ਹੋਮ / ਸਮਾਜਕ ਭਲਾਈ / ਵਿੱਤੀ ਦਖਲ / ਮਾਲ ਅਤੇ ਸੇਵਾ ਦੀ ਸਪਲਾਈ ਦਾ ਸਥਾਨ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮਾਲ ਅਤੇ ਸੇਵਾ ਦੀ ਸਪਲਾਈ ਦਾ ਸਥਾਨ

ਇੱਥੇ ਜੀ.ਐੱਸ.ਟੀ. ਦੇ ਅੰਤਰਗਤ ਆਉਣ ਵਾਲੇ ਮਾਲ ਅਤੇ ਸੇਵਾ ਦੀ ਸਪਲਾਈ ਦੇ ਸਥਾਨ ਬਾਰੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਜੀ. ਐੱਸ. ਟੀ. ਅਧੀਨ ਮਾਲ ਤੇ ਸੇਵਾਵਾਂ ਦੀ ਸਪਲਾਈ ਦੇ ਸਥਾਨ ਦੀ ਕੀ ਜ਼ਰੂਰਤ ਹੈ ?

ਜੀ. ਐੱਸ. ਟੀ. ਦਾ ਬੁਨਿਆਦੀ ਸਿਧਾਂਤ ਇਹ ਹੈ ਕਿ ਅਜਿਹੀਆਂ ਸਪਲਾਈਜ਼ ਦੀ ਖਪਤ ਉਪਰ ਉਨ੍ਹਾਂ ਦੇ ਟਿਕਾਣੇ ਤੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਟੈਕਸ ਲਾਇਆ ਜਾਣਾ ਚਾਹੀਦਾ ਹੈ ਜਾਂ ਜਿਵੇਂ ਵੀ ਖਪਤ ਦੇ ਪੁਆਇੰਟ ਉੱਤੇ ਮਾਮਲਾ ਹੋ ਸਕਦਾ ਹੈ। ਇਸ ਲਈ ਸਪਲਾਈ ਦੇ ਸਥਾਨ ਦੀ ਵਿਵਸਥਾ ਹੀ ‘ਸਥਾਨ’ ਨੂੰ ਭਾਵ ਉਹ ਟੈਕਸਯੋਗ ਅਧਿਕਾਰ-ਖੇਤਰ ਨਿਰਧਾਰਨ ਕਰਦੀ ਹੈ, ਜਿੱਥੇ ਟੈਕਸ ਪੁੱਜਣਾ ਚਾਹੀਦਾ ਹੈ। ਸਪਲਾਈ ਦਾ ਸਥਾਨ ਇਹ ਨਿਰਧਾਰਨ ਕਰਦਾ ਹੈ ਕਿ ਇੱਕ ਲੈਣ-ਦੇਣ (ਟ੍ਰਾਂਜ਼ੈਕਸ਼ਨ) ਕਿਸੇ ਇੱਕ ਸੂਬੇ ਦੇ ਅੰਦਰ ਹੋਇਆ ਜਾਂ ਕਿ ਉਹ ਅੰਤਰ-ਰਾਜੀ ਹੈ। ਦੂਜੇ ਸ਼ਬਦਾਂ ਵਿੱਚ, ਮਾਲ ਦੀ ਸਪਲਾਈ ਦੇ ਸਥਾਨ ਦੀ ਜ਼ਰੂਰਤ ਇਹ ਨਿਰਧਾਰਨ ਕਰਨ ਲਈ ਹੈ ਕਿ ਇੱਕ ਦਿੱਤੇ ਸੂਬੇ ਵਿੱਚ ਕਿਸੇ ਸਪਲਾਈ ਉੱਤੇ ਐੱਸ. ਜੀ. ਐੱਸ. ਟੀ. ਜਮ੍ਹਾ ਸੀ ਜੀ ਐੱਸ. ਟੀ. ਲਾਗੂ ਹੋਵੇਗਾ ਕਿ ਨਹੀਂ ਜਾਂ ਉਹ ਸਪਲਾਈ ਕਿਤੇ ਹੋਰ ਹੋਈ ਹੈ, ਤਦ ਆਈ. ਜੀ. ਐੱਸ. ਟੀ. ਲਾਗੂ ਹੋਵੇਗਾ, ਜੇ ਉਹ ਇੱਕ ਅੰਤਰ-ਰਾਜੀ ਸਪਲਾਈ ਹੈ।

ਮਾਲ ਅਤੇ ਸੇਵਾਵਾਂ ਦੇ ਸਬੰਧ ਵਿੱਚ ਸਪਲਾਈ ਦੇ ਸਥਾਨ ਦੀਆਂ ਵਿਵਸਥਾਵਾਂ ਵੱਖੋ-ਵੱਖਰੀਆਂ ਕਿਉਂ ਹਨ ?

ਉੱਤਰ. ਜਿਹੜੇ ਮਾਲ ਭਾਵ ਵਸਤਾਂ ਨੂੰ ਸਥੂਲ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਇਸ ਲਈ ਉਨ੍ਹਾਂ ਦੀ ਖਪਤ ਦੇ ਸਥਾਨ ਦਾ ਨਿਰਧਾਰਨ ਵਿੱਚ ਕੋਈ ਵੱਡੀਆਂ ਔਕੜਾਂ ਪੇਸ਼ ਨਹੀਂ ਆਉਦੀਆਂ। ਜਿਹੜੀਆਂ ਵਸਤਾਂ ਭਾਵ ਮਾਲ ਨੂੰ ਸਥੂਲ ਰੂਪ ਵਿੱਚ ਵੇਖਿਆ ਨਹੀਂ ਜਾ ਸਕਦਾ, ਉਨ੍ਹਾਂ ਦੀ ਸਪਲਾਈ ਦੇ ਸਥਾਨ ਦਾ ਨਿਰਧਾਰਨ ਕਰਨ ਵਿੱਚ ਨਿਮਨਲਿਖਤ ਤੱਤਾਂ ਕਰ ਕੇ ਔਕੜਾਂ ਪੇਸ਼ ਆਉਂਦੀਆਂ ਹਨ:

