অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਬੈਂਕਿੰਗ ਅਤੇ ਉਪਭੋਗਤਾ

ਬੈਂਕਿੰਗ ਅਤੇ ਉਪਭੋਗਤਾ

ਸਧਾਰਨ ਬੈਂਕਿੰਗ

ਵਰਤਮਾਨ ਵਿੱਚ ਲਗਭਗ ਹਰੇਕ ਵਿਅਕਤੀ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਬੈਂਕ ਦੀਆਂ ਸੇਵਾਵਾਂ ਲੈਂਦਾ ਹੈ। ਚਾਹੇ ਕਿਸਾਨ ਹੋਣ ਜਾਂ ਵਪਾਰੀ, ਨੌਕਰੀਪੇਸ਼ਾ ਹੋਣ ਜਾਂ ਰਿਟਾਇਰਡ ਕਰਮਚਾਰੀ, ਵਿਦਿਆਰਥੀ ਹੋਣ ਜਾਂ ਫਿਰ ਅਧਿਆਪਕ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਬੈਂਕ ਦੀਆਂ ਸੇਵਾਵਾਂ ਪ੍ਰਾਪਤ ਕਰਦੇ ਹਨ।

ਬੈਂਕਿੰਗ ਸੰਸਥਾਨ ਗਾਹਕਾਂ ਦੀਆਂ ਲੋੜਾਂ ਅਤੇ ਉਪਲਬਧਤਾ ਦੇ ਆਧਾਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਆਪਣੇ ਰਾਹੀਂ ਉਪਲਬਧ ਕਰਾਈਆਂ ਗਈਆਂ ਸੇਵਾਵਾਂ ਦੇ ਬਦਲੇ, ਬੈਂਕ ਗਾਹਕਾਂ ਤੋਂ ਕੁਝ ਫੀਸ ਲੈਂਦੇ ਹਨ। ਇਹ ਫੀਸ ਵੱਖ-ਵੱਖ ਬੈਂਕਾਂ ਵੱਲੋਂ ਗਾਹਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਲਈ ਵੱਖ-ਵੱਖ ਹੋ ਸਕਦੀ ਹੈ।

ਖੁੱਲ੍ਹੀ ਅਰਥ ਵਿਵਸਥਾ ਅਤੇ ਬੈਂਕਿੰਗ ਵਿਸਥਾਰ

ਅੱਜ ਖੁੱਲ੍ਹੀ ਅਰਥ ਵਿਵਸਥਾ ਦੇ ਯੁਗ ਵਿਚ ਜਨਤਕ ਬੈਂਕਾਂ ਦੇ ਨਾਲ ਹੀ ਪ੍ਰਾਈਵੇਟ ਬੈਂਕਾਂ ਦਾ ਤੇਜ਼ ਗਤੀ ਨਾਲ ਵਿਸਥਾਰ ਹੋ ਰਿਹਾ ਹੈ। ਹਰੇਕ ਬੈਂਕਿੰਗ ਸੰਸਥਾਨ ਦੂਜੇ ਅਦਾਰਿਆਂ ਦੇ ਨਾਲ ਮੁਕਾਬਲਾ ਕਰ ਰਿਹਾ ਹੈ। ਅਜਿਹੇ ਵਿੱਚ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇਸ਼ਤਿਹਾਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਨ੍ਹਾਂ ਇਸ਼ਤਿਹਾਰਾਂ ਦੇ ਮਾਧਿਅਮ ਨਾਲ ਇੱਕ ਤੋਂ ਵੱਧ ਕੇ ਇੱਕ ਦਾਅਵੇ ਕੀਤੇ ਜਾਂਦੇ ਹਨ। ਪਰ ਕਈ ਵਾਰ ਇਹ ਦਾਅਵੇ ਗਲਤ ਸਿੱਧ ਹੁੰਦੇ ਹਨ ਅਤੇ ਉਪਭੋਗਤਾ ਠਗਿਆ ਜਿਹਾ ਮਹਿਸੂਸ ਕਰਦਾ ਹੈ। ਅਜਿਹੇ ਵਿੱਚ ਉਹ ਨਿਆਂ ਪਾਉਣ ਦੇ ਲਈ ਇੱਧਰ-ਉੱਧਰ ਭਟਕਣ ਨੂੰ ਮਜ਼ਬੂਰ ਹੁੰਦਾ ਹੈ। ਇਸ ਦਾ ਪ੍ਰਮੁੱਖ ਕਾਰਨ ਉਪਭੋਗਤਾ ‘ਚ ਜਾਗਰੂਕਤਾ ਦੀ ਘਾਟ ਹੈ। ਇਸ ਲਈ ਗਾਹਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਬੈਂਕਿੰਗ ਸੰਸਥਾ ਦੇ ਨਾਲ ਵਿਵਹਾਰ ਕਰਦੇ ਸਮੇਂ ਸੁਚੇਤ ਰਹਿੰਦੇ ਹੋਏ ਨਿਯਮ ਅਤੇ ਸ਼ਰਤਾਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ-ਸਮਝ ਕੇ ਹੀ ਕਿਸੇ ਦਸਤਾਵੇਜ਼ ‘ਤੇ ਹਸਤਾਖਰ ਕਰਨਾ ਚਾਹੀਦਾ ਹੈ।

ਬੈਂਕਿੰਗ ਸੇਵਾਵਾਂ ਕੀ ਹੁੰਦੀਆਂ ਹਨ?

ਸਧਾਰਨ ਤੌਰ ਤੇ ਬੈਂਕਿੰਗ ਸੇਵਾਵਾਂ ਦਾ ਮਤਲਬ ਅਜਿਹੀਆਂ ਸੇਵਾਵਾਂ ਤੋਂ ਹੁੰਦਾ ਹੈ, ਜੋ ਕਿਸੇ ਬੈਂਕ/ਵਿੱਤੀ ਸੰਸਥਾਵਾਂ ਦੁਆਰਾ ਗਾਹਕਾਂ ਦੀ ਲੋੜ ਅਤੇ ਸੇਵਾਵਾਂ ਦੀ ਉਪਲਬਧਤਾ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਪ੍ਰਮੁੱਖ ਬੈਂਕਿੰਗ ਸੇਵਾਵਾਂ

ਬੈਂਕਾਂ/ਬੈਂਕਿੰਗ ਸੰਸਥਾਵਾਂ ਦੁਆਰਾ ਗਾਹਕਾਂ/ਉਪਭੋਗਤਾਵਾਂ ਨੂੰ ਉਪਲਬਧ ਕਰਾਈਆਂ ਜਾਣ ਵਾਲੀਆਂ ਮੁੱਖ ਸੇਵਾਵਾਂ ਹੇਠ ਲਿਖੀਆਂ ਹੁੰਦੀਆਂ ਹਨ:

