ਉੱਤਰ. (ੳ) ਟੈਕਸ ਪ੍ਰਸ਼ਾਸਨ ਨੂੰ ਜਾਣਕਾਰੀ ਟ੍ਰਾਂਸਫ਼ਰ ਕਰਨ ਦੀ ਵਿਧੀ;
ਉੱਤਰ. ਜੀ. ਐੱਸ. ਟੀ. ਅਧੀਨ ਰਜਿਸਟਰਡ ਹਰੇਕ ਟੈਕਸਯੋਗ ਵਿਅਕਤੀ ਨੂੰ ਕੁਝ ਫ਼ਾਰਮ ਜਾਂ ਹੋਰ ਵਿੱਚ ਰਿਟਰਨ ਫਾਇਲ ਕਰਨੀ ਹੁੰਦੀ ਹੈ। ਇੱਕ ਰਜਿਸਟਰਡ ਵਿਅਕਤੀ ਨੂੰ ਰਿਟਰਨਾਂ ਜਾਂ ਤਾਂ ਮਾਸਿਕ ਆਧਾਰ ਉੱਤੇ (ਆਮ ਸਪਲਾਇਰ) ਜਾਂ ਤਿਮਾਹੀ ਆਧਾਰ ਉੱਤੇ (ਜੋ ਸਪਲਾਇਰ ਕੰਪੋਜ਼ੀਸ਼ਨ ਸਕੀਮ ਦਾ ਵਿਕਲਪ ਰੱਖਦਾ ਹੈ) ਭਰਨੀਆਂ ਹੁੰਦੀਆਂ ਹਨ। ਇੱਕ ਆਈ. ਐੱਸ. ਡੀ. ਨੇ ਮਾਸਿਕ ਰਿਟਰਨਾਂ ਭਰਨੀਆਂ ਹੁੰਦੀਆਂ ਹਨ, ਜਿਸ ਵਿੱਚ ਉਸ ਮਹੀਨੇ ਵਿਸ਼ੇਸ਼ ਦੌਰਾਨ ਵੰਡੇ ਕ੍ਰੈਡਿਟ ਦੇ ਵੇਰਵੇ ਦਰਸਾਉਣੇ ਹੁੰਦੇ ਹਨ। ਇੱਕ ਵਿਅਕਤੀ, ਜਿਸ ਲਈ ਟੈਕਸ ਕਟੌਤੀ (ਟੀ. ਡੀ. ਐੱਸ.) ਕਰਨ ਅਤੇ ਜਿਹੜੇ ਵਿਅਕਤੀਆਂ ਨੇ ਟੈਕਸ ਇਕੱਠਾ (ਟੀ. ਸੀ. ਐੱਸ.) ਕਰਨਾ ਹੁੰਦਾ ਹੈ, ਨੇ ਵੀ ਮਾਸਿਕ ਰਿਟਰਨਾਂ ਫਾਇਲ ਕਰਨੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਕਟੌਤੀ/ਇਕੱਠੀ ਕੀਤੀ ਰਕਮ ਤੇ ਹੋਰ ਨਿਰਧਾਰਤ ਵੇਰਵੇ ਦੇਣੇ ਹੁੰਦੇ ਹਨ। ਇੱਕ ਗ਼ੈਰ-ਰਿਹਾਇਸ਼ੀ ਟੈਕਸਯੋਗ ਵਿਅਕਤੀ ਨੇ ਵੀ ਹਰੇਕ ਗਤੀਵਿਧੀ ਦੇ ਸਮੇਂ ਲਈ ਰਿਟਰਨਾਂ ਫਾਇਲ ਕਰਨੀਆਂ ਹੋਈਆਂ ਹੋਣਗੀਆਂ।
ਉੱਤਰ. ਇੱਕ ਆਮ ਰਜਿਸਟਰਡ ਟੈਕਸਦਾਤੇ ਨੂੰ ਇੱਕ ਮਹੀਨੇ ਦੌਰਾਨ ਵਿਭਿੰਨ ਪ੍ਰਕਾਰ ਦੀਆਂ ਸਪਲਾਈਜ਼ ਦੇ ਸਬੰਧ ਵਿੱਚ ਜੀ. ਐੱਸ. ਟੀ. ਆਰ.-1 ਵਿੱਚ ਬਾਹਰ ਵੱਲ ਕੀਤੀ ਸਪਲਾਈ ਦੇ ਵੇਰਵੇ ਦੇਣੇ ਹੋਣਗੇ; ਜਿਵੇਂ ਕਿ ਰਜਿਸਟਰਡ ਵਿਅਕਤੀਆਂ ਨੂੰ ਬਾਹਰ ਵੱਲ ਕੀਤੀਆਂ ਸਪਲਾਈਜ਼, ਅਣ-ਰਜਿਸਟਰਡ ਵਿਅਕਤੀਆਂ (ਖਪਤਕਾਰਾਂ) ਨੂੰ ਬਾਹਰ-ਵੱਲ ਕੀਤੀਆਂ ਸਪਲਾਈਜ਼, ਕ੍ਰੈਡਿਟ/ਡੇਬਿਟ ਨੋਟਸ ਦੇ ਵੇਰਵੇ, ਜ਼ੀਰੋ ਰੇਟਡ, ਛੱਟ-ਪ੍ਰਾਪਤ ਅਤੇ ਗ਼ੈਰ-ਜੀ. ਐੱਸ. ਟੀ. ਸਪਲਾਈਜ਼, ਬਰਾਮਦਾਂ ਅਤੇ ਭਵਿੱਖ ਦੀ ਸਪਲਾਈ ਦੇ ਸਬੰਧ ਵਿੱਚ ਪ੍ਰਾਪਤ ਹੋਈਆਂ ਪੇਸ਼ਗੀ ਰਕਮਾਂ।
ਉੱਤਰ. ਨਹੀਂ, ਇਨਵੁਆਇਸਜ਼ ਦੀ ਸਕੈਨਡ ਕਾਪੀ ਅਪਲੋਡ ਕਰਨੀ ਹੋਵੇਗੀ। ਕੇਵਲ ਇਨਵੁਆਇਸਜ਼ ਦੀ ਜਾਣਕਾਰੀ ਦੇ ਕੁਝ ਖ਼ਾਸ ਨਿਰਧਾਰਤ ਖੇਤਰਾਂ ਨੂੰ ਹੀ ਅਪਲੋਡ ਕਰਨ ਦੀ ਜ਼ਰੂਰਤ ਹੋਵੇਗੀ।
ਉੱਤਰ. ਨਹੀਂ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕੀ ਬੀ2ਬੀ ਜਾਂ ਬੀ2ਸੀ ਪਲੱਸ ਕਿਸੇ ਇੱਕ ਰਾਜ ਦੇ ਅੰਦਰ ਜਾਂ ਅੰਤਰ-ਰਾਜੀ ਸਪਲਾਈਜ਼ ਹਨ। ਬੀ2ਬੀ ਸਪਲਾਈਜ਼ ਲਈ, ਸਾਰੀਆਂ ਇਨਵੁਆਇਸਜ਼, ਉਹ ਚਾਹੇ ਇੱਕ ਰਾਜ ਵਿੱਚ ਹੋਣ ਜਾਂ ਅੰਤਰ-ਰਾਜੀ ਸਪਲਾਈਜ਼ ਹੋਣ, ਉਹ ਸਭ ਅਪਲੋਡ ਕਰਨੀਆਂ ਹੋਣਗੀਆਂ। ਅਜਿਹਾ ਕਿਉਂ ? ਕਿਉਂਕਿ ਆਈ. ਟੀ. ਸੀ. ਪ੍ਰਾਪਤਕਰਤਾਵਾਂ ਨੇ ਲੈਣੀਆਂ ਹੋਣਗੀਆਂ, ਇਸ ਲਈ ਇਨਵੁਆਇਸ ਨੂੰ ਮੇਲਣ (ਮੈਚਿੰਗ) ਦੀ ਲੋੜ ਪਵੇਗੀ।
