ਹੋਮ / ਖੇਤੀ / ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ / ਕੋਹੜ ਰੋਗ / ਰਿੰਗ ਸਪੌਟ ਬਾਰੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਰਿੰਗ ਸਪੌਟ ਬਾਰੇ ਜਾਣਕਾਰੀ

ਇਹ ਇੱਕ ਵਿਸ਼ਾਣੂ ਦੀ ਬਿਮਾਰੀ ਹੈ। ਇਹ ਬਿਮਾਰੀ ਬੀਜ, ਮਿੱਟੀ, ਕੀੜਿਆਂ ਜਾਂ ਸਪੌਲੀਏ ਰਾਹੀਂ ਅੱਗੇ ਨਹੀਂ ਫ਼ੈਲਦੀ।

ਇਹ ਇੱਕ ਵਿਸ਼ਾਣੂ ਦੀ ਬਿਮਾਰੀ ਹੈ। ਸਰਵੇਖਣ ਦੌਰਾਨ ਪਾਇਆ ਗਿਆ ਹੈ ਕਿ ਇਹ ਰੋਗ ਅਬੋਹਰ ਅਤੇ ਹੁਸ਼ਿਆਰਪੁਰ ਇਲਾਕੇ ਵਿੱਚ ਜ਼ਿਆਦਾ ਆਉਂਦਾ ਹੈ। ਇਸ ਬਿਮਾਰੀ ਦੇ ਹਮਲੇ ਨਾਲ ਕਿੰਨੂੰ ਅਤੇ ਮਾਲਟੇ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਫ਼ਲ ਦੀ ਕੁਆਲਿਟੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਇਸ ਬਿਮਾਰੀ ਦਾ ਫ਼ੈਲਾਅ ਰੋਗੀ ਅੱਖਾਂ ਵਰਤਣ ਨਾਲ, ਦੌਧਰ (ਪ੍ਰਜੀਵੀ ਬੂਟਾ) ਅਤੇ ਹੱਥਾਂ ਆਦਿ ਦੇ ਛੂਹਣ ਨਾਲ ਅੱਗੇ ਵੱਧਦਾ ਹੈ। ਇਹ ਬਿਮਾਰੀ ਬੀਜ, ਮਿੱਟੀ, ਕੀੜਿਆਂ ਜਾਂ ਸਪੌਲੀਏ ਰਾਹੀਂ ਅੱਗੇ ਨਹੀਂ ਫ਼ੈਲਦੀ।

ਨਿਸ਼ਾਨੀਆਂ:

(੧) ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ ਤੇ ਪੀਲੇ ਗੋਲਾਕਾਰ ਚੱਕਰ ਬਣ ਜਾਂਦੇ ਹਨ। ਇਹ ਚੱਕਰ ਇੱਕ ਪੱਤੇ ਉੱਪਰ ਇੱਕ ਜਾਂ ਕਾਫ਼ੀ ਸਾਰੇ ਹੋ ਸਕਦੇ ਹਨ। ਕਈ ਵਾਰ ਇਹ ਚੱਕਰ ਆਪਸ ਵਿੱਚ ਮਿਲ ਕੇ ਵੱਡੇ - ਵੱਡੇ ਧੱਬੇ ਬਣਾ ਦਿੰਦੇ ਹਨ ਅਤੇ ਸਾਰੇ ਦਾ ਸਾਰਾ ਪੱਤਾ ਹੀ ਢੱਕ ਲੈਂਦੇ ਹਨ।

(੨) ਜ਼ਿਆਦਾ ਬਿਮਾਰੀ ਦੀ ਹਾਲਤ ਵਿੱਚ ਪੱਤੇ ਝੜ ਜਾਂਦੇ ਹਨ ਅਤੇ ਟਾਹਣੀਆਂ ਸੁੱਕਣ ਲੱਗ ਜਾਂਦੀਆਂ ਹਨ।

