ਮੁਦਰਾ ਬੈਂਕ ਦੀ ਧਾਰਨਾ
ਮਾਲੀ ਸਾਲ 2015-16 ਦੇ ਆਪਣੇ ਬਜਟ ਭਾਸ਼ਣ ਵਿੱਚ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਟਲੀ ਨੇ 20,000 ਕਰੋੜ ਰੁਪਏ ਦੀ ਰਾਸ਼ੀ ਅਤੇ 3 ਕਰੋੜ ਰੁਪਏ ਦੀ ਰਿਣ ਗਾਰੰਟੀ ਰਾਸ਼ੀ ਦੇ ਨਾਲ ਇੱਕ ਸੂਖਮ ਇਕਾਈ ਵਿਕਾਸ ਪੁਨਰਵਿੱਤ ਏਜੰਸੀ (ਮੁਦਰਾ) ਬੈਂਕ ਦੇ ਸਿਰਜਣ ਦਾ ਮਤਾ ਰੱਖਿਆ ਸੀ। ਮੁਦਰਾ ਦਾ ਗਠਨ ਇੱਕ ਕਾਨੂੰਨ ਬਣਾਉਣ ਦੇ ਜ਼ਰੀਏ ਕੀਤਾ ਜਾਣਾ ਹੈ। ਇਹ ਇੱਕ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸਾਰੀਆਂ ਸੂਖਮ ਮਾਲੀ ਸੰਸਥਾਵਾਂ (ਐੱਮ.ਐੱਫ.ਆਈ.) - ਜੋ ਸਨਅਤੀ ਨਿਰਮਾਣ, ਵਪਾਰ ਅਤੇ ਸੇਵਾ ਗਤੀਵਿਧੀਆਂ ਨਾਲ ਜੁੜੇ ਸੂਖਮ/ਲਘੂ ਕਿੱਤਾ ਇਕਾਈਆਂ ਨੂੰ ਰਿਣ ਦੇਣ ਦੇ ਕਿੱਤੇ ਵਿੱਚ ਹਨ - ਦੇ ਜ਼ਰੀਏ ਵਿਕਾਸ ਅਤੇ ਪੁਨਰਵਿੱਤ ਦੇ ਲਈ ਜਵਾਬਦੇਹ ਹੋਵੇਗਾ। ਮੁਦਰਾ ਲਘੂ/ਸੂਖਮ ਕਿੱਤਾ ਇਕਾਈਆਂ ਦੇ ਸਥਾਨਕ ਵਿੱਤਦਾਤਿਆਂ ਨੂੰ ਵਿੱਤ ਮੁਹੱਈਆ ਕਰਾਉਣ ਲਈ ਰਾਜ/ਖੇਤਰੀ ਪੱਧਰ ਦੇ ਕੋ-ਆਰਡੀਨੇਟਰ ਦੇ ਨਾਲ ਸਾਂਝੇਦਾਰੀ ਵੀ ਕਰੇਗਾ। ਇਸ ਤੋਂ ਇਲਾਵਾ, ਇਸ ਦਾ ਉਦੇਸ਼ ਸਿਰਫ਼ ਰਿਣ ਦੇ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਦੇਸ਼ ਭਰ ਵਿੱਚ ਫੈਲੀਆਂ ਇਨ੍ਹਾਂ ਇਕਾਈਆਂ ਦੇ ਲਈ ਰਿਣ ਜਮ੍ਹਾ ਹੱਲ ਪ੍ਰਸਤੁਤ ਕਰਨਾ ਵੀ ਹੈ। ਮੁਦਰਾ ਦੇ ਲਈ ਮਿਥੀਆਂ ਭੂਮਿਕਾਵਾਂ ਵਿੱਚ ਸ਼ਾਮਿਲ ਬਿੰਦੂ ਹਨ-
- ਸੂਖਮ ਇਕਾਈ ਵਿੱਤਪੋਸ਼ਣ ਕਿੱਤਿਆਂ ਦੇ ਲਈ ਨੀਤੀ ਦਿਸ਼ਾ-ਨਿਰਦੇਸ਼ ਨਿਰਧਾਰਿਤ ਕਰਨਾ
- ਐੱਮ.ਐੱਫ.ਆਈ. ਇਕਾਈਆਂ ਦਾ ਪੰਜੀਕਰਣ
- ਐੱਮ.ਐੱਫ.ਆਈ. ਇਕਾਈਆਂ ਦਾ ਪ੍ਰਮਾਣਨ/ਮੁਲਾਂਕਣ
- ਕਰਜ਼ੇ ਤੋਂ ਮੁਕਤੀ ਪਾਉਣ ਲਈ ਜ਼ਿੰਮੇਵਾਰ ਵਿੱਤਪੋਸ਼ਣ ਪ੍ਰਚਲਨਾਂ ਦਾ ਨਿਰਧਾਰਣ ਅਤੇ ਉਚਿਤ ਗਾਹਕ ਸੁਰੱਖਿਆ ਸਿਧਾਂਤਾਂ ਅਤੇ ਵਸੂਲੀ ਦੀਆਂ ਪ੍ਰਕਿਰਿਆਵਾਂ ਨਿਸ਼ਚਿਤ ਕਰਨਾ
- ਸੂਖਮ ਇਕਾਈਆਂ ਨੂੰ ਰਿਣ ਦੇਣ ਵਾਲੇ ਸਥਾਨਕ ਵਿੱਤਦਾਤਿਆਂ ਨੂੰ ਪ੍ਰਸ਼ਾਸਿਤ ਕਰਨ ਲਈ ਇੱਕ ਮਿਆਰੀ ਨੇਮ-ਪੱਤਰਾਂ ਦੇ ਸਮੂਹ ਦਾ ਵਿਕਾਸ
- ਸਾਰਿਆਂ ਦੇ ਲਈ ਸਹੀ ਤਕਨਾਲੋਜੀ ਨਿਪਟਾਰਿਆਂ ਨੂੰ ਹੱਲਾਸ਼ੇਰੀ ਦੇਣਾ
- ਸੂਖਮ ਇਕਾਈਆਂ ਨੂੰ ਕਰਜ਼ਾ ਦੇਣ ਵਾਲੇ ਰਿਣ/ਵਿਭਾਗਾਂ ਨੂੰ ਗਾਰੰਟੀ ਮੁਹੱਈਆ ਕਰਨ ਲਈ ਇੱਕ ਰਿਣ ਗਾਰੰਟੀ ਯੋਜਨਾ ਦਾ ਨਿਰਮਾਣ ਅਤੇ ਸੰਚਾਲਨ
- ਖੇਤਰ ਵਿੱਚ ਵਿਕਾਸ ਅਤੇ ਪ੍ਰਵਰਤਨ ਗਤੀਵਿਧੀਆਂ ਦਾ ਸਮਰਥਨ
- ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਲਘੂ ਕਾਰੋਬਾਰ ਨੂੰ ਸਥਾਨਕ ਰਿਣ ਸਪਲਾਈ ਦੀ ਇੱਕ ਚੰਗੀ ਸੰਰਚਨਾ ਦਾ ਸਿਰਜਣ
ਮੁਦਰਾ ਦਾ ਸਰੋਤ
ਐੱਨ.ਸੀ.ਐੱਸ.ਬੀ.ਐੱਸ. ਵਿੱਚ ਕਾਰੋਬਾਰੀ-ਵਿਕਾਸ ਦੀ ਸਭ ਤੋਂ ਵੱਡੀ ਰੁਕਾਵਟ ਹੈ, ਇਸ ਖੇਤਰ ਦੇ ਲਈ ਮਾਲੀ ਸਹਾਇਤਾ ਦਾ ਅਣ-ਉਪਲਬਧਤਾ। ਇਸ ਖੇਤਰ ਦੇ ਲਈ ਬੈਂਕਾਂ ਰਾਹੀਂ ਉਪਲਬਧ ਸਹਾਇਤਾ ਬਹੁਤ ਘੱਟ ਹੈ, ਜਿਸ ਵਿੱਚੋਂ 15% ਤੋਂ ਘੱਟ ਬੈਂਕ-ਰਿਣ ਸੂਖਮ, ਲਘੂ ਅਤੇ ਮੱਧਮ ਉੱਦਮਾਂ ਨੂੰ ਮਿਲਦਾ ਹੈ।
ਗੈਰ-ਨਿਗਮਿਤ ਖੇਤਰ ਦਾ ਬਹੁਤ ਵੱਡਾ ਹਿੱਸਾ ਗੈਰ-ਪੰਜੀਕ੍ਰਿਤ ਉੱਦਮਾਂ ਦੇ ਰੂਪ ਵਿੱਚ ਕੰਮ ਕਰਦਾ ਹੈ। ਉਹ ਸੁਚਾਰੂ ਖਾਤਾ-ਵਹੀ ਨਹੀਂ ਰੱਖਦੇ ਅਤੇ ਟੈਕਸ ਭੁਗਤਾਨ ਦੇ ਖੇਤਰ ਦੇ ਅੰਤਰਗਤ ਰਸਮੀ ਤੌਰ ਤੇ ਸ਼ਾਮਲ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਉਧਾਰ ਦੇਣ ਵਿੱਚ ਬੈਂਕਾਂ ਨੂੰ ਕਠਿਨਾਈ ਹੁੰਦੀ ਹੈ। ਇਸ ਖੇਤਰ ਦੀਆਂ ਜ਼ਿਆਦਾਤਰ ਇਕਾਈਆਂ ਵਿੱਤ ਦੇ ਸੰਸਥਾਗਤ ਸਰੋਤਾਂ ਤਕ ਨਹੀਂ ਪਹੁੰਚਦੀਆਂ।