  1. ਸੇਵਾ ਡਿਲੀਵਰੀ ਦੀ ਵਿਧੀ ਜਾਂ ਢੰਗ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਉਦਾਹਰਨ ਵਜੋਂ ਦੂਰਸੰਚਾਰ ਸੇਵਾ ਨੂੰ ਜ਼ਿਆਦਾਤਰ 'ਪੋਸਟ-ਪੇਡ' ਤੋਂ ਜ਼ਿਆਦਾਤਰ 'ਪ੍ਰੀ-ਪੇਡ' ਵਿੱਚ ਬਦਲਿਆ ਜਾ ਸਕਦਾ ਹੈ; ਬਿਲ ਦੇਣ ਦਾ ਪਤਾ ਬਦਲਿਆ ਜਾ ਸਕਦਾ ਹੈ, ਬਿਲਰਜ਼ (ਬਿਲ ਤਿਆਰ ਕਰਨ ਵਾਲੇ ਜਾਂ ਵੰਡਣ ਵਾਲੇ) ਦਾ ਪਤਾ ਬਦਲ ਸਕਦਾ ਹੈ, ਸਾਫ਼ਟਵੇਅਰ ਦੀ ਮੁਰੰਮਤ ਜਾਂ ਉਸ ਦਾ ਰੱਖ-ਰਖਾਅ ਕਿਸੇ ਸਥਾਨ ਤੋਂ ਲੈ ਕੇ ਆਂਨਲਾਈਨ ਵੀ ਹੋ ਸਕਦਾ ਹੈ; ਬੈਂਕਿੰਗ ਸੇਵਾਵਾਂ ਲੈਣ ਲਈ ਪਹਿਲਾਂ ਗਾਹਕ ਨੂੰ ਬੈਂਕ ਜਾਣਾ ਪੈਂਦਾ ਸੀ, ਪਰ ਹੁਣ ਗਾਹਕ ਕਿਤੋਂ ਵੀ ਸੇਵਾ ਦਾ ਲਾਭ ਲੈ ਸਕਦਾ ਹੈ;
  2. ਸਰਵਿਸ ਪ੍ਰੋਵਾਈਡਰ (ਸੇਵਾ ਪ੍ਰਦਾਤਾ, ਸਰਵਿਸ ਰਿਸੀਵਰ (ਸੇਵਾ ਪ੍ਰਾਪਤਕਰਤਾ) ਅਤੇ ਦਿੱਤੀ ਗਈ ਸੇਵਾ ਨਿਸ਼ਚਤ ਕਰਨਯੋਗ ਨਹੀਂ ਹੋ ਸਕਦੀ ਜਾਂ ਉਸ ਨੂੰ ਆਸਾਨੀ ਨਾਲ ਲੁਕਾਇਆ ਜਾ ਸਕਦਾ ਹੈ ਕਿਉਂਕਿ ਸਥੂਲ ਰੂਪ ਵਿੱਚ ਵਿਖਾਈ ਦੇਣ ਵਾਲਾ ਕੁਝ ਨਹੀਂ ਹੁੰਦਾ ਅਤੇ ਉਸ ਦਾ ਖੋਜ-ਖੁਰਾ ਲੱਭਣਾ ਵੀ ਔਖਾ ਹੈ।
  3. ਇੱਕ ਸੇਵਾ ਦੀ ਸਪਲਾਈ ਲਈ, ਸੇਵਾ ਪ੍ਰਦਾਤਾ (ਸਰਵਿਸ ਪ੍ਰੋਵਾਈਡਰ) ਦਾ ਕੋਈ ਨਿਸ਼ਚਤ ਸਥਾਨ ਹੋਣਾ ਕਾਨੂੰਨੀ ਤੌਰ ਤੇ ਜ਼ਰੂਰੀ ਨਹੀਂ ਹੈ ਅਤੇ ਸੇਵਾ-ਪ੍ਰਾਪਤਕਰਤਾ ਉਸ ਦੀ ਸੇਵਾ ਨੂੰ ਚੱਲਦੇ-ਫਿਰਦੇ ਵੀ ਪ੍ਰਾਪਤ ਕਰ ਸਕਦਾ ਹੈ। ਬਿਲ ਭੇਜਣ ਦੇ ਸਥਾਨ ਨੂੰ ਰਾਤੋ-ਰਾਤ ਬਦਲਿਆ ਜਾ ਸਕਦਾ ਹੈ;
  4. ਕੁਝ ਵਾਰ ਇੱਕੋ ਤੱਤ ਇੱਕ ਤੋਂ ਵੱਧ ਸਥਾਨਾਂ ਤੱਕ ਜਾ ਸਕਦਾ ਹੈ, ਉਦਾਹਰਨ ਵਜੋਂ, ਰੇਲ ਪਟੜੀ, ਇੱਕ ਰਾਸ਼ਟਰੀ ਹਾਈਵੇਅ ਜਾਂ ਇੱਕ ਦਰਿਆ ਤੇ ਪੁਲ ਦੇ ਸਬੰਧ ਵਿੱਚ, ਇਨ੍ਹਾਂ ਦੇ ਨਿਰਮਾਣ ਜਾਂ ਹੋਰ ਸੇਵਾਵਾਂ ਸੁਰ, ਤਾਂ ਇੱਕ ਸੂਬੇ ਵਿੱਚ ਹੁੰਦੀਆਂ ਹਨ ਪਰ ਇਨ੍ਹਾਂ ਦੀ ਸਮਾਪਤੀ ਕਿਸੇ ਹੋਰ ਸੂਬੇ ਵਿੱਚ ਹੋ ਸਕਦੀ ਹੈ। ਇਸੇ ਤਰ੍ਹਾਂ ਇੱਕ ਫ਼ਿਲਮ ਦੀ ਵੰਡ ਅਤੇ ਉਸ ਦਾ ਪ੍ਰਦਰਸ਼ਨ ਇਕੋ ਲੈਣ-ਦੇਣ ਵਿੱਚ ਬਹੁਤ ਸਾਰੇ ਸੂਬਿਆਂ ਵਿੱਚ ਹੋ ਸਕਦਾ ਹੈ ਜਾਂ ਇੱਕ ਇਸ਼ਤਿਹਾਰ ਜਾਂ ਇੱਕ ਪ੍ਰੋਗਰਾਮ ਦਾ ਪ੍ਰਸਾਰਨ ਇਕੋ ਵੇਲੇ ਸਮੁੱਚੇ ਦੇਸ਼ ਵਿੱਚ ਹੋ ਸਕਦਾ ਹੈ। ਇੱਕ ਏਅਰਲਾਈਨ ਮੌਸਮੀ ਟਿਕਟਾਂ ਜਾਰੀ ਕਰ ਸਕਦਾ ਹੈ, ਮੰਨ ਲਵੋ 10 ਪੱਤਰੇ (ਲੀਫ਼ਸ), ਜਿਨ੍ਹਾਂ ਦੀ ਵਰਤੋਂ ਦੇਸ਼ ਵਿੱਚ ਕਿਸੇ ਦੋ ਸਥਾਨਾਂ ਵਿਚਾਲੇ ਯਾਤਰਾ ਕਰਨ ਲਈ ਕੀਤੀ ਜਾ ਸਕਦੀ ਹੈ। ਦਿੱਲੀ ਮੈਟਰੋ ਵੱਲੋਂ ਜਾਰੀ ਕਾਰਡ ਦੀ ਵਰਤੋਂ ਨੋਇਡਾ ਜਾਂ ਦਿੱਲੀ ਜਾਂ ਫ਼ਰੀਦਾਬਾਦ ਸਥਿਤ ਇੱਕ ਵਿਅਕਤੀ ਵੱਲੋਂ ਕੀਤੀ ਜਾ ਸਕਦੀ ਹੈ, ਦਿੱਲੀ ਮੈਟਰੋ ਭੁਗਤਾਨ ਦੀ ਪ੍ਰਾਪਤੀ ਦੇ ਸਮੇਂ ਸਥਾਨ ਜਾਂ ਯਾਤਰਾਵਾਂ ਵਿੱਚ ਵਖਰੇਵਾਂ ਕਰਨ ਦੇ ਯੋਗ ਨਹੀਂ ਹੋ ਸਕਦੀ;
  5. ਸੇਵਾਵਾਂ ਲਗਾਤਾਰ ਵਿਕਸਤ ਹੋ ਰਹੀਆਂ ਹਨ ਅਤੇ ਇਸ ਪ੍ਰਕਾਰ ਨਵੀਆਂ ਚੁਣੌਤੀਆਂ ਦਾ ਸਾਹਮਣਾ ਨਿਰੰਤਰ ਕੀਤਾ ਜਾਂ ਰਹੇਗਾ। ਉਦਾਹਰਨ ਵਜੋਂ 1520 ਸਾਲ ਪਹਿਲਾਂ ਕੋਈ ਡੀ. ਟੀ. ਐੱਚ., ਆਨਲਾਈਨ ਜਾਣਕਾਰੀ, ਆਨਲਾਈਨ ਬੈਂਕਿੰਗ, ਟਿਕਟਾਂ ਦੀ ਆਨਲਾਈਨ ਬੁਕਿੰਗ, ਇੰਟਰਨੈੱਟ, ਮੋਬਾਇਲ ਦੂਰਸੰਚਾਰ ਆਦਿ ਬਾਰੇ ਸੋਚ ਵੀ ਨਹੀਂ ਸੀ ਸਕਦਾ।

