ਹੋਮ / ਖੇਤੀ / ਪਸ਼ੂ-ਪਾਲਣ / ਮਵੇਸ਼ੀ ਅਤੇ ਮੱਝਾਂ / ਮੱਝ ਪਾਲਣ ਅਤੇ ਸਿਹਤ ਵਿਵਸਥਾ / ਪਸ਼ੂਆਂ ਵਿੱਚ ਬਾਂਝਪਨ - ਕਾਰਨ ਅਤੇ ਇਲਾਜ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪਸ਼ੂਆਂ ਵਿੱਚ ਬਾਂਝਪਨ - ਕਾਰਨ ਅਤੇ ਇਲਾਜ

ਇਸ ਹਿੱਸੇ ਵਿੱਚ ਪਸ਼ੂਆਂ ਵਿੱਚ ਬਾਂਝਪਨ ਦੇ ਕਾਰਨ ਅਤੇ ਉਸ ਦੇ ਇਲਾਜ ਦੇ ਵਿਸ਼ੇ ਵਿੱਚ ਜਾਣਕਾਰੀ ਉਪਲਬਧ ਹੈ।

ਭਾਰਤ ਵਿਚ ਡੇਅਰੀ ਫਾਰਮਿੰਗ ਅਤੇ ਡੇਅਰੀ ਉਦਯੋਗ ਵਿੱਚ ਵੱਡੇ ਨੁਕਸਾਨ ਦੇ ਲਈ ਪਸ਼ੂਆਂ ਦਾ ਬਾਂਝਪਨ ਜ਼ਿੰਮੇਵਾਰ ਹੈ। ਬਾਂਝ ਪਸ਼ੂ ਨੂੰ ਪਾਲਣਾ ਇੱਕ ਆਰਥਿਕ ਬੋਝ ਹੁੰਦਾ ਹੈ ਅਤੇ ਜ਼ਿਆਦਾਤਰ ਦੇਸ਼ਾਂ ਵਿੱਚ ਅਜਿਹੇ ਜਾਨਵਰਾਂ ਨੂੰ ਬੁੱਚੜਖਾਨਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ।

ਪਸ਼ੂਆਂ ਵਿੱਚ, ਦੁੱਧ ਦੇਣ ਦੇ ੧੦-੩੦ ਫੀਸਦੀ ਮਾਮਲੇ ਬਾਂਝਪਨ ਅਤੇ ਪ੍ਰਜਣਨ ਵਿਕਾਰਾਂ ਨਾਲ ਪ੍ਰਭਾਵਿਤ ਹੋ ਸਕਦੇ ਹਨ ਚੰਗਾ ਪ੍ਰਜਣਨ ਜਾਂ ਬਛੜੇ ਪ੍ਰਾਪਤ ਹੋਣ ਦੀ ਉੱਚ ਦਰ ਹਾਸਿਲ ਕਰਨ ਲਈ ਨਰ ਅਤੇ ਮਾਦਾ ਦੋਵੇਂ ਪਸ਼ੂਆਂ ਨੂੰ ਚੰਗੀ ਤਰ੍ਹਾਂ ਨਾਲ ਖਿਲਾਇਆ-ਪਿਲਾਇਆ ਜਾਣਾ ਚਾਹੀਦਾ ਹੈ ਅਤੇ ਬਿਮਾਰੀਆਂ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ।

ਬਾਂਝਪਨ ਦੇ ਕਾਰਨ

ਬਾਂਝਪਨ ਦੇ ਕਾਰਨ ਕਈ ਹਨ ਅਤੇ ਉਹ ਜਟਿਲ ਹੋ ਸਕਦੇ ਹਨ। ਬਾਂਝਪਨ ਜਾਂ ਗਰਭ ਧਾਰਨ ਕਰਕੇ ਇਕ ਬੱਚੇ ਨੂੰ ਜਨਮ ਦੇਣ ਵਿੱਚ ਅਸਫਲਤਾ, ਮਾਦਾ ਵਿੱਚ ਕੁਪੋਸ਼ਣ, ਸੰਕ੍ਰਮਣ, ਜਨਮਜਾਤ ਦੋਸ਼ਾਂ, ਪ੍ਰਬੰਧਨ ਖਾਮੀਆਂ ਅਤੇ ਅੰਡਾਣਊਆਂ ਜਾਂ ਹਾਰਮੋਨਾਂ ਦੇ ਅਸੰਤੁਲਨ ਦੇ ਕਾਰਨ ਹੋ ਸਕਦੀ ਹੈ।