ਇਸ ਪਿੱਠ-ਭੂਮੀ ਵਿੱਚ, ਭਾਰਤ ਸਰਕਾਰ ਕਾਨੂੰਨ ਦੇ ਜ਼ਰੀਏ ਮਾਈਕਰੋ ਯੂਨਿਟਸ ਡਿਵੈਲਪਮੈਂਟ ਐਂਡ ਰਿਫਾਈਨਾਂਸ ਏਜੰਸੀ ਲਿ.(ਮੁਦਰਾ) ਬੈਂਕ ਦੀ ਸਥਾਪਨਾ ਕਰ ਰਹੀ ਹੈ। ਇਹ ਏਜੰਸੀ ਉਨ੍ਹਾਂ ਸਭ ਅਲਪ-ਵਿੱਤ ਅਦਾਰਿਆਂ ਦੇ ਵਿਨਿਯਮਨ ਅਤੇ ਰੀ-ਫਾਈਨੈਂਸ ਦੇ ਲਈ ਉੱਤਰਦਾਈ ਹੋਵੇਗੀ, ਜੋ ਸਨਅਤੀ ਨਿਰਮਾਣ, ਵਪਾਰ ਅਤੇ ਸੇਵਾ ਸੰਬੰਧੀ ਕਾਰਜਾਂ ਵਿੱਚ ਲੱਗੇ ਸੂਖਮ/ਲਘੂ ਕਾਰੋਬਾਰੀ ਸੰਸਥਾਵਾਂ ਨੂੰ ਰਿਣ ਦੇਣ ਦਾ ਧੰਦਾ ਕਰਦੀਆਂ ਹਨ। ਲਘੂ/ਸੂਖਮ ਕਾਰੋਬਾਰੀ ਉੱਦਮਾਂ ਨੂੰ ਆਖਰੀ ਸਿਰੇ ਤੇ ਪੂੰਜੀ ਪ੍ਰਦਾਨ ਕਰਨ ਵਾਲੇ ਵਿੱਤਦਾਤਾ ਨੂੰ ਪੂੰਜੀ ਦੇਣ ਦੇ ਲਈ ਇਹ ਬੈਂਕ ਰਾਜ-ਪੱਧਰੀ/ਖੇਤਰ-ਪੱਧਰੀ ਕੋ-ਆਰਡੀਨੇਟਰਾਂ ਦੇ ਨਾਲ ਸਾਂਝੇਦਾਰੀ ਕਰੇਗਾ।
ਮੁਦਰਾ ਦੇ ਉਦੇਸ਼
ਪ੍ਰਧਾਨ ਮੰਤਰੀ ਮੁਦਰਾ ਬੈਂਕ ਦੇ ਪ੍ਰਮੁੱਖ ਉਦੇਸ਼ ਇਸ ਪ੍ਰਕਾਰ ਹਨ:/p>
- ਸੂਖਮ ਵਿੱਤ ਦੇ ਰਿਣਦਾਤਾ ਅਤੇ ਕਰਜ਼ ਲੈਣ ਵਾਲੇ ਦਾ ਨਿਯਮਨ ਅਤੇ ਸੂਖਮ ਵਿੱਤ ਪ੍ਰਣਾਲੀ ਵਿੱਚ ਨਿਯਮਨ ਅਤੇ ਸਮਾਵੇਸ਼ੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੇ ਹੋਏ ਉਸ ਨੂੰ ਸਦੀਵਤਾ ਪ੍ਰਦਾਨ ਕਰਨਾ।
- ਸੂਖਮ ਮਾਲੀ ਸੰਸਥਾਵਾਂ (ਐੱਮ.ਐੱਫ.ਆਈ.) ਅਤੇ ਛੋਟੇ ਵਪਾਰੀਆਂ, ਰਿਟੇਲਰਸ, ਸਵੈ-ਸਹਾਇਤਾ ਸਮੂਹਾਂ ਅਤੇ ਵਿਅਕਤੀਆਂ ਨੂੰ ਉਧਾਰ ਦੇਣ ਵਾਲੀਆਂ ਏਜੰਸੀਆਂ ਨੂੰ ਮਾਲੀ ਅਤੇ ਉਧਾਰ ਗਤੀਵਿਧੀਆਂ ਵਿੱਚ ਸਹਿਯੋਗ ਦੇਣਾ।
- ਸਭ ਐੱਮ.ਐੱਫ.ਆਈ. ਨੂੰ ਰਜਿਸਟਰ ਕਰਨਾ ਅਤੇ ਪਹਿਲੀ ਵਾਰ ਪ੍ਰਦਰਸ਼ਨ ਦੇ ਪੱਧਰ (ਪਰਫਾਰਮੰਸ ਰੇਟਿੰਗ) ਅਤੇ ਤਰਜੀਹ ਦੇਣ ਦੀ ਪ੍ਰਣਾਲੀ ਸ਼ੁਰੂ ਕਰਨਾ। ਇਸ ਨਾਲ ਕਰਜ਼ਾ ਲੈਣ ਤੋਂ ਪਹਿਲਾਂ ਅਨੁਮਾਨ ਅਤੇ ਉਸ ਐੱਮ.ਐੱਫ.ਆਈ. ਤਕ ਪਹੁੰਚਣ ਵਿੱਚ ਮਦਦ ਮਿਲੇਗੀ, ਜੋ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੋਵੇ ਅਤੇ ਜਿਸ ਦਾ ਪੁਰਾਣਾ ਰਿਕਾਰਡ ਸਭ ਤੋਂ ਜ਼ਿਆਦਾ ਤਸੱਲੀਬਖਸ਼ ਹੈ। ਇਸ ਨਾਲ ਐੱਮ.ਐੱਫ.ਆਈ. ਵਿੱਚ ਮੁਕਾਬਲੇ ਦੀ ਪਿਰਤ ਪਵੇਗੀ। ਇਸ ਦਾ ਫਾਇਦਾ ਕਰਜ਼ਾ ਲੈਣ ਵਾਲਿਆਂ ਨੂੰ ਮਿਲੇਗਾ।
- ਕਰਜ਼ਾ ਲੈਣ ਵਾਲਿਆਂ ਨੂੰ ਢਾਂਚਾਗਤ ਦਿਸ਼ਾ-ਨਿਰਦੇਸ਼ ਉਪਲਬਧ ਕਰਾਉਣਾ, ਜਿਨ੍ਹਾਂ ਉੱਤੇ ਅਮਲ ਕਰਦੇ ਹੋਏ ਵਪਾਰ ਵਿੱਚ ਨਾਕਾਮੀ ਤੋਂ ਬਚਿਆ ਜਾ ਸਕੇ ਜਾਂ ਸਮੇਂ ਤੇ ਉਚਿਤ ਕਦਮ ਚੁੱਕੇ ਜਾ ਸਕਣ। ਡਿਫਾਲਟ ਦੇ ਕੇਸ ਵਿੱਚ ਬਕਾਇਆ ਪੈਸੇ ਦੀ ਵਸੂਲੀ ਦੇ ਲਈ ਕਿਹੜੀ ਮੰਨਣਯੋਗ ਪ੍ਰਕਿਰਿਆ ਜਾਂ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਹੈ, ਉਸ ਨੂੰ ਬਣਾਉਣ ਵਿੱਚ ਮੁਦਰਾ ਮਦਦ ਕਰੇਗਾ।
- ਮਾਨਵੀਕ੍ਰਿਤ ਨੇਮ-ਪੱਤਰ ਤਿਆਰ ਕਰਨਾ, ਜੋ ਭਵਿੱਖ ਵਿੱਚ ਛੋਟੇ ਕਾਰੋਬਾਰ ਦੀ ਰੀੜ੍ਹ ਬਣੇਗਾ।
- ਛੋਟੇ ਕਾਰੋਬਾਰਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੇ ਲਈ ਗਾਰੰਟੀ ਦੇਣ ਲਈ ਕ੍ਰੈਡਿਟ ਗਾਰੰਟੀ ਸਕੀਮ ਬਣਾਏਗਾ।
- ਵੰਡੀ ਗਈ ਪੂੰਜੀ ਦੀ ਨਿਗਰਾਨੀ, ਕਰਜ਼ਾ ਲੈਣ ਅਤੇ ਦੇਣ ਦੀ ਪ੍ਰਕਿਰਿਆ ਵਿੱਚ ਮਦਦ ਦੇ ਲਈ ਉਚਿਤ ਤਕਨੀਕ ਮੁਹੱਈਆ ਕਰਾਏਗਾ।
- ਛੋਟੇ ਅਤੇ ਸੂਖਮ ਕਾਰੋਬਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਛੋਟੇ ਕਰਜ਼ੇ ਮੁਹੱਈਆ ਕਰਾਉਣ ਦੀ ਪ੍ਰਭਾਵਸ਼ਾਲੀ ਪ੍ਰਣਾਲੀ ਵਿਕਸਤ ਕਰਨ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਉਪਯੁਕਤ ਢਾਂਚਾ ਤਿਆਰ ਕਰਨਾ।
ਮੁਦਰਾ ਦੇ ਪ੍ਰਮੁੱਖ ਉਤਪਾਦ
ਮੁਦਰਾ ਬੈਂਕ ਨੇ ਕਰਜ਼ਾ ਲੈਣ ਵਾਲਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਹੈ: ਕਾਰੋਬਾਰ ਸ਼ੁਰੂ ਕਰਨ ਵਾਲੇ, ਮੱਧਮ ਸਥਿਤੀ ਵਿੱਚ ਕਰਜ਼ਾ ਤਲਾਸ਼ਣ ਵਾਲੇ ਅਤੇ ਵਿਕਾਸ ਦੀ ਅਗਲੀ ਪੱਧਰ ਉੱਤੇ ਜਾਣ ਦੀ ਚਾਹਤ ਰੱਖਣ ਵਾਲੇ।
ਇਨ੍ਹਾਂ ਤਿੰਨ ਹਿੱਸਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੁਦਰਾ ਬੈਂਕ ਨੇ ਤਿੰਨ ਕਰਜ਼ ਉਪਕਰਣਾਂ ਦੀ ਸ਼ੁਰੂਆਤ ਕੀਤੀ ਹੈ:
- ਸ਼ਿਸ਼ੂ: ਇਸ ਦੇ ਦਾਇਰੇ ਵਿੱਚ 50 ਹਜ਼ਾਰ ਰੁਪਏ ਤਕ ਦੇ ਕਰਜ਼ੇ ਆਉਂਦੇ ਹਨ।
- ਕਿਸ਼ੋਰ: ਇਸ ਦੇ ਦਾਇਰੇ ਵਿੱਚ 50 ਹਜ਼ਾਰ ਤੋਂ 5 ਲੱਖ ਰੁਪਏ ਤਕ ਦੇ ਕਰਜ਼ੇ ਆਉਂਦੇ ਹਨ।