(੩) ਰੋਗੀ ਬੂਟਿਆਂ ਦੇ ਫ਼ਲਾਂ ਉੱਤੇ ਵੀ ਅਜਿਹੇ ਧੱਬੇ ਪੈ ਜਾਂਦੇ ਹਨ। ਰੋਗੀ ਫ਼ਲ ਛੋਟੇ ਆਕਾਰ ਦੇ ਹੀ ਰਹਿ ਜਾਂਦੇ ਹਨ ਅਤੇ ਝਾੜ ਘਟ ਜਾਂਦਾ ਹੈ।

ਰੋਕਥਾਮ:

ਇਸ ਬਿਮਾਰੀ ਦੀ ਰੋਕਥਾਮ ਲਈ ਵਿਸ਼ਾਣੂ ਰਹਿਤ ਅੱਖਾਂ ਦੀ ਵਰਤੋਂ ਕਰੋ। ਰਿੰਗ ਸਪੌਟ ਰਹਿਤ ਨਰਸਰੀ, ਪਿਉਂਦੀ ਅੱਖਾਂ ਨੂੰ ਗਰਮ ਹਵਾ ਨਾਲ ਸੋਧ ਕੇ ਜਾਂ ਪਿਉਂਦ ਲਈ ਟੀਸੀ ਦੀ ਅੱਖ ਵਰਤ ਕੇ ਤਿਆਰ ਕੀਤੀ ਜਾ ਸਕਦੀ ਹੈ।

(੮) ਟਰਿਸਟੀਜਾ ਇਹ ਇੱਕ ਵਿਸ਼ਾਣੂ ਰੋਗ ਹੈ। ਜੱਟੀ - ਖੱਟੀ, ਸੰਗਤਰਾ, ਰੰਗਪੁਰ ਲਾਈਮ ਅਤੇ ਕੋਲਿਓਪਟਰਾ ਮੈਂਡਰੀਨ ਇਸ ਬਿਮਾਰੀ ਨੂੰ ਸਹਿਣ ਦੀ ਸਮਰੱਥਾ ਰੱਖਦੇ ਹਨ, ਪਰ ਗਰੇਪਖ਼ਰੂਟ, ਸਵੀਟ ਲਾਈਮ ਅਤੇ ਕੁਝ ਟੈਂਗੀਲੋ ਇਸ ਬਿਮਾਰੀ ਦਾ ਟਾਕਰਾ ਨਹੀਂ ਕਰ ਸਕਦੇ।

ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ:

ਇਹ ਬਿਮਾਰੀ ਰੋਗੀ ਬੂਟੇ ਤੋਂ ਪਿਉਂਦੀ ਅੱਖ ਦੀ ਵਰਤੋਂ ਕਰਨ ਨਾਲ ਹੁੰਦੀ ਹੈ ਅਤੇ ਤੇਲੇ ਦੀਆਂ ਕਈ ਕਿਸਮਾਂ ਰਾਹੀਂ ਅੱਗੇ ਫ਼ੈਲਦੀ ਹੈ।

ਨਿਸ਼ਾਨੀਆਂ:

(੧) ਇਸ ਬਿਮਾਰੀ ਦੇ ਹਮਲੇ ਨਾਲ ਬੂਟੇ ਸੁੱਕ ਜਾਂਦੇ ਹਨ। ਅਜਿਹੇ ਬੂਟਿਆਂ ਨੂੰ ਪਾਣੀ ਅਤੇ ਤੱਤ ਸਹੀ ਮਾਤਰਾ ਵਿੱਚ ਨਹੀਂ ਮਿਲਦੇ, ਜਿਸ ਵਜੋਂ ਪੱਤੇ ਝੜ ਜਾਂਦੇ ਹਨ ਅਤੇ ਟਾਹਣੀਆਂ ਸੁੱਕ ਜਾਂਦੀਆਂ ਹਨ।