ਸਪਲਾਈ ਦਾ ਸਥਾਨ ਨਿਰਧਾਰਨ ਕਰਨ ਲਈ ਇੱਕ ਲੈਣ ਦੇਣ (ਟ੍ਰਾਂਜ਼ੈਕਸ਼ਨ) ਵਿੱਚ ਕਿਹੜੀਆਂ ਪ੍ਰੌਕਸੀਜ਼ ਜਾਂ ਮਾਨਤਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ?

ਸੇਵਾਵਾਂ ਵਿੱਚ ਕਿਸੇ ਲੈਣ-ਦੇਣ ‘ਚ ਸ਼ਾਮਲ ਵਿਭਿੰਨ ਤੱਤਾਂ ਦੀ ਵਰਤੋਂ, ਸਪਲਾਈ ਦਾ ਸਥਾਨ ਨਿਰਧਾਰਨ ਕਰਨ ਲਈ ਕੀਤੀ ਜਾ ਸਕਦੀ ਹੈ। ਇੱਕ ਮਾਨਤਾ ਜਾਂ ਪ੍ਰੌਕਸੀ ਜੋ ਸਪਲਾਈ ਦੇ ਸਥਾਨ ਦਾ ਨਿਰਧਾਰਨ ਕਰਨ ਲਈ ਵਧੇਰੇ ਵਾਜਬ ਨਤੀਜਾ ਦੇ ਸਕਦੀ ਹੈ, ਇਸ ਦੀ ਵਰਤੋਂ ਸਪਲਾਈ ਦਾ ਸਥਾਨ ਨਿਰਧਾਰਨ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਬਾਰੇ ਵਿਚਾਰ-ਵਟਾਂਦਰਾ ਹੇਠਾਂ ਕੀਤਾ ਜਾਂਦਾ ਹੈ:

(ੳ)     ਸੇਵਾ ਪ੍ਰਦਾਤਾ ਦਾ ਸਥਾਨ

(ਅ)     ਸੇਵਾ-ਪ੍ਰਾਪਤਕਰਤਾ ਦਾ ਸਥਾਨ;

(ੲ)     ਉਹ ਸਥਾਨ, ਜਿੱਥੇ ਗਤੀਵਿਧੀ ਹੋਈ/ਕਾਰਗੁਜ਼ਾਰੀ ਦਾ ਸਥਾਨ;

(ਸ)     ਸਥਾਨ, ਜਿੱਥੇ ਇਸ ਦੀ ਖਪਤ ਹੋਈ; ਅਤੇ

(ਹ)     ਸਥਾਨ/ਵਿਅਕਤੀ, ਜਿੱਥੇ ਅਸਲ ਲਾਭ ਗਿਆ

ਬੀ2ਬੀ (ਰਜਿਸਟਰਡ ਵਿਅਕਤੀਆਂ ਨੂੰ ਸਪਲਾਈਜ਼) ਅਤੇ ਬੀ2ਸੀ (ਅਣਰਜਿਸਟਰਡ ਵਿਅਕਤੀਆਂ ਨੂੰ ਸਪਲਾਈਜ਼) ਲੈਣ-ਦੇਣ ਦੇ ਸਬੰਧ ਵਿੱਚ ਸਪਲਾਈ ਦੇ ਸਕਾਨ ਲਈ ਵੱਖਰੇ ਨਿਯਮਾਂ ਦੀ ਲੋੜ ਹੈ ?