- ਤਰੁਣ: ਇਸ ਦੇ ਦਾਇਰੇ ਵਿੱਚ 5 ਤੋਂ 10 ਲੱਖ ਰੁਪਏ ਤਕ ਦੇ ਕਰਜ਼ੇ ਆਉਂਦੇ ਹਨ।
ਸ਼ੁਰੂਆਤ ਵਿੱਚ ਕੁਝ ਹੀ ਖੇਤਰਾਂ ਤਕ ਯੋਜਨਾਵਾਂ ਸੀਮਤ ਹਨ, ਜਿਵੇਂ- "ਸੜਕੀ ਆਵਾਜਾਈ, ਸਮੁਦਾਇਕ, ਸਮਾਜਿਕ ਅਤੇ ਨਿੱਜੀ ਸੇਵਾਵਾਂ, ਖਾਧ ਉਤਪਾਦ ਅਤੇ ਟੈਕਸਟਾਈਲ ਪ੍ਰੋਡਕਟ ਸੈਕਟਰ"। ਸਮੇਂ ਦੇ ਨਾਲ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਹੋਰ ਜ਼ਿਆਦਾ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਮਾਲਿਕਾਨਾ/ਸਾਂਝੇਦਾਰੀ ਫਰਮ ਲਘੂ-ਨਿਰਮਾਣ ਇਕਾਈਆਂ ਦੇ ਰੂਪ ਵਿੱਚ ਲੱਗੀਆਂ, ਦੁਕਾਨਦਾਰ, ਫਲ/ਸਬਜ਼ੀ ਵਿਕ੍ਰੇਤਾ, ਹੇਅਰ ਕਟਿੰਗ ਸੈਲੂਨ, ਬਿਊਟੀ ਪਾਰਲਰ, ਟਰਾਂਸਪੋਰਟਰ, ਟਰੱਕ ਆਪਰੇਟਰ, ਹਾਕਰ, ਸਹਿਕਾਰਤਾਵਾਂ ਜਾਂ ਵਿਅਕਤੀਆਂ ਦੀ ਸੰਸਥਾ, ਖਾਧ ਸੇਵਾ ਇਕਾਈਆਂ, ਮੁਰੰਮਤ ਕਰ ਵਾਲੀਆਂ ਦੁਕਾਨਾਂ, ਮਸ਼ੀਨ ਆਪਰੇਟਰ, ਲਘੂ ਉਦਯੋਗ, ਦਸਤਕਾਰ, ਫੂਡ ਪ੍ਰੋਸੈਸਿੰਗ ਕਰਨ ਵਾਲੇ, ਸਵੈ-ਸਹਾਇਤਾ ਸਮੂਹ, 10 ਲੱਖ ਰੁਪਏ ਤਕ ਦੀ ਵਿੱਤੀ ਆਸ ਰੱਖਣ ਵਾਲੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸੇਵਾ ਪ੍ਰਦਾਤਾ ਆਦਿ ਅਤੇ ਪੇਸ਼ੇਵਰ ਕਿੱਤਿਆਂ/ਉੱਦਮਾਂ/ਇਕਾਈਆਂ ਵਿੱਚ ਸ਼ਾਮਿਲ ਹੋਣਗੇ।
ਮਾਲਿਕਾਨਾ/ਸਾਂਝੇਦਾਰੀ ਫਰਮ ਲਘੂ-ਨਿਰਮਾਣ ਇਕਾਈਆਂ ਦੇ ਰੂਪ ਵਿੱਚ ਲੱਗੀਆਂ, ਦੁਕਾਨਦਾਰ, ਫਲ/ਸਬਜ਼ੀ ਵਿਕ੍ਰੇਤਾ, ਹੇਅਰ ਕਟਿੰਗ ਸੈਲੂਨ, ਬਿਊਟੀ ਪਾਰਲਰ, ਟਰਾਂਸਪੋਰਟਰ, ਟਰੱਕ ਆਪਰੇਟਰ, ਹਾਕਰ, ਸਹਿਕਾਰਤਾਵਾਂ ਜਾਂ ਵਿਅਕਤੀਆਂ ਦੀ ਸੰਸਥਾ, ਖਾਧ ਸੇਵਾ ਇਕਾਈਆਂ, ਮੁਰੰਮਤ ਕਰ ਵਾਲੀਆਂ ਦੁਕਾਨਾਂ, ਮਸ਼ੀਨ ਆਪਰੇਟਰ, ਲਘੂ ਉਦਯੋਗ, ਦਸਤਕਾਰ, ਫੂਡ ਪ੍ਰੋਸੈਸਿੰਗ ਕਰਨ ਵਾਲੇ, ਸਵੈ-ਸਹਾਇਤਾ ਸਮੂਹ, 10 ਲੱਖ ਰੁਪਏ ਤਕ ਦੀ ਵਿੱਤੀ ਆਸ ਰੱਖਣ ਵਾਲੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸੇਵਾ ਪ੍ਰਦਾਤਾ ਆਦਿ ਅਤੇ ਪੇਸ਼ੇਵਰ ਕਿੱਤਿਆਂ/ਉੱਦਮਾਂ/ਇਕਾਈਆਂ ਵਿੱਚ ਸ਼ਾਮਿਲ ਹੋਣਗੇ।
ਸ਼ੁਰੂ ਵਿੱਚ ਪੇਸ਼ ਕੀਤੇ ਜਾ ਰਹੇ ਉਤਪਾਦ ਹੇਠ ਲਿਖੇ ਹਨ-
ਸੜਕੀ ਆਵਾਜਾਈ, ਸਮੁਦਾਇ, ਸਮਾਜਿਕ ਅਤੇ ਵਿਅਕਤੀਗਤ ਸੇਵਾਵਾਂ, ਖਾਧ ਉਤਪਾਦ ਅਤੇ ਕੱਪੜਾ ਉਤਪਾਦ ਖੇਤਰ ਵਿੱਚ ਕਾਰੋਬਾਰੀ ਗਤੀਵਿਧੀਆਂ ਵਰਗੀਆਂ/ਗਤੀਵਿਧੀ ਵਿਸ਼ੇਸ਼ ਯੋਜਨਾਵਾਂ। ਹੋਰ ਖੇਤਰਾਂ/ਗਤੀਵਿਧੀਆਂ ਵਿੱਚ ਇਸੇ ਪ੍ਰਕਾਰ ਦੀਆਂ ਯੋਜਨਾਵਾਂ ਸ਼ਾਮਿਲ ਕੀਤੀਆਂ ਜਾਣਗੀਆਂ।
ਸੂਖਮ ਰਿਣ ਯੋਜਨਾ (ਐੱਮ.ਸੀ.ਐੱਸ.)
- ਖੇਤਰੀ ਪੇਂਡੂ ਬੈਂਕਾਂ (ਆਰ.ਆਰ.ਬੀ.)/ਅਨੁਸੂਚਿਤ ਸਹਿਕਾਰੀ ਬੈਂਕਾਂ ਦੇ ਲਈ ਪੁਨਰਵਿੱਤ ਯੋਜਨਾ
- ਔਰਤ ਉੱਦਮੀ ਯੋਜਨਾ
- ਵਪਾਰੀਆਂ ਅਤੇ ਦੁਕਾਨਦਾਰਾਂ ਦੇ ਲਈ ਕਾਰੋਬਾਰੀ ਕਰਜ਼ਾ
- ਮਿਸ਼ਿੰਗ ਮੱਧ ਰਿਣ ਯੋਜਨਾ
- ਸੂਖਮ ਇਕਾਈਆਂ ਦੇ ਲਈ ਉਪਕਰਣ ਵਿੱਤ
ਰਿਣ ਜਮ੍ਹਾ ਧਾਰਣਾ
ਮੁਦਰਾ ਰਿਣ ਜਮ੍ਹਾ ਅਵਧਾਰਣਾ ਯੋਜਨਾ ਨੂੰ ਵੀ ਅਪਣਾਏਗਾ ਅਤੇ ਸਾਰੇ ਲਾਭਾਰਥੀ ਵਰਗਾਂ ਦੀਆਂ ਵਿਕਾਸ ਜ਼ਰੂਰਤਾਂ ਦੇ ਲਈ ਯੋਜਨਾਵਾਂ ਬਣਾਵੇਗਾ। ਅਜਿਹੀਆਂ ਪ੍ਰਸਤਾਵਿਤ ਯੋਜਨਾਵਾਂ/ਪਹਿਲਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ-
- ਵਿੱਤੀ ਸਾਖਰਤਾ ਨੂੰ ਸਮਰਥਨ
- ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਨੂੰ ਸਮਰਥਨ ਅਤੇ ਵਾਧਾ
- ਲਘੂ ਕਾਰੋਬਾਰੀ ਵਿੱਤ ਇਕਾਈਆਂ' ਦੇ ਲਈ ਸੰਰਚਨਾ ਦਾ ਸਿਰਜਣ
- ਰਾਸ਼ਟਰੀ ਪੇਂਡੂ ਰੁਜ਼ਗਾਰ ਮਿਸ਼ਨ ਦੇ ਨਾਲ ਤਾਲਮੇਲ
- ਰਾਸ਼ਟਰੀ ਹੁਨਰ ਵਿਕਾਸ ਨਿਗਮ ਦੇ ਨਾਲ ਤਾਲਮੇਲ
- ਫਾਈਨੈਂਸ ਬਿਊਰੋ ਦੇ ਨਾਲ ਕੰਮ ਕਰਨਾ
- ਸਾਖ ਨਿਰਧਾਰਣ ਏਜੰਸੀਆਂ ਦੇ ਨਾਲ ਕੰਮ ਕਰਨਾ
ਹੋਰ ਪ੍ਰਸਤਾਵਿਤ ਪੇਸ਼ਕਸ਼: ਭਵਿੱਖ ਦੇ ਲਈ ਇਨ੍ਹਾਂ ਪੇਸ਼ਕਸ਼ਾਂ ਬਾਰੇ ਅਨੁਮਾਨ ਲਾਇਆ ਗਿਆ ਹੈ:
- ਮੁਦਰਾ ਕਾਰਡ
- ਪੋਰਟਫੋਲੀਓ ਰਿਣ ਗਾਰੰਟੀ
- ਰਿਣ ਵਾਧਾ
ਮੁਦਰਾ ਕੁਝ ਵਰਤਮਾਨ ਕੰਪਨੀਆਂ ਦੇ ਅਨੁਭਵਾਂ ਦਾ ਲਾਭ ਉਠਾਏਗਾ, ਜਿਨ੍ਹਾਂ ਨੇ ਉੱਦਮੀਆਂ ਅਤੇ ਸਥਾਨਕ ਪੂੰਜੀ ਦੇਣ ਵਾਲਿਆਂ ਦੋਨਾਂ ਦੇ ਲਈ ਇੱਕ ਵਿੱਤ ਪੋਸ਼ਣ ਢਾਂਚਾ ਅਤੇ ਸਹੀ ਵਿੱਤ ਪ੍ਰਣਾਲੀ ਦੇ ਨਿਰਮਾਣ ਲਈ ਗੈਰ ਕਾਰਪੋਰੇਟ ਲਘੂ ਕਾਰੋਬਾਰੀ ਵਰਗ ਦੀਆਂ ਜ਼ਰੂਰਤਾਂ ਦੀ ਪੂਰਤੀ ਵਿੱਚ ਸਫ਼ਲਤਾ ਪ੍ਰਦਰਸ਼ਿਤ ਕੀਤੀ ਹੈ। ਵਿਵੇਕਪੂਰਣ ਮੁੱਲ ਦੇ ਨਾਲ ਵਿੱਤ ਦੀ ਸਹੂਲਤ ਮੁਦਰਾ ਦਾ ਅਨੋਖਾ ਗਾਹਕ ਮੁੱਲ ਪ੍ਰਸਤਾਵ ਸਾਬਿਤ ਹੋਵੇਗਾ। ਮੁਦਰਾ ਦਾ ਗਠਨ ਨਾ ਸਿਰਫ਼ ਬੈਂਕ ਸਹੂਲਤ ਤੋਂ ਵਿਰਵੇ ਲੋਕਾਂ ਨੂੰ ਪੂੰਜੀ ਦੀਆਂ ਸਹੂਲਤਾਂ ਵਧਾਉਣ ਵਿੱਚ ਮਦਦਗਾਰ ਹੋਵੇਗਾ, ਬਲਕਿ ਇਹ ਗ਼ੈਰ-ਰਸਮੀ, ਸੂਖਮ/ਲਘੂ ਉੱਦਮ ਖੇਤਰ ਨੂੰ ਸਥਾਨਕ ਪੂੰਜੀ ਦੇਣ ਵਾਲਿਆਂ ਦੀ ਪੂੰਜੀ ਦੀ ਲਾਗਤ ਨੂੰ ਘੱਟ ਕਰਨ ਵਿੱਚ ਵੀ ਸਹਾਇਕ ਸਾਬਿਤ ਹੋਵੇਗਾ। ਇਸ ਦਾ ਉਦੇਸ਼ ਸਿਰਫ਼ ਰਿਣ ਦੇ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਦੇਸ਼ ਭਰ ਵਿੱਚ ਫੈਲੀਆਂ ਇਨ੍ਹਾਂ ਇਕਾਈਆਂ ਦੇ ਲਈ ਰਿਣ ਜਮ੍ਹਾ ਨਿਪਟਾਰਾ ਅਤੇ ਇੱਕ ਪੂਰਨ ਵਿੱਤੀ ਪ੍ਰਣਾਲੀ ਪ੍ਰਸਤੁਤ ਕਰਨਾ ਹੈ।
ਮੁਦਰਾ ਤੋਂ ਲਾਭ
ਸ਼ੀਰਸ਼ਸਥ ਪੁਨਰਵਿੱਤ-ਪ੍ਰਦਾਤਾ
- ਮੁਦਰਾ ਦੀ ਸੰਰਚਨਾ - ਭਾਰਤ ਦੇ ਪਰਿਪੇਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਵਦੇਸ਼ੀ ਸੋਚ
- ਅੰਤਿਮ ਬਿੰਦੂ ਦੇ ਪੂੰਜੀ ਦੇਣ ਵਾਲਿਆਂ ਦੀ ਸ਼ਮੂਲੀਅਤ - ਪਾਸਾ ਪਲਟਣ ਵਾਲਾ ਵਿਚਾਰ
- ਛੋਟੇ ਉਦਯੋਗਾਂ ਦੇ ਲਈ ਪੂੰਜੀ ਤਕ ਪਹੁੰਚ ਨੂੰ ਵਿਸਥਾਰ ਦੇਣ ਵਿੱਚ ਮਦਦਗਾਰ
- ਘੱਟ ਲਾਗਤ ਵਾਲੀ ਪੂੰਜੀ
- ਕਰਜ਼ੇ ਤੋਂ ਵੱਧ ਅਦਾਇਗੀ ਦਾ ਦ੍ਰਿਸ਼ਟੀਕੋਣ
- ਜਨ-ਜਨਵਿਆਪੀ ਉੱਦਮਤਾ ਵਿਕਾਸ ਅਤੇ ਵਾਧਾ
- ਰੁਜ਼ਗਾਰ ਸਿਰਜਣ, ਕੁੱਲ ਘਰੇਲੂ ਉਤਪਾਦ ਵਿੱਚ ਉੱਚਤਰ ਵਾਧਾ
ਮੁਦਰਾ ਦੀਆਂ ਪ੍ਰਕਿਰਿਆਵਾਂ
- ਮੁਦਰਾ ਦੀ ਰਿਣ ਵੰਡਾਈ ਦੇ ਸੰਬੰਧ ਵਿੱਚ ਇਹ ਅਨੁਮਾਨ ਲਾਇਆ ਗਿਆ ਹੈ ਕਿ ਇਹ ਬੈਂਕਾਂ, ਮੁਢਲੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਸਹਿਤ ਹੋਰ ਮੱਧਵਰਤੀ ਸੰਸਥਾਵਾਂ ਦੇ ਨਾਲ-ਨਾਲ ਮੂਲ ਰੂਪ ਵਿੱਚ ਗੈਰ ਬੈਂਕਿੰਗ ਵਿੱਤੀ ਕੰਪਨੀਆਂ/ਅਲਪ ਵਿੱਤ ਸੰਸਥਾਵਾਂ ਨੂੰ ਪੁਨਰਵਿੱਤ ਦੇ ਮਾਧਿਅਮ ਨਾਲ ਹੋਵੇਗਾ।
- ਇਸ ਦੇ ਨਾਲ ਹੀ ਇਹ ਜ਼ਰੂਰੀ ਵੀ ਹੈ ਕਿ ਜ਼ਮੀਨੀ ਪੱਧਰ ਤੇ ਕਰਜ਼ਾ ਦੇਣ ਵਾਲੇ ਚੈਨਲਾਂ ਦਾ ਵਿਕਾਸ ਅਤੇ ਵਿਸਥਾਰ ਕੀਤਾ ਜਾਏ। ਇਸ ਪਰਿਪੇਖ ਵਿੱਚ, ਪਹਿਲਾਂ ਤੋਂ ਹੀ ਵੱਡੀ ਸੰਖਿਆ ਵਿੱਚ ਆਖਰੀ ਪੱਧਰ ਦੇ ਵਿੱਤਦਾਤਾ ਹਾਜ਼ਰ ਹਨ, ਜਿਵੇਂ - ਕੰਪਨੀਆਂ, ਟਰੱਸਟ, ਸੁਸਾਇਟੀਆਂ, ਸੰਘ ਆਦਿ। ਇਹ ਛੋਟੇ ਕਾਰੋਬਾਰਾਂ ਨੂੰ ਗ਼ੈਰ-ਰਸਮੀ ਵਿੱਤ ਪ੍ਰਦਾਨ ਕਰ ਰਹੇ ਹਨ।
- ਹਿਤਧਾਰਕਾਂ ਦੇ ਨਾਲ ਸਲਾਹ ਦੇ ਫਲਸਰੂਪ ਇਹ ਜ਼ਰੂਰਤ ਸਾਹਮਣੇ ਆਈ ਹੈ ਕਿ ਜ਼ਮੀਨੀ ਪੱਧਰ ਤੇ ਮੌਜੂਦ ਇਸ ਗ਼ੈਰ-ਰਸਮੀ ਰਿਣ ਵੰਡਾਈ ਚੈਨਲ, ਜਿਸ ਵਿੱਚ ਲਕਸ਼ਿਤ ਵਰਗ ਨੂੰ ਕਰਜ਼ੇ ਦੀ ਵੰਡ ਅਤੇ ਵਸੂਲੀ ਦੀ ਸਮਰੱਥਾ ਹੈ, ਨੂੰ ਰਸਮੀ ਰੂਪ ਪ੍ਰਦਾਨ ਕੀਤਾ ਜਾਏ ਅਤੇ ਉਸ ਦਾ ਲਾਭਦਾਇਕ ਢੰਗ ਨਾਲ ਉਪਯੋਗ ਕੀਤਾ ਜਾਵੇ।
- ਇਸ ਪ੍ਰਕਾਰ ਮੁਦਰਾ ਬੈਂਕ ਦੇ ਲਈ ਜਿਸ ਵਿੱਤਦਾਤਾ ਸੰਰਚਨਾ ਦਾ ਅਨੁਮਾਨ ਲਾਇਆ ਗਿਆ ਹੈ, ਉਸ ਦਾ ਇਹ ਨਿਸ਼ਾਨਾ ਵੀ ਹੋਵੇਗਾ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ/ਗੈਰ ਬੈਂਕਿੰਗ ਵਿੱਤੀ ਕੰਪਨੀ - ਅਲਪ ਵਿੱਤੀ ਸੰਸਥਾਵਾਂ ਅਤੇ ਗੈਰ ਨਿਗਮਿਤ ਅਲਪ ਵਿੱਤ ਸੰਸਥਾਵਾਂ ਜਿਹੀਆਂ ਮੱਧਵਰਤੀ ਸੰਸਥਾਵਾਂ ਦਾ ਉਪਯੋਗ ਕਰਦੇ ਹੋਏ ਇਨ੍ਹਾਂ "ਆਖਰੀ ਪੱਧਰ ਦੇ ਵਿੱਤਪੋਸ਼ਕਾਂ" ਦਾ ਰਸਮੀ ਰਿਣ ਵੰਡਾਈ ਚੈਨਲ ਦੇ ਰੂਪ ਵਿੱਚ ਏਕੀਕਰਨ ਕੀਤਾ ਜਾਵੇ।
