ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੈਪੇਟਾਈਟਸ ਏ ਵੈਕਸੀਨ

ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਵੈਕਸੀਨ ਸਮੇਂ ਸਿਰ ਦਿਵਾਓ।

ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਤੁਹਾਡੇ ਬੱਚੇ ਦਾ ਜ਼ਿੰਦਗ਼ੀ-ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਹੈਪੇਟਾਈਟਸ ਏ ਵੈਕਸੀਨ ਕੀ ਹੈ?

ਹੈਪੇਟਾਈਟਸ ਏ ਵੈਕਸੀਨ ਹੈਪੇਟਾਈਟਸ ਏ ਵਾਇਰਸ ਹੋਣ ਕਰਕੇ ਵਿਗਾੜ ਦੇ ਵਿਰੁੱਧ ਰੱਖਿਆ ਕਰਦੀ ਹੈ। ਇਹ ਵੈਕਸੀਨ ਹੈਲਥ ਦੁਆਰਾ ਮਾਨਤਾ ਪ੍ਰਾਪਤ ਹੈ।

ਹੈਪੇਟਾਈਟਸ ਏ ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ?

ਹੈਪੇਟਾਈਟਸ ਏ ਵੈਕਸੀਨ ੬ ਮਹੀਨੇ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ੨ ਖੁਰਾਕਾਂ ਦੀ ਲੜੀ ਦੀ ਤਰ੍ਹਾਂ ਦਿੱਤੀ ਜਾਂਦੀ ਹੈ। ਦੂਸਰੀ ਖੁਰਾਕ ਪਹਿਲੀ ਤੋਂ ਘੱਟੋ ਘੱਟ ੬ ਮਹੀਨੇ ਬਾਅਦ ਦਿੱਤੀ ਜਾਂਦੀ ਹੈ। ਪਿਛਲੇ ੧੫ ਸਾਲਾਂ ਦੇ ਦੌਰਾਨ ਬੀ ਸੀ ਦੇ ਅਬੋਰਿਜਨਲ ਸਮਾਜਾਂ ਵਿੱਚ ਹੈਪੇਟਾਈਟਸ ਏ ਦੀਆਂ ਬਹੁਤ ਸਾਰੀਆਂ ਆਉਟਬ੍ਰੇਕਾਂ ਹੋਈਆਂ ਹਨ, ਇਸ ਕਰਕੇ ੧ ਜਨਵਰੀ, ੨੦੧੨ ਤੋਂ ਰੀਜ਼ਰਵ ਤੇ ਅਤੇ ਰੀਜ਼ਰਵ ਤੋਂ ਦੂਰ ਰਹਿਣ ਵਾਲੇ ਅਬੋਰਿਜਨਲ ਬੱਚਿਆਂ ਲਈ ਹੈਪੇਟਾਈਟਸ ਏ ਵੈਕਸੀਨ ਪੇਸ਼ ਕੀਤੀ ਜਾ ਰਹੀ ਹੈ।

ਹੈਪੇਟਾਈਟਸ ਏ ਵੈਕਸੀਨ ਵਿਗਾੜ ਹੋਣ ਦੇ ਜਿਆਦਾ ਖਤਰੇ ਵਾਲੇ ਲੋਕਾਂ ਨੂੰ ਮੁਫਤ ਦਿੱਤੀ ਜਾਂਦੀ ਹੈ ਜਿਸ ਵਿੱਚ ਸ਼ਾਮਲ ਹਨ:

- ਉਹ ਜਿੰਨਾਂ ਨੂੰ ਹੀਮੋਫੀਲੀਆ ਹੈ ਜਾਂ ਜਿੰਨਾਂ ਨੂੰ ਵਾਰ ਵਾਰ ਖੂਨ ਜਾਂ ਖੂਨ ਦੇ ਬਣੇ ਪਦਾਰਥ ਦਿੱਤੇ ਗਏ ਹਨ;

- ਉਹ ਜੋ ਟੀਕਿਆਂ ਰਾਹੀਂ ਗੈਰਕਾਨੂੰਨੀ ਨਸ਼ੇ ਲੈਂਦੇ ਹਨ ਜਾਂ ਫੁੰਕਾਰ ਕੇ ਡਰੱਗ ਲੈਣ, ਪੀਣ ਵਾਲਾ ਜਾਂ ਟੀਕੇ ਲਗਾਉਣ ਵਾਲਾ ਸਮਾਨ ਸਾਂਝਾ ਕਰਦੇ ਹਨ;

