ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੇਨਿੰਨਜੋਕੋਕਲ ਕੁਆਡ੍ਰੀਵੇਲੈਂਟ ਵੈਕਸੀਨ

ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਮੇਨਿੰਨਜੋਕੋਕਲ ਕੁਆਡ੍ਰੀਵੇਲੈਂਟ ਵੈਕਸੀਨ ਕੀ ਹੈ?

ਮੇਨਿੰਨਜੋਕੋਕਲ ਕੁਆਡ੍ਰੀਵੇਲੈਂਟ ਵੈਕਸੀਨ ਮੇਨਿੰਨਜੋਕੋਕਲ ਜੀਵਾਣੂਆਂ ਦੀਆਂ ੪ ਕਿਸਮਾਂ ਦੇ ਵਿਰੁੱਧ ਰੱਖਿਆ ਕਰਦੀ ਹੈ: ਕਿਸਮਾਂ ਏ, ਸੀ, ਵਾਈ, ਅਤੇ ਡਬਲਿੳ-੧੩੫। ੨ ਕਿਸਮਾਂ ਦੀਆਂ ਮੇਨਿੰਨਜੋਕੋਕਲ ਕੁਆਡ੍ਰੀਵੇਲੈਂਟ ਵੈਕਸੀਨਾਂ ਹਨ:
- ਇੱਕ ਪੌਲੀਸੈਕਰਾਈਡ ਵੈਕਸੀਨ; ਅਤੇ
- ਕੌਨਜੁਗੇਟ ਵੈਕਸੀਨ. ਕੌਨਜੁਗੇਟ ਵੈਕਸੀਨਾਂ ਆਮ ਤੌਰ ਤੇ ਇਸ ਲਈ ਵਰਤੀਆਂ ਜਾਂਦੀਆਂ ਹਨ ਕਿਉਂਕਿ ਉਹ ਬਿਮਾਰੀ ਦੇ ਖਿਲਾਫ ਸਥਾਈ
ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਇਹ ਵੈਕਸੀਨ ਹੈਲਥ ਦੁਆਰਾ ਮਾਨਤਾ ਪ੍ਰਾਪਤ ਹੈ।
ਮੇਨਿੰਨਜੋਕੋਕਲ ਕੁਆਡ੍ਰੀਵੇਲੈਂਟ ਵੈਕਸੀਨਾਂ ਬੀ ਸੀ ਵਿੱਚ ਜਨਤਕ ਰੂਪ ਨਾਲ ਫੰਡ ਕੀਤੇ ਗਏ ਬਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੀ ਸੂਚੀ ਦਾ ਹਿੱਸਾ ਨਹੀਂ ਹੈ।ਪਰ, ਮੇਨਿੰਨਜੋਕੋਕਲ ਸੀ ਬੀਮਾਰੀ ਲਈ ਵੈਕਸੀਨ ਉਸਦਾ ਹਿੱਸਾ ਹੈ।

ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ?