ਬੀ2ਸੀ ਸਪਲਾਈਜ਼ ਵਿੱਚ, ਆਮ ਤੌਰ ਤੇ ਅਪਲੋਡਿੰਗ ਦੀ ਜ਼ਰੂਰਤ ਨਹੀਂ ਪੈ ਸਕਦੀ ਕਿਉਂਕਿ ਖਰੀਦਦਾਰ ਆਈ. ਟੀ. ਸੀ. ਨਹੀਂ ਲਵੇਗਾ। ਉਂਝ, ਟਿਕਾਣਾ ਆਧਾਰਤ ਸਿਧਾਂਤ ਨੂੰ ਲਾਗੂ ਕਰਨ ਲਈ ਅੰਤਰ-ਰਾਜੀ ਬੀ2ਬੀ ਵਿੱਚ 2.5 ਲੱਖ ਰੁਪਏ ਮੁੱਲ ਤੋਂ ਵੱਧ ਸਪਲਾਈਜ਼ ਦੀਆਂ ਇਨਵੁਆਇਸਜ਼ ਅਪਲੋਡ ਕਰਨੀਆਂ ਹੋਣਗੀਆਂ। ਇੱਕੋ ਰਾਜ ਦੇ ਅੰਦਰ ਦੀਆਂ 2.5 ਲੱਖ ਰੁਪਏ ਤੋਂ ਘੱਟ ਦੀਆਂ ਸਪਲਾਈਜ਼ ਅਤੇ ਇੱਕੋ ਰਾਜ ਅੰਦਰ ਹੋਈਆਂ ਸਾਰੀਆਂ ਸਪਲਾਈਜ਼ ਦੀਆਂ ਇਨਵੁਆਇਸਜ਼, ਸੂਬਾ ਕ੍ਰਮ ਦਾ ਸੰਖੇਪ ਖ਼ੁਲਾਸਾ ਹੀ ਕਾਫ਼ੀ ਹੋਵੇਗਾ।
ਉੱਤਰ. ਨਹੀਂ। ਦਰਅਸਲ ਵੇਰਵਾ ਅਪਲੋਡ ਨਹੀਂ ਕਰਨਾ ਹੋਵੇਗਾ। ਮਾਲ ਦੀ ਸਪਲਾਈ ਦੇ ਸਬੰਧ ਵਿੱਚ ਕੇਵਲ ਐਚ. ਐਸ. ਐਨ. ਕੋਡ ਅਤੇ ਸੇਵਾਵਾਂ ਦੀ ਸਪਲਾਈ ਦੇ ਸਬੰਧ ਵਿੱਚ ਅਕਾਊਂਟਿਗ ਕੋਡ ਦੇਣਾ ਹੋਵੇਗਾ। ਫ਼ਾਇਲਰ (ਦਰਜ ਕਰਵਾਉਣ ਵਾਲਾ/ਵਾਲੀ) ਨੂੰ ਘੱਟ ਤੋਂ ਘੱਟ ਅੰਕ ਅਪਲੋਡ ਕਰਨੇ ਹੋਣਗੇ, ਇਹ ਪਿਛਲੇ ਸਾਲ ਦੀ ਉਸ ਦੀ ਟਰਨਓਵਰ ਉੱਤੇ ਨਿਰਭਰ ਕਰੇਗਾ।
ਉੱਤਰ. ਹਾਂ। ਕੇਵਲ ਕੀਮਤ ਹੀ ਨਹੀਂ, ਸਗੋਂ ਟੈਕਸਯੋਗ ਕੀਮਤ ਵੀ ਭਰਨੀ (ਫ਼ੀਡ ਕਰਨੀ) ਹੋਵੇਗੀ। ਕੁਝ ਮਾਮਲਿਆਂ ਵਿੱਚ ਦੋਵੇਂ ਵੱਖੋ-ਵੱਖ ਹੋ ਸਕਦੀਆਂ ਹਨ।
ਜੇ ਕੋਈ ਭੁਗਤਾਨ ਨਹੀਂ ਕੀਤਾ ਗਿਆ ਹੈ, ਪਰ ਅਨੁਸੂਚੀ 1 ਅਨੁਸਾਰ ਇਹ ਸਪਲਾਈ ਹੈ, ਤਦ ਟੈਕਸਯੋਗ ਕੀਮਤ ਅਪਲੋਡ ਕਰਨੀ ਹੋਵੇਗੀ।
ਉੱਤਰ. ਜੀ ਹਾਂ, ਪ੍ਰਾਪਤਕਰਤਾ ਖ਼ੁਦ ਇਨਵੁਆਇਸਜ਼ ਫ਼ੀਡ ਕਰ ਸਕਦਾ ਹੈ, ਜੋ ਉਸ ਦੇ ਸਪਲਾਇਰ ਨੇ ਅਪਲੋਡ ਨਹੀਂ ਕੀਤੀਆਂ ਹਨ। ਅਜਿਹੀਆਂ ਇਨਵੁਆਇਸਜ਼ ਉੱਤੇ ਕ੍ਰੈਡਿਟ ਵੀ ਅਸਥਾਈ ਤੌਰ ਤੇ ਦਿੱਤਾ ਜਾਵੇਗਾ ਪਰ ਉਸ ਨੂੰ ਮੇਲਣਾ ਜ਼ਰੂਰ ਹੋਵੇਗਾ। ਮੇਲਣ ਤੋਂ ਬਾਅਦ, ਜੇ ਸਪਲਾਇਰ ਵੱਲੋਂ ਇਨਵੁਆਇਸ ਅਪਲੋਡ ਨਹੀਂ ਕੀਤੀ ਗਈ ਹੈ, ਉਨ੍ਹਾਂ ਦੋਵਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਜੇ ਉਹ ਬੇਮੇਲ ਵਾਲੀ ਸਥਿਤੀ ਠੀਕ ਕਰ ਦਿੱਤੀ ਗਈ ਹੈ, ਤਾਂ ਅਸਥਾਈ ਕ੍ਰੈਡਿਟ ਦੀ ਪੁਸ਼ਟੀ ਕਰ ਦਿੱਤੀ ਜਾਵੇਗੀ। ਪਰ ਜੇ ਉਹ ਬੇਮੇਲ ਦੀ ਸਥਿਤੀ, ਸੂਚਨਾ ਦਿੱਤੇ ਜਾਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ, ਤਦ ਰਕਮ ਨੂੰ; ਜਿਸ ਮਹੀਨੇ ਇਸ ਗਲਤੀ ਬਾਰੇ ਸੂਚਿਤ ਕੀਤਾ ਗਿਆ ਸੀ, ਉਸ ਤੋਂ ਅਗਲੇ ਮਹੀਨੇ ਦੀ ਰਿਟਰਨ ਵਿੱਚ ਪ੍ਰਾਪਤਕਰਤਾ ਦੀ ਉਤਪਾਦਨ ਟੈਕਸ ਦੇਣਦਾਰੀ ਵਿੱਚ ਜੋੜ ਦਿੱਤਾ ਜਾਵੇਗਾ।
