ਹੋਮ / ਸਮਾਜਕ ਭਲਾਈ / ਸਮਾਜਿਕ ਸੁਰੱਖਿਆ / ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ

ਇਸ ਵਿੱਚ ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਦੀ ਜਾਣਕਾਰੀ ਦਿੱਤੀ ਗਈ ਹੈ |

ਯੋਜਨਾ ਦਾ ਵੇਰਵਾ

 • ਇਸ ਬੀਮਾ ਯੋਜਨਾ ਵਿੱਚ ਹਰ ਸਾਲ ਨਵਿਆਉਣਯੋਗ ਇੱਕ ਸਾਲ ਦੇ ਕਵਰ ਅਤੇ ਕਿਸੇ ਵੀ ਕਾਰਨ ਤੋਂ ਮੌਤ ਹੋਣ ਤੇ ਜੀਵਨ ਬੀਮਾ ਕਵਰ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਯੋਜਨਾ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇ ਮਾਧਿਅਮ ਨਾਲ ਲਾਗੂ ਕੀਤੀ ਜਾਵੇਗੀ ਅਤੇ ਹੋਰ ਜੀਵਨ ਬੀਮਾ ਕੰਪਨੀਆਂ ਜ਼ਰੂਰੀ ਮਨਜ਼ੂਰੀ ਦੇ ਬਾਅਦ ਬੈਂਕਾਂ ਦੇ ਨਾਲ ਮਿਲ ਕੇ ਇਸੇ ਤਰ੍ਹਾਂ ਦੀਆਂ ਸ਼ਰਤਾਂ ਉੱਤੇ ਉਤਪਾਦ ਪ੍ਰਦਾਨ ਕਰ ਸਕਦੀ ਹੈ। ਸਹਿਭਾਗੀ ਬੈਂਕ ਇਸ ਤਰ੍ਹਾਂ ਦੀ ਹੋਰ ਕਿਸੇ ਵੀ ਜੀਵਨ ਬੀਮਾ ਕੰਪਨੀ ਨਾਲ ਮਿਲ ਕੇ ਆਪਣੇ ਗਾਹਕਾਂ ਲਈ ਇਹ ਯੋਜਨਾ ਲਾਗੂ ਕਰ ਸਕਦੇ ਹਨ।

ਕਵਰੇਜ ਦੇ ਦਾਇਰੇ

 • ਸਹਿਭਾਗੀ ਬੈਂਕਾਂ ਦੇ 18 ਤੋਂ 50 ਸਾਲ ਦੀ ਉਮਰ ਦੇ ਸਾਰੇ ਬੱਚਤ ਬੈਂਕ ਖਾਤਾ ਧਾਰਕ ਸ਼ਾਮਿਲ ਹੋਣ ਦੇ ਹੱਕਦਾਰ ਹੋਣਗੇ। ਕਿਸੇ ਵੀ ਵਿਅਕਤੀ ਦੇ ਕਿਸੇ ਇੱਕ ਜਾਂ ਹੋਰਨਾਂ ਬੈਂਕਾਂ ਵਿੱਚ ਕਈ ਬੱਚਤ ਖਾਤੇ ਹੋਣ ਤਾਂ ਅਜਿਹੇ ਮਾਮਲਿਆਂ ਵਿੱਚ, ਉਹ ਵਿਅਕਤੀ ਸਿਰਫ਼ ਇੱਕ ਬੱਚਤ ਖਾਤੇ ਦੇ ਮਾਧਿਅਮ ਨਾਲ ਇਸ ਯੋਜਨਾ ਵਿੱਚ ਸ਼ਾਮਿਲ ਹੋਣ ਲਈ ਪਾਤਰ ਹੋਵੇਗਾ। ਬੈਂਕ ਖਾਤੇ ਦੇ ਲਈ ਆਧਾਰ ਕਾਰਡ ਪ੍ਰਾਥਿਮਕ ਕੇ.ਵਾਈ.ਸੀ. ਹੋਵੇਗਾ।

