অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਆਹਾਰ ਦੇ ਤੱਤ ਅਤੇ ਵਿਸ਼ੇਸ਼ਤਾਵਾਂ

ਭਾਰਤੀ ਪੇਂਡੂ ਅਰਥ ਵਿਵਸਥਾ ਵਿੱਚ ਮੱਝ ਦੀ ਮੁੱਖ ਭੂਮਿਕਾ ਹੈ। ਇਸ ਦੀ ਵਰਤੋਂ ਦੁੱਧ ਅਤੇ ਮਾਸ ਉਤਪਾਦਨ ਅਤੇ ਖੇਤੀ ਕੰਮਾਂ ਵਿੱਚ ਹੁੰਦੀ ਹੈ। ਆਮ ਤੌਰ ‘ਤੇ ਮੱਝ ਵਿਸ਼ਵ ਦੇ ਅਜਿਹੇ ਖੇਤਰਾਂ ਵਿੱਚ ਪਾਈ ਜਾਂਦੀ ਹੈ, ਜਿੱਥੇ ਖੇਤੀ ਤੋਂ ਪ੍ਰਾਪਤ ਚਾਰੇ ਅਤੇ ਚਰਾਗਾਹ ਸੀਮਤ ਮਾਤਰਾ ਵਿੱਚ ਹਨ। ਇਸੇ ਕਾਰਨ ਮੱਝਾਂ ਦੀ ਖਿਲਾਈ-ਪਿਲਾਈ ਵਿੱਚ ਚਾਰੇ ਦੇ ਨਾਲ ਕੁਝ ਹਰੇ ਚਾਰੇ, ਖੇਤੀ ਉਤਪਾਦ, ਤੂੜੀ, ਖਲ ਆਦਿ ਦਾ ਪ੍ਰਯੋਗ ਹੁੰਦਾ ਹੈ। ਗਊਆਂ ਦੀ ਤੁਲਨਾ ਵਿੱਚ ਮੱਝ ਅਜਿਹੇ ਭੋਜਨ ਦਾ ਉਪਯੋਗ ਕਰਨ ਵਿੱਚ ਜ਼ਿਆਦਾ ਸਮਰੱਥ ਹੈ ਜਿਨ੍ਹਾਂ ਵਿੱਚ ਰੇਸ਼ੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੇ ਇਲਾਵਾ ਮੱਝ ਗਊਆਂ ਦੀ ਬਜਾਏ ਚਰਬੀ, ਕੈਲਸ਼ੀਅਮ, ਫਾਸਫੋਰਸ ਅਤੇ ਅਪ੍ਰੋਟੀਨ ਨਾਈਟ੍ਰੋਜਨ ਨੂੰ ਵੀ ਉਪਯੋਗ ਕਰਨ ਵਿੱਚ ਜ਼ਿਆਦਾ ਸਮਰੱਥ ਹੈ। ਜਦੋਂ ਮੱਝ ਨੂੰ ਚਾਰੇ ‘ਤੇ ਰੱਖਿਆ ਜਾਂਦਾ ਹੈ। ਤਾਂ ਉਹ ਇੰਨਾ ਭੋਜਨ ਗ੍ਰਹਿਣ ਨਹੀਂ ਕਰ ਸਕਦੀ, ਜਿਸ ਨਾਲ ਉਸ ਦੇ ਰੱਖ-ਰਖਾਅ ਵਾਧਾ, ਜਣਨ, ਉਤਪਾਦ ਅਤੇ ਕੰਮਾਂ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਇਸੇ ਕਾਰਨ ਮੱਝਾਂ ਵਿੱਚ ਉਮੀਦ ਮੁਤਾਬਿਕ ਵਾਧਾ ਨਹੀਂ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਪਹਿਲੀ ਵਾਰ ਸੂਣ ਦੀ ਉਮਰ ੩.੫ ਤੋਂ ੪ ਸਾਲ ਤੱਕ ਆਉਂਦੀ ਹੈ। ਜੇਕਰ ਮੱਝਾਂ ਦੀ ਚੰਗੀ ਤਰ੍ਹਾਂ ਦੇਖਭਾਲ ਅਤੇ ਖਿਲਾਈ-ਪਿਲਾਈ ਕੀਤੀ ਜਾਵੇ ਅਤੇ ਜ਼ਰੂਰੀ ਪੋਸ਼ਕ ਤੱਤ ਮੁਹੱਈਆ ਕਰਵਾਏ ਜਾਣ ਤਾਂ ਇਨ੍ਹਾਂ ਦੀ ਪਹਿਲੀ ਵਾਰ ਸੂਣ ਦੀ ਉਮਰ ਨੂੰ ਤਿੰਨ ਸਾਲ ਤੋਂ ਘੱਟ ਕੀਤਾ ਜਾ ਸਕਦਾ ਹੈ ਅਤੇ ਉਤਪਾਦਨ ਵਿਚ ਵੀ ਵਾਧਾ ਹੋ ਸਕਦਾ ਹੈ।

ਪੋਸ਼ਣ ਦਾ ਉਦੇਸ਼

ਸਰੀਰ ਨੂੰ ਸੁਚਾਰੂ ਰੂਪ ਨਾਲ ਕੰਮ ਕਰਨ ਦੇ ਲਈ ਪੋਸ਼ਣ ਦੀ ਲੋੜ ਹੁੰਦੀ ਹੈ, ਜੋ ਉਸ ਨੂੰ ਖੁਰਾਕ ਤੋਂ ਪ੍ਰਾਪਤ ਹੁੰਦਾ ਹੈ। ਪਸ਼ੂ ਖੁਰਾਕ ਵਿੱਚ ਪਾਏ ਜਾਣ ਵਾਲੇ ਵਿਭਿੰਨ ਪਦਾਰਥ ਸਰੀਰ ਦੀਆਂ ਵਿਭਿੰਨ ਕਿਰਿਆਵਾਂ ਵਿੱਚ ਇਸ ਤਰ੍ਹਾਂ ਉਪਯੋਗ ਵਿੱਚ ਆਉਂਦੇ ਹਨ।

ਪਸ਼ੂ ਖੁਰਾਕ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੇ ਲਈ ਊਰਜਾ ਪ੍ਰਦਾਨ ਕਰਦੀ ਹੈ। ਇਹ ਸਰੀਰ ਦੀਆਂ ਵਿਭਿੰਨ ਪਾਚਣ ਕਿਰਿਆਵਾਂ, ਸਾਹ ਕਿਰਿਆਵਾਂ, ਲਹੂ ਪ੍ਰਵਾਹ ਅਤੇ ਸਾਰੀਆਂ ਸਰੀਰਕ ਅਤੇ ਮਾਨਸਿਕ ਕਿਰਿਆਵਾਂ ਦੇ ਲਈ ਊਰਜਾ ਪ੍ਰਦਾਨ ਕਰਦਾ ਹੈ।

ਇਹ ਸਰੀਰਕ ਵਿਕਾਸ, ਗਰਭ ਵਿਚਲੇ ਬੱਚੇ ਦੇ ਵਾਧੇ ਅਤੇ ਦੁੱਧ ਉਤਪਾਦਨ ਆਦਿ ਦੇ ਲਈ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ।

ਇਹ ਕੋਸ਼ਿਕਾਵਾਂ ਅਤੇ ਊਤਕਾਂ ਦੀ ਟੁੱਟ-ਫੁੱਟ, ਜੋ ਜੀਵਨ ਭਰ ਹੁੰਦੀ ਰਹਿੰਦੀ ਹੈ, ਦੀ ਮੁਰੰਮਤ ਦੇ ਲਈ ਜ਼ਰੂਰੀ ਸਮੱਗਰੀ ਪ੍ਰਦਾਨ ਕਰਦਾ ਹੈ।

ਪਸ਼ੂ ਖੁਰਾਕ ਦੇ ਤੱਤ

ਰਸਾਇਣਕ ਸਰੰਚਨਾ ਦੇ ਅਨੁਸਾਰ ਕਾਰਬੋਹਾਈਡ੍ਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਲਵਣ ਭੋਜਨ ਦੇ ਪ੍ਰਮੁੱਖ ਤੱਤ ਹਨ। ਡੇਅਰੀ ਪਸ਼ੂ ਸ਼ਾਕਾਹਾਰੀ ਹੁੰਦੇ ਹਨ, ਅਖੀਰ: ਇਹ ਸਾਰੇ ਤੱਤ ਉਨ੍ਹਾਂ ਨੂੰ ਪੇੜ ਪੌਦਿਆਂ ਤੋਂ, ਹਰੇ ਚਾਰੇ ਜਾਂ ਸੁੱਕੇ ਚਾਰੇ ਜਾਂ ਦਾਣਿਆਂ ਤੋਂ ਪ੍ਰਾਪਤ ਹੁੰਦੇ ਹਨ।

ਕਾਰਬੋਹਾਈਡ੍ਰੇਟ

ਕਾਰਬੋਹਾਈਡ੍ਰੇਟ ਮੁੱਖ ਤੌਰ ਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਸ ਦੀ ਮਾਤਰਾ ਪਸ਼ੂਆਂ ਦੇ ਚਾਰੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹ ਹਰਾ ਚਾਰਾ, ਤੂੜੀ, ਕੌੜੀਆਂ ਅਤੇ ਸਾਰੇ ਅਨਾਜਾਂ ਤੋਂ ਪ੍ਰਾਪਤ ਹੁੰਦੇ ਹਨ।

ਪ੍ਰੋਟੀਨ

ਪ੍ਰੋਟੀਨ ਸਰੀਰ ਦੀ ਸੰਰਚਨਾ ਦਾ ਇੱਕ ਪ੍ਰਮੁੱਖ ਤੱਤ ਹੈ। ਇਹ ਹਰੇਕ ਕੋਸ਼ਿਕਾ ਦੀਆਂ ਕੰਧਾਂ ਅਤੇ ਅੰਦਰੂਨੀ ਸੰਰਚਨਾ ਦਾ ਪ੍ਰਮੁੱਖ ਅੰਗ ਹੈ। ਸਰੀਰ ਦਾ ਵਾਧਾ, ਗਰਭ ਵਿਚਲੇ ਬੱਚੇ ਦਾ ਵਾਧਾ ਅਤੇ ਦੁੱਧ ਉਤਪਾਦਨ ਦੇ ਲਈ ਪ੍ਰੋਟੀਨ ਜ਼ਰੂਰੀ ਹੁੰਦੀ ਹੈ। ਕੋਸ਼ਿਕਾਵਾਂ ਦੀ ਟੁੱਟ-ਫੁੱਟ ਦੀ ਮੁਰੰਮਤ ਦੇ ਲਈ ਵੀ ਪ੍ਰੋਟੀਨ ਬਹੁਤ ਜ਼ਰੂਰੀ ਹੁੰਦੀ ਹੈ। ਪਸ਼ੂ ਨੂੰ ਪ੍ਰੋਟੀਨ ਮੁੱਖ ਰੂਪ ਨਾਲ ਖਲ, ਦਾਲਾਂ ਅਤੇ ਫਲੀਦਾਰ ਚਾਰੇ ਜਿਵੇਂ ਬਰਸੀਮ, ਰਿਜਕਾ, ਲੋਬੀਆ, ਗਵਾਰ ਆਦਿ ਤੋਂ ਪ੍ਰਾਪਤ ਹੁੰਦੀ ਹੈ।

ਚਰਬੀ

ਪਾਣੀ ਵਿੱਚ ਨਾ ਘੁਲਣ ਵਾਲੇ ਚਿਕਨੇ ਪਦਾਰਥ ਜਿਵੇਂ ਘਿਉ, ਤੇਲ ਆਦਿ ਚਰਬੀ ਕਹਾਉਂਦੇ ਹਨ। ਕੋਸ਼ਿਕਾਵਾਂ ਦੀ ਸੰਰਚਨਾ ਦੇ ਲਈ ਚਰਬੀ ਇੱਕ ਲੋੜੀਂਦਾ ਤੱਤ ਹੈ। ਇਹ ਚਮੜੀ ਦੇ ਥੱਲੇ ਜਾਂ ਹੋਰ ਸਥਾਨਾਂ ਉੱਤੇ ਜਮ੍ਹਾ ਹੋ ਕੇ, ਊਰਜਾ ਦੇ ਭੰਡਾਰ ਦੇ ਰੂਪ ਵਿੱਚ ਕੰਮ ਆਉਂਦੀ ਹੈ ਅਤੇ ਭੋਜਨ ਦੀ ਕਮੀ ਦੌਰਾਨ ਉਪਯੋਗ ਵਿੱਚ ਆਉਂਦੀ ਹੈ। ਪਸ਼ੂ ਖੁਰਾਕ ਵਿੱਚ ਲਗਭਗ 3-5 ਫੀਸਦੀ ਚਰਬੀ ਦੀ ਲੋੜ ਹੁੰਦੀ ਹੈ, ਜੋ ਉਸ ਨੂੰ ਆਸਾਨੀ ਨਾਲ ਚਾਰੇ ਅਤੇ ਦਾਣਿਆਂ ਤੋਂ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਇਸ ਨੂੰ ਅਲੱਗ ਤੋਂ ਦੇਣ ਦੀ ਲੋੜ ਨਹੀਂ ਹੁੰਦੀ। ਚਰਬੀ ਦੇ ਮੁੱਖ ਸਰੋਤ-ਬਿਨੌਲਾ, ਤੇਲ, ਸੋਇਆਬੀਨ ਅਤੇ ਵਿਭਿੰਨ ਪ੍ਰਕਾਰ ਦੀਆਂ ਖੱਲਾਂ ਹਨ।

