ਗੜੇਮਾਰੀ ਪੰਜਾਬ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦਾ ਕਾਫੀ ਨੁਕਸਾਨ ਕਰਦੀ ਹੈ। ਗੜਿਆਂ ਦਾ ਨੁਕਸਾਨ ਪੱਤਿਆਂ ਅਤੇ ਟਾਹਣੀਆਂ ਤੇ ਰਗੜਾਂ ਲਗਣ, ਪੱਤਿਆਂ ਦਾ ਪਾਟ ਕੇ ਝੜ ਜਾਣ ਦੀ ਸ਼ਕਲ ਵਿੱਚ ਹੁੰਦਾ ਹੈ। ਵੱਡੇ ਪੱਤਿਆਂ ਵਿੱਚ ਚੌੜੇ ਪਾਟੇ ਹੋਏ ਛੇਕ ਹੋ ਜਾਂਦੇ ਹਨ। ਗੜਿਆਂ ਨਾਲ ਟਾਹਣੀਆਂ ਅਤੇ ਤਣੇ ਦੀ ਛਿੱਲ ਪਾਟ ਜਾਂਦੀ ਹੈ ਅਤੇ ਸਮੇਂ ਨਾਲ ਜਖਮ ਭਰਨ ਲਗ ਜਾਂਦੇ ਹਨ ਅਤੇ ਜਖਮਾਂ ਉਪਰ ਖਰੀਂਢ (ਚੳਲਲੁਸ) ਬਣ ਜਾਂਦਾ ਹੈ। ਗੜਿਆਂ ਦੇ ਸਿੱਧੇ ਨੁਕਸਾਨ ਤੋਂ ਇਲਾਵਾ ਗੜਿਆਂ ਨਾਲ ਬਣੇ ਜਖਮਾਂ ਤੋਂ ਜੀਵਾਣੂ ਬੂਟੇ ਅੰਦਰ ਜਾ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਰਦੇ ਹਨ। ਜਖਮੀ ਟਾਹਣੀਆਂ ਦੀ ਲੋੜ ਅਨੁਸਾਰ ਕਾਂਟ - ਛਾਂਟ ਕਰਕੇ, ਬੋਰਡੋ ਮਿਸ਼ਰਣ (੨:੨:੨੫੦) ਦਾ ਛਿੜਕਾਅ ਕਰੋ, ਇਸ ਨਾਲ ਜਖਮ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ।
ਇਹ ਨੁਕਸਾਨ ਕੰਡਿਆਂ, ਟਾਹਣੀਆਂ ਅਤੇ ਪੱਤਿਆਂ ਦਾ ਫ਼ਲਾਂ ਨਾਲ ਰਗੜਨ ਕਾਰਣ ਹੁੰਦਾ ਹੈ। ਜਖਮ ਦਾ ਨਿਸ਼ਾਨ ਫ਼ਲ ਦੇ ਵਧਣ ਨਾਲ ਫੈਲਦਾ ਹੈ ਅਤੇ ਕਾਫੀ ਵੱਡਾ ਹੋ ਜਾਂਦਾ ਹੈ। ਕੀੜਿਆਂ ਦੇ ਹਮਲੇ ਨਾਲ ਬਨਣ ਵਾਲੇ ਜਖਮਾਂ ਦੇ ਉਲਟ ਹਵਾ ਤੋਂ ਲੱਗੇ ਧੱਬੇ ਜ਼ਿਆਦਾ ਡੂੰਘੇ ਨਹੀਂ ਹੁੰਦੇ ਅਤੇ ਨੁਕਸਾਨ ਉਪਰ ਹੀ ਹੁੰਦਾ ਹੈ। ਇਹਨਾਂ ਜ਼ਖਮਾਂ ਨਾਲ ਫ਼ਲ ਦੀ ਗੁਣਵਤਾ ਤੇ ਮਾੜਾ ਅਸਰ ਨਹੀਂ ਹੁੰਦਾ ਪਰ ਧੱਬੇ ਪੈਣ ਕਰਕੇ ਫ਼ਲ ਦਾ ਦਰਜਾ ਘਟ ਜਾਂਦਾ ਹੈ ਅਤੇ ਕਈ ਵਾਰੀ ਇਹਨਾਂ ਜ਼ਖਮਾਂ ਤੇ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਫ਼ਲ ਗਲ ਵੀ ਜਾਂਦੇ ਹਨ। ਹਵਾ ਦਾ ਨੁਕਸਾਨ ਘਟਾਉਣ ਲਈ ਸੁੱਕੀਆਂ ਅਤੇ ਬਿਮਾਰ ਟਾਹਣੀਆਂ ਫ਼ਲ ਤੋੜਨ ਤੋਂ ਤੁਰੰਤ ਬਾਅਦ ਢੁਕਵੀਂ ਕਾਂਟ - ਛਾਂਟ ਰਾਹੀਂ ਲਾਹ ਦੇਣੀਆਂ ਚਾਹੀਦੀਆਂ ਹਨ। ਜਿਹਨਾਂ ਇਲਾਕਿਆਂ ਵਿੱਚ ਤੇਜ਼ ਹਵਾ ਚਲਣ ਦੀ ਸਮੱਸਿਆ ਆਮ ਹੋਵੇ ਉਥੇ ਬਾਗ ਚੁਫੇਰੇ ਹਵਾ ਰੋਕੂ ਵਾੜ ਲਗਾਉਣੀ ਚਾਹੀਦੀ ਹੈ|
ਬੇਮੇਲ ਜੜ੍ਹ - ਮੁੱਢ ਤੇ ਕਿਸਮ ਪਿਉਂਦ ਤੋਂ ਬਾਅਦ ਕਈ ਕਿਸਮਾਂ ਅਤੇ ਜੜ੍ਹ - ਮੁੱਢ ਆਪਸ ਵਿੱਚ ਚੰਗੀ ਤਰ੍ਹਾਂ ਨਹੀਂ ਜੁੜਦੇ। ਇਸਨੂੰ ਜੜ੍ਹ - ਮੁੱਢ ਅਤੇ ਕਿਸਮ ਦੀ ਬੇਮੇਲਤਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਬੂਟੇ ਸ਼ੁਰੂ ਦੇ ਸਾਲਾਂ ਵਿੱਚ ਆਮ ਬੂਟਿਆਂ ਵਾਂਗ ਵਧਦੇ ਹਨ, ਪਰ ਕੁਝ ਸਾਲਾਂ ਬਾਅਦ ਇਹ ਬੂਟੇ ਸੁਕਣੇ ਸ਼ੁਰੂ ਹੋ ਜਾਂਦੇ ਹਨ। ਜੜ੍ਹ - ਮੁੱਢ ਤੇ ਕਿਸਮ ਦੀ ਬੇਮੇਲਤਾ ਪਿਉਂਦੀ ਜੋੜ ਤੇ ਛਿੱਲ ਦੀ ਖਰਾਬੀ ਤੋਂ ਨਜ਼ਰ ਆਂਉਂਦੀ ਹੈ। ਬੂਟੇ ਵਿੱਚ ਪਾਣੀ ਅਤੇ ਤੱਤਾਂ ਦੀ ਆਵਾਜਾਈ ਤੇ ਮਾੜਾ ਅਸਰ ਪੈਂਦਾ ਹੈ। ਮੁਸੰਮੀ ਅਤੇ ਬਲੱਡ ਰੈਡ ਕਿਸਮਾਂ ਜੱਟੀ - ਖੱਟੀ ਜੜ੍ਹ - ਮੁੱਢ ਨਾਲ ਪੂਰੀ ਤਰਾਂ ਨਹੀਂ ਜੁੜਦੀਆਂ।
ਇਹ ਸਮਸਿਆ ਆਮਤੌਰ ਤੇ ਕਿੰਨੋ ਕਿਸਮ ਵਿੱਚ ਆਉਂਦੀ ਹੈ। ਪ੍ਰਭਾਵਿਤ ਬੂਟਿਆਂ ਦੇ ਪੱਤੇ ਮੁਰਝਾ ਜਾਂਦੇ ਹਨ ਅਤੇ ਬੂਟੇ ਤੇ ਹੀ ਲਟਕਦੇ ਰਹਿੰਦੇ ਹਨ। ਟਾਹਣੀਆਂ ਹਰੀਆਂ ਰਹਿੰਦੀਆਂ ਹਨ ਪਰ ਗੰਭੀਰ ਹਾਲਤ ਵਿੱਚ ਮਰ ਜਾਂਦੀਆਂ ਹਨ। ਫ਼ਲ ਸੁੱਕ ਜਾਂਦੇ ਹਨ ਅਤੇ ਬੂਟੇ ਤੇ ਉਸੇ ਹਾਲਤ ਵਿੱਚ ਲਟਕਦੇ ਰਹਿੰਦੇ ਹਨ। ਸੋਕੇ ਦੇ ਹਾਲਾਤ ਉਸ ਸਮੇਂ ਪੈਦਾ ਹੁੰਦੇ ਹਨ ਜਦੋਂ ਬੂਟੇ ਬਹੁਤ ਮਾਤਰਾ ਵਿੱਚ ਪਾਣੀ ਗੰਵਾ ਲੈਂਦੇ ਹਨ ਅਤੇ ਜੜ੍ਹਾਂ ਇਸ ਘਾਟ ਨੂੰ ਪੂਰਾ ਨਹੀਂ ਕਰ ਸਕਦੀਆਂ। ਸੋਕੇ ਦੇ ਮੁੱਖ ਕਾਰਣ ਹਨ ਜੜ੍ਹਾਂ ਦਾ ਗੱਲਣਾਂ, ਬੂਟੇ ਦੇ ਆਲੇ - ਦੁਆਲੇ ਦੀ ਮਿੱਟੀ ਉੱਚੀ ਹੋਣ ਕਾਰਨ ਬੂਟੇ ਦੀਆਂ ਜੜ੍ਹਾਂ ਨੂੰ ਪੂਰਾ ਪਾਣੀ ਨਾਂ ਮਿਲਣਾਂ ਜਾਂ ਲੰਬੇ ਸਮੇ ਤੱਕ ਪਾਣੀ ਨਾਂ ਮਿਲਣਾਂ। ਇਸ ਦੀ ਰੋਕਥਾਮ ਲਈ ਬੂਟਿਆਂ ਨੂੰ ਲੋੜ ਮੁਤਾਬਿਕ ਪਾਣੀ ਦਿਉ ਅਤੇ ਜੇ ਬੂਟੇ ਦੀਆਂ ਜੜ੍ਹਾਂ ਗਲ੍ਹ ਰਹੀਆਂ ਹਨ ਤਾਂ ਉਸਦੀ ਪਛਾਣ ਤੋਂ ਬਾਅਦ ਢੁਕਵੀਂ ਰੋਕਥਾਮ ਕਰੋ। ਇਹਨਾਂ ਬੂਟਿਆਂ ਤੋਂ ਫ਼ਲ ਤੋੜ ਕੇ ਅਤੇ ਉਪਰਲੇ ਹਿੱਸੇ ਦੀ ਕਟਾਈ ਕਰਕੇ ਬੂਟੇ ਦੀ ਪਾਣੀ ਦੀ ਲੋੜ ਨੂੰ ਘਟਾਇਆ ਜਾ ਸਕਦਾ ਹੈ ਅਤੇ ਬੂਟੇ ਦੇ ਬਚਣ ਦੇ ਅਸਾਰ ਵੱਧ ਜਾਂਦੇ ਹਨ।
ਨਿੰਬੂ ਜਾਤੀ ਦੇ ਫ਼ਲਾਂ ਵਿੱਚ ਜੇਕਰ ਖੇਤੀ ਰਸਾਇਣਾਂ ਦੀ ਵਰਤੋਂ ਸਹੀ ਢੰਗ, ਮਾਤਰਾ ਅਤੇ ਸਮੇਂ ਤੇ ਨਾਂ ਕੀਤੀ ਜਾਵੇ ਤਾਂ ਇਹ ਬੂਟੇ ਦਾ ਨੁਕਸਾਨ ਵੀ ਕਰ ਸਕਦੇ ਹਨ। ਇਸੇ ਤਰਾਂ ਦੋ ਜਾਂ ਦੋ ਤੋਂ ਵੱਧ ਬੇਮੇਲ ਰਸਾਣਿ ਨੂੰ ਮਿਲਾ ਕੇ ਵਰਤਣ ਨਾਲ ਵੀ ਨੁਕਸਾਨ ਹੋ ਜਾਂਦਾ ਹੈ। ਖੇਤੀ ਰਸਾਇਣਾਂ ਦੀ ਸਭ ਤੋਂ ਜ਼ਿਆਦਾ ਨੁਕਸਾਨ ਨਵੇਂ ਅਤੇ ਕੋਮਲ ਪੱਤਿਅਾਂ ਦਾ ਹੁੰਦਾ ਹੈ ਇਹ ਝੁਰੜ - ਮੁਰੜ ਹੋ ਜਾਂਦੇ ਹਨ ਅਤੇ ਇਹਨਾਂ ਤੇ ਗਰਿਹੇ ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ ਤੇ ਪੱਤੇ ਦਾ ਕੁੱਝ ਹਿੱਸਾ ਮਰ ਵੀ ਜਾਂਦਾ ਹੈ।