ਤੁਹਾਡੇ ਬੱਚੇ ਨੂੰ ਤੇਜ਼ ਬੁਖ਼ਾਰ ਦੇ ਸਖ਼ਤ ਪ੍ਰਤੀਕਰਮ ਵਜੋਂ ਦੌਰਾ ਪਿਆ ਹੈ। ਜਦੋਂ ਕਿ ਇਨ੍ਹਾਂ ਦੌਰਿਆਂ ਤੋਂ ਮਾਪੇ ਡਰ ਜਾਂਦੇ ਹਨ, ਪਰ ਆਮ ਤੌਰ ‘ਤੇ ਉਹ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਕਰਦੇ। ਇਹ ਜਾਣਕਾਰੀ ਇਸ ਗੱਲ ਦੀ ਵਿਆਖਿਆ ਕਰਦੀ ਹੈ ਕਿ ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰਾ ਪੈ ਜਾਵੇ ਤਾਂ ਕੀ ਕਰਨਾ ਹੈ। ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਕੀ ਹੁੰਦੇ ਹਨ ? ਦੌਰੇ (ਕੜਵੱਲ ਪੈਣੇ) ਪੱਠਿਆਂ ਦੀ ਛੋਟੇ ਛੋਟੇ ਅਤੇ ਅਚਾਨਕ ਝਟਕਿਆਂ ਵਾਲੀਆਂ ਹਰਕਤਾਂ ਹੁੰਦੀਆਂ ਹਨ ਜਿਨ੍ਹਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਜਦੋਂ ਇਹ ਦੌਰੇ ਬੁਖ਼ਾਰ ਕਾਰਨ ਪੈਂਦੇ ਹਨ, ਇਨ੍ਹਾਂ ਨੂੰ ਬੁਖ਼ਾਰ ਕਾਰਨ ਪੈਣ ਵਾਲੇ ਦੌਰੇ (ਫ਼ੀਬਰਲ ਸੀਜ਼ਰਜ਼) ਕਹਿੰਦੇ ਹਨ। ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰੇ ਪੈਂਦੇ ਹਨ ਤਾਂ ਕੀ ਕਰਨਾ ਹੈ ਜੇ ਤੁਹਾਡੇ ਬੱਚੇ ਨੂੰ ਕੋਈ ਦੌਰਾ ਪੈਂਦਾ ਹੈ, ਸ਼ਾਂਤ ਰਹੋ ਅਤੇ ਹੇਠ ਲਿਖੇ ਉਪਾਅ ਕਰੋ: ਆਪਣੇ ਬੱਚੇ ਨੂੰ ਸਾਰੀਆਂ ਖ਼ਤਰਨਾਕ ਵਸਤਾਂ ਤੋਂ ਦੂਰ ਰੱਖੋ। ਨੇੜੇ ਪਈਆਂ ਸਾਰੀ ਤਿੱਖੀਆਂ ਅਤੇ ਸਖ਼ਤ ਵਸਤਾਂ ਨੂੰ ਉਥੋਂ ਹਟਾਅ ਦਿਓ। ਆਪਣੇ ਬੱਚੇ ਨੂੰ ਜ਼ੋਰ ਨਾਲ ਹੇਠਾਂ ਨੂੰ ਦਬਾਅ ਕੇ ਨਾ ਰੱਖੋ ਜਾਂ ਉਸ ਦੀ ਹਿਲਜੁਲ ਨੂੰ ਰੋਕਣ ਦੀ ਕੋਸਿ਼ਸ਼ ਨਾ ਕਰੋ। ਜੇ ਕਰ ਸਕਦੇ ਹੋ, ਤਾਂ ਆਪਣੇ ਬੱਚੇ ਨੂੰ ਹੌਲੀ ਹੌਲੀ ਪਾਸੇ ਪਰਨੇ ਲਿਟਾ ਦਿਓ ਜਾਂ ਉਸ ਦਾ ਸਿਰ ਪਾਸੇ ਪਰਨੇ ਘੁਮਾਅ ਦਿਓ ਤਾਂ ਜੋ ਕੋਈ ਵੀ ਤਰਲ ਪਦਾਰਥ ਉਸ ਦੇ ਮੂੰਹ ਰਾਹੀਂ ਖ਼ਾਰਜ ਹੋ ਸਕਣ। 2. ਆਪਣੇ ਬੱਚੇ ਨੂੰ ਜ਼ੋਰ ਨਾਲ ਹੇਠਾਂ ਨੂੰ ਦਬਾਅ ਕੇ ਨਾ ਰੱਖੋ ਜਾਂ ਉਸ ਦੀ ਹਿਲਜੁਲ ਨੂੰ ਰੋਕਣ ਦੀ ਕੋਸਿ਼ਸ਼ ਨਾ ਕਰੋ। ਜੇ ਕਰ ਸਕਦੇ ਹੋ, ਤਾਂ ਆਪਣੇ ਬੱਚੇ ਨੂੰ ਹੌਲੀ ਹੌਲੀ ਪਾਸੇ ਪਰਨੇ ਲਿਟਾ ਦਿਓ ਜਾਂ ਉਸ ਦਾ ਸਿਰ ਪਾਸੇ ਪਰਨੇ ਘੁਮਾਅ ਦਿਓ ਤਾਂ ਜੋ ਕੋਈ ਵੀ ਤਰਲ ਪਦਾਰਥ ਉਸ ਦੇ ਮੂੰਹ ਰਾਹੀਂ ਖ਼ਾਰਜ ਹੋ ਸਕਣ। ਆਪਣੇ ਬੱਚੇ ਨੂੰ ਅਰਾਮਦਾਇਕ ਹਾਲਤ ਵਿੱਚ ਰੱਖੋ। ਆਪਣੇ ਬੱਚੇ ਦੇ ਸਿਰ ਹੇਠਾਂ ਕੋਈ ਨਰਮ ਚੀਜ਼ ਜਿਵੇਂ ਕਿ ਕੋਈ ਜੈਕਟ ਤਹਿ ਕਰ ਕੇ ਰੱਖਣ ਦੀ ਕੋਸਿ਼ਸ਼ ਕਰੋ। ਸਾਰੇ ਤੰਗ ਕੱਪੜੇ, ਖ਼ਾਸ ਕਰ ਬੱਚੇ ਦੀ ਗਰਦਨ ਦੇ ਦੁਆਲਿਉਂ ਉਤਾਰ ਦਿਓ। ਐਨਕਾਂ ਉਤਾਰ ਦਿਓ ਤਾਂ ਕਿ ਉਹ ਟੁੱਟ ਨਾ ਜਾਣ। ਬੱਚੇ ਦੇ ਮੂੰਹ ਵਿੱਚ ਕੋਈ ਵੀ ਚੀਜ਼ ਪਾਉਣ ਦੀ ਕੋਸਿ਼ਸ਼ ਨਾ ਕਰੋ। ਇਸ ਕਾਰਨ ਸਾਹ ਰੁਕ ਸਕਦਾ ਹੈ ਜਾਂ ਦੰਦ ਟੁੱਟ ਸਕਦੇ ਹਨ। ਤੁਹਾਡੇ ਬੱਚੇ ਦਾ ਡਾਕਟਰ ਇਹ ਜਾਣਨਾ ਚਾਹੇਗਾ ਕਿ ਦੌਰਾ ਕਿੰਨੀ ਦੇਰ ਪਿਆ ਰਿਹਾ ਸੀ। ਜੇ ਹੋ ਸਕੇ, ਦੌਰਾ ਸ਼ੁਰੂ ਹੋਣ ਅਤੇ ਖ਼ਤਮ ਹੋਣ ਦਾ ਸਮਾਂ ਕਲਾਕ ਜਾਂ ਆਪਣੀ ਘੜੀ ਤੋਂ ਵੇਖੋ। ਜੇ ਦੌਰਾ 5 ਮਿੰਟ ਤੋਂ ਘੱਟ ਸਮੇਂ ਲਈ ਪਿਆ ਸੀ, ਆਪਣੇ ਬੱਚੇ ਨੂੰ ਤੁਰੰਤ ਡਾਕਟਰ ਕੋਲ ਜਾਂ ਕਲੀਨਿਕ ਵਿੱਚ ਲੈ ਕੇ ਜਾਉ। ਜੇ ਡਾਕਟਰ ਦਾ ਦਫ਼ਤਰ ਜਾਂ ਕਲੀਨਿਕ ਖੁੱਲ੍ਹਾ ਨਹੀਂ, ਤਾਂ ਆਪਣੇ ਬੱਚੇ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਖੇ ਲੈ ਜਾਉ। ਡਾਕਟਰ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਹੈ। ਜੇ ਦੌਰਾ 5 ਮਿੰਟ ਤੋਂ ਜਿ਼ਆਦਾ ਸਮੇਂ ਲਈ ਪੈਂਦਾ ਹੈ, ਤੁਰੰਤ ਐਂਬੂਲੈਂਸ ਬੁਲਾਉ। ਤੁਹਾਡੇ ਬੱਚੇ ਨੂੰ ਡਾਕਟਰ ਦੇ ਦਫ਼ਤਰ ਵਿੱਚ ਮਿਲ ਸਕਣ ਵਾਲੀ ਸੰਭਾਲ ਨਾਲੋਂ ਵੱਧ ਸੰਭਾਲ ਕਰਨ ਦੀ ਲੋੜ ਪੈ ਸਕਦੀ ਹੈ। ਦੌਰਾ ਪੈਣ ਤੋਂ ਪਿੱਛੋਂ ਕੀ ਹੋ ਸਕਦਾ ਹੈ ਦੌਰਾ ਪੈਣ ਤੋਂ ਪਿੱਛੋਂ ਕਈ ਵਾਰੀ ਬੱਚੇ ਘਬਰਾਏ ਜਾਂ ਉਨੀਂਦਰਾ ਮਹਿਸੂਸ ਕਰਦੇ ਹਨ ਅਤੇ ਕੁੱਝ ਸਮੇਂ ਲਈ ਸੌਣਾ ਚਾਹੁੰਦੇ ਹਨ। ਡਾਕਟਰੀ ਸਹਾਇਤਾ ਲੈਣ ਲਈ ਆਪਣੇ ਬੱਚੇ ਦੀ ਦੌਰੇ ਤੋਂ ਪਹਿਲਾਂ ਵਾਲੀ ਹਾਲਤ ਬਣਨ ਦੀ ਉਡੀਕ ਨਾ ਕਰੋ। ਜਦੋਂ ਤੀਕ ਦੌਰਾ ਖ਼ਤਮ ਨਹੀਂ ਹੋ ਜਾਂਦਾ ਅਤੇ ਉਹ ਪੂਰੀ ਤਰ੍ਹਾਂ ਚੇਤੰਨ ਨਹੀਂ ਹੋ ਜਾਂਦਾ ਉਦੋਂ ਤੀਕ ਆਪਣੇ ਬੱਚੇ ਨੂੰ ਪਾਣੀ, ਭੋਜਨ ਜਾਂ ਦਵਾਈ ਕੁੱਝ ਨਾ ਦਿਓ। ਡਾਕਟਰ ਦੇ ਦਫ਼ਤਰ ਜਾਂ ਹਸਪਤਾਲ ਵਿਖੇ ਕੀ ਹੋ ਸਕਦਾ ਹੈ ਡਾਕਟਰ ਤੁਹਾਨੂੰ ਕਹੇਗਾ ਕਿ ਤੁਸੀਂ ਦੌਰੇ ਬਾਰੇ ਧਿਆਨ ਨਾਲ ਦੱਸੋ, ਸਮੇਤ ਇਸ ਦੇ, ਕਿ ਦੌਰਾ ਕਿੰਨੇ ਸਮੇਂ ਲਈ ਰਿਹਾ ਅਤੇ ਤੁਹਾਡਾ ਬੱਚਾ ਕਿਵੇਂ ਵਿਖਾਈ ਦਿੰਦਾ ਸੀ ਅਤੇ ਹਿੱਲਜੁੱਲ ਕਰਦਾ ਸੀ। ਇਸ ਨਾਲ ਡਾਕਟਰ ਨੂੰ ਇਹ ਜਾਣਨ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਥਰਕਣ, ਸਰੀਰ ਦੇ ਥਰਕ ਰਹੇ ਅੰਗ ਨੂੰ ਹੌਲੀ ਜਿਹੇ ਪਕੜ ਕੇ ਰੋਕੀ ਜਾ ਸਕਦੀ ਸੀ ਜਾਂ ਉਸ ਉੱਪਰ ਦਬਾਅ ਪਾ ਕੇ, ਜਾਂ ਕੀ ਝਟਕਿਆਂ ਵਾਲੀ ਹਿਲਜੁਲ ਚੱਲਦੀ ਰਹੀ ਸੀ। ਡਾਕਟਰ ਤੁਹਾਡੇ ਬੱਚੇ ਦਾ ਮੁਆਇਨਾ ਕਰੇਗਾ। ਜੇ ਬੁਖ਼ਾਰ ਦੇ ਕਾਰਨ ਦਾ ਪਤਾ ਹੋਵੇ, ਅਤੇ ਤੁਹਾਡਾ ਬੱਚਾ ਘਬਰਾਇਆ ਹੋਇਆ ਜਾਂ ਬੇਹੋਸ਼ ਨਹੀਂ ਹੈ, ਡਾਕਟਰ ਆਮ ਤੌਰ ‘ਤੇ ਕਿਸੇ ਪ੍ਰਯੋਗਸ਼ਾਲਾ ਵਿੱਚ ਟੈਸਟ ਲਈ ਨਹੀਂ ਕਹੇਗਾ। ਫਿ਼ਰ ਵੀ, ਜੇ ਉਸ ਨੂੰ ਇਹ ਮਹਿਸੂਸ ਹੋਵੇ ਕਿ ਕੁੱਝ ਹੋਰ ਗੜਬੜ ਹੈ, ਉਹ ਕੁੱਝ ਟੈਸਟਾਂ ਲਈ ਕਹਿ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਦੌਰੇ ਦੇ ਦੂਜੇ ਸੰਭਾਵੀ ਕਾਰਨਾਂ ਨੂੰ ਰੱਦ ਕਰਨ ਵਿੱਚ ਮਦਦ ਮਿਲੇਗੀ। ਜੇ ਤੁਹਾਡੇ ਬੱਚੇ ਨੂੰ ਸਧਾਰਨ ਫ਼ੀਬਰਿਲ ਸੀਜ਼ਰ ਹੋਇਆ ਸੀ, ਹੋ ਸਕਦਾ ਹੈ ਉਸਨੂੰ ਹਸਪਤਾਲ ਰਹਿਣ ਦੀ ਲੋੜ ਨਾ ਪਵੇ। ਆਪਣੇ ਬੱਚੇ ਦੇ ਬੁਖ਼ਾਰ ਦਾ ਇਲਾਜ ਕਰਨਾ ਬਚਪਨ ਦੀ ਲਗਭਗ ਹਰੇਕ ਬਿਮਾਰੀ ਜਾਂ ਲਾਗ ਦੇ ਕਾਰਨ ਬੁਖ਼ਾਰ ਹੋ ਸਕਦਾ ਹੈ। ਬੁਖ਼ਾਰ ਕਾਰਨ ਦੌਰਾ ਅਕਸਰ ਉਦੋਂ ਪੈਂਦਾ ਹੈ ਜਦੋਂ ਤੁਹਾਡੇ ਬੱਚੇ ਦਾ ਤਾਪਮਾਨ ਵੱਧਣਾ ਸ਼ੁਰੂ ਹੁੰਦਾ ਹੈ। ਹੋ ਸਕਦਾ ਹੈ ਤੁਹਾਨੂੰ ਉਦੋਂ ਪਤਾ ਵੀ ਨਾ ਹੋਵੇ ਕਿ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ। ਦਵਾਈ ਨਾਲ ਬੁਖ਼ਾਰ ਦਾ ਇਲਾਜ ਕਰਨ ਨਾਲ ਇਹ ਜ਼ਰੂਰੀ ਨਹੀਂ ਕਿ ਦੌਰਾ ਪੈਣ ਤੋਂ ਰੋਕਿਆ ਸਕੇ ਜਾਂ ਦੌਰੇ ਦੀ ਮਿਆਦ ਘਟ ਜਾਵੇ, ਪਰ ਇਸ ਨਾਲ ਤੁਹਾਡੇ ਬੱਚੇ ਨੂੰ ਵਧੇਰੇ ਅਰਾਮ ਵਿੱਚ ਰਹਿਣ ਲਈ ਮਦਦ ਮਿਲ ਸਕਦੀ ਹੈ। ਜਦੋਂ ਤੁਹਾਡੇ ਬੱਚੇ ਨੂੰ ਦੌਰਾ ਪੈ ਰਿਹਾ ਹੋਵੇ ਉਸ ਵੇਲੇ ਬੁਖ਼ਾਰ ਦੀ ਦਵਾਈ ਦੇਣ ਦੀ ਕੋਸਿ਼ਸ਼ ਨਾ ਕਰੋ। ਦੌਰਾ ਖ਼ਤਮ ਹੋ ਜਾਣ ਦੀ ਉਡੀਕ ਕਰੋ। ਆਪਣੇ ਬੱਚੇ ਨੂੰ ਨਹਾਉਣ ਵਾਲੇ ਟੱਬ ਵਿੱਚ ਨਾ ਬਿਠਾਉ। ਸਰੋਤ : ਏ ਬੁਕਸ ਓਂਨਲਿਨ