ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪਤਝੜ ਰੁੱਤ ਅਤੇ ਸਰਦੀ ਰੁੱਤ

ਪਤਝੜ ਰੁੱਤ ਅਤੇ ਸਰਦੀ ਰੁੱਤ ਬਾਰੇ ਜਾਣਕਾਰੀ।

ਪਤਝੜ ਰੁੱਤ ਸ਼ਹਿਦ ਮੱਖੀਆਂ ਦਾ ਧੰਦਾ ਸ਼ੁਰੂ ਕਰਨ ਲਈ, ਕਟੁੰਬਾਂ ਦੇ ਵਾਧੇ ਲਈ ਅਤੇ ਕਟੁੰਬਾਂ ਦੀ ਗਿਣਤੀ ਵਧਾਉਣ ਲਈ ਦੂਜੀ ਵਧੀਆ ਰੁੱਤ ਹੈ। ਇਸ ਮੌਸਮ ਵਿੱਚ ਸ਼ਹਿਦ ਮੱਖੀ ਕਟੁੰਬਾਂ ਦੀ ਅਰਹਰ, ਬੇਰ, ਅਮਰੂਦ ਅਤੇ ਤੋਰੀਏ ਤੇ ਹਿਜਰਤ ਕਰੋ। ਜਿਹੜੇ ਵੀ ਉਪਰਾਲੇ ਬਸੰਤ ਰੁੱਤ ਲਈ ਦੱਸੇ ਗਏ ਹਨ, ਇਸ ਰੁੱਤ ਵਿੱਚ ਵੀ ਅਪਨਾਓ। ਨਵੰਬਰ ਅਖੀਰ ਤੱਕ ਪੱਕਿਆਂ ਸ਼ਹਿਦ ਕੱਢ ਲਵੋ। ਸ਼ਹਿਦ ਮੱਖੀ ਕਟੁੰਬਾਂ ਨੂੰ ਧੁੱਪ ਵਾਲੀ ਥਾਂ ਤੇ ਲੈ ਜਾਓ।

ਸਰਦੀ ਰੁੱਤ (ਦਸੰਬਰ ਤੋਂ ਮੱਧ ਫਰਵਰੀ)

ਕਟੁੰਬਾਂ ਦੀ ਹਿਜ਼ਰਤ: ਕਟੁੰਬਾਂ ਦੀ ਪੰਜਾਬ ਜਾਂ ਲਾਗਲਿਆਂ ਸੂਬਿਆਂ ਵਿੱਚ ਸਰੋਂ / ਰਾਇਆ ਵਾਲੇ ਇਲਾਕੇ ਵਿੱਚ ਹਿਜ਼ਰਤ ਕਰੋ।

ਕਟੁੰਬਾਂ ਨੂੰ ਧੁੱਪੇ ਰੱਖਣਾ: ਸਰਦੀ ਸ਼ੁਰੂ ਹੋਣ ਦੇ ਨਾਲ ਹੀ ਕਟੁੰਬਾਂ ਨੂੰ ਧੁੱਪੇ ਰੱਖਣ ਦੇ ਉਪਰਾਲੇ ਕਰੋ।

ਕਟੁੰਬਾਂ ਦਾ ਨਿਰੀਖਣ: ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਕਟੁੰਬਾਂ ਦਾ ਚੰਗੀ ਤਰ੍ਹਾਂ ਨਿਰੀਖਣ ਕਰੋ। ਨਿਰੀਖਣ ਕਿਸੇ ਨਿੱਘੀ ਧੁੱਪ ਵਾਲੇ ਅਤੇ ਸ਼ਾਂਤ ਦਿਨ ਨੂੰ ਦੁਪਹਿਰ ਵੇਲੇ ਹੀ ਕਰੋ।

