ਹੋਮ / ਸਮਾਜਕ ਭਲਾਈ / ਹੁਨਰ ਵਿਕਾਸ / ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ

ਇਸ ਭਾਗ ਵਿੱਚ ਹੁਨਰਮੰਦ ਕਾਰੀਗਰ ਬਣਾਉਣ ਲਈ ਸ਼ੁਰੂ ਕੀਤੀ ਗਈ ਗ੍ਰਾਮੀਣ ਕੌਸ਼ਲ ਯੋਜਨਾ ਬਾਰੇ ਦੱਸਿਆ ਗਿਆ ਹੈ।

ਜਾਣ-ਪਛਾਣ

ਸੰਮਿਲਤ ਵਿਕਾਸ ਲਈ ਕੌਸ਼ਲ ਵਿਕਾਸ

ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੇ ਪੇਂਡੂ ਖੇਤਰਾਂ ਵਿੱਚ 15 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿਚਕਾਰ ਦੇ 5.50 ਕਰੋੜ ਸੰਭਾਵਿਤ ਕਾਮੇ ਹਨ। ਇਸ ਨਾਲ ਭਾਰਤ ਲਈ ਆਪਣੀ ਵਾਧੂ ਜਨ-ਸੰਖਿਆ ਨੂੰ ਇੱਕ ਜਨ-ਸਾਂਖਿਅਕੀ ਲਾਭਾਂਸ਼ ਦੇ ਰੂਪ ਵਿੱਚ ਬਦਲਣ ਦਾ ਇੱਕ ਇਤਿਹਾਸਕ ਮੌਕਾ ਸਾਹਮਣੇ ਆ ਰਿਹਾ ਹੈ। ਗ੍ਰਾਮੀਣ ਵਿਕਾਸ ਮੰਤਰਾਲਾ ਨੇ ਗਰੀਬ ਪਰਿਵਾਰਾਂ ਦੇ ਪੇਂਡੂ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਉਤਪਾਦਕ ਸਮਰੱਥਾ ਦਾ ਵਿਕਾਸ ਦੇ ਬਲ ਉੱਤੇ ਦੀਨਦਿਆਲ ਉਪਾਧਿਆਾਏ ਗ੍ਰਾਮੀਣ ਕੌਸ਼ਲ ਯੋਜਨਾ (ਡੀਡੀਯੂ-ਜੀਕੇਵਾਈ) ਦੇ ਅਮਲ ਨਾਲ ਦੇਸ਼ ਦੇ ਸੰਮਿਲਤ ਵਿਕਾਸ ਲਈ ਇਸ ਰਾਸ਼ਟਰੀ ਏਜੰਡੇ ਉੱਤੇ ਜ਼ੋਰ ਦਿੱਤਾ ਹੈ।

ਆਧੁਨਿਕ ਬਾਜ਼ਾਰ ਵਿੱਚ ਭਾਰਤ ਦੇ ਪੇਂਡੂ ਗਰੀਬਾਂ ਨੂੰ ਅੱਗੇ ਲਿਆਉਣ ਵਿੱਚ ਕਈ ਚੁਣੌਤੀਆਂ ਹਨ, ਜਿਵੇਂ ਰਸਮੀ ਸਿੱਖਿਆ ਅਤੇ ਬਾਜ਼ਾਰ ਦੇ ਅਨੁਕੂਲ ਕੌਸ਼ਲ ਦੀ ਕਮੀ ਹੋਣਾ। ਵਿਸ਼ਵ ਪੱਧੜੀ ਸਿਖਲਾਈ, ਵਿੱਤ ਪੋਸ਼ਣ, ਰੁਜ਼ਗਾਰ ਉਪਲਬਧ ਕਰਾਉਣ ਉੱਤੇ ਜ਼ੋਰ ਦੇਣ, ਰੁਜ਼ਗਾਰ ਸਥਾਈ ਬਣਾਉਣ, ਆਜੀਵਿਕਾ ਵਿਕਾਸ ਅਤੇ ਵਿਦੇਸ਼ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਜਿਹੇ ਉਪਰਾਲਿਆਂ ਦੇ ਮਾਧਿਅਮ ਨਾਲ ਡੀਡੀਯੂ-ਜੀਕੇਵਾਈ ਇਸ ਅੰਤਰ ਨੂੰ ਮਿਟਾਉਣ ਦਾ ਕੰਮ ਕਰਦੀ ਹੈ।