- ਅਜਿਹੇ ਵਿੱਤਪੋਸ਼ਕਾਂ ਦੀ ਪਛਾਣ ਕਰਨੀ ਵੀ ਜ਼ਰੂਰੀ ਹੈ, ਜੋ ਭਾਰਤ ਦੇ ਛੋਟੇ- ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਕੰਮ ਕਰਦੇ ਹੋਏ ਸਥਾਨਕ ਕਰਜ਼ਾ ਲੋੜਾਂ ਦੀ ਪੂਰਤੀ ਕਰ ਰਿਹਾ ਹੈ। ਇਨ੍ਹਾਂ ਦੀ ਸਮਰੱਥਾ ਨਿਰਮਾਣ ਲਈ ਉਪਰਾਲਾ ਕਰਨਾ ਜ਼ਰੂਰੀ ਹੈ ਤਾਂ ਕਿ ਸਮਾਂ ਬੀਤਣ ਦੇ ਨਾਲ-ਨਾਲ ਇਹ ਆਪਣੇ ਆਕਾਰ ਨੂੰ ਵਧਾ ਸਕਣ, ਆਪਣੇ ਪਰਿਚਾਲਨ ਖੇਤਰ ਦਾ ਵਿਸਥਾਰ ਕਰ ਸਕਣ ਅਤੇ ਆਪਣੇ ਫੰਡ ਦੀ ਲਾਗਤ ਵਿੱਚ ਵੀ ਕਮੀ ਲਿਆ ਸਕਣ।
- ਅਜਿਹਾ ਕਰਨ ਨਾਲ ਇਹ ਵਿੱਤੀ ਅਦਾਰੇ ਇਸ ਖੇਤਰ ਨੂੰ ਕਰਜ਼ਾ ਪ੍ਰਦਾਨ ਕਰਨ ਦੀ ਆਪਣੀ ਸਮਰੱਥਾ ਨੂੰ ਵਧਾ ਸਕਣਗੇ ਅਤੇ ਫੰਡਾਂ ਦੀ ਲਾਗਤ ਨੂੰ ਵੀ ਘੱਟ ਕਰ ਸਕਣਗੇ। ਇਸ ਲਈ ਮੁਦਰਾ ਦੇ ਸਾਹਮਣੇ ਇੱਕ ਪ੍ਰਮੁੱਖ ਮੁੱਦਾ ਇਹ ਹੋਵੇਗਾ ਕਿ ਉਹ ਇਨ੍ਹਾਂ ਵਿੱਤਦਾਤਿਆਂ ਨੂੰ ਆਪਣੇ ਵਿੱਤੀ ਢਾਂਚੇ ਵਿੱਚ ਸ਼ਾਮਿਲ ਕਰੇ ਅਤੇ ਸਥਾਨਕ ਬਾਜ਼ਾਰਾਂ ਵਿੱਚ ਲੰਮੇ ਸਮੇਂ ਤੋਂ ਕਰਜ਼ਾ ਉਪਲਬਧ ਕਰਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰੇ।
- ਇਹੋ ਹੀ ਨਹੀਂ ਮੁਦਰਾ ਦਾ ਇੱਕ ਪ੍ਰਮੁੱਖ ਦ੍ਰਿਸ਼ਟੀਕੋਣ ਇਹ ਹੋਣਾ ਚਾਹੀਦਾ ਹੈ ਕਿ ਉਹ ਵਿੱਤੀ ਖੇਤਰ ਵਿੱਚ ਅਜਿਹੀਆਂ ਸੰਸਥਾਵਾਂ ਨੂੰ ਹੱਲਾਸ਼ੇਰੀ ਦੇਵੇ, ਜੋ ਯੋਗ ਉੱਦਮੀਆਂ ਨੂੰ ਬਿਨਾਂ ਕਿਸੇ ਤਰ੍ਹਾਂ ਦੀਆਂ ਜਟਿਲ ਰਸਮਾਂ ਦੇ ਸੌਖੇ ਅਤੇ ਨਵੇਂ ਢੰਗਾਂ ਨਾਲ ਕਰਜ਼ਾ ਉਪਲਬਧ ਕਰਾ ਸਕਣ, ਤਾਂ ਕਿ ਉੱਦਮਤਾ ਦਾ ਪ੍ਰਕਾਸ਼ ਫਿਰ ਫੈਲ ਸਕੇ।
- ਇਹ ਬਹੁ-ਪੱਧਰੀ ਵਿਵਸਥਾ/ਮੱਧਵਰਤਨ ਦੀ ਪ੍ਰਕਿਰਤੀ ਦਾ ਹੋਵੇਗਾ ਅਤੇ ਇਸ ਮਾਧਿਅਮ ਦੇ ਲਈ ਉਪਯੁਕਤ ਰਿਣ ਵੰਡਾਈ ਸੰਰਚਨਾ ਵਿਕਸਤ ਕਰਨ ਦਾ ਕੰਮ ਕੀਤਾ ਜਾਵੇਗਾ, ਜਿਸ ਵਿੱਚ ਆਖਰੀ ਪੱਧਰ ਦੇ ਵਿੱਤਪੋਸ਼ਕਾਂ ਦੇ ਪੰਜੀਕਰਣ ਦੀ ਵਿਵਸਥਾ, ਉਨ੍ਹਾਂ ਵਿੱਚ ਜ਼ਿੰਮੇਵਾਰੀਪੂਰਣ ਕਰਜ਼ੇ ਦੀ ਵੰਡ ਅਤੇ ਵਸੂਲੀ ਪ੍ਰਕਿਰਿਆਵਾਂ ਦਾ ਪ੍ਰਸਾਰ, ਵਿਭਿੰਨ ਪੱਧਰਾਂ ਉੱਤੇ ਕਰਜ਼ੇ ਨੂੰ ਵੰਡਣ ਦੀ ਲਾਗਤ ਵਿੱਚ ਮੁਹਾਰਤ ਬਣਾਈ ਰੱਖਣਾ ਅਤੇ ਆਖਰੀ ਪੱਧਰ ਦੇ ਕਰਜ਼ੇ ਦੀ ਵੰਡ ਨੂੰ ਸ਼ਾਸਿਤ ਕਰਨ ਵਾਲੀਆਂ ਮਿਆਰੀ ਇਕਰਾਰਨਾਮਿਆਂ ਦਾ ਵਿਕਾਸ, ਜਿਹੀਆਂ ਲੋੜਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
- ਸ਼ੁਰੂ ਵਿੱਚ ਮੁਦਰਾ ਬੈਂਕ ਰਾਹੀਂ ਪੁਨਰਵਿੱਤ ਪੋਸ਼ਿਤ ਕੀਤੀਆਂ ਜਾਣ ਵਾਲੀਆਂ ਮੱਧਵਰਤੀ ਸੰਸਥਾਵਾਂ ਮੌਜੂਦਾ ਗੈਰ-ਬੈਂਕਿੰਗ ਵਿੱਤੀ ਕੰਪਨੀਆਂ/ਅਲਪ ਵਿੱਤ ਸੰਸਥਾਵਾਂ ਹੋਣਗੀਆਂ। ਫਿਰ ਵੀ ਅੱਗੇ ਚਲ ਕੇ ਜਿਵੇਂ-ਜਿਵੇਂ ਇਹ ਖੇਤਰ ਰਸਮੀ ਹੁੰਦਾ ਜਾਵੇਗਾ ਅਤੇ ਇਸ ਲਈ ਸ਼ਾਇਦ ਵੱਧ ਪੂੰਜੀ ਆਕਰਸ਼ਿਤ ਕਰੇਗਾ, ਉਵੇਂ-ਉਵੇਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਚੈਨਲ ਨਵੇਂ ਪ੍ਰਕਾਰ ਦੇ ਮੱਧਵਰਤੀ - "ਲਘੂ ਕਾਰੋਬਾਰੀ ਵਿੱਤੀ ਕੰਪਨੀਆਂ" (ਜਿਨ੍ਹਾਂ ਦੀ ਇਸ ਖੇਤਰ ਵਿੱਚ ਮਾਹਿਰਤਾ ਹੋਵੇਗੀ) ਦੇ ਲਈ ਸਮਰੱਥਕਾਰੀ ਮਾਹੌਲ ਨਿਰਮਿਤ ਕਰੇਗਾ।
- ਮੁਦਰਾ ਰਾਹੀਂ ਮੱਧਵਰਤੀ ਦੇ ਸਹਿਯੋਗ ਨਾਲ ਜੋ ਕਰਜ਼ਾ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਉਸ ਦੀ ਰੀੜ੍ਹ ਦੀ ਹੱਡੀ ਹੋਵੇਗਾ - ਤਕਨਾਲੋਜੀ ਦਾ ਲਾਭਦਾਇਕ ਉਪਯੋਗ। ਆਖਰੀ ਪੱਧਰ ਤੇ ਕਰਜ਼ੇ ਦੀ ਵੰਡ ਲਈ ਮੋਬਾਈਲ ਤਕਨਾਲੋਜੀ ਵਿੱਚ ਅਥਾਹ ਸੰਭਾਵਨਾਵਾਂ ਹਨ।
- ਤਕਨਾਲੋਜੀ ਪਲੇਟਫਾਰਮ -
ਆਖਰੀ ਪੱਧਰ ਦੇ ਲਈ ਸਹੀ ਤਕਨਾਲੋਜੀ ਹੱਲ ਦੇਣ ਦੇ ਲਈ ਇੱਕ ਉਪਯੁਕਤ ਪਲੇਟਫਾਰਮ ਲਾਗੂ ਕਰਨਾ ਪਵੇਗਾ। ਅਜਿਹੇ ਸਿਸਟਮ ਦੀ ਲੋੜ ਹੋਵੇਗੀ, ਜੋ ਹੇਠ ਲਿਖੇ ਕੰਮ ਕਰ ਸਕੇ-
- ਗੈਰ-ਰਸਮੀ ਇਕਾਈਆਂ ਦਾ ਪੰਜੀਕਰਣ
- ਅਲਪ ਵਿੱਤ ਸੰਸਥਾਵਾਂ/ਮੱਧਵਰਤੀਆਂ ਰਾਹੀਂ ਮੁਦਰਾ ਬੈਂਕ ਦੇ ਲਈ ਲਾਭਾਰਥੀ ਡਾਟਾ ਅਪਲੋਡ ਕੀਤਾ ਜਾਣਾ, ਜਿਸ ਵਿੱਚ ਰਿਣ ਪ੍ਰਵਾਹ ਅਤੇ ਲਾਭਾਰਥੀ ਵੇਰਵਾ, ਜਿਵੇਂ - ਖੇਤਰ, ਗਤੀਵਿਧੀ ਦਾ ਪ੍ਰਕਾਰ, ਸੀਜਨਲਿਟੀ, ਉਤਪਾਦ ਦਾ ਪ੍ਰਕਾਰ, ਸਮੁਦਾਇ ਆਦਿ ਦੀ ਸ਼ਮੂਲੀਅਤ ਹੋਵੇ।
- ਕਿੱਤਾ/ਬੈਂਕਿੰਗ ਪ੍ਰਤੀਨਿਧੀ ਰਾਹੀਂ ਨਿਵੇਸ਼ ਦੇ ਲਈ ਸਹੂਲਤ