ਉੱਤਰ. ਜੀ. ਐੱਸ. ਟੀ. ਆਰ.-2 ਦਾ ਵੱਡਾ ਹਿਸਾ ਆਪਣੇ-ਆਪ ਹੀ ਪਾਪੂਲੇਟ ਹੋ ਜਾਵੇਗਾ, ਫਿਰ ਵੀ ਅਜਿਹੇ ਕੁਝ ਵੇਰਵੇ ਹੁੰਦੇ ਹਨ, ਜੋ ਕੇਵਲ ਪ੍ਰਾਪਤਕਰਤਾ ਹੀ ਭਰ ਸਕਦਾ ਹੈ; ਜਿਵੇਂ ਕਿ ਦਰਾਮਦਾਂ ਦੇ ਵੇਰਵੇ, ਕਿਸੇ ਅਣ-ਰਜਿਸਟਰਡ ਜਾਂ ਕੰਪੋਜ਼ੀਸ਼ਨ ਸਪਲਾਇਰਜ਼ ਤੋਂ ਕੀਤੀਆਂ ਖ਼ਰੀਦਦਾਰੀਆਂ ਅਤੇ ਛੱਟ-ਪ੍ਰਾਪਤ/ਗ਼ੈਰ-ਜੀ. ਐੱਸ. ਟੀ./ਨਿੱਲ ਜੀ. ਐੱਸ. ਟੀ. ਸਪਲਾਈਜ਼ ਆਦਿ ਦੇ ਵੇਰਵੇ।
ਉੱਤਰ. ਜੇ ਜੀ. ਐੱਸ. ਟੀ. ਆਰ.-2 ਵਿੱਚ ਇਨਵੁਆਇਸਜ਼; ਕਾਊਂਟਰ-ਪਾਰਟੀ ਜੀ. ਐੱਸ. ਟੀ. ਆਰ.-। ਦੀਆਂ ਇਨਵੁਆਇਸਜ਼ ਨਾਲ ਮੇਲ ਨਹੀਂ ਖਾਂਦੀਆਂ, ਤਦ ਆਈ. ਟੀ. ਸੀ. ਨੂੰ ਰਿਵਰਸ ਕਰ ਦਿੱਤਾ ਜਾਵੇਗਾ, ਜੇ ਦੋਵਾਂ ਨੂੰ ਸੂਚਿਤ ਕਰ ਦਿੱਤੇ ਜਾਣ ਤੋਂ ਬਾਅਦ ਵੀ ਉਹ ਬੇਮੇਲ ਦੀ ਸਥਿਤੀ ਜਾਰੀ ਰਹਿੰਦੀ ਹੈ ਅਤੇ ਉਸ ਨੂੰ ਠੀਕ ਨਹੀਂ ਕੀਤਾ ਜਾਂਦਾ। ਬੇਮੇਲ ਦੀ ਇਹ ਸਥਿਤੀ ਦੋ ਕਾਰਨਾਂ ਕਰਕੇ ਹੋ ਸਕਦੀ ਹੈ। ਪਹਿਲੀ, ਅਜਿਹਾ ਪ੍ਰਾਪਤਕਰਤਾ ਦੀ ਗਲਤੀ ਕਾਰਨ ਹੋ ਸਕਦਾ ਹੈ ਅਤੇ ਅਜਿਹੇ ਮਾਮਲੇ ਵਿੱਚ, ਕੋਈ ਅਗਲੇਰੀ ਕਾਰਵਾਈ ਦੀ ਜ਼ਰੂਰਤ ਨਹੀਂ ਹੈ। ਦੂਜੇ, ਇਹ ਸੰਭਵ ਹੋ ਸਕਦਾ ਹੈ ਕਿ ਵਰਣਿਤ ਇਨਵੁਆਇਸ ਸਪਲਾਇਰ ਵੱਲੋਂ ਜਾਰੀ ਕੀਤੀ ਗਈ ਸੀ ਪਰ ਉਸ ਨੇ ਇਸ ਨੂੰ ਅਪਲੋਡ ਨਹੀਂ ਕੀਤਾ ਅਤੇ ਇਸ ਉੱਤੇ ਟੈਕਸ ਅਦਾ ਨਹੀਂ ਕੀਤਾ। ਅਜਿਹੇ ਮਾਮਲੇ ਵਿੱਚ, ਰੀਕਵਰੀ ਲਈ ਕਾਰਵਾਈ ਉਸ ਸਪਲਾਇਰ ਵਿਰੁੱਧ ਕੀਤੀ ਜਾਵੇਗੀ। ਸੰਖੇਪ ਵਿੱਚ, ਹਰ ਪ੍ਰਕਾਰ ਦੇ ਬੇਮੇਲ ਵਾਲੀਆਂ ਸਥਿਤੀਆਂ ਕਾਰਨ ਕਾਰਵਾਈਆਂ ਹੋਣਗੀਆਂ, ਜੇ ਸਪਲਾਇਰ ਨੇ ਕੋਈ ਸਪਲਾਈ ਤਾਂ ਕੀਤੀ ਹੈ ਪਰ ਉਸ ਉੱਤੇ ਟੈਕਸ ਅਦਾ ਨਹੀਂ ਕੀਤਾ।
ਉੱਤਰ. ਕਿਸੇ ਵੀ ਪੜਾਅ ਤੇ, ਪਰ ਅਗਲੇ ਵਿੱਤੀ ਸਾਲ ਦੇ ਸਤੰਬਰ ਮਹੀਨੇ ਤੋਂ ਪਹਿਲਾਂ, ਸਪਲਾਇਰ ਇਨਵੁਆਇਸ ਅਪਲੋਡ ਕਰ ਸਕਦਾ ਹੈ ਤੇ ਉਸ ਮਹੀਨੇ ਦੀ ਆਪਣੀ ਜੀ. ਐੱਸ. ਟੀ. ਆਰ.-3 ਵਿੱਚ ਖੁੰਝ ਗਈਆਂ ਇਨਵੁਆਇਸਜ਼ ਨੂੰ ਵਿਆਜ ਤੇ ਡਿਊਟੀ ਅਦਾ ਕਰ ਸਕਦਾ ਹੈ, ਜਿਸ ਵਿੱਚ ਮਹੀਨੇ ਵਿੱਚ ਉਹ ਇਨਵੁਆਇਸ ਅਪਲੋਡ ਕਰਨ ਤੋਂ ਰਹਿ ਗਿਆ ਸੀ। ਪ੍ਰਾਪਤਕਰਤਾ ਆਪਣੀ ਟੈਕਸ ਦੇਣਦਾਰੀ ਨੂੰ ਉਸ ਰਕਮ ਦੀ ਮਾਤਰਾ ਦੇ ਸਬੰਧ ਵਿੱਚ ਘਟਾਉਣ ਦੇ ਯੋਗ ਹੋਵੇਗਾ, ਜਿਹੜੀ ਸਪਲਾਇਰ ਨੇ ਬੇਮੇਲ ਲਈ ਸੋਧੀ ਹੈ। ਪ੍ਰਾਪਤਕਰਤਾ ਵੱਲੋਂ ਰਿਵਰਸਲ ਦੇ ਸਮੇਂ ਅਦਾ ਕੀਤਾ ਵਿਆਜ ਵੀ ਪ੍ਰਪਤਕਰਤਾ ਨੂੰ ਉਸ ਦੇ ਇਲੈਕਟ੍ਰੌਨਿਕ ਕੈਸ਼ ਲੈਜਰ ਦੇ ਸਬੰਧਤ ਹੱਡ ਵਿੱਚ ਰਕਮ ਕ੍ਰੈਡਿਟ ਕਰ ਕੇ ਰੀਫ਼ੰਡ ਕਰ ਦਿੱਤਾ ਜਾਵੇਗਾ।
