ਇੰਡੀਅਨ ਗੋਲਡ ਕੁਆਇਨ ਇੰਡੀਅਨ ਗੋਲਡ ਮਾਨੇਟਾਈਜ਼ੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ। ਇਹ ਕੁਆਇਨ ਪਹਿਲਾ ਰਾਸ਼ਟਰੀ ਕੁਆਇਨ ਹੋਵੇਗਾ, ਜਿਸ ਉੱਤੇ ਇੱਕ ਪਾਸੇ ਰਾਸ਼ਟਰੀ ਚਿੰਨ੍ਹ ਅਸ਼ੋਕ ਚੱਕਰ ਅਤੇ ਦੂਜੇ ਪਾਸੇ ਮਹਾਤਮਾ ਗਾਂਧੀ ਦਾ ਚਿੱਤਰ ਬਣਿਆ ਹੋਵੇਗਾ। ਸ਼ੁਰੂਆਤੀ ਤੌਰ ਤੇ ਇਹ ਕੁਆਇੰਸ 5 ਅਤੇ 10 ਗ੍ਰਾਮ ਵਿੱਚ ਉਪਲਬਧ ਹੋਵੇਗਾ। 20 ਗ੍ਰਾਮ ਦਾ ਬਾਰ/ਬੁਲਿਯਨ ਵੀ ਉਪਲਬਧ ਰਹੇਗਾ। ਇੰਡੀਅਨ ਗੋਲਡ ਕੁਆਇਨ ਆਪਣੇ ਆਪ ਵਿੱਚ ਬੇਜੋੜ ਹੈ, ਜਿਸ ਵਿੱਚ ਐਡਵਾਂਸਡ ਐਂਟੀ ਕਾਊਂਟਰਫ਼ੀਟ ਵਿਸ਼ੇਸ਼ਤਾਵਾਂ ਅਤੇ ਟੈਂਪਰ-ਪਰੂਫ਼ ਪੈਕੇਜਿੰਗ ਹੋਵੇਗੀ, ਜਿਸ ਕਾਰਨ ਸੌਖ ਨਾਲ ਰਿਸਾਇਕਲਿੰਗ ਹੋ ਸਕੇਗੀ।
ਪਿਓਰਿਟੀ
ਇੰਡੀਅਨ ਗੋਲਡ ਕੁਆਇਨ 24 ਕੈਰਟ ਪਿਓਰਿਟੀ ਦੇ ਨਾਲ ਅਤੇ 999 ਫਾਇਨਨੈਸ ਦੇ ਨਾਲ ਹੋਵੇਗਾ।
ਹਾਲਮਾਰਕਡ
ਸਭ ਕੁਆਇੰਸ ਉੱਤੇ ਬੀ.ਆਈ.ਐੱਸ. (BIS) ਸਟੈਂਡਰਡ ਦੇ ਅਨੁਸਾਰ ਹਾਲਮਾਰਕ ਹੋਵੇਗਾ।
ਸੁਰੱਖਿਆ
ਟੈਂਪਰਿੰਗ ਤੋਂ ਬਚਾਉਣ ਵਾਲੀ ਪੈਕਿੰਗ ਅਤੇ ਐਡਵਾਂਸਡ ਐਂਟੀ ਕਾਊਂਟਰਫ਼ੀਟ ਵਿਸ਼ੇਸ਼ਤਾਵਾਂ, ਇਸ ਕੁਆਇਨ ਨੂੰ ਸੁਰੱਖਿਅਤ ਅਤੇ ਰਿਸਾਇਕਲ ਕਰਨ ਵਿੱਚ ਆਸਾਨ ਬਣਾਉਂਦੀਆਂ ਹਨ।
ਉਪਲਬਧਤਾ
ਇਸ ਕੁਆਇਨ ਨੂੰ ਵਿਸ਼ੇਸ਼ ਅਤੇ ਅਧਿਕ੍ਰਿਤ ਐੱਮ.ਐੱਮ.ਟੀ.ਸੀ. ਆਊਟਲੇਸਟ ਦੇ ਮਾਧਿਅਮ ਰਾਹੀਂ ਵੇਚਿਆ ਜਾਵੇਗਾ।
ਉਹ ਚੀਜ਼, ਜਿਸ ਦੇ ਲਈ ਉਹ ਹਮੇਸ਼ਾ ਤੋਂ ਲੜੇ। ਅਸੀਂ ਬਣੇ ਹਾਂ ਸੱਚਾਈ ਅਤੇ ਇਮਾਨਦਾਰੀ ਨਾਲ। ਉਹ ਚੀਜ਼ ਜਿਸ ਦਾ ਪ੍ਰਤੀਕ ਹੈ ਅਸ਼ੋਕ ਚੱਕਰ। ਨਾ ਸਿਰਫ਼ ਸਾਡੇ ਅਧਿਕਾਰ ਬਲਕਿ ਸਾਡੇ ਕਰਤੱਵ ਵੀ। ਨਾ ਸਿਰਫ਼ ਜਿਸ ਨੂੰ ਬਣਾਇਆ ਹੈ ਸਾਡੇ ਪਸੀਨੇ ਨੇ, ਬਲਕਿ ਸਾਡੀਆਂ ਉਮੀਦਾਂ ਅਤੇ ਉਪਲਬਧੀਆਂ ਨੇ ਵੀ। ਸਾਡੇ ਵਿੱਚ ਤਾਕਤ ਅਤੇ ਟਿਕਾਊਪਨ, ਬਰਾਬਰੀ ਤੇ ਹੈ। ਅਸੀਂ ਹਾਂ ਗੋਲਡ। ਸ਼ੁੱਧ, ਸ਼ਕਤੀਸ਼ਾਲੀ ਅਤੇ ਇੱਕ ਸੁਨਹਿਰੇ ਭਵਿੱਖ ਦੇ ਰਚਨਾਕਾਰ। ਪੇਸ਼ ਹੈ ਇੰਡੀਅਨ ਗੋਲਡ ਕੁਆਇਨ, ਭਾਰਤ ਦਾ ਪਹਿਲਾ ਰਾਸ਼ਟਰੀ ਕੁਆਇਨ। ਨਾ ਸਿਰਫ਼ ਗੋਲਡ ਬਲਕਿ ਕਈ ਹੋਰ ਗੁਣਾਂ ਨਾਲ ਬਣਿਆ।
ਸਰੋਤ:ਵਿੱਤ ਮੰਤਰਾਲਾ, ਭਾਰਤ ਸਰਕਾਰ
ਆਖਰੀ ਵਾਰ ਸੰਸ਼ੋਧਿਤ : 7/5/2020