ਯੌਨ ਚੱਕਰ

ਗਾਵਾਂ ਅਤੇ ਮੱਝਾਂ ਦੋਵਾਂ ਦਾ ਯੌਨ (ਕਾਮ ਉਤੇਜਨਾ) ੧੮ - ੨੧ ਦਿਨ ਵਿੱਚ ਇੱਕ ਵਾਰ ੧੮ - ੨੪ ਘੰਟੇ ਦੇ ਲਈ ਹੁੰਦਾ ਹੈ। ਪਰ ਮੱਝ ਵਿੱਚ, ਚੱਕਰ ਗੁਪਤ ਤਰੀਕੇ ਨਾਲ ਹੁੰਦਾ ਹੈ ਅਤੇ ਕਿਸਾਨਾਂ ਦੇ ਲਈ ਇੱਕ ਵੱਡੀ ਸਮੱਸਿਆ ਪ੍ਰਸਤੁਤ ਕਰਦਾ ਹੈ। ਕਿਸਾਨਾਂ ਨੂੰ ਸਵੇਰ ਤੋਂ ਦੇਰ ਰਾਤ ਤੱਕ ੪ - ੫ ਵਾਰ ਜਾਨਵਰਾਂ ਦੀ ਸੰਘਣੀ ਨਿਗਰਾਨੀ ਕਰਨੀ ਚਾਹੀਦੀ ਹੈ। ਉਤੇਜਨਾ ਦਾ ਗਲਤ ਅਨੁਮਾਨ ਬਾਂਝਪਨ ਦੇ ਪੱਧਰ ਵਿਚ ਵਾਧਾ ਕਰ ਸਕਦਾ ਹੈ। ਉਤੇਜਿਤ ਪਸ਼ੂਆਂ ਵਿੱਚ ਦ੍ਰਿਸ਼ ਲੱਛਣਾਂ ਦਾ ਅਨੁਮਾਨ ਲਗਾਉਣਾ ਕਾਫੀ ਕੁਸ਼ਲਤਾਪੂਰਨ ਗੱਲ ਹੈ। ਜਿਹੜਾ ਕਿਸਾਨ ਚੰਗਾ ਰਿਕਾਰਡ ਬਣਾਈ ਰੱਖਦੇ ਹਨ ਅਤੇ ਜਾਨਵਰਾਂ ਦੀਆਂ ਹਰਕਤਾਂ ਦੇਖਣ ਵਿੱਚ ਜ਼ਿਆਦਾ ਸਮਾਂ ਗੁਜ਼ਾਰਦੇ ਹਨ, ਬਿਹਤਰ ਨਤੀਜੇ ਪ੍ਰਾਪਤ ਕਰਦੇ ਹਨ।