ਰਸਾਇਣਕ ਸਰੰਚਨਾ ਦੇ ਅਨੁਸਾਰ ਕਾਰਬੋਹਾਈਡ੍ਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਲਵਣ ਭੋਜਨ ਦੇ ਪ੍ਰਮੁੱਖ ਤੱਤ ਹਨ। ਡੇਅਰੀ ਪਸ਼ੂ ਸ਼ਾਕਾਹਾਰੀ ਹੁੰਦੇ ਹਨ, ਅਖੀਰ: ਇਹ ਸਾਰੇ ਤੱਤ ਉਨ੍ਹਾਂ ਨੂੰ ਪੇੜ ਪੌਦਿਆਂ ਤੋਂ, ਹਰੇ ਚਾਰੇ ਜਾਂ ਸੁੱਕੇ ਚਾਰੇ ਜਾਂ ਦਾਣਿਆਂ ਤੋਂ ਪ੍ਰਾਪਤ ਹੁੰਦੇ ਹਨ।

ਵਿਟਾਮਿਨ

ਸਰੀਰ ਦੀ ਸਧਾਰਨ ਕਿਰਿਆਸ਼ੀਲਤਾ ਦੇ ਲਈ ਪਸ਼ੂ ਨੂੰ ਵਿਭਿੰਨ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਇਹ ਵਿਟਾਮਿਨ ਉਸ ਨੂੰ ਆਮ ਤੌਰ ‘ਤੇ ਹਰੇ ਚਾਰੇ ਤੋਂ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੋ ਜਾਂਦੇ ਹਨ। ਵਿਟਾਮਿਨ ‘ਬੀ’ ਤਾਂ ਪਸ਼ੂ ਦੇ ਪੇਟ ‘ਚ ਹਾਜ਼ਰ ਸੂਖਮ ਜੀਵਾਣੂਆਂ ਦੁਆਰਾ ਉਚਿਤ ਮਾਤਰਾ ਵਿੱਚ ਸੰਸ਼ਲੇਸ਼ਿਤ ਹੁੰਦਾ ਹੈ। ਹੋਰ ਵਿਟਾਮਿਨ ਜਿਵੇਂ ਏ, ਸੀ, ਡੀ, ਈ. ਅਤੇ ਕੇ, ਪਸ਼ੂਆਂ ਨੂੰ ਚਾਰੇ ਅਤੇ ਦਾਣਿਆਂ ਦੁਆਰਾ ਮਿਲ ਜਾਂਦੇ ਹਨ। ਵਿਟਾਮਿਨ 'ਏ' ਦੀ ਕਮੀ ਨਾਲ ਮੱਝਾਂ ਵਿੱਚ ਗਰਭਪਾਤ, ਅੰਨ੍ਹਾਪਣ, ਚਮੜੀ ਦਾ ਸੁੱਕਾਪਣ, ਭੁੱਖ ਦੀ ਕਮੀ, ਗਰਮੀ ਵਿੱਚ ਨਾ ਆਉਣਾ ਅਤੇ ਗਰਭ ਦਾ ਨਾ ਰੁਕਣਾ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ।

