ਛੋਟੀ ਮਾਤਾ ਦੀ ਲਾਗ ਬੱਚਿਆਂ ਵਿੱਚ ਬਹੁਤ ਹੀ ਆਮ ਹੁੰਦੀ ਹੈ। ਇਹ ਵੈਰੀਸਲਾ-ਜ਼ਾਸਟਰ ਦੇ ਵਾਇਰਸ ਤੋਂ ਲੱਗਦੀ ਹੈ। ਇਹ ਲਾਗ ਬੱਚਿਆਂ ਵਿੱਚ ਆਮ ਕਰ ਕੇ ਬਹੁਤ ਹਲ਼ਕੀ ਜਿਹੀ ਹੁੰਦੀ ਹੈ। ਪਰ ਜੇ ਛੋਟੀ ਮਾਤਾ ਨਵ-ਜਨਮੇਂ ਬੇਬੀਆਂ ਅਤੇ ਬਾਲਗ਼ਾਂ ਨੂੰ ਨਿਕਲ ਆਵੇ ਤਾਂ ਉਹ ਬਹੁਤ ਹੀ ਬਿਮਾਰ ਹੋ ਸਕਦੇ ਹਨ। ਆਮ ਕਰ ਕੇ, ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ (ਇਮਿਊਨ ਸਿਸਟਮ) ਸਾਨੂੰ ਲਾਗਾਂ ਤੋਂ ਬਚਾਉਂਦਾ ਹੈ। ਛੋਟੀ ਮਾਤਾ ਅਜਿਹੇ ਲੋਕਾਂ ਵਾਸਤੇ ਬਹੁਤ ਹੀ ਖ਼ਤਰਨਾਕ ਹੁੰਦੀ ਹੈ ਜਿਨ੍ਹਾਂ ਵਿੱਚ ਇਮਿਊਨ ਸਿਸਟਮ ਦੀਆਂ ਸਮੱਸਿਆਵਾਂ ਹੋਣ, ਜਿਵੇਂ ਕਿ ਲੁਕੀਮੀਆ, ਜਾਂ ਅਜਿਹੇ ਵਿਅਕਤੀ ਲਈ ਜੋ ਅਜਿਹੀਆਂ ਦਵਾਈਆਂ ਲੈ ਰਿਹਾ ਹੋਵੇ ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀਆਂ ਹੋਣ। ਇਨ੍ਹਾਂ ਵਿੱਚ ਸਟੈਰਾਇਡ ਜਾਂ ਦਵਾਈਆਂ, ਜੋ ਅੰਗ ਬਦਲਣ ਵਾਲੇ ਮਰੀਜ਼ਾਂ ਦੀ ਮਦਦ ਲਈ ਦਿੱਤੀਆਂ ਜਾਂਦੀਆਂ ਹਨ। । ਕੱਚੀ ਧੱਦਰ ਕੀ ਹੁੰਦੀ ਹੈ? ਕੱਚੀ ਧੱਦਰ ਛੋਟੀ ਮਾਤਾ ਵਰਗੀ ਲੱਗਦੀ ਹੈ ਅਤੇ ਉਸੇ ਹੀ ਵਾਇਰਸ ਕਾਰਨ ਲੱਗਦੀ ਹੈ। ਫ਼ਿਰ ਵੀ, ਇਹ ਸਰੀਰ ਦੇ ਸਿਰਫ਼ ਇੱਕ ਹੀ ਹਿੱਸੇ ਉੱਤੇ ਪ੍ਰਗਟ ਹੁੰਦੀ ਹੈ। ਫਿਰ ਵੀ, ਕੁਝ ਸਮੇਂ ਲਈ ਸਰੀਰ ਵਿੱਚ ਲੁਕਿਆ ਰਹਿਣ ਪਿੱਛੋਂ ਵਾਇਰਸ ਜਦੋਂ ਭੜਕ ਪੈਂਦਾ ਤਾਂ ਕੱਚੀ ਧੱਦਰ ਹੋ ਜਾਂਦੀ ਹੈ। ਜਿਨ੍ਹਾਂ ਨੂੰ ਪਹਿਲਾਂ ਛੋਟੀ ਮਾਤਾ ਹੋਈ ਹੋਵੇ ਸਿਰਫ਼ ਉਨ੍ਹਾਂ ਨੂੰ ਹੀ ਕੱਚੀ ਧੱਦਰ ਹੋ ਸਕਦੀ ਹੈ। ਤੁਹਾਨੂੰ ਅਜਿਹੇ ਵਿਅਕਤੀ ਤੋਂ ਕੱਚੀ ਧੱਦਰ ਨਹੀਂ ਹੋ ਸਕਦੀ ਜਿਸ ਨੂੰ ਛੋਟੀ ਮਾਤਾ ਨਿਕਲੀ ਹੋਵੇ। ਛੋਟੀ ਮਾਤਾ ਦੇ ਲੱਛਣ ਛੋਟੀ ਮਾਤਾ ਆਮ ਤੌਰ ਤੇ ਬੁਖ਼ਾਰ ਨਾਲ ਸ਼ੁਰੂ ਹੁੰਦੀ ਹੈ। ਇੱਕ ਦੋ ਦਿਨ ਪਿੱਛੋਂ, ਤੁਹਾਡੇ ਬੱਚੇ ਨੂੰ ਧੱਫ਼ੜ ਨਿਕਲ ਆਉਂਦੇ ਹਨ ਜਿਸ ਨਾਲ ਖਾਰਸ਼ ਬਹੁਤ ਹੁੰਦੀ ਹੈ। ਸ਼ੁਰੂ ਵਿੱਚ ਧੱਫ਼ੜਾਂ ਦਾ ਮੁੱਢ ਲਾਲ ਚਟਾਕਾਂ ਨਾਲ ਹੀ ਹੁੰਦਾ ਹੈ।. ਲਾਲ ਚਟਾਕ ਛੇਤੀ ਹੀ ਤਰਲ ਨਾਲ ਭਰੇ ਹੋਏ ਫ਼ਫ਼ੋਲੇ ਬਣ ਜਾਂਦੇ ਹਨ। ਕਈ ਲੋਕਾਂ ਵਿੱਚ ਥੋੜ੍ਹੇ ਜਿਹੇ ਫ਼ਫ਼ੋਲੇ ਦਿੱਸਦੇ ਹੁੰਦੇ ਹਨ। ਕਈਆਂ ਵਿੱਚ ਛਾਲਿਆਂ ਦੀ ਗਿਣਤੀ 500 ਤੀਕ ਪਹੁੰਚ ਜਾਂਦੀ ਹੈ। ਇਹ ਛਾਲੇ ਚਾਰ ਜਾਂ ਪੰਜ ਦਿਨਾਂ ਵਿੱਚ ਸੁੱਕ ਕੇ ਪੇਪੜੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਛੋਟੀ ਮਾਤਾ ਸੰਪਰਕ ਕਰਨ ਨਾਲ ਜਾਂ ਹਵਾ ਵਿੱਚ ਛੋਟੇ ਛੋਟੇ ਤੁਪਕਿਆਂ ਰਾਹੀਂ ਫ਼ੈਲਦੀ ਹੈ ਛੋਟੀ ਮਾਤਾ ਸਹਿਜੇ ਹੀ ਫ਼ੈਲਦੀ ਜਾਂਦੀ ਹੈ। ਇੱਕ ਤੋਂ ਦੂਜੇ ਵਿਅਕਤੀ ਨੂੰ ਇਹ ਦੋ ਤਰ੍ਹਾਂ ਲੱਗਦੀ ਹੈ: ਵਾਇਰਸ ਨਾਲ ਸਿੱਧੇ ਸੰਪਰਕ ਦੁਆਰਾ ਜਦੋਂ ਕੋਈ ਛਾਲਿਆਂ ਨੂੰ ਛੋਹ ਲੈਂਦਾ ਹੈ। ਹਵਾ ਵਿੱਚ ਥੁੱਕ ਦੇ ਤੁਪਕਿਆਂ ਦੁਆਰਾ, ਜਦੋਂ ਛੋਟੀ ਮਾਤਾ ਦਾ ਬਿਮਾਰ ਵਿਅਕਤੀ ਨਿੱਛ ਮਾਰਦਾ ਹੈ, ਖੰਘਦਾ ਹੈ ਜਾਂ ਗੱਲਾਂ ਕਰਦਾ ਹੈ। ਧੱਫ਼ੜ ਪ੍ਰਗਟ ਹੋਣ ਤੋਂ ਦੋ ਦਿਨ ਪਹਿਲਾਂ ਵਾਇਰਸ ਬਹੁਤ ਅਸਾਨੀ ਨਾਲ ਫ਼ੈਲ ਜਾਂਦੀ ਹੈ। ਜਦੋਂ ਤੀਕ ਛਾਲੇ ਸੁੱਕ ਨਹੀਂ ਜਾਂਦੇ, ਛੋਟੀ ਮਾਤਾ ਵਾਲਾ ਬੱਚਾ ਦੂਜੇ ਲੋਕਾਂ ਨੂੰ ਲਾਗ ਲਗਾ ਸਕਦਾ ਹੈ। ਇਹ ਪਤਾ ਕਰਨ ਲਈ ਕਿ ਬੱਚਾ ਕਦੋਂ ਸਕੂਲ ਵਾਪਸ ਜਾ ਸਕਦਾ ਹੈ ਆਪਣੇ ਸਕਲ਼ੂ ਜਾਂ ਡੇਅ ਕੇਅਰ ਨਾਲ ਸੰਪਰਕ ਕਰੋ । ਜੇ ਤੁਹਾਡੇ ਬੱਚਿਆਂ ਵਿੱਚੋਂ ਕਿਸੇ ਨੂੰ ਛੋਟੀ ਮਾਤਾ ਹੋਈ ਹੋਵੇ, ਤਾਂ ਸ਼ਾਇਦ ਇਹ ਤੁਹਾਡੇ ਘਰ ਦੇ ਦੂਜੇ ਮੈਂਬਰਾਂ, ਜਿਨ੍ਹਾਂ ਅੰਦਰ ਬਿਮਾਰੀ ਤੋਂ ਬਚਾਅ ਕਰਨ ਦੀ ਸ਼ਕਤੀ ਨਹੀਂ, ਨੂੰ ਲੱਗ ਸਕੇਗੀ। ਜੇ ਕਿਸੇ ਹੋਰ ਨੂੰ ਵੀ ਲਾਗ ਲੱਗ ਜਾਂਦੀ ਹੈ ਤਾਂ ਪਰਿਵਾਰ ਦੇ ਪਹਿਲੇ ਮੈਂਬਰ ਨੂੰ ਲੱਗਣ ਤੋਂ ਕੋਈ ਦੋ ਤੋਂ ਤਿੰਨ ਹਫ਼ਤੇ ਪਿੱਛੋਂ ਇਹ ਪ੍ਰਗਟ ਹੁੰਦੀ ਹੈ। ਛੋਟੀ ਮਾਤਾ ਵਾਲੀ ਗਰਭਵਤੀ ਔਰਤ ਇਸ ਨੂੰ ਅਣਜਨਮੇ ਬੱਚੇ ਨੂੰ ਅੱਗੇ ਵੀ ਦੇ ਸਕਦੀ ਹੈ। ਛੋਟੀ ਮਾਤਾ ਵਾਲੀਆਂ ਮਾਵਾਂ ਆਪਣੇ ਨਵ-ਜਨਮੇਂ ਬੇਬੀਆਂ ਨੂੰ ਇਹ ਰੋਗ ਦੇ ਸਕਦੀਆਂ ਹਨ। ਗਰਭਵਤੀ ਔਰਤ ਅਤੇ ਨਵ-ਜਨਮਿਆਂ ਦੀ ਸੂਰਤ ਵਿੱਚ ਛੋਟੀ ਮਾਤਾ ਅਕਸਰ ਵੱਧ ਗੰਭੀਰ ਹੁੰਦੀ ਹੈ। ਛੋਟੀ ਮਾਤਾ ਦੇ ਇਲਾਜ ਘਰ ਵਿੱਚ ਕਰਨਾ ਜੇ ਤੁਹਾਡੇ ਬੱਚੇ ਨੂੰ ਛੋਟੀ ਮਾਤਾ ਹੋ ਜਾਂਦੀ ਹੈ, ਤਾਂ ਅਸੀਟਲਸਾਲਾਸਾਲਕ ਐਸਿਡ (ਏ ਐੱਸ ਏ ਜਾਂ ਐੱਸਪਰੀਨ) ਜਾਂ ਕੋਈ ਪਦਾਰਥ ਜਿਸ ਵਿੱਚ ਏ ਐੱਸ ਏ ਹੋਵੇ ਉਸ ਨੂੰ ਨਾ ਦੇਵੋ। ਏ ਐੱਸ ਏ ਲੈਣ ਨਾਲ ਰਾਈ ਸਿੰਡਰੰਮ (Reye's syndrome) ਲੱਗਣ ਦੇ ਮੌਕੇ ਵਧ ਜਾਂਦੇ ਹਨ। ਤੇਜ਼ ਬਿਮਾਰੀ ਬੱਚੇ ਦੇ ਕਲੇਜੇ ਜਾਂ ਦਿਮਾਗ਼ ਨੂੰ ਹਾਨੀ ਪਹੁੰਚਾ ਸਕਦੀ ਹੈ। ਆਪਣੇ ਬੱਚੇ ਦੇ ਬੁਖ਼ਾਰ 'ਤੇ ਕਾਬੂ ਪਾਉਣ ਲਈ, ਅਸੀਟਾਮਿਨੋਫ਼ਿਨ ਦੀ ਵਰਤੋਂ ਕਰੋ। ਤੁਹਾਡਾ ਦਵਾਫ਼ਰੋਸ਼ ਅਸੀਟਾਮਿਨੋਫ਼ਿਨ ਦੇ ਨਾਲ ਲੈਣ ਵਾਸਤੇ ਬੁਖ਼ਾਰ ਲਈ ਦਵਾਈ ਚੁਣਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਛੋਟੀ ਮਾਤਾ ਦੇ ਧੱਫ਼ੜਾਂ ਕਾਰਨ ਬਹੁਤ ਖਾਰਸ਼ ਹੁੰਦੀ ਹੈ। ਚਮੜੀ ਦੀ ਚੰਗੀ ਸੰਭਾਲ ਕਰੋ ਅਤੇ ਯਕੀਨੀ ਬਣਾਉ ਕਿ ਬੱਚਾ ਧੱਫ਼ੜਾਂ ਨੂੰ ਖੁਰਕਦਾ ਨਾ ਹੋਵੇ। ਬੱਚਾ ਜਿਹੜਾ ਬਹੁਤ ਖੁਰਕਦਾ ਹੋਵੇ ਉਸ ਨੂੰ ਅਜਿਹੇ ਜਰਾਸੀਮ ਤੋਂ ਲਾਗਾਂ ਲੱਗ ਸਕਦੀਆਂ ਹਨ ਜਿਹੜਾ ਉਸ ਦੀ ਚਮੜੀ ਵਿੱਚ ਦਾਖ਼ਲ ਹੋ ਸਕਦਾ ਹੈ। ਇਸ ਤੋਂ ਬਚਾਅ ਕਰਨ ਲਈ ਤੁਸੀਂ ਹੇਠ ਦਰਜ ਕੰਮ ਕਰ ਸਕਦੇ ਹੋ: ਆਪਣੇ ਬੱਚੇ ਦੀਆਂ ਉਂਗਲੀਆਂ ਦੇ ਨੌਂਹ ਕੱਟ ਕੇ ਛੋਟੇ ਕਰ ਦਿਓ। ਆਪਣੇ ਬੱਚੇ ਨੂੰ ਕੱਪੜੇ ਹਲ਼ਕੇ ਭਾਰ ਵਾਲੇ ਪਾਓ। ਖਾਰਸ਼ ਘਟਾਉਣ ਵਾਸਤੇ ਆਪਣੇ ਬੱਚੇ ਨੂੰ ਕੋਸੇ ਪਾਣੀ ਨਾਲ ਨਹਾਵੋ। ਜੇ ਤੁਹਾਡੀ ਬੱਚੀ ਠੀਕ ਮਹਿਸੂਸ ਕਰਦੀ ਹੋਵੇ, ਤਾਂ ਉਸ ਨੂੰ ਖੇਡਣ ਅਤੇ ਕਿਰਿਆਸ਼ੀਲ ਹੋਣ ਦਿਓ। ਇਸ ਨਾਲ ਉਸ ਦਾ ਮਨ ਖਾਰਸ਼ ਵੱਲ ਨਹੀਂ ਜਾਵੇਗਾ। ਖਾਰਸ਼ ਘਟਾਉਣ ਲਈ, ਤੁਹਾਡਾ ਡਾਕਟਰ ਵਰਤਣ ਲਈ ਕੋਈ ਕਰੀਮ ਦੱਸ ਸਕਦਾ ਹੈ। ਛਾਲਿਆਂ ਦੁਆਰਾ ਜਰਾਸੀਮ ਤੁਹਾਡੇ ਬੱਚੇ ਦੀ ਚਮੜੀ ਵਿੱਚ ਦਾਖ਼ਲ ਹੋ ਗਏ ਹਨ ਦਾ ਪਤਾ ਚਿਤਾਵਨੀ ਦੇ ਕੁਝ ਨਿਸ਼ਾਨੀਆਂ ਤੋਂ ਲੱਗ ਜਾਂਦਾ ਹੈ, ਉਹ ਹਨ: ਨਵਾਂ ਬੁਖ਼ਾਰ ਲਾਗ ਵਾਲੀ ਚਮੜੀ ਨੂੰ ਛੋਹਿਆਂ ਉਹ ਗਰਮ ਲੱਗਦੀ ਹੈ ਲਾਗ ਵਾਲੇ ਫ਼ਫ਼ੋਲਿਆਂ ਵਿੱਚੋਂ ਪੱਸ ਲਾਗ ਵਾਲੀ ਥਾਂ ਸੋਜ਼ਸ਼ ਅਤੇ ਦਰਦ ਚਮੜੀ ਨੂੰ ਲੱਗੀ ਜਰਾਸੀਮ ਦੀ ਲਾਗ ਦਾ ਇਲਾਜ ਡਾਕਟਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਸਰੋਤ : ਏ ਬੁਕਸ ਓਂਨਲਿਨ