ਯੋਜਨਾ ਦੀਆਂ ਵਿਸ਼ੇਸ਼ਤਾਵਾਂ

  • ਦੀਨਦਿਆਲ ਉਪਾਧਿਆਏ ਪੇਂਡੂ ਕੌਸ਼ਲ ਯੋਜਨਾ ਦੀਆਂ ਵਿਸ਼ੇਸ਼ਤਾਵਾਂ
  • ਲਾਭਕਾਰੀ ਯੋਜਨਾਵਾਂ ਤਕ ਗਰੀਬਾਂ ਅਤੇ ਸੀਮਾਂਤ ਲੋਕਾਂ ਨੂੰ ਪੁੱਜਣ ਵਿੱਚ ਸਮਰੱਥ ਬਣਾਉਣਾ
  • ਪੇਂਡੂ ਗਰੀਬਾਂ ਲਈ ਮੰਗ ਆਧਾਰਿਤ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰਨਾ
  • ਸੰਮਿਲਤ ਪ੍ਰੋਗਰਾਮ ਤਿਆਰ ਕਰਨਾ
  • ਸਮਾਜਿਕ ਤੌਰ ਤੇ ਵੰਚਿਤ ਸਮੂਹਾਂ (ਅ.ਜਾ./ਅ.ਜ.ਜਾ. 50 ਫ਼ੀਸਦੀ, ਘੱਟ ਗਿਣਤੀ 15 ਫ਼ੀਸਦੀ, ਮਹਿਲਾ 33 ਫ਼ੀਸਦੀ) ਨੂੰ ਲਾਜ਼ਮੀ ਰੂਪ ਨਾਲ ਸ਼ਾਮਿਲ ਕਰਨਾ।
  • ਸਿਖਲਾਈ ਤੋਂ ਲੈ ਕੇ ਆਜੀਵਿਕਾ ਵਿਕਾਸ ਉੱਤੇ ਜ਼ੋਰ ਦੇਣਾ
  • ਰੁਜ਼ਗਾਰ ਸਥਾਈ ਕਰਨ, ਆਜੀਵਿਕਾ ਵਿਕਾਸ ਅਤੇ ਵਿਦੇਸ਼ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਦੇ ਮਕਸਦ ਨਾਲ ਸਹੀ ਸੇਧ ਦੇਣ ਦੇ ਉਪਾਅ ਕਰਨਾ।
  • ਨਿਯੋਜਿਤ ਉਮੀਦਵਾਰਾਂ ਲਈ ਵਾਧੂ ਸਹਾਇਤਾ
  • ਨਿਯੋਜਨ ਮਗਰੋਂ ਸਹਾਇਤਾ, ਪਰਵਾਸ ਸਹਾਇਤਾ ਅਤੇ ਪੂਰਵ ਵਿਦਿਆਰਥੀਆਂ ਦਾ ਨੈੱਟਵਰਕ ਤਿਆਰ ਕਰਨਾ।
  • ਰੁਜ਼ਗਾਰ ਸਾਝੇਦਾਰੀ ਤਿਆਰ ਕਰਨ ਦੀ ਦਿਸ਼ਾ ਵਿੱਚ ਸਾਕਾਰਾਤਮਕ ਪਹਿਲ
  • ਘੱਟੋ-ਘੱਟ 75 ਫ਼ੀਸਦੀ ਸਿਖਲਾਈ ਯੁਕਤ ਉਮੀਦਵਾਰਾਂ ਲਈ ਰੁਜ਼ਗਾਰ ਦੀ ਗਾਰੰਟੀ ਦੇਣੀ।
  • ਅਮਲੀ ਰੂਪ ਦੇਣ ਵਾਲੇ ਸਾਝੀਦਾਰਾਂ ਦੀ ਸਮਰੱਥਾ ਵਧਾਉਣੀ
  • ਸਿਖਲਾਈ ਸੇਵਾ ਪ੍ਰਦਾਨ ਕਰਨ ਵਾਲੀਆਂ ਨਵੀਆਂ ਏਜੰਸੀਆਂ ਤਿਆਰ ਕਰਕੇ ਹੁਨਰ ਵਿਕਾਸ ਕਰਨਾ।
  • ਖੇਤਰੀ ਤੌਰ ਉੱਤੇ ਜ਼ੋਰ ਦੇਣਾ
  • ਜੰਮੂ-ਕਸ਼ਮੀਰ (ਹਿਮਾਇਤ), ਉੱਤਰ-ਪੂਰਬੀ ਖੇਤਰ ਅਤੇ ਖੱਬੇ-ਪੱਖੀ ਉਗਰਵਾਦ ਨਾਲ ਪ੍ਰਭਾਵਿਤ 27 ਜ਼ਿਲ੍ਹੇ (ਰੋਸ਼ਿਨੀ) ਵਿੱਚ ਗਰੀਬ ਪੇਂਡੂ ਨੌਜਵਾਨਾਂ ਲਈ ਪਰਿਯੋਜਨਾਵਾਂ ਉੱਤੇ ਜ਼ਿਆਦਾ ਜ਼ੋਰ ਦੇਣਾ।
  • ਸਿਲਸਿਲੇਵਾਰ ਸੇਵਾ ਵੰਡ
  • ਪ੍ਰੋਗਰਾਮ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਸਿਲਸਿਲੇਵਾਰ ਸੰਚਾਲਨ ਪ੍ਰਕਿਰਿਆ ਉੱਤੇ ਆਧਾਰਿਤ ਹੋਣਗੀਆਂ, ਜੋ ਸਥਾਨਕ ਨਿਗਰਾਨਾਂ ਦੁਆਰਾ ਦੱਸੇ ਜਾਣ ਲਈ ਨਹੀਂ ਹਨ। ਹਰ ਪ੍ਰਕਾਰ ਦੀ ਜਾਂਚ ਠੋਸ ਪ੍ਰਮਾਣ, ਸਮੇਂ ਦੇ ਵੇਰਵੇ ਸਹਿਤ ਵੀਡੀਓ/ਤਸਵੀਰਾਂ ਦੁਆਰਾ ਸਮਰਥਿਤ ਹੋਣਗੇ।