- ਹੇਠ ਲਿਖਿਆਂ ਨਾਲ ਸੰਬੰਧਤਾ ਦੀ ਸਹੂਲਤ -
- ਯੂ.ਆਈ.ਡੀ./ਅਧਾਰ ਡਾਟਾਬੇਸ/ਸਿਸਟਮ
- ਪ੍ਰਧਾਨ ਮੰਤਰੀ ਜਨ ਧਨ ਯੋਜਨਾ ਬੈਂਕ ਖਾਤਾ
- ਰਿਣ ਬਿਊਰੋ
- ਮਿਕਸ ਮਾਰਕੀਟ ਵਰਗੀਆਂ ਸੰਸਥਾਵਾਂ
- ਗ਼ੈਰ-ਰਸਮੀ ਖੇਤਰ ਨੂੰ ਤਕਨਾਲੋਜੀ ਪ੍ਰਵਾਹ
ਮੁਦਰਾ ਦਾ ਭਾਵੀ ਪਰਿਪੇਖ
- ਮੁਦਰਾ ਦੀ ਸਥਾਪਨਾ ਨਾ ਸਿਰਫ਼ ਬੈਂਕ ਸਹੂਲਤ ਨਾਲ ਲੋੜਵੰਦਾਂ ਤਕ ਵਿੱਤ ਦੀ ਪਹੁੰਚ ਵਧਾਉਣ ਵਿੱਚ ਮਦਦ ਕਰੇਗੀ, ਬਲਕਿ ਆਖਰੀ ਪੱਧਰ ਦੇ ਵਿੱਤਪੋਸ਼ਕ ਤੋਂ ਸੂਖਮ/ਲਘੂ ਉੱਦਮਾਂ (ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗ਼ੈਰ-ਰਸਮੀ ਖੇਤਰ ਵਿੱਚ ਹਨ) ਤਕ ਵਿੱਤ ਦੀ ਲਾਗਤ ਘੱਟ ਕਰੇਗੀ।
- ਇਸ ਦੇ ਇਲਾਵਾ, ਇਹ ਦ੍ਰਿਸ਼ਟੀਕੋਣ ਸਿਰਫ਼ ਰਿਣ ਪ੍ਰਦਾਨ ਕਰਨੇ ਤੋਂ ਅੱਗੇ ਤਕ ਜਾਂਦਾ ਹੈ ਅਤੇ ਦੇਸ਼ ਭਰ ਵਿੱਚ ਫੈਲੇ ਹੋਏ ਇਨ੍ਹਾਂ ਅਣਗਿਣਤ ਸੂਖਮ ਉੱਦਮਾਂ ਨੂੰ ਕ੍ਰੈਡਿਟ ਪਲਸ ਨਿਪਟਾਰਾ ਪ੍ਰਦਾਨ ਕਰਦਾ ਹੈ।
- ਮੁਦਰਾ: ਭਾਰਤੀ ਤਰੀਕਾ
- ਸਿਖਰ ਪੁਨਰਵਿੱਤਪੋਸ਼ਕ ਦੇ ਰੂਪ ਵਿੱਚ ਨਿਰਮਿਤ
- ਮੁਦਰਾ ਸੂਖਮ ਉੱਦਮਾਂ ਦਾ ਵਿੱਤਪੋਸ਼ਣ ਕਰੇਂਗਾ
- ਮੁਦਰਾ ਮਾਰਕਸ ਅਤੇ ਮਾਰਕੀਟ ਤੋਂ ਪਰ੍ਹੇ
- ਮੁਦਰਾ ਦੀ ਸੰਰਚਨਾ ਭਾਰਤੀ ਲੋੜਾਂ ਦੇ ਲਈ ਸਵਦੇਸ਼ੀ ਤਰੀਕੇ ਨਾਲ ਤਿਆਰ ਕੀਤੀ ਗਈ ਹੈ।
- ਆਖਰੀ ਪੱਧਰ ਦੇ ਵਿੱਤਦਾਤਿਆਂ ਦੀ ਸ਼ਮੂਲੀਅਤ ਇੱਕ ਨਵਾਂ ਅਤੇ ਪਾਸਾ ਪਲਟਣ ਵਾਲਾ ਵਿਚਾਰ ਹੈ।
‘ਮੁਦਰਾ’ ਬੈਂਕ ਦੀ ਭੂਮਿਕਾ ਅਤੇ ਜ਼ਿੰਮੇਵਾਰੀ
ਮਾਈਕਰੋ ਯੂਨਿਟਸ ਡਿਵੈਲਪਮੈਂਟ ਐਂਡ ਰਿਫਾਈਨੈਂਸ ਏਜੰਸੀ ਲਿਮਿਟਡ (ਮੁਦਰਾ) ਬੈਂਕ ਮੁੱਖ ਤੌਰ ਤੇ ਹੇਠ ਲਿਖੀਆਂ ਗੱਲਾਂ ਦੇ ਲਈ ਉੱਤਰਦਾਈ ਰਹੇਗਾ:
- ਸੂਖਮ ਉੱਦਮ ਵਿੱਤਪੋਸ਼ਣ ਕਾਰੋਬਾਰ ਦੇ ਲਈ ਨੀਤੀਗਤ ਦਿਸ਼ਾ-ਨਿਰਦੇਸ਼ਾਂ ਦਾ ਨਿਰਧਾਰਣ
- ਅਲਪ ਵਿੱਤ ਸੰਸਥਾ ਇਕਾਈਆਂ ਦਾ ਪੰਜੀਕਰਣ
- ਅਲਪ ਵਿੱਤ ਸੰਸਥਾ ਇਕਾਈਆਂ ਦੀ ਨਿਗਰਾਨੀ
- ਅਲਪ ਵਿੱਤ ਸੰਸਥਾ ਇਕਾਈਆਂ ਨੂੰ ਮਾਨਤਾ/ਰੇਟਿੰਗ ਪ੍ਰਦਾਨ ਕਰਨਾ
- ਫਾਈਨੈਂਸ ਦੀਆਂ ਜ਼ਿੰਮੇਵਾਰੀਪੂਰਣ ਕਾਰਜ-ਪ੍ਰਕਿਰਿਆਵਾਂ ਦਾ ਨਿਰਧਾਰਣ, ਤਾਂ ਕਿ ਅਤੇ ਰਿਣਗ੍ਰਸਤਤਾ ਤੋਂ ਬਚਿਆ ਜਾ ਸਕੇ ਅਤੇ ਗਾਹਕ ਸੁਰੱਖਿਆ ਦੇ ਉਚਿਤ ਸਿਧਾਂਤ ਅਤੇ ਵਸੂਲੀ-ਪ੍ਰਕਿਰਿਆਵਾਂ ਨਿਸ਼ਚਿਤ ਕੀਤੀਆਂ ਜਾ ਸਕਣ
- ਛੋਟੇ ਉਦਯੋਗਾਂ ਨੂੰ ਆਖਰੀ ਬਿੰਦੂ ਉੱਤੇ ਰਿਣ ਅਦਾਇਗੀ ਦੇ ਬਿਹਤਰ ਪ੍ਰਬੰਧ ਦੇ ਲਈ ਮਿਆਰੀ ਸਿਧਾਂਤਾਂ ਦਾ ਵਿਕਾਸ
- ਆਖਰੀ ਬਿੰਦੂ ਦੇ ਲਈ ਸਟੀਕ ਤਕਨਾਲੋਜੀ ਨਿਪਟਾਰਿਆਂ ਨੂੰ ਹੱਲਾਸ਼ੇਰੀ ਦੇਣਾ
- ਸੂਖਮ ਉੱਦਮਾਂ ਨੂੰ ਉਪਲਬਧ ਕਰਾਏ ਜਾ ਰਹੇ ਰਿਣ/ਸਹਿਭਾਗੀਆਂ ਨੂੰ ਗਾਰੰਟੀ ਪ੍ਰਦਾਨ ਕਰਨ ਲਈ ਰਿਣ ਗਾਰੰਟੀ ਯੋਜਨਾ ਬਣਾਉਣਾ ਅਤੇ ਚਲਾਉਣਾ
- ਖੇਤਰ ਵਿੱਚ ਵਿਕਾਸ ਅਤੇ ਅਗਾਂਹਵਧੂ ਗਤੀਵਿਧੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ
- ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅੰਤਰਗਤ ਸੂਖਮ ਕਿੱਤਿਆਂ ਨੂੰ ਆਖਰੀ ਬਿੰਦੂ ਉੱਤੇ ਰਿਣ ਅਦਾਇਗੀ ਦੇ ਉਦੇਸ਼ ਨਾਲ ਚੰਗੀ ਵਿਵਸਥਾ ਨਿਰਮਿਤ ਕਰਨਾ।
- ਘੱਟ ਪੂੰਜੀ ਆਰਥਿਕ ਵਿਕਾਸ ਦਾ ਸਾਧਨ ਹੈ, ਜਿਸ ਦਾ ਉਦੇਸ਼ ਪਿਰਾਮਿਡ ਦੇ ਹੇਠਲੇ ਪੱਧਰ ਉੱਤੇ ਮੌਜੂਦ ਲੋਕਾਂ ਦੇ ਲਈ ਆਮਦਨ ਕਮਾਉਣ ਦੇ ਮੌਕੇ ਉਪਲਬਧ ਕਰਾਉਣਾ ਹੈ। ਇਸ ਵਿੱਚ ਕਈ ਪ੍ਰਕਾਰ ਦੀਆਂ ਸੇਵਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਰਿਣ ਦੇ ਪ੍ਰਾਵਧਾਨ ਦੇ ਨਾਲ-ਨਾਲ, ਰਿਣ ਤੋਂ ਵਧ ਕੇ ਕਈ ਹੋਰ ਸੇਵਾਵਾਂ ਜਿਵੇਂ ਬੱਚਤ, ਪੈਨਸ਼ਨ, ਬੀਮਾ, ਧਨ-ਤਬਾਦਲਾ, ਸਲਾਹ, ਵਿੱਤੀ ਸਾਖਰਤਾ ਅਤੇ ਸਮਾਜਿਕ ਸਹਾਇਤਾ ਦੀਆਂ ਹੋਰ ਸੇਵਾਵਾਂ ਆਦਿ ਵੀ ਸ਼ਾਮਲ ਹਨ।
- ਅਲਪ ਵਿੱਤ ਖੇਤਰ ਵਿੱਚ ਲੱਗੀਆਂ ਸੰਸਥਾਵਾਂ ਨੂੰ ਮੁੱਖ ਤੌਰ ਤੇ 3 ਸਮੂਹਾਂ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ:
