ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਇੰਨਐਕਟੀਵੇਟਿਡ ਇੰਨਫਲੂਐਨਜ਼ਾ (ਫਲੂ) / ਬਜ਼ੁਰਗਾਂ ਨੂੰ ਇੰਨਐਕਟੀਵੇਟਿਡ ਇੰਨਫਲੂਐਨਜ਼ਾ (ਫਲੂ) ਵੈਕਸੀਨ ਕਿਉਂ ਲੈਣੀ ਚਾਹੀਦੀ ਹੈ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਜ਼ੁਰਗਾਂ ਨੂੰ ਇੰਨਐਕਟੀਵੇਟਿਡ ਇੰਨਫਲੂਐਨਜ਼ਾ (ਫਲੂ) ਵੈਕਸੀਨ ਕਿਉਂ ਲੈਣੀ ਚਾਹੀਦੀ ਹੈ

ਬਜ਼ੁਰਗਾਂ ਨੂੰ ਇੰਨਐਕਟੀਵੇਟਿਡ ਇੰਨਫਲੂਐਨਜ਼ਾ (ਫਲੂ) ਵੈਕਸੀਨ ਕਿਉਂ ਲੈਣੀ ਚਾਹੀਦੀ ਹੈ।

ਬਜ਼ੁਰਗਾਂ ਨੂੰ ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਦੇ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ ?

ਇੰਨਫਲੂਐਨਜ਼ਾ ਵੈਕਸੀਨਾਂ ਲੋਕਾਂ ਨੂੰ ਸਿਹਤਮੰਦ ਰਹਿਣ, ਬੀਮਾਰੀ ਨੂੰ ਰੋਕਣ, ਅਤੇ ਇਥੋਂ ਤੱਕ ਕਿ ਜਾਨਾਂ ਬਚਾਉਣ ਵਿੱਚ ਸਹਾਇਤਾ ਕਰਨ ਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹਨ।ਜਿਵੇਂ ਜਿਵੇਂ ਲੋਕਾਂ ਦੀ ਉਮਰ ਵੱਧਦੀ ਹੈ,ਉਨ੍ਹਾਂ ਨੂੰ ਇੰਨਫਲੂਐਨਜ਼ਾ ਕਰਕੇ ਹੋਣ ਵਾਲੀਆਂ ਜਟਿਲਤਾਵਾਂ ਦਾ ਜਿਆਦਾ ਖਤਰਾ ਹੋ ਸਕਦਾ ਹੈ।ਇਸ ਕਾਰਨ ਕਰਕੇ, ੬੫ ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਹਨ ਸਾਲ ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਲੈਣ ਜਾਂ ਫਲੂ ਦਾ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਬਜ਼ੁਰਗਾਂ ਨੂੰ ਮੁਫਤ ਮੁਹੱਈਆ ਕੀਤੀ ਜਾਂਦੀ ਹੈ। ਆਪਣੀ ਇੰਨਫਲੂਐਨਜ਼ਾ ਵੈਕਸੀਨ ਪ੍ਰਾਪਤ ਕਰਨ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਸੁਰੱਖਿਅਤ ਹੈ। ਉਸ ਵਿੱਚ ਮਾਰੇ ਹੋਏ ਇੰਨਫਲੂਐਨਜ਼ਾ ਵਾਇਰਸ ਹੁੰਦੇ ਹਨ ਜਿੰਨਾਂ ਕਰਕੇ ਫਲੂ ਨਹੀਂ ਹੋ ਸਕਦਾ।ਵੈਕਸੀਨ ਪ੍ਰਤੀ ਆਮ ਪ੍ਰਤੀਕਿਰਿਆਵਾਂ ਵਿੱਚ ਸ਼ਾਮਲ ਹਨ ਟੀਕਾ ਲਗਾਏ ਜਾਣ ਦੀ ਥਾਂ ਤੇ ਲਾਲੀ, ਦਰਦ ਜਾਂ ਸੋਜ। ਇਹ ਪ੍ਰਤੀਕਿਰਿਆਵਾਂ ੧ ਤੋਂ ੨ ਦਿਨਾਂ ਤੱਕ ਰਹਿ ਸਕਦੀਆਂ ਹਨ।

