ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ। ਇੱਥੇ ਲਗਭਗ ਦੋ ਤਿਹਾਈ ਆਬਾਦੀ ਪੇਂਡੂ ਖੇਤਰਾਂ ਵਿੱਚ ਨਿਵਾਸ ਕਰਦੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੋਰ ਸੇਵਾਵਾਂ ਦੀ ਤਰ੍ਹਾਂ ਡਾਕਟਰੀ ਸੇਵਾਵਾਂ ਦੀ ਸਥਿਤੀ ਵੀ ਸਾਡੇ ਦੇਸ਼ ਵਿੱਚ ਬਹੁਤ ਚੰਗੀ ਨਹੀਂ ਹੈ। ਪੇਂਡੂ ਖੇਤਰਾਂ ਵਿੱਚ ਤਾਂ ਹੋਰ ਵੀ ਭੈੜਾ ਹਾਲ ਹੈ। ਪੇਂਡੂ ਲੋਕਾਂ ਨੂੰ ਆਪਣੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਿਰਾਕਰਣ ਦੇ ਲਈ ਸ਼ਹਿਰਾਂ ਵੱਲ ਭੱਜਣਾ ਪੈਂਦਾ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਝੋਲਾਛਾਪ ਡਾਕਟਰਾਂ ਦੀਆਂ ਸੇਵਾਵਾਂ ਲੈਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਕਈ ਵਾਰ ਆਪਣੀ ਮਿਹਨਤ ਦੀ ਕਮਾਈ ਗਵਾਉਣ ਦੇ ਨਾਲ ਹੀ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਦੂਜੇ ਪਾਸੇ, ਸੱਨਅਤੀਕਰਨ ਦੀ ਅੰਨ੍ਹੀ ਦੌੜ ਵਿੱਚ ਸ਼ਹਿਰਾਂ ਸਹਿਤ ਛੋਟੇ-ਛੋਟੇ ਕਸਬਿਆਂ ਵਿੱਚ ਵੀ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮ ਖੁੱਲ੍ਹਦੇ ਜਾ ਰਹੇ ਹਨ। ਉੱਥੇ ਸਹੂਲਤਾਂ ਦੇ ਨਾਂ ‘ਤੇ ਨਾ ਤਾਂ ਸਿੱਖਿਅਤ ਡਾਕਟਰ ਹੁੰਦੇ ਹਨ ਅਤੇ ਨਾ ਹੀ ਮਰੀਜ਼ਾਂ ਦੇ ਉਚਿਤ ਇਲਾਜ ਦੇ ਉਪਕਰਣ। ਫਿਰ ਵੀ ਉਹ ਇਸ਼ਤਿਹਾਰਾਂ ਦੇ ਮਾਧਿਅਮ ਨਾਲ ਵੱਡੇ-ਵੱਡੇ ਦਾਅਵੇ ਕਰਕੇ ਮਰੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਦੁਕਾਨਦਾਰੀ ਚੱਲਦੀ ਰਹਿੰਦੀ ਹੈ। ਮੂੰਹ ਮੰਗੀ ਕੀਮਤ ਦੇਣ ਦੇ ਬਾਅਦ ਵੀ ਉਪਭੋਗਤਾ ਇਸ ਗੱਲ ਦੇ ਲਈ ਆਸਵੰਦ ਨਹੀਂ ਹੁੰਦਾ ਕਿ ਉਸ ਨੂੰ ਸਹੀ ਅਤੇ ਢੁਕਵਾਂ ਇਲਾਜ ਮਿਲ ਸਕੇਗਾ। ਅਜਿਹੀ ਸਥਿਤੀ ਵਿੱਚ ਉਪਭੋਗਤਾਵਾਂ ਨੂੰ ਸ਼ੋਸ਼ਣ ਤੋਂ ਬਚਾਉਣ ਦਾ ਇੱਕ ਮਾਤਰ ਰਸਤਾ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ।
ਡਾਕਟਰੀ ਪੇਸ਼ਾ ਅਜਿਹਾ ਹੈ, ਜਿਸ ‘ਚ ਆਮ ਆਦਮੀ ਨੂੰ ਡਾਕਟਰੀ ਪ੍ਰਕਿਰਿਆਵਾਂ ਜਾਂ ਦਵਾਈਆਂ ਦੀ ਜਾਣਕਾਰੀ ਨਹੀਂ ਹੁੰਦੀ। ਉਹ ਪੂਰੀ ਤਰ੍ਹਾਂ ਨਾਲ ਹਸਪਤਾਲ ਅਤੇ ਨਰਸਿੰਗ ਹੋਮ ਦੇ ਕਰਮਚਾਰੀਆਂ ਅਤੇ ਡਾਕਟਰਾਂ ‘ਤੇ ਨਿਰਭਰ ਹੁੰਦੇ ਹਨ। ਅਜਿਹੇ ਵਿੱਚ ਛੋਟੀ ਜਿਹੀ ਲਾਪਰਵਾਹੀ ਮਰੀਜ਼ ਦੀ ਜਾਨ ਲੈ ਸਕਦੀ ਹੈ। ਪਰ ਕੀ ਹਰੇਕ ਮਾਮਲੇ ਵਿੱਚ ਡਾਕਟਰ ਨੂੰ ਲਾਪਰਵਾਹੀ ਦੇ ਲਈ ਦੋਸ਼ੀ ਮੰਨਣਾ ਠੀਕ ਹੈ? ਜੇਕਰ ਅਜਿਹਾ ਹੋਇਆ ਤਾਂ ਕੋਈ ਵੀ ਡਾਕਟਰ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਹੀਂ ਕਰ ਸਕੇਗਾ।
ਇੱਕ ਸਜਗ ਉਪਭੋਗਤਾ ਦੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇੱਕ ਡਾਕਟਰ ਦਾ ਕੰਮ ਕਿਸ ਪ੍ਰਕਾਰ ਦਾ ਹੁੰਦਾ ਹੈ? ਮਰੀਜ਼ਾਂ ਦੇ ਪ੍ਰਤੀ ਡਾਕਟਰ ਦੇ ਕਰਤੱਵ ਕਿਹੜੇ-ਕਿਹੜੇ ਹੁੰਦੇ ਹਨ? ਡਾਕਟਰੀ ਪੇਸ਼ੇ ਵਿੱਚ ਲਾਪਰਵਾਹੀ ਕਦੋਂ ਮੰਨੀ ਜਾਂਦੀ ਹੈ? ਇੱਕ ਡਾਕਟਰ ਦੀ ਡਿਊਟੀ ਕੀ ਹੁੰਦੀ ਹੈ? ਇਨ੍ਹਾਂ ਸਭ ਗੱਲਾਂ ਨੂੰ ਅਸੀਂ ਹੇਠ ਲਿਖੇ ਬਿੰਦੂਆਂ ਵਿੱਚ ਸਮਝ ਸਕਦੇ ਹਾਂ:
ਸਧਾਰਨ ਅਰਥ ਵਿੱਚ ਲਾਪਰਵਾਹੀ ਦਾ ਮੰਤਵ ਕਿਸੇ ਕੰਮ ਨੂੰ ਠੀਕ ਤਰੀਕੇ ਨਾਲ ਨਾ ਕਰਨਾ ਜਾਂ ਅਸਾਵਧਾਨੀ ਨਾਲ ਕਰਨਾ ਹੁੰਦਾ ਹੈ। ਪਰ ਕਾਨੂੰਨ ਦੀ ਨਜ਼ਰ ਵਿੱਚ ਕੇਵਲ ਠੀਕ ਢੰਗ ਨਾਲ ਕੰਮ ਨਾ ਕਰਨਾ ਹੀ ਲਾਪਰਵਾਹੀ ਨਹੀਂ ਮੰਨੀ ਜਾਂਦੀ।
ਕਾਨੂੰਨ ਦੀ ਨਜ਼ਰ ਵਿੱਚ ਲਾਪਰਵਾਹੀ ਤਦ ਮੰਨੀ ਜਾਵੇਗੀ ਜਦੋਂ ਉਸ ਵਿੱਚ ਹੇਠ ਲਿਖੀਆਂ ਤਿੰਨ ਗੱਲਾਂ ਮੌਜੂਦ ਹੋਣ-
ਅਰਥਾਤ ਜਦੋਂ ਕੋਈ ਵਿਅਕਤੀ (ਡਾਕਟਰ) ਆਪਣੀ ਡਿਊਟੀ ਜਾਂ ਜ਼ਿੰਮੇਵਾਰੀ ਦਾ ਪਾਲਣ ਠੀਕ ਢੰਗ ਨਾਲ ਨਹੀਂ ਕਰਦਾ, ਲਾਪਰਵਾਹੀ ਨਾਲ ਕਰਦਾ ਹੈ ਅਤੇ ਉਸ ਦੇ ਨਤੀਜੇ ਵਜੋਂ ਦੂਜੇ ਵਿਅਕਤੀ (ਮਰੀਜ਼) ਨੂੰ ਨੁਕਸਾਨ ਜਾਂ ਹਾਨੀ ਪੁੱਜਦੀ ਹੈ ਤਾਂ ਕਾਨੂੰਨੀ ਦ੍ਰਿਸ਼ਟੀ ਤੋਂ ਇਸ ਨੂੰ ਲਾਪਰਵਾਹੀ ਮੰਨਿਆ ਜਾਂਦਾ ਹੈ।
ਲਾਪਰਵਾਹੀ ਨੂੰ ਟੋਰਟ ਅਤੇ ਅਪਰਾਧ ਦੋਵੇਂ ਮੰਨਿਆ ਗਿਆ ਹੈ। ਟੋਰਟ ਦੇ ਅੰਤਰਗਤ ਹਾਨੀ ਪੂਰਤੀ ਦੇ ਲਈ ਸਿਵਲ ਅਦਾਲਤ ‘ਚ ਮੁਕੱਦਮੇ ਦਰਜ ਕੀਤੇ ਜਾ ਸਕਦੇ ਹਨ ਅਤੇ ਅਪਰਾਧ ਦੇ ਰੂਪ ਵਿੱਚ ਫੌਜਦਾਰੀ ਅਦਾਲਤਾਂ ਵਿੱਚ।
''ਉਪਭੋਕਤਾ ਸੁਰੱਖਿਆ ਅਧਿਨਿਯਮ, 1986'' ਦੇ ਅੰਤਰਗਤ ਵੀ ਇਸ ਤਰ੍ਹਾਂ ਦੇ ਮਾਮਲਿਆਂ ਦੀ ਸ਼ਿਕਾਇਤ ਦਰਜ ਕਰਾ ਕੇ ਹਰਜਾਨੇ ਦੀ ਮੰਗ ਕੀਤੀ ਜਾ ਸਕਦੀ ਹੈ।
ਨੋਟ:
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਲਾਜ ਵਿੱਚ ਹੋਈ ਲਾਪਰਵਾਹੀ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਵਿਰੋਧੀ ਪਾਰਟੀ (ਡਾਕਟਰ) ਦੀ ਸਾਵਧਾਨ ਰਹਿਣ ਦੀ ਡਿਊਟੀ ਸੀ ਅਤੇ ਉਸ ਨੇ ਇਸ ਡਿਊਟੀ ਦਾ ਉਲੰਘਣ ਕੀਤਾ ਜਿਸ ਦੇ ਸਿੱਟੇ ਵਜੋਂ ਸ਼ਿਕਾਇਤਕਰਤਾ ਜਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਹਾਨੀ ਪਹੁੰਚੀ ਹੈ।
ਡਾਕਟਰੀ ਸੇਵਾ ਪ੍ਰਦਾਨ ਕਰਨ ਵਾਲੇ ਇੱਕ ਡਾਕਟਰ ਦੀ ਹੇਠ ਲਿਖੀ ਡਿਊਟੀ ਮੰਨੀ ਗਈ ਹੈ:
ਜਦੋਂ ਕੋਈ ਮਰੀਜ਼ ਕਿਸੇ ਡਾਕਟਰ ਦੇ ਕੋਲ ਇਲਾਜ ਦੇ ਲਈ ਜਾਂਦਾ ਹੈ, ਤਾਂ ਇਸ ਵਿਸ਼ਵਾਸ ਨਾਲ ਜਾਂਦਾ ਹੈ ਕਿ ਡਾਕਟਰ ਉਸ ਦੇ ਇਲਾਜ ਵਿੱਚ ਸਹੀ ਸਾਵਧਾਨੀ ਵਰਤੇਗਾ। ਜੇਕਰ ਡਾਕਟਰ ਆਪਣੇ ਕਰਤੱਵ ਪਾਲਣ ਵਿੱਚ ਕੋਈ ਲਾਪਰਵਾਹੀ ਕਰਦਾ ਹੈ, ਜਿਸ ਦੇ ਸਿੱਟੇ ਵਜੋਂ ਮਰੀਜ਼ ਨੂੰ ਕੋਈ ਨੁਕਸਾਨ ਜਾਂ ਹਾਨੀ ਹੋ ਜਾਂਦੀ ਹੈ ਤਾਂ ਡਾਕਟਰ ਨੂੰ ਇਸ ਦੇ ਲਈ ਜ਼ਿੰਮੇਵਾਰ ਮੰਨਿਆ ਜਾਵੇਗਾ।
ਪਰ, ਜੇਕਰ ਡਾਕਟਰ ਸਹੀ ਸਾਵਧਾਨੀ ਵਰਤਦੇ ਹੋਏ ਚਿਕਿਤਸਾ ਕਿੱਤੇ ਵਿਚ ਮੰਨਣਯੋਗ ਪ੍ਰਕਿਰਿਆ ਨਾਲ ਕਿਸੇ ਮਰੀਜ਼ ਦਾ ਇਲਾਜ ਕਰਦਾ ਹੈ ਅਤੇ ਮਰੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਜਾਂ ਹਾਨੀ ਹੋ ਜਾਂਦੀ ਹੈ, ਤਾਂ ਵੀ ਡਾਕਟਰ ਨੂੰ ਉਸ ਦੇ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾਵੇਗਾ।
ਦੂਜੇ, ਸ਼ਬਦਾਂ ਵਿੱਚ ਕਹੀਏ ਤਾਂ ਡਾਕਟਰ ਨੂੰ ਕਿਸੇ ਮਰੀਜ਼ ਦਾ ਇਲਾਜ ਕਰਨ ‘ਚ ਆਪਣੇ ਗਿਆਨ ਅਤੇ ਹੁਨਰ ਦਾ ਇਸਤੇਮਾਲ ਕਰਦੇ ਹੋਏ ਸਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ।
ਜਦੋਂ ਕੋਈ ਵਿਅਕਤੀ (ਡਾਕਟਰ) ਕਿਸੇ ਮਰੀਜ਼ ਨੂੰ ਚਿਕਿਤਸਾ ਸੇਵਾ ਦੇਣ ਅਤੇ ਇਲਾਜ ਕਰਨ ਨੂੰ ਤਿਆਰ ਹੁੰਦਾ ਹੈ ਤਾਂ ਉਹ ਅੰਦਰੂਨੀ ਰੂਪ ਨਾਲ ਹੇਠ ਲਿਖੇ ਵਚਨ ਦਿੰਦਾ ਹੈ ਕਿ:
(ਲਕਸ਼ਮਣ ਬਾਲਕ੍ਰਿਸ਼ਨ ਜੋਸ਼ੀ ਬਨਾਮ ਤ੍ਰਿੰਬਕ ਬਾਬੂ ਗੋਂਡਬੋਲੇ, ਏ.ਆਈ.ਆਰ. 1999 ਸੁਪਰੀਮ ਕੋਰਟ)
ਮਰੀਜ਼ ਦੀ ਦੇਖਭਾਲ ਕਰਨਾ ਇੱਕ ਡਾਕਟਰ ਦਾ ਕਾਨੂੰਨੀ ਕਰਤੱਵ ਹੈ। ਡਾਕਟਰੀ ਜਾਂਚ ਦੇ ਸਮੇਂ ਮਰੀਜ਼ ਅਤੇ ਡਾਕਟਰ ਦੇ ਵਿਚਕਾਰ ਇੱਕ ਸਮਝੌਤਾ ਹੋ ਜਾਂਦਾ ਹੈ ਕਿ ਮਰੀਜ ਦਾ ਇਲਾਜ ਕਰਨ ਵਾਲਾ ਡਾਕਟਰ ਸਾਵਧਾਨੀ ਵਰਤੇਗਾ। ਡਾਕਟਰ ਰਾਹੀਂ ਆਪਣੇ ਕਰਤੱਵਾਂ ਦਾ ਪਾਲਣ ਨਾ ਕੀਤੇ ਜਾਣ ਤੇ, ਹੋਣ ਵਾਲੀ ਹਾਨੀ ਦੇ ਲਈ ਡਾਕਟਰ ਉੱਤਰਦਾਈ ਹੋਣਗੇ। ਡਾਕਟਰ ਨੇ ਮਰੀਜ਼ ਦੀ ਦੇਖਭਾਲ ਕਰਨ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਦੋਂ ਕੋਈ ਵਿਅਕਤੀ ਡਾਕਟਰੀ ਸਲਾਹ ਦੇਣ ਅਤੇ ਇਲਾਜ ਕਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਵਚਨ ਦਿੰਦਾ ਹੈ, ਕਿ ਉਸ ਦੇ ਕੋਲ ਇਸ ਲਈ ਹੁਨਰ ਅਤੇ ਗਿਆਨ ਹੈ ਅਤੇ ਇਸ ਵਿੱਚ ਬੜੀ ਹੁਸ਼ਿਆਰੀ ਵਰਤਣੀ ਉਸ ਦਾ ਕਰਤੱਵ ਹੈ। ਮਰੀਜ਼ ਨੂੰ ਕੀ ਇਲਾਜ ਦਿੱਤਾ ਜਾਵੇਗਾ, ਇਸ ਵਿਸ਼ੇ ਉੱਤੇ ਹੁਸ਼ਿਆਰੀ ਵਰਤਣੀ ਵੀ ਇਸ ਵਿੱਚ ਸ਼ਾਮਿਲ ਹੈ। ਇਸ ਨਾਲ ਕਿਸੇ ਡਿਊਟੀ ਦਾ ਉਲੰਘਣ ਮਰੀਜ਼ ਨੂੰ ਇਹ ਅਧਿਕਾਰ ਪ੍ਰਦਾਨ ਕਰਦਾ ਹੈ, ਕਿ ਲਾਪਰਵਾਹੀ ਦੇ ਲਈ ਡਾਕਟਰ ਦੇ ਖਿਲਾਫ ਕਾਰਵਾਈ ਕਰੇ। ਅਦਾਲਤਾਂ ਵਲੋਂ ਕੀਤੇ ਗਏ ਵਿਭਿੰਨ ਫੈਸਲਿਆਂ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇੱਕ ਡਾਕਟਰ ਦੇ ਲਈ ਲਾਪਰਵਾਹੀ ਦਾ ਕੀ ਭਾਵ ਹੈ? ਜੱਜ ਦੇ ਅਨੁਸਾਰ, ਕੋਈ ਡਾਕਟਰ ਕੇਵਲ ਇਸ ਲਈ ਲਾਪਰਵਾਹ ਨਹੀਂ ਮੰਨਿਆ ਜਾ ਸਕਦਾ ਹੈ ਕਿ ਮਰੀਜ਼ ਦੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ। ਡਾਕਟਰ ਨੂੰ ਦੋਸ਼ੀ ਸਿਰਫ ਤਦੇ ਮੰਨਿਆ ਜਾਵੇਗਾ ਜਦੋਂ ਉਸ ਵਿੱਚ ਇੱਕ ਕੁਸ਼ਲ ਡਾਕਟਰ ਦੇ ਪੱਧਰ ਦੀ ਕਮੀ ਹੋਵੇ ਜਾਂ ਉਸ ਨੇ ਅਜਿਹਾ ਕੰਮ ਕੀਤਾ ਹੋਵੇ, ਕਿ ਉਸ ਦੇ ਸਹਿਯੋਗੀ ਇਹ ਕਹਿਣ ਕਿ ਅਸਲ ‘ਚ ਇਸ ਮਾਮਲੇ ਵਿੱਚ ਲਾਪਰਵਾਹੀ ਕੀਤੀ ਗਈ। ਡਾਕਟਰ ਰਾਹੀਂ ਲਾਪਰਵਾਹੀ ਕੀਤੇ ਜਾਣ ਦੇ ਸੰਬੰਧ ਵਿੱਚ ਹੇਠ ਲਿਖੇ ਤੱਥ ਹੋ ਸਕਦੇ ਹਨ:
ਕੋਈ ਹਸਪਤਾਲ ਅਤੇ ਨਰਸਿੰਗ ਹੋਮ, ਉਨ੍ਹਾਂ ਦੇ ਅਧੀਨ ਕੰਮ ਕਰ ਰਹੇ ਸਟਾਫ ਜਾਂ ਡਾਕਟਰ ਦੀ ਲਾਪਰਵਾਹੀ ਹੋਣ ਤੇ, ਮਰੀਜ, ਡਾਕਟਰ ਜਾਂ ਸੰਬੰਧਤ ਨਰਸਿੰਗ ਹੋਮ ਤੋਂ ਹਰਜਾਨੇ ਦਾ ਦਾਅਵਾ ਕਰ ਸਕਦਾ ਹੈ। ਹਸਪਤਾਲ ਦੀ ਜ਼ਿੰਮੇਵਾਰੀ ਨੂੰ ਸਪੱਸ਼ਟ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ''ਜਦੋਂ ਕਦੇ ਕਿਸੇ ਹਸਪਤਾਲ ‘ਚ ਕਿਸੇ ਮਰੀਜ਼ ਨੂੰ ਇਲਾਜ ਲਈ ਲਿਆ ਜਾਂਦਾ ਹੈ ਤਾਂ ਉਸ ਮਰੀਜ਼ ਦੇ ਪ੍ਰਤੀ ਬੜੀ ਹੁਸ਼ਿਆਰੀ ਵਰਤਣੀ ਉਸ ਦਾ ਕਰਤੱਵ ਹੋ ਜਾਂਦਾ ਹੈ। ਮਰੀਜ਼ ਦੇ ਇਲਾਜ ਦੇ ਸੰਬੰਧ ਵਿੱਚ ਕਈ ਕੰਮ ਅਜਿਹੇ ਹੁੰਦੇ ਹਨ, ਜਿਸ ਨੂੰ ਹਸਪਤਾਲ ਦੇ ਸਹਾਇਕਾਂ ਦੁਆਰਾ ਕੀਤਾ ਜਾਂਦਾ ਹੈ, ਸਹਾਇਕਾਂ ਦੁਆਰਾ ਕੀਤੀ ਗਈ ਲਾਪਰਵਾਹੀ ਦੇ ਲਈ ਸੰਬੰਧਤ ਵਿਅਕਤੀ ਦੇ ਨਾਲ-ਨਾਲ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦਾ ਹੈ। ''ਡਾਕਟਰ ‘ਤੇ ਲੱਗਣ ਵਾਲੇ ਲਾਪਰਵਾਹੀ ਦੇ ਦੋਸ਼ ਖਤਮ ਹੋ ਸਕਦੇ ਹਨ, ਜੇਕਰ ਉਸ ਨੇ ਜੋ ਕੰਮ ਕੀਤਾ ਹੈ, ਉਹ ਪ੍ਰਵਾਨਿਤ ਪ੍ਰਕਿਰਿਆ ਨਾਲ ਕੀਤਾ ਗਿਆ ਹੈ। ਡਾਕਟਰ ਰਾਹੀਂ ਲਾਪਰਵਾਹੀ ਕਰਨ ‘ਤੇ ਅਪਰਾਧਿਕ ਅਤੇ ਸਿਵਲ ਦੋਵੇਂ ਪ੍ਰਕਾਰ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਭਾਰਤੀ ਦੰਡ ਸੰਘਤਾ ਦੀ ਧਾਰਾ 304(ੳ) ਦੇ ਅੰਤਰਗਤ, ਲਾਪਰਵਾਹੀ ਦੇ ਲਈ ਕਿਸੇ ਡਾਕਟਰ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਦੇ ਅੰਤਰਗਤ ਜੋ ਕੋਈ ਵੀ ਵਿਅਕਤੀ ਨੇ ਮਾਨਵ-ਹੱਤਿਆ ਦੀ ਸ਼੍ਰੇਣੀ ਵਿੱਚ ਆਉਣ ਵਾਲਾ ਉਤਾਵਲੇਪਨ ਜਾਂ ਲਾਪਰਵਾਹੀ ਦਾ ਕੋਈ ਕੰਮ ਕਰਕੇ ਕਿਸੇ ਵਿਅਕਤੀ ਦੀ ਹੱਤਿਆ ਕਰਦਾ ਹੈ, ਉਸ ਨੂੰ ਦੋ ਸਾਲ ਤੱਕ ਦੀ ਕੈਦ ਜਾਂ ਜੁਰਮਾਨੇ ਜਾਂ ਦੋਵਾਂ ਦੀ ਸਜ਼ਾ ਹੋ ਸਕਦੀ ਹੈ। ਇਹ ਸੰਗੇਯ, ਜ਼ਮਾਨਤ ਯੋਗ ਅਤੇ ਗੈਰ ਸਮਝੌਤਾ ਯੋਗ ਹੈ ਅਰਥਾਤ –
ਸੰਗੇਯ: ਅਪਰਾਧੀ ਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਬਿਨਾਂ ਵਾਰੰਟ ਦੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਯੋਗ: ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹ ਜ਼ਮਾਨਤ ‘ਤੇ ਛੱਡੇ ਜਾਣ ਦਾ ਹੱਕਦਾਰ ਹੈ।
ਗੈਰ ਸਮਝੌਤਾ ਯੋਗ: ਇਸ ਅਪਰਾਧ ਵਿੱਚ ਸ਼ੱਕੀ ਅਪਰਾਧੀ ਅਤੇ ਪੀੜਤ ਵਿਅਕਤੀ ਜਾਂ ਉਸ ਦੇ ਪ੍ਰਤੀਨਿਧੀ ਦੇ ਵਿਚਕਾਰ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਕਾਨੂੰਨੀ ਤੌਰ ‘ਤੇ ਡਾਕਟਰਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਜੋ ਹੇਠ ਲਿਖੇ ਅਨੁਸਾਰ ਹਨ:-
ਜੇਕਰ ਕੋਈ ਮਰੀਜ਼ ਡਾਕਟਰ ‘ਤੇ ਵਿਸ਼ਵਾਸ ਕਰਕੇ ਇਹ ਕਹਿੰਦਾ ਹੈ ਕਿ ਉਸ ਦੀ ਬਿਮਾਰੀ ਦੇ ਬਾਰੇ ਵਿੱਚ ਕਿਸੇ ਹੋਰ ਨੂੰ ਨਾ ਦੱਸਿਆ ਜਾਏ ਤਾਂ ਡਾਕਟਰ ਸੂਚਨਾ ਨੂੰ ਨਾ ਪ੍ਰਗਟ ਕਰਨ ਦੇ ਆਪਣੇ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਕਰ ਸਕਦਾ ਹੈ। ਕਿਸੇ ਖਾਸ ਬਿਮਾਰੀ ਨਾਲ ਪੀੜਤ ਮਰੀਜ਼ ਦੇ ਮਾਮਲੇ ਵਿੱਚ ਸਹਿਮਤੀ ਲੈਣਾ ਜ਼ਰੂਰੀ ਨਹੀਂ ਹੈ। ਜਿਵੇਂ-ਏਡਸ ਐੱਚ.ਆਈ.ਵੀ. ਦੇ ਮਰੀਜ਼ਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਜਦੋਂ ਮਰੀਜ਼ ਦੇ ਹੋਣ ਵਾਲੇ ਪਤੀ/ਪਤਨੀ ਨੂੰ ਐੱਚ.ਆਈ.ਵੀ. ਸੰਕਰਮਣ ਦਾ ਖਤਰਾ ਹੋਵੇ ਤਾਂ ਡਾਕਟਰ/ਹਸਪਤਾਲ ਦੀ ਇਹ ਡਿਊਟੀ ਹੋਵੇਗੀ ਕਿ ਉਹ ਸੰਬੰਧਤ ਵਿਅਕਤੀ ਨੂੰ ਖਤਰੇ ਦੀ ਸੂਚਨਾ ਦੇਵੇ।
ਅਜਿਹਾ ਨਾ ਕਰਨ ਤੇ ਡਾਕਟਰ/ਹਸਪਤਾਲ ਭਾਰਤੀ ਦੰਡ ਸੰਘਤਾ ਦੀ ਧਾਰਾ 269 ਅਤੇ 270 ਦੇ ਅੰਤਰਗਤ ਅਪਰਾਧ ਦੇ ਭਾਗੀਦਾਰ ਮੰਨੇ ਜਾਣਗੇ।
ਡਾਕਟਰੀ ਪੇਸ਼ੇ ਨੂੰ ਉਪਭੋਗਤਾ ਸੁਰੱਖਿਆ ਅਧਿਨਿਯਮ, 1986 ਦੇ ਘੇਰੇ ਵਿੱਚ ਲਿਆਉਣ ਦੀ ਸੰਵਿਧਾਨਕ ਚੁਣੌਤੀ
ਉਪਭੋਗਤਾ ਸੁਰੱਖਿਆ ਅਧਿਨਿਯਮ, 1986 ਦੇ ਲਾਗੂ ਹੋਣ ਤੋਂ ਪਹਿਲਾਂ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਦੇ ਪ੍ਰਤੀ ਸੰਪੂਰਣ ਦ੍ਰਿਸ਼ਟੀਕੋਣ ਦੀ ਕਮੀਂ ਸੀ। ਇਸ ਅਧਿਨਿਯਮ ਦੇ ਲਾਗੂ ਹੋਣ ਦੇ ਬਾਅਦ ਉਪਭੋਗਤਾ ਅਦਾਲਤਾਂ ਨੇ ਚਿਕਿਤਸਾ ਸੇਵਾ ਵਿੱਚ ਕੀਤੀ ਗਈ ਲਾਪਰਵਾਹੀ ਦੇ ਸੰਬੰਧ ਵਿੱਚ ਮਰੀਜ਼ਾਂ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਕਰਤਿਆਂ ਦੁਆਰਾ ਉਪਭੋਗਤਾ ਅਦਾਲਤਾਂ ਵਿੱਚ ਵਿਭਿੰਨ ਦਲੀਲਾਂ ਦਿੱਤੀਆਂ ਗਈਆਂ, ਜਿਵੇਂ- ਉਨ੍ਹਾਂ ਦਾ ਮੰਨਣਾ ਸੀ ਕਿ ਕਾਨੂੰਨ ਦੇ ਅੰਤਰਗਤ 'ਸੇਵਾ ' ਸ਼ਬਦ ਦਾ ਅਰਥ ਇਹ ਹੈ ਕਿ ਕਿਸੇ ਪ੍ਰਕਾਰ ਦੀ ਅਜਿਹੀ ਸੇਵਾ ਜੋ ਉਸ ਦੇ ਸੰਭਾਵਿਤ ਵਰਤੋਂਕਾਰ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇਹ ਪਰਿਭਾਸ਼ਾ ਚਿਕਿਤਸਾ ਖੇਤਰ ਨਾਲ ਜੁੜੇ ਲੋਕਾਂ ਉੱਤੇ ਵੀ ਲਾਗੂ ਹੋਣ ਦੇ ਲਈ ਜ਼ਰੂਰੀ ਹੈ। ਸ਼ਿਕਾਇਤ ਕਰਤਿਆਂ ਦੀਆਂ ਵਿਭਿੰਨ ਦਲੀਲਾਂ ‘ਤੇ ਅਦਾਲਤ ਨੇ ਉਪਭੋਗਤਾ ਸੁਰੱਖਿਆ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਨਿਆਂਪੂਰਨ ਠਹਿਰਾਇਆ ਅਤੇ ਵਿਵਸਥਾ ਦਿੱਤੀ ਕਿ ਡਾਕਟਰ/ਹਸਪਤਾਲ ਅਤੇ ਨਰਸਿੰਗ ਹੋਮ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ। ਉਪਭੋਗਤਾ ਸੁਰੱਖਿਆ ਕਾਨੂੰਨ ਡਾਕਟਰੀ ਪੇਸ਼ੇ ‘ਤੇ ਕੋਈ ਵਾਧੂ ਜ਼ਿੰਮੇਵਾਰੀ ਨਹੀਂ ਪਾਉਂਦਾ। ਇਸ ਕਾਨੂੰਨ ਦੇ ਪਾਸ ਹੋਣ ਤੋਂ ਪਹਿਲਾਂ ਡਾਕਟਰਾਂ ਨੂੰ ਸਿਵਲ ਅਦਾਲਤਾਂ ਵਲੋਂ ਡਾਕਟਰੀ ਲਾਪਰਵਾਹੀ ਦੇ ਲਈ ਹਰਜਾਨੇ ਦਾ ਜ਼ਿੰਮੇਵਾਰ ਮੰਨਿਆ ਜਾਂਦਾ ਸੀ।
ਚਿਕਿਤਸਾ ਪੇਸ਼ੇ ਨੂੰ ਉਪਭੋਗਤਾ ਅਦਾਲਤਾਂ ਦੇ ਘੇਰੇ ਵਿੱਚ ਲਿਆਉਣ ‘ਤੇ ਸਬੰਧਿਤ ਕਾਰੋਬਾਰ ਨਾਲ ਜੁੜੇ ਲੋਕਾਂ ਦੁਆਰਾ ਇਤਰਾਜ਼ ਜ਼ਾਹਿਰ ਕੀਤਾ ਗਿਆ ਅਤੇ ਇਹ ਤਰਕ ਦਿੱਤਾ ਗਿਆ ਕਿ ਉਪਭੋਗਤਾ ਅਦਾਲਤਾਂ ਦੇ ਕੋਲ ਵਿਸ਼ੇਸ਼ੱਗਤਾ ਨਹੀਂ ਹੈ, ਇਸ ਲਈ ਉਹ ਅਜਿਹੇ ਮਾਮਲਿਆਂ ‘ਤੇ ਫੈਸਲਾ ਦੇਣ ਦੇ ਲਈ ਮਜਬੂਰ ਨਹੀਂ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਡਾਕਟਰ ਆਯੁਰਵਿਗਿਆਨ ਪਰਿਸ਼ਦਾਂ ਦੇ ਅਨੁਸ਼ਾਸਨਾਤਮਕ ਨਿਯੰਤਰਣ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ‘ਤੇ ਭਾਰਤੀ ਆਯੁਰਵਿਗਿਆਨ ਪਰਿਸ਼ਦ/ਰਾਜ ਆਯੁਰਵਿਗਿਆਨ ਪਰਿਸ਼ਦਾਂ ਦੇ ਤਹਿਤ ਹੀ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਇਸ ਲਈ ਉਨ੍ਹਾਂ ਨੂੰ ਉਪਭੋਗਤਾ ਸੁਰੱਖਿਆ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਕੋਈ ਲੋੜ ਨਹੀਂ ਹੈ। ਇਸ ‘ਤੇ ਇਤਰਾਜ਼ ਦਿਖਾਉਂਦੇ ਹੋਏ ਸੁਪਰੀਮ ਕੋਰਟ ਨੇ ਇਸ ਨੂੰ ਤਰਕਸੰਗਤ ਢੰਗ ਨਾਲ ਨਾ-ਮਨਜ਼ੂਰ ਕਰ ਦਿੱਤਾ।
ਉਪਭੋਗਤਾ ਸੁਰੱਖਿਆ ਅਧਿਨਿਯਮ, 1986 ਦੇ ਅਨੁਸਾਰ, ਉਪਭੋਗਤਾ ਫੋਰਮ ਵਿੱਚ ਮਾਮਲਾ ਦਰਜ ਕਰਾਉਣ ਦੇ ਲਈ ਸ਼ਿਕਾਇਤਕਰਤਾ ਦਾ ਉਪਭੋਗਤਾ ਹੋਣਾ ਜ਼ਰੂਰੀ ਹੈ-
ਕੀ ਚਿਕਿਤਸਾ ਸੇਵਾ ਪ੍ਰਾਪਤ ਕਰਨ ਵਾਲਾ ਹਰ ਮਰੀਜ਼ ਉਪਭੋਗਤਾ ਹੈ?
ਉਪਭੋਗਤਾ ਸੁਰੱਖਿਆ ਕਾਨੂੰਨ ਮੁਤਾਬਕ ਜੇਕਰ ਕੋਈ ਵਿਅਕਤੀ ਮੁੱਲ ਦੇ ਕੇ ਕੋਈ ਵਸਤੂ ਜਾਂ ਸੇਵਾ ਪ੍ਰਾਪਤ ਕਰਦਾ ਹੈ ਤਾਂ ਉਹ ਉਪਭੋਗਤਾ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਲਈ ਉਪਭੋਗਤਾ ਫੋਰਮ ਵਿੱਚ ਉਹੀ ਵਿਅਕਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਨੇ ਮੁੱਲ ਅਦਾ ਕਰਕੇ ਚਿਕਿਤਸਾ ਸੇਵਾ ਪ੍ਰਾਪਤ ਕੀਤੀ ਹੋਵੇ।
ਚਿਕਿਤਸਾ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਉਸ ਨੂੰ ਪ੍ਰਮੁੱਖ ਤਿੰਨ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ
ਇਸ ਲਈ ਪਹਿਲੀ ਅਤੇ ਤੀਜੀ ਸ਼੍ਰੇਣੀ ਵਿੱਚ ਆਉਣ ਵਾਲੇ ਮਰੀਜ਼ ਹੀ ਚਿਕਿਤਸਾ ਸੇਵਾ ਵਿੱਚ ਕਮੀ ਜਾਂ ਲਾਹਪਰਵਾਹੀ ਹੋਣ ਤੇ ਉਪਭੋਗਤਾ ਫੋਰਮ ਵਿੱਚ ਸ਼ਿਕਾਇਤ ਦਰਜ ਕਰਾ ਸਕਦੇ ਹਨ।
ਸਰੋਤ: ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ।
ਆਖਰੀ ਵਾਰ ਸੰਸ਼ੋਧਿਤ : 8/12/2020