ਹੋਮ / ਸਮਾਜਕ ਭਲਾਈ / ਸਮਾਜਿਕ ਜਾਗਰੂਕਤਾ / ਬੀਮਾ ਕਿੱਤਾ ਅਤੇ ਉਪਭੋਗਤਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੀਮਾ ਕਿੱਤਾ ਅਤੇ ਉਪਭੋਗਤਾ

ਇਸ ਹਿੱਸੇ ਵਿੱਚ ਬੀਮਾ ਕਿੱਤੇ ਅਤੇ ਉਪਭੋਗਤਾ ਅਧਿਕਾਰ ਦੀ ਜਾਣਕਾਰੀ ਦਿੱਤੀ ਗਈ ਹੈ।

ਬੀਮਾ ਕਿੱਤਾ

ਵਰਤਮਾਨ ਵਿੱਚ ਤੇਜ਼ ਗਤੀ ਨਾਲ ਵਿਕਸਿਤ ਹੋ ਰਹੇ ਕਿੱਤਿਆਂ ਵਿਚ ਬੀਮਾ ਕਿੱਤਾ ਇਕ ਹੈ। ਅੱਜ ਦੀ ਤੇਜ਼ ਰਫਤਾਰ ਦੁਨੀਆ ਵਿੱਚ ਹਰ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸੇ ਮਨੋਵਿਗਿਆਨ ਦਾ ਫਾਇਦਾ ਉਠਾਉਂਦੇ ਹੋਏ ਬੀਮਾ ਕੰਪਨੀਆਂ ਆਪਣੇ ਵਪਾਰ ਦਾ ਵਿਸਥਾਰ ਕਰ ਰਹੀਆਂ ਹਨ। ਦੂਜੇ ਪਾਸੇ ਖੁੱਲ੍ਹੀ ਅਰਥ-ਵਿਵਸਥਾ ਵਿੱਚ ਦੁਨੀਆ ਦੇ ਦੇਸ਼ਾਂ ਦੇ ਵਿਚਕਾਰ ਦੀਆਂ ਦੂਰੀਆਂ ਘੱਟ ਹੁੰਦੀਆਂ ਜਾ ਰਹੀਆਂ ਹਨ। ਅੱਜ ਕੋਈ ਵੀ ਕੰਪਨੀ ਕਿਸੇ ਵੀ ਦੇਸ਼ ਵਿੱਚ ਵਪਾਰ ਕਰਨ ਦੇ ਲਈ ਸੁਤੰਤਰ ਹੈ। ਭਾਰਤ ਵਿੱਚ ਕਈ ਬਹੁਰਾਸ਼ਟਰੀ ਕੰਪਨੀਆਂ ਆਪਣਾ ਵਪਾਰ ਜਮਾ ਚੁੱਕੀਆਂ ਹਨ ਅਤੇ ਦਿਨ ਪ੍ਰਤੀ ਦਿਨ ਆਪਣੇ ਵਪਾਰ ਦੇ ਵਿਸਥਾਰ ਵਿੱਚ ਲੱਗੀਆਂ ਹਨ। ਬੀਮਾ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਹੈ। ਦੇਸ਼ ਵਿੱਚ ਦਰਜਨ ਭਰ ਤੋਂ ਵੱਧ ਬਹੁਰਾਸ਼ਟਰੀ ਕੰਪਨੀਆਂ ਬੀਮਾ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਬੀਮਾ ਕੰਪਨੀਆਂ ਦੀਆਂ ਸੇਵਾਵਾਂ, ਸਧਾਰਨ ਵਿਅਕਤੀ ਨੂੰ ਆਕਸਮਿਕ ਖਤਰਿਆਂ ਅਤੇ ਖਰਚਿਆਂ ਦੇ ਪ੍ਰਤੀ ਥੋੜ੍ਹੀ ਰਾਹਤ ਦਾ ਭਰੋਸਾ ਦਿੰਦੀਆਂ ਹਨ। ਆਮ ਆਦਮੀ ਭਵਿੱਖ ਵਿੱਚ ਹੋਣ ਵਾਲੀ ਕਿਸੇ ਅਨਹੋਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਨਾ ਕਿਸੇ ਵਸਤੂ ਜਾਂ ਫਿਰ ਆਪਣੇ ਜੀਵਨ ਦਾ ਬੀਮਾ ਕਰਵਾ ਹੀ ਲੈਂਦਾ ਹੈ ਤਾਂ ਜੋ ਇਨ੍ਹਾਂ ਹਾਲਾਤਾਂ ‘ਚ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਆਕਸਮਿਕ ਹੋਣ ਵਾਲੇ ਕਿਸੇ ਖਤਰੇ ਦੇ ਸਮੇਂ ਆਰਥਿਕ ਰੂਪ ਨਾਲ ਥੋੜ੍ਹੀ ਰਾਹਤ ਮਿਲ ਸਕੇ।

