ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੋਵਰਿਨ ਗੋਲਡ ਬਾਂਡ ਸਕੀਮ

ਸਵਰਨ ਯੋਜਨਾਵਾਂ ਦੇ ਅੰਤਰਗਤ ਸੋਵਰਿਨ ਗੋਲਡ ਬਾਂਡ ਸਕੀਮ ਦੀ ਉਪਯੋਗੀ ਜਾਣਕਾਰੀ ਦਿੱਤੀ ਗਈ ਹੈ।

ਐੱਸ.ਜੀ.ਬੀ. (SGB) ਸਕੀਮ ਕੀ ਹੈ ?

ਭਾਰਤ ਸਰਕਾਰ ਦੁਆਰਾ ਸੋਵਰਿਨ ਗੋਲਡ ਬਾਂਡ ਸਕੀਮ ਬਾਜ਼ਾਰ ਵਿੱਚ ਉਪਲਬਧ ਕਰਾਈ ਗਈ ਹੈ। ਕਿਉਂਕਿ ਨਿਵੇਸ਼ਕਾਂ ਨੂੰ ਗੋਲਡ ਪ੍ਰਾਇਸ ਨਾਲ ਲਿੰਕਡ ਰਿਟਰਨਸ ਮਿਲਣਗੇ, ਇਸ ਸਕੀਮ ਨਾਲ ਫਿਜ਼ੀਕਲ ਗੋਲਡ ਵਰਗੇ ਹੀ ਫ਼ਾਇਦੇ ਮਿਲਣ ਦੀ ਆਸ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਉਪਯੋਗ ਕਰਜ਼ ਲੈਣ ਦੇ ਲਈ ਕੋਲੈਟਰਲ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ ਅਤੇ ਵੇਚਿਆ ਜਾਂ ਫਿਰ ਸਟਾਕ ਐਕਸਚੇਂਜ ਵਿੱਚ ਟਰੇਡ ਕੀਤਾ ਜਾ ਸਕਦਾ ਹੈ।

ਫ਼ਾਇਦੇ

  • ਸੋਵਰਿਨ ਗੋਲਡ ਬਾਂਡ ਡੀਮੈਟ ਅਤੇ ਪੇਪਰ ਪ੍ਰਕਾਰ, ਦੋਨਾਂ ਵਿੱਚ ਉਪਲਬਧ ਹੁੰਦੇ ਹਨ।
  • ਬਾਂਡ ਦੀ ਮਿਆਦ ਨਿਊਨਤਮ 8 ਸਾਲਾਂ ਦੀ ਹੁੰਦੀ ਹੈ, 5ਵੇਂ, 6ਵੇਂ ਅਤੇ 7ਵੇਂ ਸਾਲਾਂ ਦੇ ਵਿਕਲਪ ਦੇ ਨਾਲ।
  • ਇਨ੍ਹਾਂ ਵਿੱਚ ਨਿਵੇਸ਼ਿਤ ਪੂੰਜੀ ਅਤੇ ਪ੍ਰਾਪਤ ਵਿਆਜ, ਦੋਨਾਂ ਉੱਤੇ ਸੋਵਰਿਨ ਗਾਰੰਟੀ ਹੋਵੇਗੀ।
  • ਬਾਂਡਸ ਦਾ ਉਪਯੋਗ ਕਰਜ਼ ਦੇ ਲਈ ਕੋਲੈਟਰਲ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।
  • ਬਾਂਡਸ ਨੂੰ ਐਕਸਚੇਂਜਾਂ ਵਿੱਚ ਟਰੇਡ ਕੀਤਾ ਜਾ ਸਕਦਾ ਹੈ, ਤਾਂ ਕਿ​ ਇਨਵੈਸਟਰਸ ਸਮੇਂ ਤੋਂ ਪਹਿਲਾਂ ਵੀ ਜੇਕਰ ਚਾਹੁਣ ਤਾਂ ਐਗਜ਼ਿਟ ਕਰ ਸਕਦੇ ਹਨ।

ਸੋਵਰਿਨ ਗੋਲਡ ਬਾਂਡਸ ਵਿੱਚ ਕੈਪੀਟਲ ਗੇਨ ਟੈਕਸ ਵਿਵਹਾਰ, ਇਕੱਲੇ ਨਿਵੇਸ਼ਕ ਦੇ ਲਈ ਫ਼ਿਜ਼ੀਕਲ ਗੋਲਡ ਵਰਗਾ ਹੀ ਹੋਵੇਗਾ। ਰੈਵੇਨਿਊ ਵਿਭਾਗ ਨੇ ਕਿਹਾ ਹੈ ਕਿ ਉਹ ਇੰਡੈਕਜ਼ੇਸ਼ਨ ਬੈਨੀਫਿਟ ਨੂੰ ਮੰਨਣਗੇ ਜੇਕਰ ਬਾਂਡ, ਮੈਚੋਰਿਟੀ ਤੋਂ ਪਹਿਲਾਂ ਟਰਾਂਸਫ਼ਰ ਕੀਤਾ ਜਾਂਦਾ ਹੈ ਅਤੇ ਰਿਡੰਪਸ਼ਨ ਦੇ ਸਮੇਂ ਕੈਪੀਟਲ ਗੇਨ ਟੈਕਸ ਉੱਤੇ ਛੂਟ ਦੀ ਸ਼ਰਤ ਨੂੰ ਪੂਰਾ ਕਰਦਾ ਹੈ।

ਕਿਵੇਂ ਖਰੀਦਿਆ ਜਾਵੇ ?

ਸੋਵਰਿਨ ਗੋਲਡ ਬਾਂਡਸ ਰੁਪਇਆਂ ਦਾ ਭੁਗਤਾਨ ਕਰਨ ਤੇ ਜਾਰੀ ਕੀਤੇ ਜਾਣਗੇ ਅਤੇ ਗੋਲਡ ਦੇ ਵਿਭਿੰਨ ਗ੍ਰਾਮਾਂ ਵਿੱਚ ਮੁਲਾਂਕਿਤ ਹੋਣਗੇ। ਬਾਂਡ ਵਿੱਚ ਨਿਊਨਤਮ ਨਿਵੇਸ਼ 2 ਗ੍ਰਾਮ ਨਾਲ ਕੀਤਾ ਜਾਵੇਗਾ। ਇਹ ਬਾਂਡਸ ਭਾਰਤੀ ਨਾਗਰਿਕਾਂ ਜਾਂ ਸੰਸਥਾਵਾਂ ਰਾਹੀਂ ਖਰੀਦੇ ਜਾ ਸਕਦੇ ਹਨ, ਜਿਨ੍ਹਾਂ ਨੂੰ 500 ਗ੍ਰਾਮ ਉੱਤੇ ਤੈਅ (ਕੈਪ) ਕੀਤਾ ਜਾਂਦਾ ਹੈ।

ਕਿੱਥੋਂ ਖਰੀਦੀਏ ?

