। ਔਸਤਨ ਝਾੜ ਪ੍ਰਤੀ ਬੂਟਾ ੮੪ ਕਿਲੋਗ੍ਰਾਮ ਹੁੰਦਾ ਹੈ। ਪੰਜਾਬ ਗਲਗਲ: ਇਸ ਦੇ ਦਰਖਤ ਫੈਲਵੇਂ ਹੁੰਦੇ ਹਨ। ਇਸ ਦੇ ਫ਼ਲ ਆਕਾਰ ਵਿੱਚ ਦਰਮਿਆਂਨੇ, ਅੰਡਾਕਾਰ ਅਤੇ ਛਿੱਲਣੇ ਸੌਖੇ ਹੁੰਦੇ ਹਨ। ਫ਼ਲ ਪੂਰੀ ਤਰ੍ਹਾਂ ਪੱਕ ਕੇ ਪੀਲੇ ਰੰਗ ਦੇ ਹੋ ਜਾਂਦੇ ਹਨ। ਹਰ ਫ਼ਲ ਵਿੱਚ ੫ - ੮ ਬੀਜ ਹੁੰਦੇ ਹਨ। ਇਹ ਕਿਸਮ ਨਵੰਬਰ ਦੇ ਅਖੀਰਲੇ ਹਫ਼ਤੇ ਪੱਕ ਜਾਂਦੀ ਹੈ ਅਤੇ ੮੦ ੧੦੦ ਕਿਲੋ ਪ੍ਰਤੀ ਬੂਟਾ ਝਾੜ ਨਿਕਲ ਆਉਂਦਾ ਹੈ। ਇਸ ਦੇ ਰਸ ਵਿੱਚ ੫.੨ ਪ੍ਰਤੀਸ਼ਤ ਤੇਜ਼ਾਬੀਪਣ ਹੁੰਦਾ ਹੈ। ੭
ਫ਼ਲ ਅਕਾਰ ਵਿੱਚ ਦਰਮਿਆਨੇ ਅਤੇ ਅੰਡੇ ਵਰਗੀ ਸ਼ਕਲ ਦੇ ਹੁੰਦੇ ਹਨ। ਫ਼ਲ ਬਾਹਰੋਂ ਮੁਲਾਇਮ ਅਤੇ ਕੁੱਝ ਸਖਤ ਹੁੰਦੇ ਹਨ। ਰਸ ਕਾਫੀ ਮਾਤਰਾ ਵਿਅਤੇ ਖਟਾਸ ਬਹੁਤ ਹੁੰਦੀ ਹੈ। ਫ਼ਲਾਂ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ ਅਤੇ ਅਗਸਤ - ਸਤੰਬਰ ਵਿੱਚ ਪੱਕ ਜਾਂਦੇ ਹਨ। ਇਸ ਕਿਸਮ ਦੇ ਰੁੱਖ ਥੋੜੇ ਵੱਡੇ ਅਤੇ ਫੈਲੇ ਹੋਏ ਹੁੰਦੇ ਹਨ।
ਇਸ ਕਿਸਮ ਦੇ ਫ਼ਲ ਛੋਟੇ, ਗੋਲ, ਪਤਲੀ ਛਿੱਲ ਵਲੇ ਅਤੇ ਚੰਗੀ ਮਾਤਰਾ ਵਿੱਚ ਮੌਜੂਦ ਖਟਾਸ ਵਾਲੇ ਹੁੰਦੇ ਹਨ। ਰੁੱਖ ਸੰਘਣੇ ਕੰਡਿਆਂ ਵਾਲੇ ਅਤੇ ਝਾੜੀਆਂ ਵਰਗੇ ਹੁੰਦੇ ਹਨ।
ਫ਼ਲ ਆਕਾਰ ਵਿੱਚ ਦਰਮਿਆਨਾ, ਗੋਲ ਅਤੇ ਅੰਡਾਕਾਰ, ਛਿੱਲ ਮੁਲਾਇਮ ਖਟਾਸ ਘੱਟ ਅਤੇ ਵਿਸ਼ੇਸ਼ ਕਿਸਮ ਦੀ ਹੁੰਦੀ ਹੈ। ਬੀਜ ੫ ਤੋਂ ੬ ਤੱਕ, ਰਸ ਕਾਫੀ ਅਤੇ ਤੇਜ਼ਾਬੀ ਮਾਦਾ ਘੱਟ ਹੁੰਦਾ ਹੈ। ਇਹ ਕਿਸਮ ਸਤੰਬਰ ਦੇ ਸ਼ੁਰੂ ਵਿੱਚ ਪੱਕ ਜਾਂਦੀ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020