ਕਟੁੰਬਾਂ ਨੂੰ ਤਕੜਾ ਕਰਨਾ: ਕਮਜ਼ੋਰ ਕਟੁੰਬਾਂ ਨੂੰ ਉਨ੍ਹਾਂ ਕਟੁੰਬਾਂ ਜਿਨ੍ਹਾਂ ਦੀਆਂ ਰਾਣੀਆਂ ਯੋਗ ਅਤੇ ਗਰਭਤ ਹੋਣ, ਨਾਲ ਮਿਲਾ ਦੇਣਾ ਉਚਿਤ ਹੁੰਦਾ ਹੈ। ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਹੀ ਖੜਵੀਂ ਰਾਣੀ ਨਿਖੇੜੂ ਜਾਲੀ ਦੀ ਵਰਤੋਂ ਦੁਆਰਾ ਮਿਲਾ ਦਿਓ ਤਾਂ ਕਿ ਕਟੁੰਬ ਆਪਣਾ ਅਤੇ ਬਰੂਡ ਦਾ ਸਹੀ ਤਾਪਮਾਨ ਬਣਾ ਸਕਣ।

ਮਨਸੂਈ ਖੁਰਾਕ ਦੇਣੀ: ਲੋੜ ਪੈਣ ਤੇ ਖੰਡ ਦਾ ਗਾੜ੍ਹਾ ਘੋਲ (ਦੋ ਹਿੱਸੇ ਖੰਡ ਅਤੇ ਇੱਕ ਹਿੱਸਾ ਪਾਣੀ) ਖਾਲੀ ਛੱਤਿਆਂ ਵਿੱਚ ਜਾਂ ਡਵੀਜ਼ਨ ਬੋਰਡ ਫੀਡਰ ਵਿੱਚ ਪਾ ਕੇ ਦਿਓ। ਸਰਦੀ ਵਿੱਚ ਸ਼ਹਿਦ ਮੱਖੀਆਂ ਦੇ ਬਕਸੇ ਘੱਟ ਤੋਂ ਘੱਟ ਤੇ ਸਿਰਫ ਲੋੜ ਅਨੁਸਾਰ ਹੀ ਖੋਲੋ।

ਠੰਡੀਆਂ ਹਵਾਵਾਂ ਤੋਂ ਬਚਾਉਣਾ: ਸਰਦੀ ਤੋਂ ਬਚਾਉਣ ਲਈ ਸ਼ਹਿਦ ਮੱਖੀ ਫਾਰਮ ਤੇ ਕਟੁੰਬਾਂ ਨੂੰ ਝਾੜੀਦਾਰ ਬੂਟਿਆਂ ਦੀ ਵਾੜ ਲਾਉਣੀ ਚਾਹੀਦੀ ਹੈ। ਕਟੁੰਬਾਂ ਦੀਆਂ ਸਾਰੀਆਂ ਤਰੇੜਾਂ ਬੰਦ ਕਰ ਦਿਓ, ਗੇਟ ਛੋਟੇ ਕਰ ਦਿਓ ਅਤੇ ਗੇਟ ਦੱਖਣ-ਪੂਰਬੀ ਦਿਸ਼ਾ ਵੱਲ ਰੱਖੋ।

ਸਰਦੀ ਦੀ ਪੈਕਿੰਗ ਦੇਣੀ: ਸ਼ਹਿਦ ਮੱਖੀਆਂ ਦੇ ਕਟੁੰਬਾਂ ਦੇ ਸਹੀ ਤਾਪਮਾਨ ਅਤੇ ਸਹੀ ਕਾਰਗੁਜ਼ਾਰੀ ਲਈ ਸਰਦੀ ਦੀ ਅੰਦਰੂਨੀ ਅਤੇ ਬਾਹਰਲੀ ਪੈਕਿੰਗ ਦੇ ਕੇ ਸ਼ਹਿਦ ਮੱਖੀਆਂ ਦੀ ਮਦਦ ਕਰੋ। ਅੰਦਰਲੀ ਪੈਕਿੰਗ ਲਈ ਤੂੜੀ ਜਾਂ ਪਰਾਲੀ ਅਖ਼ਬਾਰ ਵਿੱਚ ਲਪੇਟ ਕੇ ਜਾਂ ਮੋਮੀ ਲਿਫਾਫ਼ਿਆਂ ਵਿਚ ਭਰ ਕੇ ਵਰਤੋ। ਇਹਤਿਅਤ ਰੱਖੋ ਕਿ ਕਟੁੰਬਾਂ ਦੇ ਗੇਟ ਇਸ ਪੈਕਿੰਗ ਨਾਲ ਬੰਦ ਨਾ ਹੋਣ।

