ਜਰਾਸੀਮੀ ਮੈਨਿਨਜਾਈਟਿਸ ਦੀ ਕੁਝ ਕਿਸਮਾਂ ਛੂਤ ਦੁਆਰਾ ਦੂਜਿਆਂ ਨੂੰ ਲੱਗ ਜਾਂਦੀਆਂ ਹਨ। ''ਛੂਤ'' ਦਾ ਭਾਵ ਹੈ ਕਿ ਇਹ ਸਹਿਜੇ ਹੀ ਦੂਜੇ ਲੋਕਾਂ ਨੂੰ ਲੱਗ ਸਕਦਾ ਹੈ। ਜਦੋਂ ਮੈਨਿਨਜਾਈਟਿਸ ਵਾਲੇ ਵਿਅਕਤੀ ਦੇ ਮੂੰਹ ਵਿੱਚੋਂ ਨਿਕਲੀ ਬਲਗ਼ਮ ਜਾਂ ਨੱਕ ਨੂੰ ਕੋਈ ਛੋਹ ਲੈਂਦਾ ਹੈ ਤਾਂ ਇਹ ਜਰਾਸੀਮ ਫ਼ੈਲ ਜਾਂਦੇ ਹਨ। ਮੈਨਿਨਜਾਈਟਿਸ ਫ਼ੈਲਣ ਦੇ ਢੰਗਾਂ ਵਿੱਚੋਂ ਕੁਝ ਹੇਠ ਦਰਜ ਹਨ: ਖੰਘਣਾ ਚੁੰਮਣਾ ਇੱਕੋ ਕੱਪ ਵਿੱਚੋਂ ਪੀਣਾ ਜਿਵੇਂ ਆਮ ਜ਼ੁਕਾਮ ਜਾਂ ਫ਼ਲੂ ਸਹਿਜੇ ਹੀ ਫ਼ੈਲ ਜਾਂਦੇ ਹਨ ਮੈਨਿਨਜਾਈਟਿਸ ਏਨਾ ਸੌਖਾ ਨਹੀਂ ਫ਼ੈਲਦਾ। ਇਹ ਸਾਧਾਰਨ ਸੰਪਰਕ ਦੁਆਰਾ ਨਹੀਂ ਫ਼ੈਲਦਾ। ਇਸ ਦਾ ਭਾਵ ਹੈ ਕਿ ਅਜਿਹੀ ਜਗ੍ਹਾ, ਜਿੱਥੇ ਮੈਨਿਨਜਾਈਟਿਸ ਵਾਲਾ ਵਿਅਕਤੀ ਹਾਜ਼ਰ ਸੀ, ਓਥੇ ਸਾਹ ਲੈਣ ਨਾਲ ਤੁਹਾਨੂੰ ਮੈਨਿਨਜਾਈਟਿਸ ਨਹੀਂ ਲੱਗ ਸਕਦਾ। ਮੈਨਿਨਜਾਈਟਿਸ ਇੱਕ ਲਾਗ ਹੈ ਜਿਸ ਦੀ ਸੂਚਨਾ ਪਬਲਿਕ ਹੈਲ਼ਥ ਵਿਭਾਗ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਤੁਹਾਡੇ ਬੱਚੇ ਬਾਰੇ ਅਤੇ ਉਨ੍ਹਾਂ ਨੂੰ ਮੈਨਿਨਜਾਈਟਿਸ ਕਿਵੇਂ ਲੱਗਦਾ ਹੈ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਹਾਡੇ ਇਲਾਕੇ ਦਾ ਪਬਲਿਕ ਹੈਲ਼ਥ ਵਿਭਾਗ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। ਮੈਨਿਨਜਾਈਟਿਸ ਦੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਸੰਪਰਕ ਤੋਂ ਪਰਹੇਜ਼ ਕਰਨਾ ਲੋਕ, ਜਿੰਨ੍ਹਾਂ ਨੂੰ ਮੈਨਿਨਜਾਈਟਿਸ ਦੇ ਬਿਮਾਰ ਤੋਂ ਇਹ ਬਿਮਾਰੀ ਲੱਗਣ ਦੀ ਸੰਭਾਵਨਾ ਹੋਵੇ, ਉਨ੍ਹਾਂ ਵਿੱਚ ਹੇਠ ਦਰਜ ਸ਼ਾਮਲ ਹਨ: ਬੁਆਏ ਫ਼ਰੈਂਡ ਜਾਂ ਗਰਲ ਫ਼ਰੈਂਡ ਇੱਕੋ ਹੀ ਘਰ ਅੰਦਰ ਪਰਿਵਾਰ ਦੇ ਮੈਂਬਰ ਅਜਿਹੇ ਸਕੂਲ ਜਾਂ ਡੇਅ ਕੇਅਰ ਵਿੱਚਲੇ ਵਿਕਅਤੀ ਜਿੱਥੇ ਕੋਈ ਮੈਨਿਨਜਾਈਟਿਸ ਦਾ ਬਿਮਾਰ ਹੋਵੇ ਇਨ੍ਹਾ ਲੋਕਾਂ ਨੂੰ ਮੈਨਨਜਾਈਟਿਸ ਲੱਗੀ ਵਾਲੇ ਵਿਅਕਤੀ ਦੇ ''ਨਜ਼ਦੀਕੀ ਸੰਪਰਕ'' ਕਿਹਾ ਜਾਂਦਾ ਹੈ। ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਮੈਨਿਨਜਾਈਟਿਸ ਦੇ ਬਿਮਾਰ ਦੇ ਨਜ਼ਦੀਕੀ ਸੰਪਰਕ ਵਿੱਚ ਹੋਣ ਤਾਂ ਆਪਣੇ ਡਾਕਟਰ ਨੂੰ ਮਿਲੋ। ਤੁਹਾਨੂੰ ਰੋਗਾਣੂਨਾਸ਼ਕ ਲੈਣ ਦੀ ਲੋੜ ਪੈ ਸਕਦੀ ਹੈ ਤਾਂ ਜੋ ਤੁਹਾਨੂੰ ਵੀ ਮੈਨਿਨਜਾਈਟਿਸ ਨਾ ਲੱਗ ਜਾਵੇ। ਜੇ ਤੁਹਾਡਾ ਬੱਚਾ ਮੈਨਿਨਜਾਈਟਿਸ ਕਾਰਨ ਹਸਪਤਾਲ ਵਿੱਚ ਹੋਵੇ ਜੇ ਤੁਹਾਡਾ ਬੱਚਾ ਮੈਨਿਨਜਾਈਟਿਸ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਵੇ, ਤੁਹਾਡੇ ਬੱਚੇ ਦੀ ਸੰਭਾਲ ਕਰਨ ਵਾਲੇ ਅਮਲੇ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਇਹ ਫ਼ੈਲ ਕੇ ਦੂਜੇ ਲੋਕਾਂ ਨੂੰ ਨਾ ਲੱਗ ਜਾਵੇ। ਮੈਨਿਨਜਾਈਟਿਸ ਦੇ ਫ਼ੈਲਣ ਤੋਂ ਰੋਕਣ ਦੇ ਕੁਝ ਢੰਗ ਹੇਠ ਦਰਜ ਹਨ: ਤੁਹਾਡੇ ਬੱਚੇ ਨੂੰ ਇੱਕ ਵੱਖਰੇ ਕਮਰੇ ਵਿੱਚ ਰੱਖਿਆ ਜਾਵੇਗਾ। ਉਹ ਖੇਡਾਂ ਖੇਡਣ ਵਾਲੇ ਕਮਰੇ ਵਿੱਚ ਨਹੀਂ ਜਾ ਸਕੇਗਾ। ਬੱਚਿਆਂ ਦੇ ਲਾਈਫ਼ ਸਪੈਸ਼ਲਿਸਟ ਨੂੰ ਖਿਡਾਉਣੇ ਅਤੇ ਦੂਜੀਆਂ ਵਸਤਾਂ ਕਮਰੇ ਵਿੱਚ ਲਿਆਉਣ ਲਈ ਕਹੋ। ਜਦੋਂ ਤੁਹਾਡੇ ਬੱਚੇ ਨੂੰ ਰੋਗਾਣੂਨਾਸ਼ਕ ਦੇਣ ਦੇ ਪਹਿਲੇ 24 ਘੰਟਿਆਂ ਵਿੱਚ, ਜਦੋਂ ਹਸਪਤਾਲ ਦਾ ਅਮਲਾ ਉਸ ਨੂੰ ਵੇਖਣ ਲਈ ਆਵੇਗਾ, ਤਾਂ ਉਨ੍ਹਾਂ ਨੇ ਨਿਕਾਬ, ਅੱਖਾਂ ਦੀ ਸੁਰੱਖਿਆ, ਦਸਤਾਨੇ ਅਤੇ ਗਾਊਨ ਪਾਇਆ ਹੋਵੇਗਾ। ਆਪਣੇ ਬੱਚੇ ਨੂੰ ਛੋਹਣ ਤੋਂ ਪਹਿਲਾਂ ਅਤੇ ਪਿੱਛੋਂ ਅਤੇ ਆਪਣੇ ਬੱਚੇ ਦੇ ਕਮਰੇ ਵਿੱਚੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵ੍ਹੋ। ਹਸਪਤਾਲ ਦੇ ਅਮਲੇ ਲਈ ਵੀ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਨਜ਼ਦੀਕੀ ਸੰਪਰਕ ਵਾਲੇ ਵਿਅਕਤੀਆਂ ਨੂੰ ਵੀ ਰੋਗਾਣੂਨਾਸ਼ਕ ਲੈਣੇ ਪੈ ਸਕਦੇ ਹਨ। ਜੇ ਤੁਸੀਂ ਜਾਂ ਕੋਈ ਹੋਰ ਵਿਅਕਤੀ, ਜਿਹੜਾ ਬੱਚੇ ਨੂੰ ਮਿਲਣ ਆਇਆ ਸੀ ਮੈਨਨਜਾਈਟਿਸ ਦੇ ਲੱਛਣਾਂ ਨਾਲ ਬਿਮਾਰ ਹੋ ਜਾਂਦਾ ਹੈ, ਜਿੰਨੀ ਛੇਤੀ ਹੋ ਸਕੇ ਆਪਣੇ ਬੱਚੇ ਦੇ ਡਾਕਟਰ ਜਾਂ ਨਰਸ ਨੂੰ ਦੱਸੋ। ਵੈਕਸੀਨ ਮੈਨਿਨਜਾਈਟਿਸ ਦੀਆਂ ਕੁੱਝ ਕਿਸਮਾਂ ਨੂੰ ਲੱਗਣ ਤੋਂ ਰੋਕ ਸਕਦੀ ਹੈ ਵੈਕਸੀਨ (ਟੀਕੇ) ਜਰਾਸੀਮੀ ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਨੂੰ ਲੱਗਣ ਤੋਂ ਰੋਕ ਪਾਉਣ ਵਿੱਚ ਮਦਦ ਕਰ ਸਕਦੇ ਹਨ। ਹੇਠ ਦਰਜ ਕੁੱਝ ਜਰਾਸੀਮਾਂ ਲਈ ਵੈਕਸੀਨ (ਟੀਕੇ) ਹਨ: ਹਿਮਾਫ਼ਿਲੱਸ ਇੰਨਫ਼ਲੂਐਂਜ਼ਾ (Hib) ਮੈਨਿਨਜਾਈਟਿਸ ਨਾਈਸਿਰੀਆ ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਸਟ੍ਰੈਪਟੋਕਾਕਸ ਨਿਮੂਨੀਏ ਦੀਆਂ ਕੁਝ ਕਿਸਮਾਂ ਇਸ ਕਿਸਮ ਦੀਆਂ ਵੈਕਸੀਨਾਂ ਬਿਮਾਰੀ ਦੇ ਦੂਜੇ ਲੋਕਾਂ ਤਕ ਫ਼ੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਜਿੱਥੇ ਤੁਸੀਂ ਰਹਿੰਦੇ ਹੋਵੋ ਉੱਥੇ ਇਹ ਵੈਕਸੀਨਾਂ ਮੁਫ਼ਤ ਮਿਲਦੀਆਂ ਹੋ ਸਕਦੀਆਂ ਹਨ। ਆਪਣੇ ਡਾਕਟਰ ਨਾਲ ਗੱਲ ਕਰੋ। ਮੁੱਖ ਨੁਕਤੇ ਮੈਨਿਨਜਾਈਟਿਸ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਤਰਲਾਂ ਨੂੰ ਲੱਗਣ ਵਾਲੀ ਇੱਕ ਲਾਗ ਹੁੰਦੀ ਹੈ। ਮੈਨਿਨਜਾਈਟਿਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਜਰਾਸੀਮੀ ਮੈਨਿਨਜਾਈਟਿਸ ਦਾ ਇਲਾਜ ਆਮ ਤੌਰ ਤੇ ਰੋਗਾਣੂਨਾਸ਼ਕਾਂ ਨਾਲ ਕੀਤਾ ਜਾ ਸਕਦਾ ਹੈ। ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਦੂਜੇ ਲੋਕਾਂ ਤੀਕ ਫ਼ੈਲ ਸਕਦੀਆਂ ਹਨ। ਮੈਨਿਨਜਾਈਟਿਸ ਦੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਇਲਾਜ ਵੀ ਰੋਗਾਣੂਨਾਸ਼ਕਾਂ ਨਾਲ ਕੀਤਾ ਜਾ ਸਕਦਾ ਹੈ। ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਨੂੰ ਵੈਕਸੀਨਾਂ ਦੁਆਰਾ ਰੋਕਿਆ ਜਾ ਸਕਦਾ ਹੈ। ਸਰੋਤ : ਏ ਬੁਕਸ ਨਲਿਨ