ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਇੱਕ ਪ੍ਰਕਾਰ ਦੀ ਦੁਰਘਟਨਾ ਬੀਮਾ ਪਾਲਿਸੀ ਹੈ, ਜਿਸ ਦੇ ਤਹਿਤ ਦੁਰਘਟਨਾ ਦੇ ਸਮੇਂ ਮੌਤ ਜਾਂ ਅਪਾਹਜ ਹੋਣ ਤੇ ਬੀਮੇ ਦੀ ਰਾਸ਼ੀ ਲਈ ਕਲੇਮ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਸਾਲਾਨਾ ਪ੍ਰੀਮੀਅਮ ਸਿਰਫ਼ 12 ਰੁਪਏ ਹੈ। ਇਸ ਬੀਮਾ ਯੋਜਨਾ ਦੇ ਅੰਤਰਗਤ 12 ਰੁਪਏ ਸਾਲਾਨਾ ਪ੍ਰੀਮੀਅਮ ਉੱਤੇ ਦੁਰਘਟਨਾ ਬੀਮਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ 1 ਸਾਲ ਤਕ ਵੈਲਿਡ ਰਹੇਗੀ, ਜਿਸ ਨੂੰ ਪ੍ਰਤੀ ਇੱਕ ਸਾਲ ਬਾਅਦ ਰੀਨਿਊ ਕਰਵਾਉਣਾ ਹੋਵੇਗਾ। ਇਹ ਯੋਜਨਾ 18-70 ਸਾਲ ਦੇ ਲੋਕਾਂ ਲਈ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਮੌਤ ਅਤੇ ਪੂਰੀ ਤਰ੍ਹਾਂ ਅਪਾਹਜ ਹੋਣ ਤੇ 2 ਲੱਖ ਰੁਪਏ ਅਤੇ ਆਂਸ਼ਿਕ ਤੌਰ ਤੇ ਅਪਾਹਜ ਹੋਣ ਤੇ 1 ਲੱਖ ਰੁਪਈਆ ਬੀਮਾ ਰਾਸ਼ੀ ਦਿੱਤੀ ਜਾਵੇਗੀ।
1 |
ਪ੍ਰੀਮੀਅਮ ਰਾਸ਼ੀ |
12 ਰੁਪਏ ਪ੍ਰਤੀ ਸਾਲ |
2 |
ਕਵਰੇਜ ਨਿਯਮ |
ਐਕਸੀਡੈਂਟਲ ਕਵਰੇਜ (ਪੂਰਨ 2 ਲੱਖ / ਆਂਸ਼ਿਕ 1 ਲੱਖ) |
3 |
ਉਮਰ ਸੀਮਾ |
18 ਸਾਲ ਤੋਂ ਵੱਧ |
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਨਾਲ 18 ਤੋਂ 70 ਸਾਲ ਦਾ ਵਿਅਕਤੀ ਜੁੜ ਸਕਦਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਨਾਲ ਜੁੜਨ ਤੇ 12 ਰੁਪਏ ਪ੍ਰਤੀ ਸਾਲ ਦੀ ਰਾਸ਼ੀ ਪ੍ਰੀਮੀਅਮ ਦੇ ਤੌਰ ਤੇ ਧਾਰਕ ਨੂੰ ਦੇਣੀ ਹੋਵੇਗੀ।
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਹਿੱਸਾ ਬਣਨ ਲਈ ਧਾਰਕ ਨੂੰ ਸਭ ਤੋਂ ਪਹਿਲਾਂ ਆਪਣੇ ਆਧਾਰ ਕਾਰਡ ਨੂੰ ਬੈਂਕ ਨਾਲ ਜੋੜਨਾ ਹੋਵੇਗਾ, ਇਸ ਦੇ ਬਾਅਦ ਪ੍ਰਤੀ ਸਾਲ 1 ਜੂਨ ਤੋਂ ਪਹਿਲਾਂ ਇੱਕ ਫਾਰਮ ਭਰ ਕੇ ਬੈਂਕ ਵਿੱਚ ਦੇਣਾ ਹੋਵੇਗਾ।
ਇਸ ਯੋਜਨਾ ਦੇ ਲਈ ਧਾਰਕ ਨੂੰ ਸਿਰਫ਼ 12 ਰੁਪਏ ਪ੍ਰਤੀ ਸਾਲ ਦੇਣੇ ਹੋਣਗੇ, ਜੋ ਕਿ ਖਾਤੇ 'ਚੋਂ ਬੈਂਕ ਰਾਹੀਂ ਸਿੱਧੇ ਹੀ ਕੱਟ ਲਏ ਜਾਣਗੇ।
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਯੋਜਨਾ ਨਾਲ ਜੁੜੇ ਰਹਿਣ ਦੇ ਦੋ ਆਪਸ਼ਨ
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਸਭ ਪ੍ਰਕਾਰ ਦੀਆਂ ਨਾਮਜ਼ਦ ਬੀਮਾ ਕੰਪਨੀਆਂ ਅਤੇ ਬੈਂਕਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੋਰ ਬੀਮਾ ਕੰਪਨੀ ਜੋ ਕਿ ਸਭ ਪ੍ਰਕਾਰ ਦੀਆਂ ਸ਼ਰਤਾਂ ਦੇ ਨਾਲ ਇਸ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਨੂੰ ਚਲਾ ਰਹੀਆਂ ਹਨ, ਉਹ ਵੀ ਇਸ ਯੋਜਨਾ ਵਿੱਚ ਸ਼ਾਮਿਲ ਹਨ। ਵਰਤਮਾਨ ਸਮੇਂ ਵਿੱਚ ਇਹ ਯੋਜਨਾ ਐੱਸ.ਬੀ.ਆਈ. ਬੈਂਕ ਦੁਆਰਾ ਸ਼ੁਰੂ ਕੀਤੀ ਜਾਵੇਗੀ। ਬਾਅਦ ਵਿੱਚ ਇਸ ਨੂੰ ਹੋਰ ਨਿੱਜੀ ਬੈਂਕ ਜਾਂ ਐੱਲ.ਆਈ.ਸੀ. ਦੇ ਨਾਲ ਜੋੜ ਦਿੱਤਾ ਜਾਵੇਗਾ।
ਇਸ ਯੋਜਨਾ ਦੇ ਲਈ ਸਰਕਾਰ ਰਾਹੀਂ ਪ੍ਰਤੀ ਸਾਲ ਫੈਸਲੇ ਲਏ ਜਾਣਗੇ, ਨਾਲ ਹੀ ਬੀਮਾ ਰਾਸ਼ੀ ਪਬਲਿਕ ਵੈਲਫੇਅਰ ਫੰਡ ਰਾਹੀਂ ਦਿੱਤੀ ਜਾਵੇਗੀ।
ਹਾਲੀਂ ਇਹ ਯੋਜਨਾ 80 C ਦੇ ਤਹਿਤ ਟੈਕਸ ਫਰੀ ਹੈ। ਜੇਕਰ ਬੀਮਾ ਪਾਲਿਸੀ ਦੇ ਤਹਿਤ 1 ਲੱਖ ਰੁਪਏ ਦਿੱਤੇ ਜਾ ਰਹੇ ਹਨ ਪਰ ਫਾਰਮ 15G ਜਾਂ ਫਾਰਮ 15H ਜਮ੍ਹਾ ਨਹੀਂ ਕੀਤੇ ਗਏ ਹਨ, ਤਦ ਕੁਲ ਆਮਦਨ 'ਚੋਂ 2% TDS ਕੱਟ ਲਿਆ ਜਾਵੇਗਾ।
ਕ੍ਰਮ ਸੰ. |
ਮੁੱਖ ਬਿੰਦੂ |
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ |
ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ |
1 |
ਪ੍ਰੀਮੀਅਮ ਰਾਸ਼ੀ |
12 ਰੁਪਏ ਪ੍ਰਤੀ ਸਾਲ |
330 ਰੁਪਏ ਪ੍ਰਤੀ ਸਾਲ |
2 |
ਕਵਰੇਜ ਨਿਯਮ |
ਐਕਸੀਡੈਂਟਲ ਕਵਰੇਜ (ਪੂਰਨ 2 ਲੱਖ/ਆਂਸ਼ਿਕ 1 ਲੱਖ) |
ਮੌਤ ਕਵਰੇਜ (ਐਕਸੀਡੈਂਟਲ/ਸਧਾਰਨ) |
3 |
ਉਮਰ ਸੀਮਾ |
18 ਸਾਲ ਤੋਂ ਵੱਧ |
18 ਸਾਲ ਤੋਂ 50 ਸਾਲ ਤਕ |
4 |
ਕਵਰੇਜ ਮਿਆਦ |
ਜਦ ਤਕ ਸੁਚਾਰੂ ਰੱਖੇ |
50 ਸਾਲ ਤਕ ਸਰੋਤ- |
ਆਖਰੀ ਵਾਰ ਸੰਸ਼ੋਧਿਤ : 6/19/2020