ਕੁਝ ਲੋਕਾਂ ਵਿਵਿੱਚ ਟੀਕਾ ਲਗਾਏ ਜਾਣ ਤੋਂ ਬਾਅਦ ਹਲਕੇ ਲੱਛਣ ਵਾਪਰ ਸਕਦੇ ਹਨ,ਖਾਸ ਕਰਕੇ ਪਹਿਲੀ ਵਾਰੀ ਵੈਕਸੀਨ ਪ੍ਰਾਪਤ ਕਰਨ ਵਾਲੇ ਲੋਕਾਂ ਵਿਵਿੱਚ।ਲੱਛਣਾਂ ਵਿਵਿੱਚ ਸ਼ਾਮਲ ਹੋ ਸਕਦੇ ਹਨ ਬੁਖਾਰ, ਸਿਰਦਰਦ ਅਤੇ ਦੁਖਦੀਆਂ ਮਾਸਪੇਸੀਆਂ। ਇਹ ਵੈਕਸੀਨ ਦਿਤੇਜਾਣ ਤੋਂ ਬਾਅਦ ੬ ਤੋਂ ੧੨ ਘੰਟਿਆਂ ਦੇ ਵਿਵਿੱਚ ਸ਼ੁਰੂ ਹੋ ਸਕਦੇ ਹਨ ਅਤੇ ੨੪ ਤੋਂ ੪੮ ਘੰਟਿਆਂ ਦੇ ਅੰਦਰ ਖਤਮ ਹੋ ਸਕਦੇ ਹਨ। ਇਹ ਲੱਛਣ ਇੰਨਫਲੂਐਨਜ਼ਾ ਵਿਗਾੜ ਦੇ ਮੁਕਾਬਲੇ ਘੱਟ ਗੰਭੀਰ ਹੁੰਦੇ ਹਨ ਅਤੇ ਸਮੇਂ ਦੀ ਛੋਟੀ ਮਿਆਦ ਲਈ ਰਹਿੰਦੇ ਹਨ।

ਬਜ਼ੁਰਗਾਂ ਨੂੰ ਇੰਨਫਲੂਐਨਜ਼ਾ ਵੈਕਸੀਨ ਕਦੋਂ ਲੈਣੀ ਚਾਹੀਦੀ ਹੈ ?

ਬਜ਼ੁਰਗਾਂ ਲਈ ਫਲੂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇੰਨਫਲੂਐਨਜ਼ਾ ਵੈਕਸੀਨ ਲੈਣਾ ਮਹੱਤਵਪੂਰਨ ਹੈ। ਬ੍ਰਿਟਿਸ਼ ਕੁਲੰਬੀਆ ਵਿੱਚ, ਇੰਨਫਲੂਐਨਜ਼ਾ ਵੈਕਸੀਨਾਂ ਆਮਤੌਰ ਤੇ ਅਕਤੂਬਰ ਵਿੱਚ ਉਪਲਬਧ ਹੁੰਦੀਆਂ ਹਨ। ਸਭ ਤੋਂ ਵਧੀਆ ਰੱਖਿਆ ਲਈ, ਤੁਹਾਨੂੰ ਜਿੰਨੀ ਜਲਦੀ ਸੰਭਵ ਹੋਏ ਇੰਨਫਲੂਐਨਜ਼ਾ ਵੈਕਸੀਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਤੁਹਾਡੇ ਸਰੀਰ ਨੂੰ ਫਲੂ ਦਾ ਮੌਸਮ ਸ਼ੂਰੂ ਹੋਣ ਤੋਂ ਪਹਿਲਾਂ ਬੀਮਾਰੀ ਵਿਰੁਧ ਰੱਖਿਆ (ਇੰਯੁਨਿਟੀ) ਨਿਰਮਿਤ ਕਰਨ ਲਈ ਕਾਫੀ ਸਮਾਂ - ਲਗਭਗ ੨ ਹਫਤੇ ਦਿੰਦਾ ਹੈ। ਇਹ ਰੱਖਿਆ ਆਮਤੌਰ ਤੇ ਫਲੂ ਦੇ ਸਾਰੇ ਮੌਸਮ, ਜੋ ਕਿ ਆਮਤੌਰ ਤੇ ਅਪ੍ਰੈਲ ਦੇ ਅੰਤ ਤੱਕ ਜਾਰੀ ਰਹਿੰਦਾ ਹੈ, ਦੇ ਦੌਰਾਨ ਜਾਰੀ ਰਹਿੰਦੀ ਹੈ।