ਨਾਮਜ਼ਦਗੀ ਦੀ ਮਿਆਦ

 • ਸ਼ੁਰੂ ਵਿੱਚ, 1 ਜੂਨ 2015 ਤੋਂ 31 ਮਈ 2016 ਤਕ ਦੀ ਕਵਰ ਮਿਆਦ ਦੇ ਲਈ, ਗਾਹਕਾਂ ਨੂੰ 31 ਮਈ, 2015 ਤਕ ਯੋਜਨਾ ਵਿੱਚ ਨਾਮ ਦਰਜ ਕਰਨਾ ਹੋਵੇਗਾ ਅਤੇ ਆਪਣੇ ਆਪ ਨਾਮੇ ਦੀ ਸਹਿਮਤੀ ਦੇਣੀ ਹੋਵੇਗੀ। ਸੰਭਾਵਿਤ ਕਵਰ ਦੇ ਲਈ ਦੇਰ ਨਾਲ ਨਾਮਜ਼ਦਗੀ 31 ਅਗਸਤ, 2015 ਤਕ ਸੰਭਵ ਹੋਵੇਗੀ, ਜਿਸ ਦੀ ਮਿਆਦ ਭਾਰਤ ਸਰਕਾਰ ਦੁਆਰਾ ਹੋਰ ਤਿੰਨ ਮਹੀਨਿਆਂ ਤਕ ਅਰਥਾਤ, 30 ਨਵੰਬਰ, 2015 ਤਕ ਵਧਾਈ ਜਾ ਸਕਦੀ ਹੈ। ਜੋ ਬਾਅਦ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਉਹ ਪੂਰੇ ਸਾਲਾਨਾ ਪ੍ਰੀਮੀਅਮ ਦੇ ਨਾਲ ਨਿਰਧਾਰਤ ਪਰਫੋਰਮਾ ਵਿੱਚ ਚੰਗੀ ਸਿਹਤ ਦਾ ਆਪਣਾ ਪ੍ਰਮਾਣ-ਪੱਤਰ ਪੇਸ਼ ਕਰਕੇ ਸੰਭਾਵਿਤ ਕਵਰ ਪ੍ਰਾਪਤ ਕਰ ਸਕਦੇ ਹਨ।

ਨਾਮਜ਼ਦਗੀ ਸਾਧਨ

 • ਕਵਰ 1 ਜੂਨ ਤੋਂ 31 ਮਈ ਤਕ ਇੱਕ ਸਾਲ ਲਈ ਹੋਵੇਗਾ, ਜਿਸ ਵਿੱਚ ਸ਼ਾਮਿਲ ਹੋਣ ਲਈ ਮਨੋਨੀਤ ਬੱਚਤ ਬੈਂਕ ਖਾਤੇ ‘ਚੋਂ ਆਪਣੇ ਆਪ ਨਾਮੇ ਦੁਆਰਾ ਨਾਮਜ਼ਦਗੀ/ਭੁਗਤਾਨ ਕਰਨ ਲਈ ਨਿਰਧਾਰਤ ਫਾਰਮਾਂ ਉੱਤੇ ਹਰ ਸਾਲ 31 ਮਈ ਤਕ, ਸ਼ੁਰੂਆਤੀ ਸਾਲ ਦੇ ਲਈ ਉਕਤ ਰੂਪ ਵਿੱਚ ਅਪਵਾਦ ਦੇ ਨਾਲ, ਵਿਕਲਪ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਸੰਭਾਵਿਤ ਕਵਰ ਦੇ ਲਈ ਲੰਬਿਤ ਨਾਮਜ਼ਦਗੀ ਪੂਰਨ ਸਾਲਾਨਾ ਪ੍ਰੀਮੀਅਮ ਭੁਗਤਾਨ ਦੇ ਨਾਲ ਚੰਗੀ ਸਿਹਤ ਦਾ ਆਪਣਾ ਪ੍ਰਮਾਣ-ਪੱਤਰ ਪੇਸ਼ ਕਰਨ ਤੇ ਸੰਭਵ ਹੋ ਸਕਦਾ ਹੈ।
 • ਇਸ ਯੋਜਨਾ ‘ਚੋਂ ਬਾਹਰ ਨਿਕਲਣ ਵਾਲੇ ਵਿਅਕਤੀ ਕਿਸੇ ਵੀ ਸਮੇਂ, ਭਵਿੱਖ ਦੇ ਸਾਲਾਂ ਵਿੱਚ, ਨਿਰਧਾਰਤ ਫਾਰਮਾਂ ਵਿੱਚ ਚੰਗੇ ਸਿਹਤ ਦੀ ਘੋਸ਼ਣਾ ਪ੍ਰਸਤੁਤ ਕਰਕੇ ਇਸ ਯੋਜਨਾ ਵਿੱਚ ਫਿਰ ਤੋਂ ਸ਼ਾਮਿਲ ਹੋ ਸਕਦੇ ਹਨ।
 • ਭਵਿੱਖ ਦੇ ਸਾਲਾਂ ਵਿੱਚ, ਪਾਤਰ ਸ਼੍ਰੇਣੀ ਵਿੱਚ ਨਵੇਂ ਮੈਂਬਰ, ਜਾਂ ਵਰਤਮਾਨ ਵਿੱਚ ਪਾਤਰ ਵਿਅਕਤੀ ਜੋ ਪਹਿਲਾਂ ਇਸ ਯੋਜਨਾ ਵਿੱਚ ਸ਼ਾਮਿਲ ਨਹੀ ਹੋਏ ਸਨ ਜਾਂ ਜਿਨ੍ਹਾਂ ਨੇ ਆਪਣਾ ਅੰਸ਼ਦਾਨ ਬੰਦ ਕੀਤਾ ਸੀ, ਇਸ ਯੋਜਨਾ ਵਿੱਚ, ਜੇਕਰ ਉਹ ਜਾਰੀ ਹੋਵੇ ਤਾਂ, ਚੰਗੇ ਸਿਹਤ ਦੀ ਘੋਸ਼ਣਾ ਪ੍ਰਸਤੁਤ ਕਰਕੇ ਸ਼ਾਮਿਲ ਹੋ ਸਕਦੇ ਹਨ।