ਉੱਤਰ. ਜੀ. ਐੱਸ. ਟੀ. ਆਰ.-2 ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਕਿਸੇ ਪ੍ਰਾਪਤ ਵੱਲੋਂ ਪ੍ਰਾਪਤ ਕੀਤੀਆਂ ਸਪਲਾਈਜ਼ ਦੇ ਵੇਰਵੇ; ਕਾਊਂਟਰ-ਪਾਰਟੀ ਸਪਲਾਇਰ ਵੱਲੋਂ ਆਪਣੀ ਜੀ. ਐੱਸ. ਟੀ. ਆਰ.-। ਵਿੱਚ ਜਮ੍ਹਾ ਕਰਵਾਏ ਵੇਰਵਿਆਂ ਦੇ ਆਧਾਰ ਤੇ ਆਟੋ-ਪਾਪੂਲੇਟ ਕੀਤਾ ਜਾ ਸਕਦਾ ਹੈ।
ਉੱਤਰ. ਨਹੀਂ। ਕੰਪੋਜ਼ੀਸ਼ਨ ਟੈਕਸਦਾਤਿਆਂ ਨੂੰ ਬਾਹਰ-ਵੱਲ ਜਾਂ ਅੰਦਰ-ਵੱਲ ਕੀਤੀਆਂ ਸਪਲਾਈਜ਼ ਦੀ ਕੋਈ ਸਟੇਟਮੈਂਟ ਫਾਇਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਨੂੰ ਤਿਮਾਹੀ ਦੇ ਅੰਤ ਤੋਂ ਬਾਅਦ ਦੇ ਮਹੀਨੇ ਦੀ ਪਹਿਲੀ ਤਾਰੀਖ਼ ਤੱਕ ਫ਼ਾਰਮ ਜੀ. ਐੱਸ. ਟੀ. ਆਰ.-4 ਵਿੱਚ ਤਿਮਾਹੀ ਰਿਟਰਨ ਫਾਇਲ ਕਰਨੀ ਹੋਵੇਗੀ। ਉਹ ਕਿਉਂਕਿ ਕਿਸੇ ਇਨਪੁਟ ਟੈਕਸ ਕ੍ਰੈਡਿਟ ਲਈ ਯੋਗ ਨਹੀਂ ਹੁੰਦੇ, ਇਸ ਲਈ ਉਨ੍ਹਾਂ ਲਈ ਜੀ. ਐੱਸ. ਟੀ. ਆਰ.-2 ਦੀ ਕੋਈ ਪ੍ਰਾਸੰਗਿਕਤਾ ਨਹੀਂ ਹੈ ਅਤੇ ਉਹ ਕਿਉਂਕਿ ਆਪਣੇ ਪ੍ਰਾਪਤਕਰਤਾਵਾਂ ਨੂੰ ਕੋਈ ਕ੍ਰੈਡਿਟ ਵੀ ਅੱਗੇ ਨਹੀਂ ਦਿੰਦੇ, ਇਸ ਲਈ ਜੀ. ਐੱਸ. ਟੀ. ਆਰ.-1 ਦੀ ਉਨ੍ਹਾਂ ਲਈ ਕੋਈ ਪ੍ਰਾਸੰਗਿਕਤਾ ਨਹੀਂ ਹੈ। ਉਨ੍ਹਾਂ ਨੂੰ ਆਪਣੀ ਰਿਟਰਨ ਵਿੱਚ, ਉਨ੍ਹਾਂ ਨੂੰ ਟੈਕਸ ਭੁਗਤਾਨ ਦੇ ਵੇਰਵਿਆਂ ਨਾਲ ਆਪਣੀਆਂ ਬਾਹਰ-ਵੱਲ ਦੀਆਂ ਸਪਲਾਈਜ਼ ਦੇ ਸੰਖੇਪ ਵੇਰਵੇ ਐਲਾਨਣੇ ਹੋਣਗੇ। ਉਨ੍ਹਾਂ ਨੂੰ ਆਪਣੀ ਤਿਮਾਹੀ ਰਿਟਰਨ ਵਿੱਚ ਆਪਣੀਆਂ ਖ਼ਰੀਦਦਾਰੀਆਂ ਦੇ ਵੇਰਵੇ ਵੀ ਦੇਣੇ ਹੋਣਗੇ; ਜਿਨ੍ਹਾਂ ਵਿੱਚੋਂ ਬਹੁਤੀਆਂ ਆਟੋ-ਪਾਪੂਲੇਟਡ ਹੋਣਗੀਆਂ।
ਉੱਤਰ. ਨਹੀਂ, ਆਈ.ਐਸ.ਡੀਜ਼ ਨੂੰ ਕੇਵਲ ਜੀ. ਐੱਸ. ਟੀ. ਆਰ.-6 ਵਿੱਚ ਹੀ ਇੱਕ ਰਿਟਰਨ ਫਾਇਲ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਉਸ ਰਿਟਰਨ ਵਿੱਚ ਉਨ੍ਹਾਂ ਵੱਲੋਂ ਸਰਵਿਸ. ਪ੍ਰਦਾਤਾ ਤੋਂ ਪ੍ਰਾਪਤ ਕੀਤੇ ਕ੍ਰੈਡਿਟ ਤੇ ਉਨ੍ਹਾਂ ਵੱਲੋਂ ਸਹਾਇਕ ਕੰਪਨੀਆਂ ਨੂੰ ਵੰਡੇ ਕ੍ਰੈਡਿਟ ਦੇ ਵੇਰਵੇ ਦਰਜ ਹੋਣਗੇ। ਉਨ੍ਹਾਂ ਦੀ ਰਿਟਰਨ ਕਿਉਂਕਿ ਆਪਣੇ-ਆਪ ਇਹ ਪੱਖ ਕਵਰ ਕਰਦੀ ਹੈ, ਇਸ ਲਈ ਅੰਦਰ-ਵੱਲ ਅਤੇ ਬਾਹਰ-ਵੱਲ ਕੀਤੀਆਂ ਸਪਲਾਈਜ਼ ਲਈ ਵੱਖਰੀ ਸਟੇਟਮੈਂਟ ਫ਼ਾਇਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਉੱਤਰ. ਜੀ. ਐੱਸ. ਟੀ. ਅਧੀਨ, ਕਟੌਤੀਕਾਰ (ਡਿਡਕਟਰ) ਆਪਣੇ ਵੱਲੋਂ ਕੀਤੀਆਂ ਸਾਰੀਆਂ ਕਟੌਤੀਆਂ ਦੇ ਵੇਰਵੇ ਫ਼ਾਰਮ ਜੀ. ਐੱਸ. ਟੀ. ਆਰ.