ਬਾਂਝਪਨ ਤੋਂ ਬਚਣ ਦੇ ਲਈ ਜੁਗਤਾਂ

  • ਬ੍ਰੀਡਿੰਗ ਕਾਮ ਉਤੇਜਨਾ ਮਿਆਦ ਦੇ ਦੌਰਾਨ ਕੀਤੀ ਜਾਣੀ ਚਾਹੀਦੀ ਹੈ।
  • ਜੋ ਪਸ਼ੂ ਕਾਮ ਉਤੇਜਨਾ ਨਹੀਂ ਦਿਖਾਉਂਦੇ ਹਨ ਜਾਂ ਜਿਨ੍ਹਾਂ ਨੂੰ ਚੱਕਰ ਨਹੀਂ ਆ ਰਿਹਾ ਹੋਵੇ, ਉਨ੍ਹਾਂ ਦੀ ਜਾਂਚ ਕਰਕੇ ਇਲਾਜ ਕੀਤਾ ਜਾਣਾ ਚਾਹੀਦਾ ਹੈ।
  • ਕੀੜਿਆਂ ਤੋਂ ਪ੍ਰਭਾਵਿਤ ਹੋਣ ਤੇ ਛੇ ਮਹੀਨੇ ਵਿੱਚ ਇੱਕ ਵਾਰ ਪਸ਼ੂਆਂ ਦਾ ਡੀਵਰਮਿੰਗ ਦੇ ਉਨ੍ਹਾਂ ਦੀ ਸਿਹਤ ਠੀਕ ਰੱਖੀ ਜਾਣੀ ਚਾਹੀਦੀ ਹੈ। ਸਭ ਤੋਂ ਜ਼ਿਆਦਾ ਡੀਵਰਮਿੰਗ ਵਿੱਚ ਇੱਕ ਛੋਟਾ ਜਿਹਾ ਨਿਵੇਸ਼, ਡੇਅਰੀ ਉਤਪਾਦ ਪ੍ਰਾਪਤ ਕਰਨ ਵਿੱਚ ਜ਼ਿਆਦਾ ਲਾਭ ਲਿਆ ਸਕਦਾ ਹੈ।
  • ਪਸ਼ੂਆਂ ਨੂੰ ਊਰਜਾ ਦੇ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਸਪਲਾਈ ਕਰਨ ਵਾਲਾ ਇੱਕ ਚੰਗੀ ਤਰ੍ਹਾਂ ਨਾਲ ਸੰਤੁਲਿਤ ਆਹਾਰ ਦਿੱਤਾ ਜਾਣਾ ਚਾਹੀਦਾ ਹੈ। ਇਹ ਗਰਭਧਾਰਨ ਦੀ ਦਰ ਵਿਚ ਵਾਧਾ ਕਰਦਾ ਹੈ, ਸਿਹਤਮੰਦ ਗਰਭ-ਅਵਸਥਾ, ਸੁਰੱਖਿਅਤ ਜਣੇਪੇ ਨਿਸ਼ਚਿਤ ਕਰਦਾ ਹੈ, ਸੰਕ੍ਰਮਣ ਦੀਆਂ ਘਟਨਾਵਾਂ ਨੂੰ ਘੱਟ ਅਤੇ ਇੱਕ ਸਿਹਤਮੰਦ ਬਛੜਾ ਹੋਣ ਵਿੱਚ ਮਦਦ ਕਰਦਾ ਹੈ।
  • ਚੰਗੇ ਪੋਸ਼ਣ ਦੇ ਨਾਲ ਨੌਜਵਾਨ ਮਾਦਾ ਬਛੜਿਆਂ ਦੀ ਦੇਖਭਾਲ ਉਨ੍ਹਾਂ ਨੂੰ ੨੩੦ - ੨੫੦ ਕਿਲੋਗ੍ਰਾਮ ਉਚਿਤ ਸਰੀਰ ਭਾਰ ਦੇ ਨਾਲ ਸਹੀ ਸਮੇਂ ਵਿੱਚ ਜਵਾਨੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ, ਜੋ ਪ੍ਰਜਣਨ ਅਤੇ ਇਸ ਤਰ੍ਹਾਂ ਬਿਹਤਰ ਗਰਭ ਧਾਰਨ ਦੇ ਲਈ ਉਪਯੁਕਤ ਹੁੰਦਾ ਹੈ।
  • ਗਰਭ-ਅਵਸਥਾ ਦੌਰਾਨ ਹਰੇ ਚਾਰੇ ਦੀ ਲੋੜੀਂਦੀ ਮਾਤਰਾ ਦੇਣ ਨਾਲ ਨਵਜੰਮੇ ਬਛੜਿਆਂ ਨੂੰ ਅੰਨ੍ਹੇਪਣ ਤੋਂ ਬਚਾਇਆ ਜਾ ਸਕਦਾ ਹੈ ਅਤੇ (ਜਨਮ ਦੇ ਬਾਅਦ) ਨਾਲ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
  • ਬਛੜੇ ਦੇ ਜਨਮਜਾਤ ਦੋਸ਼ ਅਤੇ ਸੰਕ੍ਰਮਣ ਤੋਂ ਬਚਣ ਲਈ ਸਧਾਰਨ ਰੂਪ ਨਾਲ ਸੇਵਾ ਲੈਂਦੇ ਸਮੇਂ ਸਾਨ੍ਹ ਪ੍ਰਜਣਨ ਇਤਿਹਾਸ ਦੀ ਜਾਣਕਾਰੀ ਬਹੁਤ ਮਹੱਤਵਪੂਰਣ ਹੈ।