ਨਿਵੇਸ਼ਕ ਸੰਬੰਧਤ ਕਮਰਸ਼ੀਅਲ ਬੈਂਕਾਂ ਅਤੇ ਸੰਬੰਧਤ ਪੋਸਟ ਆਫਿਸਾਂ ਦੁਆਰਾ ਬਾਂਡਸ ਦੇ ਲਈ ਦਰਖਾਸਤ ਸਕਦੇ ਹਨ। ਐੱਨ ਬੀ ਐੱਫ ਸੀ (NBFC), ਨੈਸ਼ਨਲ ਸੇਵਿੰਗ ਸਰਟੀਫਿਕੇਟ (NAC) ਦੇ ਏਜੰਟ ਅਤੇ ਹੋਰ ਵਿਅਕਤੀ, ਏਜੰਟ ਦੇ ਤੌਰ ਤੇ ਕੰਮ ਕਰ ਸਕਦੇ ਹਨ। ਉਨ੍ਹਾਂ ਨੂੰ ਬੇਨਤੀ ਪੱਤਰ ਪ੍ਰਾਪਤ ਕਰਨ ਅਤੇ ਬੈਂਕ ਅਤੇ ਪੋਸਟ ਆਫਿਸਾਂ ਵਿੱਚ ਜਮ੍ਹਾ ਕਰਨ ਲਈ ਅਧਿਕ੍ਰਿਤ ਕੀਤਾ ਗਿਆ ਹੈ।

ਇਹ ਬਾਂਡਸ ਕੌਣ ਜਾਰੀ ਕਰਦਾ ਹੈ ?

ਇਨ੍ਹਾਂ ਬਾਂਡਸ ਨੂੰ ਭਾਰਤ ਸਰਕਾਰ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਰਾਹੀਂ ਜਾਰੀ ਕੀਤਾ ਜਾਂਦਾ ਹੈ। ਇਨ੍ਹਾਂ ਬਾਂਡਸ ਨੂੰ ਬੈਂਕ ਅਤੇ ਸੰਬੰਧਤ ਪੋਸਟ ਆਫ਼ਿਸ ਰਾਹੀਂ ਵੰਡਿਆ ਜਾਂਦਾ ਹੈ। ਇਸ ਦੇ ਕਾਰਨ ਬਾਂਡਸ ਨੂੰ ਸਬਸਕ੍ਰਾਈਬ ਕਰਨਾ ਸੌਖਾ ਹੋ ਜਾਂਦਾ ਹੈ। ਰਿਡੰਪਸ਼ਨ ਦੇ ਸਮੇਂ, ਨਿਰਧਾਰਿਤ ਕੀਤੇ ਅਨੁਸਾਰ, ਪ੍ਰਚਲਿਤ ਗੋਲਡ ਪ੍ਰਾਇਸ ਨੂੰ ਰੇਫਰੰਸ ਰੇਟ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ ਅਤੇ ਰੁਪਏ ਦੇ ਸਮਤੁਲ ਰਕਮ ਇਸ਼ਿਊ ਅਤੇ ਰਿਡੰਪਸ਼ਨ ਉੱਤੇ ਆਰ.ਬੀ.ਆਈ. (RBI) ਰੇਫਰੰਸ ਰੇਟ ਉੱਤੇ ਪਰਿਵਰਤਿਤ (ਕਨਵਰਟਡ) ਕੀਤੀ ਜਾ ਸਕਦੀ ਹੈ।

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਸੋਵਰਿਨ ਗੋਲਡ ਬਾਂਡ (SGB) ਕੀ ਹੈ ? ਜਾਰੀਕਰਤਾ ਕੌਣ ਹੈ ?

SGBs ਗ੍ਰਾਮਸ ਆਫ਼ ਗੋਲਡ ਵਿੱਚ ਮੁਲਾਂਕਿਤ ਸਰਕਾਰੀ ਸਕਿਓਰਟੀਆਂ ਹਨ। ਇਹ ਫਿਜ਼ੀਕਲ ਗੋਲਡ ਆਪਣੇ ਕੋਲ ਰੱਖਣ ਦੇ ਵਿਕਲਪ ਹਨ। ਨਿਵੇਸ਼ਕਾਂ ਨੂੰ ਨਗਦੀ ਵਿੱਚ ਨਿਰਗਮ (ਇਸ਼ਿਊ) ਮੁੱਲ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਬਾਂਡ ਪਰਿਪੱਕ ਹੋਣ ਤੇ ਨਗਦੀ ਵਿੱਚ ਭੁਨਾਏ ਜਾਣਗੇ। ਬਾਂਡ ਭਾਰਤ ਸਰਕਾਰ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਜਾਂਦੇ ਹਨ।

ਮੈਨੂੰ ਫਿਜ਼ੀਕਲ ਸੋਨੇ ਦੀ ਬਜਾਏ SGB ਕਿਉਂ ਖਰੀਦਣਾ ਚਾਹੀਦਾ ਹੈ ? ਕੀ ਲਾਭ ਹਨ ?

ਜਿਸ ਗੋਲਡ ਦੀ ਮਾਤਰਾ ਦੇ ਲਈ ਨਿਵੇਸ਼ਕ ਭੁਗਤਾਨ ਕਰਦੇ ਹਨ, ਉਹ ਸੁਰੱਖਿਅਤ ਹਨ, ਕਿਉਂਕਿ​ਰਿਡੇਂਪਸ਼ਨ/ਪੂਰਵ ਪਰਿਪੱਕ ਰਿਡੇਂਪਸ਼ਨ ਦੇ ਸਮੇਂ ਉਨ੍ਹਾਂ ਨੂੰ ਪ੍ਰਚਲਿਤ ਬਾਜ਼ਾਰ ਮੁੱਲ ਪ੍ਰਾਪਤ ਹੁੰਦਾ ਹੈ। SGB ਫਿਜ਼ੀਕਲ ਰੂਪ ਵਿੱਚ ਗੋਲਡ ਰੱਖਣ ਦੀ ਬਜਾਇ ਇੱਕ ਬਿਹਤਰ ਵਿਕਲਪ ਪ੍ਰਸਤੁਤ ਕਰਦਾ ਹੈ। ਸਟੋਰੇਜ ਕਰਨ ਦਾ ਜੋਖ਼ਮ ਅਤੇ ਲਾਗਤ ਖ਼ਤਮ ਹੋ ਜਾਂਦੇ ਹਨ। ਨਿਵੇਸ਼ਕ ਨੂੰ ਪਰਿਪੱਕਤਾ ਦੇ ਸਮੇਂ ਗੋਲਡ ਦਾ ਬਾਜ਼ਾਰ ਮੁੱਲ ਅਤੇ ਨਿਯਤਕਾਲੀ ਵਿਆਜ ਏਸ਼ੋਰਡ ਕੀਤਾ ਜਾਂਦਾ ਹੈ। SGB ਗੋਲਡ ਰੂਪ ਵਿੱਚ ਜਵੈਲਰੀ ਦੇ ਮਾਮਲੇ ਵਿੱਚ ਮੇਕਿੰਗ ਚਾਰਜ ਅਤੇ ਪਿਓਰਿਟੀ ਵਰਗੇ ਮੁੱਦਿਆਂ ਤੋਂ ਮੁਕਤ ਹੈ। ਬਾਂਡਸ ਰਿਜ਼ਰਵ ਬੈਂਕ ਦੇ ਵਹੀ-ਖਾਤਿਆਂ ਵਿੱਚ ਜਾਂ ਡੀਮੈਟ ਰੂਪ ਵਿੱਚ ਰੱਖੇ ਜਾਂਦੇ ਹਨ, ਜਿਸ ਨਾਲ ਸਕ੍ਰਿਪਟ ਆਦਿ ਦੇ ਨੁਕਸਾਨ ਦਾ ਜੋਖ਼ਮ ਖ਼ਤਮ ਹੋ ਜਾਂਦਾ ਹੈ।

SGB ਵਿੱਚ ਨਿਵੇਸ਼ ਕਰਨ ਵਿੱਚ ਕੀ ਕੋਈ ਜੋਖ਼ਮ ਵੀ ਹੈ ?

ਜੇਕਰ ਗੋਲਡ ਦੇ ਬਾਜ਼ਾਰ ਮੁੱਲ ਵਿੱਚ ਗਿਰਾਵਟ ਆਉਂਦੀ ਹੈ, ਤਾਂ ਪੂੰਜੀ ਨੁਕਸਾਨ ਦਾ ਖ਼ਤਰਾ ਹੋ ਸਕਦਾ ਹੈ। ਹਾਲਾਂਕਿ, ਨਿਵੇਸ਼ਕ ਗੋਲਡ ਦੀਆਂ ਉਨ੍ਹਾਂ ਯੂਨਿਟਾਂ ਦੇ ਸੰਬੰਧ ਵਿੱਚ ਕੁਝ ਨਹੀਂ ਗੁਆਉਂਦਾ, ਜਿਨ੍ਹਾਂ ਲਈ ਉਸ ਨੇ ਭੁਗਤਾਨ ਕੀਤਾ ਹੈ।

SGBs ਵਿੱਚ ਨਿਵੇਸ਼ ਕਰਨ ਲਈ ਕੌਣ ਪਾਤਰ ਹਨ ?

ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ 1999 ਦੇ ਤਹਿਤ ਪਰਿਭਾਸ਼ਤ ਭਾਰਤ ਵਿੱਚ ਨਿਵਾਸ ਕਰਨ ਵਾਲਾ ਵਿਅਕਤੀ, ਐੱਸ.ਜੀ.ਬੀ. ਵਿੱਚ ਨਿਵੇਸ਼ ਕਰਨ ਲਈ ਪਾਤਰਤਾ ਰੱਖਦੇ ਹਨ। ਪਾਤਰ ਨਿਵੇਸ਼ਕਾਂ ਵਿੱਚ ਵਿਅਕਤੀ, HUF, ਟਰੱਸਟ, ਯੂਨੀਵਰਸਿਟੀਆਂ, ਧਾਰਮਿਕ ਸੰਸਥਾਵਾਂ ਆਦਿ ਸ਼ਾਮਿਲ ਹਨ।

ਜੁਆਇੰਟ ਹੋਲਡਿੰਗ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਜਾਂ ਨਹੀਂ ?

ਹਾਂ, ਜੁਆਇੰਟ ਹੋਲਡਿੰਗ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਕੀ ਕੋਈ ਥੋੜ੍ਹੀ ਉਮਰ (ਮਾਇਨਰ) ਏਸਜੀਬੀ ਵਿੱਚ ਨਿਵੇਸ਼ ਕਰ ਸਕਦਾ ਹੈ ?

ਹਾਂ। ਨਾਬਾਲਿਗ (ਮਾਇਨਰ) ਵੱਲੋਂ ਉਸ ਦੇ/ਉਸ ਦੀ ਸਰਪ੍ਰਸਤ ਰਾਹੀਂ ਬੇਨਤੀ ਕੀਤਾ ਜਾਵੇਗੀ।

ਨਿਵੇਸ਼ਕ ਬੇਨਤੀ ਫਾਰਮ ਕਿੱਥੋਂ ਪ੍ਰਾਪਤ ਕਰ ਸਕਦੇ ਹਨ ?

ਬੇਨਤੀ ਫਾਰਮ ਜਾਰੀ ਕਰਨ ਵਾਲੇ ਬੈਂਕਾਂ/ਨਾਮਿਤ ਡਾਕਘਰ/ਏਜੰਟਾਂ ਰਾਹੀਂ ਪ੍ਰਦਾਨ ਕੀਤਾ ਜਾਵੇਗਾ। ਇਸ ਨੂੰ ਰਿਜ਼ਰਵ ਬੈਂਕ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਬੈਂਕ ਆਨਲਾਈਨ ਬੇਨਤੀ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਨ।

ਨੋ ਯੁਅਰ ਕਸਟਮਰ (KYC) ਮਾਪਦੰਡ ਕੀ ਹਨ ?

ਨੋ ਯੁਅਰ ਕਸਟਮਰ (KYC) ਮਾਪਦੰਡ ਉਹੋ ਜਿਹੇ ਹੀ ਹੋਣਗੇ, ਜਿਹੋ ਜਿਹੇ ਗੋਲਡ ਦੇ ਫਿਜ਼ੀਕਲ ਰੂਪ ਦੀ ਖਰੀਦਦਾਰੀ ਦੇ ਲਈ ਹੁੰਦੇ ਹਨ। ਪਛਾਣ ਦੇ ਲਈ ਦਸਤਾਵੇਜ਼ਾਂ ਜਿਵੇਂ, ਆਧਾਰ ਕਾਰਡ/PAN ਜਾਂ TAN/ਪਾਸਪੋਰਟ/ਵੋਟਰ ਆਈ.ਡੀ. ਕਾਰਡ ਦੇ ਰੂਪ ਵਿਚ ਕੀ ਜ਼ਰੁਰਤ ਹੋਵੇਗੀ। ਜਾਰੀ ਕਰਨ ਵਾਲੇ ਬੈਂਕਾਂ/ਡਾਕਘਰਾਂ/ਏਜੰਟਾਂ ਦੁਆਰਾ KYC ਕੀਤਾ ਜਾਵੇਗਾ।

ਨਿਵੇਸ਼ ਦੇ ਲਈ ਨਿਊਨਤਮ ਅਤੇ ਅਧਿਕਤਮ ਸੀਮਾ ਕੀ ਹੈ ?