ਲਾਗੂ ਕਰਨ ਦੀ ਰੂਪ-ਰੇਖਾ

ਡੀ.ਡੀ.ਯੂ.-ਜੀ.ਕੇ.ਵਾਈ. ਇੱਕ ਤਿੰਨ-ਪੱਧਰੀ ਲਾਗੂ ਕਰਨ ਦੀ ਰੂਪ-ਰੇਖਾ ਦਾ ਅਨੁਸਰਨ ਕਰਦੀ ਹੈ। ਗ੍ਰਾਮੀਣ ਵਿਕਾਸ ਮੰਤਰਾਲਾ ਦੀ ਡੀ.ਡੀ.ਯੂ.-ਜੀ.ਕੇ.ਵਾਈ. ਰਾਸ਼ਟਰੀ ਇਕਾਈ ਇੱਕ ਨੀਤੀ ਨਿਰਮਾਤਾ, ਤਕਨੀਕੀ ਸਹਾਇਕ ਅਤੇ ਸਹੂਲਤ ਏਜੰਸੀ ਦੇ ਰੂਪ ਵਿੱਚ ਕੰਮ ਕਰਦੀ ਹੈ। ਡੀ.ਡੀ.ਯੂ.-ਜੀ.ਕੇ.ਵਾਈ. ਦੇ ਰਾਜਕੀ ਮਿਸ਼ਨ ਤਾਮੀਲ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਪਰਿਯੋਜਨਾ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਰੁਜ਼ਗਾਰ ਪਰਿਯੋਜਨਾਵਾਂ ਦੇ ਮਾਧਿਅਮ ਨਾਲ ਪ੍ਰੋਗਰਾਮ ਦੀ ਤਾਮੀਲ ਕਰਦੀਆਂ ਹਨ।

ਪਰਿਯੋਜਨਾ ਦੇ ਲਈ ਵਿੱਤੀ ਸਹਾਇਤਾ

ਡੀ.ਡੀ.ਯੂ.-ਜੀ.ਕੇ.ਵਾਈ. ਦੇ ਮਾਧਿਅਮ ਨਾਲ ਹੁਨਰ ਪ੍ਰਦਾਨ ਕਰਨ ਵਾਲੀਆਂ ਪਰਿਯੋਜਨਾਵਾਂ ਨਾਲ ਜੁੜੇ ਰੁਜ਼ਗਾਰ ਲਈ ਵਿੱਤੀ ਸਹਾਇਤਾ ਉਪਲਬਧ ਕਰਾਈ ਜਾਂਦੀ ਹੈ, ਜਿਸ ਦੇ ਨਾਲ ਪ੍ਰਤੀ ਵਿਅਕਤੀ 25, 696 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤਕ ਵਿੱਤੀ ਸਹਾਇਤਾ ਦੇ ਨਾਲ ਬਾਜ਼ਾਰ ਦੀ ਮੰਗ ਦਾ ਨਿਪਟਾਰਾ ਕੀਤਾ ਜਾਂਦਾ ਹੈ, ਜੋ ਪਰਿਯੋਜਨਾ ਦੀ ਮਿਆਦ ਅਤੇ ਰਿਹਾਇਸ਼ੀ ਅਤੇ ਗੈਰ-ਰਿਹਾਇਸ਼ੀ ਪਰਿਯੋਜਨਾ ਉੱਤੇ ਆਧਾਰਿਤ ਹੈ। ਡੀ.ਡੀ.ਯੂ.-ਜੀ.ਕੇ.ਵਾਈ. ਦੇ ਮਾਧਿਅਮ ਨਾਲ 576 ਘੰਟੇ (ਤਿੰਨ ਮਹੀਨੇ) ਤੋਂ ਲੈ ਕੇ 2304 ਘੰਟੇ (ਬਾਰ੍ਹਾਂ ਮਹੀਨੇ) ਦੀ ਮਿਆਦ ਵਾਲੀਆਂ ਸਿਖਲਾਈ ਪਰਿਯੋਜਨਾਵਾਂ ਲਈ ਵਿੱਤੀ ਮਦਦ ਕੀਤੀ ਜਾਂਦੀ ਹੈ।

ਵਿੱਤੀ ਮਦਦ ਸੰਬੰਧੀ ਘਟਕਾਂ ਵਿੱਚ ਸਿਖਲਾਈ ਦੇ ਖ਼ਰਚ, ਰਹਿਣ ਅਤੇ ਖਾਣ-ਪੀਣ, ਆਵਾਜਾਈ ਖ਼ਰਚ, ਨਿਯੋਜਨ ਮਗਰੋਂ ਸਹਾਇਤਾ ਖ਼ਰਚ, ਆਜੀਵਿਕਾ ਵਿਕਾਸ ਅਤੇ ਸਥਾਈ ਰੁਜ਼ਗਾਰ ਸਹਾਇਤਾ ਸੰਬੰਧੀ ਖ਼ਰਚ ਵਿੱਚ ਸਹਾਇਤਾ ਦੇਣਾ ਸ਼ਾਮਿਲ ਹਨ।

ਪਰਿਯੋਜਨਾ ਵਿੱਤੀ ਪੋਸ਼ਣ ਵਿੱਚ ਪਰਿਯੋਜਨਾ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ (ਪੀਆਈਏ) ਨੂੰ ਪਹਿਲ

