ਹੋਮ / ਖੇਤੀ / ਮੱਛੀ ਪਾਲਣ / ਅੰਤਰਦੇਸ਼ੀ ਮੱਛੀ ਪਾਲਣ / ਸਜਾਵਟੀ ਮੱਛੀਆਂ ਦਾ ਪਾਲਣ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਜਾਵਟੀ ਮੱਛੀਆਂ ਦਾ ਪਾਲਣ

ਸਜਾਵਟੀ ਮੱਛੀਆਂ-ਇੱਕ ਜਾਣ-ਪਛਾਣ

ਸਜਾਵਟੀ ਮੱਛੀਆਂ ਨੂੰ ਰੱਖਣਾ ਅਤੇ ਉਸ ਦਾ ਪ੍ਰਸਾਰ ਇੱਕ ਦਿਲਚਸਪ ਗਤੀਵਿਧੀ ਹੈ, ਜੋ ਨਾ ਕੇਵਲ ਖੂਬਸੂਰਤੀ ਦਾ ਸੁੱਖ ਦਿੰਦੀ ਹੈ, ਬਲਕਿ ​ ਵਿੱਤੀ ਮੌਕਾ ਵੀ ਉਪਲਬਧੀ ਕਰਾਉਂਦੀ ਹੈ। ਦੁਨੀਆ ਭਰ ਦੀਆਂ ਵਿਭਿੰਨ ਜਲਮਈ ਵਾਤਾਵਰਣ ਤੋਂ ਕਰੀਬ 600 ਸਜਾਵਟੀ ਮੱਛੀਆਂ ਦੀਆਂ ਪ੍ਰਜਾਤੀਆਂ ਦੀ ਜਾਣਕਾਰੀ ਪ੍ਰਾਪਤ ਹੈ। ਭਾਰਤ ਸਜਾਵਟੀ ਮੱਛੀਆਂ ਦੇ ਮਾਮਲੇ ‘ਚ 100 ਤੋਂ ਉੱਪਰ ਦੇਸੀ ਪ੍ਰਜਾਤੀਆਂ ਦੇ ਨਾਲ ਬੇਹੱਦ ਸੰਪੰਨ ਹੈ, ਨਾਲ ਹੀ ਵਿਦੇਸ਼ੀ ਪ੍ਰਜਾਤੀਆਂ ਦੀਆਂ ਮੱਛੀਆਂ ਵੀ ਇੱਥੇ ਪੈਦਾ ਕੀਤੀਆਂ ਜਾਂਦੀਆਂ ਹਨ।

ਮੱਛੀ ਦੀ ਪ੍ਰਜਾਤੀ/ਪ੍ਰਜਣਨ ਦੇ ਲਈ ਸਹੀ ਪ੍ਰਜਾਤੀ

ਦੇਸੀ ਅਤੇ ਵਿਦੇਸ਼ੀ ਤਾਜ਼ਾ ਜਲ ਪ੍ਰਜਾਤੀਆਂ ਦੇ ਵਿਚਕਾਰ ਜਿਨ੍ਹਾਂ ਪ੍ਰਜਾਤੀਆਂ ਦੀ ਮੰਗ ਜ਼ਿਆਦਾ ਰਹਿੰਦੀ ਹੈ, ਵਿਆਪਕ ਕਾਰੋਬਾਰੀ ਇਸਤੇਮਾਲ ਦੇ ਲਈ ਉਨ੍ਹਾਂ ਦਾ ਪ੍ਰਜਣਨ ਅਤੇ ਪਾਲਣ ਕੀਤਾ ਜਾ ਸਕਦਾ ਹੈ। ਕਾਰੋਬਾਰੀ ਕਿਸਮਾਂ ਦੇ ਤੌਰ ‘ਤੇ ਪ੍ਰਸਿੱਧ ਅਤੇ ਆਸਾਨੀ ਨਾਲ ਉਤਪਾਦਨ ਕੀਤੀਆਂ ਜਾ ਸਕਣ ਵਾਲੀਆਂ ਪ੍ਰਜਾਤੀਆਂ ਐੱਗ ਲੇਅਰਸ ਅਤੇ ਲਾਇਵਬੀਅਰਰਸ ਦੇ ਅੰਤਰਗਤ ਆ ਰਹੀਆਂ ਹਨ।

