ਸਿਖਾਂਦਰੂ ਸਿਖਲਾਈ, ਉਦਯੋਗ ਦੇ ਲਈ ਕੁਸ਼ਲ ਮਾਨਵ ਸ਼ਕਤੀ ਨੂੰ ਵਿਕਸਤ ਕਰਨ ਦੇ ਸਰੋਤਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਿਖਲਾਈ ਬੁਨਿਆਦੀ ਢਾਂਚੇ ਦੇ ਲਈ ਸਰਕਾਰੀ ਖਜ਼ਾਨੇ ਉੱਤੇ ਵਾਧੂ ਬੋਝ ਪਾਏ ਬਿਨਾਂ ਪ੍ਰਤਿਸ਼ਠਾਨਾਂ ਵਿੱਚ ਉਪਲਬਧ ਸਹੂਲਤਾਂ ਦਾ ਉਪਯੋਗ ਕੀਤਾ ਜਾਂਦਾ ਹੈ।
ਰਾਸ਼ਟਰੀ ਸਿਖਾਂਦਰੂ ਸਿਖਲਾਈ ਯੋਜਨਾ ਇੱਕ ਸਾਲ ਦਾ ਪ੍ਰੋਗਰਾਮ ਹੈ, ਜੋ ਤਕਨੀਕੀ ਦ੍ਰਿਸ਼ਟੀ ਤੋਂ ਸਿੱਖਿਅਤ ਨੌਜਵਾਨਾਂ ਨੂੰ ਉਸ ਵਿਹਾਰਕ ਗਿਆਨ ਅਤੇ ਹੁਨਰਾਂ ਨਾਲ ਯੁਕਤ ਬਣਾਉਂਦੀ ਹੈ, ਜਿਨ੍ਹਾਂ ਦੀ ਲੋੜ ਉਨ੍ਹਾਂ ਨੂੰ ਆਪਣੇ ਕਾਰਜ-ਖੇਤਰ ਵਿੱਚ ਪੈਂਦੀ ਹੈ। ਇਸ ਦੇ ਅੰਤਰਗਤ ਸਿਖਾਂਦਰੂਆਂ ਨੂੰ ਵਿਭਿੰਨ ਸੰਗਠਨਾਂ ਰਾਹੀਂ ਉਨ੍ਹਾਂ ਦੇ ਕਾਰਜ-ਸਥਾਨ ਤੇ ਹੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵਿੱਚ ਉੱਨਤ ਸਿਖਲਾਈ ਮੌਡਿਊਲਾਂ ਦਾ ਉਪਯੋਗ ਕਰਕੇ ਸਿੱਖਿਅਤ ਪ੍ਰਬੰਧਕ ਇਹ ਨਿਸ਼ਚਿਤ ਕਰਦੇ ਹਨ ਕਿ ਸਿਖਾਂਦਰੂ ਆਪਣੇ ਕੰਮ ਨੂੰ ਛੇਤੀ ਅਤੇ ਪੂਰਨਤਾ ਨਾਲ ਸਿੱਖਣ। ਸਿਖਲਾਈ ਮਿਆਦ ਦੇ ਦੌਰਾਨ ਸਿਖਾਂਦਰੂਆਂ ਨੂੰ ਵਜ਼ੀਫ਼ਾ ਰਾਸ਼ੀ ਦਿੱਤੀ ਜਾਂਦੀ ਹੈ, ਜਿਸ ਦੀ ਅੱਧੀ ਰਾਸ਼ੀ ਦਾ ਭੁਗਤਾਨ ਭਾਰਤ ਸਰਕਾਰ ਰਾਹੀਂ ਨਿਯੋਜਕਾਂ ਨੂੰ ਕੀਤਾ ਜਾਂਦਾ ਹੈ। ਸਿਖਲਾਈ ਦੇ ਅੰਤ ਵਿੱਚ ਸਿਖਾਂਦਰੂਆਂ ਨੂੰ ਭਾਰਤ ਸਰਕਾਰ ਰਾਹੀਂ ਕੁਸ਼ਲਤਾ ਪ੍ਰਮਾਣ-ਪੱਤਰ ਦਿੱਤਾ ਜਾਂਦਾ ਹੈ, ਜਿਸ ਨੂੰ ਮਾਨਤਾ ਪ੍ਰਾਪਤ ਕਾਰਜ-ਅਨੁਭਵ ਦੇ ਤੌਰ ਤੇ ਦੇਸ਼ ਭਰ ਦੇ ਸਾਰੇ ਰੁਜ਼ਗਾਰ ਦਫ਼ਤਰਾਂ ਵਿੱਚ ਰਜਿਸਟਰਡ ਕਰਾਇਆ ਜਾ ਸਕਦਾ ਹੈ। ਸਿਖਾਂਦਰੂਆਂ ਨੂੰ ਸਿਖਲਾਈ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਨਿੱਜੀ ਖੇਤਰ ਦੀਆਂ ਉਨ੍ਹਾਂ ਸੰਸਥਾਵਾਂ ਵਿੱਚ ਦਿੱਤੀ ਜਾਂਦੀ ਹੈ, ਜਿਨ੍ਹਾਂ ਕੋਲ ਬਹੁਤ ਵਧੀਆ ਸਿਖਲਾਈ ਸਹੂਲਤਾਂ ਉਪਲਬਧ ਹਨ। ਰਾਸ਼ਟਰੀ ਸਿਖਾਂਦਰੂ ਸਿਖਲਾਈ ਯੋਜਨਾ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਭਾਰਤੀ ਨੌਜਵਾਨਾਂ ਦੀ ਕੁਸ਼ਲਤਾ ਨੂੰ ਵਧਾਉਣ ਦੇ ਲਈ ਹੈ।
ਸਿਖਾਂਦਰੂਪੁਣਾ ਕਿਸੇ ਉਸਤਾਦ ਕਾਰੀਗਰ ਦੇ ਅਧੀਨ ਕਿਸੇ ਕਲਾ ਜਾਂ ਕਿੱਤੇ ਨੂੰ ਸਿੱਖਣ ਦਾ ਇੱਕ ਬਹੁਤ ਹੀ ਪਰਖਿਆ ਹੋਇਆ ਅਤੇ ਪੁਰਾਣਾ ਤਰੀਕਾ ਹੈ। ਸਿਖਾਂਦਰੂ ਸਿਖਲਾਈ ਯੋਜਨਾ ਇੱਕ ਅਜਿਹਾ ਪ੍ਰੋਗਰਾਮ ਹੈ, ਜਿਸ ਵਿੱਚ ਤਕਨੀਕੀ ਦ੍ਰਿਸ਼ਟੀ ਤੋਂ ਸਿੱਖਿਅਤ ਨੌਜਵਾਨ ਇੱਕ ਮੁੱਖ ਸਿਖਲਾਈ ਕਰਤਾ ਦੇ ਅਧੀਨ ਅਜਿਹੀ ਸਿਖਲਾਈ ਪ੍ਰਾਪਤ ਕਰਦੇ ਹਨ, ਜੋ ਆਧੁਨਿਕ ਪਰਿਪੇਖ ਵਿੱਚ ਰੁਜ਼ਗਾਰ ਦੇ ਲਈ ਉਪਯੁਕਤ ਹੋਵੇ। ਇਸ ਵਿੱਚ 'ਸਿੱਖੋ ਅਤੇ ਕਮਾਓ' ਵਰਗਾ ਦੁਹਰਾ ਲਾਭ ਵੀ ਹੈ। ਸਿਖਾਂਦਰੂ ਸਿਖਲਾਈ ਕਿਸੇ ਹੁਨਰ ਸਿੱਖਣ ਦੇ ਚਾਹਵਾਨ ਇੱਕ ਸਿਖਾਂਦਰੂ ਅਤੇ ਕੁਸ਼ਲ ਕਿਰਤੀ ਦੀ ਲੋੜ ਵਾਲੇ ਰੁਜ਼ਗਾਰ ਪ੍ਰਦਾਨ ਕਰਤਾ ਦੇ ਵਿਚਕਾਰ ਇੱਕ ਸਮਝੌਤਾ ਹੈ। ਇਸ ਵਿੱਚ ਸਿਖਾਂਦਰੂਆਂ ਨੂੰ ਕਾਰਜ ਖੇਤਰ ਨਾਲ ਸੰਬੰਧਤ ਨਵੀਨਤਮ ਐਪਲੀਕੇਸ਼ਨਾਂ, ਪ੍ਰਕਿਰਿਆਵਾਂ ਅਤੇ ਵਿਧੀਆਂ ਦੀ ਸਿੱਖਿਆ ਦੇਸ਼ ਦੇ ਕੁਝ ਬਹੁਤ ਪ੍ਰਸਿੱਧ ਅਦਾਰਿਆਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸਕੂਲ/ਕਾਲਜ ਦੇ ਵਿਦਿਆਰਥੀਆਂ ਦੇ ਲਈ ਜਮਾਤ ਤੋਂ ਕਾਰਜ-ਖੇਤਰ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਹੁੰਦਾ ਹੈ। ਇਸ ਸਿਖਲਾਈ ਦੌਰਾਨ ਸਿਖਾਂਦਰੂ ਨੂੰ ਚੰਗੇ ਵਿਵਹਾਰ ਦੇ ਹੁਨਰ, ਕਾਰਜ ਸੰਸਕ੍ਰਿਤੀ, ਨੈਤਿਕ ਮੁੱਲਾਂ ਅਤੇ ਸੰਗਠਨਾਤਮਕ ਵਿਵਹਾਰ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇਹ ਸਭ ਭਵਿੱਖ ਵਿੱਚ ਸਥਾਈ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੇ ਕੰਮ ਆਉਂਦਾ ਹੈ। ਇੱਕ ਸਾਲ ਦੀ ਸਿਖਲਾਈ ਮਿਆਦ ਦੇ ਅੰਤ ਵਿੱਚ ਸਿਖਾਂਦਰੂ ਨੂੰ ਕਿਸੇ ਖੇਤਰ ਵਿਸ਼ੇਸ਼ ਵਿੱਚ ਉਸ ਦੀ ਕੁਸ਼ਲਤਾ ਨਾਲ ਸੰਬੰਧਤ ਪ੍ਰਮਾਣ-ਪੱਤਰ ਵੀ ਦਿੱਤਾ ਜਾਂਦਾ ਹੈ।
ਰਾਸ਼ਟਰੀ ਸਿਖਾਂਦਰੂ ਸਿਖਲਾਈ ਯੋਜਨਾ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਨਿੱਜੀ ਖੇਤਰ ਦੀਆਂ ਕੁਝ ਸਰਬੋਤਮ ਸੰਸਥਾਵਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਜਿਹੜੇ ਵਿਦਿਆਰਥੀ ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕਰ ਚੁੱਕੇ ਹਨ ਜਾਂ +2 ਦੀ ਕਿੱਤਾ-ਮੁਖੀ ਯੋਗਤਾ ਰੱਖਦੇ ਹਨ, ਉਹ ਆਪਣੀ ਨਾਮਜ਼ਦਗੀ/ਪੰਜੀਕਰਨ ਐੱਨ.ਏ.ਟੀ.ਐੱਸ. ਦੇ ਵੈੱਬ ਪੋਰਟਲ ਉੱਤੇ ਕਰਾ ਕੇ ਹੁਨਰ ਸਿਖਲਾਈ ਦੇ ਲਈ ਬੇਨਤੀ ਕਰ ਸਕਦੇ ਹਨ। ਇੰਜੀਨੀਅਰਿੰਗ ਵਿੱਚ ਡਿਗਰੀ/ਡਿਪਲੋਮਾ ਧਾਰਕਾਂ ਦੇ ਲਈ 126 ਅਤੇ +2 ਕਿੱਤਾ-ਮੁਖੀ ਯੋਗਤਾ ਧਾਰਕਾਂ ਦੇ ਲਈ 128 ਵਿਸ਼ਾ-ਖੇਤਰ ਹਨ, ਜਿਨ੍ਹਾਂ ਵਿੱਚ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਸਿਖਲਾਈ ਦੀ ਮਿਆਦ 1 ਸਾਲ ਦੀ ਹੈ। ਸਿਖਾਂਦਰੂਆਂ ਨੂੰ ਭੱਤਾ ਵੀ ਦਿੱਤਾ ਜਾਂਦਾ ਹੈ, ਜਿਸ ਦੀ 50% ਰਾਸ਼ੀ ਦਾ ਭੁਗਤਾਨ ਭਾਰਤ ਸਰਕਾਰ ਰਾਹੀਂ ਨਿਯੋਜਕਾਂ/ਰੁਜ਼ਗਾਰ ਪ੍ਰਦਾਨ ਕਰਨ ਵਾਲਿਆਂ ਨੂੰ ਕੀਤਾ ਜਾਂਦਾ ਹੈ। ਵਿਦਿਆਰਥੀ ਐੱਨ.ਏ.ਟੀ.ਐੱਸ. ਵੈੱਬ ਪੋਰਟਲ ਦੇ ਮਾਧਿਅਮ ਰਾਹੀਂ ਸਿਖਲਾਈ ਦੇ ਲਈ ਆਪਣਾ ਪੰਜੀਕਰਣ ਕਰਵਾ ਸਕਦੇ ਹਨ। ਵਿਦਿਆਰਥੀਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਨ੍ਹਾਂ 'ਸਿਖਲਾਈ ਮੇਲਿਆਂ' ਵਿੱਚ ਸ਼ਾਮਿਲ ਹੋਣ, ਜਿਨ੍ਹਾਂ ਦਾ ਨਿਯਮਿਤ ਆਯੋਜਨ ਇਸ ਸਿਖਲਾਈ ਵਾਸਤੇ ਚੋਣ ਦੇ ਲਈ ਕੀਤਾ ਜਾਂਦਾ ਹੈ। ਇਸ ਸਿਖਲਾਈ ਯੋਜਨਾ ਦੇ ਲਈ ਸਿਖਾਂਦਰੂਆਂ ਦੀ ਚੋਣ ਦਾ ਵਿਸ਼ੇਸ਼ ਅਧਿਕਾਰ ਨਿਯੋਜਕਾਂ/ਰੁਜ਼ਗਾਰਦਾਤਿਆਂ ਦਾ ਹੈ।
ਸੰਸਥਾਵਾਂ ਨੂੰ ਪ੍ਰਾਪਤ ਹੋਣ ਵਾਲੇ ਕੁਝ ਲਾਭ ਇਹ ਹਨ
ਰਾਸ਼ਟਰੀ ਸਿਖਾਂਦਰੂ ਸਿਖਲਾਈ ਯੋਜਨਾ ਭਾਰਤ ਸਰਕਾਰ ਦਾ ਇੱਕ ਮੁੱਖ ਪ੍ਰੋਗਰਾਮ ਹੈ, ਜਿਸ ਦਾ ਟੀਚਾ ਹੈ - ਆਉਣ ਵਾਲੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਭਾਰਤੀਆਂ ਨੂੰ ਹੁਨਰਮੰਦ ਬਣਾਉਣਾ। ਇਹ ਯੋਜਨਾ ਰੁਜ਼ਗਾਰ ਪ੍ਰਦਾਨ ਕਰਨ ਵਾਲਿਆਂ ਦੀਆਂ ਲੋੜਾਂ ਅਤੇ ਬਾਜ਼ਾਰ ਵਿੱਚ ਉਪਲਬਧ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਵਿਚਕਾਰਲੇ ਖੱਪੇ ਨੂੰ ਭਰਦੀ ਹੈ। ਇਹ ਸੰਗਠਨਾਂ ਨੂੰ ਇਹ ਸਹੂਲਤ ਦਿੰਦੀ ਹੈ ਕਿ ਉਹ ਤਕਨੀਕੀ ਦ੍ਰਿਸ਼ਟੀ ਤੋਂ ਸਿੱਖਿਅਤ ਨਵੇਂ ਉਮੀਦਵਾਰਾਂ ਦੀ ਨਿਯੁਕਤੀ ਕਰਨ, ਭਾਰਤ ਸਰਕਾਰ ਦੀ ਗ੍ਰਾਂਟ ਉੱਤੇ ਉਨ੍ਹਾਂ ਨੂੰ ਇੱਕ ਸਾਲ ਤਕ ਸਿੱਖਿਅਤ ਕਰਨ ਅਤੇ ਜੇਕਰ ਲੋੜ ਪਵੇ ਤਾਂ ਉਨ੍ਹਾਂ ਨੂੰ ਨਿਯਮਿਤ ਕਰਮਚਾਰੀ ਦੇ ਤੌਰ ਤੇ ਭਰਤੀ ਕਰਨ। ਇਨ੍ਹਾਂ ਸਿਖਾਂਦਰੂਆਂ ਦਾ ਪੂਰਨ ਨਿਯੰਤਰਣ ਸਿਖਾਂਦਰੂ ਕਾਨੂੰਨ 1961 ਦੇ ਰਾਹੀਂ ਹੁੰਦਾ ਹੈ। ਸਿਖਾਂਦਰੂਆਂ ਨੂੰ ਨਿਯਤ ਕਰਨ ਵਾਲੇ ਸੰਗਠਨਾਂ ਦੇ ਕੋਲ ਜ਼ਰੂਰੀ ਬੁਨਿਆਦੀ ਢਾਂਚਾ ਹੋਣਾ ਚਾਹੀਦਾ ਹੈ ਅਤੇ ਅਜਿਹੇ ਸਿੱਖਿਅਤ ਪ੍ਰਬੰਧਕ ਹੋਣੇ ਚਾਹੀਦੇ ਹਨ, ਜੋ ਇਨ੍ਹਾਂ ਸਿਖਾਂਦਰੂਆਂ ਨੂੰ ਸਿੱਖਿਅਤ ਕਰ ਸਕਣ। ਇਸ ਪ੍ਰਕਾਰ ਰਾਸ਼ਟਰੀ ਸਿਖਲਾਈ ਯੋਜਨਾ ਅਜਿਹੀਆਂ ਪ੍ਰਤਿਭਾਵਾਂ ਦਾ ਇੱਕ ਲਗਾਤਾਰ ਫੰਡ ਤਿਆਰ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ, ਜੋ ਘੱਟੋ-ਘੱਟ ਲਾਗਤ ਤੇ ਉਦਯੋਗਾਂ ਵਿੱਚ ਤਤਕਾਲ ਖਪਣ ਦੇ ਲਾਇਕ ਹੋਵੇ ਅਤੇ ਜੋ ਕਿਸੇ ਸੰਗਠਨ ਦੀ ਮਨੁੱਖੀ-ਸਰੋਤਾਂ ਸੰਬੰਧੀ ਲੋੜਾਂ ਦੀ ਪੂਰਤੀ ਵਿੱਚ ਸਹਾਇਕ ਹੋਵੇ। ਸਿਖਾਂਦਰੂਆਂ ਦੀ ਚੋਣ ਨਿਯੋਜਕ ਦਾ ਵਿਸ਼ੇਸ਼ ਅਧਿਕਾਰ ਹੈ।
ਉਦਯੋਗ ਜਗਤ ਨੂੰ ਹੋਣ ਵਾਲੇ ਕੁਝ ਲਾਭ ਹੇਠ ਲਿਖੇ ਹਨ:
ਰਾਸ਼ਟਰੀ ਸਿਖਾਂਦਰੂ ਸਿਖਲਾਈ ਯੋਜਨਾ ਸਿੱਖਿਅਕ ਸੰਸਥਾਨਾਂ ਦੀ ਸਹਾਇਤਾ ਕਰਦੀ ਹੈ ਤਾਂ ਕਿ ਉਹ ਆਪਣੇ ਪਾਸ ਵਿਦਿਆਰਥੀਆਂ ਦੀ ਨਿਯੁਕਤੀ ਪ੍ਰਮੁੱਖ ਸੰਸਥਾਵਾਂ ਵਿੱਚ ਸਿਖਾਂਦਰੂ ਸਿਖਲਾਈ ਦੇ ਲਈ ਕਰਵਾ ਸਕਣ। ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਇਸ ਸਿਖਾਂਦਰੂ ਸਿਖਲਾਈ ਦੇ ਲਈ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ। ਇਸ ਯੋਜਨਾ ਦਾ ਲਾਭ ਉਠਾਉਣ ਦੀਆਂ ਇੱਛੁਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਰਜਿਸਟ੍ਰੇਸ਼ਨ ਐੱਨ.ਏ.ਟੀ.ਐੱਸ. ਵੈੱਬ ਪੋਰਟਲ ਉੱਤੇ ਕਰਵਾਉਣ। ਜ਼ਿਲ੍ਹਿਆਂ, ਤਹਿਸੀਲਾਂ ਆਦਿ ਵਿੱਚ ਸਥਿਤ ਸੰਸਥਾਵਾਂ ਨੂੰ ਆਪਣੇ ਪਾਸ ਵਿਦਿਆਰਥੀਆਂ ਨੂੰ ਨਿਯਤ ਕਰਵਾਉਣ ਵਿੱਚ ਮੁਸ਼ਕਿਲ ਹੁੰਦੀ ਹੈ, ਕਿਉਂਕਿਉਥੇ ਉਦਯੋਗਿਕ ਇਕਾਈਆਂ ਦੀ ਘਾਟ ਹੁੰਦੀ ਹੈ। ਇਹ ਯੋਜਨਾ ਅਜਿਹੇ ਸੰਸਥਾਨਾਂ ਦੀ ਸਹਾਇਤਾ ਕਰਦੀ ਹੈ ਤਾਂ ਕਿਉਹ ਆਪਣੇ ਵਿਦਿਆਰਥੀਆਂ ਦੀ ਪਹੁੰਚ ਉਹੋ ਜਿਹੇ ਬਿਹਤਰ ਮੌਕਿਆਂ ਤਕ ਬਣਾ ਸਕੇ, ਜੋ ਹੁਣ ਤਕ ਸਿਰਫ ਸ਼ਹਿਰੀ ਵਿਦਿਆਰਥੀਆਂ ਨੂੰ ਉਪਲਬਧ ਹਨ। ਸਿਖਾਂਦਰੂ ਸਿਖਲਾਈ ਪਰਿਸ਼ਦਾਂ/ਵਿਹਾਰਕ ਸਿਖਲਾਈ ਪਰਿਸ਼ਦਾਂ ਦੇ ਨਾਲ ਸੰਬੰਧਤ ਹੋਣ ਤੇ ਸੰਸਥਾਨਾਂ ਨੂੰ ਬਾਜ਼ਾਰ ਅਤੇ ਉਦਯੋਗ ਦੀਆਂ ਤਤਕਾਲਿਕ ਲੋੜਾਂ ਦਾ ਪਤਾ ਲੱਗਦਾ ਹੈ, ਜਿਸ ਨਾਲ ਕਿ ਉਹ ਵਰਤਮਾਨ ਪਰਿਪੇਖ ਦੇ ਅਨੁਰੂਪ ਆਪਣੇ ਪਾਠਕ੍ਰਮਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਨਿਰਮਾਣ ਕਰ ਸਕਣ।
ਸੰਸਥਾਨਾਂ ਨੂੰ ਹੋਣ ਵਾਲੇ ਲਾਭਾਂ ਵਿੱਚੋਂ ਕੁਝ ਹੇਠ ਲਿਖੇ ਹਨ, ਆਪਣੇ ਵਿਦਿਆਰਥੀਆਂ ਨਾਲ ਸੰਬੰਧਤ ਸੂਚਨਾ ਨੂੰ ਅਪਲੋਡ ਕਰੋ।
ਸਰੋਤ:ਰਾਸ਼ਟਰੀ ਸਿਖਾਂਦਰੂ ਸਿਖਲਾਈ ਯੋਜਨਾ, ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਭਾਰਤ ਸਰਕਾਰ
ਆਖਰੀ ਵਾਰ ਸੰਸ਼ੋਧਿਤ : 8/12/2020