-7 ਵਿੱਚ ਆਪਣੀ ਉਸ ਰਿਟਰਨ 'ਚ ਡਿਡਕਟੀ-ਕ੍ਰਮ (ਡਿਡਕਟੀ-ਜਿਨ੍ਹਾਂ ਦੀ ਟੈਕਸ ਕਟੌਤੀ ਹੋਈ ਹੈ) ਅਨੁਸਾਰ ਵੇਰਵੇ ਜਮ੍ਹਾ ਕਰਵਾਏਗਾ; ਜਿਹੜੀ ਕਟੌਤੀ ਕੀਤੇ ਗਏ ਮਹੀਨੇ ਤੋਂ ਅਗਲੇ ਮਹੀਨੇ ਦੀ 10 ਤਾਰੀਖ਼ ਤੱਕ ਜਮ੍ਹਾ ਕਰਵਾਉਣੀ ਹੋਣੀ ਹੁੰਦੀ ਹੈ। ਕਟੌਤੀਕਾਰ ਵੱਲੋਂ ਅਪਲੋਡ ਕੀਤੇ ਕਟੌਤੀਆਂ ਦੇ ਵੇਰਵੇ; ਡਿਡਕਟੀ ਦੇ ਜੀ. ਐੱਸ. ਟੀ. ਆਰ.-2 ਵਿੱਚ ਆਪਣੇ-ਆਪ ਹੀ ਪਾਪੂਲੇਟ ਹੋ ਜਾਣਗੇ। ਟੈਕਸਦਾਤੇ ਨੂੰ ਉਸ ਦੀ ਤਰਫ਼ੋਂ ਕੀਤੀਆਂ ਗਈਆਂ ਇਨ੍ਹਾਂ ਕਟੌਤੀਆਂ ਉੱਤੇ ਕ੍ਰੈਡਿਟ ਦਾ ਲਾਭ ਲੈਣ ਲਈ ਆਪਣੇ ਜੀ. ਐੱਸ. ਟੀ. ਆਰ.-2 ਵਿੱਚ ਇਨ੍ਹਾਂ ਵੇਰਵਿਆਂ ਦੀ ਪੁਸ਼ਟੀ ਕਰਨੀ ਹੋਵੇਗੀ। ਇਸ ਕ੍ਰੈਡਿਟ ਦਾ ਲਾਭ ਲੈਣ ਲਈ ਉਸ ਨੂੰ ਕਿਸੇ ਸਾਕਾਰ ਜਾਂ ਇਲੈਕਟ੍ਰੌਨਿਕ ਰੂਪ ਵਿੱਚ ਕੋਈ ਸਰਟੀਫ਼ਿਕੇਟ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਸਰਟੀਫ਼ਿਕੇਟ ਕੇਵਲ ਟੈਕਸਦਾਤੇ ਦੇ ਆਪਣੇ ਰਿਕਾਰਡ ਵਿੱਚ ਰੱਖਣ ਲਈ ਹੋਵੇਗਾ ਅਤੇ ਉਸ ਨੂੰ ਕੌਮਨ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਉੱਤਰ. ਆਈ. ਐੱਸ. ਡੀਜ਼, ਕੰਪੋਜ਼ੀਸ਼ਨ ਯੋਜਨਾ ਅਧੀਨ ਕੈਜ਼ੂਅਲ/ਗ਼ੈਰ-ਰਿਹਾਇਸ਼ੀ ਟੈਕਸ-ਦਾਤਿਆਂ, ਟੀ. ਡੀ. ਐੱਸ/ਟੀ. ਸੀ. ਐੱਸ. ਡਿਡੱਕਟਰਜ਼ ਤੋਂ ਇਲਾਵਾ ਜੀ. ਐੱਸ. ਟੀ. ਆਰ-1 ਤੋਂ ਲੈ ਕੇ ਜੀ. ਐੱਸ. ਟੀ. ਆਰ.-3 ਤੱਕ ਵਿੱਚ ਰਿਟਰਨ ਫਾਇਲ ਕਰਨ ਵਾਲੇ ਸਾਰੇ ਟੈਕਸ-ਦਾਤਿਆਂ ਨੂੰ ਇੱਕ ਸਾਲਾਨਾ ਰਿਟਰਨ ਫਾਇਲ ਕਰਨੀ ਹੁੰਦੀ ਹੈ। ਕੈਜ਼ੂਅਲ ਟੈਕਸਦਾਤੇ, ਗ਼ੈਰ-ਰਿਹਾਇਸ਼ੀ ਟੈਕਸਦਾਤੇ, ਆਈ. ਐੱਸ. ਡੀਜ਼ ਅਤੇ ‘ਸਰੋਤ ਉੱਤੇ ਟੈਕਸ ਕਟੌਤੀ’ (ਟੀ. ਡੀ. ਐੱਸ.) ਕਰਨ ਲਈ ਅਧਿਕਾਰਤ ਵਿਅਕਤੀਆਂ ਨੂੰ ਸਾਲਾਨਾ ਰਿਟਰਨ ਭਰਨ ਦੀ ਜ਼ਰੂਰਤ ਨਹੀਂ ਹੁੰਦੀ।
ਉੱਤਰ. ਨਹੀਂ, ਸਾਲਾਨਾ ਰਿਟਰਨ ਹਰੇਕ ਉਸ ਰਜਿਸਟਰਡ ਟੈਕਸਯੋਗ ਵਿਅਕਤੀ ਨੇ ਭਰਨੀ ਹੁੰਦੀ ਹੈ, ਜਿਹੜਾ ਇੱਕ ਆਮ ਟੈਕਸਦਾਤੇ ਵੱਲੋਂ ਟੈਕਸ ਅਦਾ ਕਰ ਰਿਹਾ ਹੈ। ਫ਼ਾਈਨਲ ਰਿਟਰਨ ਕੇਵਲ ਉਨ੍ਹਾਂ ਰਜਿਸਟਰਡ ਟੈਕਸਦਾਤੇ ਵਿਅਕਤੀਆਂ ਨੇ ਹੀ ਫਾਇਲ ਕਰਨੀ ਹੁੰਦੀ ਹੈ, ਜਿਨ੍ਹਾਂ ਨੇ ਰਜਿਸਟਰੇਸ਼ਨ ਰੱਦ ਕਰਨ ਲਈ ਅਰਜ਼ੀ ਦਿੱਤੀ ਹੋਈ ਹੈ। ਇਹ ਰੱਦ ਕੀਤੇ ਜਾਣ ਦੀ ਮਿਤੀ ਜਾਂ ਰੱਦ ਕੀਤੇ ਜਾਣ ਦੇ ਹੁਕਮ ਦੀ ਮਿਤੀ ਤੋਂ ਤਿੰਨ ਮਹੀਨਿਆਂ ਅੰਦਰ ਫਾਇਲ ਕਰਨੀ ਹੁੰਦੀ ਹੈ।
ਉੱਤਰ. ਜੀ. ਐੱਸ. ਟੀ. ਵਿੱਚ ਕਿਉਂਕਿ ਰਿਟਰਨਾਂ ਵਿਅਕਤੀਗਤ ਲੈਣ-ਦੇਣਾਂ (ਟ੍ਰਾਂਜ਼ੈਕਸ਼ਨਜ਼) ਦੇ ਵੇਰਵਿਆਂ ਤੋਂ ਬਣਦੀਆਂ ਹਨ, ਇਸ ਲਈ ਕਿਸੇ ਸੋਧੀ ਹੋਈ ਰਿਟਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇੱਕ ਰਿਟਰਨ ਨੂੰ ਸੋਧਣ ਦੀ ਕੋਈ ਜ਼ਰੂਰਤ ਇਨਵੁਆਇਸਜ਼ ਜਾਂ ਡੇਬਿਟ/ਕ੍ਰੈਡਿਟ ਨੋਟਸ ਦਾ ਇੱਕ ਸੈੱਟ ਬਦਲਣ ਦੀ ਲੋੜ ਪੈਦਾ ਹੋਣ ਕਾਰਨ ਹੋ ਸਕਦੀ ਹੈ। ਪਹਿਲਾਂ ਜਮ੍ਹਾ ਕਰਵਾਈ ਗਈ ਰਿਟਰਨ ਵਿੱਚ ਸੋਧ ਕਰਨ ਦੀ ਥਾਂ, ਸਿਸਟਮ ਉਨ੍ਹਾਂ ਲੈਣ-ਦੇਣਾਂ (ਇਨਵੁਆਇਸਜ਼ ਜਾਂ ਡੇਬਿਟ/ਕ੍ਰੈਡਿਟ ਨੋਟਸ) ਦੇ ਵੇਰਵਿਆਂ ਵਿੱਚ ਤਬਦੀਲੀ ਦੀ ਇਜਾਜ਼ਤ ਦੇਵੇਗਾ, ਜਿਨ੍ਹਾਂ ਵਿੱਚ ਸੋਧ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਪਹਿਲਾਂ ਐਲਾਨੇ ਵੇਰਵਿਆਂ ਨੂੰ ਸੋਧਣ ਦੇ ਮੰਤਵ ਲਈ ਵਿਸ਼ੇਸ਼ ਤੌਰ ਤੇ ਪ੍ਰਦਾਨ ਕੀਤੀਆਂ ਤਾਲਿਕਾਵਾਂ (ਟੇਬਲਜ਼) ਵਿੱਚ ਭਵਿੱਖ ਦੇ ਕਿਸੇ ਜੀ. ਐੱਸ. ਟੀ. ਆਰ.-।/2 ਵਿੱਚ ਸੋਧਿਆ ਜਾ ਸਕਦਾ ਹੈ।
ਉੱਤਰ. ਟੈਕਸਦਾਤਿਆਂ ਕੋਲ ਆਪਣੀਆਂ ਸਟੇਟਮੈਂਟਸ ਅਤੇ ਰਿਟਰਨਾਂ ਫਾਇਲ ਕਰਨ ਦੀਆਂ ਕਈ ਕਾਰਜ-ਵਿਧੀਆਂ ਹੋਣਗੀਆਂ। ਸਭ ਤੋਂ ਪਹਿਲਾਂ, ਤਾਂ ਉਹ ਆਪਣੀ ਸਟੇਟ ਅਤੇ ਰਿਟਰਨਾਂ ਸਿੱਧੀਆਂ ਸਾਂਝੇ ਪੋਰਟਲ ਉੱਤੇ ਆਨਲਾਈਨ ਫਾਇਲ ਕਰ ਸਕਦੇ ਹਨ। ਉਂਝ, ਇਹ ਕੰਮ ਟੈਕਸ-ਦਾਤਿਆਂ ਲਈ ਕੁਝ ਅਕਾਊ ਹੋ ਸਕਦਾ ਹੈ ਕਿਉਂਕਿ ਇਨਵੁਆਇਸਜ਼ ਬਹੁਤ ਸਾਰੀਆਂ ਹੁੰਦੀਆਂ ਹਨ। ਅਜਿਹੇ ਟੈਕਸ-ਦਾਤਿਆਂ ਲਈ ਇੱਕ ਆਫ਼ਲਾਈਨ ਉਪਯੋਗਤਾ ਪ੍ਰਦਾਨ ਕੀਤੀ ਜਾਵੇਗੀ, ਜਿਸ ਦੀ ਵਰਤੋਂ ਆਟੋ-ਪਾਪੂਲੇਟਡ ਵੇਰਵੇ ਡਾਊਨਲੋਡ ਕਰਨ ਤੋਂ ਬਾਅਦ ਆਫ਼ਲਾਈਨ ਸਟੇਟਮੈਂਟਸ ਤਿਆਰ ਕਰਨ ਲਈ ਕੀਤੀ ਜਾ ਸਕੇਗੀ ਅਤੇ ਫਿਰ ਉਨ੍ਹਾਂ ਨੂੰ ਕੌਮਨ ਪੋਰਟਲ ਉੱਤੇ ਅਪਲੋਡ ਕੀਤਾ ਜਾ ਸਕੇਗਾ। ਜੀ. ਐੱਸ ਟੀ. ਐਨ. ਨੇ ਵੀ ਜੀ. ਐੱਸ. ਟੀ. ਸੁਵਿਧਾ ਪ੍ਰੋਵਾਈਡਰਜ਼ (ਜੀ. ਐੱਸ. ਪੀ.) ਦੀ ਇੱਕ ਸੁਖਾਲੀ-ਪ੍ਰਣਾਲੀ (ਈਕੋ-ਸਿਸਟਮ) ਵਿਕਸਤ ਕੀਤੀ ਹੈ, ਜੋ ਸਾਂਝੇ ਪੋਰਟਲ ਨਾਲ ਜੁੜੀ ਰਹੇਗੀ।
ਉੱਤਰ. ਜੀ. ਐੱਸ. ਟੀ. ਅਧੀਨ ਸਭ ਤੋਂ ਅਹਿਮ ਗੱਲਾਂ ਵਿੱਚੋਂ ਇਕ; ਅਗਲੇ ਮਹੀਨੇ ਦੀ 10 ਤਾਰੀਖ਼ ਤੱਕ ਸਮੇਂ ਸਿਰ ਫ਼ਾਰਮ ਜੀ. ਐੱਸ. ਟੀ. ਆਰ.-1 ਵਿੱਚ ਬਾਹਰ-ਵੱਲ ਕੀਤੀਆਂ ਸਪਲਾਈਜ਼ ਦੇ ਵੇਰਵੇ ਅਪਲੋਡ ਕਰਨਾ ਹੋਵੇਗਾ। ਇਸ ਨੂੰ ਸਭ ਤੋਂ ਵਧੀਆ ਢੰਗ ਨਾਲ ਯਕੀਨੀ ਕਿਵੇਂ ਬਣਾਇਆ ਜਾ ਸਕਦਾ ਹੈ, ਇਹ ਟੈਕਸਦਾਤੇ ਵੱਲੋਂ ਜਾਰੀ ਬੀ2ਬੀ ਇਨਵੁਆਇਸਜ਼ ਦੀ ਗਿਣਤੀ ਉੱਤੇ ਨਿਰਭਰ ਕਰੇਗਾ। ਜੇ ਗਿਣਤੀ ਘੱਟ ਹੈ, ਤਾਂ ਟੈਕਸਦਾਤਾ ਸਾਰੀ ਜਾਣਕਾਰੀ ਇੱਕੋ ਵਾਰੀ 'ਚ ਹੀ ਅਪਲੋਡ ਕਰ ਸਕਦਾ ਹੈ। ਉਂਝ, ਜੇ ਇਨਵੁਆਇਸਜ਼ ਦੀ ਗਿਣਤੀ ਵਧੇਰੇ ਹੈ, ਤਾਂ ਇਨਵੁਆਇਸਜ਼ (ਜਾਂ ਡੇਬਿਟ/ਕ੍ਰੈਡਿਟ ਨੋਟਸ) ਨਿਯਮਤ ਆਧਾਰ ਉੱਤੇ ਅਪਲੋਡ ਕਰ ਦੇਣੀਆਂ ਚਾਹੀਦੀਆਂ ਹਨ। ਜੀ. ਐੱਸ. ਟੀ. ਐਨ. ਇਨਵੁਆਇਸਜ਼ ਨੂੰ ਉਸੇ ਵੇਲੇ ਭਾਵ ਕਿਸੇ ਵੀ ਵੇਲੇ ਇਨਵੁਆਇਸਜ਼ ਨੂੰ ਨਿਯਮਤ ਤੌਰ ਤੇ ਅਪਲੋਡ ਕਰਨ ਦੀ ਇਜਾਜ਼ਤ ਦੇਵੇਗਾ। ਜਦੋਂ ਤੱਕ ਸਟੇਟਮੈਂਟ ਅਸਲ ਵਿੱਚ ਜਮ੍ਹਾ ਨਹੀਂ ਹੋ ਜਾਂਦੀ, ਸਿਸਟਮ ਟੈਕਸਦਾਤੇ ਨੂੰ ਅਪਲੋਡ ਕੀਤੀਆਂ ਇਨਵੁਆਇਸਜ਼ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਵੀ ਦੇਵੇਗਾ। ਇਸ ਦੇ ਨਾਲ ਹੀ, ਟੈਕਸਦਾਤਿਆਂ ਲਈ ਸਦਾ ਇਹੋ ਲਾਹੇਵੰਦ ਰਹੇਗਾ ਕਿ ਉਹ ਇਨਵੁਆਇਸਜ਼ ਨੂੰ ਨਿਯਮਤ ਰੂਪ ਵਿੱਚ ਅਪਲੋਡ ਕਰਦੇ ਰਹਿਣ। ਐਨ ਆਖ਼ਰੀ ਮੌਕੇ ਤੇ ਆ ਕੇ ਜਲਦਬਾਜ਼ੀ ਵਿੱਚ ਅਪਲੋਡਿੰਗ ਕਰਨਾ ਔਖੀ ਹੋ ਜਾਂਦੀ ਹੈ ਅਤੇ ਮੌਕੇ ਨਾਕਾਮੀ ਅਤੇ ਕਿਸੇ ਗਲਤੀ ਦਾ ਸਾਹਮਣਾ ਕਰਨ ਦਾ ਖ਼ਤਰਾ ਵੀ ਰਹੇਗਾ। ਦੂਜੀ ਗੱਲ ਇਹ ਕਿ ਟੈਕਸਦਾਤਿਆਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਆਪਣੇ ਸਪਲਾਇਰਜ਼ ਦੁਆਰਾ ਕੀਤੀਆਂ ਆਪਣੀਆਂ ਅੰਦਰੂਨੀ ਸਪਲਾਈਜ਼ ਦੀਆਂ ਇਨਵੁਆਇਸਜ਼ ਦੀ ਅਪਲੋਡਿੰਗ ਦੀ ਪੈਰਵੀ ਕਰਨ। ਇਸ ਨਾਲ ਇਹ ਯਕੀਨੀ ਬਣੇਗਾ ਕਿ ਇਨਪੁਟ ਟੈਕਸ ਕ੍ਰੈਡਿਟ ਬਿਨਾ ਕਿਸੇ ਝੰਜਟ ਅਤੇ ਦੇਰੀ ਦੇ ਉਪਲਬਧ ਰਹੇਗਾ। ਪ੍ਰਾਪਤਕਰਤਾ ਆਪਣੇ ਸਪਲਾਇਰਜ਼ ਨੂੰ ਵੀ ਇਸ ਗੱਲ ਲਈ ਉਤਸ਼ਾਹਿਤ ਕਰਨ ਕਿ ਉਹ ਵੀ ਆਪਣੀਆਂ ਇਨਵੁਆਇਸਜ਼ ਨੂੰ ਆਖ਼ਰੀ ਮਿਤੀ ਨੂੰ ਜਾਂ ਉਸ ਜਾ ਕੇ ਅਪਲੋਡ ਕਰਨ ਦੀ ਥਾਂ ਨਿਯਮਤ ਆਧਾਰ ਉੱਤੇ ਅਪਲੋਡ ਕਰਦੇ ਰਹਿਣ। ਸਿਸਟਮ ਵੱਲੋਂ ਪ੍ਰਾਪਤਕਰਤਾਵਾਂ ਨੂੰ ਇਹ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਇਹ ਵੇਖ ਸਕਣ ਕਿ ਉਨ੍ਹਾਂ ਦੇ ਸਪਲਾਇਰਜ਼ ਨੇ ਉਨ੍ਹਾਂ ਨਾਲ ਸਬੰਧਤ ਇਨਵੁਆਇਸਜ਼ ਅਪਲੋਡ ਕਰ ਦਿੱਤੀਆਂ ਹਨ ਜਾਂ ਨਹੀਂ। ਜੀ. ਐੱਸ. ਟੀ. ਐਨ. ਸਿਸਟਮ ਕਿਸੇ ਟੈਕਸਦਾਤੇ ਵੱਲੋਂ ਕੀਤੀ ਜਾ ਰਹੀ ਅਜਿਹੀ ਪਾਲਣਾ ਦੇ ਸਾਰਾ ਰਿਕਾਰਡ ਵੀ ਪ੍ਰਦਾਨ ਕਰੇਗਾ, ਖ਼ਾਸ ਕਰਕੇ ਉਸ ਦੀਆਂ ਸਪਲਾਈ ਇਨਵੁਆਇਸਜ਼ ਸਮੇਂ ਸਿਰ ਅਪਲੋਡ ਕਰਨ ਦਾ ਰਿਕਾਰਡ, ਜਿਨ੍ਹਾਂ ਵਿੱਚ ਸਪਲਾਇਰ ਵੱਲੋਂ ਜਾਰੀ ਇਨਵੁਆਇਸਜ਼ ਦੀਆਂ ਆਟੋ ਰਿਵਰਸਲਜ਼ ਦੇ ਵੇਰਵੇ ਦਿੱਤੇ ਹੋਣਗੇ। ਜੀ. ਐੱਸ. ਟੀ. ਦੇ ਸਾਂਝੇ ਪੋਰਟਲ ਉੱਤੇ ਪੈਨ ਇੰਡੀਆ ਡਾਟਾ ਇੱਕੋ ਥਾਂ ਉੱਤੇ ਹੋਵੇਗਾ, ਜੋ ਟੈਕਸਦਾਤਿਆਂ ਨੂੰ ਮੁੱਲਵਾਨ ਸੇਵਾਵਾਂ ਦੇਣ ਦੇ ਯੋਗ ਹੋਵੇਗਾ। ਅਜਿਹੇ ਜਤਨ ਕੀਤੇ ਜਾ ਰਹੇ ਹਨ ਕਿ ਇਨਵੁਆਇਸਜ਼ ਦੀ ਨਿਯਮਤ ਅਪਲੋਡਿੰਗ ਨੂੰ ਹਰ ਸੰਭਵ ਹੱਦ ਤੱਕ ਸੌਖਾ ਬਣਾਇਆ ਜਾ ਸਕੇ ਅਤੇ ਇਹ ਸੰਭਾਵਨਾ ਹੈ ਕਿ ਇਸ ਮੰਤਵ ਦੀ ਪੂਰਤੀ ਲਈ ਇੱਕ ਈਕੋ-ਸਿਸਟਮ ਯੋਗ ਹੋ ਜਾਵੇਗਾ। ਟੈਕਸਦਾਤਿਆਂ ਨੂੰ ਜੀ. ਐੱਸ. ਟੀ. ਦੀ ਸੁਖਾਲੀ ਅਤੇ ਝੰਜਟ-ਮੁਕਤ ਪਾਲਣ ਲਈ ਇਸ ਈਕੋ-ਸਿਸਟਮ ਦੀ ਕਾਰਜਕੁਸ਼ਲ ਵਰਤੋਂ ਕਰਨੀ ਚਾਹੀਦੀ ਹੈ।