  • ਵਿਦੇਸ਼ ਵਿੱਚ ਰੁਜ਼ਗਾਰ
  • ਕੈਪਟਿਵ ਰੁਜ਼ਗਾਰ : ਅਜਿਹੀ ਪਰਿਯੋਜਨਾ ਨੂੰ ਲਾਗੂ ਕਰਨ ਵਾਲੀ ਏਜੰਸੀ ਜਾਂ ਸੰਗਠਨ ਜੋ ਮੌਜੂਦਾ ਮਨੁੱਖੀ ਸਰੋਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੁਨਰ ਸਿਖਲਾਈ ਪ੍ਰਦਾਨ ਕਰਦੇ ਹਨ।
  • ਉਦਯੋਗਿਕ ਸਿਖਲਾਈ : ਉਦਯੋਗ ਜਗਤ ਨਾਲ ਸਹਿ ਪੂੰਜੀ ਨਿਵੇਸ਼ ਦੇ ਨਾਲ ਵਿਭਿੰਨ ਸਿਖਲਾਈਆਂ ਲਈ ਸਹਾਇਤਾ ਪ੍ਰਦਾਨ ਕਰਨਾ।
  • ਮੋਢੀ ਨਿਯੋਕਤਾ : ਅਜਿਹੀ ਪਰਿਯੋਜਨਾ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ, ਜੋ 2 ਸਾਲਾਂ ਦੀ ਮਿਆਦ ਵਿੱਚ ਘੱਟੋ-ਘੱਟ 10, 000 ਡੀਡੀਯੂ-ਜੀਕੇਵਾਈ ਸਿਖਿਆਰਥੀਆਂ ਨੂੰ ਹੁਨਰ ਸਿਖਲਾਈ ਅਤੇ ਨਿਯੋਜਨ ਦਾ ਭਰੋਸਾ ਦਿੰਦੀ ਹੈ।
  • ਪ੍ਰਸਿੱਧੀ ਵਾਲੀ ਵਿਦਿਅਕ ਸੰਸਥਾ: ਅਜਿਹੇ ਸੰਸਥਾਨ ਜੋ ਰਾਸ਼ਟਰੀ ਮੁੱਲਾਂਕਣ ਅਤੇ ਮਾਨਤਾ ਪਰਿਸ਼ਦ (ਐੱਨ.ਏ.ਏ.ਸੀ.) ਦੀ ਨਿਊਨਤਮ 3.5 ਗ੍ਰੇਡਿੰਗ ਵਾਲੇ ਹਨ ਜਾਂ ਅਜਿਹੇ ਸਮੁਦਾਇਕ ਮਹਾਵਿਦਿਆਲੇ ਜੋ ਯੂਨੀਵਰਸਿਟੀ ਗਰਾਂਟ ਕਮਿਸ਼ਨ/ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ ਦੁਆਰਾ ਵਿੱਤੀ ਮਦਦ ਪ੍ਰਾਪਤ ਕਰਦੇ ਹੋਣ ਅਤੇ ਡੀ.ਡੀ.ਯੂ. – ਜੀ.ਕੇ.ਵਾਈ. ਪਰਿਯੋਜਨਾਵਾਂ ਨੂੰ ਹੱਥ ਵਿੱਚ ਲੈਣ ਲਈ ਇੱਛੁਕ ਹੋਣ।

ਸਿਖਲਾਈ ਸੰਬੰਧੀ ਜ਼ਰੂਰਤਾਂ

ਡੀ.ਡੀ.ਯੂ.-ਜੀ.ਕੇ.ਵਾਈ. ਦੇ ਮਾਧਿਅਮ ਨਾਲ ਖੁਦਰਾ, ਮਹਿਮਾਨ-ਨਿਵਾਜ਼ੀ, ਸਿਹਤ, ਨਿਰਮਾਣ, ਸਵੈ-ਚਾਲਿਤ, ਚਮੜਾ, ਬਿਜਲੀ, ਪਲੰਬਿੰਗ, ਰਤਨ ਅਤੇ ਗਹਿਣੇ ਆਦਿ ਜਿਹੇ ਅਨੇਕਾਂ 250 ਤੋਂ ਵੀ ਜ਼ਿਆਦਾ ਟਰੇਡਾਂ ਵਿੱਚ ਅਨੇਕ ਹੁਨਰ ਸਿਖਲਾਈ ਪ੍ਰੋਗਰਾਮਾਂ ਲਈ ਨਿਵੇਸ਼ ਕੀਤਾ ਜਾਂਦਾ ਹੈ। ਕੇਵਲ ਮੰਗ ਆਧਾਰਿਤ ਅਤੇ ਘੱਟੋ-ਘੱਟ 75 ਫ਼ੀਸਦੀ ਸਿਖਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਹੁਨਰ ਸਿਖਲਾਈ ਦੇਣ ਦਾ ਸਰਕਾਰ ਦਾ ਆਦੇਸ਼ ਹੈ।