ਲਾਭ

 • ਕਿਸੇ ਵੀ ਕਾਰਨ ਵਜੋਂ ਮੈਂਬਰ ਦੀ ਮੌਤ ਹੋਣ ‘ਤੇ 2 ਲੱਖ ਰੁਪਏ ਦਿੱਤੇ ਜਾਣਗੇ।

ਪ੍ਰੀਮੀਅਮ

 • ਰੁਪਏ 330/-ਪ੍ਰਤੀ ਮੈਂਬਰ ਹਰੇਕ ਸਾਲ। ਇਸ ਯੋਜਨਾ ਦੇ ਤਹਿਤ, ਦਿੱਤੇ ਗਏ ਵਿਕਲਪ ਦੇ ਅਨੁਸਾਰ, ਪ੍ਰੀਮੀਅਮ ਇੱਕ ਕਿਸ਼ਤ ਵਿੱਚ ‘ਆਪਣੇ ਆਪ ਨਾਮੇ’ ਸਹੂਲਤ ਦੇ ਮਾਧਿਅਮ ਨਾਲ ਖਾਤਾ ਧਾਰਕ ਦੇ ਬੱਚਤ ਖਾਤੇ ‘ਚੋਂ ਹਰੇਕ ਸਾਲਾਨਾ ਕਵਰੇਜ ਮਿਆਦ ਦੀ 31 ਮਈ ਜਾਂ ਉਸ ਤੋਂ ਪਹਿਲਾਂ ਕੱਟ ਲਿਆ ਜਾਵੇਗਾ। 31 ਮਈ ਦੇ ਬਾਅਦ, ਸੰਭਾਵਿਤ ਕਵਰ ਲਈ ਲੰਬਿਤ ਨਾਮਜ਼ਦਗੀ ਪੂਰਨ ਸਾਲਾਨਾ ਪ੍ਰੀਮੀਅਮ ਭੁਗਤਾਨ ਦੇ ਨਾਲ ਚੰਗੀ ਸਿਹਤ ਦਾ ਆਪਣਾ ਪ੍ਰਮਾਣ-ਪੱਤਰ ਪੇਸ਼ ਕਰਨ ਤੇ ਸੰਭਵ ਹੋ ਸਕਦਾ ਹੈ। ਸਾਲਾਨਾ ਦਾਅਵਾ ਅਨੁਭਵ ਦੇ ਆਧਾਰ ਤੇ ਪ੍ਰੀਮੀਅਮ ਦੀ ਸਮੀਖਿਆ ਕੀਤੀ ਜਾਵੇਗੀ। ਵਾਧੂ ਪ੍ਰਕਾਰ ਦੇ ਅਣਕਿਆਸੇ ਪ੍ਰਤੀਕੂਲ ਨਤੀਜਿਆਂ ਤੋਂ ਇਲਾਵਾ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਪਹਿਲੇ ਤਿੰਨ ਸਾਲਾਂ ਵਿੱਚ ਪ੍ਰੀਮੀਅਮ ਨੂੰ ਵਧਾਇਆ ਨਾ ਜਾਵੇ।

