ਨਾਈਟ੍ਰੇਟਸ ਕੁਦਰਤੀ ਤੌਰ ਤੇ ਵਾਪਰਦੇ ਹਨ ਅਤੇ ਘੱਟ ਸਤਰਾਂ ਤੇ, ਵਾਤਾਵਰਨ ਵਿੱਚ ਵਿਸਤ੍ਰਿਤ ਹਨ।ਇਹ ਛੋਟੇ ਜੀਵਾਣੂਆਂ ਦੇ ਨਾਲ ਨਾਈਟ੍ਰੋਜਨ ਦੇ ਆਕਸੀਕਰਨ ਕਰਕੇ ਪੈਦਾ ਹੁੰਦੇ ਹਨ। ਨਾਈਟ੍ਰੇਟਸ ਪੌਧਿਆਂ ਦੇ ਵਾਧੇ ਲਈ ਜ਼ਰੂਰੀ ਹਨ ਅਤੇ ਸਾਰੀਆਂ ਸਬਜ਼ੀਆਂ ਅਤੇ ਅਨਾਜਾਂ ਵਿੱਚ ਮੌਜੂਦ ਹੁੰਦੇ ਹਨ।ਨਾਈਟ੍ਰੇਟਸ ਰੰਗ-ਰਹਿਤ, ਸਵਾਦ- ਰਹਿਤ ਅਤੇ ਗੰਧ ਰਹਿਤ ਹੁੰਦੇ ਹਨ। ਨਾਈਟ੍ਰੇਟਸ ਨੂੰ ਨਾਈਟ੍ਰਾਈਟਸ ਨਹੀਂ ਸਮਝ ਲਿਆ ਜਾਣਾ ਚਾਹੀਦਾ।ਨਾਈਟ੍ਰਾਈਟਸ ਨੂੰ ਮੁੱਖ ਤੌਰ ਤੇ ਭੋਜਨਾਂ ਲਈ ਸੁਰੱਖਿਆਤਮਿਕ ਦੀ ਤਰ੍ਹਾਂ ਵਰਤਿਆ ਜਾਂਦਾ ਹੈ,ਖਾਸ ਕਰਕੇ ਕਿਓਰ ਕੀਤੇ ਗਏ ਮੀਟ ਵਿੱਚ। ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਦੋਵੇਂ ਹੀ ਸਿਹਤ ਲਈ ਖਤਰਾ ਹੋ ਸਕਦੇ ਹਨ ਜਦੋਂ ਉਨ੍ਹਾਂ ਦਾ ਉਪਭੋਗ ਭੋਜਨ ਅਤੇ ਪਾਣੀ ਵਿੱਚ ਕੀਤਾ ਜਾਂਦਾ ਹੈ। ਪੀਣ ਦੇ ਪਾਣੀ ਵਿੱਚ ਨਾਈਟ੍ਰੇਟ ਦੇ ਉੱਚੇ ਇਕੱਤਰੀਕਰਨ ਛੋਟੇ ਬੱਚਿਆਂ ਲਈ ਸਿਹਤ ਸੰਬੰਧੀ ਚਿੰਤਾ ਹਨ ਕਿਉਂਕਿ ਉਹ ਖੂਨ ਦੀ ਆਕਸੀਜਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਦੀ ਕਾਬਲੀਅਤ ਨੂੰ ਘਟਾਉਂਦੇ ਹਨ। ਨਾਈਟ੍ਰੇਟਸ ਖੂਹ ਦੇ ਪਾਣੀ ਵਿੱਚ ਕਿਵੇਂ ਆ ਜਾਂਦੇ ਹਨ ? ਨਾਈਟ੍ਰੇਟਸ ਜ਼ਮੀਨ ਦੇ ਪਾਣੀ ਵਿੱਚ ਦਾਖਲ ਹੁੰਦੇ ਹਨ ਅਤੇ ਫਿਰ ਕਈ ਸਾਰੇ ਸ੍ਰੋਤਾਂ ਰਾਹੀਂ ਖੂਹ ਦੇ ਪਾਣੀ ਵਿੱਚ ਪਹੁੰਚ ਜਾਂਦੇ ਹਨ ਜਿਵੇਂ ਕਿ :- (੧) ਖੇਤੀਬਾੜੀ ਸੰਬੰਧੀ ਗਤੀਵਿਧੀਆਂ (ਜਿਸ ਵਿੱਚ ਸ਼ਾਮਲ ਹੈ ਰਸਾਇਣਿਕ ਖਾਦਾਂ ਅਤੇ ਜਾਨਵਰਾਂ ਦੀ ਖਾਦ ਦੀ ਬਹੁਤ ਜਿਆਦਾ ਵਰਤੋਂ) ; (੨) ਸੈਪਟਿਕ ਸਿਸਟਮਾਂ ਦੁਆਰਾ ਗੰਦੇ ਪਾਣੀ ਦਾ ਉਪਚਾਰ ਜਾਂ ਲੀਕ ਹੋਣਵਾਲੀਆਂ ਸੁਵੇਜ ਲਾਈਨਾਂ (੩) ਉਦਯੋਗਿਕ ਕਿਰਿਆਵਾਂ (੪) ਸਹੀ ਢੰਗ ਨਾਲ ਕੰਮ ਨਾ ਕਰਨ ਵਾਲੇ ਸੈਪਟਿਕ ਸਿਸਟਮ (੫) ਮੋਟਰ ਗੱਡੀਆਂ ਅਤੇ (੬) ਹਵਾਈ ਅੱਡਿਆਂ ਤੇ ਬਰਫ ਹਟਾਉਣ ਲਈ ਵਰਤੇ ਜਾਣ ਵਾਲੇ ਕੁਝ ਰਸਾਇਣ ਸਰੋਤ : ਏ ਬੂਕਸ ਓਨ੍ਲਿਨੇ