ਕੁਝ ਬੱਚਿਆਂ ਅਤੇ ਬਾਲਗਾਂ ਨੂੰ ਸਿਹਤ ਸਬੰਧੀ ਮੁੱਦੇ ਜਾਂ ਮੈਡਿਕਲ ਹਾਲਾਤ ਹੁੰਦੇ ਹਨ ਜੋ ਕਿ ਉਹਨਾਂ ਨੂੰ ਮੇਨਿੰਨਜੋਕੋਕਲ ਵਿਸ਼ਾਣੂ ਕਰਕੇ ਬਿਮਾਰ ਹੋਣ ਦੇ ਉੱਚ ਖਤਰੇ ਵਿੱਚ ਪਾਂਦੇ ਹਨ। ਇਹਨਾਂ ਲੋਕਾਂ ਨੂੰ ਵੈਕਸੀਨ ਮੁਫ਼ਤ ਦਿੱਤੀ ਜਾਂਦੀ ਹੈ, ਇਹਨਾਂ ਵਿੱਚ ਉਹ ਵੀ ਸ਼ਾਮਲ ਹਨ ਜਿਹਨਾਂ ਨੂੰ:
- ਤਿਲੀ ਨਾ ਹੋਣਾ, ਜਾਂ ਅਜਿਹੀ ਤਿਲੀ ਜੋ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ; ਜਾਂ
- ਸਰੀਰ ਨੂੰ ਬੀਮਾਰੀ ਤੋਂ ਸੁਰੱਖਿਅਤ ਰੱਖਣ ਵਾਲੀ ਪ੍ਰਣਾਲੀ ਦੀਆਂ ਬੀਮਾਰੀਆਂ ਜਿਵੇਂ ਕਿ ਕੌਮਪਲੀਮੈਂਟ, ਪ੍ਰੌਪੇਰਡਿੰਨ,ਅਤੇ ਫੈਕਟਰ ਡੀ ਡੇਫੀਸ਼ੈਂਸੀਆਂ ਜਾਂ ਪ੍ਰਾਇਮਰੀ ਐਂਟੀਬੌਡੀ ਡੇਫੀਸ਼ੈਂਸੀ।
- ਜਿਹਨਾਂ ਦਾ ਇਸਲੈਟ ਸੈੱਲ ਜਾਂ ਠੋਸ ਅੰਗ ਪ੍ਰਤੀਰੋਪਣ ਹੋਇਆ ਹੈ, ਜਾਂ ਉਹ ਜੋ ਉਸਦੀ ਉਡੀਕ ਕਰ ਰਹੇ ਹਨ;
- ਜਿਸਦਾ ਸਟੈਮ ਸੈੱਲ ਪ੍ਰਤੀਰੋਪਣ ਹੋਇਆ ਹੈ;
- ਮੇਨਿੰਨਜੋਕੋਕਲ ਏ, ਸੀ, ਵਾਈ ਅਤੇ ਡਬਲਿਊ -੧੩੫ ਦੀ ਬਿਮਾਰੀ ਨਾਲ ਗ੍ਰਸਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹਨ, ਜਾਂ ਉਹ ਜੋ ਜਨਤਕ ਸਿਹਤ ਦੁਆਰਾ ਨਿਸ਼ਚਿਤ ਕੀਤੇ ਗਏ ਹਨ ਕਿ ਜੋ ਬੀਸੀ ਵਿੱਚ ਬਿਮਾਰੀ ਦੇ ਫੈਲਣ ਦੌਰਾਨ ਇਸ ਲਾਗ ਦੇ ਖਤਰੇ ਤੇ ਰਹੇ ਹਨ। ਇੰਨਾਂ ਲੋਕਾਂ ਲਈ ਵੀ ਵੈਕਸੀਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਪਰ ਉਹ ਮੁਫਤ ਮੁਹੱਈਆ ਨਹੀਂ ਕਰਵਾਈ ਜਾਂਦੀ :
- ਨੇਮਕ ਤੌਰ ਨਾਲ ਮੇਨਿੰਨਜੋਕੋਕਲ ਜੀਵਾਣੂਆਂ ਦੇ ਸੰਪਰਕ ਵਿੱਚ ਆਉਣ ਵਾਲੇ ਪ੍ਰਯੋਗਸ਼ਾਲਾ ਕਰਮਚਾਰੀ;
- ਸੈਨਾ ਅਮਲਾ; ਅਤੇ
- ਅਜਿਹੇ ਖੇਤਰ ਤਕ ਸਫਰ ਕਰਨ ਵਾਲੇ ਜਾਂ ਰਹਿ ਰਹੇ ਲੋਕ ਜਿਥੇ ਮੇਨਿੰਨਜੋਕੋਕਲ ਬੀਮਾਰੀ ਦਾ ਉੱਚਾ ਖਤਰਾ ਹੈ। ਉੱਚੇ ਖਤਰੇ ਵਾਲੇ ਸਫਰ ਖੇਤਰਾਂ ਦੇ ਬਾਰੇ ਜਾਣਕਾਰੀ ਲਈ ਇੱਕ ਟਰੈਵਲ ਕਲੀਨਿਕ ਨਾਲ ਸੰਪਰਕ ਕਰੋ।
ਆਮ ਤੌਰ ਤੇ ਇਹ ਵੈਕਸੀਨ ੧ ਖ਼ੁਰਾਕ ਵਿੱਚ ਦਿੱਤੀ ਜਾਂਦੀ ਹੈ। ਕਈ ਵਾਰ, ਦੂਜੀ ਖੁਰਾਕ ਦੀ ਲੋੜ ਹੋ ਸਕਦੀ ਹੈ। ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਇਹ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ। ਜਿਹੜੇ ਲੋਕ ਇਹ ਵੈਕਸੀਨ ਮੁਫ਼ਤ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ, ਪਰ ਮੇਨਿੰਨਜੋਕੋਕਲ ਏ, ਸੀ, ਵਾਈ ਅਤੇ ਡਬਲਿਊ -੧੩੫ ਬਿਮਾਰੀ ਦੀਆਂ ਕਿਸਮਾਂ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹਨ, ਉਹ ਕੁਆਡ੍ਰੀਵੇਲੈਂਟ ਵੈਕਸੀਨ ਟ੍ਰੈਵਲ ਕਲਿਨਿਕਾਂ ਅਤੇ ਫਾਰਮੇਸੀਆਂ ਤੋਂ ਖਰੀਦ ਸਕਦੇ ਹਨ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਵੈਕਸੀਨ ਲੈਣ ਦੇ ਕੀ ਲਾਭ ਹਨ?

