ਇਹ ਇੱਕ ਬੈਕਟੀਰੀਆ ਦੀ ਬਿਮਾਰੀ ਹੈ। ਇਹ ਦੇਖਿਆ ਗਿਆ ਹੈ ਕਿ ਬੈਕਟੀਰੀਆ ਵੱਡੇ ਬੂਟਿਆਂ ਨਾਲੋਂ ਛੋਟੇ ਬੂਟਿਆਂ (੫ ਸਾਲ ਤੱਕ ਦੇ) ਤੇ ਵਧੇਰੇ ਹਮਲਾ ਕਰਦਾ ਹੈ। ਕਾਗਜ਼ੀ ਨਿੰਬੂ ਅਤੇ ਗਰੇਪ ਫ਼ਰੁਟ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਜ਼ਿਆਦਾ ਸਿੱਲ੍ਹ, ਮੀ੍ਹਨ ਅਤੇ ੨੦ - ੩੫ ਡਿਗਰੀ ਸੈਂਟੀਗਰੇਡ ਤਾਪਮਾਨ ਇਸ ਬਿਮਾਰੀ ਦੇ ਵਾਧੇ ਲਈ ਬਹੁਤ ਅਨੁਕੂਲ ਹਨ। ਰੋਗੀ ਬੂਟੇ, ਰੋਗੀ ਟਾਹਣੀਆਂ ਤੇ ਪੱਤਿਆਂ ਦੇ ਧੱਬੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ। ਝੱਖੜ ਵਾਲਾ ਮੀਂਹ ਇਸ ਬਿਮਾਰੀ ਨੂੰ ਇੱਕ ਤੋਂ ਦੂਜੇ ਬੂਟੇ ਤੱਕ ਫੈਲਾਉਣ ਲਈ ਸਹਾਈ ਹੁੰਦਾ ਹੈ। ਸੁਰੰਗੀ ਕੀੜਾ ਵੀ ਕੋਹੜ ਰੋਗ ਨੂੰ ਫੈਲਾਉਂਦਾ ਹੈ।
(੧) ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ, ਟਾਹਣੀਆਂ, ਕੰਡਿਆਂ ਤੇ ਫ਼ਲਾਂ ਤੇ ਭੂਰੇ ਰੰਗ ਦੇ, ਉਭਰਵੇਂ ਤੇ ਖ਼ੁਰਦਰੇ ਧੱਬੇ ਬਣ ਜਾਂਦੇ ਹਨ।
(੨) ਸ਼ੁਰੂ ਵਿੱਚ ਪੱਤਿਆਂ ਤੇ ਛੋਟੇ - ਛੋਟੇ, ਗੋਲ ਪਾਣੀ ਭਿੱਜੇ ਧੱਬੇ ਪੈ ਜਾਂਦੇ ਹਨ। ਹੌਲੀ ਹੌਲੀ ਇਹ ਧੱਬੇ ਵੱਡੇ ਅਤੇ ਖ਼ੁਰਦਰੇ ਹੋ ਜਾਂਦੇ ਹਨ ਅਤੇ ਪੱਤਿਆਂ ਦੇ ਦੋਵੇਂ ਪਾਸੇ ਉਭਰੇ ਹੋਏ ਨਜ਼ਰ ਆਉਂਦੇ ਹਨ। ਇਹਨਾਂ ਧੱਬਿਆਂ ਦੇ ਆਲੇ - ਦੁਆਲੇ ਪੀਲੇ ਰੰਗ ਦੇ ਘੇਰੇ ਬਣ ਜਾਂਦੇ ਹਨ।
(੩) ਟਾਹਣੀਆਂ ਉੱਤੇ ਇਹ ਧੱਬੇ ਵਿੰਗੇ - ਟੇਢੇ ਤੇ ਭੂਰੇ ਹੁੰਦੇ ਹਨ ਜੋ ਆਪਸ ਵਿੱਚ ਮਿਲ ਕੇ ਫ਼ੈਲ ਜਾਂਦੇ ਹਨ, ਜਿਸ ਕਰਕੇ ਟਾਹਣੀਆਂ ਸਿਰੇ ਤੋਂ ਹੇਠਾਂ ਵੱਲ ਨੂੰ ਸੁੱਕ ਕੇ ਸੌਕੜ ਪੈਦਾ ਕਰ ਦਿੰਦੀਆਂ ਹਨ।
