ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਹੈਪੇਟਾਈਟਸ / ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਹੈਪੇਟਾਈਟਸ ਬੀ ਵਿਗਾੜ ਦੇ ਵਿਰੁੱਧ ਫੌਰੀ, ਸਮੇਂ ਦੀ ਛੋਟੀ ਮਿਆਦ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ।

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਕੀ ਹੈ?

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਹੈਪੇਟਾਈਟਸ ਬੀ ਵਿਗਾੜ ਦੇ ਵਿਰੁੱਧ ਫੌਰੀ, ਸਮੇਂ ਦੀ ਛੋਟੀ ਮਿਆਦ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ। ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਵਿੱਚ ਦਾਨ ਦਿੱਤੇ ਗਏ ਖੂਨ ਵਿੱਚੋਂ ਲਈਆਂ ਗਈਆਂ ਹੈਪੇਟਾਈਟਸ ਬੀ ਐਂਟੀਬਾਡੀਆਂ ਦੀਆਂ ਵੱਡੀਆਂ ਮਾਤਰਾਵਾਂ ਹੁੰਦੀਆਂ ਹਨ। ਐਂਟੀਬਾਡੀਆਂ ਉਹ ਪ੍ਰੋਟੀਨ ਹਨ ਜੋ ਇੱਕ ਵਿਅਕਤੀ ਦੇ ਸਰੀਰ ਨੂੰ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਵਾਲੀ ਪ੍ਰਣਾਲੀ, ਬੈਕਟੀਰੀਆ ਅਤੇ ਹੈਪੇਟਾਈਟਸ ਬੀ ਵਰਗੇ ਵਾਇਰਸਾਂ ਵਰਗੇ ਰੋਗਾਣੂਆਂ ਨੂੰ ਮਾਰਨ ਲਈ ਬਣਾਉਂਦੀ ਹੈ।

ਕੀ ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਸੁਰੱਖਿਅਤ ਹੈ?

ਹਾਂ, ਕਨੇਡੀਅਨ ਬਲੱਡ ਸਰਵਿਸਿਜ਼ ਖੂਨ ਦਾਨ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਐਚ ਆਈ ਵੀ ਅਤੇ ਹੈਪੇਟਾਈਟਸ ਵਰਗੇ ਵਾਇਰਸਾਂ ਨਾਲ ਸੰਪਰਕ ਲਈ ਜਾਂਚ ਕਰਦੀ ਹੈ। ਖੂਨ ਦੇ ਹਰੇਕ ਦਾਨ ਨੂੰ ਇੰਮਯੂਨ ਗਲੋਬਿਯੂਲਿਨ ਬਣਾਏ ਜਾਣ ਵਾਸਤੇ ਜਾਂਚ ਕੀਤੇ ਜਾਣ ਤੋਂ ਪਹਿਲਾਂ ਖੂਨ ਰਾਹੀਂ ਫੈਲਣ ਵਾਲੇ ਵਾਇਰਸਾਂ ਲਈ ਵੀ ਜਾਂਚਿਆ ਜਾਂਦਾ ਹੈ। ਇੰਮਯੂਨ ਗਲੋਬਿਯੂਲਿਨ ਬਣਉਣ ਵੇਲੇ ਵਾਇਰਸਾਂ ਨੂੰ ਪ੍ਰਭਾਵਹੀਨ ਕਰਨ ਅਤੇ ਬੀਮਾਰੀ ਦਾ ਕਾਰਨ ਬਣ ਸਕਣ ਵਾਲੇ ਵਾਇਰਸਾਂ ਅਤੇ ਬੈਕਟੀਰੀਆ ਨੂੰ ਹਟਾਉਣ ਲਈ ਕਈ ਸਾਰੇ ਰਸਾਇਣਕ ਅਤੇ ਪਦਾਰਥਕ ਕਦਮ ਸ਼ਾਮਲ ਹਨ। ਇੰਮਯੂਨ ਗਲੋਬਿਯੂਲਿਨ ਦੀ ਅੰਤਿਮ ਰਚਨਾ ਇਹ ਸੁਨਿਸ਼ਚਿਤ ਕਰਨ ਲਈ ਵਾਧੂ ਪਰੀਖਣਾਂ ਵਿੱਚੋਂ ਨਿਕਲਦੀ ਹੈ ਕਿ ਕੋਈ ਵੀ ਗਿਆਤ ਛੂਤਕਾਰੀ ਵਾਇਰਸ ਮੌਜੂਦ ਨਹੀਂ ਹਨ। ਪਰ, ਨਿਹਾਇਤ ਹੀ ਛੋਟਾ ਜਿਹਾ ਜੋਖਮ ਹੈ ਕਿ ਖੂਨ ਰਾਹੀਂ ਫੈਲਣ ਵਾਲੇ ਕੁਝ ਵਿਗਾੜ ਇੰਮਯੂਨ ਗਲੋਬਿਯੂਲਿਨ ਦੀ ਵਰਤੋਂ ਰਾਹੀਂ ਫੈਲ ਸਕਦੇ ਹਨ। ਜਦੋਂ ਤੋਂ ਖੂਨ ਦੀ ਜਾਂਚ ਅਤੇ ਪਰੀਖਣ ਸ਼ੁਰੂ ਹੋਏ ਹਨ, ਇੰਮਯੂਨ ਗਲੋਬਿਯੂਲਿਨ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਐਚ ਆਈ ਵੀ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਵਰਗੀਆਂ ਖੂਨ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਦੀਆਂ ਕੋਈ ਵੀ ਰਿਪੋਰਟਾਂ ਨਹੀਂ ਹਨ।