- ਉਹ ਪੁਰਸ਼ ਜਿਹੜੇ ਦੂਸਰੇ ਪੁਰਸ਼ਾਂ ਦੇ ਨਾਲ ਸੰਭੋਗ ਕਰਦੇ ਹਨ;

- ਉਹ ਜਿੰਨਾਂ ਨੂੰ ਐਚ ਆਈ ਵੀ, ਹੈਪੇਟਾਈਟਸ ਬੀ ਜਾਂ ਹੈਪੇਟਾਈਟਸ ਸੀ ਵਿਗਾੜ, ਜਾਂ ਜਿਗਰ ਦੀ ਚਿਰਕਾਲੀ ਬੀਮਾਰੀ ਹੈ;

- ਉਹ ਜਿੰਨਾਂ ਦੇ ਸਟੈਮ ਸੈਲ ਬਦਲੇ ਗਏ ਹਨ ;

- ਉਹ ਜਿੰਨਾਂ ਦਾ ਗੁਰਦਾ ਬਦਲਿਆ ਜਾਏਗਾ ਜਾਂ ਬਦਲਿਆ ਗਿਆ ਹੈ;

- ਸੁਧਾਰਕ ਸਹੂਲਤ (ਜੇਲ) ਦੇ ਨਿਵਾਸੀ ;

- ਉਹ ਜਿਹੜੇ ਹੈਪੇਟਾਈਟਸ ਏ ਵਾਇਰਸ ਨਾਲ ਗ੍ਰਸਤ ਵਿਅਕਤੀਆਂ ਦੇ ਨਾਲ ਨਜਦੀਕੀ ਸੰਪਰਕ ਵਿੱਚ ਹਨ- ਜਿਵੇਂ ਕਿ ਇੱਕੋ ਘਰ ਵਿੱਚ ਰਹਿਣ ਵਾਲੇ ਲੋਕ, ਲਿੰਗੀ ਸਾਥੀ, ਨਜਦੀਕੀ ਦੋਸਤ, ਅਤੇ ਇੱਕੋ ਡੇਕੇਅਰ ਵਿਚਲੇ ਬੱਚੇ;

- ਉਹ ਜਿੰਨਾਂ ਨੇ ਹੈਪੇਟਾਈਟਸ ਏ ਵਿਗਾੜ ਗ੍ਰਸਤ ਖਾਣਾ ਬਣਾਉਣ ਵਾਲੇ ਦੁਆਰਾ ਬਣਾਇਆ ਹੋਇਆ ਖਾਣਾ ਖਾਧਾ ਹੈ; ਅਤੇ

- ੬ ਮਹੀਨਿਆਂ ਤੋਂ ੧੮ ਸਾਲ ਦੀ ਉਮਰ ਤੱਕ ਦੇ ਅਬੋਰਿਜਨਲ ਬੱਚੇ ਅਤੇ ਕਿਸ਼ੋਰ। ਛੋਟੇ ਬੱਚਿਆਂ ਨੂੰ ਉਨ੍ਹਾਂ ਦੀ ਪਹਿਲੀ ਖੁਰਾਕ ੬ ਮਹੀਨੇ ਦੀ ਉਮਰ ਤੇ ਦਿੱਤੀ ਜਾਂਦੀ ਹੈ ਅਤੇ ਦੂਸਰੀ ਖੁਰਾਕ ੧੮ ਮਹੀਨੇ ਤੇ। ਵੱਡੇ ਬੱਚਿਆਂ ਨੂੰ ਵੈਕਸੀਨਾਂ ਦੀਆਂ ੨ ਖੁਰਾਕਾਂ ਦੀ ਲੋੜ ਹੁੰਦੀ ਹੈ ਦੋਨਾਂ ਖੁਰਾਕਾਂ ਦੇ ਵਿੱਚ ਘੱਟੋ ਘੱਟ ੬ ਮਹੀਨਿਆਂ ਦੇ ਨਾਲ। ਜੇ ਇਹ ਸੰਭਾਵਨਾ ਹੈ ਕਿ ਤੁਹਾਡਾ ਸੰਪਰਕ ਹੈਪੇਟਾਈਟਸ ਏ ਦੇ ਨਾਲ ਹੋਇਆ ਹੈ, ਤੁਹਾਨੂੰ ਬੀਮਾਰੀ ਨੂੰ ਰੋਕਣ ਲਈ ਸੰਪਰਕ ਦੇ ੧੪ ਦਿਨ ਦੇ ਅੰਦਰ ਵੈਕਸੀਨ ਦੀ ੧ ਖੁਰਾਕ ਲੈਣੀ ਚਾਹੀਦੀ ਹੈ। ਇਹ ਮੁਫਤ ਦਿੱਤੀ ਜਾਂਦੀ ਹੈ।

ਇਸ ਵੈਕਸੀਨ ਦੀ ਸਿਫਾਰਸ਼, ਅਹਿਜੇ ਲੋਕਾਂ ਲਈ ਵੀ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਮੁਫਤ ਦਿੱਤੀ ਨਹੀਂ ਜਾਂਦੀ ਹੈ, ਜਿੰਨਾਂ ਦੀ ਹੈਪੇਟਾਈਟਸ ਏ ਦੇ ਨਾਲ ਸੰਪਰਕ ਵਿੱਚ ਆਉਣ ਦੀ ਜਾਂ ਉਸ ਨੂੰ ਫੈਲਾਉਣ ਦੀ ਸੰਭਾਵਨਾ ਹੈ, ਜਿਸ ਵਿੱਚ ਸ਼ਾਮਲ ਹਨ:

- ਉਹ ਜਿਹੜੇ ਵਿਕਸਤ ਹੋ ਰਹੇ ਦੇਸ਼ਾਂ ਵਿੱਚ ਰਹਿ, ਕੰਮ ਕਰ ਰਹੇ ਜਾਂ ਸਫਰ ਕਰ ਰਹੇ ਹਨ, ਖਾਸ ਕਰਕੇ ਦਿਹਾਤੀ ਖੇਤਰਾਂ ਵਿੱਚ;

- ਭੋਜਨ ਨਾਲ ਕੰਮ ਕਰਨ ਵਾਲੇ;

- ਉਹ ਜਿੰਨਾਂ ਦੇ ਕਈ ਸਾਰੇ ਲਿੰਗੀ ਸਾਥੀ ਹਨ;

- ਵਿਕਾਸ ਸੰਬੰਧੀ ਚੁਨੌਤੀਆਂ ਵਾਲੇ ਲੋਕਾਂ ਦੀਆਂ ਸੰਸਥਾਵਾਂ ਦੇ ਨਿਵਾਸੀ ਅਤੇ ਸਟਾਫ ਜਿੰਨਾਂ ਦੀ ਹੈਪੇਟਾਈਟਸ ਏ ਦੇ ਵਿਗਾੜ ਦੇ ਨਾਲ ਨਿਰੰਤਰ ਚੱਲਣ ਵਾਲੀ ਸਮੱਸਿਆ ਹੈ;

- ਪ੍ਰਾਈਮੇਟਾਂ ਦੇ ਨਾਲ ਕੰਮ ਕਰਨ ਵਾਲੇ ਜ਼ੂ-ਕੀਪਰ, ਜਾਨਵਰਾਂ ਦੇ ਡਾਰਟਰ ਅਤੇ ਖੋਜ ਕਰਨ ਵਾਲੇ; ਅਤੇ

- ਉਹ ਜਿਹੜੇ ਹੈਪੇਟਾਈਟਸ ਏ ਸੰਬੰਧੀ ਰਿਸਰਚ ਜਾਂ ਹੈਪੇਟਾਈਟਸ ਏ ਵੈਕਸੀਨ ਦੇ ਉਤਪਾਦਨ ਵਿੱਚ ਸ਼ਾਮਲ ਹਨ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਹੈਪੇਟਾਈਟਸ ਏ ਵੈਕਸੀਨ ਦੇ ਕੀ ਲਾਭ ਹਨ?

ਵੈਕਸੀਨ ਹੈਪੇਟਾਈਟਸ ਏ ਦੇ ਵਿਗਾੜ ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ ਤਾਂ, ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ। ਮੰਗੇ ਜਾਣ 'ਤੇ ੧੩੦ ਤੋਂ ਵੱਧ ਬੋਲੀਆਂ ਵਿੱਚ ਅਨੁਵਾਦ ਦੀਆਂ ਸੇਵਾਵਾਂ ਉਪਲਬਧ ਹਨ। ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਵੈਕਸੀਨ ਪ੍ਰਾਪਤ ਕਰਨ ਦੇ ਬਾਅਦ ਸਿਰਦਰਦ, ਥਕੇਵਾਂ, ਬੁਖਾਰ ਅਤੇ ਪੇਟ ਦਾ ਖਰਾਬ ਹੋਣਾ ਵੀ ਵਾਪਰ ਸਕਦਾ ਹੈ। ਇਹ ਪ੍ਰਤੀਕ੍ਰਿਆਵਾਂ ਹਲਕੀਆਂ ਹੁੰਦੀਆਂ ਅਤੇ ਆਮਤੌਰ ਤੇ ੧ ਤੋਂ ੨ ਦਿਨ ਤੱਕ ਰਹਿੰਦੇ ਹਨ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਇਸ ਪ੍ਰਤੀਕ੍ਰਿਆ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ ਵਿੱਚ ਹੁੰਦਾ ਹੈ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ?