  • ਚਾਲੂ ਜਮ੍ਹਾ ਖਾਤਾ
  • ਬੱਚਤ ਜਮ੍ਹਾ ਖਾਤਾ
  • ਮਿਆਦੀ ਜਮ੍ਹਾ ਖਾਤਾ
  • ਆਵਰਤੀ ਜਮ੍ਹਾ ਖਾਤਾ
  • ਪੀ.ਪੀ.ਐੱਫ. ਅਤੇ ਹੋਰ ਜਮ੍ਹਾ ਖਾਤੇ
  • ਪੈਨਸ਼ਨ ਭੁਗਤਾਨ
  • ਮੰਗ ਡ੍ਰਾਫਟ
  • ਭੁਗਤਾਨ ਹੁਕਮ
  • ਵਾਇਰ ਟਰਾਂਸਫਰ
  • ਸਰਕਾਰੀ ਲੈਣ-ਦੇਣ ਨਾਲ ਸੰਬੰਧਤ ਬੈਂਕਿੰਗ ਸੇਵਾਵਾਂ
  • ਡੀਮੇਟ ਖਾਤੇ
  • ਇਕੁਇਟੀ
  • ਸਰਕਾਰੀ ਬਾਂਡ
  • ਭਾਰਤੀ ਕਰੰਸੀ ਨੋਟ ਵਿਨਿਯਮ ਸਹੂਲਤ
  • ਚੈਕਾਂ ਦੀ ਵਸੂਲੀ
  • ਸੁਰੱਖਿਅਤ ਜਮ੍ਹਾ ਲਾਕਰ ਸਹੂਲਤ
  • ਰਿਣ ਅਤੇ ਓਵਰ ਡ੍ਰਾਫਟ
  • ਮੁਦਰਾ ਪਰਿਵਰਤਨ ਸਹਿਤ ਵਿਦੇਸ਼ੀ ਮੁਦਰਾ ਸੇਵਾਵਾਂ
  • ਬੈਂਕਾਂ ਦੀਆਂ ਸ਼ਾਖਾਵਾਂ ਦੇ ਮਾਧਿਅਮ ਨਾਲ ਵੇਚੇ ਗਏ ਤੀਜੀ ਪਾਰਟੀ ਬੀਮਾ ਅਤੇ ਨਿਵੇਸ਼ ਉਤਪਾਦ
  • ਕ੍ਰੈਡਿਟ ਕਾਰਡ
  • ਡੈਬਿਟ ਕਾਰਡ ਸਮੇਤ ਹੋਰ ਕਾਰਡ ਉਤਪਾਦ

ਨੋਟ: ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਉਤਪਾਦ ਅਤੇ ਸੇਵਾਵਾਂ ਸਾਰੇ ਬੈਂਕਾਂ ਵਿੱਚ ਉਪਲਬਧ ਹੋਣ।

ਗਾਹਕ ਅਤੇ ਉਪਭੋਗਤਾ ਵਿੱਚ ਅੰਤਰ

ਬੈਂਕਿੰਗ ਸੇਵਾਵਾਂ ਦੇ ਸੰਦਰਭ ਵਿੱਚ ਗਾਹਕ ਅਤੇ ਉਪਭੋਗਤਾ ਵਿੱਚ ਭੇਦ ਹੁੰਦਾ ਹੈ, ਜਿਸ ਨੂੰ ਹੇਠ ਲਿਖੀਆਂ ਪਰਿਭਾਸ਼ਾਵਾਂ ਨਾਲ ਸਮਝਿਆ ਜਾ ਸਕਦਾ ਹੈ।

ਗਾਹਕ

ਕੋਈ ਵਿਅਕਤੀ ਬੈਂਕ ਦਾ ਗਾਹਕ ਤਦ ਹੀ ਮੰਨਿਆ ਜਾਂਦਾ ਹੈ, ਜਦੋਂ ਸੰਬੰਧਤ ਬੈਂਕ ਵਿੱਚ ਉਸ ਦਾ ਖਾਤਾ ਖੁੱਲ੍ਹਾ ਹੋਵੇ।

ਉਪਭੋਗਤਾ

ਉਪਭੋਗਤਾ ਹੋਣ ਦੇ ਲਈ ਬੈਂਕ ਵਿੱਚ ਖਾਤਾ ਹੋਣਾ ਜ਼ਰੂਰੀ ਨਹੀਂ ਹੈ। ਉਪਭੋਗਤਾ ਦੀ ਸ਼੍ਰੇਣੀ ਵਿੱਚ ਉਹ ਵਿਅਕਤੀ ਵੀ ਆਉਂਦਾ ਹੈ, ਜਿਸ ਦਾ ਖਾਤਾ ਤਾਂ ਬੈਂਕ ਵਿੱਚ ਨਹੀਂ ਹੁੰਦਾ ਹੈ, ਪਰ ਬੈਂਕ ਉਸ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ। ਉਦਾਹਰਣ ਦੇ ਲਈ- ਬੈਂਕ ਡ੍ਰਾਫਟ, ਕ੍ਰੈਡਿਟ ਕਾਰਡ ਸਹੂਲਤ ਆਦਿ।

ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤੀ ਬੈਂਕਿੰਗ ਕੋਡ ਅਤੇ ਮਿਆਰੀ ਬੋਰਡ

ਭਾਰਤੀ ਰਿਜ਼ਰਵ ਬੈਂਕ ਗਾਹਕਾਂ/ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਸਮੇਂ-ਸਮੇਂ ‘ਤੇ ਬੈਂਕਾਂ/ਵਿੱਤੀ ਸੰਸਥਾਵਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਰਹਿੰਦਾ ਹੈ, ਜਿਸ ਦਾ ਪਾਲਣ ਕਰਨਾ ਸਾਰੇ ਬੈਂਕਾਂ/ਵਿੱਤੀ ਸੰਸਥਾਵਾਂ ਦੇ ਲਈ ਜ਼ਰੂਰੀ ਹੈ। ਭਾਰਤੀ ਰਿਜ਼ਰਵ ਬੈਂਕ ਕੇਵਲ ਦਿਸ਼ਾ-ਨਿਰਦੇਸ਼ ਹੀ ਨਹੀਂ ਜਾਰੀ ਕਰਦਾ ਸਗੋਂ ਬੈਕਾਂ/ਵਿੱਤੀ ਸੰਸਥਾਵਾਂ ਦੇ ਕਾਰਜਾਂ ਦੀ ਸਮੇਂ-ਸਮੇਂ ‘ਤੇ ਸਮੀਖਿਆ ਅਤੇ ਨਿਗਰਾਨੀ ਵੀ ਕਰਦਾ ਹੈ।

