ਹੋਮ / ਖ਼ਬਰਾਂ / ਸਰਕਾਰ ਸਭ ਫਸਲਾਂ ਦੀ ਖਰੀਦ ਯਕੀਨੀ ਬਣਾਵੇ: ਰਾਮਕਰਨ
ਸਾਂਝਾ ਕਰੋ

ਸਰਕਾਰ ਸਭ ਫਸਲਾਂ ਦੀ ਖਰੀਦ ਯਕੀਨੀ ਬਣਾਵੇ: ਰਾਮਕਰਨ

ਸਰਕਾਰ ਸਭ ਫਸਲਾਂ ਦੀ ਖਰੀਦ ਯਕੀਨੀ ਬਣਾਵੇ ਬਾਰੇ ਜਾਣਕਾਰੀ।

ਜਲੰਧਰ (ਜੁਗਿੰਦਰ ਸੰਧੂ) - ਕਿਸਾਨਾਂ ਵਲੋਂ ਖੂਨ-ਪਸੀਨੇ ਦੀ ਮਿਹਨਤ ਕਰਕੇ ਪੈਦਾ ਕੀਤੀਆਂ ਗਈਆਂ ਸਭ ਫਸਲਾਂ ਦੀ ਖਰੀਦ ਸਰਕਾਰ ਨੂੰ ਯਕੀਨੀ ਬਣਾਉਣੀ ਚਾਹੀਦੀ ਹੈ। ਜਿਹੜੀਆਂ ਫਸਲਾਂ ਦੀਆਂ ਕੀਮਤਾਂ ਸਰਕਾਰ ਵਲੋਂ ਨਹੀਂ ਮਿਥੀਆਂ ਜਾਂਦੀਆਂ, ਉਨ੍ਹਾਂ 'ਚ ਪ੍ਰਾਈਵੇਟ ਖਰੀਦਦਾਰਾਂ ਵਲੋਂ ਕਿਸਾਨਾਂ ਨੂੰ ਰਗੜਾ ਲਾਇਆ ਜਾਂਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਸ. ਰਾਮਕਰਨ ਸਿੰਘ ਰਾਮਾ ਨੇ ਵਿਸ਼ੇਸ਼ ਗੱਲਬਾਤ 'ਚ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਕੁਝ ਫਸਲਾਂ ਦੀਆਂ ਕੀਮਤਾਂ ਹੀ ਸਰਕਾਰ ਵਲੋਂ ਮਿਥੀਆਂ ਜਾਂਦੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਹਰ ਸਾਲ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਨਾਜ, ਦਾਲਾਂ ਅਤੇ ਸਭ ਤਰ੍ਹਾਂ ਦੀਆਂ ਸਬਜ਼ੀਆਂ ਜਾਂ ਹੋਰ ਫਸਲਾਂ ਦੀਆਂ ਕੀਮਤਾਂ ਸਰਕਾਰ ਨੂੰ ਮਿਥਣੀਆਂ ਚਾਹੀਦੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੂੰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਹੋਰ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨੀ ਨੂੰ ਮੌਜੂਦਾ ਸੰਕਟ 'ਚੋਂ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਇਕ ਸਿਰੇ ਤੋਂ ਮੁਆਫ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੀ ਕਿਸਾਨੀ ਨੂੰ ਕਰਜ਼ਾ-ਮੁਕਤ ਨਹੀਂ ਕੀਤਾ ਜਾਂਦਾ ਅਤੇ ਉਸ ਦੀਆਂ ਫਸਲਾਂ ਦੇ ਲਾਹੇਵੰਦੇ ਭਾਅ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ ਨਹੀਂ ਪਾਈ ਜਾ ਸਕਦੀ।

ਸ੍ਰੋਤ : ਜਗ ਬਾਣੀ

Back to top