ਮੈਂ ਚਿੱਚੜ ਦੁਆਰਾ ਕੱਟੇ ਜਾਣ ਤੋਂ ਕਿਸ ਤਰ੍ਹਾਂ ਬੱਚ ਸਕਦਾ / ਸਕਦੀ ਹਾਂ ? ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਚਿੱਚੜਾਂ ਅਤੇ ਕੀੜਿਆਂ ਦੁਆਰਾ ਕੱਟੇ ਜਾਣ ਤੋਂ ਰੱਖਿਆ ਕਰਨ ਵਿੱਚ ਸਹਾਇਤਾ ਕਰ ਸਕਦੇ ਹੋ :(੧) ਜਿਥੇ ਵੀ ਸੰਭਵ ਹੋਵੇ ਲੰਮੇ ਘਾਹ ਜਾਂ ਜੰਗਲ ਵਿੱਚ ਚਲਦੇ ਹੋਏ ਸਾਫ ਕੀਤੇ ਹੋਏ ਰਸਤਿਆਂ ਤੇ ਹੀ ਚਲੋ।(੨) ਹਲਕੇ ਰੰਗਾਂ ਦੇ ਕਪੜੇ ਪਾਓ, ਆਪਣੀ ਟੌਪ ਨੂੰ ਪੈਂਟ ਦੇ ਅੰਦਰ ਪਾ ਲਓ, ਅਤੇ ਆਪਣੀ ਪੈਂਟ ਦੇ ਪੌਚਿਆਂ ਨੂੰ ਬੂਟਾਂ ਜਾਂ ਜੁਰਾਬਾਂ ਵਿੱਚ ਪਾ ਲਓ।(੩) ਆਪਣੇ ਕਪੜਿਆਂ ਅਤੇ ਸਾਰੀ ਨੰਗੀ ਚਮੜੀ ਤੇ ਅਜਿਹੀ ਕੀੜਿਆਂ ਨੂੰ ਦੂਰ ਭਜਾਉਣ ਵਾਲਾ ਕੋਈ ਪਦਾਰਥ ਲਗਾਓ ਜਿਸ ਵਿੱਚ ਡੀਟ ਹੋਏ। ਡੱਬੇ ਉੱਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਸ ਨੂੰ ਦੁਬਾਰਾ ਲਗਾਓ।(੪) ਚਿੱਚੜਾਂ ਦੇ ਰਹਿਣ ਦੀ ਸੰਭਾਵਨਾ ਵਾਲੀ ਕਿਸੀ ਜਗ੍ਹਾ ਨੂੰ ਛੱਡਣ ਤੋਂ ਪਹਿਲਾਂ ਕਪੜੇ ਅਤੇ ਖੋਪਰੀ ਦੀ ਜਾਂਚ ਕਰੋ। ਚਮੜੀ ਦੀਆਂ ਸਿਲਵਟਾਂ ਵਾਲੀਆਂ ਥਾਵਾਂ ਦੇਖੋ। ਛੋਟੇ ਬੱਚਿਆਂ ਦੀ ਜਾਂਚ ਕਰਨ ਲਈ ਕਿਸੇ ਦੀ ਸਹਾਇਤਾ ਲਓ।(੫) ਲੰਮੇ ਘਾਹ ਅਤੇ ਜੰਗਲੀ ਖੇਤਰਾਂ ਵਿੱਚ ਜਾਣ ਵਾਲੇ ਘਰੇਲੂ ਪਾਲਤੂ ਜਾਨਵਰਾਂ ਦੀ ਨਿਯਮਿਤ ਤੌਰ ਤੇ ਜਾਂਚ ਕਰੋ। ਸਰੋਤ : ਏ ਬੂਕਸ ਓਨ੍ਲਿਨੇ