ਬੀ2ਬੀ ਲੈਣ-ਦੇਣਾਂ ਦੇ ਸਬੰਧ ਵਿੱਚ, ਪ੍ਰਾਪਤਕਰਤਾ ਵੱਲੋਂ ਅਦਾ ਕੀਤੇ ਟੈਕਸਾਂ ਦਾ ਕ੍ਰੈਡਿਟ ਲਿਆ ਜਾਂਦਾ ਹੈ, ਇਸ ਲਈ ਅਜਿਹੇ ਲੈਣ-ਦੇਣ ਕੇਵਲ ‘ਪਾਸ-ਥਰੂ’ ਹਨ। ਬੀ2ਬੀ ਸਪਲਾਈਜ਼ ਉੱਤੇ ਇਕੱਠਾ ਕੀਤਾ ਗਿਆ ਜੀ. ਐੱਸ. ਟੀ. ਸਰਕਾਰ ਲਈ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਦੇਣਦਾਰੀ ਪੈਦਾ ਕਰਦਾ ਹੈ ਅਤੇ ਅਜਿਹੀਆਂ ਸਪਲਾਈਜ਼ ਦੇ ਪ੍ਰਾਪਤਕਰਤਾ ਲਈ ਇਹ ਇੱਕ ਸੰਪਤੀ ਹੁੰਦਾ ਹੈ ਕਿਉਂਕਿ ਪ੍ਰਾਪਤਕਰਤਾ ਭਵਿੱਖ 'ਚ ਟੈਕਸਾਂ ਦੇ ਭੁਗਤਾਨ ਲਈ ਇਨਪੁਟ ਟੈਕਸ ਕ੍ਰੈਡਿਟ ਨੂੰ ਵਰਤਣ ਦਾ ਹੱਕਦਾਰ ਹੁੰਦਾ ਹੈ। ਬੀ2ਬੀ ਲੈਣ-ਦੇਣਾਂ (ਟ੍ਰਾਂਜ਼ੈਕਸ਼ਨਜ਼) ਲਈ ਪ੍ਰਾਪਤਕਰਤਾ ਦੇ ਸਥਾਨ ਦਾ ਲਗਭਗ ਸਾਰੀਆਂ ਸਥਿਤੀਆਂ ਵਿੱਚ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਪ੍ਰਾਪਤਕਰਤਾ ਵੱਲੋਂ ਅੱਗੇ ਕ੍ਰੈਡਿਟ ਲਿਆ ਜਾਂਦਾ ਹੈ। ਪ੍ਰਾਪਤਕਰਤਾ ਆਮ ਤੌਰ ਉੱਤੇ ਸਪਲਾਈਜ਼ ਨੂੰ ਕਿਸੇ ਹੋਰ ਗਾਹਕ ਕੋਲ ਸਪਲਾਈ ਕਰ ਦਿੰਦਾ ਹੈ। ਉਸ ਸਪਲਾਈ ਦੀ ਖਪਤ ਕੇਵਲ ਤਦ ਹੁੰਦੀ ਹੈ, ਜਦੋਂ ਇੱਕ ਬੀ2ਬੀ ਲੈਣ-ਦੇਣ ਬਾਅਦ ਵਿੱਚ ਬੀ2ਸੀ ਲੈਣ-ਦੇਣ ਵਿੱਚ ਤਬਦੀਲ ਹੋ ਜਾਂਦਾ ਹੈ। ਬੀ2ਸੀ ਲੈਣ-ਦੇਣਾਂ ਦੇ ਸਬੰਧ ਵਿੱਚ, ਸਪਲਾਈ ਦੀ ਖਪਤ ਆਖ਼ਰ ਹੋ ਜਾਂਦੀ ਹੈ ਅਤੇ ਅਦਾ ਕੀਤੇ ਟੈਕਸ ਅਸਲ ਵਿੱਚ ਸਰਕਾਰ ਕੋਲ ਆ ਜਾਂਦੇ ਹਨ।

ਉਸ ਹਾਲਤ ਵਿੱਚ ਸਪਲਾਈ ਦਾ ਕੀ ਸਥਾਨ ਹੋਵੇਗਾ, ਜਿੱਥੇ ਮਾਲ ਨੂੰ ਹਟਾ ਦਿੱਤਾ ਜਾਂਦਾ ਹੈ।

ਮਾਲ ਦੀ ਸਪਲਾਈ ਦਾ ਸਥਾਨ; ਉਸ ਸਮੇਂ ਮਾਲ ਦਾ ਸਥਾਨ ਹੋਵੇਗਾ, ਜਿੱਥੇ ਮਾਲ ਦੀ ਮੂਵਮੈਂਟ (ਆਵਾਜਾਈ) ਪ੍ਰਾਪਤਕਰਤਾ ਨੂੰ ਡਿਲੀਵਰੀ ਹੋਣ ਤੇ ਖ਼ਤਮ ਹੋ ਜਾਂਦੀ ਹੈ। (ਆਈ ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 10)।

ਉਸ ਹਾਲਤ ਵਿੱਚ ਸਪਲਾਈ ਦਾ ਸਥਾਨ ਕੀ ਹੋਵੇਗਾ, ਜੇ ਸਪਲਾਇਰ ਵੱਲੋਂ ਕਿਸੇ ਤੀਜੇ ਵਿਅਕਤੀ ਦੀ ਹਦਾਇਤ 'ਤੇ ਮਾਲ ਕਿਸੇ ਵਿਅਕਤੀ ਨੂੰ ਡਿਲਿਵਰ ਕੀਤਾ ਜਾਂਦਾ ਹੈ?

ਇਹ ਸਮਝਿਆ ਜਾਵੇਗਾ ਕਿ ਤੀਜੇ ਵਿਅਕਤੀ ਨੇ ਮਾਲ ਪ੍ਰਾਪਤ ਕਰ ਲਿਆ ਹੈ ਅਤੇ ਅਜਿਹੇ ਮਾਲ ਦੀ ਸਪਲਾਈ ਦਾ ਸਥਾਨ ਅਜਿਹੇ ਵਿਅਕਤੀ ਦੇ ਕਾਰੋਬਾਰ ਦਾ ਪ੍ਰਿੰਸੀਪਲ (ਪ੍ਰਮੁੱਖ) ਸਥਾਨ ਹੋਵੇਗਾ (ਆਈ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 10)।

ਉਸ ਹਾਲਤ ਵਿੱਚ ਸਪਲਾਈ ਦਾ ਸਥਾਨ ਕੀ ਹੋਵੇਗਾ, ਜਿੱਥੇ ਮਾਲ ਜਾਂ ਸੇਵਾਵਾਂ ਦੀ ਸਪਲਾਈ ਕਿਸੇ ਵਾਹਨ, ਜਿਵੇਂ ਕਿ ਕੋਈ ਵੱਡੀ ਕਿਸ਼ਤੀ, ਹਵਾਈ ਜਹਾਜ਼, ਇੱਕ ਰੇਲ ਗੱਡੀ ਜਾਂ ਮੋਟਰ ਵਾਹਨ ਉੱਤੇ ਭਾਵ ਆਨ ਬੋਰਡ ਹੁੰਦੀ ਹੈ?