ਉੱਤਰ. ਨਹੀਂ। ਇੱਕ ਰਜਿਸਟਰਡ ਟੈਕਸਦਾਤਾ ਵਿਅਕਤੀ ਆਪਣੀ ਰਿਟਰਨ; ਟੈਕਸ ਰਿਟਰਨ ਤਿਆਰ ਕਰਨ ਵਾਲੇ ਕਿਸੇ ਹੋਰ ਅਜਿਹੇ ਵਿਅਕਤੀ ਰਾਹੀਂ ਵੀ ਫਾਇਲ ਕਰ ਸਕਦਾ ਹੈ, ਜੋ ਕੇਂਦਰ ਜਾਂ ਸੂਬਾ ਟੈਕਸ ਪ੍ਰਸ਼ਾਸਨ ਵੱਲੋਂ ਬਾਕਾਇਦਾ ਮਾਨਤਾ ਪ੍ਰਾਪਤ ਹੋਵੇ।
ਉੱਤਰ. ਇੱਕ ਰਜਿਸਟਰਡ ਟੈਕਸਯੋਗ ਵਿਅਕਤੀ, ਜੋ ਨਿਰਧਾਰਤ ਮਿਤੀ ਤੋਂ ਬਾਅਦ ਰਿਟਰਨ ਫਾਇਲ ਕਰਦਾ ਹੈ, ਨੂੰ ਇਸ ਦੇਰੀ ਲਈ ਇੱਕ ਸੌ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲੇਟ ਫ਼ੀਸ ਵੀ ਅਦਾ ਕਰਨੀ ਹੋਵੇਗੀ ਅਤੇ ਅਜਿਹਾ ਜੁਰਮਾਨਾ ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਤੱਕ ਹੋ ਸਕੇਗਾ। ਬਣਦੀ ਮਿਤੀ ਤੱਕ ਸਾਲਾਨਾ ਰਿਟਰਨਾਂ ਭਰਨ ਤੋਂ ਨਾਕਾਮ ਰਹਿਣ ਦੀ ਹਾਲਤ ਵਿੱਚ, ਹਰ ਰੋਜ਼ ਇੱਕ ਸੌ ਰੁਪਏ ਦੀ ਲੇਟ ਫ਼ੀਸ ਲੱਗੇਗੀ, ਜਿਸ ਦੌਰਾਨ ਅਜਿਜਹੀ ਨਾਕਾਮੀ ਲਈ ਵੱਧ ਤੋਂ ਵੱਧ ਇੱਕ ਰਾਜ ਵਿੱਚ ਉਸ ਦੀ ਟਰਨਓਵਰ ਦਾ ਇੱਕ ਤਿਹਾਈ ਫ਼ੀਸਦੀ (0.25%) ਦੇ ਹਿਸਾਬ ਨਾਲ ਰਕਮ ਦੀ ਗਣਨਾ ਕੀਤੀ ਜਾਵੇਗੀ, ਵਸੂਲੀ ਜਾਵੇਗੀ।
ਉੱਤਰ. ਜੇ ਸਿਸਟਮ ਅਜਿਹੀ ਕੋਈ ਸ਼ਨਾਖ਼ਤ ਕਰਦਾ ਹੈ ਕਿ ਇਕੋ ਦਸਤਾਵੇਜ਼ ਉੱਤੇ ਇੱਕ ਤੋਂ ਵੱਧ ਵਾਰ ਆਈ. ਟੀ. ਸੀ. ਲਿਆ ਗਿਆ ਹੈ (ਕਲੇਮ ਦੀ ਡੁਪਲੀਕੇਸ਼ਨ), ਤਾਂ ਅਜਿਹੇ ਕ੍ਰੈਡਿਟ ਦੀ ਰਕਮ ਪ੍ਰਾਪਤਕਰਤਾ ਦੀ ਰਿਟਰਨ ਵਿੱਚ ਉਤਪਾਦਨ ਟੈਕਸ ਦੇਣਦਾਰੀ ਵਿੱਚ ਜੋੜ ਦਿੱਤੀ ਜਾਵੇਗੀ (ਸੈਕਸ਼ਨ 42(6)।
ਉੱਤਰ. ਜੀ ਹਾਂ, ਸਪਲਾਇਰ ਵੱਲੋਂ ਇਨਵੁਆਇਸਜ਼ ਜਾਂ ਡੇਬਿਟ ਨੋਟਸ ਦੇ ਵੇਰਵੇ ਐਲਾਨਦਿਆਂ, ਜਿਵੇਂ ਕਿ ਕੇਸ ਹੋ ਸਕਦਾ ਹੈ, ਇੱਕ ਵਾਰ ਆਪਣੀ ਉਸ ਮਾਸਿਕ/ਤਿਮਾਹੀ ਵੈਧ ਰਿਟਰਨ ਵਿੱਚ ਅਜਿਹਾ ਬੇਮੇਲ ਸੋਧਿਆ ਜਾਂਦਾ ਹੈ, ਜਿਸ ਵਿੱਚ ਉਹ ਗਲਤੀ ਫੜੀ ਗਈ ਸੀ। ਵਰਣਿਤ ਰਕਮ; ਬਾਅਦ ਦੀ ਟੈਕਸ ਮਿਆਦ ਦੌਰਾਨ ਉਤਪਾਦਨ ਟੈਕਸ ਦੇਣਦਾਰੀ ਘਟਾਉਣ ਦੇ ਢੰਗ ਰਾਹੀਂ ਮੁੜ ਕਲੇਮ ਕੀਤੀ ਜਾ ਸਕਦੀ ਹੈ (ਸੈਕਸ਼ਨ 42(7))। ਅਜਿਹੀਆਂ ਹੀ ਵਿਵਸਥਾਵਾਂ ਸਪਲਾਇਰ ਵੱਲੋਂ ਜਾਰੀ ਕ੍ਰੈਡਿਟ ਨੋਟਸ ਦੇ ਸਬੰਧ ਵਿੱਚ ਕਾਨੂੰਨ ਦੇ ਸੈਕਸ਼ਨ 43 ਵਿੱਚ ਵੀ ਕੀਤੀਆਂ ਗਈਆਂ ਹਨ।
Source : Central Board of Excise and Customs
ਆਖਰੀ ਵਾਰ ਸੰਸ਼ੋਧਿਤ : 8/12/2020