ਬੀਮਾ ਕਿੱਤਾ ਅਤੇ ਉਪਭੋਗਤਾ ਅਧਿਕਾਰ

ਉਥੇ ਦੂਜੇ ਪਾਸੇ ਦਿਨ-ਬ-ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਡਾਕਟਰੀ ਸੇਵਾਵਾਂ ਦੇ ਕਾਰਨ ਲੋਕਾਂ ਦਾ ਝੁਕਾਅ 'ਮੈਡੀਕਲੇਮ ਪਾਲਿਸੀ' ਵੱਲ ਵਧਿਆ ਹੈ। ਰਿਟਾਇਰ ਅਤੇ ਪੈਨਸ਼ਨ ਭੋਗੀ ਕਰਮਚਾਰੀ ਢਲਦੀ ਉਮਰ ਵਿੱਚ ਹੋਣ ਵਾਲੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਮੈਡੀਕਲੇਮ ਪਾਲਿਸੀ ਲੈਣਾ ਬਿਹਤਰ ਸਮਝਦਾ ਹੈ। ਇਸ ਦੇ ਇਲਾਵਾ ਜੀਵਨ ਬੀਮਾ ਦੇ ਨਾਲ ਹੀ ਹੁਣ ਘਰ ਦੀਆਂ ਵਸਤੂਆਂ ਦਾ ਬੀਮਾ ਕਰਵਾਉਣਾ ਆਮ ਗੱਲ ਹੁੰਦੀ ਜਾ ਰਹੀ ਹੈ। ਅੱਜ ਹਰ ਵਾਹਨ ਦਾ ਬੀਮਾ ਕਰਾਇਆ ਜਾਂਦਾ ਹੈ ਅਤੇ ਦੁਰਘਟਨਾ ਹੋਣ ਤੇ ਵਾਹਨ ਮਾਲਕ ਬੀਮਾ ਕੰਪਨੀ ਤੋਂ ਹਰਜਾਨਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ, ਬੀਮਾ ਕਰਵਾਉਂਦੇ ਸਮੇਂ ਇਹ ਜਿੰਨਾ ਸੌਖਾ ਕੰਮ ਲੱਗਦਾ ਹੈ, ਓਨਾ ਹੀ ਔਖਾ ਕੰਮ ਹੁੰਦਾ ਹੈ, ਬੀਮਾ ਕੰਪਨੀ ਤੋਂ ਹਰਜਾਨਾ ਪ੍ਰਾਪਤ ਕਰਨਾ। ਜਦੋਂ ਕਿਸੇ ਵਿਅਕਤੀ ਨੂੰ ਬੀਮਾ ਕਰਵਾਉਣਾ ਹੁੰਦਾ ਹੈ ਤਾਂ ਇੱਕ ਵਾਰ ਫੋਨ ਜਾਂ ਜਾਣਕਾਰੀ ਮਿਲਦੇ ਹੀ ਕਈ ਬੀਮਾ ਏਜੰਟ ਘਰ ਦਾ ਚੱਕਰ ਕੱਟਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਬੀਮਾ ਏਜੰਟ ਗਾਹਕ ਦੀ ਪਹਿਲੀ ਪ੍ਰੀਮਿਅਮ ਆਪਣੇ ਕੋਲੋਂ ਜਮ੍ਹਾ ਕਰ ਦੇਣ ਦਾ ਪ੍ਰਸਤਾਵ ਵੀ ਰੱਖ ਦਿੰਦੇ ਹਨ। ਜਿਵੇਂ-ਕਿਵੇਂ ਕਰਕੇ ਉਹ ਵਿਅਕਤੀ ਦਾ ਬੀਮਾ ਕਰ ਹੀ ਦਿੰਦੇ ਹਨ। ਸ਼ਹਿਰਾਂ ਦੀ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਵੀ ਬੀਮਾ ਕੰਪਨੀਆਂ ਦੇ ਦਫ਼ਤਰ ਖੁੱਲ੍ਹਦੇ ਜਾ ਰਹੇ ਹਨ, ਹਰ ਪਿੰਡ 52 ਉਪਭੋਗਤਾ ਦੇ ਅਧਿਕਾਰ-ਇੱਕ ਵਿਵੇਚਨ ਵਿੱਚ ਤੁਹਾਨੂੰ ਬੀਮਾ ਏਜੰਟ ਜ਼ਰੂਰ ਮਿਲ ਜਾਵੇਗਾ। ਬੀਮਾ ਏਜੰਟ ਜਦੋਂ ਬੀਮਾ ਕਰਨ ਤੁਹਾਡੇ ਕੋਲ ਆਉਂਦੇ ਹਨ ਤਾਂ ਉਸ ਸਮੇਂ ਉਹ ਬੀਮਾ ਪਾਲਿਸੀ ਦੇ ਸੰਬੰਧ ਵਿੱਚ ਇੱਕ ਤੋਂ ਵੱਧ ਕੇ ਇੱਕ ਦਾਅਵੇ ਅਤੇ ਫਾਇਦੇ ਗਿਣਾਉਂਦੇ ਹਨ ਅਤੇ ਤੁਸੀਂ ਉਨ੍ਹਾਂ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਕੇ ਬਿਨਾਂ ਨਿਯਮ ਅਤੇ ਸ਼ਰਤਾਂ ਦੀ ਜਾਣਕਾਰੀ ਕੀਤੇ ਝਟਪਟ ਫਾਰਮ ‘ਤੇ ਹਸਤਾਖ਼ਰ ਕਰ ਦਿੰਦੇ ਹੋ। ਮੁਸੀਬਤ ਤਦ ਖੜ੍ਹੀ ਹੁੰਦੀ ਹੈ ਜਦੋਂ ਗਾਹਕ ਆਪਣੇ ਦਾਅਵੇ ਦੇ ਲਈ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਜਾਂਦੇ ਹਨ, ਉਸ ਸਮੇਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਕੰਪਨੀ ਦੇ ਫਲਾਣੇ ਨਿਯਮ ਅਤੇ ਸ਼ਰਤਾਂ ਦੇ ਹਿਸਾਬ ਨਾਲ ਤੁਸੀਂ ਦਾਅਵੇ ਦੇ ਹੱਕਦਾਰ ਨਹੀਂ ਹੋ। ਅਜਿਹੀ ਸਥਿਤੀ ਵਿੱਚ ਗਾਹਕ ਆਪਣੇ ਆਪ ਨੂੰ ਠਗਿਆ ਜਿਹਾ ਮਹਿਸੂਸ ਕਰਦਾ ਹੈ। ਇਸ ਲਈ ਇੱਕ ਜਾਗਰੂਕ ਗਾਹਕ ਨੂੰ ਹੇਠ ਲਿਖੀਆਂ ਗੱਲਾਂ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਅਤੇ ਆਪਣੇ ਵਿਹਾਰ ਵਿੱਚ ਵੀ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਨਾਲ ਹੀ ਇਨ੍ਹਾਂ ਗੱਲਾਂ ਦੀ ਚਰਚਾ ਆਪਣੇ ਪਰਿਵਾਰ ਅਤੇ ਗੁਆਂਢੀਆਂ ਦੇ ਨਾਲ ਵੀ ਸਮੇਂ-ਸਮੇਂ ‘ਤੇ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕਰਕੇ ਸ਼ੋਸ਼ਣ ਤੋਂ ਬਚਾਇਆ ਜਾ ਸਕੇ।