ਅਜਿਹੇ ਮਾਲ ਦੇ ਸਬੰਧ ਵਿੱਚ, ਸਪਲਾਈ ਦਾ ਸਥਾਨ ਉਹ ਸਥਾਨ ਹੋਵੇਗਾ, ਜਿੱਥੇ ਅਜਿਹਾ ਮਾਲ ਆਨ ਬੋਰਡ ਭਾਵ ਕਿਸੇ ਵਾਹਨ ਤੇ ਲਿਆ ਗਿਆ ਹੈ। (ਆਈ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 10)।

ਉਂਝ, ਸੇਵਾਵਾਂ ਦੇ ਸਬੰਧ ਵਿੱਚ, ਸਪਲਾਈ ਦਾ ਸਥਾਨ ਉਹ ਪਹਿਲਾ ਅਨੁਸੂਚਿਤ ਪੁਆਇੰਟ ਹੋਵੇਗਾ, ਜਿੱਥੋਂ ਉਸ ਵਾਹਨ ਨੇ ਆਪਣੀ ਰਵਾਨਗੀ ਪਾਈ ਸੀ (ਆਈ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 12 ਅਤੇ 13)

ਸੇਵਾਵਾਂ ਦੀ ਬੀ2ਬੀ ਸਪਲਾਈ ਦੇ ਸਬੰਧ ਵਿੱਚ ਸਪਲਾਈ ਦੇ ਸਥਾਨ ਲਈ ਡੀਫ਼ਾਲਟ ਅਨੁਮਾਨ ਕੀ ਹੈ ?

ਆਈ. ਜੀ. ਐੱਸ. ਟੀ. ਕਾਨੂੰਨ ਵਿੱਚ ਵਰਤੀਆਂ ਗਈਆਂ ਮੱਦਾਂ ਰਜਿਸਟਰਡ ਟੈਕਸਦਾਤੇ ਅਤੇ ਅਣ-ਰਜਿਸਟਰਡ ਟੈਕਸਦਾਤੇ ਹਨ। ਰਜਿਸਟਰਡ ਵਿਅਕਤੀ ਨੂੰ ਸਪਲਾਈਜ਼ ਦੇ ਮਾਮਲੇ ਵਿੱਚ ਅਨੁਮਾਨ ਅਜਿਹੇ ਵਿਅਕਤੀ ਦਾ ਸਥਾਨ ਹੈ। ਕਿਉਂਕਿ ਪ੍ਰਾਪਤਕਰਤਾ ਰਜਿਸਟਰਡ ਹੈ, ਇਸ ਲਈ ਪ੍ਰਾਪਤਕਰਤਾ ਦਾ ਪਤਾ ਤਾਂ ਸਦਾ ਉਥੇ ਹੀ ਹੈ ਅਤੇ ਉਸ ਨੂੰ ਸਪਲਾਈ ਦੇ ਸਥਾਨ ਲਈ ਪ੍ਰੌਕਸੀ ਵਜੋਂ ਲਿਆ ਜਾ ਸਕਦਾ ਹੈ।

ਅਣ-ਰਜਿਸਟਰਡ ਪ੍ਰਾਪਤਕਰਤਾਵਾਂ ਦੇ ਸਬੰਧ ਵਿੱਚ ਸਪਲਾਈ ਦੇ ਸਥਾਨ ਲਈ ਡੀਫ਼ਾਲਟ ਅਨੁਮਾਨ ਕੀ ਹੈ ?

ਅਣ-ਰਜਿਸਟਰਡ ਪ੍ਰਾਪਤਕਰਤਾਵਾਂ ਦੇ ਸਬੰਧ ਵਿੱਚ, ਸਪਲਾਈ ਦਾ ਆਮ ਸਥਾਨ ਪ੍ਰਾਪਤਕਰਤਾ ਦਾ ਸਥਾਨ ਹੀ ਹੈ। ਉਂਝ, ਬਹੁਤੇ ਮਾਮਲਿਆਂ ਵਿੱਚ, ਪ੍ਰਾਪਤਕਰਤਾ ਦਾ ਪਤਾ ਉਪਲਬਧ ਨਹੀਂ ਹੁੰਦਾ, ਅਜਿਹੇ ਮਾਮਲਿਆਂ ਵਿੱਚ, ਸੇਵਾਵਾਂ ਦੇ ਸਪਲਾਇਰ ਦੇ ਸਥਾਨ ਨੂੰ ਹੀ ਸਪਲਾਈ ਦੇ ਸਥਾਨ ਲਈ ਪ੍ਰੌਕਸੀ ਵਜੋਂ ਲਿਆ ਜਾਂਦਾ ਹੈ।

ਅਚੱਲ ਸੰਪਤੀ ਦੇ ਮਾਮਲੇ ਵਿੱਚ ਸਪਲਾਈ ਦਾ ਸਥਾਨ ਉਸ ਅਚੱਲ ਸੰਪਤੀ ਦਾ ਸਥਾਨ ਹੁੰਦਾ ਹੈ। ਮੰਨ ਲਓ ਕਿ ਇੱਕ ਸੜਕ ਦੀ ਉਸਾਰੀ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਹੋ ਰਹੀ ਹੈ, ਜਿਸ ਦੇ ਰਾਹ ਵਿੱਚ ਤਾਂ ਕਈ ਸੂਬੇ ਆਉਣਗੇ। ਇਸ ਹਾਲਤ ਵਿੱਚ ਸਪਲਾਈ ਦਾ ਸਥਾਨ ਕੀ ਹੋਵੇਗਾ ?

ਉੱਤਰ. ਜਦੋਂ ਅਚੱਲ ਸੰਪਤੀ ਇੱਕ ਤੋਂ ਵੱਧ ਸੂਬਿਆਂ ਵਿੱਚ ਸਥਿਤ ਹੋਵੇ, ਤਦ ਸੇਵਾ ਦੀ ਸਪਲਾਈ ਦਾ ਸਥਾਨ; ਇਸ ਸਬੰਧੀ ਹਰੇਕ ਸੂਬੇ ਵਿੱਚ ਹੋਏ ਕੋਈ ਕੰਟਰੈਕਟ ਜਾਂ ਸਮਝੌਤੇ ਦੀਆਂ ਮੱਦਾਂ ਵਿੱਚ ਵੱਖੋ-ਵੱਖਰੇ ਤੌਰ ਤੇ ਇਕੱਠੀਆਂ ਜਾਂ ਨਿਰਧਾਰਤ ਕੀਤੀਆਂ ਗਈਆਂ ਸੇਵਾਵਾਂ ਲਈ ਕੀਮਤ ਦੇ ਅਨੁਪਾਤ ਵਿੱਚ ਮੰਨਿਆ ਜਾਵੇਗਾ ਜਾਂ ਜੇ ਅਜਿਹਾ ਕੋਈ ਕੰਟਰੈਕਟ ਜਾਂ ਕੋਈ ਸਮਝੌਤਾ ਕਿਸੇ ਵਾਜਬ ਆਧਾਰ ਤੇ ਨਹੀਂ ਹੋਇਆ, ਤਦ ਇਸ ਦੀ ਤਰਫ਼ੋਂ ਜਿਵੇਂ ਵੀ ਨਿਰਧਾਰਤ ਕੀਤਾ ਗਿਆ ਹੋ ਸਕਦਾ ਹੈ। (ਆਈ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 12(3) ਦੀ ਵਿਆਖਿਆ ਧਾਰਾ)

