ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਅਨਾਜ / ਜਲਵਾਯੂ , ਜ਼ਮੀਨ ਅਤੇ ਖ਼ਸਲ ਚੱਕਰ ਉੱਤੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜਲਵਾਯੂ , ਜ਼ਮੀਨ ਅਤੇ ਖ਼ਸਲ ਚੱਕਰ ਉੱਤੇ ਜਾਣਕਾਰੀ

ਬੂਟੇ ਦੇ ਜਾੜ ਮਾਰਨ ਸਮੇਂ ਕੁਝ ਵਧੇਰੇ ਤਾਪਮਾਨ ਦੀ ਲੋੜ ਹੈ ਪਰ ਝੋਨੇ ਨੂੰ ਨਿਸਰਣ ਸਮੇਂ ੨੬.੫ ਤੋਂ ੨੯.੫ ਡਿਗਰੀ ਸੈਂਟੀਗਰੇਡ ਤਾਪਮਾਨ ਚਾਹੀਦਾ ਹੈ।

ਜਲਵਾਯੂ

ਝੋਨੇ ਦੀ ਖ਼ਸਲ ਵੱਧ ਤਾਪਮਾਨ, ਵਧੇਰੇ ਸਿੱਲ੍ਹ, ਲੰਮੇ ਸਮੇਂ ਲਈ ਸੂਰਜ ਦੀ ਧੁੱਪ ਤੇ ਯਕੀਨੀ ਪਾਣੀ ਪ੍ਰਬੰਧ ਵਾਲੇ ਇਲਾਕੇ ਲਈ ਬਹੁਤ ਢੁਕਵੀਂ ਹੈ। ਇਸ ਖ਼ਸਲ ਦੇ ਠੀਕ ਵੱਧਣ-ਫੁੱਲਣ ਲਈ ੨੦ ਤੋਂ ੩੭.੫ ਡਿਗਰੀ ਸੈਂਟੀਗਰੇਡ ਤਾਪਮਾਨ ਬਹੁਤ ਚੰਗਾ ਹੈ। ਬੂਟੇ ਦੇ ਜਾੜ ਮਾਰਨ ਸਮੇਂ ਕੁਝ ਵਧੇਰੇ ਤਾਪਮਾਨ ਦੀ ਲੋੜ ਹੈ ਪਰ ਝੋਨੇ ਨੂੰ ਨਿਸਰਣ ਸਮੇਂ ੨੬.੫ ਤੋਂ ੨੯.੫ ਡਿਗਰੀ ਸੈਂਟੀਗਰੇਡ ਤਾਪਮਾਨ ਚਾਹੀਦਾ ਹੈ। ਵੱਖ - ਵੱਖ ਕਿਸਮਾਂ ਲਈ ਵੱਖ - ਵੱਖ ਨਮੀ ਦੀ ਲੋੜ ਹੈ। ਅਗੇਤੀਆਂ ਕਿਸਮਾਂ ਲਈ ੮੩ ਤੋਂ ੮੫ ਪ੍ਰਤੀਸ਼ਤ ਅਤੇ ਪਛੇਤੀਆਂ ਕਿਸਮਾਂ ਲਈ ੬੭ ਤੋਂ ੬੮ ਪ੍ਰਤੀਸ਼ਤ ਨਮੀਂ ਚਾਹੀਦੀ ਹੈ।

ਜ਼ਮੀਨ

ਝੋਨਾ ਉਨ੍ਹਾਂ ਜ਼ਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ। ਇਹ ਖ਼ਸਲ ਤੇਜ਼ਾਬੀ ਤੇ ਖਾਰੀਆਂ ਜ਼ਮੀਨਾਂ ਵਿੱਚ ਵੀ (੫ ਤੋਂ ੯ ਪੀ ਐੱਚ ਤੱਕ) ਹੋ ਸਕਦੀ ਹੈ । ਆਮ ਕਰ ਕੇ ਝੋਨੇ ਦੀ ਕਾਸ਼ਤ ਲਈ ਭੱਲ ਵਾਲੀ ਜ਼ਮੀਨ ਬਹੁਤ ਢੁਕਵੀਂ ਹੈ।

ਖ਼ਸਲ ਚੱਕਰ

ਝੋਨਾ ਸਨ੍ਹਵਾਂ (ਸੇਮ ਵਾਲੇ ਇਲਾਕੇ ਵਿੱਚ) ਝੋਨਾ-ਕਣਕਫ਼ਬਰਸੀਮਫ਼ਅਲਸੀਫ਼ਛੋਲੇਫ਼ਜੌਂਫ਼ਸਿਆਲੂ ਮੱਕੀ, ਝੋਨਾ-ਕਣਕਸੱ ਠੀ ਮੱਕੀਫ਼ਸੱਠੀ ਮੂੰਗੀਫ਼ਹਰੀ ਖਾਦ, ਝੋਨਾ-ਖੁਰਾਸਾਨੀ ਅਜਵੈਣ (ਕਰਨੌਲੀ), ਝੋਨਾ-ਆਲੂਫ਼ਮਟਰ-ਕਰਨੌਲੀ, ਝੋਨਾ - ਆਲੂ-ਆਲੂ ਫ਼ ਸੱਠੀ ਮੱਕੀਫ਼ ਸੱਠੀ ਮੂੰਗੀ ਫ਼ ਸੂਰਜਮੁਖੀ ਫ਼ ਕਰਨੌਲੀ ਫ਼ਕਣਕਫ਼ ਕੱਦੂ ਜਾਤੀ ਦੀਆਂ ਸਬਜ਼ੀਆਂ, ਝੋਨਾਤੋਰੀਆ- ਸੂਰਜਮੁਖੀ, ਝੋਨਾ-ਛੋਲੇ-ਗਰਮ ਰੁੱਤ ਦੀ ਮੂੰਗੀ, ਝੋਨਾ-ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.29496402878
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top