(੬) ਵਪਾਰਕ ਪੱਧਰ ਤੇ ਰਾਣੀ ਮੱਖੀਆਂ ਤਿਆਰ ਕਰਨਾ ਵਪਾਰਕ ਪੱਧਰ ਤੇ ਰਾਣੀ ਮੱਖੀਆਂ ਤਿਆਰ ਕਰਨ ਲਈ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤਾ 'ਡੂਲਿਟਲ/ਸੁੰਡੀ ਗਰਾਫਟਿੰਗ ਢੰਗ' ਜਾਂ 'ਕਾਰਲ ਜੈਂਟਰ/ਕੱਪ ਕਿਟ ਢੰਗ' ਵਰਤੋ ਜਿਸਦੀ ਵਿਸਥਾਰ ਵਿੱਚ ਜਾਣਕਾਰੀ ਪੀ.ਏ.ਯੂ. ਦੀ ਕਿਤਾਬ 'ਇਟਾਲੀਅਨ ਸ਼ਹਿਦ ਮੱਖੀਆਂ ਦੀ ਸਾਂਭ ਸੰਭਾਲ' ਵਿੱਚ ਦਿੱਤੀ ਗਈ ਹੈ।

(੭) ਸ਼ਹਿਦ ਦੀਆਂ ਮੱਖੀਆਂ ਦੀਆਂ ਬਿਮਾਰੀਆਂ ਅਤੇ ਦੁਸ਼ਮਣ ਜੀਅ ਅਤੇ ਉਨ੍ਹਾਂ ਦੀ ਰੋਕਥਾਮ:

ਸ਼ਹਿਦ ਮੱਖੀਆਂ ਦੀਆਂ ਬੀਮਾਰੀਆਂ

(੧) ਯੂਰੋਪੀਅਨ ਫਾਊਲ ਬਰੂਡ: ਇਹ ਬੀਮਾਰੀ ਮੈਲੀਸੋਕੋਕਸ ਪਲੂਟੋਨੀਅਸ ਬੈਕਟੀਰੀਆ ਨਾਲ ਹੁੰਦੀ ਹੈ। ਬੀਮਾਰ ਸੁੰਡੀਆਂ, ੪-੫ ਦਿਨਾਂ ਦੀ ਉਮਰ ਵਿੱਚ ਸੈਲ ਬੰਦ ਹੋਣ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ। ਮਰੀਆਂ ਹੋਈਆਂ ਸੁੰਡੀਆਂ ਪਿਲਪਿਲੀਆਂ ਅਤੇ ਘਸਮੈਲੇ ਪੀਲੇ ਰੰਗ ਦੀਆਂ ਹੁੰਦੀਆਂ ਹਨ, ਜੋ ਬਾਅਦ ਵਿੱਚ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ। ਇਹ ਸੁੰਡੀਆਂ ਸਿੱਧੀਆਂ ਹੋ ਕੇ ਸੈ ੱਲਾਂ ਦੀਆਂ ਕੰਧਾਂ ਦੇ ਨਾਲ ਲੱਗ ਜਾਂਦੀਆਂ ਹਨ। ਇਸ ਸਮੇਂ ਉਨ੍ਹਾਂ ਦੀਆਂ ਸਾਹ ਨਾੜੀਆਂ ਵੀ ਨਜ਼ਰ ਆਉਂਦੀਆਂ ਹਨ। ਇਹ ਮਰੀਆਂ ਸੁੰਡੀਆਂ ਸੁੱਕ ਕੇ ਰਬੜ ਵਰਗੀਆਂ ਅਤੇ ਕੱਢ ਸਕਣ ਯੋਗ ਖਰੀਂਡ ਵਿੱਚ ਬਦਲ ਜਾਂਦੀਆਂ ਹਨ।