ਭਾਰਤੀ ਰਿਜ਼ਰਵ ਬੈਂਕ ਦੁਆਰਾ ਸਥਾਪਿਤ ਭਾਰਤੀ ਬੈਂਕਿੰਗ ਕੋਡ ਅਤੇ ਮਿਆਰੀ ਬੋਰਡ ਨੇ ਬੈਂਕਾਂ ਦੇ ਲਈ ਕੁਝ ਸਵੈ-ਇੱਛਕ ਆਚਾਰ-ਸੰਘਤਾ ਨਿਰਧਾਰਿਤ ਕੀਤੀ ਹੈ। ਇਹ ਸਵੈ-ਇੱਛਕ ਆਚਾਰ-ਸੰਘਤਾ ਵੱਖ-ਵੱਖ ਗਾਹਕਾਂ ਦੇ ਨਾਲ ਬੈਂਕਾਂ ਰਾਹੀਂ ਵਿਹਾਰ ਕਰਦੇ ਸਮੇਂ ਨਿਊਨਤਮ ਪੈਮਾਨਾ ਨਿਰਧਾਰਿਤ ਕਰਦੇ ਹਨ।

ਸਵੈ-ਇੱਛਕ ਕੋਡ ਦੇ ਉਦੇਸ਼

ਭਾਰਤੀ ਬੈਂਕਿੰਗ ਕੋਡ ਅਤੇ ਮਿਆਰੀ ਬੋਰਡ ਦੁਆਰਾ ਤਿਆਰ ਕੀਤੇ ਗਏ ਇਨ੍ਹਾਂ ਸਵੈ-ਇੱਛਕ ਅਚਾਰ ਸੰਘਤਾਵਾਂ ਦਾ ਵਿਸ਼ੇਸ਼ ਉਦੇਸ਼ ਹੈ। ਇੱਕ ਜਾਗਰੂਕ ਗਾਹਕ/ਉਪਭੋਗਤਾ ਨੂੰ ਇਨ੍ਹਾਂ ਅਚਾਰ ਸੰਘਤਾਵਾਂ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਬੈਂਕ/ਵਿੱਤੀ ਸੰਸਥਾਨ ਦੇ ਨਾਲ ਵਿਵਹਾਰ ਕਰਦੇ ਸਮੇਂ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਹੋ ਸਕੇ। ਇਹ ਸਵੈ-ਇੱਛੁਕ ਆਚਾਰ-ਸੰਘਤਾ ਹੇਠ ਲਿਖੇ ਅਨੁਸਾਰ ਹਨ:

  • ਗਾਹਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ
  • ਗਾਹਕਾਂ ਦੇ ਨਾਲ ਬੈਂਕਾਂ ਦੇ ਵਿਵਹਾਰ ਦੇ ਨਿਊਨਤਮ ਮਿਆਰ ਦਾ ਨਿਰਧਾਰਣ ਕਰਨਾ
  • 82 ਉਪਭੋਗਤਾ ਦੇ ਅਧਿਕਾਰ ਇੱਕ ਵਿਵੇਚਨ
  • ਚੰਗੀਆਂ ਅਤੇ ਨਿਰਪੱਖ ਬੈਂਕਿੰਗ ਪ੍ਰਥਾਵਾਂ ਨੂੰ ਹੱਲਾਸ਼ੇਰੀ ਦੇਣਾ
  • ਬੈਂਕਾਂ ਦੇ ਕੰਮ-ਕਾਜ ਵਿੱਚ ਪਾਰਦਰਸ਼ਿਤਾ ਲਿਆਉਣਾ
  • ਸਿਹਤਮੰਦ ਮੁਕਾਬਾਲੇਬਾਜ਼ੀ ਦੇ ਮਾਧਿਅਮ ਨਾਲ ਬਾਜ਼ਾਰ ਨੂੰ ਸ਼ਕਤੀਸ਼ਾਲੀ ਬਣਾਉਣਾ
  • ਗਾਹਕਾਂ ਅਤੇ ਬੈਂਕਾਂ ਦੇ ਵਿਚਕਾਰ ਨਿਰਪੱਖ ਅਤੇ ਸੁਹਿਰਦਤਾ ਪੂਰਣ ਵਾਤਾਵਰਨ ਕਾਇਮ ਕਰਨਾ
  • ਬੈਂਕਿੰਗ ਪ੍ਰਣਾਲੀ ਵਿੱਚ ਲੋਕਾਂ ਦਾ ਵਿਸ਼ਵਾਸ ਵਧਾਉਣਾ

ਨੋਟ: (ਜਦੋਂ ਤੱਕ ਕਿ ਅਲੱਗ ਤੋਂ ਜ਼ਿਕਰ ਨਾ ਹੋਵੇ, ਇਹ ਕੋਡ ਬੈਂਕਾਂ ਦੇ ਸਾਰੇ ਉਤਪਾਦਾਂ ਅਤੇ ਸੇਵਾਵਾਂ ‘ਤੇ ਲਾਗੂ ਹੁੰਦਾ ਹੈ। ਚਾਹੇ ਉਹ ਬੈਂਕਾਂ ਦੀਆਂ ਸ਼ਾਖਾਵਾਂ ਜਾਂ ਸਹਾਇਕ ਸੰਸਥਾਵਾਂ ਦੁਆਰਾ ਬੈਂਕ ਦੇ ਕਾਊਂਟਰ ‘ਤੇ, ਫੋਨ ‘ਤੇ, ਡਾਕ ਰਾਹੀਂ, ਫੈਕਸ ਦੁਆਰਾ ਇੰਟਰਨੈੱਟ ਨਾਲ ਜਾਂ ਹੋਰ ਕਿਸੇ ਵਿਧੀ ਨਾਲ ਦਿੱਤੀਆਂ ਗਈਆਂ ਹੋਣ।

ਭਾਰਤੀ ਬੈਂਕਿੰਗ ਬੋਰਡ ਅਤੇ ਮਿਆਰੀ ਬੋਰਡ ਦੁਆਰਾ ਨਿਰਧਾਰਤ ਆਚਾਰ-ਸੰਘਤਾ

ਭਾਰਤੀ ਬੈਂਕਿੰਗ ਬੋਰਡ ਅਤੇ ਮਿਆਰੀ ਬੋਰਡ ਦੁਆਰਾ ਨਿਰਧਾਰਤ ਆਚਾਰ-ਸੰਘਤਾ ਹੇਠ ਲਿਖੇ ਅਨੁਸਾਰ ਹਨ:

ਗਾਹਕਾਂ ਦੇ ਪ੍ਰਤੀ ਬੈਂਕਾਂ ਦੀਆਂ ਪ੍ਰਤਿਬੱਧਤਾਵਾਂ: ਗਾਹਕਾਂ ਦੇ ਪ੍ਰਤੀ ਬੈਂਕਾਂ ਦੀਆਂ ਕੁਝ ਪ੍ਰਤਿਬੱਧਤਾਵਾਂ ਹੁੰਦੀਆਂ ਹਨ, ਜਿਸ ਨੂੰ ਨਿਸ਼ਚਿਤ ਕਰਦੇ ਹੋਏ ਬੈਂਕਾਂ ਨੂੰ ਆਪਣੇ ਗਾਹਕਾਂ ਦੇ ਨਾਲ ਨਿਰਪੱਖ ਅਤੇ ਉਚਿਤ ਵਿਵਹਾਰ ਕਰਨਾ ਚਾਹੀਦਾ ਹੈ। ਇਹ ਪ੍ਰਤਿਬੱਧਤਾਵਾਂ ਹੇਠ ਲਿਖੇ ਅਨੁਸਾਰ ਹਨ:

  • ਬੈਂਕ ਦੇ ਕਾਊਂਟਰ ਤੇ ਨਗਦੀ ਅਤੇ ਚੈੱਕ ਦੀ ਪ੍ਰਾਪਤੀ ਅਤੇ ਭੁਗਤਾਨ ਦੀਆਂ ਨਿਊਨਤਮ ਬੈਂਕਿੰਗ ਸੇਵਾਵਾਂ ਉਪਲਬਧ ਕਰਾਉਣਾ।
  • ਬੈਂਕਾਂ ਰਾਹੀਂ ਤਿਆਰ ਉਤਪਾਦਾਂ ਅਤੇ ਸੇਵਾਵਾਂ ਦੇ ਲਈ ਅਤੇ ਬੈਂਕਾਂ ਦੇ ਸਟਾਫ ਦੁਆਰਾ ਅਪਣਾਈਆਂ ਜਾ ਰਹੀਆਂ ਕਾਰਜ-ਵਿਧੀਆਂ ਅਤੇ ਪ੍ਰਥਾਵਾਂ ਵਿੱਚ ਇਸ ਕੋਡ ਦੀਆਂ ਪ੍ਰਤਿਬੱਧਤਾਵਾਂ ਅਤੇ ਮਾਪਦੰਡਾਂ ਨੂੰ ਪੂਰਾ ਕਰਾਉਣਾ।
  • ਇਹ ਯਕੀਨੀ ਕਰਨਾ ਕਿ ਬੈਂਕ ਦੇ ਉਤਪਾਦ ਅਤੇ ਸੇਵਾਵਾਂ ਸੰਬੰਧਤ ਕਾਨੂੰਨ ਅਤੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੀਆਂ ਹਨ।
  • ਗਾਹਕ ਦੇ ਨਾਲ ਬੈਂਕ ਦੇ ਵਿਵਹਾਰ ਇਮਾਨਦਾਰੀ ਅਤੇ ਪਾਰਦਰਸ਼ਿਤਾ ਦੇ ਨੈਤਿਕ ਸਿਧਾਂਤ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ।
  • ਬੈਂਕਾਂ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਸ਼ਾਖਾਵਾਂ ਵਿੱਚ ਸੁਰੱਖਿਅਤ ਅਤੇ ਭਰੋਸੇਮੰਦ ਬੈਂਕਿੰਗ ਅਤੇ ਭੁਗਤਾਨ ਪ੍ਰਣਾਲੀ ਚੱਲਦੀ ਰਹੇ।
  • ਉਤਪਾਦ ਅਤੇ ਸੇਵਾਵਾਂ ਦੇ ਬਾਰੇ ਗਾਹਕਾਂ ਨੂੰ ਸਪਸ਼ਟ ਰੂਪ ਨਾਲ ਸੂਚਨਾ ਦੇਣਾ। ਇਸ ਦੇ ਲਈ ਹਿੰਦੀ, ਅੰਗਰੇਜ਼ੀ ਜਾਂ ਸਥਾਨਕ ਭਾਸ਼ਾ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ। ਬੈਂਕ ਦੇ ਵਿਗਿਆਪਨ ਅਤੇ ਵਿਕਾਸ ਸਬੰਧੀ ਸਾਹਿਤ ਸਪੱਸ਼ਟ ਹੋਣੇ ਚਾਹੀਦੇ ਹਨ। ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਵਿਗਿਆਪਨ ਕਿਸੇ ਪ੍ਰਕਾਰ ਨਾਲ ਦੁਬਿਧਾਜਨਕ ਨਾ ਹੋਣ।
  • ਬੈਂਕ ਦੇ ਉਤਪਾਦਾਂ ਅਤੇ ਸੇਵਾਵਾਂ ਦੇ ਸੰਬੰਧ ਵਿੱਚ, ਉਨ੍ਹਾਂ ‘ਤੇ ਲਾਗੂ ਸ਼ਰਤਾਂ ਅਤੇ ਵਿਆਜ ਦਰਾਂ ਅਤੇ ਸੇਵਾ ਖ਼ਰਚਿਆਂ ਦੇ ਸੰਬੰਧ ਵਿੱਚ ਗਾਹਕਾਂ ਨੂੰ ਸਪੱਸ਼ਟ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ।
  • ਗਾਹਕਾਂ ਨੂੰ ਕਿਵੇਂ ਲਾਭ ਹੋ ਸਕਦਾ ਹੈ, ਉਸ ਦੇ ਵਿੱਤੀ ਅੜਿੱਕੇ ਕੀ ਹਨ, ਆਦਿ ਗੱਲਾਂ ਦੀ ਜਾਣਕਾਰੀ ਦੇਣਾ ਅਤੇ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ਤੇ ਗਾਹਕ ਕਿਸ ਨਾਲ ਸੰਪਰਕ ਕਰੇ, ਇਨ੍ਹਾਂ ਸਭ ਗੱਲਾਂ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
  • ਗਾਹਕਾਂ ਦੇ ਖਾਤੇ ਅਤੇ ਸੇਵਾ ਦੇ ਉਪਯੋਗ ਦੇ ਬਾਰੇ ਵਿੱਚ ਨਵੀਨਤਮ ਜਾਣਕਾਰੀ ਉਪਲਬਧ ਕਰਾਉਣਾ ਬੈਂਕਾਂ ਦਾ ਕਰਤੱਵ ਹੈ।
  • ਕੁਝ ਗਲਤ ਹੋ ਜਾਣ ਤੇ ਜਲਦੀ ਅਤੇ ਸਹਾਨੁਭੂਤੀ ਪੂਰਵਕ ਕਾਰਵਾਈ ਕਰਨਾ। ਗਲਤੀ ਨੂੰ ਤੁਰੰਤ ਸੁਧਾਰਨਾ ਅਤੇ ਬੈਂਕ ਦੀ ਗਲਤੀ ਕਾਰਨ ਲਗਾਏ ਗਏ ਬੈਂਕ ਖ਼ਰਚਿਆਂ ਨੂੰ ਰੱਦ ਕਰਨਾ।
  • ਗਾਹਕਾਂ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਨਾ। ਤਕਨੀਕੀ ਅਸਫਲਤਾ ਦੇ ਕਾਰਨ ਪੈਦਾ ਹੋਈ ਕਿਸੇ ਸਮੱਸਿਆ ਨੂੰ ਦੂਰ ਕਰਨ ਦੇ ਲਈ ਵਿਕਲਪਕ ਉਪਾਅ ਉਪਲਬਧ ਕਰਾਉਣਾ।