ਇੰਨਫਲੂਐਨਜ਼ਾ ਵੈਕਸੀਨ ਤੋਂ ਇਲਾਵਾ, ਬਜ਼ੁਰਗਾਂ ਨੂੰ ਨਿਯੂਮੋਕੋਕਲ ਬੀਮਾਰੀ ਦੇ ਵਿਰੁੱਧ ਵੀ ਟੀਕਾ ਲਗਣਾ ਚਾਹੀਦਾ ਹੈ। ਨਿਯੂਮੋਕੋਕਲ ਵੈਕਸੀਨ ਦਿਮਾਗ, ਬਲੱਡਸਟ੍ਰੀਮ, ਫੇਫੜਿਆਂ ਅਤੇ ਕੰਨ ਦੇ ਵਿਗਾੜਾਂ ਦੇ ਵਿਰੁੱਧ ਰੱਖਿਆ ਕਰਦੀ ਹੈ। ਇੱਕੋ ਸਮੇਂ ਤੇ ਇੰਨਫਲੂਐਨਜ਼ਾ ਅਤੇ ਨਿਯੂਮੋਕੋਕਲ ਵੈਕਸੀਨਾਂ ਲੈਣਾ ਸੁਰੱਖਿਅਤ ਹੈ। ਜਿਆਦਾਤਰ ਲੋਕਾਂ ਨੂੰ ਨਿਯੂਮੋਕੋਕਲ ਵੈਕਸੀਨ ਦੀ ਕੇਵਲ ੧ ਖੁਰਾਕ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਨੂੰ ਬੂਸਟਰ ਖੁਰਾਕ ਦੀ ਲੋੜ ਨਹੀਂ ਹੋਵੇਗੀ। ਦੇਖਭਾਲ ਕਰਨ ਵਾਲਿਆਂ ਲਈ ਇੰਨਫਲੂਐਨਜ਼ਾ ਇੰਮਿਊਨਾਈਜ਼ੇਸ਼ਨ ਇੰਨਫਲੂਐਨਜ਼ਾ ਟੀਕਾਕਰਣ ਪਰਿਵਾਰ ਦੇ ਸਦੱਸਾਂ, ਦੇਖਭਾਲ ਕਰਨ ਵਾਲਿਆਂ ਅਤੇ ਬਜ਼ੁਰਗਾਂ ਦੇ ਘਰੇਲੂ ਸੰਪਰਕਾਂ ਲਈ ਉਤਸ਼ਾਹਿਤ ਕੀਤਾ ਅਤੇ ਮੁਫਤ ਮੁਹੱਈਆ ਕੀਤਾ ਜਾਂਦਾ ਹੈ।

ਇੰਨਫਲੂਐਨਜ਼ਾ ਵੈਕਸੀਨ ਕਿਸ ਨੂੰ ਨਹੀਂ ਲੈਣੀ ਚਾਹੀਦੀ ?

(੧) ਸਿਹਤ ਸੰਭਾਲ ਪ੍ਰਦਾਤਾ ਦੇ ਨਾਲ ਗੱਲ ਕਰੋ ਜੇ: ਤੁਹਾਨੂੰ ਇੰਨਫਲੂਐਨਜ਼ਾ ਵੈਕਸੀਨ ਦੀ ਪੂਰਵ ਖੁਰਾਕ ਜਾਂ ਵੈਕਸੀਨ ਦੇ ਕਿਸੇ ਅੰਸ਼ ਪ੍ਰਤੀ ਜਾਨ ਨੂੰ ਖਤਰੇ ਵਿਵਿੱਚ ਪਾਉਣ ਵਾਲੀ ਪ੍ਰਤੀਕਿਰਿਆ ਹੋਈ ਹੈ।ਅੰਡਿਆਂ ਪ੍ਰਤੀ ਅਲਰਜੀ ਵਾਲੇ ਲੋਕਾਂ ਵਾਸਤੇ ਬੀਮਾਰੀ ਤੋਂ ਬਚਾਉਣ ਲਈ ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਦਾ ਟੀਕਾ ਦੇਣਾ ਸੁਰੱਖਿਅਤ ਹੈ।

