ਤੁਹਾਡਾ ਬੱਚਾ 3 ਮਹੀਨੇ ਤੋਂ ਛੋਟੀ ਉਮਰ ਦਾ ਹੈ ਬਾਹਰਲੇ ਦੇਸ਼ ਦਾ ਸਫ਼ਰ ਕਰ ਕੇ ਤੁਸੀਂ ਹੁਣੇ ਹੁਣੇ ਪਰਤੇ ਹੋ ਬੁਖ਼ਾਰ 40°C (104°F) ਤੋਂ ਵੱਧ ਹੈ ਤੁਹਾਡੇ ਬੱਚੇ ਨੂੰ ਅਜਿਹੇ ਧੱਫ਼ੜ ਪੈ ਗਏ ਹੋਣ ਜੋ ਬੈਂਗਣੀ ਰੰਗ ਦੇ ਛੋਟੇ ਛੋਟੇ ਨੁਕਤਿਆਂ ਵਾਂਗ ਦਿੱਸਦੇ ਹੋਣ ਅਤੇ ਜਿਹੜੇ ਤੁਹਾਡੀ ਉਂਗਲੀ (ਡਰ ਨਾਲ ਰੰਗ ਪੀਲਾ ਪੈ ਜਾਣਾ) ਦੇ ਦਬਾਉਣ ਨਾਲ ਖ਼ਤਮ ਨਾ ਹੁੰਦੇ ਹੋਣ ਤੁਹਾਡੇ ਬੱਚੇ ਅੰਦਰ ਤਰਲ ਨਹੀ ਠਹਿਰਦੇ ਅਤੇ ਲੱਗਦਾ ਹੈ ਕਿ ਉਸ ਅੰਦਰ ਤਰਲ ਦੀ ਘਾਟ ਹੈ ਤੁਹਾਡੇ ਬੱਚੇ ਦੀ ਚਮੜੀ ਪੇਤਲੀ ਅਤੇ ਹਿੱਸੀ ਹੋੲ ਰੰਗ ਦੀ ਲੱਗਦੀ ਹੈ, ਜਾਂ ਠੰਡੀ ਹੈ ਜਾਂ ਉਸ ਉਪੱਰ ਥੱਬੇ ਹਨ ਤੁਹਾਡੇ ਬੱਚੇ ਨੂੰ ਲਗਾਤਾਰ ਦਰਦ ਹੋ ਰਿਹਾ ਹੈ ਤੁਹਾਡਾ ਬੱਚਾ ਸੁਸਤ (ਬਹੁਤ ਕਮਜ਼ੋਰ) ਹੈ ਜਾਂ ਉਸ ਨੂੰ ਜਗਾਉਣ ਵਿੱਚ ਮੁਸ਼ਕਲ ਆਉਂਦੀ ਹੈ ਤੁਹਾਡੇ ਬੱਚੇ ਦੀ ਗਰਦਨ ਆਕੜੀ ਹੋਈ ਹੈ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰਾ ਪਿਆ ਹੈ ਤੁਹਾਡਾ ਬੱਚਾ ਬਿਮਾਰ ਲੱਗਦਾ ਹੈ ਜਾਂ ਉਹ ਇੰਜ ਹੋਣ ਦਾ ਬਹਾਨਾ ਕਰਦਾ ਹੈ ਤੁਹਾਡਾ ਬੱਚਾ ਲਗਾਤਾਰ ਉਲਝਿਆ ਹੋਇਆ ਜਾਂ ਹੱਦੋਂ ਵੱਧ ਉਤੇਜਤ ਲੱਗਦਾ ਹੈ ਤੁਹਾਡਾ ਬੱਚਾ ਆਪਣੀ ਲੱਤ ਜਾਂ ਬਾਂਹ ਨੂੰ ਲਗਾਤਾਰ ਸਾਧਾਰਨ ਢੰਗ ਨਾਲ ਨਹੀਂ ਵਰਤਦਾ ਜਾਂ ਖੜ੍ਹਾ ਹੋਣ ਤੋਂ ਜਾਂ ਲੱਤਾਂ 'ਤੇ ਭਾਰ ਪਾਉਣ ਤੋਂ ਇਨਕਾਰ ਕਰਦਾ ਹੈ ਤੁਹਾਡੇ ਬੱਚੇ ਨੂੰ ਸਾਹ ਲੇਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਤੁਹਾਡਾ ਬੱਚਾ ਲਗਾਤਾਰ ਰੋਂਦਾ ਹੈ ਅਤੇ ਚੁੱਪ ਨਹੀਂ ਕਰਦਾ 24 ਘੰਟੇ ਦੇ ਅੰਦਰ ਅੰਦਰ ਫ਼ੋਨ ਕਰੋ ਜੇ: ਤੁਹਾਡੇ ਬੱਚੇ ਦੀ ਉਮਰ 3 ਅਤੇ 6 ਮਹੀਨੇ ਦੇ ਵਿਚਕਾਰ ਹੈ ਤੁਹਾਡੇ ਬੱਚੇ ਨੂੰ ਖ਼ਾਸ ਦਰਦ ਹੈ, ਜਿਵੇਂ ਕਿ ਕੰਨ ਜਾਂ ਗਲ਼ੇ ਦਾ ਦਰਦ ਜਿਸ ਦੀ ਮੁਲਾਂਕਣ ਕਰਵਾਉਣ ਦੀ ਲੋੜ ਪੈ ਸਕਦੀ ਹੈ ਤੁਹਾਡੇ ਬੱਚੇ ਨੂੰ 3 ਤੋਂ ਵੱਧ ਦਿਨਾਂ ਤੋਂ ਬੁਖ਼ਾਰ ਹੋਇਆ ਹੈ ਬੁਖ਼ਾਰ 24 ਘੰਟੇ ਤੋਂ ਵੱਧ ਸਮੇਂ ਵਿੱਚ ਨਹੀਂ ਹੋਇਆ ਅਤੇ ਮੁੜ ਕੇ ਹੋ ਗਿਆ ਹੈ ਤੁਹਾਡੇ ਬੱਚੇ ਨੂੰ ਜਰਾਸੀਮੀ ਲਾਗ ਲੱਗੀ ਹੈ ਜਿਸ ਦਾ ਇਲਾਜ ਰੋਗਾਣੂਨਾਸ਼ਕ (ਐਂਟੀਬਾਇਟਿਕ) ਦੁਆਰਾ ਕੀਤਾ ਜਾ ਰਿਹਾ ਹੈ, ਪਰ ਰੋਗਾਣੂਨਾਸ਼ਕ ਸ਼ੁਰੂ ਕਰਨ ਦੇ 2 ਤੋਂ 3 ਦਿਨਾਂ ਪਿੱਛੋਂ ਵੀ ਬੁਖ਼ਾਰ ਖ਼ਤਮ ਨਹੀਂ ਹੋ ਰਿਹਾ ਤੁਹਾਡਾ ਬੱਚਾ ਬਾਥਰੂਮ ਜਾਣ ਲੱਗਿਆਂ ਰੋਂਦਾ ਹੈ ਤੁਹਾਡੇ ਬੱਚੇ ਦੇ ਪਿਸ਼ਾਬ ਵਿੱਚੋਂ ਬੋ ਆਉਂਦੀ ਹੈ ਤੁਹਾਡੀਆਂ ਹੋਰ ਚਿੰਤਵਾਵਾਂ ਜਾਂ ਪ੍ਰਸ਼ਨ ਹੋਣ ਬੁਖ਼ਾਰ: ਕਲਪਤ ਗੱਲਾਂ ਅਤੇ ਤੱਥ ਬੁਖ਼ਾਰ ਬਾਰੇ ਕਈ ਕਲਪਤ ਗੱਲਾਂ ਹੁੰਦੀਆਂ ਹਨ, ਅਤੇ ਇਨ੍ਹਾਂ ਵਿੱਚੋਂ ਕਈ ਕਲਪਤ ਗੱਲਾਂ ਤੁਹਾਨੂੰ ਬੇਲੋੜੀ ਚਿੰਤਾ ਵਿੱਚ ਪਾ ਸਕਦੀਆਂ ਹਨ। ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ,ਤਾਂ ਸਭ ਤੋਂ ਵੱਧ ਜ਼ਰੂਰੀ ਗੱਲ ਇਹ ਹੈ ਕਿ ਉਹ ਵੇਖਣ ਨੂੰ ਕਿਵੇਂ ਲੱਗਦਾ ਹੈ ਤੇ ਉਹ ਕਿਵੇਂ ਕਿਰਿਆ ਕਰਦਾ ਹੈ। ਕਲਪਤ ਗੱਲ: ਤਾਪਮਾਨ ਦਾ ਸਹੀ ਨੰਬਰ ਲਾਹੇਵੰਦ ਹੁੰਦਾ ਹੈ ਤੱਥ: ਇਹ ਨੰਬਰ ਹਰੇਕ ਅਜਿਹੇ ਛੋਟੇ ਬੇਬੀਆਂ ਜਾਂ ਬੱਚਿਆਂ ਦੀ ਸੰਭਾਲ ਬਾਰੇ ਨਿਰਣਾ ਕਰਨ ਲਈ ਲਾਹੇਵੰਦ ਹੁੰਦਾ ਹੈ ਜਿਨ੍ਹਾਂ ਨੂੰ ਕੁਝ ਪੁਰਾਣੀਆਂ ਡਾਕਟਰੀ ਸਮਸਿਆਵਾਂ ਹੋਣ। ਪਰ ਬੁਖ਼ਾਰ ਵਾਲੇ ਬੱਚੇ ਦੀ ਜਾਂਚ ਕਰਨ ਦਾ ਸਭ ਤੋਂ ਵੱਧ ਜ਼ਰੂਰੀ ਹਿੱਸਾ ਇਹ ਹੁੰਦਾ ਹੈ ਕਿ ਬੱਚਾ, ਖ਼ਾਸ ਕਰ ਉਸ ਦੇ ਬੁਖ਼ਾਰ ਦੇ ਇਲਾਜ ਵਾਸਤੇ ਦਵਾਈ ਦੇਣ ਪਿੱਛੋਂ, ਵੇਖਣ ਨੂੰ ਕਿਵੇਂ ਲੱਗਦਾ ਹੈ ਅਤੇ ਕਿਵੇਂ ਹਿਲਦਾ-ਜੁਲਦਾ ਹੈ। ਅਜਿਹੇ ਬੱਚੇ, ਜਿਸ ਨੂੰ ਭਾਵੇਂ ਤੇਜ਼ ਤਾਪਮਾਨ ਹੈ ਪਰ ਲੱਗਦਾ ਉਹ ਠੀਕ ਹੈ, ਮਿਸਾਲ ਵਜੋਂ ਉਸ ਬੱਚੇ ਦੇ ਮੁਕਾਬਲੇ ਘੱਟ ਚਿੰਤਾ ਵਾਲਾ ਹੁੰਦਾ ਹੈ ਜਿਸ ਨੂੰ ਬੁਖ਼ਾਰ ਹਲ਼ਕਾ ਹੈ ਪਰ ਠੀਕ ਨਹੀਂ ਲੱਗਦਾ ਜਾਂ (ਗੱਲ ਕਰੋ ਤਾਂ ਉੱਤਰ ਵਜੋਂ) ਹੁੰਗਾਰਾ ਨਹੀਂ ਭਰਦਾ। ਵਾਇਰਸ ਦੀ ਲਾਗ ਵਾਲੀਆਂ ਕੁਝ ਘੱਟ ਗੰਭੀਰ ਬਿਮਾਰੀਆਂ ਕਾਰਨ ਤੇਜ਼ ਬੁਖ਼ਾਰ ਹੁੰਦਾ ਮੰਨਿਆ ਜਾਂਦਾ ਹੈ, ਅਤੇ ਕੁਝ ਜਰਾਸੀਮੀ ਲਾਗਾਂ ਕਾਰਨ ਸਰੀਰ ਦਾ ਤਾਪਮਾਨ ਅਸਧਾਰਨ ਪੱਧਰ 'ਤੇ ਘੱਟ ਪਾਇਆ ਜਾਂਦਾ ਹੈ। ਕਲਪਤ ਗੱਲ: ਬੁਖ਼ਾਰ ਨਾਲ ਦਿਮਾਗ਼ ਨੂੰ ਨੁਕਸਾਨ ਹੋ ਜਾਂਦਾ ਹੈ ਤੱਥ: ਲਾਗ ਕਾਰਨ ਹੋਏ ਬਹੁਤੇ ਬੁਖ਼ਾਰ 42°C (108°F) ਤੋਂ ਘੱਟ ਹੁੰਦੇ ਹਨ। ਇਨ੍ਹਾਂ ਕਾਰਨ ਦਿਮਾਗ਼ ਨੂੰ ਨੁਕਸਾਨ ਨਹੀਂ ਹੁੰਦਾ। ਸਿਰਫ਼ 44°C (110°F) ਨਾਲੋਂ ਵੱਧ ਲਗਾਤਾਰ ਸਰੀਰਕ ਤਾਪਮਾਨ ਨਾਲ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੰਭਾਵਨਾ ਹੁੰਦੀ ਹੈ ਕਿ ਇਹ ਸਰੀਰਕ ਤਾਪਮਾਨ ਹੀਟ ਸਟਰੋਕ ਕਾਰਨ ਹੀ ਹੁੰਦੇ ਹਨ ਜਾਂ ਕੁਝ ਬਾਜ਼ਾਰੀ ਡਰੱਗਜ਼ ਜਾਂ ਦਵਾਈਆਂ, ਜਿਵੇਂ ਕਿ ਸੁੰਨ ਕਰਨ ਲਈ ਦਵਾਈਆਂ ਜਾਂ ਕੁਝ ਦਿਮਾਗ਼ੀ ਬਿਮਾਰੀਆ ਲਈ ਦਵਾਈਆਂ ਦੀ ਵਰਤੋਂ ਕਾਰਨ ਵਾਪਰ ਸਕਦੇ ਹਨ। ਬੱਚਿਆਂ ਨੂੰ ਲੱਗਣ ਵਾਲੀਆਂ ਆਮ ਲਾਗਾਂ ਤੋਂ ਇਨ੍ਹਾਂ ਦੇ ਵਾਪਰਨ ਦੀ ਸੰਭਾਵਨਾ ਨਹੀੰ ਹੁੰਦੀ। ਕਲਪਤ ਗੱਲ: ਬੁਖ਼ਾਰ ਬੱਚਿਆਂ ਲਈ ਮਾੜੇ ਹੁੰਦੇ ਹਨ ਤੱਥ: ਬੁਖ਼ਾਰ ਇੱਕ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਜੋ ਸਰੀਰ ਦੇ ਬਚਾਅ ਕਰਨ ਵਾਲੇ ਸਿਸਟਮ ਨੂੰ ਕਿਰਿਆਸ਼ੀਲ ਬਣਾ ਦਿੰਦੀ ਹੈ। ਬੁਖ਼ਾਰ ਆਪਣੇ ਆਪ ਵਿੱਚ ਵੀ ਲਾਗ ਵਿਰੁੱਧ ਲੜਣ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਬਹੁਤੇ ਕੀਟਾਣੂ ਸਰੀਰ ਦੇ ਥੋੜ੍ਹੇ ਜਿਹੇ ਵੱਧ ਤਾਪਮਾਨ ਵਿੱਚ ਜਿਉਂਦੇ ਨਹੀਂ ਰਹਿ ਸਕਦੇ। ਇਸ ਦਾ ਮਤਲਬ ਹੈ, ਭਾਵੇਂ ਬੱਚਾ ਬੇਆਰਾਮ ਮਹਿਸੂਸ ਕਰਦਾ ਹੋਵੇ, ਬਹੁਤੇ ਬੁਖ਼ਾਰਾਂ ਦਾ ਅਸਰ ਲਾਹੇਵੰਦ ਹੁੰਦਾ ਹੈ ਅਤੇ ਇਹ ਸਰੀਰ ਨੂੰ ਲਾਗ ਵਿਰੁੱਧ ਲੜਣ ਵਿੱਚ ਮਦਦ ਕਰਦੇ ਹਨ। ਦਵਾਈ ਵਰਤਣ ਦਾ ਮੁੱਖ ਕਾਰਨ ਬੁਖ਼ਾਰ ਘਟਾਅ ਕੇ ਬੱਚੇ ਨੂੰ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਵਾਉਣਾ ਹੁੰਦਾ ਹੈ। ਕਲਪਤ ਗੱਲ: ਬੁਖ਼ਾਰਾਂ ਨੂੰ ਕਿਸੇ ਬੁਖ਼ਾਰ ਵਿਰੋਧੀ (ਐਂਟੀ-ਫੀਵਰ) ਦਵਾਈ ਨਾਲ ਹਮੇਸ਼ਾਂ ਹੀ ਪ੍ਰਤੀਕਰਮ ਦੇਣਾ ਚਾਹੀਦਾ ਹੈ ਤੱਥ: ਬੁਖ਼ਾਰ ਵਿਰੋਧੀ (ਐਂਟੀ-ਫੀਵਰ) ਦਵਾਈ ਨਾਲ ਆਮ ਤੌਰ ਤੇ ਬੁਖ਼ਾਰ ਘਟਾਉਣ ਵਿੱਚ ਮਦਦ ਮਿਲਦੀ ਹੈ, ਪਰ ਹਮੇਸ਼ਾ ਹੀ ਇਸ ਤਰ੍ਹਾਂ ਨਹੀਂ ਹੁੰਦਾ। ਕਈ ਵਾਰੀ ਦਵਾਈ ਦੇਣ ਪਿੱਛੋਂ ਵੀ ਬੁਖ਼ਾਰ ਰਹਿੰਦਾ ਹੈ। ਕੀ ਦਵਾਈ ਨਾਲ ਬੁਖ਼ਾਰ ਘੱਟਦਾ ਹੈ ਜਾਂ ਨਹੀਂ, ਇਸ ਗੱਲ ਦਾ ਲਾਗ ਦੀ ਗੰਭੀਰਤਾ ਨਾਲ ਕੋਈ ਸੰਬੰਧ ਨਹੀਂ ਹੁੰਦਾ। ਕਲਪਤ ਗੱਲ: ਰੋਗਾਣੂਨਾਸ਼ਕ (ਐਂਟੀਬਾਇਟਿਕ) ਦਵਾਈ ਦਾ ਅਸਰ ਬੁਖ਼ਾਰ ਉੱਤੇ ਛੇਤੀ ਹੋਣਾ ਚਾਹੀਦਾ ਹੈ ਤੱਥ: ਰੋਗਾਣੂਨਾਸ਼ਕ ਸਿਰਫ਼ ਜਰਾਸੀਮੀ ਲਾਗਾਂ ਦੇ ਇਲਾਜ ਲਈ ਲਾਹੇਵੰਦ ਹੁੰਦੇ ਹਨ। ਇਨ੍ਹਾਂ ਦਾ ਵਾਇਰਸ ਦੀ ਲਾਗ ਉੱਤੇ ਕੋਈ ਅਸਰ ਨਹੀਂ ਪੈਂਦਾ। ਬਹੁਤੀਆਂ ਲਾਗਾਂ ਵਾਇਰਸਾਂ ਕਾਰਨ ਲੱਗਦੀਆਂ ਹਨ, ਇਸ ਲਈ ਰੋਗਾਣੂਨਾਸ਼ਕ ਦਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਜਰਾਸੀਮੀ ਲਾਗਾਂ ਦੀ ਸੂਰਤ ਵਿੱਚ, ਜਦੋਂ ਰੋਗਾਣੂਨਾਸ਼ਕ ਦਿੱਤੇ ਜਾਂਦੇ ਹਨ ਤਾਂ ਨਾਲ ਦੀ ਨਾਲ ਇਹ ਜਰਾਸੀਮਾਂ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ, ਪਰ ਬੁਖ਼ਾਰ ਖ਼ਤਮ ਹੋਣ ਵਿੱਚ ਕੁਝ ਦਿਨ ਲੱਗ ਜਾਂਦੇ ਹਨ। ਮੁੱਖ ਨੁਕਤੇ ਬੁਖ਼ਾਰ ਆਮ ਤੌਰ ਤੇ ਸਰੀਰ ਵੱਲੋਂ ਲਾਗ ਵਿਰੁੱਧ ਲੜਨ ਦੀ ਨਿਸ਼ਾਨੀ ਹੁੰਦੀ ਹੈ। ਬੱਚੇ ਦਾ ਠੀਕ ਠੀਕ ਤਾਪਮਾਨ ਕੀ ਹੈ ਏਨਾ ਅਹਿਮ ਨਹੀਂ ਹੁੰਦਾ ਜਿੰਨਾ ਕਿ ਬੱਚਾ ਵੇਖਣ ਨੂੰ ਕਿਵੇਂ ਲੱਗਦਾ ਹੈ ਤੇ ਉਹ ਕਿਵੇਂ ਹਿਲਦਾ - ਜੁਲਦਾ ਹੈ। ਆਪਣੇ ਬੱਚੇ ਨੂੰ ਆਰਾਮ ਵਿੱਚ ਰੱਖੋ, ਆਪਣੇ ਬੱਚੇ ਨੂੰ ਬਹੁਤ ਗਰਮ ਕੱਪੜੇ ਨਾ ਪਾਓ, ਵੱਧ ਮਾਤਰਾ ਵਿੱਚ ਤਰਲ ਪਦਾਰਥ ਪਿਆਓ ਅਤੇ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਦਿਓ। ਸਰੋਤ : ਏ ਬੁਕਸ ਓਂਨਲਿਨ