(੪) ਫ਼ਲਾਂ ਉੱਤੇ ਇਹ ਧੱਬੇ ਖ਼ੁਰਦਰੇ ਅਤੇ ਕਾਰਕ ਵਰਗੇ ਹੁੰਦੇ ਹਨ, ਜਿਸ ਕਰਕੇ ਫ਼ਲ ਦੀ ਛਿੱਲ ਵਿੱਚ ਤਰੇੜਾਂ ਪੈ ਜਾਂਦੀਆਂ ਹਨ। ਇਹ ਧੱਬੇ ਫ਼ਲ ਦੀ ਉਪਰਲੀ ਛਿੱਲ ਤੱਕ ਹੀ ਨਜ਼ਰ ਆਉਂਦੇ ਹਨ।
(੧) ਬੂਟੇ ਹਮੇਸ਼ਾ ਰੋਗ ਰਹਿਤ ਅਤੇ ਪ੍ਰਮਾਣਿਤ ਨਰਸਰੀ ਵਿੱਚੋਂ ਹੀ ਲਵੋ।
(੨) ਬੂਟੇ ਦੀਆਂ ਰੋਗੀ ਟਾਹਣੀਆਂ ਨੂੰ ਮਈ - ਜੂਨ ਵਿੱਚ ਕੱਟ ਦਿਓ ਅਤੇ ਜ਼ਖਮਾਂ ਉੱਤੇ ਬੋਰਡੋ ਪੇਸਟ ਲਗਾਓ।
(੩) ਰੋਗੀ ਫ਼ਲਾਂ ਨੂੰ ਚੰਗੀ ਤਰ੍ਹਾਂ ਨਸ਼ਟ ਕਰ ਦਿਓ।
(੪) ਇਸ ਬਿਮਾਰੀ ਦੀ ਰੋਕਥਾਮ ਲਈ ੫੦ ਗ੍ਰਾਮ ਸਟਰੈਪਟੋਸਾਈਕਲੀਨ ਅਤੇ ੨੫ ਗ੍ਰਾਮ ਕਾਪਰ ਸਲਫੇਟ (ਨੀਲਾ ਥੋਥਾ) ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ ਕਰੋ। ਪਹਿਲਾ ਛਿੜਕਾਅ ਅਕਤੂਬਰ, ਦੂਜਾ ਦਸੰਬਰ ਅਤੇ ਤੀਜਾ ਫ਼ਰਵਰੀ ਵਿੱਚ ਕਰੋ। ਇਹ ਛਿੜਕਾਅ ਕਰਨ ਲਈ ਬੋਰਡੋ ਮਿਸ਼ਰਣ (੨:੨:੨੫੦) ਜਾਂ ੦.੩% ਕਾਪਰ ਆਕਸੀਕਲੋਰਾਈਡ ੫੦ ਤਾਕਤ (੩੦੦ ਗ੍ਰਾਮ ੧੦੦ ਲਿਟਰ ਪਾਣੀ ਵਿੱਚ) ਵੀ ਵਰਤੇ ਜਾ ਸਕਦੇ ਹਨ।
(੫) ਇਸ ਬਿਮਾਰੀ ਦੇ ਹਮਲੇ ਤੋਂ ਬਚਾਉਣ ਲਈ ਨਰਸਰੀ ਤੇ ਇਹ ਛਿੜਕਾਅ ਜੁਲਾਈ - ਅਗਸਤ ਵਿੱਚ ਕਰੋ।
ਇਹ ਬਿਮਾਰੀ ਉੱਲੀ ਨਾਲ ਲੱਗਦੀ ਹੈ। ਨਿੰਬੂ ਜਾਤੀ ਦੀਆਂ ਕਈ ਕਿਸਮਾਂ (ਕਿੰਨੂ, ਸੰਗਤਰਾ, ਗਰੇਪਫ਼ਰੂਟ, ਨਿੰਬੂ) ਦਾ ਇਸ ਬਿਮਾਰੀ ਦੇ ਹਮਲੇ ਨਾਲ ਕਾਫੀ ਨੁਕਸਾਨ ਹੁੰਦਾ ਹੈ। ਮਾਲਟਾ ਅਤੇ ਕਾਗਜ਼ੀ ਨਿੰਬੂ ਕੁਝ ਹੱਦ ਤੱਕ ਇਸ ਬਿਮਾਰੀ ਦਾ ਟਾਕਰਾ ਕਰ ਸਕਦੇ ਹਨ। ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਜਦੋਂ ਮੌਸਮ ਜ਼ਿਆਦਾ ਸਿੱਲ੍ਹ ਅਤੇ ਤਾਪਮਾਨ ੧੬ - ੨੩ ਡਿਗਰੀ ਸੈਂਟੀਗਰੇਡ ਹੋਵੇ ਤਾਂ ਬਿਮਾਰੀ ਦਾ ਵਾਧਾ ਬਹੁਤ ਹੁੰਦਾ ਹੈ।
(੧) ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ, ਟਾਹਣੀਆਂ ਅਤੇ ਫ਼ਲਾਂ ਤੇ ਧੱਬੇ ਪੈ ਜਾਂਦੇ ਹਨ।
(੨) ਬਿਮਾਰੀ ਦੇ ਹਮਲੇ ਨਾਲ ਨਵੇਂ ਪੱਤਿਆਂ ਤੇ ਛੋਟੇ - ਛੋਟੇ ਭੂਰੇ ਰੰਗ ਦੇ, ਬੇਢਬੇ ਤੇ ਉਭਰਵੇਂ ਧੱਬੇ ਆਮਤੌਰ ਤੇ ਪੱਤਿਆਂ ਦੇ ਹੇਠਲੇ ਪਾਸੇ ਤੇ ਹੁੰਦੇ ਹਨ।
(੩) ਸਕੈਬ ਰੋਗ ਨਾਲ ਪ੍ਰਭਾਵਿਤ ਪੱਤੇ ਵਿੰਗੇ - ਤੜਿੰਗੇ, ਛੋਟੇ ਅਤੇ ਬੇਢੱਬੇ ਜਿਹੇ ਬਣ ਜਾਂਦੇ ਹਨ।
(੪) ਇਹ ਉਭਰੇ ਹੋਏ ਧੱਬੇ ਟਾਹਣੀਆਂ ਉੱਤੇ ਵੀ ਨਜ਼ਰ ਆਉਂਦੇ ਹਨ। ਸਿੱਟੇ ਵਜੋਂ ਅਜਿਹੀਆਂ ਟਾਹਣੀਆਂ ਸੌਕੜ ਪੈਦਾ ਕਰਦੀਆਂ ਹਨ ਅਤੇ ਬੂਟੇ ਕੱਦ ਵਿੱਚ ਛੋਟੇ ਰਹਿ ਜਾਂਦੇ ਹਨ।
(੫) ਬਿਮਾਰੀ ਦੀ ਮਾਰ ਹੇਠ ਆਏ ਫ਼ਲਾਂ ਉੱਤੇ ਇਹ ਧੱਬੇ ਸਖ਼ਤ ਹੁੰਦੇ ਹਨ ਅਤੇ ਅਜਿਹੇ ਫ਼ਲ ਪੱਕਣ ਤੋਂ ਪਹਿਲਾਂ ਹੀ ਕਿਰ ਜਾਂਦੇ ਹਨ।
(੧) ਨਰਸਰੀ ਵਿੱਚੋਂ ਹਮੇਸ਼ਾ ਰੋਗ ਰਹਿਤ ਬੂਟਿਆਂ ਦੀ ਵਰਤੋਂ ਕਰੋ।
(੨) ਜੁਲਾਈ ਵਿੱਚ ਰੋਗੀ ਟਾਹਣੀਆਂ, ਪੱਤਿਆਂ ਅਤੇ ਫ਼ਲਾਂ ਨੂੰ ਤੋੜ ਕੇ ਨਸ਼ਟ ਕਰ ਦਿਓ।
(੩) ੨੫੦ ਗ੍ਰਾਮ ਜੀਰਮ ੨੭ ਤਾਕਤ ਜਾਂ ੨੫੦ ਗ੍ਰਾਮ ਇੰਡੋਫ਼ਿਲ ਐਮ - ੪੫ ਜਾਂ ੩੦੦ ਗ੍ਰਾਮ ਕਾਪਰ ਆਕਸੀਕਲੋਰਾਈਡ ੫੦ ਤਾਕਤ ਨੂੰ ੧੦੦ ਲਿਟਰ ਪਾਣੀ ਵਿੱਚ ਘੋਲ ਕੇ ਜਾਂ ਬੋਰਡੋ ਮਿਸ਼ਰਣ (੨:੨:੨੫੦) ਦੇ ਤਿੰਨ ਛਿੜਕਾਅ ਕਰੋ। ਛਿੜਕਾਅ ਜੂਨ ਦੇ ਆਖਰੀ ਹਫ਼ਤੇ ਤੋਂ ਸ਼ੁਰੂ ਕਰਕੇ ਅਗਸਤ ਤੱਕ ੨੦ ਦਿਨਾਂ ਦੇ ਵਕਫ਼ੇ ਤੇ ਕਰੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/23/2020