(੨) ਤਣੇ ਦੀ ਛਿੱਲ ਵਿੱਚ ਤਰੇੜਾਂ ਪੈਣਾ ਜਾਂ ਸ਼ਹਿਦ ਦੇ ਛੱਤੇ ਵਾਂਗ ਮੋਰੀਆਂ ਦਾ ਬਨਣਾ ਇਸ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਹੈ।

(੩) ਕਾਗਜ਼ੀ ਨਿੰਬੂ ਦੇ ਰੋਗੀ ਬੂਟਿਆਂ ਦੇ ਨਵੇਂ ਪੱਤਿਆਂ ਤੇ ਧਾਰੀਆਂ ਨਜ਼ਰ ਆਉਂਦੀਆਂ ਹਨ।

ਰੋਕਥਾਮ:

(੧) ਪਿਉਂਦ ਜੱਟੀ - ਖੱਟੀ ਤੇ ਹੀ ਕਰੋ ਅਤੇ ਪਿਉਂਦੀ ਅੱਖ ਹਮੇਸ਼ਾ ਤਸਦੀਕ - ਸ਼ੁਦਾ ਵਿਸ਼ਾਣੂ ਰਹਿਤ ਬੂਟਿਆਂ ਤੋਂ ਹੀ ਲਵੋ।

(੨) ਰੋਗੀ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ।

(੩) ਤੇਲੇ ਦੀ ਰੋਕਥਾਮ ਲਈ ੨੦੦ ਮਿਲੀਲਿਟਰ ਇਮੀਡਾਕਲੋਪਰਿਡ (ਕੌਨਫੀਡੋਰ ੨੦੦ ਐਸ ਐਲ) ਜਾਂ ੧੦੦੦ ਮਿਲੀਲਿਟਰ ਆਕਸੀਡੈਮੇਟੋਨ ਮੀਥਾਈਲ (ਮੈਟਾਸਿਸਟਾਕਸ ੨੫ ਈ.ਸੀ.) ਜਾਂ ੧੨੫੦ ਮਿਲੀਲਿਟਰ ਡਾਈਮੈਥੋਏਟ (ਰੋਗੋਰ ੩੦ ਈ.ਸੀ.) ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ, ਫ਼ਰਵਰੀ - ਮਾਰਚ ਅਤੇ ਸਤੰਬਰ - ਅਕਤੂਬਰ ਦੇ ਮਹੀਨੇ ਛਿੜਕਾਅ ਕਰੋ।

(੯) ਐਕਜੋਕੌਰਟਿਸ ਇਹ ਬਿਮਾਰੀ ਇੱਕ ਵੀਰਾਉਡ ਦੁਆਰਾ ਹੁੰਦੀ ਹੈ। ਕਿੰਨੂ, ਮਾਲਟਾ, ਗਰੇਪਫਰੂਟ ਅਤੇ ਰਫ਼ ਲੈਮਨ ਇਸ ਬਿਮਾਰੀ ਦਾ ਟਾਕਰਾ ਕਰ ਸਕਦੇ ਹਨ ਪਰ ਰੰਗਪੁਰ ਲਾਈਮ, ਟਰਾਈਫੋਲੀਏਟ ਅੋਰੈਂਜ ਤੇ ਇਸ ਦੇ ਹਾਈਬਰਿਡ (ਟਰੋਇਅਰ ਅਤੇ ਕੈਰੀਜ਼ੋ) ਮਿੱਠਾ ਆਦਿ ਤੇ ਇਹ ਬਿਮਾਰੀ ਬਹੁਤ ਆਉਂਦੀ ਹੈ। ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਇਸ ਬਿਮਾਰੀ ਦਾ ਵਾਧਾ ਰੋਗੀ ਅੱਖਾਂ ਦੀ ਵਰਤੋਂ ਕਰਨ ਰਾਹੀਂ, ਅੱਖਾਂ ਚੜ੍ਹਾਉਣ ਲਈ ਵਰਤੇ ਜਾਂਦੇ ਚਾਕੂ ਅਤੇ ਬਾਗ ਵਿੱਚ ਕੰਮ ਕਰਨ ਲਈ ਵਰਤੇ ਜਾਂਦੇ ਸੰਦਾਂ ਰਾਹੀਂ ਹੁੰਦਾ ਹੈ। ਕੋਈ ਵੀ ਕੀੜਾ ਇਸ ਰੋਗ ਨੂੰ ਨਹੀਂ ਫ਼ੈਲਾਉਂਦਾ।