ਖਣਿਜ ਲਵਣ

ਖਣਿਜ ਲਵਣ ਮੁੱਖ ਤੌਰ ਤੇ ਦੰਦਾਂ ਦੀ ਰਚਨਾ ਦੇ ਮੁੱਖ ਭਾਗ ਹਨ ਅਤੇ ਦੁੱਧ ਵਿੱਚ ਵੀ ਕਾਫੀ ਮਾਤਰਾ ਵਿੱਚ ਸ਼ਾਮਿਲ ਹੁੰਦੇ ਹਨ। ਇਹ ਸਰੀਰ ਦੇ ਐਂਜ਼ਾਈਮ ਅਤੇ ਵਿਟਾਮਿਨਾਂ ਦੇ ਨਿਰਮਾਣ ਵਿੱਚ ਕੰਮ ਆ ਕੇ ਸਰੀਰ ਦੀਆਂ ਕਈ ਮਹੱਤਵਪੂਰਣ ਕਿਰਿਆਵਾਂ ਨੂੰ ਪੂਰਾ ਕਰਦੇ ਹਨ। ਇਨ੍ਹਾਂ ਦੀ ਕਮੀ ਨਾਲ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਕਲੋਰੀਨ, ਗੰਧਕ, ਮੈਗਨੀਸ਼ੀਅਮ, ਮੈਗਨੀਜ਼, ਲੋਹਾ, ਤਾਂਬਾ, ਜਿਸਤ, ਕੋਬਾਲਟ, ਆਇਓਡੀਨ, ਸੈਲੇਨੀਅਮ ਆਦਿ ਸਰੀਰ ਦੇ ਲਈ ਜ਼ਰੂਰੀ ਪ੍ਰਮੁੱਖ ਲਵਣ ਹਨ। ਦੁੱਧ ਉਤਪਾਦਨ ਦੀ ਹਾਲਤ ਵਿੱਚ ਮੱਝਾਂ ਨੂੰ ਕੈਲਸ਼ੀਅਮ ਅਤੇ ਫਾਸਫੋਲਸ ਦੀ ਜ਼ਿਆਦਾ ਲੋੜ ਹੁੰਦੀ ਹੈ। ਜਣੇਪਾ ਕਾਲ ਵਿੱਚ ਇਸ ਦੀ ਕਮੀ ਨਾਲ ਦੁੱਧ ਤਾਪ ਹੋ ਜਾਂਦਾ ਹੈ ਅਤੇ ਬਾਅਦ ਦੀਆਂ ਅਵਸਥਾਵਾਂ ਵਿਚ ਦੁੱਧ ਉਤਪਾਦਨ ਘਟ ਜਾਂਦਾ ਹੈ, ਅਤੇ ਪ੍ਰਜਣਨ ਦਰ ਵਿਚ ਵੀ ਕਮੀ ਆਉਂਦੀ ਹੈ। ਕੈਲਸ਼ੀਅਮ ਦੀ ਕਮੀ ਦੇ ਕਾਰਨ ਗੱਭਣ ਮੱਝਾਂ ਫੁੱਲ ਦਿਖਾਉਂਦੀਆਂ ਹਨ। ਕਿਉਂਕਿ ਚਾਰੇ ਵਿੱਚ ਮੌਜੂਦ ਖਣਿਜ ਲਵਣ ਮੱਝ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਪਾਉਂਦੇ, ਇਸ ਲਈ ਖਣਿਜ ਲਵਣਾਂ ਨੂੰ ਅਲੱਗ ਤੋਂ ਖੁਆਉਣਾ ਜ਼ਰੂਰੀ ਹੈ।

ਮੱਝ ਦੇ ਲਈ ਆਹਾਰ ਦੀਆਂ ਵਿਸ਼ੇਸ਼ਤਾਵਾਂ

  • ਆਹਾਰ ਸੰਤੁਲਿਤ ਹੋਣਾ ਚਾਹੀਦਾ ਹੈ। ਇਸ ਦੇ ਲਈ ਦਾਣਾ ਮਿਸ਼ਰਣ ਵਿੱਚ ਪ੍ਰੋਟੀਨ ਅਤੇ ਊਰਜਾ ਦੇ ਸਰੋਤਾਂ ਅਤੇ ਖਣਿਜ ਲਵਣਾਂ ਦਾ ਉਚਿਤ ਦਖਲ ਹੋਣਾ ਚਾਹੀਦਾ ਹੈ।
  • ਇਹ ਸਸਤਾ ਹੋਣਾ ਚਾਹੀਦਾ ਹੈ।
  • ਆਹਾਰ ਸਵਾਦੀ ਅਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਇਸ ਵਿੱਚ ਬਦਬੂ ਨਹੀਂ ਆਉਣੀ ਚਾਹੀਦੀ।
  • ਦਾਣਾ ਮਿਸ਼ਰਣ ਵਿੱਚ ਵੱਧ ਤੋਂ ਵੱਧ ਪ੍ਰਕਾਰ ਦੇ ਦਾਣਿਆਂ ਅਤੇ ਖੱਲਾਂ ਨੂੰ ਮਿਲਾਉਣਾ ਚਾਹੀਦਾ ਹੈ। ਇਸ ਨਾਲ ਦਾਣਾ ਮਿਸ਼ਰਣ ਦੀ ਗੁਣਵੱਤਾ ਅਤੇ ਸਵਾਦ ਦੋਨਾਂ ਵਿੱਚ ਵਾਧਾ ਹੁੰਦਾ ਹੈ।
  • ਆਹਾਰ ਪਚਣਯੋਗ ਹੋਣਾ ਚਾਹੀਦਾ ਹੈ। ਕਬਜ ਕਰਨ ਵਾਲੇ ਜਾਂ ਦਸਤ ਕਰਨ ਵਾਲਾ ਚਾਰਾ ਨਹੀਂ ਖੁਆਉਣਾ ਚਾਹੀਦਾ।
  • ਮੱਝਾਂ ਨੂੰ ਢਿੱਡ ਭਰ ਕੇ ਚਾਰਾ ਖੁਆਉਣਾ ਚਾਹੀਦਾ ਹੈ। ਮੱਝਾਂ ਦਾ ਢਿੱਡ ਕਾਫੀ ਵੱਡਾ ਹੁੰਦਾ ਹੈ ਅਤੇ ਢਿੱਡ ਪੂਰਾ ਭਰਨ ਤੇ ਹੀ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਢਿੱਡ ਖਾਲੀ ਰਹਿਣ ‘ਤੇ ਉਹ ਮਿੱਟੀ, ਚਿਥੜੇ ਅਤੇ ਹੋਰ ਅਖਾਧ ਅਤੇ ਗੰਦੀਆਂ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਢਿੱਡ ਭਰ ਕੇ ਉਹ ਸੰਤੁਸ਼ਟੀ ਦਾ ਅਨੁਭਵ ਕਰ ਸਕਣ।
  • ਉਮਰ ਅਤੇ ਦੁੱਧ ਉਤਪਾਦਨ ਦੇ ਹਿਸਾਬ ਨਾਲ ਹਰੇਕ ਮੱਝ ਨੂੰ ਵੱਖ–ਵੱਖ ਖੁਆਉਣਾ ਚਾਹੀਦਾ ਹੈ ਤਾਂ ਜੋ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਆਪਣੀ ਪੂਰੀ ਖੁਰਾਕ ਮਿਲ ਸਕੇ।
  • ਮੱਝ ਦੇ ਆਹਾਰ ਵਿਚ ਹਰੇ ਚਾਰੇ ਦੀ ਮਾਤਰਾ ਵੱਧ ਹੋਣੀ ਚਾਹੀਦੀ ਹੈ।
  • ਮੱਝ ਦੇ ਆਹਾਰ ਨੂੰ ਅਚਾਨਕ ਨਹੀਂ ਬਦਲਣਾ ਚਾਹੀਦਾ। ਜੇਕਰ ਕੋਈ ਬਦਲਾਅ ਕਰਨਾ ਪਵੇ ਤਾਂ ਪਹਿਲਾਂ ਵਾਲੇ ਆਹਾਰ ਦੇ ਨਾਲ ਮਿਲਾ ਕੇ ਹੌਲੀ-ਹੌਲੀ ਆਹਾਰ ਵਿਚ ਬਦਲਾਅ ਕਰੋ।
  • ਮੱਝਾਂ ਨੂੰ ਖਿਲਾਉਣ ਦਾ ਸਮਾਂ ਨਿਸ਼ਚਿਤ ਰੱਖੋ। ਇਸ ਵਿੱਚ ਬਾਰ-ਬਾਰ ਬਦਲਾਅ ਨਾ ਕਰੋ। ਖਾਣਾ ਖਿਲਾਉਣ ਦਾ ਸਮਾਂ ਅਜਿਹਾ ਰੱਖੋ, ਜਿਸ ਨਾਲ ਮੱਝ ਵੱਧ ਸਮੇਂ ਤੱਕ ਭੁੱਖੀ ਨਾ ਰਹੇ।
  • ਦਾਣਾ ਮਿਸ਼ਰਣ ਠੀਕ ਤਰ੍ਹਾਂ ਨਾਲ ਪਿਸਿਆ ਹੋਣਾ ਚਾਹੀਦਾ ਹੈ। ਜੇਕਰ ਸਾਬਤ ਦਾਣੇ ਜਾਂ ਉਸ ਦੇ ਕਣ ਰੂੜੀ ਵਿਚ ਦਿਖਾਈ ਦੇਣ ਤਾਂ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਦਾਣਾ ਮਿਸ਼ਰਣ ਠੀਕ ਤਰ੍ਹਾਂ ਨਾਲ ਪਿਸਿਆ ਨਹੀਂ ਹੈ ਅਤੇ ਇਹ ਬਿਨਾਂ ਪਾਚਨ ਕਿਰਿਆ ਪੂਰਨ ਹੋਏ ਬਾਹਰ ਨਿਕਲ ਰਿਹਾ ਹੈ। ਪਰ ਇਹ ਵੀ ਧਿਆਨ ਰਹੇ ਕਿ ਦਾਣਾ ਮਿਸ਼ਰਣ ਬਹੁਤ ਬਾਰੀਕ ਵੀ ਨਾ ਪਿਸਿਆ ਹੋਵੇ। ਖਵਾਉਣ ਤੋਂ ਪਹਿਲਾਂ ਦਾਣਾ ਮਿਸ਼ਰਣ ਨੂੰ ਭਿਓਣ ਨਾਲ ਉਹ ਪਚਣਯੋਗ ਅਤੇ ਸਵਾਦੀ ਹੋ ਜਾਂਦਾ ਹੈ।
  • ਦਾਣਾ ਮਿਸ਼ਰਣ ਨੂੰ ਚਾਰੇ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਖਵਾਉਣ ਤੋਂ ਘੱਟ ਗੁਣਵੱਤਾ ਅਤੇ ਘੱਟ ਸਵਾਦ ਵਾਲੇ ਚਾਰੇ ਦੀ ਖਪਤ ਵਧ ਜਾਂਦੀ ਹੈ। ਇਸ ਦੇ ਕਾਰਨ ਚਾਰੇ ਦੀ ਬਰਬਾਦੀ ਵਿੱਚ ਵੀ ਕਮੀ ਆਉਂਦੀ ਹੈ। ਕਿਉਂਕਿ ਮੱਝ ਚੁਣ-ਚੁਣ ਕੇ ਖਾਣ ਦੀ ਆਦਤ ਦੇ ਕਾਰਨ ਬਹੁਤ ਸਾਰਾ ਚਾਰਾ ਬਰਬਾਦ ਕਰਦੀ ਹੈ।

