ਹੋਮ / ਸਮਾਜਕ ਭਲਾਈ / ਵਿੱਤੀ ਦਖਲ / ਐਂਡਵਾਂਸ ਰੂਲਿੰਗ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਐਂਡਵਾਂਸ ਰੂਲਿੰਗ

ਇੱਥੇ ਅਸੀਂ (ਜੀ.ਐੱਸ.ਟੀ.) ਐਂਡਵਾਂਸ ਰੂਲਿੰਗ ਦੇ ਅਰਥ ਅਤੇ ਉਸ ਨਾਲ ਸੰਬੰਧਤ ਮੁੱਦਿਆਂ ਨੂੰ ਪੇਸ਼ ਕੀਤਾ ਹੈ।

ਐਡਵਾਂਸ ਰੂਲਿੰਗ ਦਾ ਕੀ ਅਰਥ ਹੈ ?

ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 95 ਅਤੇ ਯੂ. ਟੀ ਜੀ. ਐੱਸ.ਟੀ. ਕਾਨੂੰਨ ਦੇ ਸੈਕਸ਼ਨ 12 ਅਨੁਸਾਰ, 'ਐਡਵਾਂਸ ਰੂਲਿੰਗ' ਇੱਕ ਅਜਿਹਾ ਫ਼ੈਸਲਾ ਹੁੰਦਾ ਹੈ, ਜੋ ਇੱਕ ਬਿਨੈਕਾਰ ਨੂੰ ਇੱਕ ਅਥਾਰਟੀ ਜਾਂ ਅਪੀਲੇਟ ਅਥਾਰਟੀ ਵੱਲੋਂ ਅਜਿਹੇ ਮਾਮਲਿਆਂ ਜਾਂ ਪ੍ਰਸ਼ਨਾਂ ਉੱਤੇ ਦਿੱਤਾ ਗਿਆ ਹੁੰਦਾ ਹੈ, ਜਿਹੜੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 97(2) ਜਾਂ 100(1) ਵਿੱਚ ਵਰਣਿਤ ਹਨ, ਜਿਵੇਂ ਵੀ ਕੋਈ ਮਾਮਲਾ ਹੋ ਸਕਦਾ ਹੈ, ਮਾਲ ਅਤੇ/ਜੀ ਸੇਵਾਵਾਂ ਦੀ ਸਪਲਾਈ ਦੇ ਸਬੰਧ ਵਿੱਚ ਬਿਨੈਕਾਰ ਵੱਲੋਂ ਲਿਆ ਜਾਂ ਲਿਆ ਜਾ ਰਿਹਾ ਪ੍ਰਸਤਾਵਿਤ ਹੋ ਸਕਦਾ ਹੈ।

ਉਹ ਕਿਹੜੇ ਪ੍ਰਸ਼ਨ ਹਨ, ਜਿਨ੍ਹਾਂ ਲਈ ਐਡਵਾਂਸ ਰੂਲਿੰਗ ਮੰਗੀ ਜਾ ਸਕਦੀ ਹੈ ?

ਉੱਤਰ. ਐਡਵਾਂਸ ਰੂਲਿੰਗ ਨਿਮਨਲਿਖਤ ਮਾਮਲਿਆਂ ਲਈ ਮੰਗੀ ਜਾ ਸਕਦੀ ਹੈ:

 • ਕਿਸੇ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦਾ ਵਰਗੀਕਰਨ;
 • ਜੀ. ਐੱਸ.ਟੀ. ਕਾਠੁੰਨੀਂ ਦੀਆਂ ਵਿਵਸਥਾਵਾਂ ਅਧੀਨ ਜਾਰੀ ਕਿਸੇ ਨੋਟੀਫਿਕੇਸ਼ਨ ਦੀ ਵਿਵਹਾਰਕਤਾ;
 • ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੀ ਸਪਲਾਈ ਦੀ ਕੀਮਤ ਦਾ ਨਿਰਧਾਰਨ;
 • ਅਦਾ ਕੀਤੇ ਟੈਕਸ ਜਾਂ ਅਦਾ ਕੀਤੇ ਸਮਝੇ ਜਾਣ ਵਾਲੇ ਟੈਕਸ ਦੇ ਇਨਪੁਟ ਟੈਕਸ ਕ੍ਰੈਡਿਟ ਦੀ ਪ੍ਰਵਾਨਗੀਯੋਗਤਾ; (ਹ) ਕਾਨੂੰਨ ਅਧੀਨ ਕਿਸੇ ਮਾਲ ਜਾਂ ਸੇਵਾਵਾਂ ਉੱਤੇ ਟੈਕਸ ਅਦਾ ਕਰਨ ਦੀ ਦੇਣਦਾਰੀ ਬਾਰੇ ਨਿਰਧਾਰਨ;
 • ਕੀ ਕਾਨੂੰਨ ਅਧੀਨ ਬਿਨੈਕਾਰ ਨੂੰ ਰਜਿਸਟਰਡ ਹੋਣ ਦੀ ਜ਼ਰੂਰਤ ਹੈ;
 • ਕੀ ਕਿਸੇ ਮਾਲ ਜਾਂ ਸੇਵਾਵਾਂ ਦੇ ਸਬੰਧ ਵਿੱਚ ਅਪੀਲਕਰਤਾ ਵੱਲੋਂ ਕੀਤੀ ਗਈ ਕੋਈ ਖ਼ਾਸ ਚੀਜ਼; ਵਸਤਾਂ ਦੀ ਸਪਲਾਈ ਜਾਂ ਸੇਵਾਵਾਂ ਦੀ ਮਾਤਰਾ ਜਾਂ ਉਨ੍ਹਾਂ ਦੇ ਨਤੀਜੇ ਉਸ ਮੱਦ ਦੇ ਅਰਥ ਵਿੱਚ ਆਉਦੇ ਹਨ ਜਾਂ ਨਹੀਂ।

ਐਡਵਾਂਸ ਰੂਲਿੰਗ ਦਾ ਇੱਕ ਪ੍ਰਬੰਧ ਹੋਣ ਦਾ ਕੀ ਉਦੇਸ਼ ਹੈ ?

ਉੱਤਰ. ਅਜਿਹੀ ਇੱਕ ਅਥਾਰਟੀ ਦੀ ਸਥਾਪਨਾ ਲਈ ਵਿਆਪਕ ਉਦੇਸ਼:

 1. ਬਿਨੈਕਾਰ ਵੱਲੋਂ ਕੀਤੀ ਜਾਣ ਵਾਲੀ ਕੋਈ ਪ੍ਰਸਤਾਵਿਤ ਗਤੀਵਿਧੀ ਦੇ ਸਬੰਧ ਵਿੱਚ ਐਡਵਾਂਸ ਵਿੱਚ ਟੈਕਸ ਦੇਣਦਾਰੀ ਬਾਰੇ ਨਿਸ਼ਚਤਤਾ ਪ੍ਰਦਾਨ ਕਰਨਾ;
 2. ਸਿੱਧਾ ਵਿਦੇਸ਼ੀ ਨਿਵੇਸ਼ (ਐਫ. ਡੀ. ਆਈ.) ਖਿੱਚਣਾ;
 3. ਮੁਕੱਦਮੇਬਾਜ਼ੀ ਘਟਾਉਣਾ;
 4. ਪਾਰਦਰਸ਼ੀ ਅਤੇ ਘੱਟ ਖ਼ਰਚੀਲੇ ਢੰਗ ਨਾਲ ਤੇਜ਼ ਰਫ਼ਤਾਰ ਰੂਲਿੰਗ ਦੇਣਾ।

ਜੀ. ਐੱਸ. ਟੀ. ਅਧੀਨ 'ਐਡਵਾਂਸ ਰੂਲਿੰਗਜ਼ ਲਈ ਅਥਾਰਟੀ' (ਏ. ਏ. ਆਰ.) ਦਾ ਕੀ ਗਠਨ ਹੋਵੇਗਾ ?