  • ਵਿਆਜ ਦਰਾਂ, ਖ਼ਰਚਿਆਂ ਜਾਂ ਸ਼ਰਤਾਂ ਵਿੱਚ ਸਮੇਂ-ਸਮੇਂ ‘ਤੇ ਹੋਣ ਵਾਲੇ ਪਰਿਵਰਤਨਾਂ ਨਾਲ ਗਾਹਕਾਂ ਨੂੰ ਜਾਣੂ ਕਰਵਾਉਣਾ।
  • ਗਾਹਕਾਂ ਦੀ ਵਿਅਕਤੀਗਤ ਸੂਚਨਾ ਨੂੰ ਗੁਪਤ ਰੱਖਣਾ।
  • ਖਾਤਾ ਖੋਲ੍ਹਦੇ ਸਮੇਂ ਗਾਹਕਾਂ ਨੂੰ ਉਤਪਾਦ ਜਾਂ ਸੇਵਾ ਨਾਲ ਸੰਬੰਧਤ ਸਾਰੇ ਨਿਯਮ ਅਤੇ ਸ਼ਰਤਾਂ ਦੀ ਜਾਣਕਾਰੀ ਦੇਣਾ।
  • ਬੈਂਕ ਦੀ ਹਰੇਕ ਸ਼ਾਖਾ ਵਿੱਚ ਫੀਸ ਅਤੇ ਖ਼ਰਚੇ ਦੀ ਸੂਚੀ ਲਗਾਉਣਾ।
  • ਗਾਹਕ ਨੂੰ ਜੇਕਰ ਬੈਂਕ ਤੋਂ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਕਿਵੇਂ, ਕਿੱਥੇ ਅਤੇ ਕਿਸ ਨੂੰ ਸ਼ਿਕਾਇਤ ਕਰਨੀ ਹੈ, ਇਸ ਦੀ ਜਾਣਕਾਰੀ ਉਪਲਬਧ ਕਰਾਉਣਾ।
  • ਕੋਈ ਵੀ ਬੈਂਕ ਬਿਨਾਂ ਗਾਹਕ ਦੀ ਲਿਖਤ ਪ੍ਰਵਾਨਗੀ ਦੇ, ਟੈਲੀਫੋਨ, ਐੱਸ.ਐੱਮ.ਐੱਸ., ਈ-ਮੇਲ ਆਦਿ ਰਾਹੀਂ ਨਵੇਂ ਉਤਪਾਦਾਂ ਜਾਂ ਸੇਵਾ ਦੇ ਬਾਰੇ ਵਿੱਚ ਵਾਧੂ ਜਾਣਕਾਰੀ ਨਹੀਂ ਦੇਵੇਗਾ।
  • ਬੈਂਕ ਨੂੰ ਗਾਹਕ ਦੇ ਜਮ੍ਹਾ ਅਤੇ ਕਰਜ਼ਾ ਖਾਤਿਆਂ ‘ਤੇ ਲੱਗਣ ਵਾਲੇ ਵਿਆਜ ਦੀ ਸੂਚਨਾ ਦੇਣੀ ਚਾਹੀਦੀ ਹੈ।
  • ਗਾਹਕ ਦੀ ਜਮਾਰਾਸ਼ੀਆਂ ‘ਤੇ ਵਿਆਜ, ਕਿੰਨਾ ਅਤੇ ਕਦੋਂ ਦੇਣਗੇ ਜਾਂ ਕਰਜ਼ਾ ਖਾਤਿਆਂ ‘ਤੇ ਖ਼ਰਚਾ ਕਦੋਂ ਲਗਾਇਆ ਜਾਵੇਗਾ, ਇਸ ਦੀ ਸੂਚਨਾ ਬੈਂਕ ਨੂੰ ਦੇਣੀ ਚਾਹੀਦੀ ਹੈ।
  • ਕਿਸੇ ਉਤਪਾਦ ਦੇ ਵਿਆਜ ਦਰ ‘ਤੇ ਹੋਣ ਵਾਲੇ ਪਰਿਵਰਤਨਾਂ ਦੀ ਸੂਚਨਾ ਗਾਹਕ ਨੂੰ ਦਿੱਤੀ ਜਾਣੀ ਚਾਹੀਦੀ ਹੈ।
  • ਬੈਂਕ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਸੂਚਨਾ ਬੋਰਡ ਲਗਾਉਣਾ ਜ਼ਰੂਰੀ ਹੈ ਅਤੇ ਉਸ ਤੇ ਮੁਫ਼ਤ ਸੇਵਾਵਾਂ ਦੀ ਸੂਚੀ, ਬੱਚਤ ਖਾਤੇ ਵਿੱਚ ਨਿਊਨਤਮ ਜਮਾਰਾਸ਼ੀ ਨਾ ਰੱਖਣ ‘ਤੇ ਲੱਗਣ ਵਾਲੇ ਖ਼ਰਚੇ, ਬਾਹਰੀ ਚੈੱਕ ਦੀ ਵਸੂਲੀ, ਮੰਗ ਡ੍ਰਾਫਟ, ਚੈੱਕ ਬੁੱਕ ਜਾਰੀ ਕਰਨ ‘ਤੇ, ਖਾਤਾ ਵੇਰਵਾ, ਖਾਤਾ ਬੰਦ ਕਰਨ ਅਤੇ ਏ ਟੀ ਐੱਮ ਵਿੱਚ ਰਾਸ਼ੀ ਜਮ੍ਹਾ ਕਰਨ ਅਤੇ ਕੱਢਣ ਤੇ ਲੱਗਣ ਵਾਲੇ ਖ਼ਰਚ ਦੀ ਸੂਚਨਾ ਲਿਖਣਾ ਜ਼ਰੂਰੀ ਹੈ।
  • ਗਾਹਕਾਂ ਦੁਆਰਾ ਚੁਣੇ ਗਏ ਉਤਪਾਦ ਜਾਂ ਸੇਵਾ ਦੀਆਂ ਸ਼ਰਤਾਂ ਦੇ ਉਲੰਘਣ ਜਾਂ ਪਾਲਣਾ ਨਾ ਕਰਨ ਤੇ ਸਜ਼ਾ ਦੇ ਬਾਰੇ ਵਿੱਚ ਵੀ ਬੈਂਕ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਬੈਂਕ ਕਿਸੇ ਖ਼ਰਚ ਵਿੱਚ ਵਾਧਾ ਕਰਦੇ ਹਨ ਜਾਂ ਨਵੇਂ ਖ਼ਰਚੇ ਲਾਗੂ ਕਰਦੇ ਹਨ, ਤਾਂ ਇਸ ਦੇ ਪ੍ਰਭਾਵਸ਼ਾਲੀ ਹੋਣ ਦੀ ਤਾਰੀਕ ਤੋਂ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਅਧਿਸੂਚਿਤ ਕੀਤਾ ਜਾਣਾ ਚਾਹੀਦਾ ਹੈ।
  • ਬੈਂਕ ਗਾਹਕ ਦੀ ਨਿੱਜੀ ਸੂਚਨਾ ਨੂੰ ਗੁਪਤ ਰੱਖਣ ਦੇ ਲਈ ਵਚਨਬੱਧ ਹੁੰਦਾ ਹੈ, ਪਰ ਕੁਝ ਅਪਵਾਦਾਤਮਕ ਮਾਮਲਿਆਂ ‘ਚ ਉਸ ਨੂੰ ਛੋਟ ਹੈ, ਜੋ ਹੇਠ ਲਿਖੇ ਹਨ:
  • ਬੈਂਕ ਨੂੰ ਕਾਨੂੰਨੀ ਤੌਰ ਤੇ ਦੇਣੀ ਪਏ।
  • ਸੂਚਨਾ ਦੇਣਾ ਜਨਹਿਤ ਵਿੱਚ ਜ਼ਰੂਰੀ ਹੋਵੇ।
  • ਬੈਂਕ ਦੇ ਹਿੱਤਾਂ ਲਈ ਸੂਚਨਾ ਦੇਣਾ ਜ਼ਰੂਰੀ ਹੋਵੇ, ਉਦਾਹਰਣ ਦੇ ਲਈ- ਧੋਖੇਬਾਜ਼ੀ ਰੋਕਣ ਦੇ ਲਈ

ਰਿਣ ਸੰਦਰਭ ਏਜੰਸੀਆਂ

  • ਬੈਂਕ ਦੀ ਇਹ ਜ਼ਿੰਮੇਵਾਰੀ ਹੈ ਕਿ ਜਦੋਂ ਉਹ ਕਿਸੇ ਗਾਹਕ ਦਾ ਖਾਤਾ ਖੋਲ੍ਹਦਾ ਹੈ ਅਤੇ ਉਸ ਨੂੰ ਕਰਜ਼ਾ ਪ੍ਰਦਾਨ ਕਰਦਾ ਹੈ ਤਾਂ ਉਹ ਕਿਨ੍ਹਾਂ ਹਾਲਤਾਂ ਵਿੱਚ ਗਾਹਕ ਦੇ ਖਾਤੇ ਦਾ ਵੇਰਵਾ ਰਿਣ ਸੰਦਰਭ ਏਜੰਸੀਆਂ ਨੂੰ ਦੇਵੇਗਾ ਇਸ ਦੀ ਜਾਣਕਾਰੀ ਕਰਜ਼ਾ ਦਿੰਦੇ ਸਮੇਂ ਗਾਹਕ ਨੂੰ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਹੇਠ ਲਿਖੀਆਂ ਪ੍ਰਸਥਿਤੀਆਂ ਵਿੱਚ ਬੈਂਕ ਅਜਿਹਾ ਕਰ ਸਕਦਾ ਹੈ:

  1. ਜਦੋਂ ਗਾਹਕ ਭੁਗਤਾਨ ਨਾ ਕਰਦਾ ਹੋਵੇ।
  2. ਬੈਂਕ ਦੀ ਰਸਮੀ ਮੰਗ ਦੇ ਬਾਅਦ, ਕਰਜ਼ੇ ਦੀ ਵਾਪਸੀ ਦੇ ਬਾਰੇ ਬੈਂਕ ਗਾਹਕ ਦੇ ਪ੍ਰਸਤਾਵਾਂ ਤੋਂ ਸੰਤੁਸ਼ਟ ਨਾ ਹੋਵੇ।

ਅਜਿਹੇ ਮਾਮਲਿਆਂ ਵਿੱਚ ਬੈਂਕ ਦੁਆਰਾ ਗਾਹਕ ਨੂੰ ਲਿਖਤ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ।

  • ਜਦੋਂ ਵੀ ਬੈਂਕ ਕਿਸੇ ਗਾਹਕ ਨੂੰ ਕਰਜ਼ ਦਿੰਦਾ ਹੈ ਤਾਂ ਉਸ ਨੂੰ ਵਾਪਸੀ ਦੀ ਰਾਸ਼ੀ ਅਤੇ ਉਸ ਤੇ ਲੱਗਣ ਵਾਲੇ ਵਿਆਜ ਆਦਿ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
  • ਜੇਕਰ ਗਾਹਕ ਬੈਂਕ ਦੁਆਰਾ ਕਰਜ਼ਾ ਲਈ ਗਈ ਰਾਸ਼ੀ ਦੀ ਵਾਪਸੀ ਨਹੀਂ ਕਰਦਾ ਹੈ, ਤਾਂ ਬੈਂਕ ਨੂੰ ਇਹ ਅਧਿਕਾਰ ਹੈ ਕਿ ਉਹ ਰਾਸ਼ੀ ਦੀ ਵਸੂਲੀ ਦੇ ਲਈ ਦੇਸ਼ ਦੇ ਕਾਨੂੰਨਾਂ ਦੇ ਮੁਤਾਬਿਕ ਕਾਰਵਾਈ ਕਰੇ। ਇਸ ਪ੍ਰਣਾਲੀ ਵਿੱਚ ਨੋਟਿਸ ਭੇਜ ਕੇ ਜਾਂ ਵਿਅਕਤੀਗਤ ਰੂਪ ਨਾਲ ਮਿਲ ਕੇ ਜਾਂ ਜੇਕਰ ਕੋਈ ਬਾਂਡ ਹੈ ਤਾਂ ਉਸ ਉੱਤੇ ਮੁੜ ਅਧਿਕਾਰ ਪ੍ਰਾਪਤ ਕਰਨਾ ਸ਼ਾਮਿਲ ਹੈ। ਪਰ ਬੈਂਕ ਗਾਹਕ ਦੇ ਨਾਲ ਕਿਸੇ ਪ੍ਰਕਾਰ ਦੀ ਜ਼ੋਰ-ਜ਼ਬਰਦਸਤੀ ਨਹੀਂ ਕਰ ਸਕਦਾ।
  • ਬੈਂਕ ਦੀ ਵਸੂਲੀ ਨੀਤੀ ਸ਼ਿਸ਼ਟਾਚਾਰ, ਸਹੀ ਵਿਹਾਰ ਅਤੇ ਸਮਝਾਉਣ ਬੁਝਾਉਣ ‘ਤੇ ਆਧਾਰਿਤ ਹੋਣੀ ਚਾਹੀਦੀ ਹੈ। ਬੈਂਕ ਦਾ ਕੋਈ ਵੀ ਸਟਾਫ ਜਾਂ ਕੋਈ ਵਿਅਕਤੀ ਜਿਸ ਨੂੰ ਰਾਸ਼ੀ ਦੀ ਵਸੂਲੀ ਜਾਂ ਬਾਂਡ ਦੇ ਮੁੜ ਅਧਿਕਾਰ ਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਜੇਕਰ ਗਾਹਕ ਦੇ ਕੋਲ ਜਾਂਦਾ ਹੈ ਤਾਂ ਪਹਿਲਾਂ ਉਹ ਆਪਣੀ ਪਛਾਣ ਦੱਸੇਗਾ ਅਤੇ ਬੈਂਕ ਰਾਹੀਂ ਜਾਰੀ ਕੀਤਾ ਗਿਆ ਅਧਿਕਾਰ ਪੱਤਰ ਦਿਖਾਏਗਾ।