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਕਿਸ ਨੂੰ ਦਿੱਤਾ ਜਾਣਾ ਚਾਹੀਦਾ?

ਜੇ ਤੁਹਾਡਾ ਸੰਪਰਕ ਹੈਪੇਟਾਈਟਸ ਬੀ ਵਾਇਰਸ ਨਾਲ ਹੋ ਗਿਆ ਹੈ ਅਤੇ ਤੁਹਾਨੂੰ ਅਤੀਤ ਵਿੱਚ ਕਦੇ ਵੀ ਹੈਪੇਟਾਈਟਸ ਬੀ ਵੈਕਸੀਨ ਦੀ
ਖੁਰਾਕ ਨਹੀਂ ਮਿਲੀ ਹੈ, ਤਾਂ ਤੁਹਾਨੂੰ ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਦੀ ਇੱਕ ਖੁਰਾਕ ਲੈਣੀ ਚਾਹੀਦੀ ਹੈ। ਹੈਪੇਟਾਈਟਸ ਬੀ ਇੰਮਯੂਨ ਗਲੋਬਿਯ ੂਲਿਨ ਸਭ ਤੋਂ ਵਧੀਆ ਕੰਮ ਉਸ ਵੇਲੇ ਕਰਦਾ ਹੈ ਜਦੋਂ ਉਹ ਹੈਪੇਟਾਈਟਸ ਬੀ ਵਾਇਰਸ ਦੇ ਨਾਲ ਸੰਪਰਕ ਹੋਣ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋਏ ਅਤੇ ੧੪ ਦਿਨ ਦੇ ਅੰਦਰ ਦਿੱਤਾ ਜਾਏ। ਹੈਪੇਟਾਈਟਸ ਬੀ ਇੰਮਯੂਨ ਗਲੋਬਿਯ ੂਲਿਨ ਦੀ ਸਿਫਾਰਸ਼ ਹੇਠਾਂ ਦਿੱਤੇ ਲੋਕਾਂ ਲਈ ਕੀਤੀ ਜਾਂਦੀ ਹੈ:
- ਉਹ ਲੋਕ ਜਿੰਨਾਂ ਦਾ ਸੰਪਰਕ ਅਜਿਹੇ ਖੂਨ ਦੇ ਨਾਲ ਹੋ ਗਿਆ ਹੈ ਜੋ ਹੈਪੇਟਾਈਟਸ ਬੀ ਵਾਇਰਸ ਨਾਲ ਗ੍ਰਸਤ ਹੈ ਜਾਂ ਜਿਸਦੇ ਇੰਨਾਂ ਤਰੀਕਿਆਂ ਰਾਹੀਂ ਅਜਿਹਾ ਹੋਣ ਦਾ ਸ਼ੱਕ ਹੈ:
ਵਰਤੀ ਗਈ ਟੀਕੇ ਦੇ ਸੂਈ ਚੁਭਾਏ ਜਾਣਾ;
- ਵਿਗਾੜ ਗ੍ਰਸਤ ਖੂਨ ਦਾ ਮੂੰਹ, ਨੱਕ ਜਾਂ ਅੱਖਾਂ ਵਿੱਚ ਛਿੜਕੇ ਜਾਣਾ ;
- ਹੈਪੇਟਾਈਟਸ ਬੀ ਵਾਲੇ ਕਿਸੀ ਵਿਅਕਤੀ ਦੁਆਰਾ ਵੱਢੇ ਜਾਣਾ; ਜਾਂ
- ਵਿਗਾੜ ਗ੍ਰਸਤ ਵਿਅਕਤੀ ਦੇ ਖੂਨ ਨਾਲ ਦੂਸ਼ਿਤ ਘਰੇਲੂ ਵਸਤਾਂ ਜਿਵੇਂ ਕਿ ਦੰਦਾਂ ਦਾ ਬਰੱਸ਼, ਡੇਂਟਲ ਫਲੋਸ ਜਾਂ ਰੇਜ਼ਰ ਦੇ ਨਾਲ ਸੰਪਰਕ ਵਿੱਚ ਆਉਣਾ।
- ਉਹ ਲੋਕ ਜਿੰਨਾਂ ਦਾ ਹੈਪੇਟਾਈਟਸ ਬੀ ਵਾਲੇ ਕਿਸੀ ਵਿਅਕਤੀ ਦੇ ਨਾਲ ਨਿਕਟੀ ਲਿੰਗੀ ਸੰਪਰਕ ਹੁੰਦਾ ਹੈ।
- ਲਿੰਗੀ ਹਮਲੇ ਦੇ ਸ਼ਿਕਾਰ ਵਿਅਕਤੀ।
- ਨਵੇਂ ਜੰਮੇ ਅਤੇ ੧੨ ਮਹੀਨੇ ਦੀ ਉਮਰ ਤੋਂ ਘੱਟ ਦੇ ਛੋਟੇ ਬੱਚੇ ਜਿੰਨਾਂ ਦੀਆਂ ਮਾਵਾਂ ਨੂੰ ਹੈਪੇਟਾਈਟਸ ਬੀ ਹੈ।
- ਅਹਿਜੇ ਨਵੇਂ ਜੰਮੇ ਬੱਚੇ ਜਿੰਨਾਂ ਨੂੰ ਹੈਪੇਟਾਈਟਸ ਬੀ ਦੇ ਵਿਗਾੜ ਨਾਲ ਗ੍ਰਸਤ ਹੋਣ ਦਾ ਜਿਆਦਾ ਖਤਰਾ ਹੈ, ਜਿਵੇਂ ਕਿ ਟੀਕਿਆਂ ਰਾਹੀਂ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਜਾਂ ਲਿੰਗੀ ਵਪਾਰ ਵਿੱਚ ਕੰਮ ਕਰਨ ਵਾਲੇ।
ਹੈਪੇਟਾਈਟਸ ਬੀ ਵੈਕਸੀਨ ਦੀ ਖੁਰਾਕ ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਦੇ ਨਾਲ ਹੀ ਉਸੀ ਵੇਲੇ ਦਿੱਤੀ ਜਾ ਸਕਦੀ ਹੈ। ਵਿਗਾੜ
ਵਿਰੁੱਧ ਪੂਰੀ, ਸਮੇਂ ਦੀ ਲੰਮੀ ਮਿਆਦ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਬਾਅਦ ਵਿੱਚ ਹੈਪੇਟਾਈਟਸ ਬੀ ਦੀਆਂ ਦੋ ਹੋਰ ਖੁਰਾਕਾਂ ਦਿੱਤੀਆਂ ਜਾ ਸਕਦੀਆਂ ਹਨ। ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ ਕਿ ਇਹ ਖੁਰਾਕਾਂ ਕਦੋਂ ਪ੍ਰਾਪਤ ਕਰਨੀਆਂ ਹਨ।