ਬੀਮਾ ਕੀ ਹੈ?

ਬੀਮਾ ਇਕ ਉਤਪਾਦ ਹੈ, ਜਿਸ ਦੀ ਖਰੀਦ ਜਾਂ ਵਿੱਕਰੀ ਇੱਕ ਉਚਿਤ ਸੰਵਿਦਾ ਦੇ ਆਧਾਰ ‘ਤੇ ਕੀਤੀ ਜਾਂਦੀ ਹੈ, ਜੋ ਗਾਹਕ ਅਤੇ ਬੀਮਾ ਕੰਪਨੀ ਦੇ ਵਿਚਕਾਰ ਹੁੰਦਾ ਹੈ। ਇਹ ਅਨੁਮਾਨ ‘ਤੇ ਆਧਾਰਿਤ ਹੁੰਦਾ ਹੈ। ਬੀਮੇ ਦੀ ਇੱਕ ਵਿਸ਼ਾ-ਵਸਤੂ ਹੁੰਦੀ ਹੈ। ਬੀਮਾਕ੍ਰਿਤ ਵਿਅਕਤੀ ਦਾ ਬੀਮੇ ਦੀ ਜਾਇਦਾਦ ਵਿੱਚ ਵਾਸਤਵਿਕ ਹਿੱਤ ਹੋਣਾ ਚਾਹੀਦਾ ਹੈ। ਬੀਮੇ ਦੇ ਇਕਰਾਰ ਵਿੱਚ ਮਹੱਤਵਪੂਰਨ ਤੱਥਾਂ ਨੂੰ ਛਿਪਾਉਣਾ ਜਾਂ ਤੋੜ-ਮਰੋੜ ਕੇ ਪੇਸ਼ ਕਰਨਾ ਉਪਭੋਗਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬੀਮਾ ਕਰਵਾਉਣ ਵਾਲੇ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਬੀਮਾ ਕੰਪਨੀ ਨੂੰ ਸਾਰੇ ਮਹੱਤਵਪੂਰਨ ਤੱਥ ਅਤੇ ਪ੍ਰਸਥਿਤੀਆਂ ਦੀ ਸਹੀ-ਸਹੀ ਜਾਣਕਾਰੀ ਦੇਵੇ। ਕਿਸੇ ਤੱਤ ਨੂੰ ਛਿਪਾਉਣਾ ਧੋਖੇਬਾਜ਼ੀ ਮੰਨਿਆ ਜਾਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਪਾਲਿਸੀ ਗੈਰ-ਕਾਨੂਨੀ ਹੋ ਜਾਂਦੀ ਹੈ ਅਤੇ ਗਾਹਕ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਬੀਮੇ ਦੀ ਸੰਵਿਦਾ ਉਦੋਂ ਲਾਗੂ ਹੁੰਦੀ ਹੈ ਜਦੋਂ ਇਸ ਦੇ ਨਾਲ ਜੋਖਮ ਸ਼ਾਮਿਲ ਹੋਵੇ। ਬੀਮੇ ਦਾ ਲਾਭ ਤਦ ਹੀ ਪ੍ਰਾਪਤ ਹੁੰਦਾ ਹੈ ਜਦੋਂ ਹਾਨੀ ਨਜ਼ਦੀਕੀ ਕਾਰਨਾਂ ਨਾਲ ਹੋਈ ਹੋਵੇ, ਅਰਥਾਤ ਜਿਸ ਵਸਤੂ ਦਾ ਬੀਮਾ ਕਰਵਾਇਆ ਗਿਆ ਹੈ, ਉਸ ਨਾਲ ਸੰਬੰਧਤ ਘਟਨਾ ਵੀ ਹੋਣੀ ਚਾਹੀਦੀ ਹੈ। ਬੀਮਾਕ੍ਰਿਤ ਵਿਅਕਤੀ ਨੂੰ ਜਾਇਦਾਦ ਅਤੇ ਵਿਸ਼ੇ-ਵਸਤੂ ਦੀ ਰੱਖਿਆ ਦੇ ਲਈ ਸਾਰੇ ਅਜਿਹੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨੂੰ ਉਹ ਉਚਿਤ ਸਮਝਦਾ ਹੋਵੇ। ਜੋਖਮ ਦੇ ਪ੍ਰਤੀ ਅਹਿਤਿਆਤ ਵਰਤੇ ਜਾਣ ਦੇ ਬਾਵਜੂਦ ਜੇਕਰ ਹਾਨੀ ਹੁੰਦੀ ਹੈ ਉਦੋਂ ਬੀਮਾਕਰਤਾ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।

ਬੀਮਾ ਖੇਤਰ

ਬੀਮਾ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਵਿੱਚ ਜੀਵਨ ਬੀਮਾ, ਵਾਹਨ ਬੀਮਾ, ਡਾਕਟਰੀ ਬੀਮਾ ਆਦਿ ਸ਼ਾਮਿਲ ਹੈ। ਆਮ ਉਪਭੋਗਤਾ ਦੀ ਜਾਗਰੂਕਤਾ ਦੇ ਲਈ ਇੱਥੇ ਕੁਝ ਪ੍ਰਮੁੱਖ ਬੀਮਾ ਖੇਤਰਾਂ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਜੋ ਹੇਠ ਲਿਖੇ ਅਨੁਸਾਰ ਹਨ:

ਜੀਵਨ ਬੀਮਾ

ਬੀਮਾ ਖੇਤਰ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਅਤੇ ਪ੍ਰਸਿੱਧ ਪਾਲਿਸੀ ਜੀਵਨ ਬੀਮਾ ਪਾਲਿਸੀਆਂ ਹੁੰਦੀਆਂ ਹਨ। ਜੀਵਨ ਬੀਮਾ ਸੰਵਿਦਾ ਵਿੱਚ ਲਾਭਪਾਤਰ (ਉਪਭੋਗਤਾ) ਉਹ ਹੁੰਦੇ ਹਨ ਜੋ ਬੀਮਾਕ੍ਰਿਤ ਵਿਅਕਤੀ ਦੀ ਮੌਤ ਦੀ ਸਥਿਤੀ ਵਿੱਚ ਲਾਭ ਪ੍ਰਾਪਤ ਕਰਨ ਦੇ ਲਈ ਨਾਮਜਦ ਕੀਤੇ ਜਾਂਦੇ ਹਨ। ਜੀਵਨ ਬੀਮਾ ਨਾਲ ਸਬੰਧਿਤ ਅਨੇਕ ਉਤਪਾਦ ਅਤੇ ਪਾਲਿਸੀਆਂ ਵਿਭਿੰਨ ਬੀਮਾ ਖੇਤਰ ਦੀਆਂ ਕੰਪਨੀਆਂ ਦੁਆਰਾ ਵੇਚੇ ਜਾ ਰਹੇ ਹਨ। ਜਾਗਰੂਕ ਉਪਭੋਗਤਾ ਦੇ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਉਹ ਕੋਈ ਪਾਲਿਸੀ ਜਾਂ ਕਿਸੇ ਵਸਤੂ ਦਾ ਬੀਮਾ ਕਰਾਉਂਦਾ ਹੈ ਤਾਂ ਉਸ ਨਾਲ ਸੰਬੰਧਤ ਨਿਯਮ ਅਤੇ ਸ਼ਰਤਾਂ ਦੀ ਚੰਗੀ ਤਰ੍ਹਾਂ ਨਾਲ ਜਾਣਕਾਰੀ ਕਰ ਲਵੇ ਤਾਂ ਕਿ ਕਿਸੇ ਅਨਹੋਣੀ ਦੀ ਸਥਿਤੀ ਵਿੱਚ ਉਸ ‘ਤੇ ਨਿਰਭਰ ਪਰਿਵਾਰ ਦੇ ਹੋਰ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਠਿਨਾਈ ਨਾ ਚੁੱਕਣੀ ਪਏ ਅਤੇ ਉਸ ਨੇ ਜਿਸ ਉਦ‌ਦੇਸ਼ ਦੀ ਪੂਰਤੀ ਦੇ ਲਈ ਬੀਮਾ ਕਰਾਇਆ ਸੀ, ਉਹ ਪੂਰਾ ਹੋ ਸਕੇ।

ਵਾਹਨ ਬੀਮਾ

ਵਾਹਨ ਬੀਮਾ ਦੇ ਅੰਤਰਗਤ ਵਿਅਕਤੀ ਆਪਣੇ ਵਾਹਨ ਦਾ ਬੀਮਾ ਇਸ ਉਮੀਦ ਦੇ ਨਾਲ ਕਰਾਉਂਦਾ ਹੈ ਕਿ ਬੀਮਾ ਵਾਹਨ ਦੇ ਚੋਰੀ ਹੋ ਜਾਣ ਜਾਂ ਹਾਦਸਾਗ੍ਰਸਤ ਹੋ ਜਾਣ ਦੀ ਸਥਿਤੀ ਵਿੱਚ ਉਸ ਨੂੰ ਬੀਮਾ ਕੰਪਨੀ ਤੋਂ ਹਰਜਾਨਾ ਪ੍ਰਾਪਤ ਹੋਵੇਗਾ। ਪਰ ਕਈ ਵਾਰ ਗਾਹਕ ਦੀ ਨਾਸਮਝੀ ਨਾਲ ਵਾਹਨ ਦੀ ਹਾਨੀ ਪੂਰਤੀ ਨਹੀਂ ਹੋ ਪਾਉਂਦੀ ਅਤੇ ਉਸ ਨੂੰ ਅਦਾਲਤਾਂ ਦੇ ਚੱਕਰ ਕੱਟਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ। ਵਾਹਨ ਮਾਲਿਕ ਨੂੰ ਹਾਨੀ ਪੂਰਤੀ ਦਾ ਦਾਅਵਾ ਪੇਸ਼ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦੀ ਪੁਸ਼ਟੀ ਕਰਨੀ ਪੈਂਦੀ ਹੈ:

  • ਵਾਹਨ ਦੇ ਚੋਰੀ ਹੋਣ ਜਾਂ ਦੁਰਘਟਨਾਗ੍ਰਸਤ ਹੋਣ ਦੇ ਸਮੇਂ ਕੀ ਉਸ ਦਾ ਬੀਮਾ ਸੀ?
  • ਵਾਹਨ ਦੀ ਪ੍ਰੀਮੀਅਮ ਰਾਸ਼ੀ ਦਾ ਭੁਗਤਾਨ ਸਮੇਂ ‘ਤੇ ਹੋਇਆ ਸੀ ਜਾਂ ਨਹੀਂ?
  • ਜੇਕਰ ਚੈੱਕ ਦੁਆਰਾ ਭੁਗਤਾਨ ਕੀਤਾ ਗਿਆ ਸੀ, ਤਾਂ ਕੀ ਚੈੱਕ ਬੈਂਕ ਦੁਆਰਾ ਸਮੇਂ ਤੇ ਪ੍ਰਾਪਤ ਹੋ ਗਿਆ ਸੀ?
  • ਕੀ ਵਾਹਨ ਚਲਾਉਣ ਵਾਲੇ ਵਿਅਕਤੀ ਦੇ ਕੋਲ ਮਾਨਤਾ ਪ੍ਰਾਪਤ ਲਾਈਸੈਂਸ ਸੀ?>
  • ਕੀ ਚੋਰੀ ਜਾਂ ਦੁਰਘਟਨਾ ਦੀ ਰਿਪੋਰਟ ਲਿਖਵਾਈ ਗਈ ਸੀ ਅਤੇ ਬੀਮਾ ਕੰਪਨੀ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਸੀ?
  • ਕੀ ਸਰਵੇਖਕ ਰਾਹੀਂ ਵਾਹਨ ਦੀ ਜਾਂਚ ਕੀਤੀ ਗਈ ਸੀ?

ਇਨ੍ਹਾਂ ਸਾਰੀਆਂ ਤਕਨੀਕੀ ਰਸਮਾਂ ਦਾ ਸਹਾਰਾ ਲੈ ਕੇ ਬੀਮਾ ਕੰਪਨੀਆਂ ਉਪਭੋਗਤਾਵਾਂ ਦੇ ਹਰਜਾਨੇ ਦੇ ਦਾਅਵੇ ਨੂੰ ਰੱਦ ਕਰ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਵਿਅਕਤੀ ਉਪਭੋਗਤਾ ਅਦਾਲਤਾਂ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਪਭੋਗਤਾ ਅਦਾਲਤੀ ਮਾਮਲੇ ਨਾਲ ਸੰਬੰਧਤ ਸਾਰੇ ਤੱਥਾਂ ਅਤੇ ਘਟਨਾਵਾਂ ਦੀ ਜਾਂਚ-ਪੜਤਾਲ ਕਰਨ ਦੇ ਬਾਅਦ ਇਹ ਫੈਸਲੇ ਲੈਂਦੇ ਹਨ ਕਿ ਦਾਅਵੇ ਨੂੰ ਰੱਦ ਕਰਨ ਦਾ ਸਹੀ ਕਾਰਨ ਮੌਜੂਦ ਸੀ ਜਾਂ ਨਹੀਂ।

ਮੈਡੀਕਲੇਮ ਬੀਮਾ ਪਾਲਿਸੀ

'ਮੈਡੀਕਲੇਮ ਪਾਲਿਸੀ' ਉਸ ਪਾਲਿਸੀ ਨੂੰ ਕਹਿੰਦੇ ਹਨ, ਜਿਸ ਵਿੱਚ ਵਿਅਕਤੀ ਭਵਿੱਖ ਵਿੱਚ ਹੋਣ ਵਾਲੀਆਂ ਸੰਭਾਵਿਤ ਬਿਮਾਰੀਆਂ ਦੇ ਇਲਾਜ ‘ਤੇ ਹੋਣ ਵਾਲੇ ਖਰਚਿਆਂ ਦੇ ਲਈ ਬੀਮਾ ਪਾਲਿਸੀ ਲੈਂਦਾ ਹੈ 'ਮੈਡੀਕਲੇਮ ਪਾਲਿਸੀ' ਲੈਣ ਵਾਲਾ ਵਿਅਕਤੀ ਉਪਭੋਗਤਾ ਕਾਨੂੰਨ ਦੇ ਦਾਇਰੇ ਵਿੱਚ ਆਉਂਦਾ ਹੈ, ਪਰ ਆਪਣੇ ਦਾਅਵੇ ਨੂੰ ਸਿੱਧ ਕਰਨ ਦੇ ਲਈ ਉਸ ਨੂੰ ਕਈ ਤਰ੍ਹਾਂ ਦੀਆਂ ਤਕਨੀਕੀ ਰਸਮਾਂ ਨੂੰ ਪੂਰਾ ਕਰਨਾ ਪੈਂਦਾ ਹੈ, ਜੋ ਹੇਠ ਲਿਖੀਆਂ ਹਨ-

  • ਬੀਮਾ ਕਰਵਾਉਣ ਵਾਲੇ ਵਿਅਕਤੀ ਨੂੰ ਬੀਮਾ ਕਰਵਾਉਣ ਤੋਂ ਪਹਿਲਾਂ ਅਜਿਹੀ ਕੋਈ ਬਿਮਾਰੀ ਤਾਂ ਨਹੀਂ ਸੀ, ਜਿਸ ਦੀ ਸੂਚਨਾ ਉਸ ਨੇ ਫਾਰਮ ਭਰਦੇ ਸਮੇਂ ਜਾਂ ਬੀਮਾ ਕਰਵਾਉਂਦੇ ਸਮੇਂ ਬੀਮਾ ਕੰਪਨੀ ਨੂੰ ਨਹੀਂ ਦਿੱਤੀ।
  • ਮੈਡੀਕਲੇਮ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਵਿੱਚੋਂ ਇੱਕ ਨਿਯਮ ਇਹ ਹੈ ਕਿ ਜੇਕਰ ਬੀਮਾ ਵਿਅਕਤੀ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਹੈ ਅਤੇ ਬੀਮਾ ਕਰਵਾਉਣ ਤੋਂ ਪਹਿਲਾਂ ਇਸ ਦੀ ਸੂਚਨਾ ਕੰਪਨੀ ਨੂੰ ਨਹੀਂ ਦਿੰਦਾ ਹੈ, ਜਦੋਂ ਕਿ ਬੀਮਾ ਕਰਵਾਉਣ ਦੇ ਬਾਅਦ ਉਸ ਦੇ ਰੋਗ ਦੇ ਇਲਾਜ ‘ਤੇ ਹੋਏ ਖਰਚ ਦੇ ਲਈ ਦਾਅਵਾ ਪੇਸ਼ ਕਰਦਾ ਹੈ ਤਾਂ ਕੰਪਨੀ ਉਸ ਦੇ ਦਾਅਵੇ ਨੂੰ ਰੱਦ ਕਰ ਸਕਦੀ ਹੈ।

ਅਕਸਰ ਇਹ ਦੇਖਣ ਵਿਚ ਆਉਂਦਾ ਹੈ, ਕਿ ਬੀਮਾ ਕਰਵਾਉਣ ਦੇ ਫਾਰਮ ਦਾ ਢਾਂਚਾ ਕਾਫੀ ਗੁੰਝਲਦਾਰ ਹੁੰਦਾ ਹੈ। ਬੀਮਾ ਕਰਵਾਉਣ ਵਾਲੇ ਜ਼ਿਆਦਾਤਰ ਵਿਅਕਤੀ ਨੂੰ ਫਾਰਮ ਵਿਚ ਦਿੱਤੀਆਂ ਗਈਆਂ ਗੱਲਾਂ ਦੀ ਸਮਝ ਨਹੀਂ ਹੁੰਦੀ, ਬੀਮਾ ਏਜੰਟ ਖ਼ੁਦ ਹੀ, ਹਾਂ/ਨਹੀਂ ਦੇ ਖਾਨੇ ਦੇ ਅੱਗੇ ਟਿਕ ਦਾ ਨਿਸ਼ਾਨ ਲਗਾ ਕੇ ਫਾਰਮ ਭਰ ਦਿੰਦਾ ਹੈ। ਸਧਾਰਨ ਵਿਅਕਤੀ ਇਸ ਗੱਲ ਦੀ ਗੰਭੀਰਤਾ ਨਹੀਂ ਸਮਝ ਸਕਦਾ ਅਤੇ ਉਸ ਨੂੰ ਉਮੀਦ ਨਹੀਂ ਹੁੰਦੀ ਕਿ ਇੰਨੀ ਛੋਟੀ ਗਲਤੀ ਕਾਰਨ ਹੀ ਉਸ ਦਾ ਦਾਅਵਾ ਰੱਦ ਕੀਤਾ ਜਾ ਸਕਦਾ ਹੈ। ਇਸ ਲਈ ਉਪਭੋਗਤਾਵਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਬਿਨਾਂ ਚੰਗੀ ਤਰ੍ਹਾਂ ਨਾਲ ਸਮਝੇ-ਬੁੱਝੇ ਬੀਮਾ ਦੇ ਪ੍ਰਸਤਾਵ ਫਾਰਮ ‘ਤੇ ਹਸਤਾਖਰ ਨਾ ਕਰੋ।

ਬੀਮਾ ਅਤੇ ਉਪਭੋਗਤਾ ਅਦਾਲਤਾਂ

ਉਪਭੋਗਤਾ ਅਦਾਲਤਾਂ ਆਮ ਆਦਮੀ ਦੇ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਜ਼ਿਲ੍ਹਾ ਉਪਭੋਗਤਾ ਫੋਰਮ, ਰਾਜ ਕਮਿਸ਼ਨ, ਰਾਸ਼ਟਰੀ ਉਪਭੋਗਤਾ ਕਮਿਸ਼ਨ ਅਤੇ ਸੁਪਰੀਮ ਕੋਰਟ ਵਿੱਚ ਬੀਮਾ ਖੇਤਰ ਤੋਂ ਕਾਫੀ ਸੰਖਿਆ ਵਿੱਚ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਬੀਮਾ ਨਾਲ ਸੰਬੰਧਤ ਮਾਮਲਿਆਂ ‘ਤੇ ਫੈਸਲਾ ਦਿੰਦੇ ਸਮੇਂ ਮਾਣਯੋਗ ਜੱਜਾਂ ਦੁਆਰਾ ਹਰੇਕ ਮਾਮਲੇ ਵਿੱਚ ਇੱਕ ਵਿਆਖਿਆ ਦਿੱਤੀ ਜਾਂਦੀ ਹੈ, ਜਿਸ ਨਾਲ ਆਮ ਆਦਮੀ ਨੂੰ ਦਿਸ਼ਾ-ਨਿਰਦੇਸ਼ ਮਿਲਦਾ ਹੈ। ਬੀਮਾ ਦੇ ਵੱਖ-ਵੱਖ ਮਾਮਲਿਆਂ ਵਿੱਚ ਫੈਸਲਾ ਦਿੰਦੇ ਸਮੇਂ ਉਪਭੋਗਤਾ ਅਦਾਲਤਾਂ ਨੇ ਕੁਝ ਮਹੱਤਵਪੂਰਨ ਵਿਵਸਥਾਵਾਂ ਦਿੱਤੀਆਂ ਹਨ। ਉਪਭੋਗਤਾਵਾਂ ਦੀ ਜਾਗਰੂਕਤਾ ਦੇ ਲਈ ਇੱਥੇ ਉਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਹ ਵਿਵਸਥਾਵਾਂ ਹੇਠ ਲਿਖੇ ਅਨੁਸਾਰ ਹਨ:

ਬੀਮਾ ਕਰਵਾਉਣ ਤੋਂ ਪਹਿਲਾਂ ਬੀਮਿਤ ਵਿਅਕਤੀ ਵਿੱਚ ਮੌਜੂਦ ਰੋਗ ਦਾ ਹੋਣਾ, ਤਦ ਹੀ ਮੰਨਿਆ ਜਾਵੇਗਾ, ਜਦੋਂ-ਵਿਅਕਤੀ ਨੂੰ ਇਸ ਦੀ ਜਾਣਕਾਰੀ ਪਹਿਲਾਂ ਤੋਂ ਹੋਵੇ। ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਰੋਗ ਤਾਂ ਸਰੀਰ ਵਿੱਚ ਮੌਜੂਦ ਹੁੰਦੇ ਹਨ, ਪਰ ਉਸ ਦੇ ਲੱਛਣ ਓਨੇ ਪ੍ਰਗਟ ਨਹੀਂ ਹੁੰਦੇ। ਜਦੋਂ ਤੱਕ ਪੂਰੀ ਜਾਂਚ ਨਹੀਂ ਹੋ ਜਾਂਦੀ ਹੈ ਤਦ ਤੱਕ ਵਿਅਕਤੀ ਨੂੰ ਰੋਗ ਦਾ ਗਿਆਨ ਨਹੀਂ ਹੋ ਪਾਉਂਦਾ, ਇਸ ਤੋਂ ਸਪੱਸ਼ਟ ਹੈ ਕਿ ਜਦੋਂ ਵਿਅਕਤੀ ਨੂੰ ਰੋਗ ਦੀ ਜਾਣਕਾਰੀ ਹੀ ਨਹੀਂ ਹੈ ਤਾਂ ਤੱਥ ਨੂੰ ਛਿਪਾਉਣ ਦਾ ਸਵਾਲ ਹੀ ਨਹੀਂ ਉਠਦਾ। ਇਸ ਲਈ ਵਿਅਕਤੀ ਨੂੰ ਜਿਸ ਸਮੇਂ ਤੋਂ ਰੋਗ ਦੀ ਜਾਣਕਾਰੀ ਮਿਲਦੀ ਹੈ, ਰੋਗ ਦਾ ਹੋਣਾ ਵੀ ਉਸੇ ਸਮੇਂ ਤੋਂ ਮੰਨਿਆ ਜਾਵੇਗਾ।

ਰਾਸ਼ਟਰੀ ਉਪਭੋਗਤਾ ਕਮਿਸ਼ਨ ਦਾ ਮੱਤ

ਰਾਸ਼ਟਰੀ ਕਮਿਸ਼ਨ ਨੇ ਤਾਂ ਇੱਕ ਮਾਮਲੇ ‘ਚ ਇੱਥੇ ਤੱਕ ਕਿਹਾ ਕਿ ''ਹਸਪਤਾਲ ਦੇ ਰਿਕਾਰਡ ਨੂੰ ਵੀ ਤਦ ਤੱਕ ਲੋੜੀਂਦਾ ਸਬੂਤ ਨਾ ਮੰਨਿਆ ਜਾਏ, ਜਦੋਂ ਤੱਕ ਕਿ ਇਹ ਸਿੱਧ ਨਾ ਹੋ ਜਾਵੇ ਕਿ ਵਿਅਕਤੀ ਨੇ ਉਸ ਦੇ ਰੋਗ ਦੇ ਲਈ ਡਾਕਟਰ ਤੋਂ ਇਲਾਜ ਕਰਵਾਇਆ ਹੈ ਜਾਂ ਦਵਾਈ ਲਈ ਹੈ।''

ਅਕਸਰ ਇਹ ਦੇਖਿਆ ਗਿਆ ਹੈ ਕਿ ਜਦੋਂ ਮਰੀਜ਼ ਹਸਪਤਾਲ ਜਾਂਦਾ ਹੈ ਤਾਂ ਦਾਖਲ ਕਰਦੇ ਸਮੇਂ ਡਾਕਟਰ ਰਾਹੀਂ ਉਸ ਤੋਂ ਕੁਝ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਸ ਵਿੱਚ ਇੱਕ ਪ੍ਰਸ਼ਨ ਇਹ ਹੁੰਦਾ ਹੈ ਕਿ ਇਹ ਰੋਗ ਤੈਨੂੰ ਕਦੋਂ ਤੋਂ ਹੈ? ਇਸ ਸਵਾਲ ਦੇ ਜਵਾਬ ਵਿੱਚ ਰੋਗੀ ਨੂੰ ਆਪਣੀ ਤਕਲੀਫ ਦੇ ਬਾਰੇ ਵਿੱਚ, ਅਨੁਮਾਨ ਲਗਾਉਂਦੇ ਹੋਏ, 'ਦੋ ਜਾਂ ਤਿੰਨ ਸਾਲ' ਤੋਂ ਕੁਝ ਵੀ ਕਹਿ ਦਿੰਦਾ ਹੈ। ਰੋਗੀ ਦੁਆਰਾ ਕਹੀ ਗਈ ਇਹੀ ਗੱਲ ਹਸਪਤਾਲ ਦੇ ਰਿਕਾਰਡ ਵਿੱਚ ਦਰਜ ਕਰ ਲਈ ਜਾਂਦੀ ਹੈ ਅਤੇ ਉਸੇ ਗੱਲ ਨੂੰ ਬੀਮਾ ਕੰਪਨੀ ਦਾ ਡਾਕਟਰ ਆਪਣੇ ਸਰਵੇਖਣ ਵਿੱਚ ਰੋਗ ਨੂੰ 'ਦੋ ਜਾਂ ਤਿੰਨ ਸਾਲ' ਤੋਂ ਹੋਣਾ ਮੰਨ ਲੈਂਦਾ ਹੈ। ਬੀਮਾ ਕੰਪਨੀ ਇਸ ਗੱਲ ‘ਤੇ ਗਾਹਕ ਦੇ ਦਾਅਵੇ ਨੂੰ ਰੱਦ ਕਰ ਦਿੰਦੀ ਹੈ ਕਿ ਗਾਹਕ ਨੇ ਆਪਣੇ ਰੋਗ ਦੇ ਬਾਰੇ ਵਿੱਚ ਮੈਡੀਕਲੇਮ ਪਾਲਿਸੀ ਲੈਂਦੇ ਸਮੇਂ ਇਸ ਮਹੱਤਵਪੂਰਣ ਤੱਥ ਨੂੰ ਲੁਕਾਇਆ ਸੀ। ਇਸ ਲਈ ਇਸ ਆਧਾਰ ‘ਤੇ ਉਸ ਦਾ ਦਾਅਵਾ ਰੱਦ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਹਾਲਤਾਂ ਵਿੱਚ ਉਪਭੋਗਤਾ ਨੂੰ ਦਾਅਵੇ ਦੀ ਰਕਮ ਪ੍ਰਾਪਤ ਕਰਨ ਦੇ ਲਈ ਕੋਰਟ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ। ਇਸ ਲਈ ਉਪਭੋਗਤਾਵਾਂ ਨੂੰ ਅਜਿਹੇ ਕਿਸੇ ਵੀ ਸਵਾਲ ਦਾ ਜਵਾਬ ਦਿੰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ, ਤਾਂ ਜੋ ਬਾਅਦ ਵਿੱਚ ਉਸ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਉਠਾਉਣੀ ਪਏ।

ਸਰੋਤ: ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ।

3.00485436893
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top