ਇਹ ਵੈਕਸੀਨ ਮੇਨਿੰਨਜੋਕੋਕਲ ਵਿਗਾੜ, ਇੱਕ ਗੰਭੀਰ ਅਤੇ ਕਈ ਵਾਰ ਘਾਤਕ ਬੀਮਾਰੀ ਦੇ ਖਿਲਾਫ ਰੱਖਿਆ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਟੀਕਾਕਰਣ ਕਰਵਾਉਂਦੇ ਹੋ, ਤਾਂ ਤੁਸੀਂ ਹੋਰਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਵੈਕਸੀਨ ਲਗਵਾਉਣਾ ਮੇਨਿੰਨਜੋਕੋਕਲ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਵੈਕਸੀਨ ਲਗਵਾਉਣ ਤੋਂ ਬਾਦ ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਕੰਬਣੀ ਬੁਖਾਰ, ਥਕਾਵਟ, ਚਿੜਚਿੜਾਪਨ, ਭੁੱਖ ਨਾ ਲਗਣਾ, ਮਤਲੀ ਜਾਂ ਦਸਤ ਵੀ ਹੋ ਸਕਦੇ ਹਨ। ਇਹ ਪ੍ਰਤੀਕ੍ਰਿਆਵਾਂ ਆਮਤੌਰ ਤੇ ਹਲਕੀਆਂ ਹੁੰਦੀਆਂ ਹਨ ਅਤੇ ਆਮਤੌਰ ਤੇ ੧ ਤੋਂ ੨ ਦਿਨ ਤੱਕ ਰਹਿੰਦੀਆਂ ਹਨ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹਾ ਤੁਹਾਡੇ ਕਲੀਨਿਕ ਤੋਂ ਜਾਣ ਤੋਂ ਬਾਦ ਹੁੰਦਾ ਹੈ, ਤਾਂ ੯-੧-੧ ਜਾਂ ਸਥਾਨਕ ਐਮਰਜੈਂਸੀ ਨੰਬਰ ਉੱਤੇ ਫੋਨ ਕਰੋ। ਇਸ ਪ੍ਰਤੀਕ੍ਰਿਆ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ ਵਿੱਚ ਹੁੰਦਾ ਹੈ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ?

ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਪਹਿਲਾਂ ਲਈ ਗਈ ਮੇਨਿੰਨਜੋਕੋਕਲ ਵੈਕਸੀਨ ਦੀ ਖੁਰਾਕ ਸਮੇਤ ਵੈਕਸੀਨ ਦੇ ਕਿਸੇ ਵੀ ਅੰਸ਼ ਜਾਂ ਲੇਟੈਕਸ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਮੇਨਿੰਨਜੋਕੋਕਲ ਵਿਗਾੜ ਕੀ ਹੈ?