ਨਿਸ਼ਾਨੀਆਂ:

(੧) ਤਣੇ ਦੀ ਛਿੱਲ ਦਾ ਸੁੱਕ ਕੇ ਝੜਨਾ ਅਤੇ ਬੂਟਿਆਂ ਦਾ ਛੋਟਾ ਰਹਿ ਜਾਣਾ ਇਸ ਬਿਮਾਰੀ ਦੀ ਮੁੱਖ ਨਿਸ਼ਾਨੀ ਹੈ।

(੨) ਇਹ ਬਿਮਾਰੀ ਪਹਿਲਾਂ ਜੜ੍ਹ - ਮੁੱਢ ਦੇ ਉੱਪਰ ਜ਼ਮੀਨ ਦੇ ਨੇੜਿਓਂ ਸ਼ੁਰੂ ਹੁੰਦੀ ਹੈ ਅਤੇ ਹੌਲੀ - ਹੌਲੀ ਅੱਖ ਦੇ ਜੋੜ ਤੱਕ ਫੈਲ ਜਾਂਦੀ ਹੈ। ਬਾਅਦ ਵਿੱਚ ਜੜ੍ਹਾਂ ਤੱਕ ਪਹੁੰਚ ਜਾਂਦੀ ਹੈ। ਸਿੱਟੇ ਵਜੋਂ ਛਿੱਲ ਸੁੱਕ ਜਾਂਦੀ ਹੈ ਅਤੇ ਛਿੱਲ ਵਿੱਚ ਤਰੇੜਾਂ ਪੈ ਜਾਂਦੀਆਂ ਹਨ। ਛਿੱਲ ਝੜਨ ਕਾਰਨ ਪੱਤਿਆਂ ਵਲੋਂ ਖੁਰਾਕ ਜੜ੍ਹਾਂ ਤੱਕ ਨਹੀਂ ਪਹੁੰਚਦੀ ਅਤੇ ਬੂਟੇ ਕਮਜ਼ੋਰ ਹੋ ਜਾਂਦੇ ਹਨ।

(੩) ਰੋਗੀ ਬੂਟੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਦਰਸਾਉਂਦੇ ਹਨ।

ਰੋਕਥਾਮ:

(੧) ਪਿਉਂਦ ਹਮੇਸ਼ਾ ਜੱਟੀ - ਖਟੀ ਤੇ ਹੀ ਕਰੋ ਅਤੇ ਰੋਗ ਮੁਕਤ ਅੱਖਾਂ ਦੀ ਹੀ ਵਰਤੋਂ ਕਰੋ।

(੨) ਰੋਗੀ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ।

(੩) ਪਿਉਂਦੀ ਅੱਖਾਂ ਲੈਣ ਲਈ ਅਤੇ ਚੜ੍ਹਾਉਣ ਲਈ ਵਤਰੇ ਜਾਂਦੇ ਚਾਕੂ ਅਤੇ ਵਰਤੇ ਜਾਂਦੇ ਹੋਰ ਸੰਦਾਂ ਨੂੰ ਇੱਕ ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਡ ਦੇ ਘੋਲ ਨਾਲ ਕਿਰਮ ਰਹਿਤ ਕਰਕੇ ਵਰਤਣ ਨਾਲ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.22424242424
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top