- ਸਵੈ-ਸਹਾਇਤਾ ਸਮੂਹ - ਬੈਂਕ ਲਿੰਕੇਜ ਮਾਡਲ, ਵਪਾਰਕ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਿੰਗ ਦੇ ਮਾਧਿਅਮ ਨਾਲ,
- ਗੈਰ-ਬੈਂਕਿੰਗ ਵਿੱਤ ਕੰਪਨੀ ਅਤੇ
- ਹੋਰ - ਜਿਨ੍ਹਾਂ ਵਿੱਚ ਧਾਰਾ 8 (ਪੁਰਾਣੀ ਧਾਰਾ 25) ਦੀਆਂ ਕੰਪਨੀਆਂ, ਟਰੱਸਟ, ਸਮਿਤੀਆਂ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੁਦਰਾ ਬੈਂਕ ਯੋਜਨਾ ਦੀਆਂ ਵਿਸ਼ੇਸ਼ਤਾਵਾਂ
- ਇਸ ਯੋਜਨਾ ਦੇ ਤਹਿਤ ਛੋਟੇ ਉੱਦਮੀਆਂ ਨੂੰ ਘੱਟ ਵਿਆਜ ਦਰ ਉੱਤੇ 50 ਹਜ਼ਾਰ ਤੋਂ 10 ਲੱਖ ਰੁਪਏ ਤਕ ਦਾ ਕਰਜ਼ਾ ਦਿੱਤਾ ਜਾਵੇਗਾ।
- ਕੇਂਦਰ ਸਰਕਾਰ ਇਸ ਯੋਜਨਾ ਉੱਤੇ 20 ਹਜ਼ਾਰ ਕਰੋੜ ਰੁਪਏ ਲਗਾਏਗੀ। ਨਾਲ ਹੀ ਇਸ ਦੇ ਲਈ 3000 ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਰੱਖੀ ਗਈ ਹੈ।
- ਮੁਦਰਾ ਬੈਂਕ ਛੋਟੇ ਫਾਈਨੈਂਸ ਅਦਾਰਿਆਂ (ਮਾਈਕਰੋ ਫਾਈਨੈਂਸ ਇੰਸਟੀਚਿਊਸ਼ਨ) ਨੂੰ ਰੀ-ਫਾਈਨੈਂਸ ਕਰੇਗਾ ਤਾਂ ਕਿ ਉਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਛੋਟੇ ਉੱਦਮੀਆਂ ਨੂੰ ਕਰਜ਼ਾ ਦੇ ਸਕਣ।
- ਮੁਦਰਾ ਬੈਂਕ ਦੇ ਤਹਿਤ ਅਨੁਸੂਚਿਤ ਜਾਤੀ/ਜਨਜਾਤੀ ਦੇ ਉੱਦਮੀਆਂ ਨੂੰ ਪਹਿਲ ਉੱਤੇ ਕਰਜ਼ੇ ਦਿੱਤੇ ਜਾਣਗੇ।
- ਇਸ ਦੀ ਪਹੁੰਚ ਦਾ ਦਾਇਰਾ ਵਧਾਉਣ ਲਈ ਡਾਕ ਵਿਭਾਗ ਦੇ ਵਿਸ਼ਾਲ ਨੈੱਟਵਰਕ ਦਾ ਇਸਤੇਮਾਲ ਕੀਤਾ ਜਾਵੇਗਾ।
- ਮੁਦਰਾ ਬੈਂਕ ਦੇਸ਼ ਭਰ ਦੇ 5.77 ਕਰੋੜ ਛੋਟੀਆਂ ਵਪਾਰ ਇਕਾਈਆਂ ਦੀ ਮਦਦ ਕਰੇਗਾ। ਇਨ੍ਹਾਂ ਨੂੰ ਹਾਲੀਂ ਬੈਂਕ ਤੋਂ ਕਰਜ਼ਾ ਲੈਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ।
- ਇਸ ਵਿਵਸਥਾ ਦੇ ਤਹਿਤ ਤਿੰਨ ਤਰ੍ਹਾਂ ਦੇ ਕਰਜ਼ੇ ਦਿੱਤੇ ਜਾਣਗੇ: ਸ਼ਿਸ਼ੂ, ਕਿਸ਼ੋਰ ਅਤੇ ਤਰੁਣ।
- ਵਪਾਰ ਸ਼ੁਰੂ ਕਰਨ ਵਾਲੇ ਨੂੰ 'ਸ਼ਿਸ਼ੂ' ਸ਼੍ਰੇਣੀ ਦਾ ਕਰਜ਼ਾ ਦਿੱਤਾ ਜਾਵੇਗਾ। 'ਕਿਸ਼ੋਰ' ਸ਼੍ਰੇਣੀ ਦੇ ਤਹਿਤ 50 ਹਜ਼ਾਰ ਤੋਂ 5 ਲੱਖ ਰੁਪਏ ਤਕ ਦਾ ਕਰਜ਼ਾ ਦਿੱਤਾ ਜਾਵੇਗਾ। ਉਥੇ 'ਤਰੁਣ' ਸ਼੍ਰੇਣੀ ਦੇ ਤਹਿਤ 5 ਲੱਖ ਤੋਂ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।
ਮੁਦਰਾ ਬੈਂਕ ਕਿਸ ਤਰ੍ਹਾਂ ਅਰਥ ਵਿਵਸਥਾ ਵਿੱਚ ਅੰਤਰ ਪੈਦਾ ਕਰ ਸਕਦਾ ਹੈ ?
ਜ਼ਿਆਦਾਤਰ ਲੋਕ, ਖਾਸ ਕਰਕੇ ਭਾਰਤ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਰਹਿਣ ਵਾਲੇ, ਰਸਮੀ ਬੈਂਕਿੰਗ ਪ੍ਰਣਾਲਪ ਦੇ ਲਾਭਖ ਦੇ ਦਾਇਰੇ ਤੋਂ ਬਾਹਰ ਹਨ। ਇਸ ਵਜ੍ਹਾ ਨਾਲ ਉਹ ਛੋਟੇ ਵਪਾਰ ਸ਼ੁਰੂ ਕਰਨ ਜਾਂ ਉਨ੍ਹਾਂ ਨੂੰ ਵਧਾਉਣ ਵਿੱਚ ਮਦਦ ਦੇ ਲਈ ਬੀਮਾ, ਕਰਜ਼ਾ, ਉਧਾਰ ਅਤੇ ਹੋਰ ਵਿੱਤੀ ਉਪਕਰਣਾਂ ਤਕ ਪਹੁੰਚ ਹੀ ਨਹੀਂ ਪਾਉਂਦੇ। ਉਧਾਰ ਦੇ ਲਈ ਜ਼ਿਆਦਾਤਰ ਲੋਕ ਸਥਾਨਕ ਸ਼ਾਹੂਕਾਰਾਂ ਉੱਤੇ ਨਿਰਭਰ ਰਹਿੰਦੇ ਹਨ। ਕਰਜ਼ੇ ਉੱਤੇ ਬਹੁਤ ਜ਼ਿਆਦਾ ਵਿਆਜ ਚੁਕਾਉਣਾ ਹੁੰਦਾ ਹੈ। ਅਕਸਰ ਪ੍ਰਸਥਿਤਿਆਂ ਅਸਹਿਣਯੋਗ ਹੋ ਜਾਂਦੀਆਂ ਹਨ। ਇਸ ਵਜ੍ਹਾ ਕਾਰਨ ਪੀੜ੍ਹੀਆਂ ਤਕ ਇਹ ਗਰੀਬ ਲੋਕ ਕਰਜ਼ੇ ਦੇ ਥੱਲੇ ਦੱਬੇ ਰਹਿੰਦੇ ਹਨ। ਜਦੋਂ ਵਪਾਰ ਵਿੱਚ ਨਾਕਾਮੀ ਹੱਥ ਲੱਗਦੀ ਹੈ ਤਾਂ ਇਹ ਸ਼ਾਹੂਕਾਰ ਆਪਣੀ ਤਾਕਤ ਅਤੇ ਹੋਰ ਅਪਮਾਨਜਨਕ ਤਰੀਕਿਆਂ ਨਾਲ ਕਰਜ਼ਾ ਲੈਣ ਵਾਲਿਆਂ ਦਾ ਜਿਊਣਾ ਮੁਸ਼ਕਿਲ ਕਰ ਦਿੰਦੇ ਹਨ।
