ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਇਰਸ ਨਾਲ ਲੱਗਣ ਵਾਲੀ ਲਾਗ ਹੁੰਦੀ ਹੈ ਜਿਹੜੀ ਐੱਸਪਟਾਈਨ-ਬਾਰ ਵਾਇਰਸ (EBV) ਕਾਰਨ ਲੱਗਦੀ ਹੈ। ਇਹ ਵਾਇਰਸ ਲਾਗ ਲੱਗੀ ਵਾਲੇ ਥੁੱਕ ਨਾਲ ਅਗਾਂਹ ਫੈਲਦਾ ਹੈ। ਇਹ ਪੀਣ ਵਾਲੇ ਗਲਾਸ, ਬਰਤਨ, ਜਾਂ ਭੋਜਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਨਾਲ, ਜਾਂ ਖੰਘ, ਨਿੱਛਾਂ ਅਤੇ ਚੁੰਮਣ ਰਾਹੀਂ ਵੀ ਫੈਲ ਸਕਦਾ ਹੈ। ਆਮ ਧਾਰਨਾ ਦੇ ਉਲਟ, ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਬਹੁਤੀ ਛੂਤ ਵਾਲੀ ਨਹੀਂ ਹੁੰਦੀ। ਇੱਕੋ ਘਰ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਇਹ ਬਿਮਾਰੀ ਕਦੇ ਵਿਰਲੀ ਹੀ ਇੱਕੋ ਸਮੇਂ ਹੁੰਦੀ ਹੈ। ਇਹ 15 ਤੋਂ 25 ਸਾਲ ਦੀ ਉਮਰ ਵਾਲਿਆਂ ਵਿੱਚ ਬਹੁਤੀ ਆਮ ਹੁੰਦੀ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਇੱਕ ਦੂਜੇ ਨਾਲ ਜ਼ਿਆਦਾ ਨੇੜਤਾ ਨਾਲ ਸੰਪਰਕ ਕਰਦੇ ਹਨ। ਬਹੁਤੇ ਲੋਕਾਂ ਵਿੱਚ, ਈ ਬੀ ਵੀ (EBV)ਦੀ ਲਾਗ ਆਮ ਤੌਰ ‘ਤੇ ਬਾਲ ਜਾਂ ਬਚਪਨ ਅਵਸਥਾ ਵਿੱਚ ਲੱਗਦੀ ਹੈ ਅਤੇ ਉਹ ਵੀ ਮੋਨੋ ਦੀਆ ਖਾਸ ਨਿਸ਼ਾਨੀਆਂ ਤੋਂ ਬਗੈਰ। ਮੋਨੋ ਦੀਆਂ ਨਿਸ਼ਾਨੀਆਂ ਅਤੇ ਲੱਛਣ ਬੱਚਿਆਂ ਵਿੱਚ ਮੋਨੋ ਆਮ ਤੌਰ ਤੇ ਬੇ-ਲੱਛਣੀ ਹੁੰਦੀ ਹੈ। ਇਸ ਤੋਂ ਭਾਵ ਇਸ ਦੇ ਬਹੁਤ ਘੱਟ ਜਾਂ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਹਨ। ਆਮ ਤੌਰ ‘ਤੇ ਬੱਚਿਆਂ ਵਿੱਚ ਜ਼ੁਕਾਮ ਜਾਂ ਹਲ਼ਕੇ ਬੁਖ਼ਾਰ ਦੇ ਮਮੂਲੀ ਲੱਛਣ ਹੁੰਦੇ ਹਨ। ਇਹ ਬੁਖ਼ਾਰ 2 ਹਫ਼ਤਿਆਂ ਤੀਕ ਰਹਿ ਸਕਦਾ ਹੈ। ਇਹ ਖ਼ਤਰਨਾਕ ਨਹੀਂ ਹੁੰਦਾ। ਯੁਵਕਾਂ ਅਤੇ ਛੋਟੀ ਉਮਰ ਦੇ ਬਾਲਗ਼ਾਂ ਵਿੱਚ ਮੋਨੋ ਦੇ ਲੱਛਣ ਵਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ: ਗਲ਼ਾ ਬਹੁਤ ਜ਼ਿਆਦਾ ਦੁਖਣਾ ਥਕਾਵਟ, ਊਰਜਾ ਦੀ ਘਾਟ ਅਤੇ ਸਰੀਰ ਦੇ ਦਰਦ ਕਾਟੇਜ ਚੀਜ਼ (ਪਨੀਰ) ਵਾਂਗ ਵਿਖਾਈ ਦਿੰਦੀ ਪੀਕ ਨਾਲ ਢਕੇ ਹੋਏ ਲਾਲ ਰੰਗ ਦੇ ਟਾਂਸਿਲ (ਗਲ਼ ਗਿਲਟੀਆਂ) ਗਰਦਨ, ਕੱਛਾਂ, ਚੱਡੇ ਅੰਦਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੁੱਜੀਆਂ ਹੋਈਆਂ ਲਸਿਕਾ ਗਿਲਟੀਆਂ (ਲਿੰਫ਼ ਨੋਡਜ਼) 7 ਤੋਂ 14 ਦਿਨਾਂ ਤੀਕ ਰਹਿਣ ਵਾਲਾ ਬੁਖ਼ਾਰ ਤਿੱਲੀ ਦਾ ਆਕਾਰ ਵਧ ਜਾਣਾ ਥੋੜ੍ਹਾ ਜਿਹਾ ਵਧਿਆ ਹੋਇਆ ਜਿਗਰ ਧੱਫ਼ੜ ਬਹੁਤੇ ਬੱਚਿਆਂ ਵਿੱਚ ਕੇਵਲ ਹਲਕੇ ਲੱਛਣ ਇੱਕ ਹਫ਼ਤਾ ਰਹਿੰਦੇ ਹਨ। ਇੱਥੋਂ ਤਕ ਕਿ ਗੰਭੀਰ ਲੱਛਣਾਂ ਵਾਲੇ ਵਿਅਕਤੀ ਵੀ ਆਮ ਤੌਰ 'ਤੇ 2 ਤੋਂ 4 ਹਫ਼ਤਿਆਂ ਵਿੱਚ ਠੀਕ ਮਹਿਸੂਸ ਕਰਨ ਲੱਗਦੇ ਹਨ। ਮੋਨੋ ਦੀਆਂ ਪੇਚੀਦਗੀਆਂ ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਵਾਲੇ ਬਹੁਤੇ ਬੱਚਿਆਂ ਦੀ ਘਰ ਅੰਦਰ ਹੀ ਸੰਭਾਲ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਤੁਹਾਡੇ ਬੱਚੇ ਨੂੰ ਹਸਪਤਾਲ ਜਾਣ ਦੀ ਲੋੜ ਨਾ ਪਵੇ। ਕਈ ਵਾਰੀ, ਮੋਨੋ ਨਾਲ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ ਅਤੇ ਡਾਕਟਰ ਵੱਲੋਂ ਪੜਤਾਲ ਕਰਨ ਦੀ ਲੋੜ ਪੈ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ: ਸਰੀਰ ਵਿੱਚ ਤਰਲਾਂ ਦੀ ਘਾਟ (ਡੀਹਾਈਡਰੇਸ਼ਨ) ਲੋੜੀਂਦੀ ਮਾਤਰਾ ਵਿੱਚ ਤਰਲ ਨਾ ਪੀਣ ਕਾਰਨ ਸਰੀਰ ਵਿੱਚ ਤਰਲਾਂ ਦੀ ਘਾਟ ਹੀ ਮੋਨੋ ਦੀ ਸਭ ਤੋਂ ਵੱਧ ਆਮ ਪੇਚੀਦਗੀ ਹੁੰਦੀ ਹੈ। ਆਪਣੇ ਬੱਚੇ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਦ ਤਰਲ ਪਦਾਰਥ ਪੀਣ ਲਈ ਦੇ ਕੇ ਤੁਸੀਂ ਇਸ ਨੂੰ ਰੋਕ ਸਕਦੇ ਹੋ। ਤਿੱਲੀ (ਸਪਲੀਨ) ਦਾ ਵਧਿਆ ਹੋਇਆ ਆਕਾਰ ਜਦੋਂ ਤੁਹਾਡੇ ਬੱਚੇ ਨੂੰ ਮੋਨੋ ਦੀ ਲਾਗ ਲੱਗੀ ਹੋਵੇ, ਹੋ ਸਕਦਾ ਹੈ ਉਦੋਂ ਉਸ ਦੀ ਤਿੱਲੀ (ਸਪਲੀਨ) ਵਧ ਗਈ ਹੋਵੇ, ਇਸ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਪੇਟ ਅਤੇ ਪਿੱਠ ਦੇ ਹੇਠਲੇ ਹਿੱਸੇ ਦਾ ਬਚਾਅ ਕੀਤਾ ਜਾਵੇ। ਪੇਟ ਨੂੰ ਕੋਈ ਚੋਟ ਲੱਗਣ ਨਾਲ ਵਧੀ ਹੋਈ ਤਿੱਲੀ ਪਾਟ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਅੰਦਰ ਖ਼ੂਨ ਵਹਿ ਸਕਦਾ ਹੈ। ਇਹ ਇੱਕ ਐਮਰਜੈਂਸੀ ਹੁੰਦੀ ਹੈ। ਮੋਨੋ ਤੋਂ ਪੀੜਤ ਸਾਰੇ ਬੱਚਿਆ ਨੂੰ ਘੱਟੋ ਘੱਟ 4 ਹਫ਼ਤਿਆਂ ਲਈ ਜਾਂ ਜਦੋਂ ਤੀਕ ਉਨ੍ਹਾਂ ਦਾ ਡਾਕਟਰ ਆਗਿਆ ਨਹੀਂ ਦਿੰਦਾ ਅਜਿਹੀਆਂ ਖੇਡਾਂ, ਜਿਨ੍ਹਾਂ ਵਿੱਚ ਇੱਕ ਦੂਜੇ ਨਾਲ ਸੰਪਰਕ਼ ਕਰਨਾ ਪੈਂਦਾ ਹੋਵੇ, ਖੇਡਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐਥਲੀਟਾਂ (ਖਿਡਾਰੀਆਂ) ਨੂੰ ਉਦੋਂ ਤੀਕ ਆਪਣੀਆਂ ਗਤੀਵਿਧੀਆਂ ਉੱਪਰ ਪਾਬੰਦੀ ਲਾਉਣੀ ਚਾਹੀਦੀ ਹੈ ਜਦੋਂ ਤੀਕ ਉਨ੍ਹਾਂ ਦੀ ਤਿੱਲੀ (ਸਪਲੀਨ) ਮੁੜ ਸਧਾਰਨ ਆਕਾਰ ਵਿੱਚ ਨਹੀਂ ਆ ਜਾਂਦੀ। ਕੋਸ਼ਿਸ਼ ਕਰੋ ਕਿ ਕਬਜ਼ ਨਾ ਹੋਵੇ। ਤੁਹਾਡੇ ਬੱਚੇ ਨੂੰ ਭਾਰੀ ਵਜ਼ਨ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਨਾਲ ਤਿੱਲੀ ਉੱਪਰ ਅਚਾਨਕ ਦਬਾਅ ਪੈ ਸਕਦਾ ਹੈ। ਜੇ ਤਹਾਡੇ ਬੱਚੇ ਦੇ ਪੇਟ ਵਿੱਚ ਅਚਾਨਕ ਤੇਜ਼ ਦਰਦ ਹੋਵੇ, ਉਸ ਨੂੰ ਤੁਰੰਤ ਐਮਰਜੈਂਸੀ ਵਿਭਾਗ ਲੈ ਕੇ ਜਾਉ। ਸਾਹ ਲੈਣ ਵਿੱਚ ਤਕਲੀਫ਼ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਉਸ ਦੇ ਸਾਹ ਵਾਲੇ ਰਸਤਿਆਂ ਵਿੱਚ ਵਧੇ ਹੋਏ ਟਾਂਸਿਲਾਂ (ਗਲ਼ ਗਿਲਟੀਆਂ), ਗਲ਼ੇ ਦੇ ਕਾਂ (ਘੰਡੀ) ਦੇ ਪਿੱਛੇ ਲਸਿਕਾ ਟਿਸ਼ੂ (ਐਡੇਨੋਆਇਡਜ਼), ਅਤੇ ਗਲ਼ੇ ਦੇ ਪਿਛਲੇ ਹਿੱਸੇ ਅੰਦਰ ਹੋਰ ਲਸਿਕਾ ਟਿਸ਼ੂਆਂ ਕਾਰਨ ਅੰਸ਼ਕ ਤੌਰ 'ਤੇ ਰੁਕਾਵਟ ਹੋ ਸਕਦੀ ਹੈ। ਹੋ ਸਕਦਾ ਹੈ, ਬੱਚਾ ਕਹੇ ਕਿ ਉਸ ਦੇ “ਗਲ਼ੇ ਵਿੱਚ ਕੁੱਝ ਫਸਿਆ ਹੋਇਆ ਹੈ”। ਤੁਹਾਡੇ ਬੱਚੇ ਦਾ ਡਾਕਟਰ ਇਹ ਪਤਾ ਕਰਨ ਲਈ ਉਸ ਦੇ ਗਲ਼ੇ ਦਾ ਮੁਆਇਨਾ ਕਰ ਸਕਦਾ ਹੈ ਕਿ ਕੀ ਗਲ਼ੇ ਵਿੱਚ ਰੁਕਾਵਟ ਹੋਣ ਦਾ ਖ਼ਤਰਾ ਹੈ। ਤੁਹਾਡੇ ਬੱਚੇ ਨੂੰ ਗਲ਼ੇ ਦੀ ਸੋਜਸ਼ ਘਟਾਉਣ ਲਈ ਦਵਾਈ ਲੈਣ ਦੀ ਲੋੜ ਪੈ ਸਕਦੀ ਹੈ। ਧੱਫ਼ੜ ਮੋਨੋ ਨਾਲ ਪੀੜਤ ਕੁਝ ਬੱਚਿਆਂ ਦੇ ਗੰਭੀਰ ਧੱਫ਼ੜ ਹੋ ਜਾਂਦੇ ਹਨ, ਜੇ ਉਹ ਐਂਪੀਸਲੀਨ ਜਾਂ ਅਮੌਕਸੀਲਿਨ ਰੋਗਾਣੂਨਾਸ਼ਕ (ਐਂਟੀਬਾਇਔਟਿਕਸ) ਲੈਂਦੇ ਹਨ। ਜੇ ਤੁਹਾਡੇ ਬੱਚੇ ਨੂੰ ਮੋਨੋ ਦੀ ਲਾਗ ਲੱਗੀ ਹੋਵੇ ਤਾਂ ਇਨ੍ਹਾਂ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦੇ ਡਾਕਟਰ ਨੂੰ ਮੋਨੋ ਦੇ ਨਾਲ ਨਾਲ ਜਰਾਸੀਮਾਂ ਤੋਂ ਹੋਣ ਵਾਲੀ ਲਾਗ ਦਾ ਸ਼ੱਕ ਹੋਵੇ, ਤਾਂ ਹੋਰ ਰੋਗਾਣੂਨਾਸ਼ਕ ਬਿਨਾਂ ਕਿਸੇ ਖ਼ਤਰੇ ਦੇ ਦਿੱਤੇ ਜਾ ਸਕਦੇ ਹਨ। ਦਾਇਮੀ ਥਕਾਵਟ ਦਾ ਵਰਤਾਰਾ (ਸਿੰਡਰੌਮ) ਬਹੁਤ ਜ਼ਿਆਦਾ ਥਕਾਵਟ, ਕਮਜ਼ੋਰੀ, ਅਤੇ ਵਾਰ ਵਾਰ ਹੋਣ ਵਾਲੇ ਦਰਦ ਦਾਇਮੀ ਥਕਾਵਟ ਦੇ ਲੱਛਣ ਹੁੰਦੇ ਹਨ। ਇਹ ਲੱਛਣ ਘੱਟੋ ਘੱਟ 6 ਮਹੀਨੇ ਤੀਕ ਰਹਿੰਦੇ ਹਨ। ਸਰੋਤ : ਏ ਬੁਕਸ ਓਂਨਲਿਨ