ਮੱਝਾਂ ਦੇ ਲਈ ਆਹਾਰ ਸਰੋਤ

ਮੱਝਾਂ ਦੇ ਲਈ ਉਪਲਬਧ ਖਾਧ ਸਮੱਗਰੀ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ- ਚਾਰਾ ਅਤੇ ਦਾਣਾ। ਚਾਰੇ ਵਿੱਚ ਰੇਸ਼ਾਯੁਕਤ ਤੱਤਾਂ ਦੀ ਮਾਤਰਾ ਖੁਸ਼ਕ ਭਾਰ ਦੇ ਆਧਾਰ ‘ਤੇ ੧੮ ਫੀਸਦੀ ਤੋਂ ਜ਼ਿਆਦਾ ਹੁੰਦੀ ਹੈ ਅਤੇ ਸਾਰੇ ਪਚਣਯੋਗ ਤੱਤਾਂ ਦੀ ਮਾਤਰਾ ੬੦ ਫੀਸਦੀ ਤੋਂ ਘੱਟ ਹੁੰਦੀ ਹੈ। ਇਸ ਦੇ ਉਲਟ ਦਾਣੇ ਵਿੱਚ ਰੇਸ਼ਾਯੁਕਤ ਤੱਤਾਂ ਦੀ ਮਾਤਰਾ ੧੮ ਫੀਸਦੀ ਤੋਂ ਘੱਟ ਅਤੇ ਸਾਰੇ ਪਚਣਯੋਗ ਤੱਤਾਂ ਦੀ ਮਾਤਰਾ ੬੦ ਫੀਸਦੀ ਤੋਂ ਜ਼ਿਆਦਾ ਹੁੰਦੀ ਹੈ।

ਚਾਰਾ

ਨਮੀ ਦੇ ਆਧਾਰ ‘ਤੇ ਚਾਰੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਸੁੱਕਾ ਚਾਰਾ ਅਤੇ ਹਰਾ ਚਾਰਾ

ਸੁੱਕਾ ਚਾਰਾ

ਚਾਰੇ ਵਿਚ ਨਮੀ ਦੀ ਮਾਤਰਾ ਜੇਕਰ ੧੦-੧੨ ਫੀਸਦੀ ਤੋਂ ਘੱਟ ਹੈ ਤਾਂ ਇਹ ਸੁੱਕੇ ਚਾਰੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਵਿਚ ਕਣਕ ਦੀ ਤੂੜੀ, ਝੋਨੇ ਦੀ ਪਰਾਲੀ ਅਤੇ ਜਵਾਰ, ਬਾਜਰਾ ਅਤੇ ਮੱਕੀ ਦਾ ਚਾਰਾ ਆਉਂਦਾ ਹੈ। ਇਨ੍ਹਾਂ ਦੀ ਗਿਣਤੀ ਘਟੀਆ ਚਾਰੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਹਰਾ ਚਾਰਾ

ਚਾਰੇ ਵਿਚ ਨਮੀ ਦੀ ਮਾਤਰਾ ਜੇਕਰ ੬੦ - ੮੦ ਫੀਸਦੀ ਹੋਵੇ ਤਾਂ ਇਸ ਨੂੰ ਹਰਾ/ਰਸੀਲਾ ਚਾਰਾ ਕਹਿੰਦੇ ਹਨ। ਪਸ਼ੂਆਂ ਦੇ ਲਈ ਹਰਾ ਚਾਰਾ ਦੋ ਪ੍ਰਕਾਰ ਦਾ ਹੁੰਦਾ ਹੈ, ਦਾਲਾਂ ਅਤੇ ਬਿਨਾਂ ਦਾਲ ਵਾਲਾ। ਦਲਹਨੀ ਚਾਰੇ ਵਿੱਚ ਬਰਸੀਮ, ਰਿਜਕਾ, ਗਵਾਰ, ਲੋਬੀਆ ਆਦਿ ਆਉਂਦੇ ਹਨ। ਦਲਹਨੀ ਚਾਰੇ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਵਧੇਰੇ ਪੌਸ਼ਟਿਕ ਅਤੇ ਉੱਤਮ ਗੁਣਵੱਤਾ ਵਾਲੇ ਹੁੰਦੇ ਹਨ। ਬਿਨਾਂ ਦਾਲ ਵਾਲੇ ਚਾਰੇ ਵਿੱਚ ਜਵਾਰ, ਬਾਜਰਾ, ਮੱਕੀ, ਜਵੀ, ਅਗੋਲਾ ਅਤੇ ਹਰੀ ਘਾਹ ਆਦਿ ਆਉਂਦੇ ਹਨ। ਦਲਹਨੀ ਚਾਰੇ ਦੀ ਤੁਲਨਾ ਵਿੱਚ ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਹ ਘੱਟ ਪੌਸ਼ਟਿਕ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਮੱਧਮ ਚਾਰੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਦਾਣਾ

ਪਸ਼ੂਆਂ ਦੇ ਲਈ ਉਪਲਬਧ ਖਾਧ ਪਦਾਰਥਾਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ- ਪ੍ਰੋਟੀਨ ਯੁਕਤ ਅਤੇ ਊਰਜਾ ਯੁਕਤ ਖਾਧ ਪਦਾਰਥ। ਪ੍ਰੋਟੀਨ ਯੁਕਤ ਖਾਧ ਪਦਾਰਥਾਂ ਵਿੱਚ ਤੇਲ, ਦਾਲਾਂ ਅਤੇ ਉਨ੍ਹਾਂ ਦੀ ਚੂਰੀ ਅਤੇ ਸਾਰੀਆਂ ਖਲਾਂ, ਜਿਵੇਂ ਸਰ੍ਹੋਂ ਦੀ ਖਲ, ਵੜੇਵਿਆਂ ਦੀ ਖਲ, ਮੂੰਗਫਲੀ ਦੀ ਖਲ, ਸੋਇਆਬੀਨ ਦੀ ਖਲ, ਸੂਰਜਮੁਖੀ ਦੀ ਖਲ ਆਦਿ ਆਉਂਦੇ ਹਨ। ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ੧੮ ਫੀਸਦੀ ਤੋਂ ਜ਼ਿਆਦਾ ਹੁੰਦੀ ਹੈ।

ਊਰਜਾ ਯੁਕਤ ਦਾਣੇ ਵਿੱਚ ਹਰੇਕ ਪ੍ਰਕਾਰ ਦੇ ਅਨਾਜ, ਜਿਵੇਂ ਕਣਕ, ਜਵਾਰ, ਬਾਜਰਾ, ਮੱਕੀ, ਜਵੀ, ਚਾਵਲ ਅਤੇ ਕਣਕ, ਮੱਕੀ ਅਤੇ ਝੋਨੇ ਦਾ ਚੋਕਰ, ਚਾਵਲ ਦੀ ਪਾਲਿਸ਼, ਚਾਵਲ ਦੀ ਫੱਕ, ਗੁੜ ਅਤੇ ਸ਼ੀਰਾ ਆਦਿ ਆਉਂਦੇ ਹਨ। ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ੧੮ ਫੀਸਦੀ ਤੋਂ ਘੱਟ ਹੁੰਦੀ ਹੈ।

ਸਰੋਤ : ਭਾਰਤੀ ਖੇਤੀ ਖੋਜ ਸੰਸਥਾਨ, ਕੇਂਦਰੀ ਮੱਝ ਖੋਜ ਸੰਸਥਾਨ

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate