অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਅਟਲ ਪੈਨਸ਼ਨ ਯੋਜਨਾ

ਅਟਲ ਪੈਨਸ਼ਨ ਯੋਜਨਾ

ਜਾਣ-ਪਛਾਣ

ਭਾਰਤ ਸਰਕਾਰ ਰਾਹੀਂ ਗਰੀਬ ਕਰਮਚਾਰੀਆਂ ਦੀ ਬਿਰਧ ਅਵਸਥਾ ਆਮਦਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ.ਪੀ.ਐੱਸ.) ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਅਤੇ ਸਮਰੱਥ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਅਸੰਗਠਿਤ ਖੇਤਰ ਵਿੱਚ ਕਰਮਚਾਰੀਆਂ ਦੇ ਵਿੱਚ ਦੀਰਘ ਜੀਵਨ ਸੰਬੰਧੀ ਜੋਖਮ ਦਾ ਹੱਲ ਕਰਨ ਅਤੇ ਉਨ੍ਹਾਂ ਦੀ ਸੇਵਾ-ਮੁਕਤੀ ਦੇ ਲਈ ਸਵੈ-ਇੱਛੁਕ ਬੱਚਤ, ਜੋ 2011-12 ਦੇ ਐੱਨ.ਐੱਸ.ਐੱਸ.ਓ. ਸਰਵੇ ਦੇ 66ਵੇਂ ਰਾਊਂਡ ਦੇ ਅਨੁਸਾਰ 47.29 ਕਰੋੜ ਦੇ ਕੁੱਲ ਮਜ਼ਦੂਰੀ ਬਲ ਦਾ 88% ਹੈ, ਪਰ ਜਿਨ੍ਹਾਂ ਲਈ ਕੋਈ ਰਸਮੀ ਪੈਨਸ਼ਨ ਵਿਵਸਥਾ ਨਹੀਂ ਹੈ, ਇਸ ਲਈ ਮੁੱਖ ਤੌਰ ਤੇ 60 ਸਾਲ ਦੀ ਉਮਰ ਦੇ ਬਾਅਦ ਪੈਨਸ਼ਨ ਲਾਭਾਂ ਦੀ ਸਪਸ਼ਟਤਾ ਦੀ ਘਾਟ ਦੇ ਕਾਰਨ ਸ਼ੁਰੂ ਕੀਤੀ ਗਈ ਸਵਾਵਲੰਬਨ ਯੋਜਨਾ ਦੇ ਤਹਿਤ ਕਵਰੇਜ ਅਪੂਰਣ ਸੀ।

ਨਿਰਧਾਰਿਤ ਸਮੂਹ

ਅਟਲ ਪੈਨਸ਼ਨ ਯੋਜਨਾ ਦੇ ਤਹਿਤ, ਗਾਹਕ ਆਪਣੇ ਅੰਸ਼ਦਾਨ ਜੋ ਏ.ਪੀ.ਵਾਈ. ਵਿੱਚ ਸ਼ਾਮਿਲ ਹੋਣ ਦੀ ਉਮਰ ਦੇ ਲਈ ਵੱਖ-ਵੱਖ ਹੈ, ਦੇ ਅਧਾਰ ਤੇ 60 ਸਾਲ ਦੀ ਉਮਰ ਵਿੱਚ 1000 ਰੁਪਏ ਪ੍ਰਤੀ ਮਹੀਨਾ, 2000 ਰੁਪਏ ਪ੍ਰਤੀ ਮਹੀਨਾ, 3000 ਰੁਪਏ ਪ੍ਰਤੀ ਮਹੀਨਾ, 4000 ਰੁਪਏ ਪ੍ਰਤੀ ਮਹੀਨੇ ਦਾ ਨਿਰਧਾਰਿਤ ਪੈਨਸ਼ਨ ਪ੍ਰਾਪਤ ਹੋਵੇਗੀ। ਏ.ਪੀ.ਵਾਈ. ਵਿੱਚ ਸ਼ਾਮਿਲ ਹੋਣ ਦੀ ਨਿਊਨਤਮ ਉਮਰ 18 ਸਾਲ ਅਤੇ ਅਧਿਕਤਮ ਉਮਰ 40 ਸਾਲ ਹੈ। ਇਸ ਲਈ ਏ.ਪੀ.ਵਾਈ. ਦੇ ਤਹਿਤ ਅੰਸ਼ਦਾਤਾ ਦੁਆਰਾ ਅੰਸ਼ਦਾਨ ਦੀ ਨਿਊਨਤਮ ਮਿਆਦ 20 ਸਾਲ ਜਾਂ ਵੱਧ ਹੈ।

ਏ.ਪੀ.ਵਾਈ. ਦੇ ਲਾਭ

ਗਾਹਕਾਂ ਨੂੰ 1000 ਰੁਪਏ ਤੋਂ 5000 ਰੁਪਏ ਦੇ ਵਿੱਚ ਵਿਚ ਨਿਰਧਾਰਿਤ ਪੈਨਸ਼ਨ, ਜੇਕਰ ਉਹ 18 ਸਾਲ ਤੋਂ 40 ਸਾਲ ਦੀ ਉਮਰ ਦੇ ਅੰਦਰ ਸ਼ਾਮਿਲ ਹੁੰਦਾ ਹੈ ਅਤੇ ਅੰਸ਼ਦਾਨ ਕਰਦਾ ਹੈ। ਅੰਸ਼ਦਾਨ ਪੱਧਰ ਭਿੰਨ ਹੋਣਗੇ ਅਤੇ ਜੇਕਰ ਗਾਹਕ ਜਲਦੀ ਸ਼ਾਮਿਲ ਹੁੰਦਾ ਹੈ ਤਾਂ ਉਹ ਘੱਟ ਹੋਣਗੇ ਅਤੇ ਦੇਰ ਨਾਲ ਸ਼ਾਮਿਲ ਹੋਣ ਤੇ ਉਹ ਵਧ ਜਾਣਗੇ।

ਏ.ਪੀ.ਵਾਈ. ਦੀ ਪਾਤਰਤਾ

ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਸਾਰੇ ਬੈਂਕ ਖਾਤਾਧਾਰਕਾਂ ਦੇ ਲਈ ਖੁੱਲ੍ਹੀ ਹੈ। ਕੇਂਦਰ ਸਰਕਾਰ ਹਰੇਕ ਯੋਗ ਗਾਹਕ, ਜੋ 1 ਜੂਨ, 2015 ਅਤੇ 31 ਦਸੰਬਰ, 2015 ਦੀ ਵਿੱਚ ਦੀ ਮਿਆਦ ਵਿੱਚ ਐੱਨ.ਪੀ.ਐੱਸ. ਵਿੱਚ ਸ਼ਾਮਿਲ ਹੁੰਦੇ ਹਨ ਅਤੇ ਜੋ ਕਿਸੇ ਕਾਨੂੰਨੀ ਸਮਾਜਿਕ ਸੁਰੱਖਿਆ ਯੋਜਨਾ ਦੇ ਮੈਂਬਰ ਨਾ ਹੋਣ ਅਤੇ ਜੋ ਆਮਦਨ ਕਰ ਦਾਤਾ ਨਾ ਹੋਣ, ਦੇ ਖਾਤਿਆਂ ਵਿੱਚ 5 ਸਾਲ ਦੀ ਮਿਆਦ ਦੇ ਲਈ, ਅਰਥਾਤ ਮਾਲੀ ਸਾਲ 2015-16 ਤੋਂ 2019-20 ਤਕ, ਕੁੱਲ ਅੰਸ਼ਦਾਨ ਦਾ 50% ਜਾਂ 1000/- ਰੁਪਏ, ਜੋ ਵੀ ਘੱਟ ਹੋਵੇ, ਦਾ ਸਹਿ-ਅੰਸ਼ਦਾਨ ਕਰੇਗੀ।

ਸ਼ਾਮਿਲ ਹੋਣ ਦੀ ਉਮਰ ਅਤੇ ਅੰਸ਼ਦਾਨ ਮਿਆਦ

ਏ.ਪੀ.ਵਾਈ. ਵਿੱਚ ਸ਼ਾਮਿਲ ਹੋਣ ਦੀ ਨਿਊਨਤਮ ਉਮਰ 18 ਸਾਲ ਅਤੇ ਅਧਿਕਤਮ ਉਮਰ 40 ਸਾਲ ਹੈ। ਛੱਡਣ ਅਤੇ ਪੈਨਸ਼ਨ ਸ਼ੁਰੂ ਹੋਣ ਦੀ ਉਮਰ 60 ਸਾਲ ਹੋਵੇਗੀ। ਇਸ ਪ੍ਰਕਾਰ, ਏ.ਪੀ.ਵਾਈ. ਦੇ ਅੰਤਰਗਤ ਗਾਹਕ ਰਾਹੀਂ ਅੰਸ਼ਦਾਨ ਦੀ ਨਿਊਨਤਮ ਮਿਆਦ 20 ਸਾਲ ਜਾਂ ਉਸ ਤੋਂ ਵੱਧ ਹੋਵੇਗੀ।

ਏ.ਪੀ.ਵਾਈ. ਦਾ ਫੋਕਸ

ਮੁੱਖ ਤੌਰ ਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਉੱਤੇ ਕੇਂਦ੍ਰਿਤ ਹੈ।

ਨਾਮਜ਼ਦਗੀ ਅਤੇ ਗਾਹਕ ਭੁਗਤਾਨ

ਯੋਗ ਸ਼੍ਰੇਣੀ ਦੇ ਅੰਤਰਗਤ ਆਪਣੇ ਨਾਂ ਵਾਲੇ ਖਾਤਿਆਂ ਦੇ ਸਾਰੇ ਬੈਂਕ ਖਾਤਾਧਾਰਕ ਏ.ਪੀ.ਵਾਈ. ਵਿੱਚ ਸ਼ਾਮਿਲ ਹੋ ਸਕਦੇ ਹਨ, ਜਿਸ ਦੇ ਸਿੱਟੇ ਵਜੋਂ ਅੰਸ਼ਦਾਨ ਇਕੱਤਰੀਕਰਣ ਖ਼ਰਚਿਆਂ ਵਿੱਚ ਕਮੀ ਆਵੇਗੀ। ਦੇਰੀ ਨਾਲ ਭੁਗਤਾਨ ਲਈ ਦੰਡ ਤੋਂ ਬਚਣ ਲਈ ਗਾਹਕ ਨੂੰ ਨਿਰਧਾਰਿਤ ਦੇਣ-ਯੋਗ ਮਿਤੀਆਂ ਉੱਤੇ ਉਨ੍ਹਾਂ ਦੇ ਬੱਚਤ ਖਾਤਿਆਂ ਵਿੱਚ ਲੋੜੀਂਦੀ ਬਾਕੀ ਰਾਸ਼ੀ ਰੱਖਣੀ ਚਾਹੀਦੀ ਹੈ। ਮਾਸਿਕ ਅੰਸ਼ਦਾਨ ਭੁਗਤਾਨ ਦੇ ਲਈ ਦੇਣ-ਯੋਗ ਮਿਤੀਆਂ ਦੀ ਗਣਨਾ ਪਹਿਲੀ ਅੰਸ਼ਦਾਨ ਰਾਸ਼ੀ ਨੂੰ ਜਮ੍ਹਾ ਕਰਨ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ। ਨਾਮਜ਼ਦਗੀ ਦੇ ਲਈ ਦੀਰਘਕਾਲੀ ਮਿਆਦ ਵਿੱਚ ਪੈਨਸ਼ਨ ਅਧਿਕਾਰਾਂ ਅਤੇ ਪਾਤਰਤਾ ਸੰਬੰਧੀ ਵਿਵਾਦ ਤੋਂ ਬਚਣ ਲਈ ਲਾਭਾਰਥੀਆਂ, ਪਤੀ-ਪਤਨੀ ਅਤੇ ਮਨੋਨੀਤ ਵਿਅਕਤੀਆਂ ਦੀ ਪਛਾਣ ਲਈ, ਆਧਾਰ ਬੁਨਿਆਦੀ ਕੇ.ਵਾਈ.ਸੀ. ਦਸਤਾਵੇਜ਼ ਹੋਵੇਗਾ।

ਨਾਮਜ਼ਦਗੀ ਏਜੰਸੀਆਂ

ਸਵਾਵਲੰਬਨ ਯੋਜਨਾ ਦੇ ਅੰਤਰਗਤ ਸਾਰੇ ਹਾਜ਼ਰੀ ਬਿੰਦੂ (ਸੇਵਾ ਪ੍ਰਦਾਤਾ) ਅਤੇ ਐਗਰੀਗੇਟਰ ਨੈਸ਼ਨਲ ਪੈਨਸ਼ਨ ਪ੍ਰਣਾਲੀ ਦੇ ਢਾਂਚੇ ਦੇ ਮਾਧਿਅਮ ਨਾਲ ਗਾਹਕਾਂ ਨੂੰ ਨਾਮਜ਼ਦ ਕਰਨਗੇ। ਬੈਂਕ ਪੀ.ਓ.ਪੀ. ਜਾਂ ਐਗਰੀਗਰੇਟਰਾਂ ਦੇ ਰੂਪ ਵਿੱਚ ਪਰਿਚਾਲਨ ਗਤੀਵਿਧੀਆਂ ਦੇ ਲਈ ਸਮਰੱਥ ਕਰਤਿਆਂ ਦੇ ਰੂਪ ਵਿੱਚ ਬੀਸੀ/ਮੌਜੂਦ ਗੈਰ ਬੈਂਕਿੰਗ ਐਗਰੀਗਰੇਟਰਾਂ, ਸੂਖਮ ਬੀਮਾ ਏਜੰਟਾਂ, ਅਤੇ ਮਿਊਚੁਅਲ ਫੰਡ ਏਜੰਟਾਂ ਦੀਆਂ ਸੇਵਾਵਾਂ ਲੈ ਸਕਣਗੇ।

ਗਲਤੀ ਦੇ ਲਈ ਦੰਡ

ਏ.ਪੀ.ਵਾਈ. ਦੇ ਅੰਤਰਗਤ, ਵਿਅਕਤੀਗਤ ਗਾਹਕਾਂ ਦੇ ਕੋਲ ਮਾਸਿਕ ਅਧਾਰ ਉੱਤੇ ਅੰਸ਼ਦਾਨ ਦੇਣ ਦਾ ਵਿਕਲਪ ਹੋਵੇਗਾ। ਦੇਰ ਨਾਲ ਹੋਏ ਭੁਗਤਾਨਾਂ ਦੇ ਲਈ ਬੈਂਕਾਂ ਤੋਂ ਇਲਾਵਾ ਰਾਸ਼ੀ ਸੰਗ੍ਰਹਿ ਕਰਵਾਉਣਾ ਜ਼ਰੂਰੀ ਹੁੰਦਾ ਹੈ। ਅਜਿਹੀ ਰਾਸ਼ੀ ਨਿਊਨਤਮ 1 ਰੁਪਏ ਪ੍ਰਤਿ ਮਹੀਨਾ ਤੋਂ 10 ਰੁਪਏ ਪ੍ਰਤਿ ਮਹੀਨਾ ਦੇ ਵਿੱਚ ਹੁੰਦੀ ਹੈ, ਜਿਵੇਂਕਿ​ ਹੇਠਾਂ ਦਰਸਾਇਆ ਗਿਆ ਹੈ।

  • 100 ਰੁਪਏ ਪ੍ਰਤੀ ਮਹੀਨਾ ਦੇ ਅੰਸ਼ਦਾਨ ਦੇ ਲਈ, 1 ਰੁਪਈਆ ਪ੍ਰਤੀ ਮਹੀਨਾ
  • 101 ਰੁਪਏ ਤੋਂ 500 ਰੁਪਏ, 2 ਰੁਪਈਆ ਪ੍ਰਤੀ ਮਹੀਨਾ
  • 501 ਰੁਪਏ ਤੋਂ 1000 ਰੁਪਏ, 5 ਰੁਪਈਆ ਪ੍ਰਤੀ ਮਹੀਨਾ
  • 1001 ਰੁਪਏ ਤੋਂ ਜ਼ਿਆਦਾ, 10 ਰੁਪਈਆ ਪ੍ਰਤੀ ਮਹੀਨਾ