(੨) ਤੁਹਾਨੂੰ ਪੂਰਵ ਫਲੂ ਦੇ ਟੀਕੇ ਦੇ ਬਾਅਦ ਤੀਬਰ ਓਕੁਲੋੁ ਰੈਸਪੀਰੇਟਰੀ ਸਿੰਡਰੋਮ (ਲਾਲ ਅੱਖਾਂ ਅਤੇ ਖਾਂਸੀ ਅਤੇ/ਜਾਂਗਲੇ ਵਿੱਚ ਦਰਦ ਅਤੇ/ਜਾਂ ਭਾਰੀ ਅਵਾਜ਼) ਹੋਇਆ ਹੈ।

(੩) ਤੁਹਾਡੇ ਕਿਸੇ ਵੀ ਇੰਨਫਲੂਐਨਜ਼ਾ ਵੈਕਸੀਨ ਪ੍ਰਾਪਤ ਕਰਨ ਦੇ ੮ ਹਫਤਿਆਂ ਦੇ ਅੰਦਰ ਕਿਸੇ ਹੋਰ ਕਾਰਨ ਦੀ ਪਛਾਣ ਕੀਤੇ ਬਿਨਾਂ ਗੁਲਿਅਨ - ਬਾਰ ਵਿਕਸਤ ਹੋ ਗਿਆ।

ਜੀ ਬੀ ਐਸ (ਘਭਸ਼)

ਇੱਕ ਵਿਰਲੀ ਅਵਸਥਾ ਹੈ ਜਿਸ ਦਾ ਨਤੀਜਾ ਕਮਜ਼ੋਰੀ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਲਕਵਾ ਹੋ ਸਕਦਾ ਹੈ। ਇਹ ਸਭ ਤੋਂ ਆਮ ਵਿਗਾੜ ਤੋਂ ਬਾਅਦ ਵਾਪਰਦੀ ਹੈ, ਪਰ ਵਿਰਲੇ ਕੇਸਾਂ ਵਿੱਚ ਕਈ ਵੈਕਸੀਨਾਂ ਤੋਂ ਬਾਅਦ ਵੀ ਵਾਪਰ ਸਕਦੀ ਹੈ। ਜੀ ਬੀ ਐਸ (ਘਭਸ਼) ਨੂੰ ਪ੍ਰਾਪਤ ਕਰਨ ਵਾਲਿਆਂ ਵਿੱਚ ਹਰ ਮਿਲੀਅਨ ਵਿੱਚੋਂ ੧ ਵਿੱਚ ਇੰਨਫਲੂਐਨਜ਼ਾ ਵੈਕਸੀਨ ਨਾਲ ਜੋੜਿਆ ਜਾ ਸਕਦਾ ਹੈ।

ਇੰਨਫਲੂਐਨਜ਼ਾ ਕੀ ਹੈ ?

ਇੰਨਫਲੂਐਨਜ਼ਾ, ਇੰਨਫਲੂਐਨਜ਼ਾ ਵਾਇਰਸ ਕਰਕੇ ਹੋਣ ਵਾਲਾ ਸਾਹ ਦੀ ਨਲੀ ਦੇ ਉਪਰੀ ਹਿੱਸੇ ਦਾ ਵਿਗਾੜ ਹੈ। ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ,ਵਗਦਾ ਨੱਕ,ਗਲੇ ਵਿੱਚ ਦਰਦ, ਤੀਬਰ ਥਕਾਵਟ ਅਤੇ ਖੰਘ। ਹਾਲਾਂਕਿ ਦੂਸਰੇ ਵਾਇਰਸਾਂ ਕਰਕੇ ਹੋਣ ਵਾਲੇ ਵਿਗਾੜਾਂ ਦੇ ਲੱਛਣ ਮਿਲਦੇ ਜੁਲਦੇ ਹੋ ਸਕਦੇ ਹਨ, ਇੰਨਫਲੂਐਨਜ਼ਾ ਵਾਇਰਸ ਕਰਕੇ ਹੋਣ ਵਾਲੇ ਲੱਛਣ ਆਮਤੌਰ ਤੇ ਜਿਆਦਾ ਬਦਤਰ ਹੁੰਦੇ ਹਨ।

ਇੰਨਫਲੂਐਨਜ਼ਾ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?