ਫ਼ਲਾਂ ਉਪਰ ਵੀ ਹਲਕੇ ਭੂਰੇ ਨਿਸ਼ਾਨ ਬਣ ਜਾਂਦੇ ਹਨ ਅਤੇ ਗੰਭੀਰ ਹਾਲਤਾਂ ਵਿੱਚ ਫ਼ਲ ਤੇ ਡੂੰਘ ਜਿਹੇ ਵੀ ਪੈ ਜਾਂਦੇ ਹਨ। ਇਸ ਲਈ ਸਿਰਫ ਸਿਫਾਰਸ਼ ਕੀਤੇ ਰਸਾਇਣਾਂ ਦੀ ਵਰਤੋਂ ਸਹੀ ਮਿਕਦਾਰ ਅਤੇ ਸਹੀ ਸਮੇਂ ਤੇ ਕਰੋ। ਛਿੜਕਾ ਕਰਨ ਲਈ ਰਸਾਇਣਾਂ ਨੂੰ ਬਿਨਾਂ ਸਿਫਾਰਸ਼ ਦੇੇ ਆਪਸ ਵਿੱਚ ਨਾਂ ਮਿਲਾਵੋ ।
(ੳ) ਜ਼ਖ਼ਮਾਂ ਨੂੰ ਰੋਗ ਰਤਿਹ ਕਰਨ ਦਾ ਘੋਲ:
ਮਰਕਿਊਰਿਕ ਕਲੋਰਾਈਡ: ੧ ਗ੍ਰਾਮ
ਮੈਥੀਲੇਟਿਡ ਸਪਿਰਿਟ: ੨੫੦ ਮਿਲੀਲਿਟਰ
ਪਾਣੀ: ੭੫੦ ਮਿਲੀਲਿਟਰ
ਇਹ ਘੋਲ ਤਿਆਰ ਕਰਨ ਅਤੇ ਸਾਂਭਣ ਲਈ ਸਿਰਫ ਸ਼ੀਸ਼ੇ ਦੇ ਬਰਤਨ ਵਰਤਨੇ ਚਾਹੀਦੇ ਹਨ। ਇਸ ਘੋਲ ਨੂੰ ਜ਼ਖ਼ਮਾਂ ਜਾਂ ਕੱਟੇ ਹੋਏ ਥਾਵਾਂ ਤੇ ਰੂੰ ਨਾਲ ਲਗਾਓ। ਜਦੋਂ ਜ਼ਖ਼ਮਾਂ ਤੋਂ ਘੋਲ ਸੁੱਕ ਜਾਵੇ, ਤਾਂ ਉਸ ਥਾਂ ਤੇ ਬੁਰਸ਼ ਨਾਲ ਬੋਰਡੇ ਪੇਸਟ ਲਾ ਦਿਓ।
ਕਾਪਰ ਸਲਫ਼ੇਟ (ਨੀਲਾ ਥੋਥਾ): ੨ ਕਿਲੋ
ਚੂਨਾ: ੩ ਕਿਲੋ
ਪਾਣੀ: ੩੦ ਲਿਟਰ
੨ ਕਿਲੋ ਕਾਪਰ ਸਲਫ਼ੇਟ ਨੂੰ ੧੫ ਲਿਟਰ ਪਾਣੀ ਵਿੱਚ ਘੋਲੋ। ਇੱਕ ਹੋਰ ਭਾਂਡੇ ਵਿੱਚ ੧੫ ਲਿਟਰ ਪਾਣੀ ਲਓ। ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ ੩ ਕਿਲੋ ਚੂਨਾ ਮਿਲਾਓ ਅਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਓ। ਫਿਰ ਕਾਪਰ ਸਲਫ਼ੇਟ ਅਤੇ ਚੂਨੇ ਵਾਲੇ ਵੱਖ - ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਹਿਲਾਓ। ਇਸ ਪੇਸਟ ਨੂੰ ਕੱਟੇ ਹੋਏ ਥਾਵਾਂ ਜਾਂ ਜ਼ਖ਼ਮਾਂ ਤੇ ਬੁਰਸ ਨਾਲ ਲਗਾ ਦਿਓ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020