ਵਸੂਲੀ ਜਾਂ/ਬਾਂਡ ਦੇ ਮੁੜ ਅਧਿਕਾਰ ਦੇ ਲਈ ਬੈਂਕ ਦੁਆਰਾ ਨਾਮਜ਼ਦ ਵਿਅਕਤੀ ਜਾਂ ਸਟਾਫ ਦੇ ਲਈ ਹੇਠ ਲਿਖੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਜ਼ਰੂਰੀ ਹੈ।

  1. ਆਮ ਤੌਰ ਤੇ ਗਾਹਕ ਦੇ ਪਸੰਦ ਦੇ ਸਥਾਨ ਤੇ ਅਤੇ ਜੇਕਰ ਕੋਈ ਵਿਸ਼ੇਸ਼ ਸਥਾਨ ਨਹੀਂ ਹੈ ਤਾਂ ਗਾਹਕ ਦੇ ਘਰ ‘ਤੇ ਅਤੇ ਜੇਕਰ ਉਹ ਉੱਥੇ ਉਪਲਬਧ ਨਹੀਂ ਹੈ ਤਾਂ ਕਾਰੋਬਾਰ ਦੇ ਸਥਾਨ ‘ਤੇ ਸੰਪਰਕ ਕਰੇਗਾ।
  2. ਪਛਾਣ ਅਤੇ ਅਗਵਾਈ ਕਰਨ ਦੇ ਅਧਿਕਾਰ ਦੇ ਬਾਰੇ ਗਾਹਕ ਨੂੰ ਤੁਰੰਤ ਦੱਸੇਗਾ।
  3. ਗਾਹਕ ਦੀ ਪ੍ਰਾਇਵੇਸੀ ਦਾ ਆਦਰ ਕਰੇਗਾ।
  4. ਗਾਹਕ ਨਾਲ ਗੱਲਬਾਤ ਕਰਦੇ ਸਮੇਂ ਸ਼ਿਸ਼ਟਾਚਾਰ ਦੇ ਨਿਯਮਾਂ ਦਾ ਪਾਲਣ ਕਰੇਗਾ।
  5. ਸਧਾਰਨ ਤੌਰ ਤੇ ਬੈਂਕ ਦੇ ਪ੍ਰਤੀਨਿਧੀ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਗਾਹਕ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਦੋਂ ਤੱਕ ਦੀ ਗਾਹਕ ਦੇ ਕਾਰੋਬਾਰ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਦੇ ਕਾਰਨ ਕੋਈ ਹੋਰ ਸਮੇਂ ਦੀ ਜ਼ਰੂਰਤ ਨਾ ਹੋਵੇ।
  6. ਇੱਕ ਵਿਸ਼ੇਸ਼ ਸਮੇਂ ਜਾਂ ਕਿਸੇ ਵਿਸ਼ੇਸ਼ ਸਥਾਨ ‘ਤੇ ਕਾਲਸ ਨਾ ਕਰਨ ਦੀ ਗਾਹਕ ਦੀ ਅਪੀਲ ਦਾ ਬਹੁਤ ਹੀ ਆਦਰ ਕਰਨਾ ਚਾਹੀਦਾ ਹੈ।
  7. ਦੇਣ-ਯੋਗ ਰਾਸ਼ੀ ਸੰਬੰਧੀ ਵਿਵਾਦ ਜਾਂ ਮਤਭੇਦਾਂ ਨੂੰ ਆਪਸ ਵਿੱਚ ਮੰਨਣਯੋਗ ਅਤੇ ਉਚਿਤ ਰੂਪ ਨਾਲ ਨਿਪਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
  8. ਅਣਉਚਿਤ ਮੌਕਿਆਂ ਜਿਵੇਂ ਪਰਿਵਾਰ ਵਿੱਚ ਸੋਗ ਜਾਂ ਹੋਰ ਕਿਸੇ ਬਿਪਦਾ ਦੇ ਸਮੇਂ ਕਾਲ ਕਰਨ ਅਤੇ ਗਾਹਕ ਦੇ ਕੋਲ ਜਾਣ ਤੋਂ ਬਚਿਆ ਜਾਣਾ ਚਾਹੀਦਾ ਹੈ।

(ਸਰੋਤ: ਆਰ.ਬੀ.ਆਈ., ਬੀਸੀਐਸਬੀਆਈ)

ਇਸ ਸੰਬੰਧ ਵਿੱਚ ਵਿਸਤ੍ਰਿਤ ਜਾਣਕਾਰੀ-

ਭਾਰਤੀ ਰਿਜ਼ਰਵ ਬੈਂਕ ਜਾਂ ਭਾਰਤੀ ਬੈਂਕਿੰਗ ਕੋਡ ਅਤੇ ਮਿਆਰੀ ਬੋਰਡ ਤੋਂ ਪ੍ਰਾਪਤ ਕੀਤੇ ਜਾ ਸਕਦੀ ਹੈ।

ਬੈਕਿੰਗ ਲੋਕਪਾਲ ਯੋਜਨਾ, 2006

ਬੈਂਕ ਦੇ ਗਾਹਕਾਂ ਅਤੇ ਉਪਭੋਗਤਾਵਾਂ ਦੇ ਪਰਿਵਾਦਾਂ ਦੇ ਹੱਲ ਲਈ ਬੈਂਕਿਗ ਲੋਕ ਪਾਲ ਯੋਜਨਾ ਲਾਗੂ ਕੀਤੀ ਗਈ ਹੈ। ਇਹ ਯੋਜਨਾ ਭਾਰਤੀ ਰਿਜ਼ਰਵ ਬੈਂਕ ਰਾਹੀਂ 1 ਜਨਵਰੀ, 2006 ਤੋਂ ਪੂਰੇ ਦੇਸ਼ ਵਿੱਚ ਲਾਗੂ ਹੈ। ਲਗਭਗ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਇਸ ਦੇ ਦਫ਼ਤਰ ਹਨ, ਜਿੱਥੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਯੁਕਤ ਅਧਿਕਾਰੀ ਗਾਹਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਉਸ ਦਾ ਹੱਲ ਕਰਦੇ ਹਨ।

ਸਾਰੇ ਬੈਂਕਾਂ ਦੀ ਵੈੱਬਸਾਈਟ ‘ਤੇ ਜਾਂ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਬੇਨਤੀ ਕਰਕੇ ਨਾਮਾਤਰ ਦੇ ਖ਼ਰਚੇ ‘ਤੇ ਭਾਰਤੀ ਰਿਜ਼ਰਵ ਬੈਂਕ ਦੀ ਬੈਂਕਿੰਗ ਲੋਕਪਾਲ ਯੋਜਨਾ ਦੀ ਇੱਕ ਕਾਪੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਦੇ ਦਫ਼ਤਰਾਂ ਦਾ ਪਤਾ ਬੈਂਕ ਵਿੱਚ ਨਿਯੁਕਤ ਨੋਡਲ ਅਧਿਕਾਰੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦੇ ਤਹਿਤ ਸਾਰੇ ਕਮਰਸ਼ੀਅਲ, ਖੇਤਰੀ ਪੇਂਡੂ ਅਤੇ ਕੋਆਪਰੇਟਿਵ ਬੈਂਕ ਆਉਂਦੇ ਹਨ।

ਕਿਹੜੀਆਂ-ਕਿਹੜੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ?

ਬੈਂਕਿੰਗ ਲੋਕਪਾਲ ਯੋਜਨਾ, 2006 ਦੇ ਅੰਤਰਗਤ ਪ੍ਰਮੁੱਖ ਰੂਪ ਨਾਲ ਹੇਠ ਲਿਖੇ ਪ੍ਰਕਾਰ ਦੀਆਂ ਸ਼ਿਕਾਇਤਾਂ ਦਰਜ ਕਰਾਈਆਂ ਜਾ ਸਕਦੀਆਂ ਹਨ:

  • ਇੰਟਰਨੈੱਟ ਬੈਂਕਿੰਗ ਸਹਿਤ ਸਭ ਪ੍ਰਕਾਰ ਦੀ ਸੇਵਾ ਵਿੱਚ ਕਮੀ ਨਾਲ ਸੰਬੰਧਤ ਸ਼ਿਕਾਇਤਾਂ। ਜਿਵੇਂ, ਧਨ ਨਿਕਾਸੀ ਜਾਂ ਜਾਣ-ਬੁੱਝ ਕੇ ਧਨ ਨਿਕਾਸੀ ਵਿੱਚ ਬੈਂਕ ਦੁਆਰਾ ਦੇਰ ਕਰਨਾ।
  • ਚੈੱਕ, ਡ੍ਰਾਫਟ, ਬੈਂਕ ਡ੍ਰਾਫਟ ਆਦਿ ਨਾਲ ਸੰਬੰਧਤ ਸ਼ਿਕਾਇਤ ਹੋਣ ਤੇ।
  • ਬਿਨਾਂ ਕਿਸੇ ਸਹੀ ਕਾਰਨ ਦੇ ਬੈਂਕ ਦੁਆਰਾ ਸਿੱਕਿਆਂ ਅਤੇ ਨੋਟ ਨੂੰ ਨਾ ਦੇਣਾ।
  • ਬਿਨਾਂ ਕਿਸੇ ਕਾਰਨ ਦੇ ਲੋਨ ਦੇ ਆਵੇਦਨ ਨੂੰ ਮਨ੍ਹਾ ਕਰ ਦੇਣਾ।
  • ਬੈਂਕ ਖਾਤਿਆਂ ਨੂੰ ਬੰਦ ਨਾ ਕਰਨਾ ਜਾਂ ਉਸ ਵਿੱਚ ਜਾਣ-ਬੁਝ ਕੇ ਦੇਰੀ ਕਰਨਾ।
  • ਬਿਨਾਂ ਕਿਸੇ ਪੂਰਵ ਸੂਚਨਾ ਦੇ ਗਾਹਕ ਦੇ ਖਾਤੇ ਨੂੰ ਬੰਦ ਕਰ ਦੇਣਾ।
  • ਇਸ ਤੋਂ ਇਲਾਵਾ ਉਹ ਸਾਰੇ ਕੰਮ ਜੋ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਦੇ ਹੋਣ।

ਸ਼ਿਕਾਇਤ ਕਦੋਂ ਦਰਜ ਕਰਾਈ ਜਾ ਸਕਦੀ ਹੈ?

ਹੇਠ ਲਿਖੀਆਂ ਪ੍ਰਸਥਿਤੀਆਂ ਵਿੱਚ ਕੋਈ ਗਾਹਕ ਜਾਂ ਉਪਭੋਗਤਾ ਬੈਂਕਿੰਗ ਲੋਕਪਾਲ ਯੋਜਨਾ, 2006 ਦੇ ਤਹਿਤ ਸ਼ਿਕਾਇਤ ਦਰਜ ਕਰਵਾ ਸਕਦਾ ਹੈ-

  • ਜਦੋਂ ਗਾਹਕ ਦੀ ਸ਼ਿਕਾਇਤ ‘ਤੇ ਬੈਂਕ ਕੋਈ ਕਾਰਵਾਈ ਨਾ ਕਰ ਰਿਹਾ ਹੋਵੇ।
  • ਗਾਹਕ ਰਾਹੀਂ ਬੈਂਕ ਵਿੱਚ ਸ਼ਿਕਾਇਤ ਕਰਨ ਦੇ 30 ਦਿਨ ਦੇ ਅੰਦਰ ਜੇਕਰ ਬੈਂਕ ਕੋਈ ਜਵਾਬ ਨਾ ਦੇਵੇ ਤਾਂ ਗਾਹਕ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਆਪਣੀ ਸਮੱਸਿਆ ਦੇ ਹੱਲ ਲਈ ਬੈਂਕਿੰਗ ਲੋਕਪਾਲ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
  • ਜੇਕਰ ਕੋਈ ਬੈਂਕ ਗਾਹਕ ਦੀ ਸ਼ਿਕਾਇਤ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਗਾਹਕ ਬੈਂਕਿੰਗ ਲੋਕਪਾਲ ਯੋਜਨਾ, 2006 ਦੇ ਤਹਿਤ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
  • ਜੇਕਰ ਕੋਈ ਗਾਹਕ ਬੈਂਕ ਦੁਆਰਾ ਦਿੱਤੇ ਗਏ ਜਵਾਬ ਤੋਂ ਸੰਤੁਸ਼ਟ ਨਾ ਹੋਵੇ, ਤਾਂ ਅਜਿਹੀ ਹਾਲਤ ਵਿੱਚ ਉਹ ਬੈਂਕਿੰਗ ਲੋਕਪਾਲ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਸਰੋਤ: ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ।

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate