ਹੋਮ / ਸਮਾਜਕ ਭਲਾਈ / ਸਮਾਜਿਕ ਜਾਗਰੂਕਤਾ / ਔਰਤਾਂ ਦੇ ਨਾਲ ਹਿੰਸਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਔਰਤਾਂ ਦੇ ਨਾਲ ਹਿੰਸਾ

ਇਸ ਵਿੱਚ ਔਰਤਾਂ ਦੇ ਨਾਲ ਹਿੰਸਾ ਨਾਲ ਜੁੜੀਆਂ ਗੱਲਾਂ ਦੱਸੀਆਂ ਗਈਆਂ ਹਨ।

ਭੂਮਿਕਾ

 • ਮਹਿਲਾ ਹਿੰਸਾ ਹਰ ਰੋਜ਼ ਔਰਤਾਂ ਨੂੰ ਥੱਪੜਾਂ, ਲੱਤਾਂ, ਮਾਰ-ਕੁਟਾਈ, ਬੇਇੱਜ਼ਤੀ, ਧਮਕੀਆਂ, ਯੌਨ ਸ਼ੋਸ਼ਣ ਅਤੇ ਅਨੇਕਾਂ ਹੋਰ ਹਿੰਸਾਤਮਕ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤਕ ਕਿ ਉਨ੍ਹਾਂ ਦੇ ਜੀਵਨ ਸਾਥੀ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੀ ਹੱਤਿਆ ਕਰ ਦਿੰਦੇ ਹਨ। ਇਸ ਸਭ ਦੇ ਬਾਵਜੂਦ ਸਾਨੂੰ ਇਸ ਪ੍ਰਕਾਰ ਦੀ ਹਿੰਸਾ ਦੇ ਬਾਰੇ ਜ਼ਿਆਦਾ ਪਤਾ ਨਹੀਂ ਚੱਲਦਾ ਹੈ ਕਿਉਂਕਿ ਸ਼ੋਸ਼ਿਤ ਅਤੇ ਜ਼ੁਲਮ ਦੀਆਂ ਸ਼ਿਕਾਰ ਔਰਤਾਂ ਇਸ ਬਾਰੇ ਚਰਚਾ ਕਰਨ ਤੋਂ ਘਬਰਾਉਂਦੀਆਂ, ਡਰਦੀਆਂ ਅਤੇ ਝਿਜਕਦੀਆਂ ਹਨ। ਅਨੇਕਾਂ ਡਾਕਟਰ, ਨਰਸਾਂ ਅਤੇ ਸਿਹਤ ਕਰਮਚਾਰੀ ਹਿੰਸਾ ਨੂੰ ਇਕ ਗੰਭੀਰ ਸਿਹਤ ਸਮੱਸਿਆ ਦੇ ਰੂਪ ਵਿੱਚ ਪਛਾਣਨ ਵਿੱਚ ਭੁੱਲ ਕਰ ਜਾਂਦੇ ਹਨ।
 • ਇਹ ਅਧਿਆਏ ਔਰਤਾਂ ਉੱਤੇ ਘਰਾਂ ਵਿੱਚ ਹੋਣ ਵਾਲੀ ਹਿੰਸਾ ਨਾਲ ਸੰਬੰਧਤ ਹੈ। ਇਹ ਤੁਹਾਨੂੰ ਇਹ ਸਮਝਣ ਵਿੱਚ ਸਹਾਇਕ ਹੋਵੇਗਾ ਕਿ ਹਿੰਸਾ ਕਿਉਂ ਹੁੰਦੀ ਹੈ, ਇਸ ਦੇ ਲਈ ਤੁਸੀਂ ਕੀ ਕਰ ਸਕਦੀਆਂ ਹੋ ਅਤੇ ਆਪਣੇ ਸਮੁਦਾਇ ਵਿੱਚ ਤਬਦੀਲੀ ਲਿਆਉਣ ਲਈ ਕਿਸ ਪ੍ਰਕਾਰ ਕਿਰਿਆਸ਼ੀਲ ਹੋ ਸਕਦੇ ਹੋ।

ਕੋਈ ਪੁਰਖ ਮਹਿਲਾ ਨੂੰ ਚੋਟ ਕਿਉਂ ਪਹੁੰਚਾਉਂਦਾ ਹੈ ?

 • ਮਹਿਲਾ ਨੂੰ ਚੋਟ ਪਹੁੰਚਾਉਣ ਲਈ ਪੁਰਖ ਅਨੇਕਾਂ ਬਹਾਨੇ ਦੇ ਸਕਦਾ ਹੈ ਜਿਵੇਂ ਕਿ - ਉਹ ਸ਼ਰਾਬ ਦੇ ਨਸ਼ੇ ਵਿੱਚ ਸੀ; ਉਹ ਆਪਣਾ ਆਪਾ ਖੋਹ ਬੈਠਾ ਜਾਂ ਫਿਰ ਉਹ ਮਹਿਲਾ ਇਸੇ ਲਾਇਕ ਹੈ। ਪਰ ਅਸਲੀਅਤ ਇਹ ਹੈ ਕਿ ਉਹ ਹਿੰਸਾ ਦਾ ਰਸਤਾ ਕੇਵਲ ਇਸ ਲਈ ਅਪਣਾਉਂਦਾ ਹੈ ਕਿਉਂਕਿ ਉਹ ਕੇਵਲ ਇਸੇ ਦੇ ਮਾਧਿਅਮ ਨਾਲ ਉਹ ਸਭ ਪ੍ਰਾਪਤ ਕਰ ਸਕਦਾ ਹੈ, ਜਿਨ੍ਹਾਂ ਨੂੰ ਉਹ ਇੱਕ ਮਰਦ ਹੋਣ ਦੇ ਕਾਰਨ ਆਪਣਾ ਹੱਕ ਸਮਝਦਾ ਹੈ।
 • ਜਦੋਂ ਇੱਕ ਪੁਰਖ ਦਾ ਆਪਣੀ ਆਪ ਦੀ ਪਤਨੀ ਦੀ ਜ਼ਿੰਦਗੀ ਉੱਤੇ ਕਾਬੂ ਨਹੀਂ ਰਹਿੰਦਾ ਹੈ ਤਾਂ ਉਹ ਹਿੰਸਾ ਦਾ ਪ੍ਰਯੋਗ ਕਰਕੇ ਦੂਸਰਿਆਂ ਦੀ ਜ਼ਿੰਦਗੀ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਕੋਈ ਵਿਅਕਤੀ ਇੱਕੋ ਜਿਹੇ ਤਰੀਕਿਆਂ ਦਾ ਪ੍ਰਯੋਗ ਕਰਕੇ ਆਪਣੇ ਜੀਵਨ ਨੂੰ ਨਿਯੰਤਰਿਤ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਜੇਕਰ ਉਹ ਦੂਸਰਿਆਂ ਦੇ ਜੀਵਨ ਉੱਤੇ ਆਪਣਾ ਨਿਯੰਤਰਣ – ਉਹ ਵੀ ਹਿੰਸਾ ਦਾ ਪ੍ਰਯੋਗ ਕਰਕੇ – ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਠੀਕ ਨਹੀਂ ਹੈ।

ਔਰਤਾਂ ਦੇ ਨਾਲ ਹਿੰਸਾ ਦੇ ਕਾਰਨ

ਇੱਥੇ ਕੁਝ ਅਜਿਹੇ ਕਾਰਨਾਂ ਦੀ ਚਰਚਾ ਕੀਤੀ ਗਈ ਹੈ, ਜੋ ਇਹ ਵਰਣਿਤ ਕਰਦੇ ਹਨ ਕਿ ਕੁਝ ਪੁਰਖ ਔਰਤਾਂ ਨੂੰ ਚੋਟ ਕਿਉਂ ਪਹੁੰਚਾਉਂਦੇ ਹਨ -

 1. ਹਿੰਸਾ ਕੰਮ ਕਰਦੀ ਹੈ
 2. ਕਿਸੇ ਕਮਜ਼ੋਰ ਵਿਅਕਤੀ ਦੇ ਨਾਲ ਹਿੰਸਾ ਵਿੱਚ ਲਿਪਤ ਹੋ ਕੇ ਇੱਕ ਪੁਰਖ ਆਪਣੀਆਂ ਕੁੰਠਾਵਾਂ ਤੋਂ ਮੁਕਤੀ ਪਾਉਣ ਦਾ ਯਤਨ ਕਰਦਾ ਹੈ।
 3. ਅਸਲੀ ਪਰੇਸ਼ਾਨੀ ਨੂੰ ਪਛਾਣਨ ਜਾਂ ਉਸ ਦਾ ਕੋਈ ਵਿਹਾਰਕ ਹੱਲ ਲੱਭਣ ਦੀ ਬਜਾਇ, ਪੁਰਖ ਹਿੰਸਾ ਦਾ ਸਹਾਰਾ ਲੈ ਕੇ ਅਸਹਿਮਤੀ ਨੂੰ ਛੇਤੀ ਨਾਲ ਖ਼ਤਮ ਕਰਨਾ ਚਾਹੁੰਦਾ ਹੈ।
 4. ਕਿਸੇ ਪੁਰਖ ਨੂੰ ਲੜਨਾ ਬੇਹੱਦ ਰੋਮਾਂਚਕ ਲੱਗਦਾ ਹੈ ਅਤੇ ਉਸ ਤੋਂ ਉਸ ਨੂੰ ਨਵੀਂ ਤਾਜ਼ਗੀ ਮਿਲਦੀ ਹੈ। ਉਹ ਇਸ ਰੁਮਾਂਚ ਨੂੰ ਬਾਰ-ਬਾਰ ਪਾਣਾ ਚਾਹੁੰਦਾ ਹੈ।
 5. ਜੇਕਰ ਕੋਈ ਪੁਰਖ ਹਿੰਸਾ ਦਾ ਪ੍ਰਯੋਗ ਕਰਦਾ ਹੈ ਕਿ ਉਹ ਜਿੱਤ ਗਿਆ ਹੈ ਅਤੇ ਆਪਣੀ ਗੱਲ ਮਨਵਾਉਣ ਦਾ ਯਤਨ ਕਰਦਾ ਹੈ ਹਿੰਸਾ ਦੀ ਸ਼ਿਕਾਰ, ਚੋਟ ਅਤੇ ਬੇਇੱਜ਼ਤੀ ਤੋਂ ਬਚਣ ਦੇ ਲਈ, ਅਗਲੀ ਸਥਿਤੀ ਵਿੱਚ, ਉਸ ਦਾ ਵਿਰੋਧ ਕਰਨ ਤੋਂ ਬਚਦੀ ਹੈ। ਅਜਿਹੇ ਵਿੱਚ ਪੁਰਖ ਨੂੰ ਹੋਰ ਵੀ ਸ਼ਹਿ ਮਿਲਦੀ ਹੈ।
 6. ਪੁਰਖ ਨੂੰ ਮਰਦ ਹੋਣ ਦੇ ਬਾਰੇ ਗਲਤ ਧਾਰਨਾ ਹੈ।
 7. ਜੇਕਰ ਪੁਰਖ ਇਹ ਮੰਨਦਾ ਹੈ ਕਿ ਮਰਦ ਹੋਣ ਦਾ ਮਤਲਬ ਹੈ ਮਹਿਲਾ ਦੇ ਉਪਰ ਪੂਰਾ ਕਾਬੂ ਹੋਣਾ ਤਾਂ ਹੋ ਸਕਦਾ ਹੈ ਕਿ ਉਹ ਮਹਿਲਾ ਦੇ ਨਾਲ ਹਿੰਸਾ ਕਰਨ ਨੂੰ ਵੀ ਉਚਿਤ ਮੰਨੇ।
 8. ਕੁਝ ਬੰਦੇ ਇਹ ਸਮਝਦੇ ਹਨ ਕਿ ਮਰਦ ਹੋਣ ਦੇ ਕਾਰਨ ਉਨ੍ਹਾਂ ਨੂੰ ਕੁਝ ਚੀਜ਼ਾਂ ਦਾ ਹੱਕ ਹੈ ਜਿਵੇਂ ਕਿ ਚੰਗੀ ਪਤਨੀ, ਪੁੱਤਰਾਂ ਦੀ ਪ੍ਰਾਪਤੀ, ਪਰਿਵਾਰ ਦੇ ਸਾਰੇ ਫੈਸਲੇ ਕਰਨ ਦਾ ਹੱਕ।
 9. ਬੰਦੇ ਨੂੰ ਲੱਗਦਾ ਹੈ ਕਿ ਤੀਵੀਂ ਉਸ ਦੀ ਹੈ ਜਾਂ ਉਸ ਨੂੰ ਉਹ ਚਾਹੀਦੀ ਹੈ।
 10. ਜੇਕਰ ਤੀਵੀਂ ਬਹਾਦਰ ਹੈ ਤਾਂ ਬੰਦੇ ਨੂੰ ਇਹ ਲੱਗ ਸਕਦਾ ਹੈ ਕਿ ਉਹ ਉਸ ਨੂੰ ਖੋਹ ਦੇਵੇਗਾ ਜਾਂ ਤੀਵੀਂ ਨੂੰ ਉਸ ਦੀ ਲੋੜ ਨਹੀਂ ਹੈ। ਉਹ ਕੁਝ ਅਜਿਹੇ ਕੰਮ ਕਰੇਗਾ ਜਿਸ ਦੇ ਨਾਲ ਤੀਵੀਂ ਉਸ ਉੱਤੇ ਜ਼ਿਆਦਾ ਨਿਰਭਰ ਹੋ ਜਾਵੇ।
 11. ਉਸ ਨੂੰ ਕਿਸੇ ਹੋਰ ਤਰੀਕੇ ਦਾ ਵਤੀਰਾ ਕਰਨਾ ਆਉਂਦਾ ਹੀ ਨਹੀਂ ਹੈ (ਸਮਾਜਿਕ ਅਨੁਕੂਲਨ)
 12. ਜੇਕਰ ਪੁਰਖ ਨੇ ਆਪਣੇ ਪਿਤਾ ਜਾਂ ਹੋਰ ਲੋਕਾਂ ਨੂੰ ਤਣਾਅ ਅਤੇ ਪਰੇਸ਼ਾਨੀ ਦੀ ਹਾਲਤ ਵਿੱਚ ਹਿੰਸਾ ਦਾ ਸਹਾਰਾ ਲੈਂਦੇ ਹੋਏ ਦੇਖਿਆ ਹੈ ਤਾਂ ਕੇਵਲ ਅਜਿਹਾ ਵਿਵਹਾਰ ਕਰਨਾ ਹੀ ਠੀਕ ਲੱਗਦਾ ਹੈ। ਉਸ ਨੂੰ ਕੋਈ ਹੋਰ ਵਿਵਹਾਰ ਕਰਨਾ ਠੀਕ ਨਹੀਂ ਲੱਗਦਾ। ਉਸ ਨੂੰ ਕਿਸੇ ਹੋਰ ਵਿਵਹਾਰ ਬਾਰੇ ਪਤਾ ਹੀ ਨਹੀਂ ਹੈ।

ਹਿੰਸਾ ਦੇ ਪ੍ਰਕਾਰ

 • ਇੱਕ ਪੁਰਖ ਕਿਸੇ ਔਰਤ ਉੱਤੇ ਅਨੇਕਾਂ ਤਰੀਕਿਆਂ ਨਾਲ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਮਾਰ-ਕੁਟਾਈ ਉਨ੍ਹਾਂ ਵਿੱਚੋਂ ਕੇਵਲ ਇੱਕ ਤਰੀਕਾ ਹੈ। ਇਹ ਸਾਰੇ ਤਰੀਕੇ ਮਹਿਲਾ ਨੂੰ ਚੋਟ ਪਹੁੰਚਾ ਸਕਦੇ ਹਨ।
 • ਕਲਪਨਾ ਕਰੋ ਕਿ ਹੇਠਾਂ ਬਣਾਇਆ ਹੋਇਆ ਚੱਕਰ ਇੱਕ ਪਹੀਆ ਹੈ। ਸ਼ਕਤੀ ਅਤੇ ਨਿਯੰਤਰਣ ਇਸ ਪਹੀਏ ਦੇ ਕੇਂਦਰ ਵਿੱਚ ਹਨ ਕਿਉਂਕਿ ਇਹ ਸਾਰੇ ਕਾਰਜਾਂ ਦੀਆਂ ਜੜ੍ਹਾਂ ਹਨ। ਪਹੀਏ ਦਾ ਹਰ ਭਾਗ ਇੱਕ ਵਿਵਹਾਰ ਨੂੰ ਦਰਸਾਉਂਦਾ ਹੈ, ਜਿਸ ਦਾ ਪ੍ਰਯੋਗ ਇੱਕ ਹਿੰਸਕ ਪੁਰਖ ਇੱਕ ਮਹਿਲਾ ਨੂੰ ਨਿਯੰਤਰਿਤ ਕਰਨ ਲਈ ਕਰਦਾ ਹੈ। ਹਿੰਸਾ ਇਸ ਪਹੀਏ ਦਾ ਘੇਰਾ (ਰਿਮ) ਹੈ, ਜੋ ਇਕੱਠਿਆਂ ਰੱਖਦੀ ਹੈ ਅਤੇ ਉਸ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ।

ਇੱਕ ਪ੍ਰਕਾਰ ਦੀ ਪ੍ਰਤਾੜਨਾ ਆਮ ਤੌਰ ਤੇ, ਦੂਜੇ ਪ੍ਰਕਾਰ ਵਿੱਚ ਬਦਲ ਜਾਂਦੀ ਹੈ

 • ਅਨੇਕ ਮਾਮਲਿਆਂ ਵਿੱਚ ਜ਼ਬਾਨੀ ਸ਼ਾਬਦਿਕ ਪ੍ਰਤਾੜਨਾ ਥੋੜ੍ਹੇ ਸਮੇਂ ਦੇ ਬਾਅਦ ਸਰੀਰਕ ਪ੍ਰਤਾੜਨਾ ਵਿੱਚ ਬਦਲ ਜਾਂਦੀ ਹੈ, ਇਸ ਦੀ ਸ਼ੁਰੂਆਤ ਪਤਨੀ ਦੁਆਰਾ ਸਮਰੱਥ ਦਾਜ ਨਾ ਲਿਆਉਣ ਤੋਂ ਸ਼ੁਰੂ ਹੋ ਕੇ ਇਹ ਇੱਕ ਸ਼ਾਬਦਿਕ ਪ੍ਰਤਾੜਨਾ, ਫਿਰ ਹਿੰਸਾ, ਸਰੀਰਕ ਹਿੰਸਾ ਵਿੱਚ ਬਦਲ ਜਾਂਦੀ ਹੈ। ਉਸ ਨੂੰ ਤਿਓਹਾਰਾਂ, ਉਤਸਵਾਂ ਅਤੇ ਬਿਮਾਰੀਆਂ ਜਿਹੇ ਮੌਕਿਆਂ ਉੱਤੇ ਆਪਣੇ ਪੇਕੇ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ ਹੈ। ਇਸ ਪ੍ਰਕਾਰ ਦਾ ਘੁਟਨ ਵਾਲਾ ਸੁਭਾਅ, ਸਰੀਰਕ ਮਾਰ-ਕੁਟਾਈ ਤੋਂ ਵੀ ਜ਼ਿਆਦਾ ਦਰਦਨਾਕ ਬਣ ਜਾਂਦਾ ਹੈ।

ਖਤਰੇ ਦੇ ਚਿੰਨ੍ਹ

ਜਦੋਂ ਗਾਲੀ-ਗਲੌਚ ਵਾਲਾ ਸੰਬੰਧ ਹਿੰਸਕ ਬਣ ਜਾਂਦਾ ਹੈ, ਤਾਂ ਉਸ ਨੂੰ ਛੱਡਣਾ ਹੋਰ ਵੀ ਔਖਾ ਹੋ ਜਾਂਦਾ ਹੈ। ਜਿੰਨੇ ਲੰਬੇ ਸਮੇਂ ਤਕ ਮਹਿਲਾ ਅਜਿਹੇ ਸੰਬੰਧ ਵਿੱਚ ਰਹਿੰਦੀ ਹੈ, ਪੁਰਖ ਦਾ ਉਸ ਉੱਤੇ ਓਨਾ ਹੀ ਨਿਯੰਤਰਣ ਵਧਦਾ ਜਾਂਦਾ ਹੈ, ਉਸ ਦਾ ‍ਆਤਮ-ਵਿਸ਼ਵਾਸ ਖ਼ਤਮ ਹੁੰਦਾ ਜਾਂਦਾ ਹੈ। ਕੁਝ ਪੁਰਸ਼ਾਂ ਦੀ ਹੋਰ ਪੁਰਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਹਿੰਸਕ ਹੋ ਜਾਵੇਗਾ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨੂੰ ਦੇਖਦੇ ਹੋ ਅਤੇ ਜੇਕਰ ਤੁਹਾਡੇ ਕੋਲ ਇਸ ਸੰਬੰਧ ਤੋਂ ਛੁਟਕਾਰਾ ਪਾਉਣਾ ਸੰਭਵ ਹੈ ਤਾਂ ਧਿਆਨ ਨਾਲ ਸੋਚੋ।

ਆਪਣੇ ਆਪ ਤੋਂ ਇਹ ਪ੍ਰਸ਼ਨ ਪੁੱਛੋ

 • ਜਦੋਂ ਤੁਸੀਂ ਹੋਰ ਲੋਕਾਂ ਨਾਲ ਮਿਲਦੀ ਹੋ (ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਮਿੱਤਰ) ਤਾਂ ਕੀ ਉਹ ਈਰਖਾ ਪੂਰਣ ਵਤੀਰਾ ਕਰਦਾ ਹੈ ਜਾਂ ਤੁਹਾਡੇ ਉੱਤੇ ਉਸ ਨਾਲ ਝੂਠ ਬੋਲਣ ਦਾ ਇਲਜ਼ਾਮ ਲਗਾਉਂਦਾ ਹੈ ?  ਜੇਕਰ ਤੁਸੀਂ ਉਸ ਦੇ ਈਰਖਾ ਪੂਰਣ ਵਤੀਰੇ ਨੂੰ ਰੋਕਣ ਲਈ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੇ ਕਾਬੂ ਵਿੱਚ ਹੋ।
 • ਕੀ ਉਹ ਤੁਹਾਨੂੰ, ਤੁਹਾਡੇ ਪਰਿਵਾਰ ਵਾਲਿਆਂ ਜਾਂ ਦੋਸਤਾਂ ਨਾਲ ਮਿਲਣ ਅਤੇ ਆਪਣੇ ਕੰਮ ਆਪ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ?  ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਉਹ ਅਜਿਹਾ ਕਰਨ ਲਈ ਕੀ ਕਾਰਨ ਦਿੰਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਉਹ ਤੁਹਾਨੂੰ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦਾ ਸਹਾਰਾ ਪ੍ਰਾਪਤ ਕਰਨ ਤੋਂ ਰੋਕ ਰਿਹਾ ਹੈ। ਜੇਕਰ ਤੁਹਾਡੇ ਕੋਲ ਕੋਈ ਸਹਾਇਤਾ ਪ੍ਰਾਪਤ ਕਰਨ ਅਤੇ ਕਿਤੇ ਜਾਣ ਦੀ ਜਗ੍ਹਾ ਨਹੀਂ ਹੋਵੇਗੀ ਤਾਂ ਉਸ ਨੂੰ ਤੁਹਾਨੂੰ ਤੰਗ ਕਰਨ ਵਿੱਚ ਸੌਖ ਹੋਵੇਗੀ।
 • ਕੀ ਉਹ ਦੂਜੇ ਵਿਅਕਤੀਆਂ ਦੇ ਸਾਹਮਣੇ ਤੁਹਾਡੀ ਬੇਇੱਜ਼ਤੀ ਕਰਦਾ ਹੈ ਜਾਂ ਮਜਾਕ ਉਡਾਉਂਦਾ ਹੈ ?  ਹੌਲੀ-ਹੌਲੀ ਤੁਸੀਂ ਉਸ ਦੀਆਂ ਕਹੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਵੋਗੀ ਅਤੇ ਤੁਹਾਨੂੰ ਇਹ ਭਰੋਸਾ ਹੋਣ ਲੱਗੇਗਾ ਕਿ ਜੇਕਰ ਤੁਹਾਡੇ ਨਾਲ ਦੁਰਵਿਹਾਰ ਹੋ ਰਿਹਾ ਹੈ ਤਾਂ ਇਹ ਠੀਕ ਨਹੀਂ ਹੈ ਅਤੇ ਤੁਸੀਂ ਇਸੇ ਲਾਇਕ ਹੋ।
 • ਜਦੋਂ ਉਸ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਕੀ ਕਰਦਾ ਹੈ ?  ਕੀ ਉਹ ਚੀਜ਼ਾਂ ਤੋੜਦਾ ਜਾਂ ਸੁੱਟਣੀਆਂ ਸ਼ੁਰੂ ਕਰ ਦਿੰਦਾ ਹੈ ?  ਕੀ ਗ਼ੁੱਸੇ ਵਿੱਚ ਉਸ ਨੇ ਹੁਣੇ ਤੁਹਾਨੂੰ ਮਾਰਿਆ-ਕੁੱਟਿਆ ਹੈ ਜਾਂ ਅਜਿਹਾ ਕਰਨ ਦੀ ਧਮਕੀ ਦਿੱਤੀ ਹੈ ?  ਕੀ ਹੁਣੇ ਉਸ ਨੇ ਕਿਸੇ ਹੋਰ ਔਰਤ ਉੱਤੇ ਹੱਥ ਚੁੱਕਿਆ ਹੈ ?  ਇਸ ਸਭ ਤੋਂ ਇਹ ਪਤਾ ਚੱਲਦਾ ਹੈ ਕਿ ਉਸ ਨੂੰ ਆਪਣੇ ਕਰਮਾਂ ਉੱਤੇ ਕਾਬੂ ਕਰਨ ਵਿੱਚ ਕਠਿਨਾਈ ਹੁੰਦੀ ਹੈ।
 • ਕੀ ਉਹ ਅਧਿਆਪਕਾਂ, ਆਪਣੇ ਸੀਨੀਅਰਾਂ ਜਾਂ ਆਪਣੇ ਪਿਤਾ ਵਰਗੇ ਸ਼ਕਤੀਯੁਕਤ ਲੋਕਾਂ ਦੇ ਹੱਥੀਂ ਅਪਮਾਨਿਤ ਮਹਿਸੂਸ ਕਰਦਾ ਹੈ ?  ਉਸ ਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਉਹ ਸ਼ਕਤੀਹੀਣ ਜਾਂ ਕਮਜ਼ੋਰ ਹੈ। ਆਪਣੀ ਇਸ ਹੀਣ ਭਾਵਨਾ ਉੱਤੇ ਕਾਬੂ ਪਾਉਣ ਲਈ ਉਹ ਆਪਣੇ ਜੀਵਨ ਵਿੱਚ ਮੌਜੂਦ ਹੋਰ ਲੋਕਾਂ ਉੱਤੇ ਨਿਯੰਤਰਣ ਕਰਨ ਲਈ ਹਿੰਸਾ ਦਾ ਸਹਾਰਾ ਲੈ ਸਕਦਾ ਹੈ।
 • ਕੀ ਉਹ ਅਜਿਹਾ ਦਾਅਵਾ ਕਰਦਾ ਹੈ ਕਿ ਸ਼ਰਾਬ, ਨਸ਼ੀਲੀਆਂ ਦਵਾਈਆਂ ਜਾਂ ਤਣਾਅ ਉਸ ਦੇ ਹਿੰਸਾਤਮਕ ਸੁਭਾਅ ਲਈ ਜ਼ਿੰਮੇਵਾਰ ਹੈ ?  ਜੇਕਰ ਉਹ ਕਿਸੇ ਹੋਰ ਨੂੰ ਆਪਣੇ ਇਸ ਸੁਭਾਅ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਤਾਂ ਅਜਿਹਾ ਕਹਿ ਸਕਦਾ ਹੈ ਕਿ ਜਦੋਂ ਉਸ ਨੂੰ ਕੋਈ ਨਵੀਂ ਨੌਕਰੀ ਮਿਲ ਜਾਵੇਗੀ ਜਾਂ ਉਹ ਕਿਸੇ ਨਵੇਂ ਸ਼ਹਿਰ ਵਿੱਚ ਚਲੇ ਜਾਣਗੇ ਜਾਂ ਉਹ/ਨਸ਼ੀਲੀਆਂ ਦਵਾਈਆਂ ਲੈਣਾ ਬੰਦ ਕਰ ਦੇਵੇਗਾ ਤਾਂ ਹਾਲਤ ਸੁਧਰ ਜਾਵੇਗੀ।
 • ਕੀ ਉਹ ਆਪਣੇ ਦੁਰਵਿਹਾਰ ਲਈ ਤੁਹਾਨੂੰ ਜਾਂ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦਾ ਹੈ ?  ਕੀ ਉਹ ਇਹ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਗਲਤ ਕੰਮ ਕਰ ਰਿਹਾ ਹੈ ?  ਜੇਕਰ ਤੁਹਾਡੇ ਗੰਦੇ ਸੁਭਾਅ ਲਈ ਉਹ ਤੁਹਾਨੂੰ ਦੋਸ਼ੀ ਮੰਨਦਾ ਹੈ ਤਾਂ ਸੰਭਾਵਨਾ ਇਹ ਹੈ ਕਿ ਉਹ ਆਪਣੇ ਆਪ ਨੂੰ ਬਦਲ ਨਹੀਂ ਸਕਦਾ।

ਕੁਝ ਔਰਤਾਂ ਦੇ ਦੁਖੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

 • ਬਹੁਤ ਸਾਰੇ ਦੰਪਤੀਆਂ ਵਿੱਚ, ਪੁਰਖ ਪਹਿਲੀ ਵਾਰ ਤਦ ਹਿੰਸਾਤਮਕ ਹੋ ਜਾਂਦਾ ਹੈ, ਜਦੋਂ ਤੀਵੀਂ ਪਹਿਲੀ ਵਾਰ ਗਰਭਵਤੀ ਜਾਂ ਉਸ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਹੋਵੇ। ਜਵਾਨ ਪਤਨੀਆਂ, ਖਾਸ ਕਰਕੇ ਗਰੀਬ ਵਰਗ ਦੀਆਂ, ਨੂੰ ਆਪਣੇ ਪਤੀਆਂ ਦੇ ਹੱਥੀਂ ਅਜਿਹੀਆਂ ਹਾਲਤਾਂ ਵਿੱਚ ਦੁਰਵਿਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਰਸ਼ ਅਜਿਹੀਆਂ ਹਾਲਤਾਂ ਦਾ ਨਾਜਾਇਜ਼ ਸੰਬੰਧ ਬਣਾਉਣ ਲਈ ਉਪਯੋਗ ਕਰ ਸਕਦਾ ਹੈ, ਇਸ ਲਈ ਉਸ ਨੂੰ ਅਜਿਹਾ ਲੱਗਣ ਲੱਗਦਾ ਹੈ ਕਿ ਉਸ ਦਾ ਨਿਯੰਤਰਣ ਖ਼ਤਮ ਹੋ ਰਿਹਾ ਹੈ। ਉਸ ਨੂੰ ਇਸ ਗੱਲ ਉੱਤੇ ਵੀ ਗੁੱਸਾ ਆ ਸਕਦਾ ਹੈ ਕਿ ਉਸ ਨੂੰ ਇਹ ਲੱਗੇ ਕਿ ਉਹ ਉਸ ਤੋਂ ਜ਼ਿਆਦਾ, ਬੱਚੇ ਉੱਤੇ ਧਿਆਨ ਦੇ ਰਹੀ ਹੈ ਜਾਂ ਉਹ ਯੌਨ ਸੰਬੰਧਾਂ ਲਈ ਮਨ੍ਹਾ ਕਰਦੀ ਹੈ। ਇਸ ਤੋਂ ਇਲਾਵਾ ਅਨੇਕ ਦੰਪਤੀਆਂ ਵਿੱਚ ਬੱਚੇ ਦੇ ਜਨਮ ਨਾਲ ਆਰਥਿਕ ਹਾਲਤ ਖ਼ਰਾਬ ਹੋਣ ਦੀ ਚਿੰਤਾ ਦੇ ਦਬਾਅ ਵੀ ਹੋ ਸਕਦੇ ਹਨ। ਨਿਰਬਲ ਔਰਤਾਂ ਤੇ ਵੀ ਜ਼ਿਆਦਾ ਜ਼ੁਲਮ ਹੋਣ ਦੀ ਸੰਭਾਵਨਾ ਹੁੰਦੀ ਹੈ। ਕੁਝ ਪੁਰਸ਼ਾਂ ਨੂੰ ਇਸ ਗੱਲ ਉੱਤੇ ਵੀ ਗੁੱਸਾ ਆ ਸਕਦਾ ਹੈ ਕਿ ਉਨ੍ਹਾਂ ਨੂੰ ਇੱਛਤ ਆਦਰਸ਼ ਪਤਨੀ ਨਹੀਂ ਮਿਲੀ।
 • ਕੁਝ ਪੁਰਖ ਅਜਿਹਾ ਵੀ ਸੋਚਦੇ ਹਨ ਕਿ ਕਮਜ਼ੋਰ ਔਰਤ ਨੂੰ ਨਿਯੰਤ੍ਰਿਤ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਕਿਉਂਕਿ ਉਹ ਆਪਣੀ ਰੱਖਿਆ ਕਰਨ ਵਿੱਚ ਅਸਮਰੱਥ ਹੁੰਦੀ ਹੈ।

ਹਿੰਸਾ ਦੇ ਚੱਕਰ

 • ਹਿੰਸਾ ਦੀ ਪਹਿਲੀ ਘਟਨਾ ਆਮ ਤੌਰ ਤੇ ਆਪਣੇ ਆਪ ਵਿੱਚ ਇੱਕ ਬਾਰਗੀ ਹੋਣ ਵਾਲੀ ਘਟਨਾ ਲੱਗ ਸਕਦੀ ਹੈ। ਪਰ ਅਨੇਕਾਂ ਮਾਮਲਿਆਂ ਵਿੱਚ, ਪਹਿਲੀ ਘਟਨਾ ਦੇ ਬਾਅਦ ਹੇਠ ਲਿਖਿਆ ਚੱਕਰ ਵਿਕਸਤ ਹੋ ਜਾਂਦਾ ਹੈ: ਜਿਵੇਂ-ਜਿਵੇਂ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ, ਤਿਵੇਂ-ਤਿਵੇਂ ਜ਼ਿਆਦਾਤਰ ਦੰਪਤੀਆਂ ਵਿੱਚ ਸ਼ਾਂਤੀ ਕਾਲ ਦੀ ਮਿਆਦ ਘੱਟ ਹੁੰਦੀ ਹੈ, ਹਾਲਾਂਕਿ ਤਦ ਤਕ ਮਹਿਲਾ ਦੀ ਇੱਛਾ ਸ਼ਕਤੀ ਟੁੱਟ ਚੁੱਕੀ ਹੁੰਦੀ ਹੈ ਅਤੇ ਪੁਰਖ ਦਾ ਰੋਹਬ ਉਸ ਉੱਤੇ ਪੂਰਨ ਰੂਪ ਨਾਲ ਹਾਵੀ ਹੁੰਦਾ ਜਾਂਦਾ ਹੈ। ਅਜਿਹੀ ਹਾਲਤ ਵਿੱਚ ਪੁਰਖ ਲਈ ਇਹ ਵੀ ਜ਼ਰੂਰੀ ਨਹੀਂ ਰਹਿ ਜਾਂਦਾ ਹੈ ਕਿ ਉਹ ਹਾਲਤ ਵਿੱਚ ਸੁਧਾਰ ਲਿਆਉਣ ਦੇ ਕੋਈ ਵਾਅਦੇ ਵੀ ਕਰੇ।
 • ਹਿੰਸਾ ਦੇ ਨੁਕਸਾਨਦਾਇਕ ਪ੍ਰਭਾਵ
 • ਹਿੰਸਾ ਨਾਲ ਕੇਵਲ ਔਰਤਾਂ ਨੂੰ ਹੀ ਚੋਟ ਨਹੀਂ ਪੁੱਜਦੀ, ਸਗੋਂ ਇਹ ਉਨ੍ਹਾਂ ਦੇ ਬੱਚਿਆਂ ਅਤੇ ਪੂਰੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਔਰਤਾਂ ਵਿੱਚ, ਪੁਰਖ ਦੀ ਹਿੰਸਾ ਦੇ ਇਹ ਨਤੀਜੇ ਹੋ ਸਕਦੇ ਹਨ

 1. ਪ੍ਰੇਰਿਤ ਹੋਣ ਦੀ ਭਾਵਨਾ ਅਤੇ ਆਤਮ-ਸਨਮਾਨ ਵਿੱਚ ਕਮੀ।
 2. ਮਾਨਸਿਕ ਸਿਹਤ ਸਮੱਸਿਆਵਾਂ, ਜਿਵੇਂ ਕਿ ਚਿੰਤਾ, ਬੇਚੈਨੀ, ਅਵਸਾਦ, ਭੋਜਨ ਅਤੇ ਨੀਂਦ ਸੰਬੰਧੀ ਸਮੱਸਿਆਵਾਂ। ਹਿੰਸਾ ਦਾ ਸਾਹਮਣਾ ਕਰਨ ਲਈ ਕੋਈ ਔਰਤ ਆਪਣੀ ਸੰਪੂਰਣ ਪਛਾਣ ਨੂੰ ਬਦਲਣ ਦਾ ਯਤਨ ਕਰਨ ਲੱਗਦੀ ਹੈ। ਹਿੰਸਾ ਤੋਂ ਬਚਣ ਲਈ ਉਹ ਆਪਣੇ ਪਹਿਲੇ ਵਿਅਕਤਿਤਵ ਦੀ ਪਰਛਾਈ ਮਾਤਰ ਰਹਿ ਜਾਂਦੀ ਹੈ ਅਤੇ ਆਪਣੇ ਉਪਰ ਲਗਾਏ ਗਏ ਝੂਠੇ ਇਲਜ਼ਾਮਾਂ ਦਾ ਵਿਰੋਧ ਵੀ ਨਹੀਂ ਕਰਦੀ ਹੈ। ਉਹ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਤੋਂ ਵੀ ਖੁਦ ਨੂੰ ਵੰਚਿਤ ਰੱਖਣ ਲੱਗਦੀ ਹੈ, ਘਰ-ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਸੰਬੰਧ ਤੋੜਨ ਲੱਗਦੀ ਹੈ ਅਤੇ ਇਕੱਲੇਪਣ ਅਤੇ ਅਪਰਾਧ ਬੋਧ ਵਿੱਚ ਸ਼ਰਨ ਲੈਣ ਲੱਗਦੀ ਹੈ। ਉਸ ਨੂੰ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਆਦਤ ਪੈ ਸਕਦੀ ਹੈ ਜਾਂ ਉਹ ਅਨੇਕ ਪੁਰਸ਼ਾਂ ਨਾਲ ਯੌਨ ਸੰਬੰਧ ਬਣਾ ਬੈਠਦੀ ਹੈ।
 3. ਉਹ ਗੰਭੀਰ ਚੋਟਾਂ ਅਤੇ ਦਰਦ, ਹੱਡੀਆਂ ਦੇ ਟੁੱਟਣ ਜਲਣ, ਕਟ ਸਰੀਰ ਉੱਤੇ ਨੀਲੇ ਦਾਗਾਂ, ਸਿਰ ਪੀੜ, ਢਿੱਡ ਪੀੜ ਅਤੇ ਮਾਸਪੇਸ਼ੀਆਂ ਵਿੱਚ ਦਰਦ ਆਦਿ ਨਾਲ ਪੀੜਤ ਹੋ ਸਕਦੀ ਹੈ, ਜੋ ਜ਼ੁਲਮ ਦੇ ਬਾਅਦ ਲੰਬੇ ਸਮੇਂ ਤਕ ਰਹਿ ਸਕਦੇ ਹਨ।
 4. ਯੌਨ ਸਿਹਤ ਦੀਆਂ ਸਮੱਸਿਆਵਾਂ। ਗਰਭ ਅਵਸਥਾ ਦੌਰਾਨ ਮਾਰ-ਕੁਟਾਈ ਨਾਲ ਗਰਭਪਾਤ ਵੀ ਹੋ ਸਕਦਾ ਹੈ। ਯੌਨ ਉਤਪੀੜਨ ਦੇ ਕਾਰਨ ਉਹ ਅਣਚਾਹੇ ਗਰਭ, ਯੌਨ ਸੰਚਾਰਿਤ ਰੋਗ ਜਾਂ ਐੱਚ.ਆਈ.ਵੀ./ਏਡਸ ਦਾ ਵੀ ਸ਼ਿਕਾਰ ਹੋ ਸਕਦੀਆਂ ਹਨ। ਯੌਨ ਉਤਪੀੜਨ ਦੇ ਕਾਰਨ ਆਮ ਤੌਰ ਤੇ ਯੌਨ ਸੰਬੰਧਾਂ ਵਿੱਚ ਅਣਇੱਛਾ, ਦਰਦ ਅਤੇ ਡਰ ਪੈਦਾ ਹੋ ਸਕਦਾ ਹੈ।
 5. ਮੌਤ

ਬੱਚਿਆਂ ਵਿੱਚ ਆਪਣੀ ਮਾਂ ਨੂੰ ਹਿੰਸਾ ਦਾ ਸ਼ਿਕਾਰ ਹੁੰਦੇ ਹੋਏ ਦੇਖ ਕੇ ਬੱਚਿਆਂ ਵਿੱਚ ਇਹ ਸਭ ਹੋ ਸਕਦਾ ਹੈ

 1. ਮੁੰਡੇ ਆਪਣੇ ਪਿਤਾ ਤੋਂ ਗੁੱਸੇ ਵਾਲਾ ਅਤੇ ਤਿੱਖਾ ਸੁਭਾਅ ਸਿਖਦੇ ਹਨ। ਇਸ ਦਾ ਅਸਰ ਅਜਿਹੇ ਬੱਚਿਆਂ ਦਾ ਹੋਰ ਕਮਜ਼ੋਰ ਬੱਚਿਆਂ ਅਤੇ ਜਾਨਵਰਾਂ ਨਾਲ ਹਿੰਸਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
 2. ਲੜਕੀਆਂ ਨਾਕਾਰਾਤਮਕ ਸੁਭਾਅ ਸਿਖਦੀਆਂ ਹਨ ਅਤੇ ਉਹ ਅਕਸਰ ਹੀ ਦੱਬੂ, ਚੁੱਪ-ਚੁੱਪ ਰਹਿਣ ਵਾਲੀ ਜਾਂ ਪ੍ਰਸਥਿਤੀਆਂ ਤੋਂ ਦੂਰ ਭੱਜਣ ਵਾਲੀ ਬਣ ਜਾਂਦੀ ਹੈ।
 3. ਭਿਆਨਕ ਸੁਪਨੇ ਅਤੇ ਹੋਰ ਡਰ ਪੈਦਾ ਹੋ ਜਾਂਦੇ ਹਨ। ਜਿਨ੍ਹਾਂ ਪਰਿਵਾਰਾਂ ਵਿੱਚ ਨਾਰੀ-ਉਤਪੀੜਨ ਅਤੇ ਹਿੰਸਾ ਹੁੰਦੀ ਹੈ, ਉੱਥੇ ਬੱਚੇ ਆਮ ਤੌਰ ਤੇ ਠੀਕ ਤਰ੍ਹਾਂ ਖਾਣਾ ਵੀ ਨਹੀਂ ਖਾਂਦੇ, ਉਨ੍ਹਾਂ ਦੇ ਵਾਧੇ ਅਤੇ ਵਿਕਾਸ ਵਿੱਚ ਖੜੋਤ ਆ ਸਕਦੀ ਹੈ ਅਤੇ ਉਨ੍ਹਾਂ ਦੀ ਸਿੱਖਣ-ਸਮਝਣ ਦੀ ਸ਼ਕਤੀ ਵੀ ਧੀਮੀ ਹੋ ਜਾਂਦੀ ਹੈ। ਅਜਿਹੇ ਬੱਚਿਆਂ ਵਿੱਚ ਢਿੱਡ ਪੀੜ, ਸਿਰ ਪੀੜ, ਦਮਾ ਵਰਗੀਆਂ ਬਿਮਾਰੀਆਂ ਅਤੇ ਸੌਂਦੇ ਸਮੇਂ ਬਿਸਤਰੇ ਵਿੱਚ ਪਿਸ਼ਾਬ ਕਰਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
 4. ਜੇਕਰ ਉਨ੍ਹਾਂ ਦੇ ਨਾਲ ਹਿੰਸਾ ਹੁੰਦੀ ਹੈ ਤਾਂ ਉਹ ਚੋਟਗ੍ਰਸਤ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ।
 5. ਅਕਸਰ ਹੀ ਪੁਰਖ ਆਪਣੀ ਪਤਨੀ ਨੂੰ ਪਰੋਖ ਢੰਗ ਨਾਲ ਦੁੱਖ ਪਹੁੰਚਾਉਣ ਲਈ ਬੱਚਿਆਂ ਨੂੰ ਮਾਰਦਾ-ਕੁਟਦਾ ਹੈ ਤਾਂ ਕਿ ਉਹ ਹੋਰ ਵੀ ਕਮਜ਼ੋਰ ਮਹਿਸੂਸ ਕਰ ਸਕੇ।

ਹਿੰਸਾ ਦੇ ਕਾਰਨ ਸਮਾਜ ਉੱਤੇ ਪ੍ਰਭਾਵ

 1. ਅਗਲੀ ਪੀੜ੍ਹੀ ਵਿੱਚ ਹਿੰਸਾ ਚੱਕਰ ਦੀ ਨਿਰੰਤਰਤਾ ਬਣੀ ਰਹਿੰਦੀ ਹੈ।
 2. ਇਹ ਧਾਰਨਾ ਬਣੀ ਰਹਿੰਦੀ ਹੈ ਕਿ ਪੁਰਖ ਔਰਤਾਂ ਤੋਂ ਬਿਹਤਰ ਹੁੰਦੇ ਹਨ।
 3. ਹਰੇਕ ਵਿਅਕਤੀ ਦੀ ਜੀਵਨ ਗੁਣਵੱਤਾ ਉੱਤੇ ਪ੍ਰਤੀਕੂਨ ਪ੍ਰਭਾਵ ਪੈਂਦਾ ਹੈ ਕਿਉਂਕਿ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ

ਕਿਉਂ ਰਹਿੰਦੀਆਂ ਨੇ ਔਰਤਾਂ ਉਨ੍ਹਾਂ ਪੁਰਸ਼ਾਂ ਦੇ ਨਾਲ ਜੋ ਉਨ੍ਹਾਂ ਨੂੰ ਚੋਟ ਪਹੁੰਚਾਉਂਦੇ ਹਨ ?

ਜਦੋਂ ਲੋਕ ਕਿਸੇ ਪੁਰਖ ਦੇ ਹੱਥੀਂ ਇੱਕ ਔਰਤ ਦੇ ਉਤਪੀੜਨ ਅਤੇ ਹਿੰਸਾ ਦੇ ਬਾਰੇ ਸੁਣਦੇ ਹਨ ਤਾਂ ਉਨ੍ਹਾਂ ਦਾ ਪਹਿਲਾ ਪ੍ਰਸ਼ਨ ਅਕਸਰ ਇਹੋ ਹੁੰਦਾ ਹੈ, ਉਹ ਉਸ ਨੂੰ ਛੱਡ ਕਿਉਂ ਨਹੀਂ ਦਿੰਦੀ ? ਅਨੇਕਾਂ ਅਜਿਹੇ ਕਾਰਨ ਹੋ ਸਕਦੇ ਹਨ, ਜੋ ਔਰਤ ਨੂੰ ਇਸ ਪ੍ਰਕਾਰ ਦੇ ਘੁਟਨਕਾਰੀ ਅਤੇ ਉਤਪੀੜਨ ਯੁਕਤ ਜੀਵਨ ਸੰਬੰਧਾਂ ਨੂੰ ਜਾਰੀ ਰੱਖਣ ਲਈ ਮਜ਼ਬੂਰ ਕਰ ਦਿੰਦੇ ਹਨ। ਇਨ੍ਹਾਂ ਵਿੱਚ ਇਹ ਸਭ ਸ਼ਾਮਿਲ ਹਨ:

 1. ਡਰ ਅਤੇ ਧਮਕੀਆਂ: ਪੁਰਖ ਨੇ ਉਸ ਨੂੰ ਇਹ ਧਮਕੀ ਦਿੱਤੀ ਹੋ ਸਕਦੀ ਹੈ, “ਜੇਕਰ ਤੂੰ ਇੱਥੋਂ ਗਈ ਤਾਂ ਮੈਂ ਤੈਨੂੰ, ਬੱਚਿਆਂ ਅਤੇ ਤੇਰੀ ਮਾਂ ਨੂੰ ਜਾਨੋਂ ਖਤਮ ਕਰ ਦੇਵਾਂਗਾ।“ ਔਰਤ ਨੂੰ ਇਸ ਤਰ੍ਹਾਂ ਲੱਗ ਸਕਦਾ ਹੈ ਕਿ ਉਹ ਉੱਥੇ ਰਹਿ ਕੇ – ਉਹ ਸਭ ਕਰ ਰਹੀ ਹੈ, ਜਿਸ ਦੇ ਨਾਲ ਉਸ ਦੀ ਅਤੇ ਹੋਰ ਲੋਕਾਂ ਦੀ ਜਾਨ ਦੀ ਰੱਖਿਆ ਹੋ ਸਕੇ।
 2. ਪੈਸੇ ਅਤੇ ਥਾਂ ਦਾ ਅਣਹੋਂਦ: ਔਰਤ ਦੇ ਕੋਲ ਨਾ ਤਾਂ ਪੈਸਾ ਹੀ ਹੋਵੇ ਅਤੇ ਨਾ ਹੀ ਕਿਤੇ ਜਾਣ ਦਾ ਠਿਕਾਣਾ। ਇਹ ਖਾਸ ਕਰਕੇ ਉਨ੍ਹਾਂ ਹਾਲਤਾਂ ਵਿੱਚ ਹੋਰ ਵੀ ਸੱਚ ਹੁੰਦਾ ਹੈ, ਜਿੱਥੇ ਪੈਸੇ ਉੱਤੇ ਬੰਦੇ ਦਾ ਪੂਰਾ ਕੰਟਰੋਲ ਹੋਵੇ ਅਤੇ ਉਸ ਨੇ ਉਸ ਦੇ ਰਿਸ਼ਤੇਦਾਰਾਂ, ਦੋਸਤਾਂ ਆਦਿ ਨੂੰ ਮਿਲਣ ‘ਤੇ ਰੋਕ ਲਗਾ ਰੱਖੀ ਹੋਵੇ।
 3. ਸਿੱਖਿਆ ਅਤੇ ਯੋਗਤਾ ਦੀ ਕਮੀ: ਇਨ੍ਹਾਂ ਦੀ ਕਮੀ ਦੇ ਕਾਰਨ ਉਹ ਕੋਈ ਰੁਜ਼ਗਾਰ ਪਾਉਣ ਵਿੱਚ ਅਸਮਰੱਥ ਹੋ ਸਕਦੀ ਹੈ, ਜਿਸ ਦੇ ਨਾਲ ਉਹ ਆਪਣਾ ਅਤੇ ਬੱਚਿਆਂ ਨੂੰ ਪਾਲ-ਪੋਸ ਸਕੇ।
 4. ਸੁਰੱਖਿਆ ਦੀ ਅਣਹੋਂਦ: ਔਰਤ ਦੇ ਕੋਲ ਪੁਰਖ ਦੀ ਹਿੰਸਾ ਤੇ ਚੋਟਾਂ ਅਤੇ ਮੌਤ ਤੋਂ ਬਚਣ ਦੀ ਕੋਈ ਸੁਰੱਖਿਆ ਨਾ ਹੋਵੇ।
 5. ਸ਼ਰਮ: ਹੋ ਸਕਦਾ ਹੈ ਕਿ ਉਸ ਨੂੰ ਇਹ ਲੱਗੇ ਕਿ ਹਿੰਸਾ ਉਸ ਦੀ ਖੁਦ ਦੀ ਵਜ੍ਹਾ ਨਾਲ ਹੋ ਰਹੀ ਹੈ ਅਤੇ ਉਹ ਇਸੇ ਲਾਇਕ ਹੈ।
 6. ਧਾਰਮਿਕ ਅਤੇ ਸਭਿਆਚਾਰਕ ਪ੍ਰਭਾਵ: ਅਨੇਕਾਂ ਔਰਤਾਂ ਦਾ ਅਜਿਹਾ ਵਿਸ਼ਵਾਸ ਹੁੰਦਾ ਹੈ ਕਿ ਚਾਹੇ ਕੁਝ ਵੀ ਹੋਵੇ, ਵਿਆਹ ਨੂੰ ਬਚਾਉਣਾ ਉਸ ਦਾ ਫਰਜ਼ ਹੈ।
 7. ਸੁਭਾਅ ਵਿੱਚ ਤਬਦੀਲੀ ਦੀ ਆਸ: ਔਰਤ ਨੂੰ ਇੰਜ ਲੱਗ ਸਕਦਾ ਹੈ ਕਿ ਉਹ ਉਸ ਪੁਰਖ ਨੂੰ ਪਿਆਰ ਕਰਦੀ ਹੈ ਅਤੇ ਉਸ ਰਿਸ਼ਤੇ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਉਸ ਨੂੰ ਆਸ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਹਿੰਸਾ ਰੁਕ ਜਾਵੇਗੀ। ਬੱਚਿਆਂ ਨੂੰ ਬਿਨਾਂ ਬਾਪ ਦੇ ਕਰ ਦੇਣ ਦਾ ਅਪਰਾਧ ਬੋਧ।

ਪਰ ਸ਼ਾਇਦ ਇੱਕ ਬਿਹਤਰ ਪ੍ਰਸ਼ਨ ਹੋ ਸਕਦਾ ਹੈ ਇਹ ਪੁੱਛਣਾ ਕਿ “ ਉਹ ਕਿਉਂ ਨਹੀਂ ਘਰ ਛੱਡ ਕੇ ਜਾਂਦਾ? ” ਜਦੋਂ ਅਸੀਂ ਇਹ ਪੁੱਛਦੇ ਹਾਂ ਕਿ “ਉਹ ਉਸ ਨੂੰ ਛੱਡ ਕਰ ਕਿਉਂ ਨਹੀਂ ਜਾਂਦੀ” ਤਾਂ ਇਸ ਦਾ ਮੰਤਵ ਇਹ ਹੋ ਸਕਦਾ ਹੈ ਕਿ ਸਾਡੇ ਵਿਚਾਰ ਵਿੱਚ ਇਹ ਉਸ ਦੀ ਵਿਅਕਤੀਗਤ ਸਮੱਸਿਆ ਹੈ। ਪਰ ਅਜਿਹਾ ਸੋਚਣਾ ਬਿਲਕੁਲ ਗਲਤ ਹੈ ਕਿ ਹਿੰਸਾ ਸਿਰਫ਼ ਉਸ ਦੀ ਸਮੱਸਿਆ ਹੈ।

ਇਹ ਪੂਰੇ ਸਮਾਜ ਦੀ ਇਹ ਜ਼ਿੰਮੇਵਾਰੀ ਹੈ ਕਿ ਸਮਾਜ ਦਾ ਹਰ ਵਿਅਕਤੀ ਤੰਦਰੁਸਤ ਅਤੇ ਕੁਸ਼ਲਤਾ ਪੂਰਵਕ ਰਹੇ।

ਜੇਕਰ ਪੁਰਖ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਔਰਤ ਦੇ ਸੁਤੰਤਰ ਰੂਪ ਨਾਲ ਰਹਿਣ ਦੇ ਅਧਿਕਾਰ ਦਾ ਘਾਣ ਕਰਕੇ ਜਾਂ ਉਸ ਨੂੰ ਚੋਟ ਪਹੁੰਚਾ ਕੇ ਜਾਂ ਮਾਰ ਕੇ ਕੋਈ ਅਪਰਾਧ ਕਰ ਰਿਹਾ ਹੈ

ਤਾਂ ਇਸ ਦੇ ਇਨ੍ਹਾਂ ਕੁਕਰਮਾਂ ਨੂੰ ਚੁਣੌਤੀ ਦੇਣੀ ਅਤੇ ਰੋਕਣਾ ਜ਼ਰੂਰੀ ਹੈ। ਇਸ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ

ਇੱਕ ਸੁਰੱਖਿਆ ਯੋਜਨਾ ਬਣਾਓ

 • ਇੱਕ ਔਰਤ ਦਾ ਆਪਣੇ ਜੀਵਨ ਸਾਥੀ ਦੀ ਹਿੰਸਾ ਉੱਪਰ ਕਾਬੂ ਨਹੀਂ ਹੁੰਦਾ ਹੈ ਪਰ ਇਹ ਤਾਂ ਉਸ ਦੇ ਹੱਥ ਵਿੱਚ ਹੈ ਕਿ ਉਹ ਇਸ ਹਿੰਸਾ ਦਾ ਕਿਸ ਪ੍ਰਕਾਰ ਜਵਾਬ ਦਿੰਦੀ ਹੈ ਅਤੇ ਉਸ ਨਾਲ ਨਿਪਟਦੀ ਹੈ। ਉਹ ਪਹਿਲਾਂ ਤੋਂ ਹੀ ਕੋਈ ਅਜਿਹੀ ਯੋਜਨਾ ਬਣਾ ਸਕਦੀ ਹੈ ਤਾਂ ਕਿ ਪੁਰਖ ਦੇ ਹਿੰਸਾ ਖ਼ਤਮ ਕਰਨ ਦੇ ਪਲ ਤਕ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕੇ।
 • ਅਗਲੀ ਵਾਰ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਸੁਰੱਖਿਆ
 • ਆਪਣੇ ਆਂਢ-ਗੁਆਂਢ ਵਿੱਚ ਕਿਸੇ ਨੂੰ ਹਿੰਸਾ ਦੇ ਬਾਰੇ ਦੱਸੋ। ਉਸ ਨੂੰ ਕਹੋ ਕਿ ਅੱਗੇ ਫਿਰ ਤੁਸੀਂ ਮੁਸੀਬਤ ਵਿੱਚ ਹੋਵੋ ਤਾਂ ਉਹ ਆਪ ਆਵੇ ਜਾਂ ਤੁਹਾਡੇ ਲਈ ਕੋਈ ਸਹਾਇਤਾ ਪਹੁੰਚਾਵੇ। ਹੋ ਸਕਦਾ ਹੈ ਕੋਈ ਗੁਆਂਢੀ, ਪੁਰਖ ਰਿਸ਼ਤੇਦਾਰ ਜਾਂ ਪੁਰਖਾਂ ਅਤੇ ਔਰਤਾਂ ਦਾ ਕੋਈ ਸਮੂਹ ਤੁਹਾਡੀ ਸਹਾਇਤਾ ਲਈ ਆ ਸਕਦਾ ਹੈ।
 • ਕੋਈ ਅਜਿਹਾ ਵਿਸ਼ੇਸ਼ ਸ਼ਬਦ ਜਾਂ ਸੰਕੇਤ ਨਿਰਧਾਰਤ ਕਰੋ, ਜਿਸ ਨੂੰ ਸੁਣ ਕੇ ਤੁਹਾਡੇ ਬੱਚੇ ਜਾਂ ਘਰ ਦਾ ਕੋਈ ਹੋਰ ਮੈਂਬਰ ਤੁਹਾਡੇ ਲਈ ਸਹਾਇਤਾ ਪ੍ਰਾਪਤ ਕਰ ਸਕੇ। ਤੁਸੀਂ ਬੱਚੇ ਨੂੰ ਸੁਰੱਖਿਅਤ ਥਾਂ ਤਕ ਪੁੱਜਣਾ ਸਿਖਾਓ।

ਹਿੰਸਾ ਦੌਰਾਨ ਸੁਰੱਖਿਆ

 1. ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਉਹ (ਪੁਰਖ) ਹਿੰਸਕ ਹੋਣ ਹੀ ਵਾਲਾ ਹੈ ਤਾਂ ਇਹ ਪੱਕਾ ਕਰੋ ਕਿ ਹਿੰਸਾਤਮਕ ਕਾਰਵਾਈ ਅਜਿਹੇ ਥਾਂ ਉੱਤੇ ਹੋਵੇ ਜਿੱਥੇ ਕੋਈ ਹਥਿਆਰ ਜਾਂ ਵਸਤੂ ਨਾ ਹੋਵੇ, ਜਿਨ੍ਹਾਂ ਨਾਲ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕੇ ਜਾਂ ਜਿੱਥੋਂ ਤੁਸੀਂ ਛੇਤੀ ਨਾਲ ਦੌੜ ਸਕੋ।
 2. ਆਪਣੇ ਫ਼ੈਸਲਾ ਲੈਣ ਦੀ ਯੋਗਤਾ ਦਾ ਸਰਬੋਤਮ ਪ੍ਰਯੋਗ ਕਰੋ। ਜੋ ਜ਼ਰੂਰੀ ਹੋਵੇ ਉਹ ਕਰੋ, ਜਿਸ ਦੇ ਨਾਲ ਤੁਸੀਂ ਉਸ ਨੂੰ ਸ਼ਾਂਤ ਕਰ ਸਕੋ ਅਤੇ ਤੁਸੀਂ ਅਤੇ ਤੁਹਾਡੇ ਬੱਚੇ ਸੁਰੱਖਿਅਤ ਰਹਿਣ।
 3. ਜੇਕਰ ਤੁਹਾਨੂੰ ਉਸ ਥਾਂ ਤੋਂ ਦੂਰ ਭੱਜਣ ਦੀ ਲੋੜ ਹੋਵੇ ਤਾਂ ਇਸ ਦੇ ਬਾਰੇ ਸੋਚੋ। ਸੋਚੋ ਕਿ ਤੁਹਾਡੇ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਕਿਹੜੀ ਹੋਵੇਗੀ।
 4. ਔਰਤ ਦੇ ਘਰ ਛੱਡ ਕੇ ਜਾਣ ਦੀ ਹਾਲਤ ਵਿੱਚ ਸੁਰੱਖਿਆ
 5. ਪੈਸਾ ਤਾਂ ਹਰ ਹਾਲਤ ਵਿੱਚ ਬਚਾਓ। ਇਸ ਪੈਸੇ ਨੂੰ ਘਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਉੱਤੇ ਜਾਂ ਬੈਂਕ ਵਿੱਚ ਆਪਣੇ ਨਾਂ ਦੇ ਖਾਤੇ ਵਿੱਚ ਰੱਖੋ ਤਾਂ ਕਿ ਤੁਸੀਂ ਜ਼ਿਆਦਾ ਰੂਪ ਨਾਲ ਆਤਮ-ਨਿਰਭਰ ਬਣ ਸਕੋ।
 6. ਜੇਕਰ ਤੁਸੀਂ ਅਜਿਹਾ ਸੁਰੱਖਿਅਤ ਰੂਪ ਨਾਲ ਕਰ ਸਕਦੀ ਹੋ ਤਾਂ ਪੁਰਖ ਉੱਤੇ ਨਿਰਭਰਤਾ ਘੱਟ ਕਰਨ ਦੇ ਹੋਰ ਤਰੀਕਿਆਂ ਬਾਰੇ ਸੋਚੋ। ਉਦਹਾਰਣ ਲਈ ਮਿੱਤਰ ਬਣਾਓ, ਕਿਸੇ ਸੰਗਠਨ ਜਾਂ ਸਮੂਹ ਦੇ ਮੈਂਬਰ ਬਣੋ ਜਾਂ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਓ।
 7. ਅਜਿਹੇ “ਆਸ਼ਰਮ ਘਰਾਂ” ਜਾਂ ਸੇਵਾਵਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਰੱਖੋ, ਜੋ ਜ਼ੁਲਮ ਦਾ ਸ਼ਿਕਾਰ ਔਰਤਾਂ ਅਤੇ ਉਸ ਦੇ ਬੱਚਿਆਂ ਲਈ ਉਪਲਬਧ ਹੈ। ਘਰ ਛੱਡਣ ਤੋਂ ਪਹਿਲਾਂ ਨਜ਼ਦੀਕ ਦੇ ਕਿਸੇ ਘਰ ਦੇ ਬਾਰੇ ਜਾਣਕਾਰੀ ਜ਼ਰੂਰ ਲੈ ਲਓ।
 8. ਕਿਸੇ ਭਰੋਸੇਯੋਗ ਮਿੱਤਰ ਜਾਂ ਸੰਬੰਧੀ ਤੋਂ ਪੁੱਛੋ ਕਿ ਕੀ ਉਹ ਤੁਹਾਨੂੰ ਆਪਣੇ ਕੋਲ ਰਹਿਣ ਦੇਣਗੇ ਜਾਂ ਤੁਹਾਨੂੰ ਪੈਸਾ ਉਧਾਰ ਦੇ ਸਕਣਗੇ ?  ਇਹ ਲੋਕ ਅਜਿਹੇ ਹੋਣੇ ਚਾਹੀਦੇ ਹਨ, ਜੋ ਤੁਹਾਡੇ ਜੀਵਨ ਸਾਥੀ ਨੂੰ ਇਸ ਬਾਰੇ ਨਾ ਦੱਸਣ।
 9. ਮਹੱਤਵਪੂਰਣ ਦਸਤਾਵੇਜ਼ਾਂ ਅਤੇ ਪ੍ਰਮਾਣ-ਪੱਤਰਾਂ ਦੀਆਂ ਕਾਪੀਆਂ ਆਪਣੇ ਲਈ ਇਕੱਠੀਆਂ ਕਰੋ। ਜਿਵੇਂ ਕਿ - ਤੁਹਾਡਾ ਪਛਾਣ ਪੱਤਰ, ਬੱਚਿਆਂ ਦੇ ਜਨਮ ਪ੍ਰਮਾਣ-ਪੱਤਰ (ਜਿਸ ਵਿੱਚ ਪਿਤਾ ਦਾ ਨਾਂ ਹੋਵੇ), ਟੀਕਾਕਰਣ ਕਾਰਡ, ਤੁਹਾਡੇ ਵਿਆਹ ਦਾ ਪ੍ਰਮਾਣ-ਪੱਤਰ ਜਾਂ ਕਾਰਡ (ਜਿਸ ਨਾਲ ਤੁਹਾਡੇ ਪਤੀ ਦੀ ਪਛਾਣ ਨਿਰਧਾਰਤ ਕੀਤੀ ਜਾ ਸਕੇ)। ਜੇਕਰ ਤੁਹਾਨੂੰ ਰੱਖ-ਰਖਾਅ ਭੱਤੇ ਦਾ ਦਾਅਵਾ ਕਰਨਾ ਪਿਆ ਤਾਂ ਇਸ ਸਭ ਦੀ ਲੋੜ ਹੋਵੇਗੀ। ਇਨ੍ਹਾਂ ਸਾਰਿਆਂ ਦੀ ਇੱਕ ਕਾਪੀ ਘਰ ਵਿੱਚ ਰੱਖੋ ਅਤੇ ਦੂਜੀ ਕਾਪੀ ਕਿਸੇ ਭਰੋਸੇਯੋਗ ਵਿਅਕਤੀ ਦੇ ਕੋਲ ਘਰ ਤੋਂ ਦੂਰ ਰੱਖੋ।
 10. ਪੈਸਾ, ਦਸਤਾਵੇਜ਼ਾਂ ਦੀਆਂ ਕਾਪੀਆਂ ਅਤੇ ਫਾਲਤੂ ਕੱਪੜੇ ਕਿਸੇ ਭਰੋਸੇਯੋਗ ਵਿਅਕਤੀ ਦੇ ਕੋਲ ਰੱਖੋ ਤਾਂ ਕਿ ਤੁਸੀਂ ਛੇਤੀ ਨਾਲ ਜਾ ਸਕੋ
 11. ਜੇਕਰ ਤੁਸੀਂ ਅਜਿਹਾ ਬਿਨਾਂ ਕਿਸੇ ਝੰਜਟ ਦੇ ਕਰ ਸਕੋ ਤਾਂ ਆਪਣੇ ਬੱਚਿਆਂ ਦੇ ਨਾਲ ਆਪਣੇ ਭੱਜਣ ਦੀ ਯੋਜਨਾ ਦਾ ਇੱਕ ਵਾਰ ਪੂਰਵ ਅਭਿਆਸ (ਰਿਹਰਸਲ) ਕਰਕੇ ਇਹ ਵੇਖੋ ਕਿ ਕੀ ਇਹ ਕੰਮ ਕਰਦੀ ਹੈ ਜਾਂ ਨਹੀਂ। ਧਿਆਨ ਰੱਖੋ ਕਿ ਕਿਸੇ ਬੱਚੇ ਨੂੰ ਇਸ ਬਾਰੇ ਨਾ ਦੱਸੋ।

ਜੇਕਰ ਤੁਹਾਨੂੰ ਘਰ ਛੱਡ ਕੇ ਜਾਣਾ ਪਏ

ਜੇਕਰ ਤੁਹਾਨੂੰ ਘਰ ਛੱਡ ਕੇ ਜਾਣਾ ਪਏ ਜੇਕਰ ਤੁਸੀਂ ਘਰ ਛੱਡ ਕੇ ਜਾਣਾ ਪੱਕਾ ਕਰ ਲਿਆ ਹੈ ਤਾਂ ਕੁਝ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰੋ|

ਸੁਰੱਖਿਆ

 • ਕਿਸੇ ਔਰਤ ਲਈ ਘਰ ਛੱਡ ਕੇ ਜਾਣ ਦੇ ਤੁਰੰਤ ਬਾਅਦ ਦਾ ਸਮਾਂ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਹਾਲਾਂਕਿ ਪੁਰਖ ਔਰਤ ਉੱਤੇ ਨਿਯੰਤਰਣ ਖ਼ਤਮ ਖੋਹ ਚੁੱਕਿਆ ਹੁੰਦਾ ਹੈ, ਇਸ ਲਈ ਉਹ ਇਸ ਨਿਯੰਤਰਣ ਨੂੰ ਮੁੜ ਹਾਸਿਲ ਕਰਨ ਲਈ ਕੁਝ ਵੀ ਕਰ ਸਕਦਾ ਹੈ। ਉਹ ਔਰਤ ਨੂੰ ਜਾਨੋਂ ਮਾਰਨ ਦੀ ਆਪਣੀ ਧਮਕੀ ਉੱਤੇ ਵੀ ਚਾਲ ਚੱਲ ਸਕਦਾ ਹੈ। ਔਰਤ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਸੁਰੱਖਿਅਤ ਥਾਂ ਉੱਤੇ ਰਹਿ ਰਹੀ ਹੈ ਅਤੇ ਇਸ ਬਾਰੇ ਔਰਤ ਨੂੰ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੀਦਾ ਹੈ। ਪਤੀ ਉਨ੍ਹਾਂ ਲੋਕਾਂ ਨੂੰ ਤੁਹਾਡੇ ਨਿਵਾਸ ਥਾਂ ਦੇ ਬਾਰੇ ਦੱਸਣ ਲਈ ਮਜ਼ਬੂਰ ਕਰ ਸਕਦਾ ਹੈ।

ਆਪਣੇ ਬਲਬੂਤੇ ਉੱਤੇ ਜਿਊਣਾ

 • ਆਪਣਾ ਅਤੇ ਆਪਣੇ ਬੱਚਿਆਂ ਦੀ ਗੁਜ਼ਰ-ਬਸਰ ਕਰਨ ਦਾ ਕੋਈ ਤਰੀਕਾ ਲੱਭੋ। ਜੇਕਰ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੇ ਕੋਲ ਰਹਿ ਸਕਦੀ ਹੋ ਤਾਂ ਇਸ ਸਮੇਂ ਦਾ ਸਿੱਖਿਆ ਜਾਂ ਰੁਜ਼ਗਾਰ ਯੋਗਤਾ ਹਾਸਿਲ ਕਰਨ ਲਈ ਸਦ ਉਪਯੋਗ ਕਰੋ। ਤੁਸੀਂ ਕਿਸੇ ਹੋਰ ਜ਼ੁਲਮ ਦੀ ਸ਼ਿਕਾਰ ਔਰਤ ਦੇ ਨਾਲ ਵੀ ਰਹਿ ਸਕਦੀ ਹੋ। ਇਸ ਨਾਲ ਪੈਸੇ ਦੀ ਬੱਚਤ ਹੋਵੋਗੀ।

ਭਾਵਨਾਵਾਂ

 • ਤੁਹਾਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਜ਼ਰੂਰੀ ਸਾਧਨ ਜੁਟਾਉਣੇ ਇੱਕ ਬਹੁਤ ਹੀ ਔਖਾ ਕੰਮ ਹੈ। ਨਵੀਂ ਜਗ੍ਹਾ ਵਿੱਚ ਤੁਹਾਨੂੰ ਡਰ ਅਤੇ ਇਕੱਲਾਪਣ ਲੱਗ ਸਕਦਾ ਹੈ ਕਿਉਂਕਿ ਤੁਸੀਂ ਅਨਜਾਣ ਜਗ੍ਹਾ ਉੱਤੇ ਰਹਿਣ ਦੀ ਆਦਿ ਨਹੀਂ ਹੋ। ਚਾਹੇ ਤੁਹਾਡੇ ਪਤੀ ਨੇ ਤੁਹਾਡੇ ਨਾਲ ਕਿੰਨਾ ਵੀ ਦੁਰਵਿਹਾਰ ਕਿਉਂ ਨਾ ਕੀਤਾ ਹੋਵੇ – ਤੁਸੀਂ ਫਿਰ ਵੀ ਉਸ ਤੋਂ ਵਿੱਛੜ ਕੇ ਦੁਖੀ ਮਹਿਸੂਸ ਕਰ ਸਕਦੀ ਹੋ। ਜਦੋਂ ਵਰਤਮਾਨ ਹਾਲਤ ਵਿੱਚ ਤੁਸੀਂ ਕਠਿਨਾਈਆਂ ਦਾ ਸਾਹਮਣਾ ਕਰ ਰਹੀ ਹੋ ਤਾਂ ਤੁਸੀਂ ਸ਼ਾਇਦ ਘਰ ਛੱਡਣ ਤੋਂ ਪਹਿਲਾਂ ਦੀਆਂ ਔਖੀਆਂ ਪ੍ਰਸਥਿਤੀਆਂ ਨੂੰ ਭੁੱਲਣ ਲੱਗੋ। ਥੋੜ੍ਹਾ ਸਬਰ ਰੱਖੋ। ਕੁਝ ਸਮਾਂ ਗੁਜ਼ਰਨ ਦਿਓ ਤਾਂ ਕਿ ਤੁਸੀਂ ਆਪਣੀ ਗੁਜ਼ਾਰੀ ਹੋਈ ਜ਼ਿੰਦਗੀ ਅਤੇ ਆਪਣੇ ਜੀਵਨ ਸਾਥੀ ਤੋਂ ਵਿਛੜਨ ਦੇ ਗਮ ਉੱਤੇ ਕਾਬੂ ਪਾ ਸਕੋ। ਮਜ਼ਬੂਤ ਬਣੇ ਰਹਿਣ ਦਾ ਯਤਨ ਕਰੋ। ਤੁਹਾਡੇ ਵਰਗੀ ਹਾਲਤ ਵਿੱਚੋਂ ਗੁਜ਼ਰਦੀਆਂ ਹੋਈਆਂ ਔਰਤਾਂ ਨਾਲ ਮਿਲੋ। ਨਾਲ ਰਹਿ ਕੇ, ਇੱਕ-ਦੂਜੇ ਨੂੰ ਸਹਾਰਾ ਦਿਓ। ਜੇਕਰ ਸੌਖੇ ਹਾਲਾਤ ਵਿੱਚ ਤਬਦੀਲੀ ਲਿਆਉਣੀ ਹੈ ਤਾਂ ਲੋਕਾਂ ਅਤੇ ਔਰਤਾਂ ਦੇ ਵਿਰੁੱਧ ਹੋਣ ਵਾਲੀ ਹਿੰਸਾ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਲਿਆਉਣੀ ਹੋਵੇਗੀ। “ਅਜਿਹਾ ਹੀ ਹੁੰਦਾ ਹੈ” ਜਾਂ “ਇਹ ਤਾਂ ਤੀਵੀਂ ਦਾ ਦੋਸ਼ ਹੈ” ਜਿਹੇ ਵਿਚਾਰਾਂ ਤੋਂ ਮੁਕਤੀ ਪਾਉਣੀ ਹੋਵੇਗੀ। ਇੱਥੇ ਅਸੀਂ ਤੁਹਾਡੇ ਸਮੁਦਾਇ ਵਿੱਚ ਹਿੰਸਾ ਦੇ ਖਾਤਮੇ ਬਾਰੇ ਕੁਝ ਵਿਚਾਰ ਪ੍ਰਗਟ ਕਰ ਰਹੇ ਹਾਂ:

ਇਸ ਵਿਸ਼ੇ ‘ਤੇ ਚਰਚਾ ਕਰੋ

 • ਹਿੰਸਾ ਅਤੇ ਜ਼ੁਲਮ ਦੇ ਵਿਸ਼ੇ ਬਾਰੇ ਚਰਚਾ ਕਰਨੀ, ਇਸ ਨੂੰ ਰੋਕਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਅਜਿਹੀਆਂ ਔਰਤਾਂ ਨੂੰ ਲੱਭਣ ਦਾ ਯਤਨ ਕਰੋ ਜਿਨ੍ਹਾਂ ਨੇ ਹਿੰਸਕ ਅਤੇ ਜ਼ੁਲਮੀ ਪੁਰਸ਼ਾਂ ਦਾ ਵਤੀਰਾ ਸਹਿਣ ਕੀਤਾ ਹੈ। ਉਨ੍ਹਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰੋ। ਅਜਿਹੇ ਪੁਰਸ਼ਾਂ ਨੂੰ ਖੋਜੋ ਜੋ ਔਰਤਾਂ ਦੇ ਵਿਰੁੱਧ ਹਿੰਸਾ ਨੂੰ ਗਲਤ ਮੰਨਦੇ ਹਨ। ਹਿੰਸਾ ਨੂੰ ਗੱਲਬਾਤ ਦਾ ਇੱਕ ਸਧਾਰਨ ਮੁੱਦਾ ਬਣਾਓ। ਇਸ ਨੂੰ ਅਜਿਹਾ ਵਿਸ਼ਾ ਬਣਾਓ ਜਿਸ ਦੇ ਬਾਰੇ ਲੋਕ ਕਹਿਣ ਕਿ ਇਹ ਗਲਤ ਹੈ।
 • ਘਰ ਛੱਡਣ ਵਾਲੀਆਂ ਔਰਤਾਂ ਲਈ ਸੇਵਾਵਾਂ ਸਥਾਪਿਤ ਕਰੋ
 • ਔਰਤਾਂ ਲਈ ਅਜਿਹੀ ਸਲਾਹ (ਕਾਊਂਸਲਿੰਗ) ਸੇਵਾਵਾਂ ਅਤੇ ਸਹਾਰਾ ਘਰ ਸਥਾਪਿਤ ਕਰੋ, ਜਿਨ੍ਹਾਂ ਨੂੰ ਉਹ ਲੋੜ ਪੈਣ ਤੇ ਛੇਤੀ ਤੋਂ ਛੇਤੀ ਪ੍ਰਯੋਗ ਕਰ ਸਕਣ।
 • ਹੋਰ ਲੋਕਾਂ - ਖਾਸ ਤੌਰ 'ਤੇ ਵੱਡੇ ਅਤੇ ਜ਼ਿਆਦਾ ਸ਼ਕਤੀਸ਼ਾਲੀ ਸੰਗਠਨਾਂ ਤੋਂ ਸਮਰਥਨ ਪ੍ਰਾਪਤ ਕਰੋ। ਉਦਹਾਰਣ ਲਈ ਇਹ ਵੇਖੋ ਕਿ ਕੀ ਤੁਹਾਡੇ ਦੇਸ਼ ਵਿੱਚ ਸਿਹਤਮੰਦ ਸੰਸਥਾਵਾਂ ਦਾ ਇੱਕ ਅਜਿਹਾ ਨੈੱਟਵਰਕ ਹੈ, ਜੋ ਸਹਾਇਤਾ ਕਰ ਸਕੇ। ਤੁਸੀਂ ਸਮੁਦਾਇ ਦੇ ਅਜਿਹੇ ਮਾਣਯੋਗ ਮੈਬਰਾਂ ਨਾਲ ਵੀ ਇਸ ਵਿਸ਼ੇ ਉੱਤੇ ਚਰਚਾ ਕਰ ਸਕਦੀ ਹੋ, ਜਿਨ੍ਹਾਂ ਉੱਤੇ ਤੁਹਾਨੂੰ ਵਿਸ਼ਵਾਸ ਹੈ। ਤੁਹਾਡੇ ਨਾਲ, ਜਿੰਨੇ ਲੋਕ ਹੋ ਸਕਣ, ਇਸ ਕੰਮ ਵਿੱਚ ਲਗਾਓ।
 • ਔਰਤਾਂ ਨੂੰ ਕਾਨੂੰਨ ਵਿੱਚ ਦਿੱਤੇ ਗਏ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿਓ। ਪਰਿਵਾਰਾਂ ਅਤੇ ਹਿੰਸਾ ਨਾਲ ਸੰਬੰਧਤ ਅਜਿਹੇ ਕਾਨੂੰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਔਰਤਾਂ ਪ੍ਰਯੋਗ ਕਰ ਸਕਦੀਆਂ ਹਨ। ਭਾਰਤ ਵਿੱਚ ਅਜਿਹੀਆਂ ਔਰਤਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਉਪਲਬਧ ਕਰਾਉਣ ਦਾ ਵੀ ਪ੍ਰਾਵਧਾਨ ਹੈ, ਜੋ ਪੈਸਾ ਨਹੀਂ ਦੇ ਸਕਦੀਆਂ ਹਨ। ਔਰਤਾਂ ਨੂੰ ਨਵੀਆਂ ਸਮਰੱਥਾਵਾਂ ਵਿੱਚ ਸਿਖਲਾਈ ਦੇਣ ਦੇ ਸਾਧਨ ਖੋਜੋ ਤਾਂ ਕਿ ਜ਼ੁਲਮ ਦਾ ਸ਼ਿਕਾਰ ਔਰਤਾਂ, ਲੋੜ ਪੈਣ ਤੇ, ਆਪਣੀ ਗੁਜ਼ਰ-ਬਸਰ ਕਰ ਸਕਣ।

ਸਮਾਜਿਕ ਦਬਾਅ ਦਾ ਪ੍ਰਯੋਗ ਕਰੋ

 • ਅਜਿਹੇ ਕਿਹੜੇ ਦਬਾਅ ਹਨ ਜੋ ਤੁਹਾਡੇ ਖੇਤਰ ਵਿੱਚ ਲੋਕਾਂ ਨੂੰ ਗਲਤ ਸਮਝੇ ਜਾਣ ਵਾਲੇ ਕੰਮਾਂ ਨੂੰ ਕਰਨ ਤੋਂ ਰੋਕਦੇ ਹਨ ? ਕਿਤੇ ਪੁਲਿਸ ਦਾ ਡਰ ਹੁੰਦਾ ਹੈ ਤਾਂ ਕਿਤੇ ਫੌਜ ਦਾ, ਕਿਤੇ ਬਜ਼ੁਰਗ, ਪਰਿਵਾਰ ਜਾਂ ਧਰਮ ਦਾ। ਜ਼ਿਆਦਾਤਰ ਸਥਾਨਾਂ ਉੱਤੇ ਇਹ ਸੰਯੁਕਤ ਰੂਪ ਨਾਲ ਕੰਮ ਕਰਦੇ ਹਨ। ਸਮੁਦਾਇਕ ਨੇਤਾਵਾਂ ਅਤੇ ਨਵੇਂ ਪੁਰਸ਼ਾਂ ਨੂੰ ਔਰਤਾਂ ਉੱਤੇ ਹੋਣ ਵਾਲੇ ਅਤਿਆਚਾਰਾਂ ਅਤੇ ਹਿੰਸਾ ਦੇ ਵਿਰੋਧ ਵਿੱਚ ਬੋਲਣ ਅਤੇ ਔਰਤਾਂ ਨੂੰ ਕੁੱਟਣ ਵਾਲੇ ਲੋਕਾਂ ਦੀ ਨਿੰਦਾ ਕਰਨ ਲਈ ਉਤਸ਼ਾਹਿਤ ਕਰੋ। ਔਰਤਾਂ ਉੱਤੇ ਜ਼ੁਲਮ ਰੋਕਣ ਲਈ ਉਸ ਜਗ੍ਹਾ ਉੱਤੇ ਕੰਮ ਕਰਨ ਵਾਲੇ ਦਬਾਵਾ ਦਾ ਪ੍ਰਯੋਗ ਕਰੋ।
 • ਕੁਝ ਦੇਸ਼ਾਂ ਵਿੱਚ ਔਰਤਾਂ ਨੇ ਸੰਗਠਿਤ ਹੋ ਕੇ ਅਜਿਹੇ ਕਾਨੂੰਨ ਲਾਗੂ ਕਰਵਾ ਦਿੱਤੇ ਹਨ, ਜਿਨ੍ਹਾਂ ਦੁਆਰਾ ਔਰਤਾਂ ਉੱਤੇ ਜ਼ੁਲਮ ਕਰਨ ਵਾਲੇ ਪੁਰਸ਼ਾਂ ਨੂੰ ਦੰਡਿਤ ਕੀਤਾ ਜਾ ਸਕਦਾ ਹੈ। ਫਿਰ ਵੀ, ਕਾਨੂੰਨ ਹਮੇਸ਼ਾ ਹੀ ਜ਼ੁਲਮ ਦਾ ਸ਼ਿਕਾਰ ਔਰਤਾਂ ਦੀ ਸਹਾਇਤਾ ਨਹੀਂ ਕਰਦਾ ਹੈ। ਕਿਤੇ-ਕਿਤੇ ਕਾਨੂੰਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਵਾਲਿਆਂ ਉੱਤੇ ਪੂਰਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪਰ ਜੇਕਰ ਤੁਹਾਡੇ ਖੇਤਰ ਵਿੱਚ ਕਾਨੂੰਨ ਤੰਤਰ ਅਤੇ ਪੁਲਿਸ ਦੋਨੋਂ ਹੀ ਔਰਤਾਂ ਦੀ ਸੁਰੱਖਿਆ ਕਰਨ ਲਈ ਤਤਪਰ ਹਨ ਤਾਂ ਸੰਬੰਧਤ ਕਾਨੂੰਨਾਂ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਬੱਚਿਆਂ ਨੂੰ ਹਿੰਸਾ ਮੁਕਤ ਜੀਵਨ ਗੁਜਾਰਨ ਲਈ ਤਿਆਰ ਕਰਨ ਵਾਲੇ ਤਰੀਕਿਆਂ ਨਾਲ ਪਾਲੋ-ਪੋਸੋ। ਉਨ੍ਹਾਂ ਨੂੰ ਅਹਿੰਸਕ ਤਰੀਕਿਆਂ ਨਾਲ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਸਿਖਾਓ। ਉਨ੍ਹਾਂ ਨੂੰ ਖੁਦ ਆਪਣਾ, ਦੂਜੇ ਦਾ ਅਤੇ ਆਪਣੇ ਵੱਡਿਆਂ ਦਾ ਸਨਮਾਨ ਕਰਨਾ ਸਿਖਾਓ।
 • ਔਰਤਾਂ ਦੇ ਵਿਰੁੱਧ ਹਿੰਸਾ ਰੋਕਣ ਲਈ ਸਿਹਤ ਕਰਮਚਾਰੀ ਇੱਕ ਜ਼ਿਆਦਾ ਸਰਗਰਮ ਭੂਮਿਕਾ ਨਿਭਾ ਸਕਦੇ ਹਨ। ਸਿਰਫ਼ ਔਰਤ ਦੇ ਜ਼ਖਮਾਂ ਦੀ ਮੱਲ੍ਹਮ ਪੱਟੀ ਕਰਨਾ ਹੀ ਕਾਫ਼ੀ ਨਹੀਂ ਹੈ। ਜਦੋਂ ਤੁਸੀਂ ਕਿਸੇ ਔਰਤ ਦੀ ਜਾਂਚ ਕਰੋ ਤਾਂ ਜ਼ੁਲਮ ਦੇ ਲੱਛਣਾਂ ਨੂੰ ਵੀ ਦੇਖੋ।
 • ਪੁਰਖ ਅਕਸਰ ਹੀ ਆਪਣੀਆਂ ਪਤਨੀਆਂ ਦੇ ਨਾਲ ਮਾਰ-ਕੁੱਟ ਕਰਦੇ ਹਨ। ਹੋ ਸਕਦਾ ਹੈ ਕਿ ਇਨ੍ਹਾਂ ਦੇ ਕੋਈ ਲੱਛਣ ਤੁਹਾਨੂੰ ਬਾਹਰੋਂ ਨਜ਼ਰ ਨਾ ਆਉਣ। ਮਾਰ-ਕੁੱਟ ਦੀਆਂ ਸ਼ਿਕਾਰ ਔਰਤਾਂ ਆਪਣੇ ਕੱਪੜਿਆਂ ਨਾਲ ਇਨ੍ਹਾਂ ਲੱਛਣਾਂ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਸਿਹਤ ਕਰਮਚਾਰੀ ਹੋਣ ਦੇ ਨਾਤੇ ਤੁਸੀਂ ਅਜਿਹੇ ਕੁਝ ਗਿਣੇ-ਚੁਣੇ ਲੋਕਾਂ ਵਿੱਚੋਂ ਹੋ, ਜੋ ਔਰਤ ਦੇ ਗੁਪਤ ਅੰਗ ਦੇਖ ਸਕਦੇ ਹੋ।
 • ਜੇਕਰ ਤੁਹਾਨੂੰ ਕੋਈ ਅਸਧਾਰਨ ਨਿਸ਼ਾਨ, ਧੱਬੇ ਜਾਂ ਜਖ਼ਮ ਨਜ਼ਰ ਆਉਣ ਤਾਂ ਔਰਤ ਤੋਂ ਉਨ੍ਹਾਂ ਦੇ ਹੋਣ ਦਾ ਕਾਰਨ ਪੁੱਛੋ। ਜੇਕਰ ਕੋਈ ਔਰਤ ਤੁਹਾਡੇ ਕੋਲ ਦਰਦ, ਖੂਨ ਰਿਸਾਅ, ਟੁੱਟੀਆਂ ਹੱਡੀਆਂ ਜਾਂ ਹੋਰ ਕੋਈ ਚੋਟ ਦੇ ਨਾਲ ਆਏ ਤਾਂ ਉਸ ਤੋਂ ਪੁੱਛੋ ਕਿ ਕੀ ਉਸ ਨੂੰ ਕੁੱਟਿਆ ਗਿਆ ਹੈ ? ਯਾਦ ਰੱਖੋ ਕਿ ਮਾਰ-ਕੁੱਟ ਦੀਆਂ ਸ਼ਿਕਾਰ ਅਨੇਕਾਂ ਔਰਤਾਂ ਇਸ ਪ੍ਰਕਾਰ ਦੀ ਚੋਟ ਅਤੇ ਲੱਛਣਾਂ ਨੂੰ “ਦੁਰਘਟਨਾ” ਦੇ ਕਾਰਨ ਹੋਣਾ ਦੱਸਦੀਆਂ ਹਨ। ਉਸ ਨੂੰ ਭਰੋਸਾ ਦਿਓ ਕਿ ਤੁਸੀਂ ਕੋਈ ਅਜਿਹਾ ਕੰਮ ਨਹੀਂ ਕਰੋਗੇ, ਜਿਸ ਨੂੰ ਉਹ ਨਾ ਚਾਹੁੰਦੀ ਹੋਵੇ।
 • ਹਰ ਚੀਜ਼ ਨੂੰ ਲਿਖ ਲਵੋ। ਜਦੋਂ ਤੁਸੀਂ ਹਿੰਸਾ ਦਾ ਸ਼ਿਕਾਰ ਹੋਈ ਕਿਸੇ ਔਰਤ ਦੀ ਜਾਂਚ ਕਰੋ ਤਾਂ ਮਨੁੱਖੀ ਸਰੀਰ ਦੀ ਇੱਕ ਆਕ੍ਰਿਤੀ ਕਾਗਜ਼ ਉੱਤੇ ਬਣਾਵੋ ਅਤੇ ਉਸ ਔਰਤ ਦੇ ਸਰੀਰ ਦੇ ਅਗਲੇ ਅਤੇ ਪਿਛਲੇ ਹਿੱਸਿਆਂ ਉੱਤੇ ਪਾਈਆਂ ਗਈਆਂ ਚੋਟਾਂ ਨੂੰ ਅੰਕਿਤ ਕਰੋ। ਉਸ ਵਿਅਕਤੀ ਦਾ ਵੀ ਨਾਂ ਲਿਖੋ, ਜਿਸ ਨੇ ਉਸ ਨੂੰ ਇਹ ਚੋਟਾਂ ਪਹੁੰਚਾਈਆਂ ਹਨ। ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਕੀ ਪਰਿਵਾਰ ਦੇ ਕਿਸੇ ਹੋਰ ਮੈਂਬਰ, ਜਿਵੇਂ ਕਿ ਉਸ ਦੀ ਭੈਣ ਜਾਂ ਬੱਚਿਆਂ ਦੇ ਨਾਲ ਵੀ ਅਜਿਹਾ ਹੋਇਆ ਹੈ ? ਜੇਕਰ ਉਸ ਨੂੰ ਖ਼ਤਰਾ ਹੈ ਤਾਂ ਉਸ ਤੋਂ ਪੁੱਛੋ ਕਿ ਉਹ ਕੀ ਕਰਨਾ ਚਾਹੁੰਦੀ ਹੈ। ਚਾਹੇ ਉਹ ਘਰ ਛੱਡਣਾ ਚਾਹੇ ਜਾਂ ਨਾ, ਇੱਕ ਸੁਰੱਖਿਆ ਯੋਜਨਾ ਬਣਵਾਉਣ ਵਿੱਚ ਉਸ ਦੀ ਸਹਾਇਤਾ ਕਰੋ। ਜੇਕਰ ਉਹ ਪੁਲਿਸ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੀ ਹੋਵੇ ਤਾਂ ਉਸ ਵਿੱਚ ਵੀ ਉਸ ਦੀ ਸਹਾਇਤਾ ਕਰੋ। ਤੁਸੀਂ ਇਹ ਪੱਕਾ ਕਰੋ ਕਿ ਪੁਲਿਸ ਉਸ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਵੇ। ਤੁਸੀਂ ਉਸ ਜ਼ੁਲਮ ਦੀ ਸ਼ਿਕਾਰ ਔਰਤ, ਸਮਾਜਿਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਸੰਪਰਕ ਬਣਾਉਣ ਵਿੱਚ ਵੀ ਸਹਾਇਤਾ ਕਰ ਸਕਦੇ ਹੋ। ਇਕੱਠਿਆਂ ਮਿਲ ਕੇ, ਉਹ ਸ਼ਾਇਦ ਉਸ ਦੀ ਸਮੱਸਿਆ ਦਾ ਹੱਲ ਲੱਭਣ ਵਿੱਚ ਸਹਾਇਤਾ ਕਰ ਸਕਣ।

ਤੁਹਾਡੇ ਸਮੁਦਾਇ ਜਾਂ ਆਂਢ-ਗੁਆਂਢ ਵਿੱਚ ਜ਼ੁਲਮ ਦੀਆਂ ਸ਼ਿਕਾਰ ਔਰਤਾਂ ਦੀ ਸਹਾਇਤਾ ਲਈ ਕੀ ਸੰਭਾਵਨਾਵਾਂ ਉਪਲਬਧ ਹਨ ? ਖੋਜੋ:

 1. ਕਾਨੂੰਨੀ ਸਹਾਇਤਾ
 2. ਮਾਨਸਿਕ ਸਿਹਤ ਸੇਵਾਵਾਂ
 3. ਸਹਾਰਾ ਘਰ
 4. ਔਰਤਾਂ ਲਈ ਪੈਸਾ ਅਰਜਿਤ ਕਰਨ ਦੀਆਂ ਪਰਿਯੋਜਨਾਵਾਂ
 5. ਸਲਾਹ ਸੇਵਾਵਾਂ
 6. ਬਾਲਗਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਵਾਲੀਆਂ ਹੋਰ ਸਿਖਿਅਕ ਸੇਵਾਵਾਂ

ਪੁਰਖ ਦੀ ਸਹਾਇਤਾ ਕਰੋ। ਇਸ ਤੋਂ ਇਲਾਵਾ ਪਰਿਵਾਰ ਦੇ ਹੋਰ ਹਿੰਸਕ ਮੈਂਬਰ ਦੀ ਵੀ ਸਹਾਇਤਾ ਕਰੋ। ਉਨ੍ਹਾਂ ਨੂੰ ਵੀ ਸਹਾਇਤਾ ਦੀ ਲੋੜ ਹੈ। ਸਮੁਦਾਇਕ ਅਤੇ ਧਾਰਮਿਕ ਨੇਤਾਵਾਂ ਵਿੱਚ ਅਜਿਹੇ ਲੋਕਾਂ ਦੀ ਸਹਾਇਤਾ ਕਰਨ ਅਤੇ ਸਮੁਦਾਇ ਵਿੱਚ ਔਰਤਾਂ ਦੇ ਵਿਰੁੱਧ ਹਿੰਸਾ ਖ਼ਤਮ ਕਰਨ ਬਾਰੇ ਗੱਲਬਾਤ ਕਰੋ।

ਸਰੋਤ : ਜ਼ੇਵੀਅਰ ਸਮਾਜ ਸੇਵਾ ਸੰਸਥਾਨ ਲਾਇਬ੍ਰੇਰੀ, ਵਿਹਾਈ।

3.16956521739
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top