ਲਾਇਵਬੀਅਰਰ ਪ੍ਰਜਾਤੀਆਂ

 • ਗੱਪੀਜ (ਪਿਯੋਸਿਲਿਆ ਰੇਟੀਕੁਲੇਟਾ)
 • ਮੋਲੀ (ਮੋਲੀਨੇਸੀਆ ਸਪੀਸਿਜ)
 • ਸਵਾਰਡ ਟੇਲ (ਜਾਇਫੋਫੋਰਸ ਸਪੀਸਿਜ)
 • ਪਲੇਟੀ

ਐੱਗ ਲੇਅਰਸ

 • ਗੋਲਡ ਫਿਸ਼ (ਕੈਰਾਸੀਅਸ ਓਰਾਟਸ)
 • ਕੋਈ ਕਾਰਪ (ਸਿਪ੍ਰਿਨਸ ਕਾਰਪਿਓ ਦੀ ਇੱਕ ਕਿਸਮ)
 • ਜ਼ੈਬਰਾ ਡਾਨੀਓ (ਬ੍ਰੇਕਦਾਨਿਓ ਰੇਰੀਓ)
 • ਬਲੈਕ ਵਿੰਡੋ ਟੇਟ੍ਰਾ (ਸਿਮੋਕ੍ਰੋ-ਸਿੰਬਾਸ ਸਪੀਸਿਜ)
 • ਨਿਓਨ ਟੇਟ੍ਰਾ (ਹੀਫੇਸੇ-ਬ੍ਰੀਕੋਨ ਇਨੇਸੀ)
 • ਸਰਪਾ ਟੇਟ੍ਰਾ (ਹਾਫੇਸੋਬ੍ਰੀਕੋਨ ਕਾਲਿਸਟਸ)

ਹੋਰ

 • ਬਬਲਸ-ਨੇਸਟੀ ਬਿਲਡਿਰਸ
 • ਏਂਜਲਫਿਸ (ਟੇਰੋਫਾਇਲਮ ਸਕੇਕਲੇਅਰ)
 • ਰੈੱਡ-ਲਾਈਨ ਤਾਰਪੀਡੋ ਮੱਛੀ (ਪਨਟੀਅਸ ਡੇਨੀਸੋਨੀ)ਲੋਟੇਜ (ਬੋਟੀਆ ਪ੍ਰਜਾਤੀ)
 • ਲੀਫ-ਫਿਸ਼ (ਨਨਦਸ ਨਨਦਸ)
 • ਸਨੇਲਕਹੇਡ (ਚੇਨਾ ਓਰੀਯੰਟਾਲਿਸ)

ਕਿਸੇ ਵੀ ਨਵੇਂ ਆਦਮੀ ਨੂੰ ਕਿਸੇ ਵੀ ਲਾਈਵਬੀਅਰਰ ਦੇ ਨਾਲ ਪ੍ਰਜਣਨ ‘ਤੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਬਾਅਦ ਵਿੱਚ ਨਵਜਾਤ ਦੀ ਦੇਖਭਾਲ ਦੀ ਪ੍ਰਕਿਰਿਆ ਨੂੰ ਸਿੱਖਣ ਦੇ ਲਈ ਗੋਲਡਰਫਿਸ਼ ਜਾਂ ਹੋਰ ਕਿਸੇ ਐੱਗ ਲੇਅਰ ‘ਤੇ ਕੰਮ ਕਰਨਾ ਚਾਹੀਦਾ ਹੈ। ਜੀਵ ਵਿਗਿਆਨ ‘ਤੇ ਚੰਗੀ ਜਾਣਕਾਰੀ, ਖਿਲਾਉਣ ਦਾ ਵਿਵਹਾਰ ਅਤੇ ਮੱਛੀ ਦੀ ਸਥਿਤੀ ਜਾਣਨਾ ਪ੍ਰਜਣਨ ਦੇ ਲਈ ਜ਼ਰੂਰੀ ਚੀਜ਼ਾਂ ਹਨ। ਬ੍ਰੁਡ ਸਟਾਸ਼ਕ ਅਤੇ ਲਾਰਵਲ ਸਟੇਜ ਦੇ ਲਈ ਜ਼ਿੰਦਾ ਖਾਣਾ ਜਿਵੇਂ ਟਿਊਬੀਫੇਕਸ ਕੀੜੇ, ਮੋਇਨਾ, ਕੇਂਚੁਏ ਆਦਿ ਦਾ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੁੰਦੀ ਹੈ। ਸ਼ੁਰੁਆਤੀ ਗੇੜ ਵਿੱਚ ਲਾਰਵਾ ਨੂੰ ਇੰਫਯੂਸੇਰੀਆ, ਆਰਟਮੇਨੀਆ ਨੋਪਲੀ, ਪਲਾਂਟੇਸ ਜਿਵੇਂ ਰੋਟੀਫਰਸ ਅਤੇ ਛੋਟੇ ਡੈਫਨੀਆ ਦੀ ਜ਼ਰੂਰਤ ਹੁੰਦੀ ਹੈ। ਭੋਜਨ ਦੀ ਇੱਕ ਇਕਾਈ ਦਾ ਉਤਪਾਦਨ ਉਸ ਇਕਾਈ ਦੇ ਰੱਖ-ਰਖਾਅ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਪ੍ਰਜਣਨ ਸੌਖਾ ਹੁੰਦਾ ਹੈ, ਪਰ ਲਾਰਵਾ ਦਾ ਪਾਲਣ ਵਿਸ਼ੇਸ਼ ਦੇਖਭਾਲ ਦੀ ਮੰਗ ਕਰਦਾ ਹੈ। ਪੂਰਕ ਭੋਜਨ ਦੇ ਤੌਰ ‘ਤੇ ਕਿਸਾਨ ਸਥਾਨਕ ਖੇਤੀਬਾੜੀ ਉਤਪਾਦ ਦਾ ਇਸਤੇਮਾਲ ਕਰਕੇ ਭੋਜਨ ਤਿਆਰ ਕਰ ਸਕਦੇ ਹਨ। ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਫਿਲਟਰ ਕੀਤੇ ਗਏ ਪਾਣੀ ਦੀ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਸਜਾਵਟੀ ਮੱਛੀਆਂ ਦਾ ਪ੍ਰਜਣਨ ਸਾਲ ਦੇ ਕਿਸੇ ਵੀ ਸਮੇਂ ਵਿੱਚ ਕੀਤਾ ਜਾ ਸਕਦਾ ਹੈ।