ਤੁਸੀਂ ਇਹ ਕਰਕੇ ਇੰਨਫਲੂਐਨਜ਼ਾ ਦਾ ਸ਼ਿਕਾਰ ਹੋਣ ਜਾਂ ਉਸਨੰ ਦੂਸਰਿਆਂ ਤੱਕ ਫੈਲਾਉਣ ਦੇ ਜੋਖਮ ਨੂੰ ਘਟਾ ਸਕਦੇ ਹੋ:

(੧) ਆਪਣੇ ਹੱਥਾਂ ਨੂੰ ਨਿਯਮਿਤ ਰੂਪ ਨਾਲ ਧੋਣਾ

(੨) ਵਰਤੇ ਹੋਏ ਟਿਸ਼ੂਆਂ ਨੂੰ ਤੁਰੰਤ ਕੂੜੇ ਵਾਲੀ ਬਾਸਕਿਟ ਜਾਂ ਕੂੜੇ ਵਿੱਚ ਸੁ'ਟਣਾ

(੩) ਆਪਣੇ ਹੱਥਾਂ ਦੀ ਬਜਾਏ ਆਪਣੀ ਕਮੀਜ਼ ਦੀ ਬਾਂਹ ਵਿੱਚ ਖੰਘਣਾ ਅਤੇ ਛਿੱਕਣਾ

(੪) ਜਦੋਂ ਤੁਸੀਂ ਬੀਮਾਰ ਹੋ ਤਾਂ ਘਰ ਰਹਿਣਾ ਅਤੇ

(੫) ਇੰਨਫਲੂਐਨਜ਼ਾ ਵੈਕਸੀਨ ਲੈਣਾ

ਇੰਨਫਲੂਐਨਜ਼ਾ ਕਿਵੇਂ ਫੈਲਦਾ ਹੈ ?