ਕੋਈ ਈਵੈਂਟ ਆਯੋਜਿਤ ਕਰਵਾਉਣ ਲਈ ਦਿੱਤੀਆਂ ਗਈਆਂ ਸੇਵਾਵਾਂ ਦੀ ਸਪਲਾਈ ਦਾ ਸਥਾਨ ਕੀ ਹੋਵੇਗਾ, ਮੰਨ ਲਓ, ਜਿਵੇਂ ਆਈ. ਪੀ. ਐਲ. ਕ੍ਰਿਕੇਟ ਲੜੀ, ਜੋ ਕਈ ਸੂਬਿਆਂ ਵਿੱਚ ਕਰਵਾਈ ਜਾਂਦੀ ਹੈ ?

ਕਿਸੇ ਈਵੈਂਟ ਦੇ ਮਾਮਲੇ ਵਿੱਚ, ਜੇ ਸੇਵਾ ਦਾ ਪ੍ਰਾਪਤਕਰਤਾ ਰਜਿਸਟਰਡ ਹੈ, ਤਦ ਈਵੈਂਟ ਆਯੋਜਿਤ ਕਰਵਾਉਣ ਲਈ ਸੇਵਾਵਾਂ ਦੀ ਸਪਲਾਈ ਦਾ ਸਥਾਨ ਅਜਿਹੇ ਵਿਅਕਤੀ ਦਾ ਸਥਾਨ ਹੋਵੇਗਾ।

ਉਂਝ, ਜੇ ਪ੍ਰਾਪਤਕਰਤਾ ਰਜਿਸਟਰਡ ਨਹੀਂ ਹੈ, ਤਦ ਸਪਲਾਈ ਦਾ ਸਥਾਨ ਉਹੀ ਹੋਵੇਗਾ, ਜਿੱਥੇ ਈਵੈਂਟ ਕਰਵਾਇਆ ਗਿਆ ਹੈ। ਇਹ ਈਵੈਂਟ ਕਿਉਂਕਿ ਕਈ ਸੂਬਿਆਂ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਅਜਿਹੀਆਂ ਸੇਵਾਵਾਂ ਲਈ ਇੱਕ ਇਕੱਠੀ (ਸੰਚਿਤ) ਰਕਮ ਦੀ ਵਸੂਲੀ ਕੀਤੀ ਜਾਂਦੀ ਹੈ; ਉਸ ਹਾਲਤ ਵਿੱਚ ਸਪਲਾਈ ਦਾ ਸਥਾਨ ਹਰੇਕ ਸੂਬੇ ਵਿੱਚ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀ ਕੀਮਤ ਦੇ ਅਨੁਪਾਤ ਵਿੱਚ ਹਰੇਕ ਸੂਬਾ ਹੋਵੇਗਾ। (ਆਈ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 12(7) ਦੀ ਵਿਆਖਿਆ ਧਾਰਾ)

ਡਾਕ ਜਾਂ ਕੁਰੀਅਰ ਰਾਹੀ ਮਾਲ ਦੀ ਟਰਾਂਸਪੋਰਟ ਦੇ ਸਬੰਧ ਵਿੱਚ ਮਾਲ ਦੀ ਸਪਲਾਈ ਦਾ ਸਥਾਨ ਕੀ ਹੋਵੇਗਾ ?

ਘਰੇਲੂ ਸਪਲਾਈ ਦੇ ਮਾਮਲੇ ਵਿੱਚ ਜੇ ਪ੍ਰਾਪਤਕਰਤਾ ਰਜਿਸਟਰਡ ਹੈ, ਤਦ ਅਜਿਹੇ ਵਿਅਕਤੀ ਦਾ ਸਥਾਨ ਸਪਲਾਈ ਦਾ ਸਥਾਨ ਹੋਵੇਗਾ।

ਉਂਝ, ਜੇ ਪ੍ਰਾਪਤਕਰਤਾ ਰਜਿਸਟਰਡ ਨਹੀਂ ਹੈ, ਤਦ ਸਪਲਾਈ ਦਾ ਸਥਾਨ ਉਹ ਸਥਾਨ ਹੋਵੇਗਾ, ਜਿੱਥੇ ਮਾਲ ਨੂੰ ਟਰਾਂਸਪੋਰਟੇਸ਼ਨ ਲਈ ਸੌਂਪਿਆ ਗਿਆ ਹੈ। (ਆਈ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 12)।

ਕੌਮਾਂਤਰੀ ਸਪਲਾਈਜ਼ ਲਈ ਕੂਰੀਅਰ ਸੇਵਾਵਾਂ ਤੋਂ ਇਲਾਵਾ ਟਰਾਂਸਪੋਰਟ ਸੇਵਾਵਾਂ ਦੀ ਸਪਲਾਈ ਦਾ ਸਥਾਨ ਮਾਲ ਦਾ ਟਿਕਾਣਾ ਹੋਵੇਗਾ। ਕੂਰੀਅਰ ਲਈ, ਸੇਵਾਵਾਂ ਦੀ ਸਪਲਾਈ ਦਾ ਸਥਾਨ ਉਹ ਹੈ, ਜਿੱਥੇ ਮਾਲ ਨੂੰ ਕੂਰੀਅਰ ਹਵਾਲੇ ਕੀਤਾ ਜਾਂਦਾ ਹੈ। ਉਂਝ, ਜੇ ਕੂਰੀਅਰ ਸੇਵਾਵਾਂ ਭਾਰਤ ਵਿੱਚ ਅੰਸ਼ਕ ਰੂਪ ਵਿੱਚ ਕੀਤੀਆਂ ਜਾਂਦੀਆਂ ਹਨ, ਸਪਲਾਈ ਦਾ ਸਥਾਨ ਭਾਰਤ ਮੰਨਿਆ ਜਾਵੇਗਾ। (ਆਈ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 13(3), 13(6) ਅਤੇ 13(9))

ਉਸ ਹਾਲਤ ਵਿੱਚ ਯਾਤਰੀ ਟਰਾਂਸਪੋਰਟੇਸ਼ਨ ਸੇਵਾ ਦੀ ਸਪਲਾਈ ਦਾ ਸਥਾਨ ਕੀ ਹੋਵੇਗਾ, ਜੇ ਇੱਕ ਵਿਅਕਤੀ ਮੁੰਬਈ ਤੋਂ ਦਿੱਲੀ ਅਤੇ ਫਿਰ ਮੁੰਬਈ ਪਰਤਦਾ ਹੈ ?

ਜੇ ਉਹ ਵਿਅਕਤੀ ਰਜਿਸਟਰਡ ਹੈ, ਤਦ ਸਪਲਾਈ ਦਾ ਸਥਾਨ ਪ੍ਰਾਪਤਕਰਤਾ ਦਾ ਸਥਾਨ ਹੋਵੇਗਾ। ਜੇ ਵਿਅਕਤੀ ਰਜਿਸਟਰਡ ਨਹੀਂ ਹੈ, ਤਦ ਮੁੰਬਈ ਤੋਂ ਦਿੱਲੀ ਤੱਕ ਦੀ ਯਾਤਰਾ ਲਈ ਸਪਲਾਈ ਦਾ ਸਥਾਨ ਮੁੰਬਈ ਹੋਵੇਗਾ, ਉਹ ਸਥਾਨ ਜਿੱਥੋਂ ਉਸ ਨੇ ਯਾਤਰਾ ਸ਼ੁਰੂ ਕੀਤੀ। ਉਂਝ, ਵਾਪਸੀ ਯਾਤਰਾ ਲਈ, ਸਪਲਾਈ ਦਾ ਸਥਾਨ ਦਿੱਲੀ ਹੋਵੇਗਾ ਕਿਉਂਕਿ ਵਾਪਸੀ ਦੀ ਯਾਤਰਾ ਨੂੰ ਇੱਕ ਵੱਖਰੀ ਯਾਤਰਾ ਮੰਨਿਆ ਜਾਵੇਗਾ। (ਆਈ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 12(9) ਦੀ ਵਿਆਖਿਆ ਧਾਰਾ)

ਮੰਨ ਲਓ ਕਿ ਮੈਸ. ਏਅਰ ਇੰਡੀਆ ਨੇ ਭਾਰਤ ਵਿੱਚ ਕਿਤੇ ਵੀ ਯਾਤਰਾ ਕਰਨ ਲਈ ਇੱਕ ਟਿਕਟ/ਪਾਸ ਜਾਰੀ ਕੀਤਾ। ਉਸ ਦੀ ਸਪਲਾਈ ਦਾ ਸਥਾਨ ਕੀ ਹੋਵੇਗਾ ?

ਉਪਰੋਕਤ ਮਾਮਲੇ ਵਿੱਚ, ਇਨਵੁਆਇਸ ਜਾਰੀ ਕਰਦੇ ਸਮੇਂ ਹਵਾਈ ਜਹਾਜ਼ 'ਚ ਚੜ੍ਹਨ ਦਾ ਸਥਾਨ ਉਪਲਬਧ ਨਹੀਂ ਹੋਵੇਗਾ ਕਿਉਂਕਿ ਯਾਤਰਾ ਦਾ ਅਧਿਕਾਰ ਭਵਿੱਖ 'ਚ ਵਰਤੋਂ ਲਈ ਹੈ। ਉਸ ਅਨੁਸਾਰ ਹਵਾਈ ਚੜ੍ਹਨ ਦੇ ਸਥਾਨ ਨੂੰ ਸਪਲਾਈ ਦਾ ਸਥਾਨ ਨਹੀਂ ਮੰਨਿਆ ਜਾ ਸਕਦਾ। ਅਜਿਹੇ ਮਾਮਲਿਆਂ ਵਿੱਚ ਡੀਫ਼ਾਲਟ ਨਿਯਮ ਲਾਗੂ ਹੋਵੇਗਾ। (ਆਈ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 12(9)(ਬੀ) ਦੀ ਪ੍ਰੋਵੀਜ਼ੀਓ ਧਾਰਾ)

ਮੋਬਾਇਲ ਕੁਨੈਕਸ਼ਨ ਲਈ ਸਪਲਾਈ ਦਾ ਸਥਾਨ ਕੀ ਹੋਵੇਗਾ ਬਿ ਕੀ ਇਹ ਸਪਲਾਇਰ ਦਾ ਸਥਾਨ ਹੋ ਸਕਦਾ ਹੈ ?

ਘਰੇਲੂ ਸਪਲਾਈਜ਼ ਲਈ ਮੋਬਾਇਲ ਸੇਵਾਵਾਂ ਦੇ ਸਪਲਾਇਰ ਦਾ ਸਥਾਨ ਸਪਲਾਈ ਦਾ ਸਥਾਨ ਨਹੀਂ ਹੋ ਸਕਦਾ ਕਿਉਂਕਿ ਮੋਬਾਇਲ ਕੰਪਨੀਆਂ ਵਿਭਿੰਨ ਸੂਬਿਆਂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਸੇਵਾਵਾਂ ਅੰਤਰ-ਰਾਜੀ ਹਨ। ਖਪਤਕਾਰ ਸਿਧਾਂਤ ਟੁੱਟ ਜਾਵੇਗਾ, ਜੇ ਸਪਲਾਇਰ ਦੇ ਸਥਾਨ ਨੂੰ ਸਪਲਾਈ ਦਾ ਸਥਾਨ ਮੰਨਿਆ ਜਾਵੇਗਾ ਅਤੇ ਸਾਰੀ ਆਮਦਨ ਕੇਵਲ ਕੁਝ ਇੱਕ ਰਾਜਾਂ ਨੂੰ ਹੀ ਜਾ ਸਕਦੀ ਹੈ, ਜਿੱਥੇ ਉਹ ਸਪਲਾਇਰਜ਼ ਸਥਿਤ ਹਨ।