ਸਜਾਵਟੀ ਮੱਛੀਆਂ ਦੇ ਸਫਲ ਉਤਪਾਦਨ ਦੇ ਲਈ ਕੁਝ ਨੁਸਖ਼ੇ

ਸੀ.ਆਈ.ਐੱਫ.ਏ. ਦੀ ਓਰਨਾਮੇਂਟਲ ਫਿਸ਼ ਕਲਚਰ ਯੂਨਿਟ

 • ਪ੍ਰਜਣਨ ਅਤੇ ਪਾਲਣ ਇਕਾਈ ਦੇ ਕਰੀਬ ਪਾਣੀ ਅਤੇ ਬਿਜਲੀ ਦੀ ਲਗਾਤਾਰ ਸਪਲਾਈ ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਕਾਈ ਝਰਨੇ ਦੇ ਨੇੜੇ ਸਥਿਤ ਹੈ, ਤਾਂ ਉਹ ਚੰਗਾ ਹੋਵੇਗਾ ਜਿੱਥੇ ਇਕਾਈ ਲਿਆ ਸਕਣ ਵਾਲਾ ਪਾਣੀ ਪ੍ਰਾਪਤ ਕਰ ਸਕੇ ਅਤੇ ਪਾਲਣ ਇਕਾਈ ਵਿੱਚ ਵੀ ਇਸੇ ਤਰ੍ਹਾਂ ਦਾ ਇੰਤਜ਼ਾਮ ਹੋ ਸਕੇ।
 • ਆਇਲ ਕੇਕ, ਚਾਵਲ ਪਾਲਿਸ਼ ਅਤੇ ਅਨਾਜ ਦੇ ਦਾਣੇ ਜਿਹੇ ਖੇਤੀ ਆਧਾਰਿਤ ਉਤਪਾਦਨ ਅਤੇ ਪਸ਼ੂ ਆਧਾਰਿਤ ਪ੍ਰੋਟੀਨ ਜਿਵੇਂ ਮੱਛੀ ਦੇ ਭੋਜਨ ਦੀ ਲਗਾਤਾਰ ਉਪਲਬਧਤਾ ਮੱਛੀ ਦੇ ਲਈ ਖੁਰਾਕ ਦੀ ਤਿਆਰੀ ਨੂੰ ਆਸਾਨ ਬਣਾਏਗੀ। ਪ੍ਰਜਣਨ ਲਈ ਚੁਣਿਆ ਗਿਆ ਸਟਾਕ ਚੰਗੀ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਕਰੀ ਦੇ ਲਈ ਚੰਗੀ ਗੁਣਵੱਤਾ ਵਾਲੀਆਂ ਮੱਛੀਆਂ ਦਾ ਉਤਪਾਦਨ ਕਰ ਸਕੇ। ਛੋਟੀਆਂ ਮੱਛੀਆਂ ਵੀ ਆਪਣੀ ਪਰਿਪੱਕਤਾ ਦੀ ਸਥਿਤੀ ਤੱਕ ਵਾਧਾ ਕਰਦੀਆਂ ਹਨ। ਇਹ ਮੱਛੀਆਂ ਦੀ ਦੇਖਭਾਲ ਦਾ ਨਾ ਸਿਰਫ਼ ਅਨੁਭਵ ਪ੍ਰਦਾਨ ਕਰਦਾ ਹੈ, ਬਲਕਿ ਨਿਯੰਤ੍ਰਣ ਕਰਨ ਵਿੱਚ ਵੀ ਮਦਦ ਕਰਦਾ ਹੈ।
 • ਪ੍ਰਜਣਨ ਅਤੇ ਪਾਲਣ ਇਕਾਈ ਨੂੰ ਹਵਾਈ ਅੱਡੇ/ਰੇਲਵੇ ਸਟੇਸ਼ਨ ਦੇ ਕੋਲ ਸਥਾਪਿਤ ਕਰਨ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਤਾਂ ਜੋ ਜ਼ਿੰਦਾ ਮੱਛੀਆਂ ਨੂੰ ਘਰੇਲੂ ਬਾਜ਼ਾਰ ਵਿਚ ਅਤੇ ਨਿਰਯਾਤ ਦੇ ਲਈ ਆਸਾਨੀ ਨਾਲ ਲਿਆਇਆ ਅਤੇ ਲਿਜਾਇਆ ਜਾ ਸਕੇ।
 • ਪ੍ਰਬੰਧਨ ਨੂੰ ਸੌਖਾ ਬਣਾਉਣ ਲਈ ਇੱਕ ਮੱਛੀ ਪਾਲਕ ਅਜਿਹੀਆਂ ਪ੍ਰਜਾਤੀਆਂ ਦਾ ਪਾਲਣ ਕਰ ਸਕਦਾ ਹੈ, ਜਿਨ੍ਹਾਂ ਨੂੰ ਇੱਕ ਬਾਜ਼ਾਰ ਵਿਚ ਉਤਾਰਿਆ ਜਾ ਸਕੇ।
 • ਬਾਜ਼ਾਰ ਦੀ ਮੰਗ ਦੀ ਪੂਰੀ ਜਾਣਕਾਰੀ, ਗਾਹਕ ਦੀਆਂ ਪ੍ਰਾਥਮਿਕਤਾਵਾਂ ਅਤੇ ਵਿਆਕਤੀਗਤ ਸੰਪਰਕ ਦੇ ਜ਼ਰੀਏ ਬਾਜ਼ਾਰ ਦਾ ਸੰਚਾਲਨ ਅਤੇ ਜਨ-ਸੰਪਰਕ ਜ਼ਰੂਰੀ ਹੈ।
 • ਇਸ ਖੇਤਰ ਵਿੱਚ ਸਮਾਨੀਯ ਅਤੇ ਮਾਹਿਰ ਸਮੂਹਾਂ ਨਾਲ ਬਾਜ਼ਾਰ ਵਿਚ ਆਏ ਬਦਲਾਵਾਂ ਦੇ ਨਾਲ-ਨਾਲ ਖੋਜ ਅਤੇ ਸਿਖਲਾਈ ਦੇ ਜ਼ਰੀਏ ਹਮੇਸ਼ਾ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।