(੨) ਸੈਕ ਬਰੂਡ: ਸੈਕ ਬਰੂਡ ਬੀਮਾਰੀ ਇੱਕ ਕਿਸਮ ਦੇ 'ਵਿਸ਼ਾਣੂ' ਤੋਂ ਲੱਗਦੀ ਹੈ। ਪੂਰੀਆਂ ਵਧੀਆਂ ਹੋਈਆਂ ਅਤੇ ਪਿਊਪੇ ਬਣਨ ਯੋਗ ਸੁੰਡੀਆਂ ਸੈਲਾਂ ਵਿਚ ਹੀ ਮਰ ਜਾਂਦੀਆਂ ਹਨ। ਰੋਗੀ ਸੁੰਡੀਆਂ ਦੇ ਸਰੀਰ ਫੁੱਲ ਜਾਂਦੇ ਹਨ। ਜਿਸ ਨਾਲ ਸਾਰਾ ਸੈੱਲ ਤੁੰਨਿਆ ਜਾਂਦਾ ਹੈ। ਸੈਲਾਂ ਦੀਆਂ ਟੋਪੀਆਂ ਡੂੰਘੀਆਂ ਅਤੇ ਉਨ੍ਹਾਂ ਵਿਚ ਛੇਕ ਹੋ ਜਾਂਦੇ ਹਨ। ਮਰੀਆਂ ਹੋਈਆਂ ਸੁੰਡੀਆਂ ਪਹਿਲਾਂ ਭੂਸਲੇ ਰੰਗ ਦੀਆਂ ਹੁੰਦੀਆਂ ਹਨ, ਜਿੰਨਾ ਦਾ ਸਿਰ ਅਤੇ ਛਾਤੀ ਵਾਲਾ ਹਿੱਸਾ ਤਿੱਖਾ ਅਤੇ ਕਾਲਾ ਹੁੰਦਾ ਹੈ। ਸੁੰਡੀ ਦੀ ਬਾਹਰਲੀ ਚਮੜੀ ਸਖ਼ਤ ਹੋ ਜਾਂਦੀ ਹੈ। ਜੇਕਰ ਇਸ ਸੁੰਡੀ ਨੂੰ ਕਿਸੇ ਚਿਮਟੀ ਨਾਲ ਬਾਹਰ ਕੱਢਿਆ ਜਾਵੇ ਤਾਂ ਮਰੀ ਸੁੰਡੀ ਥੈਲੀ/ ਗੁੱਥਲੀ ਵਾਂਗ ਬਾਹਰ ਆ ਜਾਂਦੀ ਹੈ। ਇਸ ਥੈਲੀ ਦੇ ਅੰਦਰ ਚਮੜੀ ਦੇ ਨਾਲ ਹੀ ਪੀਲੇ ਹਰੇ ਤਰਲ ਮਾਦੇ ਦੀ ਤਹਿ ਵਿਖਾਈ ਦਿੰਦੀ ਹੈ। ਅਖੀਰ ਵਿਚ ਲਾਰਵਾ ਸੁੱਕ ਕੇ ਕਾਲਾ ਜਿਹਾ ਖਰੀਂਡ ਬਣ ਜਾਂਦਾ ਹੈ। ਜਿਸ ਦਾ ਆਕਾਰ ਕਿਸ਼ਤੀ ਵਾਂਗ ਸਿਰਿਆਂ ਤੋਂ ਪਤਲਾ ਅਤੇ ਵਿਚਕਾਰੋਂ ਚੌੜਾ ਹੁੰਦਾ ਹੈ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.12222222222
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top