ਵਿਆਜ/ਦੰਡ ਦੀ ਨਿਰਧਾਰਿਤ ਰਾਸ਼ੀ ਗਾਹਕ ਦੀ ਪੈਨਸ਼ਨ ਦੇ ਕਾਰਪਸ ਦਾ ਹਿੱਸਾ ਬਣੇਗੀ।

  • 6 ਮਹੀਨੇ ਬਾਅਦ ਖਾਤਾ ਫ੍ਰੀਜ ਕਰ ਦਿੱਤਾ ਜਾਵੇਗਾ।
  • 12 ਮਹੀਨੇ ਬਾਅਦ ਖਾਤਾ ਬੰਦ ਕਰ ਦਿੱਤਾ ਜਾਵੇਗਾ।
  • 24 ਮਹੀਨੇ ਬਾਅਦ ਖਾਤਾ ਬੰਦ ਕਰ ਦਿੱਤਾ ਜਾਵੇਗਾ।
  • ਦੇਰੀ ਨਾਲ ਕੀਤੇ ਗਏ ਭੁਗਤਾਨਾਂ ਦੇ ਲਈ ਵਾਧੂ ਰਾਸ਼ੀ ਵਸੂਲ ਕਰਨਾ
  • ਏ.ਪੀ.ਵਾਈ. ਮਾਡਿਊਲ ਵਿੱਚ ਦੇਣ-ਯੋਗ ਮਿਤੀ ਉੱਤੇ ਮੰਗ ਹੋਵੇਗੀ ਅਤੇ ਗਾਹਕ ਦੇ ਖਾਤੇ ਤੋਂ ਰਾਸ਼ੀ ਵਸੂਲ ਹੋ ਜਾਣ ਤਕ ਮੰਗ ਬਣੀ ਰਹੇਗੀ।

ਗਾਹਕਾਂ ਨੂੰ ਲਗਾਤਾਰ ਸੂਚਨਾ ਅਲਰਟ

ਏ.ਪੀ.ਵਾਈ. ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਬਕਾਇਆ ਰਾਸ਼ੀ, ਅੰਸ਼ਦਾਨ ਜਮ੍ਹਾ ਆਦਿ ਦੇ ਸੰਬੰਧ ਵਿੱਚ ਨਿਯਤਕਾਲੀ ਸੂਚਨਾ ਐੱਸ.ਐੱਮ.ਐੱਸ. ਅਲਰਟ ਦੇ ਮਾਧਿਅਮ ਰਾਹੀਂ ਸੂਚਿਤ ਕੀਤੀ ਜਾਵੇਗੀ।

ਛੱਡਣਾ ਅਤੇ ਪੈਨਸ਼ਨ ਭੁਗਤਾਨ

60 ਸਾਲ ਪੂਰਾ ਕਰਨ ਦੇ ਬਾਅਦ ਗਾਹਕ ਗਾਰੰਟੀਸ਼ੁਦਾ ਮਾਸਿਕ ਪੈਨਸ਼ਨ ਪ੍ਰਾਪਤ ਕਰਨ ਦੇ ਲਈ ਸੰਬੰਧਤ ਬੈਂਕ ਨੂੰ ਆਪਣੀ ਅਰਜ਼ੀ ਪ੍ਰਸਤੁਤ ਕਰਨਗੇ। 60 ਸਾਲ ਦੀ ਉਮਰ ਤੋਂ ਪਹਿਲਾਂ ਛੱਡਣ ਦੀ ਪ੍ਰਵਾਨਗੀ ਨਹੀਂ ਹੈ, ਫਿਰ ਵੀ, ਉਸ ਦੀ ਪ੍ਰਵਾਨਗੀ ਸਿਰਫ਼ ਅਪਵਾਦੀ ਪ੍ਰਸਥਿਤੀਆਂ, ਅਰਥਾਤ ਲਾਭਾਰਥੀ ਦੀ ਮੌਤ ਜਾਂ ਲਾਇਲਾਜ ਬਿਮਾਰੀ ਹੋਣ ਤੇ ਦਿੱਤੀ ਜਾਵੇਗੀ।

