ਇਹ ਪਹਿਲ ਦਾ ਮਕਸਦ ਦੇਸ਼ ਭਰ ਵਿੱਚ ਨੈਟਵਰਕ ਨੂੰ ਫੈਲਾਉਣਾ ਅਤੇ ਕਨੈਕਟਵਿਟੀ ਵਿਚਾਲੇ ਫਾਸਲਿਆਂ ਨੂੰ ਭਰਨਾ ਹੈ। ਦੇਸ਼ ਵਿੱਚ ੫੫, ੬੧੯ ਦੇ ਲਗਭਗ ਪਿੰਡ ਹਨ, ਜਿਹਨਾਂ ਲਈ ਮੋਬਾਇਲ ਖੇਤਰ ਨਹੀਂ ਹੈ। ਉੱਤਰ-ਪੂਬਰ ਲਈ ਸੰਪੂਰਨ ਵਿਕਾਸ ਵਿਉਂਤ ਦੇ ਹਿੱਸੇ ਵਜੋਂ, ਗ਼ੈਰ-ਮੋਬਾਇਲ ਖੇਤਰਾਂ ਲਈ ਮੋਬਾਇਲ ਖੇਤਰ ਦੇਣ ਲਈ ਪਹਿਲ ਕੀਤੀ ਗਈ ਹੈ। ਗ਼ੈਰ-ਮੋਬਾਇਲ ਖੇਤਰ ਵਾਲੇ ਪਿੰਡਾਂ ਲਈ ਮੋਬਾਇਲ ਖੇਤਰ ਨੂੰ ਪੜਾਅਵਾਰ ਦਿੱਤੀ ਜਾਵੇਗੀ। ਦੂਰ - ਸੰਚਾਰ ਵਿਭਾਗ ਨੋਡਲ ਵਿਭਾਗ ਹੋਵੇਗਾ ਅਤੇ ਪ੍ਰੋਜੈਕਟ ਲਈ ੨੦੧੪ - ੨੦੧੮ ਦੇ ਦੌਰਾਨ ੧੬,੦੦੦ ਕਰੋੜ ਰੁਪਏ ਦੇ ਲਗਭਗ ਖ਼ਰਚਾ ਹੋਵੇਗਾ। ਸਰੋਤ : ਡਿਜ਼ੀਟਲ ਭਾਰਤ