ਮੇਨਿੰਨਜੋਕੋਕਲ ਵਿਗਾੜ ਰੋਗਾਣੂਆਂ ਜਾਂ ਵਿਸ਼ਾਣੂਆਂ ਦੇ ਕਾਰਨ ਹੁੰਦਾ ਹੈ। ਕਿਸਮ ਏ, ਸੀ, ਵਾਈ ਅਤੇ ਡਬਲਿਊ -੧੩੫ ਕਰਕੇ ਹੋਣ ਵਾਲੀ ਮੇਨਿੰਨਜੋਕੋਕਲ ਵਿਗਾੜ ਬੀ ਸੀ ਵਿਚ ਬਹੁਤ ਹੀ ਘੱਟ ਹੁੰਦੀ ਹੈ। ੨੦੦੯ ਤੋਂ ਇਸਦੇ ਪ੍ਰਤੀ ਸਾਲ ੧੦ ਤੋਂ ਘੱਟ ਕੇਸ ਹੋਏ ਹਨ। ਹਾਲਾਂਕਿ ਵਿਰਲੇ ਹੀ, ਇਹ ਮੈਨਿੰਨਜਾਈਟਸ ਜੋ ਕਿ ਦਿਮਾਗ ਨੂੰ ਢੱਕਣ ਵਾਲੀ ਪਰਤ ਦਾ ਵਿਗਾੜ ਅਤੇ ਸੈਪਟੀਸੀਮੀਆ- ਜੋ ਖੁਨ ਦਾ ਵਿਗਾੜ ਹੈ, ਸਮੇਤ ਗੰਭੀਰ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।ਬੀਮਾਰ ਹੋਣ ਵਾਲੇ ਹਰ ੧੦੦ ਲੋਕਾਂ ਵਿੱਚੋਂ ਲਗਭਗ ੧੦ ਤੋਂ ੧੫ ਦੀ ਮੌਤ ਹੋ ਸਕਦੀ ਹੈ, ਭਾਵੇਂ ਉਹਨਾਂ ਨੂੰ ਇਲਾਜ ਪ੍ਰਾਪਤ ਹੋਵੇ। ਵਿਗਾੜ ਦੀਆਂ ਸਥਾਈ ਜਟਿਲਤਾਵਾਂ ਵਿੱਚ ਸ਼ਾਮਲ ਹਨ ਦਿਮਾਗੀ ਨੁਕਸਾਨ, ਬਹਿਰਾਪਨ ਅਤੇ ਅੰਗਾਂ ਦਾ ਨੁਕਸਾਨ। ਮੇਨਿੰਨਜੋਕੋਕਲ ਵਿਗਾੜ ਖੰਘਣ, ਛਿੱਕਣ ਜਾਂ ਨਿਕਟੀ ਆਮ੍ਹੋ ਸਾਮ੍ਹਣੇ ਦੇ ਸੰਪਰਕ ਨਾਲ ਇੱਕ ਵਿਅਕਤੀ ਤੋਂ ਦੂਜੇ ਤੱਕ ਫੈਲਦਾ ਹੈ। ਇਹ ਥੁੱਕ ਰਾਹੀਂ ਵੀ ਫੈਲ ਸਕਦਾ ਹੈ।ਇਹ ਚੁੰਮਣ ਵਰਗੀਆਂ ਗਤੀਵਿਧੀਆਂ, ਜਾਂ ਖਾਣਾ, ਪੇਯ, ਸਿਗਰਟਾਂ, ਲਿਪਸਟਿਕਾਂ, ਪਾਣੀ ਦੀਆਂ ਬੋਤਲਾਂ ਅਤੇ ਖੇਡਾਂ ਲਈ ਵਰਤੇ ਜਾਣ ਵਾਲੇ ਮਾਉਥ ਗਾਰਡ ਜਾਂ ਸੰਗੀਤ ਦੇ ਸਾਜਾਂ ਦੇ ਮੂੰਹ ਵਾਲੇ ਹਿੱਸਿਆਂ ਨੂੰ ਸਾਂਝਾ ਕਰਨ ਰਾਹੀਂ ਹੋ ਸਕਦਾ ਹੈ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਟੀਕਾਕਰਣ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ।ਟੀਕਾਕਰਣ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਟੀਕਾਕਰਣ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਟੀਕਾਕਰਣ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ। ਮੇਨਿੰਨਜੋਕੋਕਲ ਕੁਆਡ੍ਰੀਵੇਲੈਂਟ ਵੈਕਸੀਨ ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਸਰੋਤ : ਸਿਹਤ ਵਿਭਾਗ

3.30701754386
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top