ਕਾਰਪਸ ਰਾਸ਼ੀ ਵਾਪਸ ਕਰਨਾ

ਸ਼ਾਮਿਲ ਹੋਣ ਦੀ ਉਮਰ, ਅੰਸ਼ਦਾਨ ਪੱਧਰ, ਨਿਰਧਾਰਿਤ ਮਾਸਿਕ ਪੈਨਸ਼ਨ ਅਤੇ ਗਾਹਕਾਂ ਦੇ ਮਨੋਨੀਤ ਵਿਅਕਤੀ ਨੂੰ ਕਾਰਪਸ ਰਾਸ਼ੀ ਵਾਪਸ ਕਰਨਾ

ਅੰਸ਼ਦਾਨ ਪੱਧਰ, ਗਾਹਕਾਂ ਅਤੇ ਉਸ ਦੇ ਪਤੀ/ਪਤਨੀ ਨੂੰ ਨਿਰਧਾਰਿਤ ਮਾਸਿਕ ਪੈਨਸ਼ਨ ਅਤੇ ਗਾਹਕਾਂ ਦੇ ਮਨੋਨੀਤ ਕੀਤੇ ਵਿਅਕਤੀਆਂ ਨੂੰ ਕਾਰਪਸ ਰਾਸ਼ੀ ਵਾਪਸ ਕਰਨ ਅਤੇ ਅੰਸ਼ਦਾਨ ਮਿਆਦ ਸੰਬੰਧੀ ਤਾਲਿਕਾ ਹੇਠਾਂ ਦਿੱਤੀ ਗਈ ਹੈ।

ਅਟਲ ਪੈਨਸ਼ਨ ਯੋਜਨਾ ਦੇ ਅੰਤਰਗਤ ਅੰਸ਼ਦਾਨ ਪੱਧਰ, ਗਾਹਕਾਂ ਅਤੇ ਉਸ ਦੇ ਪਤੀ/ਪਤਨੀ ਨੂੰ 1000 ਰੁਪਏ ਪ੍ਰਤਿ ਮਹੀਨਾ ਦੀ ਨਿਰਧਾਰਿਤ ਮਾਸਿਕ ਪੈਨਸ਼ਨ ਅਤੇ ਗਾਹਕਾਂ ਦੇ ਮਨੋਨੀਤ ਕੀਤੇ ਵਿਅਕਤੀਆਂ ਨੂੰ ਕਾਰਪਸ ਰਾਸ਼ੀ ਦੇ ਵਾਪਸ ਕਰਨ ਅਤੇ ਅੰਸ਼ਦਾਨ ਮਿਆਦ ਸੰਬੰਧੀ ਤਾਲਿਕਾ

ਜੁੜਨ ਦੀ ਉਮਰ

ਅੰਸ਼ਦਾਨ ਦੇ ਸਾਲ

ਸੰਕੇਤਕ ਮਾਸਿਕ ਅੰਸ਼ਦਾਨ (ਰੁਪਏ ਵਿੱਚ)

ਗਾਹਕ ਅਤੇ ਉਸ ਦੇ ਪਤੀ/ਪਤਨੀ ਨੂੰ ਮਾਸਿਕ ਪੈਨਸ਼ਨ (ਰੁਪਏ ਵਿੱਚ)

ਗਾਹਕ ਦੇ ਨਾਮਿਤੀ ਨੂੰ ਪ੍ਰਾਪਤ ਹੋਣ ਵਾਲੀ ਮੂਲ ਰਾਸ਼ੀ ਦਾ ਸੰਕੇਤਕ ਵੇਰਵਾ (ਰੁਪਏ ਵਿੱਚ)

18

42

42

1000

1.7 ਲੱਖ

20

40

50

1000

1.7 ਲੱਖ

25

35

76

1000

1.7 ਲੱਖ

30

30

116

1000

1.7 ਲੱਖ

35

25

181

1000

1.7 ਲੱਖ

40

20

291

1000

1.7 ਲੱਖ

ਹੋਰ ਜਾਣਕਾਰੀ ਦੇ ਲਈ ਦੇਖੋ।

ਸਰੋਤ: ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ।

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate