ਪ੍ਰਾਚੀਨ ਕਾਲ ਤੋਂ ਹੀ ਮਨੁੱਖੀ ਮਨ ਅਤੇ ਦਿਮਾਗ ਨੂੰ ਸੁੰਦਰਤਾ ਆਕਰਸ਼ਿਤ ਕਰਦੀ ਰਹੀ ਹੈ। ਵੈਦਿਕ ਕਾਲੀਨ ਸੱਭਿਅਤਾ ਵਿੱਚ ਮਨੁੱਖ ਦੁਆਰਾ ਸੌਂਦਰਯ-ਸਮੱਗਰੀ ਦੇ ਰੂਪ ਵਿੱਚ ਵਿਭਿੰਨ ਜੜੀ-ਬੂਟੀਆਂ ਦੀ ਵਰਤੋਂ ਦਾ ਵਰਣਨ ਮਿਲਦਾ ਹੈ। ਆਦਿ ਕਾਲ ਤੋਂ ਹੀ ਭਾਰਤ ਵਿੱਚ ਹਲਦੀ, ਚੰਦਨ, ਕੇਸਰ, ਤੁਲਸੀ, ਗੇਂਦਾ ਦੇ ਫੁੱਲ ਅਤੇ ਪੱਤੀਆਂ, ਨਿੰਮ, ਨਿੰਬੂ, ਸ਼ਿਰੀਸ਼ ਦੇ ਫੁੱਲ, ਆਂਵਲਾ ਅਤੇ ਪਿੱਪਲ ਆਦਿ ਦੀ ਸੌਂਦਰਯ-ਸਮੱਗਰੀ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਰਿਹਾ ਹੈ। ਮਹਾਕਵੀ ਕਾਲੀਦਾਸ ਨੇ ਵੀ ਆਪਣੇ ਗ੍ਰੰਥ ''ਅਭਿਗਿਆਨ-ਸ਼ਾਕੁੰਤਲਮ'' ਵਿੱਚ ਸ਼ਕੁੰਤਲਾ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਵਿਭਿੰਨ ਪ੍ਰਕਾਰ ਦੇ ਕੁਦਰਤੀ ਸੌਂਦਰਯ-ਸਮੱਗਰੀ ਦਾ ਜ਼ਿਕਰ ਕੀਤਾ ਹੈ। ਅੱਜ ਦੇ ਇਸ ਭੌਤਿਕਵਾਦੀ ਯੁੱਗ ਵਿੱਚ ਤਾਂ ਹਰ ਆਦਮੀ ਸੁੰਦਰ ਦਿੱਸਣਾ ਚਾਹੁੰਦਾ ਹੈ। ਸਮਾਜ ਵਿੱਚ ਇਹ ਆਮ ਧਾਰਨਾ ਹੈ ਕਿ ਸੌਂਦਰਯ-ਸਮੱਗਰੀ ਦਾ ਪ੍ਰਯੋਗ ਸਿਰਫ਼ ਔਰਤਾਂ ਕਰਦੀਆਂ ਹਨ। ਆਧੁਨਿਕ ਯੁੱਗ ਵਿੱਚ ਇਹ ਧਾਰਨਾ ਬਦਲਦੀ ਦਿਸ ਰਹੀ ਹੈ।
ਅੱਜ ਸੌਂਦਰਯ-ਸਮੱਗਰੀ ਕੇਵਲ ਔਰਤਾਂ ਦੇ ਉਪਯੋਗ ਦੀ ਵਸਤੂ ਨਹੀਂ ਰਹੀ, ਹੁਣ ਤਾਂ ਪੁਰਖ ਔਰਤਾਂ ਦੀ ਤਰ੍ਹਾਂ ਸੌਂਦਰਯ-ਸਮੱਗਰੀ ਦਾ ਪ੍ਰਯੋਗ ਕਰਨ ਲੱਗੇ ਹਨ। ਔਰਤਾਂ ਦੀ ਹੀ ਤਰ੍ਹਾਂ ਪੁਰਸ਼ਾਂ ਦੇ ਲਈ ਵੀ ਬਿਊਟੀ ਪਾਰਲਰ ਖੁੱਲ੍ਹ ਚੁੱਕੇ ਹਨ, ਉਨ੍ਹਾਂ ਨੂੰ ਵੀ ਗੋਰਾ ਬਣਾਉਣ ਵਾਲੇ ਵਿਸ਼ੇਸ਼ ਕ੍ਰੀਮ ਅਤੇ ਲੋਸ਼ਨ ਦੁਕਾਨਾਂ ਤੇ ਮੌਜੂਦ ਹਨ। ਬਾਜ਼ਾਰ ਵਿੱਚ ਹਰ ਉਮਰ ਅਤੇ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸੌਂਦਰਯ-ਸਮੱਗਰੀ ਦੇ ਉਤਪਾਦ ਉਪਲਬਧ ਹਨ। ਸੌਂਦਰਯ-ਸਮੱਗਰੀ ਬਣਾਉਣ ਵਾਲੀਆਂ ਕੰਪਨੀਆਂ ਦੁਆਰਾ ਕੁਦਰਤੀ ਤੱਤਾਂ ਅਤੇ ਜੜੀ-ਬੂਟੀਆਂ ਤੋਂ ਤਿਆਰ ਉਤਪਾਦਾਂ ਦੇ ਨਾਂ ‘ਤੇ ਲੋਕਾਂ ਤੋਂ ਮੂੰਹ ਮੰਗੀ ਕੀਮਤ ਵਸੂਲੀ ਜਾ ਰਹੀ ਹੈ। ਕੰਪਨੀਆਂ ਦੁਆਰਾ ਕਰੋੜਾਂ ਰੁਪਏ ਉਤਪਾਦਾਂ ਦੇ ਵਿਗਿਆਪਨ ‘ਤੇ ਖਰਚ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਇਕ ਤੋਂ ਵਧ ਕੇ ਇੱਕ ਦਾਅਵੇ ਕੀਤੇ ਜਾਂਦੇ ਹਨ। ਕਿਸੇ ਕੰਪਨੀ ਦਾ ਦਾਅਵਾ ਹੁੰਦਾ ਹੈ ਕਿ ਉਸ ਦੀ ਕ੍ਰੀਮ ਤੁਸੀਂ ਲਗਾਉਗੇ ਤਾਂ ਹਫ਼ਤੇ ਭਰ ਦੇ ਬਾਅਦ ਹੀ ਕਾਲੇ ਤੋਂ ਗੋਰੇ ਹੋਣ ਲੱਗੋਗੇ, ਤਾਂ ਕਿਸੇ ਦਾ ਦਾਅਵਾ ਹੁੰਦਾ ਹੈ ਕਿ ਉਸ ਦੇ ਦੁਆਰਾ ਬਣਾਏ ਗਏ ਤੇਲ ਨੂੰ ਲਗਾਉਣ ਨਾਲ ਤੁਹਾਡੇ ਸਫੈਦ ਵਾਲ ਕਾਲੇ ਹੋ ਜਾਣਗੇ। ਜਾਗਰੂਕ ਉਪਭੋਗਤਾ ਨੂੰ ਇਨ੍ਹਾਂ ਗੱਲਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਬੁਨਿਆਦੀ ਅਤੇ ਦੁਬਿਧਾਜਨਕ ਪ੍ਰਚਾਰਾਂ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਅਜੇ ਤੱਕ ਦੇ ਕਿਸੇ ਵੀ ਵਿਗਿਆਨਕ ਖੋਜ ਵਿੱਚ ਇਨ੍ਹਾਂ ਗੱਲਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਭਾਰਤ ਵਿੱਚ ਸੌਂਦਰਯ-ਸਮੱਗਰੀ ਦੇ ਵਪਾਰ ਦਾ ਵਿਸਥਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੇ ਪਿੱਛੇ ਦੇ ਕਾਰਨਾਂ ਨੂੰ ਅਸੀਂ ਹੇਠ ਲਿਖੇ ਚਾਰਟ ਦੇ ਮਾਧਿਅਮ ਨਾਲ ਸਮਝ ਸਕਦੇ ਹਾਂ:
ਔਸ਼ਧੀ ਅਤੇ ਕੌਸਮੇਟਿਕਸ ਅਧਿਨਿਯਮ, 1940 ਅਤੇ ਨਿਯਮਾਵਲੀ 1945 ਦੇ ਅੰਤਰਗਤ ਕੌਸਮੇਟਿਕਸ ਨੂੰ ਅਜਿਹਾ ਪਦਾਰਥ ਦੱਸਿਆ ਗਿਆ ਹੈ ਜੋ ਸਫਾਈ ਕਰਨ, ਸੁੰਦਰਤਾ ਅਤੇ ਆਕਰਸ਼ਣ ਵਧਾਉਣ ਆਦਿ ਦੇ ਉਦੇਸ਼ ਨਾਲ ਮਨੁੱਖੀ ਸਰੀਰ ਤੇ ਮਲਣ, ਪਲਟਣ, ਛਿੜਕਣ ਜਾਂ ਫੁਹਾਰਨ ਜਾਂ ਉਸ ਵਿੱਚ ਰਚਾਉਣ ਜਾਂ ਹੋਰਨਾਂ ਉਸ ਉੱਤੇ ਲਗਾਉਣ ਦੇ ਲਈ ਬਣਾਈਆਂ ਗਈਆਂ ਵਸਤੂਆਂ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ।
ਕੌਸਮੈਟਿਕ ਉਤਪਾਦਾਂ ਦਾ ਸੁਰੱਖਿਅਤ ਹੋਣਾ ਇੱਕ ਉਪਭੋਗਤਾ ਦੇ ਲਈ ਬਹੁਤ ਜ਼ਰੂਰੀ ਹੈ। ਕੌਸਮੈਟਿਕ ਉਤਪਾਦਾਂ ਨੂੰ ਹੇਠ ਲਿਖੀਆਂ ਇਕਾਈਆਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ:
ਕੌਸਮੈਟਿਕਸ ਨੂੰ ਵੇਚਣ ਲਈ ਕਿਸੇ ਲਾਈਸੈਂਸ ਦੀ ਜ਼ਰੂਰਤ ਨਹੀਂ ਹੈ। ਜੇਕਰ ਭਾਰਤੀ ਮੂਲ ਦਾ ਕੌਸਮੈਟਿਕਸ ਕਿਸੇ ਲਾਇਸੈਂਸਸ਼ੁਦਾ ਨਿਰਮਾਤਾ ਦੁਆਰਾ ਬਣਾਇਆ ਗਿਆ ਹੋਵੇ। ਕੌਸਮੈਟਿਕਸ ਬਣਾਉਣ ਦੇ ਲਈ ਲਾਈਸੈਂਸ ਜ਼ਰੂਰੀ ਹੈ ਅਤੇ ਅਜਿਹੇ ਵਿਅਕਤੀ ਨੂੰ ਔਸ਼ਧੀ ਅਤੇ ਕੌਸਮੈਟਿਕਸ ਅਧਿਨਿਯਮ, 1940 ਦੀ ਅਨੁਸੂਚੀ ਐੱਮ-II ਅਤੇ ਨਿਯਮਾਵਲੀ 1945 ਵਿੱਚ ਦਿੱਤੀਆਂ ਗਈਆਂ ਸ਼ਰਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹਨ:
ਕਾਨੂੰਨ ਅਤੇ ਨਿਯਮਾਵਲੀ ਦਾ ਉਲੰਘਣ ਕਰਕੇ ਕੌਸਮੈਟਿਕਸ ਦੇ ਨਿਰਮਾਣ ਕਰਨ ਵਾਲੇ ਵਿਅਕਤੀ ਨੂੰ-
ਦੋਵੇਂ ਮਾਮਲਿਆਂ ਵਿੱਚ ਦੁਬਾਰਾ ਅਪਰਾਧ ਕਰਨ ‘ਤੇ ਦੋ ਸਾਲ ਦੀ ਕੈਦ ਜਾਂ ਦੋ ਹਜ਼ਾਰ ਰੁਪਏ ਤਕ ਦੇ ਜੁਰਮਾਨੇ ਜਾਂ ਦੋਵਾਂ ਦੀ ਸਜ਼ਾ ਹੋ ਸਕਦੀ ਹੈ।
ਆਯਾਤ ਕੀਤੇ ਜਾਣ ਵਾਲੇ ਕੌਸਮੈਟਿਕਸ ਦੇ ਲਈ ਇਹ ਜ਼ਰੂਰੀ ਹੈ ਕਿ ਭੇਜੇ ਜਾ ਰਹੇ ਮਾਲ ਦੇ ਨਾਲ ਇੱਕ ਇਨਵਾਇਸ ਜਾਂ ਵੇਰਵਾ ਜ਼ਰੂਰ ਹੋਣਾ ਚਾਹੀਦਾ ਹੈ, ਜਿਸ ਵਿੱਚ ਭੇਜੇ ਗਏ ਮਾਲ ‘ਚ ਸ਼ਾਮਿਲ ਕੀਤੇ ਗਏ ਕੌਸਮੈਟਿਕਸ ਦੀ ਹਰੇਕ ਵਸਤੂ ਦਾ ਨਾਂ ਅਤੇ ਮਾਤਰਾ ਅਤੇ ਨਿਰਮਾਤਾ ਦਾ ਨਾਂ ਅਤੇ ਪਤਾ ਦਿਖਾਇਆ ਗਿਆ ਹੋਵੇ।
ਕੌਸਮੈਟਿਕਸ ਉਤਪਾਦਾਂ ਉੱਪਰ ਜੋ ਲੇਬਲ ਲਗਾਇਆ ਜਾਵੇ ਉਹ ਅੰਦਰ ਅਤੇ ਬਾਹਰ ਇਸ ਪ੍ਰਕਾਰ ਦਾ ਹੋਵੇ ਕਿ ਉਸ ਵਿੱਚ ਕੌਸਮੈਟਿਕਸ ਦਾ ਨਾਮ, ਨਿਰਮਾਤਾ ਦਾ ਨਾਮ, ਨਿਰਮਾਣ ਕੀਤੇ ਜਾਣ ਵਾਲੇ ਪਰਿਸਰ ਦਾ ਪਤਾ ਹੋਵੇ। ਵਸਤੂ ਦਾ ਆਕਾਰ ਛੋਟਾ ਹੋਣ ਤੇ ਨਿਰਮਾਤਾ ਦਾ ਨਾਮ, ਪ੍ਰਮੁੱਖ ਸਥਾਨ ਅਤੇ ਪਿਨਕੋਡ ਜ਼ਰੂਰ ਹੋਵੇ। ਅੰਦਰ ਲਗਾਏ ਜਾਣ ਵਾਲੇ ਲੇਬਲ ‘ਚ ਖਤਰੇ ਵਾਲੀ ਚੀਜ਼ ਦੇ ਲਈ ਸੁਰੱਖਿਅਤ ਪ੍ਰਯੋਗ ਕੀਤੇ ਜਾਣ ਦੇ ਨਿਰਦੇਸ਼/ਚਿਤਾਵਨੀ ਜਾਂ ਸਾਵਧਾਨੀ ਦਾ ਜ਼ਿਕਰ ਹੋਣਾ ਜ਼ਰੂਰੀ ਹੈ। ਬਾਹਰੀ ਲੇਬਲ ‘ਤੇ ਭਾਰ/ਮਾਪ, ਸੰਖਿਆ ਆਦਿ ਹੋਣਾ ਚਾਹੀਦਾ ਹੈ।
ਕੌਸਮੈਟਿਕਸ ਦਾ ਪ੍ਰਯੋਗ ਔਰਤਾਂ ਦੁਆਰਾ ਹੀ ਨਹੀਂ, ਸਗੋਂ ਪੁਰਸ਼ਾਂ ਅਤੇ ਬੱਚਿਆਂ ਦੁਆਰਾ ਵੀ ਕੀਤਾ ਜਾਂਦਾ ਹੈ। ਔਸ਼ਧੀ ਅਤੇ ਕੌਸਮੈਟਿਕਸ ਨਿਯਮਾਵਲੀ, 1945 ਦੀ ਅਨੁਸੂਚੀ 'ਸ' ਵਿੱਚ ਸੂਚੀਬੱਧ ਕੌਸਮੈਟਿਕਸ ਅੱਗੇ ਲਿਖੀਆਂ ਹਨ:
ਪਿਛਲੇ ਕੁਝ ਦਿਨਾਂ ਤੋਂ ਦੇਖਣ ਵਿਚ ਆ ਰਿਹਾ ਹੈ, ਕਿ ਕੌਸਮੈਟਿਕਸ ਉਤਪਾਦਾਂ ਨੂੰ 'ਪ੍ਰਾਕ੍ਰਿਤਿਕ ਤੱਤਾਂ ਨਾਲ ਬਣਿਆ ਹੋਇਆ ਜਾਂ ਹਰਬਲ' ਉਤਪਾਦਾਂ ਦੇ ਰੂਪ ਵਿੱਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਇਹ ਦੇਖਣ ਦੀ ਗੱਲ ਹੈ ਕਿ ਉਪਭੋਗਤਾਵਾਂ ਨੂੰ ਪ੍ਰਕਿਰਤੀ ਦੇ ਨਾਂ ‘ਤੇ ਸ਼ੋਸ਼ਿਤ ਤਾਂ ਨਹੀਂ ਕੀਤਾ ਜਾ ਰਿਹਾ। ਆਮ ਤੌਰ ‘ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ 'ਪ੍ਰਾਕ੍ਰਿਤਿਕ' ਉਤਪਾਦ ਪ੍ਰਕਿਰਤੀ ਤੋਂ ਲਏ ਜਾਂਦੇ ਹਨ। ਕਿਸੇ ਉਤਪਾਦ ਨੂੰ ਪ੍ਰਕਿਰਤੀ ਦੇ ਰੂਪ ਵਿੱਚ ਪ੍ਰਚਾਰਿਤ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇਹ ਉਤਪਾਦ ਗਾਹਕਾਂ ਦੇ ਲਈ ਸੁਰੱਖਿਅਤ ਅਤੇ ਹਾਨੀਕਾਰਕ ਨਹੀਂ ਹੈ। ਪ੍ਰਾਕ੍ਰਿਤਿਕ ਦੇ ਲੇਬਲ ਲੱਗੇ ਉਤਪਾਦਾਂ ਨੂੰ ਖਰੀਦਦੇ ਸਮੇਂ ਉਪਭੋਗਤਾ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਦੇਣ:
ਔਸ਼ਧੀ ਅਤੇ ਕੌਸਮੈਟਿਕਸ ਅਧਿਨਿਯਮ, 1940 ਆਜ਼ਾਦੀ ਤੋਂ ਪਹਿਲਾਂ ਦਾ ਇੱਕ ਕਾਨੂੰਨ ਹੈ ਅਤੇ ਇਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਵਿੱਚ ਦੋ ਸਭ ਤੋਂ ਵੱਧ ਲਾਭ ਕਮਾਉਣ ਵਾਲੇ ਉਦਯੋਗਾਂ ਅਰਥਾਤ ਔਸ਼ਧੀ ਅਤੇ ਕੌਸਮੈਟਿਕਸ ਉਦਯੋਗਾਂ ਨੂੰ ਨਿਯਮਿਤ ਕਰੇਗਾ। ਕਿਉਂਕਿ ਨਿਮਨ ਪੱਧਰ ਦੀਆਂ ਦਵਾਈਆਂ ਨਾਲ ਜੀਵਨ ਨੂੰ ਖਤਰਾ ਹੁੰਦਾ ਹੈ, ਇਸ ਲਈ ਔਸ਼ਧੀ ਰੈਗੂਲੇਟਰੀ ਸੰਸਥਾ ਜ਼ਿਆਦਾ ਹੁਸ਼ਿਆਰੀ ਰੱਖਦੇ ਹਨ ਅਤੇ ਨਿਯਮਿਤ ਮੌਨੀਟਰਿੰਗ ਕਰਦਾ ਹੈ। ਬਦਕਿਸਮਤੀ ਨਾਲ ਕੌਸਮੈਟਿਕਸ ਦੇ ਰੈਗੂਲੇਸ਼ਨਾਂ ਦੀ ਕਠੋਰਤਾ ਨਾਲ ਪਾਲਣ ਨਹੀਂ ਹੁੰਦਾ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਕਲੀ ਅਤੇ ਅਣਉਚਿਤ ਢੰਗ ਨਾਲ ਬਣਾਏ ਗਏ ਕੌਸਮੈਟਿਕਸ ਉਤਪਾਦ, ਮਨੁੱਖੀ ਸਰੀਰ ਦੇ ਵਿਭਿੰਨ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।
ਕੌਸਮੈਟਿਕ ਉਤਪਾਦਾਂ ਦੀ ਵਰਤੋਂ ਨਾਲ ਹੋਣ ਵਾਲੀ ਸਮੱਸਿਆ ਦੇ ਲਈ ਉਪਭੋਗਤਾ ਨੂੰ ਅਨੇਕਾਂ ਅਧਿਕਾਰ ਹਨ। ਅਕਸਰ ਉਪਭੋਗਤਾ ਵੱਲੋਂ ਉਤਪਾਦ ਦੀ ਖਰੀਦ ਉਸ ਦੀ ਮਾਤਾ ਜਾਂ ਹੋਰ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ। ਕਿਸੇ ਸ਼ਿਕਾਇਤ ਹੋਣ ਤੇ ਉਪਭੋਗਤਾ ਹੇਠ ਲਿਖੇ ਵਿੱਚੋਂ ਕਿਸੇ ਦੀ ਮਦਦ ਲੈ ਸਕਦਾ ਹੈ
ਕੋਰ-ਉਪਭੋਗਤਾ ਆਨਲਾਈਨ ਸਰੋਤ ਅਤੇ ਸਸ਼ਕਤੀਕਰਨ ਕੇਂਦਰ
(ਰਾਸ਼ਟਰੀ ਉਪਭੋਗਤਾ ਸਹਾਇਤਾ ਲਾਈਨ), ਨਵੀਂ ਦਿੱਲੀ
ਸੀ.ਸੀ.ਸੀ.-ਉਪਭੋਗਤਾ ਤਾਲਮੇਲ ਪਰਿਸ਼ਦ, ਨਵੀਂ ਦਿੱਲੀ।
ਸੀ.ਸੀ.ਆਰ.ਐੱਸ.-ਸਿੱਖਿਆ ਅਤੇ ਖੋਜ ਸੋਸਾਇਟੀ, ਅਹਿਮਦਾਬਾਦ।
ਸਰੋਤ: ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ, ਨਵੀਂ ਦਿੱਲੀ।
ਆਖਰੀ ਵਾਰ ਸੰਸ਼ੋਧਿਤ : 8/12/2020