ਲਾਇਵਬੀਅਰਰ ਨੂੰ ਛੋਟੇ ਪੱਧਰ ਤੇ ਪ੍ਰਜਣਨ ਅਤੇ ਪਾਲਣ ਤੋਂ ਹੋਣ ਵਾਲੀ ਕਮਾਈ

ਕ੍ਰਮ ਸੰਖਿਆ

ਸਮੱਗਰੀ

ਰਾਸ਼ੀ


(ਰੁਪਏ ਵਿੱਚ)

I.

ਖਰਚ

.

ਸਥਾਈ ਪੂੰਜੀ

1.

300 ਵਰਗ ਮੀਟਰ ਖੇਤਰ ਦੇ ਲਈ ਸਸਤਾ ਛੱਪਰ (ਜਾਲ ਵਾਲਾ ਬਾਂਸ ਦਾ ਢਾਂਚਾ)

10,000

2.

ਪ੍ਰਜਣਨ ਟੈਂਕ (6’ x 3’ x 1’6”, ਸੀਮਿੰਟ ਵਾਲੇ 4)

10,000

3.

ਪਾਲਣ ਟੈਂਕ (6’ x 4’ x 2’ ਸੀਮਿੰਟ ਵਾਲੇ 2)

5,600

4.

ਬਰੁਡ ਸਟਾਕ ਟੈਂਕ (6’ x 4’ x 2’, ਸੀਮਿੰਟ ਵਾਲੇ 2)

5,600

5.

ਲਾਰਵਲ ਟੈਂਕ (4’ x 1’6” x 1’, ਸੀਮਿੰਟ ਵਾਲੇ 8)

9,600

6.

1 ਐੱਚ ਪੀ ਪੰਪ ਵਾਲਾ ਬੋਰ-ਵੈਲ

8,000

7.

ਹੋਰ ਚੀਜ਼ਾਂ ਦੇ ਨਾਲ ਇੱਕ ਆਕਸੀਜਨ ਸਿਲੰਡਰ

 

5,000

ਕੁੱਲ ਯੋਗ

53,800

.

ਪਰਿਵਤਨਯੋਗ ਲਾਗਤ

1.