ਬਾਂਡਸ ਇੱਕ ਗ੍ਰਾਮ ਗੋਲਡ ਦੇ ਮੁੱਲ-ਵਰਗ ਵਿੱਚ ਅਤੇ ਉਸ ਦੇ ਗੁਣਕਾਂ ਵਿੱਚ ਜਾਰੀ ਕੀਤੇ ਜਾਂਦੇ ਹਨ। ਬਾਂਡ ਵਿੱਚ ਨਿਊਨਤਮ ਨਿਵੇਸ਼ ਦੋ ਗ੍ਰਾਮ ਹੋਵੇਗਾ, ਚਾਲੂ ਮਾਲੀ ਸਾਲ ਵਿੱਚ ਪ੍ਰਤੀ ਸਾਲ ਪ੍ਰਤੀ ਵਿਅਕਤੀ 500 ਗ੍ਰਾਮ (ਅਪ੍ਰੈਲ-ਮਾਰਚ) ਦੀ ਅਧਿਕਤਮ ਖ਼ਰੀਦ ਸੀਮਾ ਦੇ ਨਾਲ। ਸੰਯੁਕਤ ਹੋਲਡਿੰਗ ਦੇ ਮਾਮਲੇ ਵਿੱਚ, ਇਹ ਸੀਮਾ ਪਹਿਲੇ ਬਿਨੈਕਾਰ ਉੱਤੇ ਲਾਗੂ ਹੁੰਦੀ ਹੈ।

ਕੀ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਵਿੱਚੋਂ ਹਰੇਕ ਦੇ ਨਾਂ ਉੱਤੇ 500 ਗ੍ਰਾਮ ਖਰੀਦ ਸਕਦੇ ਹਾਂ ?

ਹਾਂ, ਪਰਿਵਾਰ ਦੇ ਹਰੇਕ ਮੈਂਬਰ ਬਾਂਡ ਹੋਲਡ ਕਰ ਸਕਦੇ ਹਨ, ਜੇਕਰ ਪ੍ਰਸ਼ਨ ਸੰਖਿਆ 4 ਵਿੱਚ ਉਹ ਪਰਿਭਾਸ਼ਤ ਪਾਤਰਤਾ ਮਾਪਦੰਡ ਨੂੰ ਪੂਰਾ ਕਰਦੇ ਹਨ ਤਾਂ।

ਕੀ ਅਸੀਂ ਹਰ ਸਾਲ 500 ਗ੍ਰਾਮ ਮੁੱਲ ਦੇ SGB ਖ਼ਰੀਦ ਸਕਦੇ ਹਨ ?

ਹਾਂ। ਲੋਕ ਹਰ ਸਾਲ 500 ਗ੍ਰਾਮ ਮੁੱਲ ਦਾ ਗੋਲਡ ਖ਼ਰੀਦ ਸਕਦੇ ਹੋ, ਕਿਉਂਕਿ​ਮਾਲੀ ਸਾਲ (ਅਪ੍ਰੈਲ-ਮਾਰਚ) ਦੇ ਆਧਾਰ ਉੱਤੇ ਸੀਲਿੰਗ ਤੈਅ ਕੀਤੀ ਗਈ ਹੋਵੇਗੀ।

ਵਿਆਜ ਦੀ ਦਰ ਕੀ ਹੁੰਦੀ ਹੈ ਅਤੇ ਵਿਆਜ ਭੁਗਤਾਨ ਕਿਸ ਤਰ੍ਹਾਂ ਕੀਤਾ ਜਾਵੇਗਾ ?

ਸ਼ੁਰੂਆਤੀ ਨਿਵੇਸ਼ ਦੀ ਰਾਸ਼ੀ ਤੇ ਪ੍ਰਤੀ ਸਾਲ 2.75 ਪ੍ਰਤੀਸ਼ਤ (ਫਿਕਸਡ ਦਰ) ਦੇ ਅਨੁਸਾਰ, ਬਾਂਡ ਤੇ ਵਿਆਜ ਦਾ ਭਾਰ ਹੁੰਦਾ ਹੈ। ਵਿਆਜ ਨਿਵੇਸ਼ਕ ਦੇ ਬੈਂਕ ਖਾਤੇ ਵਿੱਚ ਅਰਧ ਸਾਲਾਨਾ ਜਮ੍ਹਾ ਕੀਤਾ ਜਾਵੇਗਾ ਅਤੇ ਅੰਤਿਮ ਵਿਆਜ ਮੂਲਧਨ ਦੇ ਨਾਲ ਪਰਿਪੱਕਤਾ ਉੱਤੇ ਦੇਣ-ਯੋਗ ਹੋਵੇਗਾ।

SGB ਦੀ ਵਿੱਕਰੀ ਕਰਨ ਵਾਲੀਆਂ ਨਾਮਜ਼ਦ ਏਜੰਸੀਆਂ ਕਿਹੜੀਆਂ ਹਨ ?

ਬਾਂਡ ਅਨੁਸੂਚਿਤ ਵਪਾਰਕ ਬੈਂਕਾਂ ਅਤੇ ਜਾਂ ਨਾਮਿਤ ਡਾਕਘਰਾਂ ਦੇ ਮਾਧਿਅਮ ਦੁਆਰਾ ਵੇਚੇ ਜਾਂਦੇ ਹਨ, ਜਾਂ ਤਾਂ ਸਿੱਧੇ ਜਾਂ ਉਨ੍ਹਾਂ ਦੇ ਏਜੰਟਾਂ ਜਿਵੇਂ ਕਿ ਗੈਰ ਬੈਂਕਿੰਗ ਵਿੱਤੀ ਕੰਪਨੀਆਂ (NBFC), NSC ਏਜੰਟਾਂ, ਆਦਿ ਰਾਹੀਂ।

ਕੀ ਮੇਰੇ ਲਈ ਆਪਣੇ ਹੀ ਬੈਂਕ ਦੇ ਮਾਧਿਅਮ ਰਾਹੀਂ ਅਰਜ਼ੀ ਦੇਣੀ ਜ਼ਰੂਰੀ ਹੈ ?

ਇਹ ਜ਼ਰੂਰੀ ਨਹੀਂ ਹੈਂ ਕਿ ਗਾਹਕ ਉਸੇ ਬੈਂਕ ਦੇ ਮਾਧਿਅਮ ਰਾਹੀਂ ਅਰਜ਼ੀ ਦੇਵੇ, ਜਿੱਥੇ ਉਸ ਦਾ ਖਾਤਾ ਹੈ। ਗਾਹਕ ਦੂਜੇ ਬੈਂਕ ਜਾਂ ਡਾਕਘਰ ਦੇ ਮਾਧਿਅਮ ਰਾਹੀਂ ਵੀ ਅਰਜ਼ੀ ਭੇਜ ਸਕਦੇ ਹਨ।

ਜੇਕਰ ਮੈਂ ਅਰਜ਼ੀ ਭੇਜਾਂ, ਤਾਂ ਮੈਨੂੰ ਨਿਸ਼ਚਿਤ ਆਵੰਟਨ ਮਿਲੇਗਾ ?

ਜੇਕਰ ਗਾਹਕ ਪਾਤਰਤਾ ਮਾਪਦੰਡ ਨੂੰ ਪੂਰਾ ਕਰਦਾ ਹੈ, ਇੱਕ ਸਹੀ ਪਛਾਣ ਦਸਤਾਵੇਜ਼ ਪ੍ਰਸਤੁਤ ਕਰਦਾ ਹੈ ਅਤੇ ਸਹੀ ਸਮੇਂ ਤੇ ਅਰਜ਼ੀ ਦੀ ਫੀਸ ਜਮ੍ਹਾ ਕਰਦਾ ਹੈ, ਤਾਂ ਉਸ ਨੂੰ ਆਵੰਟਨ ਨਿਸ਼ਚਿਤ ਰੂਪ ਨਾਲ ਮਿਲੇਗਾ।

ਗਾਹਕਾਂ ਨੂੰ ਹੋਲਡਿੰਗ ਪ੍ਰਮਾਣ ਪੱਤਰ ਕਦੋਂ ਜਾਰੀ ਕੀਤਾ ਜਾਵੇਗਾ ?

ਗਾਹਕਾਂ ਨੂੰ SGB ਜਾਰੀ ਹੋਣ ਦੀ ਤਾਰੀਕ ਉੱਤੇ ਹੋਲਡਿੰਗ ਪ੍ਰਮਾਣ-ਪੱਤਰ ਜਾਰੀ ਕੀਤਾ ਜਾਵੇਗਾ।

ਹੋਲਡਿੰਗ ਪ੍ਰਮਾਣ-ਪੱਤਰ ਜਾਰੀ ਕਰਨ ਵਾਲੇ ਬੈਂਕਾਂ/ਡਾਕਘਰਾਂ/ਏਜੰਟਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਜੇਕਰ ਬੇਨਤੀ ਪੱਤਰ ਉੱਤੇ ਈ-ਮੇਲ ਪਤਾ ਦਿੱਤਾ ਹੋਵੇ ਤਾਂ ਈ-ਮੇਲ ਦੇ ਜ਼ਰੀਏ ਵੀ ਭਾਰਤੀ ਰਿਜ਼ਰਵ ਬੈਂਕ ਤੋਂ ਸਿੱਧੇ ਮੰਗਵਾਇਆ ਜਾ ਸਕਦਾ ਹੈ।

ਕੀ ਆਨਲਾਈਨ ਅਰਜ਼ੀ ਭੇਜੀ ਜਾ ਸਕਦੀ ਹੈ ?

ਹਾਂ। ਗਾਹਕ ਸੂਚੀਬੱਧ ਅਨੁਸੂਚਿਤ ਵਪਾਰਕ ਬੈਂਕਾਂ ਦੀ ਵੈੱਬਸਾਈਟ ਦੇ ਮਾਧਿਅਮ ਨੂੰ ਆਨਲਾਈਨ ਬੇਨਤੀ ਕਰ ਸਕਦੇ ਹਨ।

ਬਾਂਡ ਦੀ ਵਿੱਕਰੀ ਕਿਸ ਮੁੱਲ ਉੱਤੇ ਕੀਤੀ ਜਾਂਦੀ ਹੈ ?

ਬਾਂਡ ਦੀ ਕੀਮਤ ਪਿਛਲੇ ਹਫ਼ਤੇ (ਸੋਮਵਾਰ-ਸ਼ੁੱਕਰਵਾਰ) ਦੇ ਭਾਰਤ ਬੁਲਿਯਨ ਐਂਡ ਜਵੈਲਰਸ ਐਸੋਸੀਏਸ਼ਨ ਲਿਮਿਟਡ (IBJA) ਦੁਆਰਾ ਪ੍ਰਕਾਸ਼ਿਤ 999 ਪਿਓਰਿਟੀ ਵਾਲੇ ਗੋਲਡ ਦੇ ਲਈ ਸਧਾਰਨ ਔਸਤ ਕੀਮਤ ਦੇ ਆਧਾਰ ਤੇ ਭਾਰਤੀ ਰੁਪਏ ਵਿੱਚ ਨਿਰਧਾਰਿਤ ਕੀਤੀ ਜਾਵੇਗੀ। ਨਿਕਾਸ ਮੁੱਲ (ਇਸ਼ਿਊ ਪ੍ਰਾਇਸ) ਭਾਰਤੀ ਰਿਜ਼ਰਵ ਬੈਂਕ ਰਾਹੀਂ ਪ੍ਰਚਾਰਿਤ ਕੀਤਾ ਜਾਵੇਗਾ।

ਕੀ ਭਾਰਤੀ ਰਿਜ਼ਰਵ ਬੈਂਕ ਹਰ ਦਿਨ ਦੇ ਲਈ ਗੋਲਡ ਦੀ ਲਾਗੂ ਦਰ ਪ੍ਰਕਾਸ਼ਿਤ ਕਰਨਗੇ ?

ਪ੍ਰਾਸੰਗਿਕ ਕਿਸ਼ਤ ਦੇ ਲਈ ਗੋਲਡ ਦਾ ਮੁੱਲ ਇਸ਼ਿਊ ਆਉਣ ਦੇ ਦੋ ਦਿਨ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

ਰਿਡੈਂਪਸ਼ਨ ਉੱਤੇ ਮੈਨੂੰ ਕੀ ਮਿਲੇਗਾ ?

ਪਰਿਪੱਕਤਾ ਉੱਤੇ, ਰਿਡੈਂਪਸ਼ਨ ਆਮਦਨ ਮੂਲ ਰੂਪ ਰਾਹੀਂ ਭਾਰਤੀ ਰੁਪਏ ਵਿੱਚ ਨਿਵੇਸ਼ਿਤ ਗੋਲਡ ਦੇ ਗ੍ਰਾਮਸ ਦੇ ਮੌਜੂਦਾ ਬਾਜ਼ਾਰ ਮੁੱਲ ਦੇ ਬਰਾਬਰ ਦਾ ਹੋਵੇਗੀ। ਰਿਡੈਂਪਸ਼ਨ ਕੀਮਤ ਪਿਛਲੇ ਹਫਤੇ (ਸੋਮਵਾਰ-ਸ਼ੁੱਕਰਵਾਰ) ਦੇ ਭਾਰਤ ਬੁਲਿਯਨ ਐਂਡ ਜਵੈਲਰਸ ਐਸੋਸੀਏਸ਼ਨ ਲਿਮਿਟਡ (IBJA) ਦੁਆਰਾ ਪ੍ਰਕਾਸ਼ਿਤ 999 ਪਿਓਰਿਟੀ ਵਾਲੇ ਗੋਲਡ ਦੀ ਕਲੋਜ਼ਿੰਗ ਕੀਮਤ ਦੀ ਸਧਾਰਨ ਔਸਤ ਕੀਮਤ ਦੇ ਆਧਾਰ ਤੇ ਭਾਰਤੀ ਰੁਪਏ ਵਿੱਚ ਨਿਰਧਾਰਿਤ ਕੀਤੀ ਜਾਵੇਗੀ।

ਰਿਡੈਂਪਸ਼ਨ ਦੀ ਰਾਸ਼ੀ ਮੈਨੂੰ ਕਿਵੇਂ ਪ੍ਰਾਪਤ ਹੋਵੇਗੀ ?

ਵਿਆਜ ਅਤੇ ਰਿਡੈਂਪਸ਼ਨ ਆਮਦਨ, ਦੋਵੇਂ ਬਾਂਡ ਦੀ ਖ਼ਰੀਦਦਾਰੀ ਦੇ ਸਮੇਂ ਗਾਹਕ ਦੁਆਰਾ ਦਿੱਤੇ ਗਏ ਬੈਂਕ ਖਾਤੇ ਵਿੱਚ ਜਮ੍ਹਾ ਕੀਤੇ ਜਾਣਗੇ।

ਰਿਡੈਂਪਸ਼ਨ ਦੇ ਦੌਰਾਨ ਸ਼ਾਮਿਲ ਪ੍ਰਕਿਰਿਆਵਾਂ ਕਿਹੜੀਆਂ ਹਨ ?

ਨਿਵੇਸ਼ਕ ਨੂੰ ਬਾਂਡ ਦੀ ਆਗਾਮੀ ਪਰਿਪੱਕਤਾ ਦੇ ਬਾਰੇ ਪਰਿਪੱਕਤਾ ਤੋਂ ਇੱਕ ਮਹੀਨਾ ਪਹਿਲਾਂ ਸਲਾਹ ਦਿੱਤੀ ਜਾਵੇਗੀ। ਪਰਿਪੱਕਤਾ ਦੀ ਤਾਰੀਕ ਉੱਤੇ, ਪਰਿਪੱਕਤਾ ਆਮਦਨ ਰਿਕਾਰਡ ਦੇ ਵੇਰਵੇ ਅਨੁਸਾਰ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਜਾਵੇਗੀ।

ਜੇਕਰ ਕਿਸੇ ਵੀ ਜਾਣਕਾਰੀ ਵਿੱਚ ਪਰਿਵਰਤਨ ਹੋਵੇ, ਜਿਵੇਂ ਕਿ ਅਕਾਊਂਟ ਨੰਬਰ, ਈ-ਮੇਲ ਆਈ.ਡੀ., ਤਾਂ ਨਿਵੇਸ਼ਕ ਨੂੰ ਤੁਰੰਤ ਬੈਂਕ/ਪੀ.ਓ. ਨੂੰ ਸੂਚਿਤ ਕਰਨਾ ਚਾਹੀਦਾ ਹੈ।

ਕੀ ਬਾਂਡ ਨੂੰ ਕਿਸੇ ਵੀ ਸਮੇਂ ਭੁਨਾਇਆ (ਇਨਕੈਸ਼ ਕੀਤਾ) ਜਾ ਸਕਦਾ ਹੈ ? ਕੀ ਸਮੇਂ ਤੋਂ ਪਹਿਲਾਂ ਰਿਡੈਂਪਸ਼ਨ ਦੀ ਪ੍ਰਵਾਨਗੀ ਹੈ ?

ਹਾਲਾਂਕਿ ਬਾਂਡ ਦੀ ਮਿਆਦ 8 ਸਾਲ ਹੈ, ਸਮੇਂ ਤੋਂ ਪਹਿਲਾਂ ਬਾਂਡ ਦੇ ਇਨਕੈਸ਼ਮੈਂਟ/ਰਿਡੈਂਪਸ਼ਨ ਦੀ ਪ੍ਰਵਾਨਗੀ ਕੂਪਨ ਭੁਗਤਾਨ ਵੇਰਵੇ ਉੱਤੇ ਦਿੱਤੀ ਹੋਈ ਜਾਰੀ ਕਰਨ ਦੀ ਤਾਰੀਕ ਤੋਂ 5 ਸਾਲ ਬਾਅਦ ਦਿੱਤੀ ਜਾਂਦੀ ਹੈ। ਬਾਂਡ ਐਕਸਚੇਂਜ ਉੱਤੇ ਵਪਾਰ ਕਰ ਸਕੇਗਾ, ਜੇਕਰ ਡੀਮੈਟ ਦੇ ਰੂਪ ਵਿਚ ਰੱਖਿਆ ਗਿਆ ਹੈ। ਇਹ ਕਿਸੇ ਵੀ ਹੋਰ ਪਾਤਰ ਨਿਵੇਸ਼ਕ ਨੂੰ ਵੀ ਟਰਾਂਸਫਰ ਕੀਤਾ ਜਾ ਸਕਦਾ ਹੈ।

ਜੇਕਰ ਮੈਂ ਆਪਣੇ ਨਿਵੇਸ਼ ਨੂੰ ਕੱਢਣਾ ਚਾਹਾਂ, ਤਾਂ ਮੈਨੂੰ ਕੀ ਕਰਨਾ ਹੋਵੇਗਾ ?

ਸਮੇਂ ਤੋਂ ਪਹਿਲਾਂ ਰਿਡੈਂਪਸ਼ਨ ਦੇ ਮਾਮਲੇ ਵਿੱਚ, ਨਿਵੇਸ਼ਕ ਕੂਪਨ ਭੁਗਤਾਨ ਦੀ ਤਾਰੀਕ ਤੋਂ ਤੀਹ ਦਿਨ ਪਹਿਲਾਂ ਸੰਬੰਧਤ ਬੈਂਕ/ਪੋਸਟ ਆਫਿਸ/ਏਜੰਟ ਨਾਲ ਸੰਪਰਕ ਕਰ ਸਕਦੇ ਹਨ। ਸਮੇਂ ਤੋਂ ਪਹਿਲਾਂ ਰਿਡੈਂਪਸ਼ਨ ਦੀ ਰਿਕਵੈਸਟ ਉੱਤੇ ਸਿਰਫ਼ ਤਦ ਹੀ ਵਿਚਾਰ ਕੀਤਾ ਜਾਵੇਗਾ ਜੇਕਰ ਨਿਵੇਸ਼ਕ ਸੰਬੰਧਤ ਬੈਂਕ/ਪੋਸਟ ਆਫਿਸ ਨੂੰ ਕੂਪਨ ਭੁਗਤਾਨ ਦੀ ਤਾਰੀਕ ਤੋਂ ਘੱਟੋ-ਘੱਟ ਇੱਕ ਦਿਨ ਪਹਿਲਾਂ ਸੰਪਰਕ ਕਰੇ। ਆਮਦਨ ਬਾਂਡ ਦੀ ਖਰੀਦਦਾਰੀ ਦੇ ਸਮੇਂ ਗਾਹਕ ਰਾਹੀਂ ਦਿੱਤੇ ਗਏ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਜਾਵੇਗੀ।

ਕੀ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਕਿਸੇ ਮੌਕੇ ਉੱਤੇ ਬਾਂਡ ਤੋਹਫ਼ੇ ਵਿੱਚ ਦਿੱਤਾ ਜਾ ਸਕਦਾ ਹੈ ?

ਬਾਂਡ ਰਿਸ਼ਤੇਦਾਰ/ਮਿੱਤਰ/ਕਿਸੇ ਨੂੰ ਵੀ ਦਿੱਤਾ ਜਾ ਸਕਦਾ ਹੈ, ਜੋ ਪਾਤਰਤਾ ਦੀਆਂ ਸ਼ਰਤਾਂ (ਪ੍ਰ.ਸੰ.4 ਵਿੱਚ ਦਿੱਤੇ ਅਨੁਸਾਰ) ਨੂੰ ਪੂਰਾ ਕਰਦੇ ਹੋਣ। ਬਾਂਡ, ਸਰਕਾਰੀ ਪ੍ਰਤਿਭੂਤੀ ਕਾਨੂੰਨ (ਗਵਰਨਮੈਂਟ ਸਕਿਓਰੀਟੀਜ਼ ਐਕਟ) 2006 ਅਤੇ ਸਰਕਾਰੀ ਪ੍ਰਤਿਭੂਤੀ ਰੈਗੂਲੇਸ਼ਨ (ਗਵਰਨਮੈਂਟ ਸਕਿਓਰੀਟੀਜ਼ ਰੈਗੂਲੇਸ਼ਨਸ) 2007 ਦੇ ਪ੍ਰਾਵਧਾਨਾਂ ਦੇ ਅਨੁਸਾਰ ਪਰਿਪੱਕਤਾ ਤੋਂ ਪਹਿਲਾਂ ਏਜੰਟਾਂ ਦੇ ਕੋਲ ਉਪਲਬਧ ਇੱਕ ਟਰਾਂਸਫਰ ਦੇ ਦਸਤਾਵੇਜ਼ ਦੇ ਐਗਜ਼ੀਕਿਊਸ਼ਨ ਰਾਹੀਂ ਟਰਾਂਸਫ਼ਰ ਕੀਤੇ ਜਾਣ ਦੇ ਯੋਗ ਹੋਣਗੇ।

ਕੀ ਰਿਣ ਦੇ ਲਈ ਜ਼ਮਾਨਤ ਦੇ ਰੂਪ ਵਿਚ ਇਨ੍ਹਾਂ ਸਕਿਓਰੀਟੀਆਂ ਦਾ ਉਪਯੋਗ ਕੀਤਾ ਜਾ ਸਕਦਾ ਹੈ ?

ਹਾਂ, ਇਹ ਸਕਿਓਰੀਟੀਆਂ ਬੈਂਕਾਂ, ਵਿੱਤੀ ਸੰਸਥਾਨਾਂ ਅਤੇ ਗ਼ੈਰ ਬੈਂਕਿੰਗ ਵਿੱਤੀ ਕੰਪਨੀਆਂ (NBFC) ਤੋਂ ਰਿਣ ਦੇ ਲਈ ਜ਼ਮਾਨਤ ਦੇ ਰੂਪ ਵਿਚ ਇਸਤੇਮਾਲ ਕੀਤੇ ਜਾਣਾ ਦੇ ਯੋਗ ਹਨ। ਰਿਣ ਅਤੇ ਮੁੱਲ ਦਾ ਅਨੁਪਾਤ ਭਾਰਤੀ ਰਿਜ਼ਰਵ ਬੈਂਕ ਰਾਹੀਂ ਸਮੇਂ-ਸਮੇਂ ਉੱਤੇ ਸਧਾਰਨ ਗੋਲਡ ਲੋਨ ਦੇ ਲਈ ਲਾਗੂ, ਅਨੁਸਾਰ ਹੀ ਹੋਵੇਗਾ।

ਟੈਕਸ ਇੰਪਲੀਕੇਸ਼ਨਸ (ਕਰ ਦੀਆਂ ਜਟਿਲਤਾਵਾਂ) ਕੀ ਹਨ, i) ਵਿਆਜ ਅਤੇ ii) ਪੂੰਜੀ ਲਾਭ ਉੱਤੇ ?

ਬਾਂਡ ਉੱਤੇ ਵਿਆਜ ਆਮਦਨ ਕਰ ਕਾਨੂੰਨ, 1961 (1961 ਦਾ 43) ਦੇ ਪ੍ਰਾਵਧਾਨਾਂ ਦੇ ਅਨੁਸਾਰ ਕਰ ਯੋਗ ਹੋਵੇਗਾ।

ਪੂੰਜੀਗਤ ਲਾਭ ਕਰ ਫਿਜ਼ੀਕਲ ਗੋਲਡ ਦੀ ਤਰ੍ਹਾਂ ਹੀ ਮੰਨਿਆ ਜਾਵੇਗਾ।

ਸਰੋਤ ਉੱਤੇ ਟੈਕਸ ਕਟੌਤੀ (TDS) ਕੀ ਬਾਂਡ ਉੱਤੇ ਲਾਗੂ ਹੁੰਦੀ ਹੈ ?

TDS ਬਾਂਡ ਉੱਤੇ ਲਾਗੂ ਨਹੀਂ ਹੈ। ਹਾਲਾਂਕਿ, ਕਰ-ਕਾਨੂੰਨਾਂ ਦਾ ਪਾਲਣ ਕਰਨਾ ਬਾਂਡਧਾਰਕ ਦੀ ਜ਼ਿੰਮੇਵਾਰੀ ਹੈ।

ਬਾਂਡ ਜਾਰੀ ਕਰਨ ਦੇ ਬਾਅਦ ਨਿਵੇਸ਼ਕਾਂ ਦੇ ਲਈ ਹੋਰ ਗਾਹਕ ਸੇਵਾਵਾਂ ਕੌਣ ਪ੍ਰਦਾਨ ਕਰੇਗਾ ?

ਜਾਰੀ ਕਰਨ ਵਾਲੇ ਬੈਂਕਾਂ/ਡਾਕਘਰ/ਏਜੰਟਾਂ, ਜਿਨ੍ਹਾਂ ਦੁਆਰਾ ਇਹ ਸਕਿਓਰੀਟੀਆਂ ਖ਼ਰੀਦੀਆਂ ਗਈਆਂ, ਹੋਰ ਗਾਹਕ ਸੇਵਾਵਾਂ ਜਿਵੇਂ ਪਤੇ ਵਿੱਚ ਪਰਿਵਰਤਨ, ਸਮੇਂ ਤੋਂ ਪਹਿਲਾਂ ਰਿਡੈਂਪਸ਼ਨ, ਨਾਮਜ਼ਦਗੀ, ਆਦਿ ਪ੍ਰਦਾਨ ਕਰਨਗੇ।

ਸੋਵਰਿਨ ਗੋਲਡ ਬਾਂਡ ਵਿੱਚ ਨਿਵੇਸ਼ ਦੇ ਲਈ ਭੁਗਤਾਨ ਵਿਕਲਪ ਕੀ ਹਨ ?

ਭੁਗਤਾਨ ਨਕਦ/ਚੈੱਕ/ਡਿਮਾਂਡ ਡ੍ਰਾਫਟ/ਇਲੈਕਟ੍ਰਾਨਿਕ ਫੰਡ ਟਰਾਂਸਫਰ ਦੇ ਮਾਧਿਅਮ ਰਾਹੀਂ ਕੀਤਾ ਜਾ ਸਕਦਾ ਹੈ।

ਨਾਮਜ਼ਦਗੀ ਸਹੂਲਤ ਇਨ੍ਹਾਂ ਨਿਵੇਸ਼ਾਂ ਦੇ ਲਈ ਉਪਲਬਧ ਹੈ ਜਾਂ ਨਹੀਂ ?

ਹਾਂ, ਸਰਕਾਰੀ ਪ੍ਰਤਿਭੂਤੀ ਕਾਨੂੰਨ 2006 ਅਤੇ ਸਰਕਾਰੀ ਪ੍ਰਤਿਭੂਤੀ ਨਿਯਮਾਵਲੀ 2007 ਦੇ ਪ੍ਰਾਵਧਾਨ ਦੇ ਅਨੁਸਾਰ ਨਾਮਜ਼ਦਗੀ ਸਹੂਲਤ ਉਪਲਬਧ ਹੈ। ਨਾਮਜ਼ਦਗੀ ਫਾਰਮ ਬੇਨਤੀ ਪੱਤਰ ਦੇ ਨਾਲ ਉਪਲਬਧ ਹੈ।

500 ਗ੍ਰਾਮ ਦੀ ਅਧਿਕਤਮ ਸੀਮਾ ਸੰਯੁਕਤ ਹੋਲਡਿੰਗ ਵਿੱਚ ਕੀ ਲਾਗੂ ਹੈ ?

ਅਧਿਕਤਮ ਸੀਮਾ ਪਹਿਲੇ ਆਵੇਦਕ ਦੇ ਲਈ, ਵਿਸ਼ੇਸ਼ ਸਪੈਸੀਫਿਕੇਸ਼ਨ ਵਾਲੇ ਕਿਸੇ ਸੰਯੁਕਤ ਹੋਲਡਿੰਗ ਦੇ ਮਾਮਲੇ ਵਿੱਚ ਲਾਗੂ ਹੋਵੇਗੀ।

ਕੀ ਸੰਸਥਾਨ ਜਿਵੇਂ ਕਿ ਬੈਂਕਾਂ ਨੂੰ ਸੋਵਰਿਨ ਗੋਲਡ ਬਾਂਡ ਵਿੱਚ ਨਿਵੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ?

ਸੋਵਰਿਨ ਗੋਲਡ ਬਾਂਡ ਵਿੱਚ ਬੈਂਕਾਂ ਰਾਹੀਂ ਨਿਵੇਸ਼ ਉੱਤੇ ਕੋਈ ਰੋਕ ਨਹੀਂ ਹੈ। ਇਹ SLR ਦੇ ਲਈ ਯੋਗਤਾ ਪ੍ਰਾਪਤ ਕਰਨਗੇ।

ਕੀ ਬਾਂਡ ਡੀਮੈਟ ਦੇ ਰੂਪ ਵਿਚ ਮਿਲ ਸਕਦਾ ਹੈ ?

ਬਾਂਡ, ਡੀਮੈਟ ਖਾਤੇ ਵਿੱਚ ਰੱਖੇ ਜਾ ਸਕਦੇ ਹਨ।

ਕੀ ਇਨ੍ਹਾਂ ਬਾਂਡਾਂ ਨਾਲ ਵਪਾਰ ਕੀਤਾ ਜਾ ਸਕਦਾ ਹੈ ?

ਬਾਂਡ, ਭਾਰਤੀ ਰਿਜ਼ਰਵ ਬੈਂਕ ਰਾਹੀਂ ਅਧਿਸੂਚਿਤ ਹੋਣ ਵਾਲੀ ਤਾਰੀਕ ਤੋਂ ਸ਼ੇਅਰ ਬਾਜ਼ਾਰਾਂ ਵਿੱਚ ਵਪਾਰ ਕੀਤੇ ਜਾਣ ਯੋਗ ਹਨ। ਸਰਕਾਰੀ ਪ੍ਰਤਿਭੂਤੀ ਕਾਨੂੰਨ ਦੇ ਪ੍ਰਾਵਧਾਨ ਦੇ ਅਨੁਸਾਰ ਬਾਂਡ ਦੀ ਵਿੱਕਰੀ ਅਤੇ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ।

ਝਲਕ ਵਿਕਲਪ ਅਜ਼ਮਾਉਣ ਦੇ ਸਮੇਂ ਕੀ ਇਨ੍ਹਾਂ ਬਾਂਡਾਂ ਦਾ ਆਂਸ਼ਿਕ ਪੁਨਰ-ਭੁਗਤਾਨ ਮਿਲ ਸਕਦਾ ਹੈ ?

ਹਾਂ, ਆਂਸ਼ਿਕ ਹੋਲਡਿੰਗਸ ਇੱਕ ਗ੍ਰਾਮ ਦੇ ਗੁਣਕਾਂ ਵਿੱਚ ਭੁਨਾਈ ਜਾ ਸਕਦੀ ਹੈ।

ਸਰੋਤ: ਵਿੱਤ ਮੰਤਰਾਲਾ, ਭਾਰਤ ਸਰਕਾਰ

3.22666666667
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top