  • ਸਿਹਤਮੰਦ ਪ੍ਰਸਥਿਤੀਆਂ ਵਿੱਚ ਗਊਆਂ ਦੀ ਸੇਵਾ ਕਰਨ ਅਤੇ ਬਛੜੇ ਪੈਦਾ ਕਰਨ ਨਾਲ ਬੱਚੇਦਾਨੀ ਦੇ ਸੰਕ੍ਰਮਣ ਨਾਲ ਵੱਡੇ ਪੈਮਾਨੇ ਉੱਤੇ ਬਚਿਆ ਜਾ ਸਕਦਾ ਹੈ।
  • ਗਰਭ ਧਾਰਨ ਦੇ ੬੦ - ੯੦ ਦਿਨਾਂ ਦੇ ਬਾਅਦ ਗਰਭ-ਅਵਸਥਾ ਦੀ ਪੁਸ਼ਟੀ ਲਈ ਜਾਨਵਰਾਂ ਦੀ ਜਾਂਚ ਯੋਗ ਡੰਗਰ ਡਾਕਟਰਾਂ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ।
  • ਜਦੋਂ ਗਰਭ ਧਾਰਨ ਹੁੰਦਾ ਹੈ, ਤਾਂ ਗਰਭ-ਅਵਸਥਾ ਦੌਰਾਨ ਮਾਦਾ ਯੌਨ ਉਦਾਸੀਨਤਾ ਦੀ ਮਿਆਦ ਵਿੱਚ ਪ੍ਰਵੇਸ਼ ਕਰਦੀ ਹੈ (ਨਿਯਮਿਤ ਕਾਮ ਉਤੇਜਨਾ ਦਾ ਪ੍ਰਦਰਸ਼ਨ ਨਹੀਂ ਕਰਦੀ)। ਗਾਂ ਦੇ ਲਈ ਗਰਭ-ਅਵਸਥਾ ਮਿਆਦ ਲਗਭਗ ੨੮੫ ਦਿਨਾਂ ਦੀ ਹੁੰਦੀ ਹੈ ਅਤੇ ਮੱਝਾਂ ਦੇ ਲਈ, ੩੦੦ ਦਿਨਾਂ ਦੀ।
  • ਗਰਭ-ਅਵਸਥਾ ਦੇ ਅੰਤਿਮ ਗੇੜ ਦੇ ਦੌਰਾਨ ਅਣਉਚਿਤ ਤਣਾਅ ਅਤੇ ਆਵਾਜਾਈ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ।
  • ਗਰਭਵਤੀ ਪਸ਼ੂ ਨੂੰ ਬਿਹਤਰ ਖਿਲਾਈ-ਪਿਲਾਈ ਪ੍ਰਬੰਧਨ ਅਤੇ ਜਣੇਪਾ ਦੇਖਭਾਲ ਦੇ ਲਈ ਸਧਾਰਨ ਝੁੰਡ ਤੋਂ ਦੂਰ ਰੱਖਣਾ ਚਾਹੀਦਾ ਹੈ।
  • ਗਰਭਵਤੀ ਜਾਨਵਰਾਂ ਦਾ ਜਣੇਪੇ ਤੋਂ ਦੋ ਮਹੀਨੇ ਪਹਿਲਾਂ ਪੂਰੀ ਤਰ੍ਹਾਂ ਨਾਲ ਦੁੱਧ ਕੱਢ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਰਪੂਰ ਪੋਸ਼ਣ ਅਤੇ ਕਸਰਤ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਮਾਂ ਦੀ ਸਿਹਤ ਵਿਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ, ਔਸਤ ਭਾਰ ਦੇ ਨਾਲ ਇੱਕ ਸਿਹਤਮੰਦ ਬਛੜੇ ਦਾ ਪ੍ਰਜਣਨ ਹੁੰਦਾ ਹੈ, ਬਿਮਾਰੀਆਂ ਵਿੱਚ ਕਮੀ ਹੁੰਦੀ ਹੈ ਅਤੇ ਯੌਨ ਚੱਕਰ ਦੀ ਛੇਤੀ ਵਾਪਸੀ ਹੁੰਦੀ ਹੈ।

ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ,

ਡਾ. ਟੀ. ਸੇਂਥਿਲਕੁਮਾਰ, ਵਿਸਤਾਰ ਸਿੱਖਿਆ ਨਿਦੇਸ਼ਾਲਯ, ਤਨੁਵਾਸ, ਚੇਨੱਈ - ੬੦੦ ੦੫੧, ਤਾਮਿਲਨਾਡੂ, ਫੋਨ: ੦੪੪-੨੫੫੫੧੫੮੬, ਈ-ਮੇਲ: drtskumar@yahoo.com ਨਿਦੇਸ਼ਾਲਯ-

ਸਰੋਤ: ਪੋਰਟਲ ਵਿਸ਼ਾ ਸਮੱਗਰੀ ਟੀਮ

3.46979865772
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top