ਯੋਗਤਾ ਦੀਆਂ ਸ਼ਰਤਾਂ

 • ਸਹਿਭਾਗੀ ਬੈਂਕਾਂ ਦੇ ਬੱਚਤ ਬੈਂਕ ਖਾਤਾ ਧਾਰਕ, ਜਿਨ੍ਹਾਂ ਦੀ ਉਮਰ 18 ਸਾਲ (ਪੂਰਣ) ਤੋਂ 50 ਸਾਲ (ਜਨਮ ਦਿਨ ਦੇ ਨਜ਼ਦੀਕੀ ਉਮਰ) ਦੇ ਵਿੱਚ ਹੈ ਅਤੇ ਜੋ ਉਕਤ ਸਾਧਨ ਦੇ ਰੂਪ ਵਿੱਚ ਯੋਜਨਾ ਵਿੱਚ ਸ਼ਾਮਿਲ ਹੋਣ ਲਈ/ਆਪਣੇ ਆਪ ਨਾਮੇ ਲਈ ਸਹਿਮਤੀ ਦੇਣ, ਉਨ੍ਹਾਂ ਨੂੰ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
 • ਜੋ ਵਿਅਕਤੀ ਸ਼ੁਰੂਆਤੀ ਨਾਮਜ਼ਦਗੀ ਦੀ ਮਿਆਦ ਦੇ ਬਾਅਦ, 31 ਅਗਸਤ 2015 ਜਾਂ 30 ਨਵੰਬਰ 2015 ਤਕ ਦੀ ਵਿਸਥਾਰਿਤ ਮਿਆਦ ਤਕ, ਜਿਵੇਂ ਵੀ ਮਾਮਲਾ ਹੋਵੇ, ਯੋਜਨਾ ਵਿੱਚ ਸ਼ਾਮਿਲ ਹੋ ਰਹੇ ਹਨ ਉਨ੍ਹਾਂ ਨੂੰ, ਇੱਕ ਆਤਮ-ਪ੍ਰਮਾਣੀਕਰਨ ਦੇਣਾ ਜ਼ਰੂਰੀ ਹੋਵੇਗਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਹ ਕਿਸੇ ਵੀ ‘ਗੰਭੀਰ ਬਿਮਾਰੀਆਂ’ ਜਿਵੇਂ ਕਿ ਨਾਮਜ਼ਦਗੀ ਦੇ ਸਮੇਂ ਸਹਿਮਤੀ ਅਤੇ ਘੋਸ਼ਣਾ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ, ਨਾਲ ਗ੍ਰਸਤ ਨਹੀਂ ਹਨ।

ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਦੀਆਂ ਮੁੱਖ ਗੱਲਾਂ

1 ਪ੍ਰੀਮੀਅਮ ਰਾਸ਼ੀ 330 ਰੁਪਏ ਪ੍ਰਤੀ ਸਾਲ
2 ਕਵਰੇਜ ਨਿਯਮ ਮੌਤ ਕਵਰੇਜ (ਐਕਸੀਡੈਂਟਲ/ਸਾਧਾਰਨ)
3 ਉਮਰ ਸੀਮਾ 18 ਸਾਲ ਤੋਂ 50 ਸਾਲ
4 ਕਵਰੇਜ ਮਿਆਦ 50 ਸਾਲ ਤਕ

ਮਾਸਟਰ ਪਾਲਿਸੀ ਧਾਰਕ

 • ਸਹਿਭਾਗੀ ਬੈਂਕ ਮਾਸਟਰ ਪਾਲਿਸੀ ਧਾਰਕ ਹੋਣਗੇ। ਸਹਿਭਾਗੀ ਬੈਂਕ ਦੇ ਨਾਲ ਸਲਾਹ ਦੇ ਬਾਅਦ, ਜੀਵਨ ਬੀਮਾ ਨਿਗਮ/ਹੋਰ ਬੀਮਾ ਕੰਪਨੀ ਦੁਆਰਾ ਇੱਕ ਸਰਲ ਅਤੇ ਗਾਹਕ ਅਨੁਕੂਲ ਪ੍ਰਸ਼ਾਸਨ ਅਤੇ ਦਾਅਵਾ ਨਿਪਟਾਉਣ ਦੀ ਪ੍ਰਕਿਰਿਆ ਨੂੰ ਆਖਰੀ ਰੂਪ ਦਿੱਤਾ ਜਾਵੇਗਾ।

ਬੀਮੇ ਦੀ ਸਮਾਪਤੀ

ਮੈਂਬਰ ਦੇ ਜੀਵਨ ਉੱਤੇ ਬੀਮਾ ਹੇਠ ਲਿਖੀਆਂ ਘਟਨਾਵਾਂ ਵਿੱਚੋਂ ਕਿਸੇ ਵੀ ਇੱਕ ਘਟਨਾ ਦੇ ਵਾਪਰਨ ਤੇ ਖ਼ਤਮ ਹੋਵੇਗਾ ਅਤੇ ਉਸ ਹਾਲਤ ਵਿੱਚ ਕੋਈ ਵੀ ਲਾਭ ਦੇਣਯੋਗ ਨਹੀ ਹੋਵੇਗਾ:

 • 55 ਸਾਲ ਦੀ ਉਮਰ (ਜਨਮ ਦਿਨ ਦੇ ਨਜ਼ਦੀਕੀ ਉਮਰ) ਹੋਣ ਤੇ ਬਸ਼ਰਤੇ ਇਹ ਕਿ ਉਸ ਤਾਰੀਕ (ਪ੍ਰਵੇਸ਼, ਹਾਲਾਂਕਿ 50 ਸਾਲ ਦੀ ਉਮਰ ਤੇ ਸੰਭਵ ਨਹੀ ਹੋਵੇਗਾ) ਤਕ ਸਾਲਾਨਾ ਨਵੀਨੀਕਰਣ ਹੋਵੇ।
 • ਬੈਂਕ ਦੇ ਨਾਲ ਖਾਤਾ ਬੰਦ ਹੋਣ ਤੇ ਜਾਂ ਬੀਮਾ ਕਵਰ ਚਾਲੂ ਰੱਖਣ ਲਈ ਜ਼ਰੂਰੂ ਰਾਸ਼ੀ ਨ ਹੋਣ ਕਾਰਨ।
 • ਜੇਕਰ ਮੈਂਬਰ ਐੱਲ.ਆਈ.ਸੀ./ਹੋਰ ਕੰਪਨੀ ਦੇ ਨਾਲ ਇੱਕ ਤੋਂ ਜ਼ਿਆਦਾ ਖਾਤੇ ਦੇ ਮਾਧਿਅਮ ਨਾਲ ਕਵਰ ਕੀਤਾ ਗਿਆ ਹੈ ਅਤੇ ਐੱਲ.ਆਈ.ਸੀ./ਹੋਰ ਕੰਪਨੀ ਦੁਆਰਾ ਅਨਜਾਣੇ ਵਿੱਚ ਪ੍ਰੀਮੀਅਮ ਪ੍ਰਾਪਤ ਹੁੰਦਾ ਹੈ ਤਾਂ ਉਸ ਸਥਿਤੀ ਵਿੱਚ ਬੀਮਾ ਕਵਰ ਰੁਪਏ 2 ਲੱਖ ਲਈ ਪ੍ਰਤੀਬੰਧ ਹੋ ਜਾਵੇਗਾ ਅਤੇ ਪ੍ਰੀਮੀਅਮ ਜ਼ਬਤ ਹੋਣ ਲਈ ਉੱਤਰਦਾਈ ਹੋਵੇਗਾ।
 • ਜੇਕਰ ਬੀਮਾ ਕਵਰ ਅਦਾਇਗੀ ਤਾਰੀਕ ਉੱਤੇ ਕਿਸੇ ਤਕਨੀਕੀ ਕਾਰਨ ਵਜੋਂ (ਜਿਵੇਂ ਜ਼ਰੂਰੀ ਰਾਸ਼ੀ ਨਾ ਹੋਣਾ ਜਾਂ ਕਿਸੇ ਪ੍ਰਬੰਧਕੀ ਮੁੱਦਿਆਂ ਦੀ ਵਜ੍ਹਾ ਨਾਲ) ਬੰਦ ਹੋ ਜਾਂਦਾ ਹੈ ਤਾਂ ਉਹ, ਪੂਰੇ ਸਾਲਾਨਾ ਪ੍ਰੀਮੀਅਮ ਅਤੇ ਚੰਗੀ ਸਿਹਤ ਦੀ ਇੱਕ ਸੰਤੋਖਜਨਕ ਬਿਆਨ ਦੀ ਪ੍ਰਾਪਤ ਉੱਤੇ ਫਿਰ ਤੋਂ ਬਹਾਲ ਕੀਤਾ ਜਾ ਸਕਦਾ ਹੈ।
 • ਸਹਿਭਾਗੀ ਬੈਂਕ ਨਿਯਮਤ ਨਾਮਜ਼ਦਗੀ ਦੇ ਮਾਮਲੇ ਵਿੱਚ ਹਰੇਕ ਸਾਲ 30 ਜੂਨ ਜਾਂ ਇਸ ਤੋਂ ਪਹਿਲਾਂ ਅਤੇ ਹੋਰ ਮਾਮਲਿਆਂ ਵਿੱਚ ਪ੍ਰਾਪਤੀ ਦੇ ਮਹੀਨੇ ਵਿੱਚ, ਪ੍ਰੀਮੀਅਮ ਭੁਗਤਾਨ ਕਰੇਗਾ।

ਪ੍ਰਸ਼ਾਸਨ

 • ਉਪਰੋਕਤ ਸ਼ਰਤਾਂ ਦੇ ਅਨੁਸਾਰ, ਇਹ ਯੋਜਨਾ ਐੱਲ.ਆਈ.ਸੀ. ਪੈਨਸ਼ਨ ਅਤੇ ਸਮੂਹ ਯੋਜਨਾ ਇਕਾਈਆਂ/ਹੋਰ ਬੀਮਾ ਕੰਪਨੀਆਂ ਦੁਆਰਾ ਲਾਗੂ ਕੀਤੀ ਜਾਵੇਗੀ। ਡਾਟਾ ਪ੍ਰਵਾਹ ਦੀ ਪ੍ਰਕਿਰਿਆ ਅਤੇ ਡਾਟਾ ਪਰਫੋਰਮਾ ਅਲੱਗ ਤੋਂ ਸੂਚਿਤ ਕੀਤਾ ਜਾਵੇਗਾ। ਖਾਤਾਧਾਰਕਾਂ ਤੋਂ ਅਦਾਇਗੀ ਤਾਰੀਕ ਉੱਤੇ ਜਾਂ ਉਸ ਤੋਂ ਪਹਿਲਾਂ ਆਪਣੇ ਆਪ ਨਾਮੇ ਪ੍ਰਕਿਰਿਆ ਦੁਆਰਾ ਵਿਕਲਪ ਦੇ ਅਨੁਸਾਰ ਨਿਯਤ ਸਾਲਾਨਾ ਪ੍ਰੀਮੀਅਮ ਦੀ ਇੱਕ ਕਿਸ਼ਤ ਵਿੱਚ ਵਸੂਲੀ ਦੀ ਜ਼ਿੰਮੇਵਾਰੀ ਸਹਿਭਾਗੀ ਬੈਂਕ ਦੀ ਹੋਵੇਗੀ।
 • ਮੈਂਬਰ, ਯੋਜਨਾ ਦੇ ਲਾਗੂ ਰਹਿਣ ਤਕ ਹਰੇਕ ਸਾਲ ਆਪਣੇ ਆਪ ਨਾਮੇ ਲਈ “ਇੱਕ ਵਾਰ ਮੈਰੇਟ” ਵੀ ਦੇ ਸਕਦੇ ਹਨ। ਨਿਰਧਾਰਤ ਪਰਫੋਰਮਾ ਵਿੱਚ ਨਾਮਜ਼ਦਗੀ ਫ਼ਾਰਮ/ਆਪਣੇ ਆਪ ਨਾਮੇ ਪ੍ਰਵਾਨਗੀ/ਸਹਿਮਤੀ ਅਤੇ ਘੋਸ਼ਣਾ ਪੱਤਰ ਸਹਿਭਾਗੀ ਬੈਂਕ ਦੁਆਰਾ ਪ੍ਰਾਪਤ ਕੀਤੇ ਅਤੇ ਰੱਖੇ ਜਾਣਗੇ। ਦਾਵਿਆਂ ਦੇ ਮਾਮਲਿਆਂ ਵਿੱਚ, ਐੱਲ.ਆਈ.ਸੀ./ਬੀਮਾ ਕੰਪਨੀ ਇਨ੍ਹਾਂ ਦੇ ਪ੍ਰਸਤੁਤੀਕਰਨ ਦੀ ਮੰਗ ਕਰ ਸਕਦੀ ਹੈ।
 • ਐੱਲ.ਆਈ.ਸੀ./ਬੀਮਾ ਕੰਪਨੀ ਕਿਸੇ ਵੀ ਸਮੇਂ ਇਨ੍ਹਾਂ ਦਸਤਾਵੇਜ਼ਾਂ ਦੀ ਮੰਗ ਕਰਨ ਦਾ ਅਧਿਕਾਰ ਆਪਣੇ ਕੋਲ ਸੁਰੱਖਿਅਤ ਰੱਖਦੀ ਹੈ।
 • ਰਸੀਦ ਨੂੰ ਰਸੀਦ ਅਤੇ ਬੀਮਾ ਪ੍ਰਮਾਣ-ਪੱਤਰ ਦੇ ਰੂਪ ਵਿੱਚ ਜਾਰੀ ਕੀਤਾ ਜਾ ਸਕਦਾ ਹੈ।
 • ਲੋੜ ਮੁਤਾਬਿਕ, ਸਾਲਾਨਾ ਆਧਾਰ ਤੇ ਅੰਸ਼ਾਂਕਨ ਅਦਦ ਦੇ ਲਈ, ਇਸ ਯੋਜਨਾ ਦੇ ਅਨੁਭਵ ਨੂੰ ਮਾਨੀਟਰ ਕੀਤਾ ਜਾਵੇਗਾ।