800 ਮਾਦਾ, 200 ਨਰ, 2.50 ਰੁਪਏ ਪ੍ਰਤੀ ਪੀਸ ਗੱਪੀ, ਮੋਲੀ, ਸਵਾਰਡਟੇਲ ਅਤੇ ਪਲੇਟੀ ਦੇ ਹਿਸਾਬ ਨਾਲ

2,500

2.

ਭੋਜਨ (150 ਕਿਲੋ /ਪ੍ਰਤੀ ਸਾਲ 20 ਕਿਲੋ ਦੇ ਹਿਸਾਬ ਨਾਲ)

3,000

3.

ਕਈ ਤਰ੍ਹਾਂ ਦੇ ਜਾਲ

1,500

4.

250 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬਿਜਲੀ/ਈਂਧਣ

 

3,000

5.

ਛੇਕ ਵਾਲੇ ਪਲਾਸਟਿਕ ਬ੍ਰੀਡਿੰਗ ਬਾਸਕੇਟ (ਇੱਕ ਦੇ ਲਈ 30 ਰੁਪਏ ਦੇ ਹਿਸਾਬ ਨਾਲ 20 ਦੀ ਸੰਖਿਆ ਵਿੱਚ)

600

6.

ਮਹੀਨੇ ਵਿੱਚ 1000 ਰੁਪਏ ਦੇ ਹਿਸਾਬ ਨਾਲ ਮਜ਼ਦੂਰ

12,000

7.

ਹੋਰ ਖ਼ਰਚ

2,000

ਕੁੱਲ ਯੋਗ

24,600

.

ਕੁੱਲ ਲਾਗਤ

1.

ਪਰਿਵਤਨਯੋਗ ਲਾਗਤ

24,600

2.

ਸਥਾਈ ਪੂੰਜੀਤੇ ਵਿਆਜ (ਪ੍ਰਤੀ ਸਾਲ 15 ਫੀਸਦੀ ਦੇ ਹਿਸਾਬ ਨਾਲ)

8,070

3.

ਪਰਿਵਤਨਯੋਗ ਲਾਗਤ ਤੇ ਵਿਆਜ (ਛਿਮਾਹੀ 15 ਫੀਸਦੀ ਦੇ ਹਿਸਾਬ ਨਾਲ)

1,845

4

ਗਿਰਾਵਟ (ਸਥਾਈ ਲਾਗਤਤੇ 20 ਫੀਸਦੀ)

10,780

ਕੁੱਲ ਯੋਗ

45,295

II.

ਕੁੱਲ ਆਮਦਨ

 

76800 ਮੱਛੀਆਂ ਦੀ ਵਿਕਰੀ ਇੱਕ ਰੁਪਏ ਦੇ ਹਿਸਾਬ ਨਾਲ, ਜਿਨ੍ਹਾਂ ਨੂੰ ਇੱਕ ਮਹੀਨੇ ਤੱਕ 40 ਦੀ ਸੰਖਿਆ ਦੇ ਹਿਸਾਬ ਨਾਲ ਤਿੰਨ ਚੱਕਰਾਂ ਤੱਕ ਪਾਲਿਆ ਗਿਆ ਹੋਵੇ, ਇਹ ਮੰਨਦੇ ਹੋਏ ਕਿ ਇਨ੍ਹਾਂ ਵਿੱਚ 80 ਫੀਸਦੀ ਜ਼ਿੰਦਾ ਬਚਣਗੀਆਂ

76,800

III.

ਸ਼ੁੱਧ ਆਮਦਨ (ਕੁੱਲ ਆਮਦਨ-ਕੁੱਲ ਲਾਗਤ)

31,505

ਸਰੋਤ :ਸੈਂਟਰਲ ਇੰਸਟੀਚਿਊਟ ਆਫ ਫਰੈਸ਼ਵਾਟਰ ਇਕਵਾਰਕਲਚਰ ਭੁਵਨੇਸ਼ਵਰ, ਉੜੀਸਾ

3.27433628319
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top