ਐੱਨ.ਐੱਸ.ਐੱਸ.ਓ. ਦੇ 2013 ਦੇ ਸਰਵੇ ਮੁਤਾਬਿਕ, ਤਕਰੀਬਨ 5.77 ਕਰੋੜ ਲਘੂ ਕਾਰੋਬਾਰੀ ਇਕਾਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਕੱਲੀ ਸਰਦਾਰੀ ਦੇ ਤਹਿਤ ਚਲ ਰਹੀਆਂ ਹਨ। ਇਨ੍ਹਾਂ ਵਿੱਚ ਵਪਾਰ, ਨਿਰਮਾਣ, ਰਿਟੇਲ ਅਤੇ ਛੋਟੀ ਪੱਧਰ ਦੀਆਂ ਹੋਰ ਗਤੀਵਿਧੀਆਂ ਸ਼ਾਮਿਲ ਹਨ। ਤੁਸੀਂ ਇਸ ਦੀ ਤੁਲਨਾ ਸੰਗਠਿਤ ਖੇਤਰ ਅਤੇ ਵੱਡੀਆਂ ਕੰਪਨੀਆਂ ਨਾਲ ਕਰੋ ਜੋ 1.25 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਸਪਸ਼ਟ ਤੌਰ ਤੇ ਇਨ੍ਹਾਂ ਲਘੂ ਕਿੱਤਿਆਂ ਦੇ ਪੋਸ਼ਣ ਅਤੇ ਸ਼ੋਸ਼ਣ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ ਅਤੇ ਸਰਕਾਰ ਵੀ ਇਸ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਅੱਜ, ਇਸ ਖੇਤਰ ਵਿੱਚ ਨਾ ਤਾਂ ਕੋਈ ਪ੍ਰਬੰਧਕ ਹੈ ਅਤੇ ਨਾ ਹੀ ਸੰਗਠਿਤ ਵਿੱਤੀ ਬੈਂਕਿੰਗ ਪ੍ਰਣਾਲੀ ਤੋਂ ਮਾਲੀ ਮਦ ਜਾਂ ਸਹਾਰਾ ਮਿਲਦਾ ਹੈ।
ਭਵਿੱਖ ਵਿੱਚ ਨੌਜਵਾਨ ਅਤੇ ਰੁਜ਼ਗਾਰ ਸਿਰਜਣ ਵਿੱਚ ਮੁਦਰਾ ਦੀ ਭੂਮਿਕਾ
ਭਾਰਤ ਦੁਨੀਆ ਦੇ ਉਨ੍ਹਾਂ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਹੈ, ਜਿੱਥੇ 25 ਸਾਲ ਤੋਂ ਘੱਟ ਲੋਕਾਂ ਦੀ ਕੁੱਲ ਆਬਾਦੀ 54 ਪ੍ਰਤੀਸ਼ਤ ਤੋਂ ਵੱਧ ਹੈ। ਸਾਡੇ ਨੌਜਵਾਨਾਂ ਨੂੰ ਇੱਕੀਵੀਂ ਸਦੀ ਦੀਆਂ ਨੌਕਰੀਆਂ ਦੇ ਲਈ ਸਿੱਖਿਅਤ ਅਤੇ ਨੌਕਰੀਆਂ ਦੇ ਲਾਇਕ ਬਣਨਾ ਚਾਹੀਦਾ ਹੈ। ਸਾਡੇ ਇੱਥੇ ਕੰਮ ਕਰਨ ਲਾਇਕ 5 ਪ੍ਰਤੀਸ਼ਤ ਤੋਂ ਵੀ ਘੱਟ ਲੋਕਾਂ ਨੂੰ ਰਸਮੀ ਹੁਨਰ ਸਿਖਲਾਈ ਮਿਲਦੀ ਹੈ, ਜਿਸ ਨਾਲ ਉਹ ਨੌਕਰੀ ਦੇ ਲਾਇਕ ਬਣ ਸਕਣ ਅਤੇ ਨੌਕਰੀਆਂ ਕਰ ਸਕਣ।
ਹਾਲਾਂਕਿ ਕਾਰਪੋਰੇਟ ਅਤੇ ਵਪਾਰਕ ਅਦਾਰਿਆਂ ਦੀ ਵੀ ਭੂਮਿਕਾ ਹੈ, ਗ਼ੈਰ-ਰਸਮੀ ਖੇਤਰ ਦੇ ਉੱਦਮਾਂ ਰਾਹੀਂ ਇਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਵੱਧ ਤੋਂ ਵੱਧ ਸੰਖਿਆ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੁੱਲ ਮਿਲਾ ਕੇ 5.77 ਕਰੋੜ ਲਘੂ ਵਪਾਰਕ ਇਕਾਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਕੱਲੀ ਸਰਦਾਰੀ ਵਾਲੀਆਂ ਹਨ, ਜੋ ਲਘੂ ਨਿਰਮਾਣ, ਟ੍ਰੇਡਿੰਗ ਜਾਂ ਸੇਵਾ ਕਾਰੋਬਾਰ ਚਲਾਉਂਦੀਆਂ ਹਨ। ਇਨ੍ਹਾਂ ਵਿੱਚੋਂ 62 ਪ੍ਰਤੀਸ਼ਤ ਦੀ ਸਰਦਾਰੀ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਓ.ਬੀ.ਸੀ. ਦੇ ਕੋਲ ਹੈ। ਹੇਠਲੀ ਪੱਧਰ ਦੇ ਕਠੋਰ ਮਿਹਨਤ ਕਰਨ ਵਾਲੇ ਉੱਦਮੀਆਂ ਦੀ ਕਰਜ਼ੇ ਤਕ ਰਸਮੀ ਪਹੁੰਚ ਔਖੀ ਹੋ ਗਈ ਹੈ। ਇਸ ਦਿਸ਼ਾ ਵਿੱਚ ਹਾਲ ਦੇ ਬਜਟ ਵਿੱਚ ਇੱਕ ਪ੍ਰਮੁੱਖ ਪਹਿਲ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਾਂ ਮੁਦਰਾ ਬੈਂਕ ਹੈ।
ਕਮਜ਼ੋਰ ਵਰਗਾਂ ਨੂੰ ਹੱਲਾਸ਼ੇਰੀ
ਮੁਦਰਾ ਬੈਂਕ ਦੀ ਭੂਮਿਕਾ ਨਾਲ ਨਾ ਸਿਰਫ਼ ਉਨ੍ਹਾਂ ਲੋਕਾਂ ਨੂੰ ਕਰਜ਼ਾ ਮਿਲ ਸਕੇਗਾ ਜਿਨ੍ਹਾਂ ਦੀ ਪਹੁੰਚ ਬੈਂਕਾਂ ਤਕ ਨਹੀਂ ਹੈ, ਨਾਲ ਹੀ ਗ਼ੈਰ-ਰਸਮੀ ਖੇਤਰ ਨਾਲ ਜੁੜੇ ਜ਼ਿਆਦਾਤਰ ਸੂਖਮ/ਲਘੂ ਉੱਦਮਾਂ ਨੂੰ ਹੇਠਲੀ ਪੱਧਰ ਤਕ ਕਰਜ਼ਾ ਦਿੱਤਾ ਜਾ ਸਕੇਗਾ। ਇਸ ਬੈਂਕ ਦੇ ਜ਼ਰੀਏ ਦਲਿਤ ਅਤੇ ਆਦਿਵਾਸੀ ਉੱਦਮੀਆਂ ਨੂੰ ਪਹਿਲ ਦਿੱਤੀ ਜਾਵੇਗੀ, ਜਿਸ ਨਾਲ ਸਮਾਜਿਕ ਨਿਆਂ ਨੂੰ ਹੱਲਾਸ਼ੇਰੀ ਮਿਲੇ। ਉਦਯੋਗ ਵਿੱਚ ਜ਼ਿਆਦਾਤਰ ਹੁਨਰਮੰਦ ਮਜ਼ਦੂਰ ਦਲਿਤ ਸਮੁਦਾਇ ਦੇ ਹਨ। ਉਨ੍ਹਾਂ ਵਿੱਚ ਆਪਣੀਆਂ ਸੂਖਮ ਇਕਾਈਆਂ ਸ਼ੁਰੂ ਕਰਨ ਦੀ ਸੰਭਾਵਨਾ ਹੈ, ਬਸ਼ਰਤੇ ਉਨ੍ਹਾਂ ਨੂੰ ਆਸਾਨ ਸ਼ਰਤਾਂ ਉੱਤੇ ਕਰਜ਼ਾ ਮਿਲ ਸਕੇ। ਹਾਲਾਂਕਿ ਜ਼ਿਆਦਾਤਰ ਹੁਨਰ ਪ੍ਰਾਪਤ ਹਨ ਅਤੇ ਆਪਣੇ ਕੰਮ ਦੀਆਂ ਤਕਨੀਕੀ ਬਰੀਕੀਆਂ ਨੂੰ ਸਮਝਦੇ ਹਨ, ਪਰ ਬਹੁਤ ਘੱਟ ਧਨ ਜਾਂ ਜਾਇਦਾਦ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਪਹੁੰਚ ਵਿੱਤੀ ਸਹੂਲਤਾਂ ਤਕ ਨਹੀਂ ਹੈ। ਅਜਿਹੇ ਵਿੱਚ ਜਦੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਹੈ, ਸੂਖਮ ਇਕਾਈਆਂ ਦੀ ਪੁਨਰ-ਵਿੱਤੀਯਨ ਸੇਵਾ ਉਨ੍ਹਾਂ ਲਈ ਉਤਸ਼ਾਹ ਵਧਾਉਣ ਵਿੱਚ ਲਾਹੇਵੰਦ ਹੋ ਸਕਦੀ ਹੈ।
ਯੋਜਨਾ ਦੀ ਵੱਧ ਜਾਣਕਾਰੀ ਦੇ ਲਈ ਕਿਰਪਾ ਕਰਕੇ ਕਲਿਕ ਕਰੋ
ਸਰੋਤ: ਭਾਰਤ ਸਰਕਾਰ ਦੀ ਮੁਦਰਾ ਬੈਂਕ, ਪੱਤਰ ਸੂਚਨਾ ਦਫ਼ਤਰ, ਉਦਯੋਗ ਜਗਤ ਸਮਾਚਾਰ ਅਤੇ ਭਾਰਤ ਸਰਕਾਰ ਦਾ ਵਿੱਤ ਮੰਤਰਾਲਾ।