ਇੰਨਫਲੂਐਨਜ਼ਾਖੰਘਣ, ਛਿ'ਕਣ, ਜਾਂ ਮੂੰਹ ਤੋਂ ਮੂੰਹ ਦੇ ਸੰਪਰਕ ਹੋਣ ਰਾਹੀਂ ਇੱਕ ਵਿਅਕਤੀ ਤੋਂ ਦੂਸਰੇ ਤੱਕ ਅਸਾਨੀ ਨਾਲ ਫੈਲਦਾ ਹੈ। ਇਹ ਵਾਇਰਸ ਉਸ ਵੇਲੇ ਵੀ ਫੈਲ ਸਕਦਾ ਹੈ ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਜਾਂ ਚੀਜ਼ ਦੇ ਉੱਤੇ ਖਾਂਸੀ ਜਾਂ ਛਿੱਕ ਤੋਂ ਛੋਟੀਆਂ  ਬੂੰਦਾਂ ਨੂੰ ਛੂਹਂਦੇ ਹਨ ਅਤੇ ਫਿਰ ਉਨ੍ਹਾਂ ਦੇ ਹੱਥਾਂ ਨੂੰ ਧੋਣ ਤੋਂ ਪਹਿਲਾਂ ਉਨ੍ਹਾਂ ਦੀਆਂ ਆਪਣੀਆਂ ਅ'ਖਾਂ, ਮੂੰਹ ਜਾਂ ਨੱਕ ਨੂੰ ਛੂਹਂਦੇ ਹਨ। ਲੱਛਣ ਵਿਅਕਤੀ ਦੇ ਇੰਨਫਲੂਐਨਜ਼ਾ ਵਾਇਰਸ ਦੇ ਨਾਲ ਪਹਿਲੀ ਵਾਰੀ ਸੰਪਰਕ ਵਿੱਚ ਆਉਣ ਤੋਂ ਬਾਅਦ ਲਗਭਗ ੧ ਤੋਂ ੪ ਦਿਨਾਂ ਤੇ ਸ਼ੁਰੂ ਹੋ ਸਕਦੇ ਹਨ, ਜਾਂ ਔਸਤਨ ੨ ਦਿਨ। ਬੁਖਾਰ ਅਤੇ ਦੂਸਰੇ ਲੱਛਣ ਆਮਤੌਰ ਤੇ ੭ ਤੋਂ ੧੦ ਦਿਨਾਂ ਤੱਕ ਰਹਿੰਦੇ ਹਨ, ਪਰ ਖੰਘ ਅਤੇ ਕਮਜ਼ੋਰੀ ੧ ਤੋਂ ੨  ਹਫਤੇ ਜਿਆਦਾ ਰਹਿ ਸਕਦੀ ਹੈ। ਇੱਕ ਵਿਗਾੜਗ੍ਰਸਤ ਵਿਅਕਤੀ ਬੀਮਾਰ ਮਹਿਸੂਸ ਕਰਨ ਤੋਂ ਪਹਿਲਾਂ ਵੀ ਇੰਨਫਲੂਐਨਜ਼ਾ ਵਾਇਰਸ ਨੂੰ ਫੈਲਾ ਸਕਦਾ ਹੈ। ਇੱਕ ਬਾਲਗ ਵਾਇਰਸ ਨੂੰ ਲੱਛਣ ਸ਼ੁਰੂ ਹੋਣ ਤੋਂ ਲਗਭਗ ੧ ਦਿਨ ਪਹਿਲਾਂ ਤੋਂ ੫ ਦਿਨ ਬਾਅਦ ਤਕ ਫੈਲਾ ਸਕਦਾ ਹੈ। ਸੰਭਵ ਹੈ ਕਿ ਛੋਟੇ ਬਵਿੱਚੇ ਵਾਇਰਸ ਨੂੰ ਸਮੇਂ ਦੀ ਜਿਆਦਾ ਲੰਮੀ ਮਿਆਦ ਤੱਕ ਫੈਲਾ ਸਕਣ।

ਇੰਨਫਲੂਐਨਜ਼ਾ ਕਿੰਨਾ ਗੰਭੀਰ ਹੈ ?

ਇੰਨਫਲੂਐਨਜ਼ਾ ਸਰੀਰ ਦੀ ਦੂਸਰੇ ਵਿਗਾੜਾਂ ਨਾਲ ਲੜਨ ਦੀ ਕਾਬਲੀਅਤ ਨੂੰ ਘਟਾਉਂਦਾ ਹੈ। ਬੈਕਟੀਰੀਅਲ ਨਿਮੋਨੀਆ, ਜੋ ਕਿ ਫੇਫੜਿਆਂ ਦਾ ਵਿਗਾੜ ਹੈ, ਇੰਨਫਲੂਐਨਜ਼ਾ ਕਰਕੇ ਹੋਣ ਵਾਲੀ ਸਭ ਤੋਂ ਆਮ ਜਟਿਲਤਾ ਹੈ, ਖਾਸ ਕਰਕੇ ਵਡੇਰੀ ਉਮਰ ਦੇ ਲੋਕਾਂ ਵਿੱਚ। ਇੰਨਫਲੂਐਨਜ਼ਾ ਦਾ ਨਤੀਜਾ ਉਨ੍ਹਾਂ ਲੋਕਾਂ ਲਈ ਹੋਰ ਜਟਿਲਤਾਵਾਂ ਹੋ ਸਕਦਾ ਹੈ ਜਿੰਨਾਂ ਨੂੰ ਦਿਲ, ਫੇਫੜਿਆਂ ਜਾਂ ਸਿਹਤ ਸੰਬੰਧੀ ਦੂਸਰੀਆਂ ਅਵਸਥਾਵਾਂ ਹਨ। ਕਈ ਵਾਰੀ ਇਹ ਜਟਿਲਤਾਵਾਂ ਜਾਨਲੇਵਾ ਹੋ ਸਕਦੀਆਂ ਹਨ।

ਸਰੋਤ : ਏ ਬੂਕਸ ਓਨ੍ਲਿਨੇ

3.31932773109
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top