ਮੋਬਾਇਲ ਕੁਨੈਕਸ਼ਨਾਂ ਲਈ ਸਪਲਾਈ ਦਾ ਸਥਾਨ ਇਸ ਗੱਲ ਤੇ ਨਿਰਭਰ ਕਰੇਗਾ ਕਿ ਕੁਨੈਕਸ਼ਨ ਪੋਸਟ-ਪੇਡ ਹੈ ਜਾਂ ਪ੍ਰੀ-ਪੇਡ ਆਧਾਰਤ ਹੈ। ਪੋਸਟ-ਪੇਡ ਕੁਨੈਕਸ਼ਨਾਂ ਦੇ ਮਾਮਲੇ ਵਿੱਚ, ਸਪਲਾਈ ਦਾ ਸਥਾਨ ਸੇਵਾ ਦੇ ਪ੍ਰਾਪਤਕਰਤਾ ਦੇ ਬਿਲਿੰਗ ਪਤੇ ਦਾ ਸਥਾਨ ਹੋਵੇਗਾ। ਪ੍ਰੀ-ਪੇਡ ਕੁਨੈਕਸ਼ਨਾਂ ਦੇ ਮਾਮਲੇ ਵਿੱਚ, ਸਪਲਾਈ ਦਾ ਸਥਾਨ ਉਹ ਸਥਾਨ ਹੋਵੇਗਾ, ਜਿੱਥੇ ਅਜਿਹੇ ਕੁਨੈਕਸ਼ਨ ਲਈ ਭੁਗਤਾਨ ਪ੍ਰਾਪਤ ਕੀਤਾ ਗਿਆ ਹੈ ਜਾਂ ਅਜਿਹੇ ਪ੍ਰੀ-ਪੇਡ ਵਾਊਚਰ ਵੇਚੇ ਜਾਂਦੇ ਹਨ। ਉਂਝ, ਜੇ ਰੀਚਾਰਜ ਇਟਰਨੈੱਟ/ਈ-ਭੁਗਤਾਨ ਰਾਹੀਂ ਕੀਤਾ ਜਾਂਦਾ ਹੈ, ਤਦ ਸੇਵਾ ਦੇ ਪ੍ਰਾਪਤਕਰਤਾ ਦਾ ਜਿਹੜਾ ਸਥਾਨ ਰਿਕਾਰਡ ਤੇ ਹੋਵੇਗਾ, ਉਸ ਨੂੰ ਸੇਵਾ ਦਾ ਸਥਾਨ ਮੰਨਿਆ ਜਾਵੇਗਾ।

ਕੌਮਾਂਤਰੀ ਸਪਲਾਈਜ਼ ਲਈ ਦੂਰਸੰਚਾਰ ਸੇਵਾਵਾਂ ਦੀ ਸਪਲਾਈ ਦਾ ਸਥਾਨ; ਸੇਵਾ ਦੇ ਪ੍ਰਾਪਤਕਰਤਾ ਦਾ ਸਥਾਨ ਹੈ।

ਗੋਆ ਦਾ ਇੱਕ ਵਿਅਕਤੀ ਐਨ. ਐੱਸ. ਈ. (ਮੁੰਬਈ ‘ਚ) ਉੱਤੇ ਦਿੱਲੀ ਦੇ ਇੱਕ ਬ੍ਰੋਕਰ ਤੋਂ ਸ਼ੇਅਰ ਖ਼ਰੀਦਦਾ ਹੈ। ਇਸ ਹਾਲਤ ਵਿੱਚ ਸਪਲਾਈ ਦਾ ਸਥਾਨ ਕੀ ਹੋਵੇਗਾ ?

ਸਪਲਾਈ ਦਾ ਸਥਾਨ; ਸੇਵਾਵਾਂ ਦੇ ਸਪਲਾਇਰ ਦੇ ਰਿਕਾਰਡ ਉੱਤੇ ਮੌਜੂਦ ਸੇਵਾਵਾਂ ਦੇ ਪ੍ਰਾਪਤਕਰਤਾ ਦਾ ਸਥਾਨ ਹੋਵੇਗਾ। ਇਸ ਲਈ ਗੋਆ ਸਪਲਾਈ ਦਾ ਸਥਾਨ ਹੋਵੇਗਾ।

ਮੁੰਬਈ ਦਾ ਇੱਕ ਵਿਅਕਤੀ ਕੁੱਲੂ-ਮਨਾਲੀ ਜਾਂਦਾ ਹੈ ਅਤੇ ਮਨਾਲੀ ‘ਚ ਆਈ. ਸੀ. ਆਈ. ਸੀ. ਆਈ. ਬੈਂਕ ਦੀਆਂ ਕੋਈ ਸੇਵਾਵਾਂ ਲੈਂਦਾ ਹੈ। ਸਪਲਾਈ ਦਾ ਸਥਾਨ ਕੀ ਹੋਵੇਗਾ ?

ਜੇ ਸੇਵਾ ਵਿਅਕਤੀ ਦੇ ਖਾਤੇ ਨਾਲ ਸਬੰਧਤ ਨਹੀਂ ਹੈ, ਤਦ ਸਪਲਾਈ ਦਾ ਸਥਾਨ ਕੁੱਲੂ ਭਾਵ ਸੇਵਾਵਾਂ ਦੇ ਸਪਲਾਇਰ ਦਾ ਸਥਾਨ ਹੋਵੇਗਾ। ਉਂਝ, ਜੇ ਸੇਵਾ ਉਸ ਵਿਅਕਤੀ ਦੇ ਖਾਤੇ ਨਾਲ ਜੁੜੀ ਹੋਈ ਹੈ, ਤਦ ਸਪਲਾਈ ਦਾ ਸਥਾਨ ਮੁੰਬਈ ਹੋਵੇਗਾ, ਭਾਵ ਸਪਲਾਇਰ ਦੇ ਰਿਕਾਰਡਾਂ ਉੱਤੇ ਪ੍ਰਾਪਤਕਰਤਾ ਦਾ ਸਥਾਨ।

ਗੁੜਗਾਓਂ ਦਾ ਇੱਕ ਵਿਅਕਤੀ ਏਅਰ ਇੰਡੀਆ ਦੀ ਉਡਾਣ ਰਾਹੀਂ ਮੁੰਬਈ ਤੋਂ ਦਿੱਲੀ ਤੱਕ ਦੀ ਯਾਤਰਾ ਕਰਦਾ ਹੈ ਅਤੇ ਆਪਣਾ ਯਾਤਰਾ ਬੀਮਾ ਮੁੰਬਈ ‘ਚ ਕਰਵਾਉਂਦਾ ਹੈ। ਸਪਲਾਈ ਦਾ ਸਥਾਨ ਕੀ ਹੋਵੇਗਾ ?

ਬੀਮਾ ਸੇਵਾਵਾਂ ਦੇ ਸਪਲਾਇਰ ਦੇ ਰਿਕਾਰਡ ਉੱਤੇ ਸੇਵਾਵਾਂ ਦੇ ਪ੍ਰਾਪਤਕਰਤਾ ਦੀ ਸਥਿਤੀ ਹੀ ਸਪਲਾਈ ਦਾ ਸਥਾਨ ਹੋਵੇਗਾ। ਇਸ ਪ੍ਰਕਾਰ ਗੁੜਗਾਓਂ ਸਪਲਾਈ ਦਾ ਸਥਾਨ ਹੋਵੇਗਾ। (ਆਈ. ਜੀ. ਐੱਸ.ਟੀ. ਕਾਨੂੰਨ ਦੇ ਅਨੁਛੇਦ 12(13) ਦੀ ਪ੍ਰੋਵੀਜ਼ੀਓ ਧਾਰਾ)

 

2.9504950495
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top