ਪ੍ਰੀਮੀਅਮ ਦਾ ਵਿਨਿਯੋਗ

 1. ਐੱਲ.ਆਈ.ਸੀ./ਬੀਮਾ ਕੰਪਨੀ ਨੂੰ ਬੀਮਾ ਪ੍ਰੀਮੀਅਮ: ਰੁ. 289/- ਪ੍ਰਤੀ ਸਾਲ ਪ੍ਰਤੀ ਮੈਂਬਰ
 2. ਬੀਸੀ/ਮਾਈਕਰੋ/ਨਿਗਮਿਤ/ਏਜੰਟਾਂ ਨੂੰ ਖ਼ਰਚ ਦੀ ਪ੍ਰਤੀ ਪੂਰਤੀ: ਰੁ. 30/- ਪ੍ਰਤੀ ਸਾਲ ਪ੍ਰਤੀ ਮੈਂਬਰ
 3. ਸਹਿਭਾਗੀ ਬੈਂਕਾਂ ਨੂੰ ਪ੍ਰਬੰਧਕੀ ਖ਼ਰਚ ਦੀ ਪ੍ਰਤੀ ਪੂਰਤੀ: ਰੁ. 11/- ਪ੍ਰਤੀ ਸਾਲ ਪ੍ਰਤੀ ਮੈਂਬਰ
 4. ਇਸ ਯੋਜਨਾ ਦੀ ਪ੍ਰਸਤਾਵਿਤ ਆਰੰਭਕ ਤਾਰੀਕ 01 ਜੂਨ, 2015 ਹੋਵੇਗੀ। ਬਾਅਦ ਵਿੱਚ ਸਾਲਾਨਾ ਨਵੀਨੀਕਰਨ ਤਾਰੀਕ ਹਰ ਅਨੁਕ੍ਰਮਿਕ ਸਾਲ ਦੀ ਪਹਿਲੀ ਜੂਨ ਹੋਵੇਗੀ।
 5. ਜੇਕਰ ਹਾਲਤ ਅਜਿਹੀ ਹੋਵੇ ਤਾਂ, ਇਸ ਯੋਜਨਾ ਨੂੰ ਅਗਲੀ ਨਵੀਨੀਕਰਨ ਤਾਰੀਕ ਸ਼ੁਰੂ ਹੋਣ ਤੋਂ ਪਹਿਲਾਂ ਬੰਦ ਕੀਤਾ ਜਾ ਸਕਦਾ ਹੈ।

ਸਰੋਤ : ਪੋਰਟਲ ਵਿਸ਼ਾ ਸਮੱਗਰੀ ਟੀਮ

3.08658008658
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top