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਦੇ ਕੀ ਲਾਭ ਹਨ?

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਹੈਪੇਟਾਈਟਸ ਬੀ ਵਿਗਾੜ ਦੇ ਵਿਰੁੱਧ ਫੌਰੀ, ਸਮੇਂ ਦੀ ਛੋਟੀ ਮਿਆਦ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਬੀਮਾਰੀ ਨੂੰ ਰੋਕ ਸਕਦਾ ਹੈ ਜਾਂ ਉਸ ਨੂੰ ਘੱਟ ਤੀਬਰ ਬਣਾ ਸਕਦਾ ਹੈ।

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਬਚਾਓ ਲਈ ਲਗਾਇਆ ਗਿਆ ਟੀਕਾ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਸੋਜ ਅਤੇ ਖਾਰਸ਼ ਸ਼ਾਮਲ ਹੋ ਸਕਦੇ ਹਨ। ਹਲਕਾ ਬੁਖਾਰ ਜਾਂ ਆਮ ਬੇਅਰਾਮੀ ਵੀ ਹੋ ਸਕਦੀ ਹੈ। ਰਾਈ ਸਿੰਡਰੋਮ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਹੈਲਥਲਿੰਕ ਬੀ.ਸੀ. ਫ਼ਾਈਲ ੍ਹੲੳਲਟਹਲ਼ਨਿਕਭਛ ਢਲਇ #੮੪ ਰਾਈ ਸਿੰਡਰੋਮ ਦੇਖੋ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਹੈਪੇਟਾਈਟਸ ਬੀ ਇੰਮਯੂਨ ਗਲੋਬਿਯੂਲਿਨ ਕਿਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ?

ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ, ਜੇ:
- ਪਿਛਲੇ ੧੪ ਦਿਨਾਂ ਦੇ ਵਿੱਚ ਤੁਹਾਨੂੰ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰਮਪਸ), ਰੁਬੈਲਾ (ਜਰਮਨ ਖਸਰਾ) (ਐਮ ਐਮ ਆਰ) ਜਾਂ
ਚਿਕਨਪੌਕਸ ਤੋਂ ਬਚਾਓ ਲਈ ਟੀਕੇ ਲਗਾਏ ਹਨ; ਜਾਂ
- ਜੇ ਤੁਹਾਨੂੰ ਪਹਿਲਾਂ ਲਈ ਗਈ ਇੰਮਯੂਨ ਗਲੋਬਿਯੂਲਿਨ ਦੀ ਖੁਰਾਕ, ਜਾਂ ਉਸ ਦੇ ਕਿਸੇ ਵੀ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ
ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ।
ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ,
ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਹੈਪੇਟਾਈਟਸ ਬੀ ਕੀ ਹੈ?

ਹੈਪੇਟਾਈਟਸ ਬੀ ਇਕ ਅਜਿਹਾ ਵਾਇਰਸ ਹੈ ਜੋ ਜਿਗਰ ਤੇ ਹਮਲਾ ਕਰਦਾ ਹੈ। ਇਹ ਜਿਗਰ ਨੂੰ ਸਥਾਈ ਨੁਕਸਾਨ ਸਮੇਤ ਗੰਭੀਰ ਬੀਮਾਰੀ
ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਸਿਰੋਸਿਸ ਵੀ ਕਿਹਾ ਜਾਂਦਾ ਹੈ। ਹੈਪੇਟਾਈਟਸ ਬੀ ਜਿਗਰ ਦੇ ਕੈਂਸਰ, ਜੋ ਕਿ ਜਾਨਲੇਵਾ ਹੋ ਸਕਦਾ ਹੈ,
ਦਾ ਮੁੱਖ ਕਾਰਨ ਹੈ। ਹੈਪੇਟਾਈਟਸ ਬੀ ਵਾਇਰਸ ਖੂਨ ਜਾਂ ਸਰੀਰਕ ਦ੍ਰਵਾਂ ਦੇ ਨਾਲ ਸੰਪਰਕ ਵਿੱਚ ਆਉਣ ਕਰਕੇ ਇਸ ਨਾਲ ਗ੍ਰਸਤ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ। ਵਾਇਰਸ ਦੇ ਤੁਹਾਡੇ ਸਰੀਰ ਵਿੱਚ ਦਾਖਲ ਹੋਣ ਤੋਂ ਬਾਦ, ਬੀਮਾਰੀ ਦੇ ਲੱਛਣ ਜਾਂ ਚਿੰਨ੍ਹ ਵਿਕਸਤ ਹੋਣ ਵਿੱਚ ਆਮਤੌਰ ਤੇ ੨ ਤੋਂ ੩ ਮਹੀਨੇ ਲਗਦੇ ਹਨ। ਹੈਪੇਟਾਈਟਸ ਬੀ ਨਾਲ ਗ੍ਰਸਤ ਹੋਣ ਵਾਲੇ ਬਹੁਤ ਸਾਰੇ ਲੋਕ ਕੋਈ ਵੀ ਲੱਛਣ ਨਹੀਂ ਦਰਸਾਉਂਦੇ ਅਤੇ ਸੰਭਵ ਹੈ ਉਨ੍ਹਾਂ ਨੂੰ ਪਤਾ ਹੀ ਨਾ ਹੋਏ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ। ਚਾਹੇ ਬੀਮਾਰੀ ਦੇ ਚਿੰਨ੍ਹ ਹੋਣ ਜਾਂ ਨਹੀਂ, ਤੁਸੀਂ ਦੂਸਰਿਆਂ ਤੱਕ ਇਹ ਵਾਇਰਸ ਫੈਲਾ ਸਕਦੇ ਹੋ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ
ਗੱਲ ਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ
ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ
ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।

 

ਸਰੋਤ : ਸਿਹਤ ਵਿਭਾਗ

3.30172413793
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top