ਸਿਖਲਾਈ ਗੁਣਵੱਤਾ ਭਰੋਸਗੀ

ਰਾਸ਼ਟਰੀ ਹੁਨਰ ਵਿਕਾਸ ਨੀਤੀ, 2009 ਦੇ ਮਾਧਿਅਮ ਨਾਲ ਭਾਰਤ ਇੱਕ ਅਜਿਹੇ ਰਾਸ਼ਟਰੀ ਯੋਗਤਾ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਉੱਤੇ ਜ਼ਰ ਦਿੰਦਾ ਹੈ, ਜੋ ਸਧਾਰਨ ਸਿੱਖਿਆ ਅਤੇ ਕਿੱਤਾ-ਮੁਖੀ ਸਿੱਖਿਆ ਦੋਨਾਂ ਨੂੰ ਸਿਖਲਾਈ ਨਾਲ ਜੋੜਦਾ ਹੈ। ਫਿਰ ਵੀ, ਭਾਰਤ ਸਰਕਾਰ ਨੇ ਰਾਸ਼ਟਰੀ ਕੌਸ਼ਲ ਯੋਗਤਾ ਪ੍ਰੋਗਰਾਮ (ਐੱਨ.ਐੱਸ.ਕਿਊ.ਐੱਫ.) ਅਧਿਸੂਚਿਤ ਕੀਤਾ ਹੈ ਤਾਂ ਕਿ ਹੁਨਰ ਸਿਖਲਾਈ ਪ੍ਰੋਗਰਾਮਾਂ ਲਈ ਰਾਸ਼ਟਰੀ ਪੱਧਰ ਦੀ ਪ੍ਰਣਾਲੀ ਵਿਕਸਤ ਕਰਨ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਉੱਤੇ ਤੁਲਨਾ ਯੋਗ ਪ੍ਰਣਾਲੀ ਵਿਕਸਤ ਕੀਤੀ ਜਾ ਸਕੇ।

ਮਾਪਨ ਅਤੇ ਪ੍ਰਭਾਵ

ਡੀ.ਡੀ.ਯੂ.-ਜੀ.ਕੇ.ਵਾਈ. ਪੂਰੇ ਦੇਸ਼ ਵਿੱਚ ਲਾਗੂ ਹੈ। ਫਿਲਹਾਲ ਇਹ ਯੋਜਨਾ 33 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 610 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਗਈ ਹੈ। ਇਸ ਵਿੱਚ 50 ਤੋਂ ਜ਼ਿਆਦਾ ਖੇਤਰਾਂ ਨਾਲ ਜੁੜੇ 250 ਤੋਂ ਜ਼ਿਆਦਾ ਟਰੇਡਾਂ ਨੂੰ ਸ਼ਾਮਿਲ ਕਰਦੇ ਹੋਏ 202 ਤੋਂ ਜ਼ਿਆਦਾ ਪਰਿਯੋਜਨਾ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਾਝੇਦਾਰੀ ਹੈ। ਹੁਣ ਤਕ ਸਾਲ 2004-05 ਤੋਂ ਲੈ ਕੇ 30 ਨਵੰਬਰ 2014 ਤਕ ਕੁਲ 10.94 ਲੱਖ ਉਮੀਦਵਾਰਾਂ ਨੂੰ ਸਿਖਲਾਈ ਯੁਕਤ ਕੀਤਾ ਗਿਆ ਹੈ ਅਤੇ ਕੁਲ 8.51 ਲੱਖ ਉਮੀਦਵਾਰਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ।

ਸਰੋਤ - ਸ਼੍ਰੀ ਐੱਲ.ਸੀ.ਗੋਇਲ (ਗ੍ਰਾਮੀਣ ਵਿਕਾਸ ਮੰਤਰਾਲਾ ਵਿੱਚ ਸਕੱਤਰ), ਪੱਤਰ ਸੂਚਨਾ ਦਫ਼ਤਰ, ਭਾਰਤ ਸਰਕਾਰ

3.21232876712
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top