ਜੇ ਤੁਹਾਨੂੰ ਪਹਿਲਾਂ ਲਈ ਗਈ ਹੈਪੇਟਾਈਟਸ ਏ ਵੈਕਸੀਨ ਦੀ ਖੁਰਾਕ, ਜਾਂ ਨਿਓਮਾਈਸਿੰਨ ਜਾਂ ਲੇਟੈਕਸ ਸਮੇਤ ਵੈਕਸੀਨ ਦੇ ਕਿਸੇ ਵੀ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਹੈਪੇਟਾਈਟਸ ਏ ਕੀ ਹੈ?

ਹੈਪੇਟਾਈਟਸ ਏ ਇਕ ਅਜਿਹਾ ਵਾਇਰਸ ਹੈ ਜੋ ਜਿਗਰ ਤੇ ਹਮਲਾ ਕਰਦਾ ਹੈ। ਵਿਗਾੜ ਗ੍ਰਸਤ ਹੋਣ ਵਾਲੇ ਹਰੇਕ ੧,੦੦੦ ਲੋਕਾਂ ਵਿੱਚੋਂ, ੧ ਤੋਂ ੩ ਦੀ ਮੌਤ ਹੋ ਜਾਏਗੀ। ਹੈਪੇਟਾਈਟਸ ਏ ਵਿਗਾੜ ਕਰਕੇ ਮੌਤ ਦਾ ਜੋਖਮ ੫੦ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਜਿਆਦਾ ਹੈ।

ਹੈਪੇਟਾਈਟਸ ਏ ਕਿਸ ਤਰ੍ਹਾਂ ਫੈਲਦਾ ਹੈ?

ਹੈਪੇਟਾਈਟਸ ਏ ਵਾਇਰਸ ਵਿਗਾੜ ਗ੍ਰਸਤ ਵਿਅਕਤੀਆਂ ਦੀ ਆਂਤੜੀਆਂ ਦੀ ਹਰਕਤ ਵਿੱਚ ਹੁੰਦਾ ਹੈ। ਹੈਪੇਟਾਈਟਸ ਏ ਵਿਗਾੜ ਵਾਲੇ ਲੋਕ ਜੋ ਚੰਗੀ ਤਰ੍ਹਾਂ ਹੱਥ ਧੋਏ ਬਿਨਾਂ ਬਾਥਰੂਮ ਵਰਤਦੇ ਹਨ ਵਾਇਰਸ ਨੂੰ ਭੋਜਨ ਬਣਾਉਣ ਜਾਂ ਦੂਸਰੇ ਹੱਥ ਤੋਂ ਮੂੰਹ ਤੱਕ ਦੇ ਸੰਪਰਕ ਰਾਹੀਂ ਦੂਸਰਿਆਂ ਤੱਕ ਫੈਲਾ ਸਕਦੇ ਹਨ। ਇਹ ਬੀਮਾਰੀ ਲਿੰਗੀ ਸੰਪਰਕ ਜਾਂ ਗੈਰਕਾਨੂੰਨੀ ਨਸ਼ੇ ਵਰਤਣ ਲਈ ਵਰਤੇ ਗਏ ਸਮਾਨ ਜਿਵੇਂ ਕਿ ਸੂਈਆਂ ਜਾਂ ਨਲੀਆਂ ਨੂੰ ਸਾਂਝਾ ਕਰਨ ਨਾਲ ਵੀ ਫੈਲ ਸਕਦੀ ਹੈ। ਹੈਪੇਟਾਈਟਸ ਏ ਦੂਸ਼ਿਤ ਪਾਣੀ ਪੀਣ, ਜਾਂ ਕੱਚੀ ਜਾਂ ਠੀਕ ਤਰ੍ਹਾਂ ਨਾ ਪਕਾਈ ਗਈ ਗੰਦ ਮੰਦ ਨਾਲ ਦੂਸ਼ਿਤ ਸ਼ੈੱਲਫਿਸ਼, ਜਿਵੇਂ ਕੇ ਕੇਕੜੇ, ਘੋਗਾ ਜਾਂ ਮਸਲਜ਼ ਨੂੰ ਖਾਣ ਨਾਲ ਵੀ ਫੈਲ ਸਕਦੀ ਹੈ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲ ਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।

ਸਰੋਤ : ਸਿਹਤ ਵਿਭਾਗ

3.392
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top