ਉੱਤਰ. 'ਐਡਵਾਂਸ ਰੂਲਿੰਗ ਲਈ ਅਥਾਰਟੀ' (ਏ. ਏ. ਆਰ.) ਵਿੱਚ ਇੱਕ ਮੈਂਬਰ ਸੀ. ਜੀ. ਐੱਸ. ਟੀ. ਅਤੇ ਇੱਕ ਮੈਂਬਰ ਐੱਸ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਹੋਣਗੇ। ਉਨ੍ਹਾਂ ਨੂੰ ਕ੍ਰਮਵਾਰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਦੀ ਨਿਯੁਕਤੀ ਕ੍ਰਮਵਾਰ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ।

ਐਡਵਾਂਸ ਰੂਲਿੰਗ ਚਾਹੁਣ ਵਾਲੇ ਵਿਅਕਤੀ ਲਈ ਕੀ ਰਜਿਸਟਰਡ ਹੋਣਾ ਜ਼ਰੂਰੀ ਹੈ ?

ਉੱਤਰ. ਜੀ ਨਹੀਂ, ਜੀ. ਐੱਸ. ਟੀ. ਕਾਨੂੰਨ ਅਧੀਨ ਰਜਿਸਟਰਡ ਕੋਈ ਵਿਅਕਤੀ ਜਾਂ ਰਜਿਸਟਰੇਸ਼ਨ ਲੈਣ ਦੀ ਇੱਛਾ ਵਾਲਾ ਕੋਈ ਵਿਅਕਤੀ ਇੱਕ ਬਿਨੈਕਾਰ ਹੋ ਸਕਦਾ ਹੈ। (ਸੈਕਸ਼ਨ 95(ਬੀ))।

ਐਡਵਾਂਸ ਰੂਲਿੰਗ ਲਈ ਅਰਜ਼ੀ ਕਿਸ ਸਮੇਂ ਦਿੱਤੀ ਜਾਂਦੀ ਹੈ ?

ਉੱਤਰ. ਇੱਕ ਬਿਨੈਕਾਰ ਐਡਵਾਂਸ ਰੂਲਿੰਗ ਲਈ ਅਰਜ਼ੀ ਇੱਕ ਲੈਣ-ਦੇਣ ਤੋਂ ਪਹਿਲਾਂ (ਮਾਲ ਜਾਂ ਸੇਵਾਵਾਂ ਦੀ ਪ੍ਰਸਤਾਵਿਤ ਸਪਲਾਈ) ਜਾਂ ਅਜਿਹੀ ਕਿਸੇ ਸਪਲਾਈ ਦੇ ਸਬੰਧ ਵਿੱਚ ਦੇ ਸਕਦਾ ਹੈ, ਜੋ ਹਾਲੇ ਹੋ ਰਹੀ ਹੈ। ਇੱਕੋ-ਇੱਕ ਰੋਕ ਇਹ ਹੈ ਕਿ ਜਿਹੜਾ ਪ੍ਰਸ਼ਨ ਉਠਾਇਆ ਗਿਆ ਹੈ, ਉਹ ਬਿਨੈਕਾਰ ਦੇ ਮਾਮਲੇ ਵਿੱਚ ਪਹਿਲਾਂ ਤੋਂ ਮੁਲਤਵੀ ਨਹੀਂ ਪਿਆ ਹੈ ਜਾਂ ਕਿਸੇ ਕਾਰਵਾਈ ਦੌਰਾਨ ਉਸ ਉੱਤੇ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ ਹੈ।

ਐਡਵਾਂਸ ਰੂਲਿੰਗਜ਼ ਲਈ ਅਥਾਰਟੀ ਕੋਲ ਆਪਣੀ ਰੂਲਿੰਗ ਦਾ ਐਲਾਨ ਕਰਨ ਲਈ ਕਿੰਨਾ ਸਮਾਂ ਹੋਵੇਗਾ?

ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 98(6) ਅਨੁਸਾਰ, ਅਥਾਰਟੀ; ਅਰਜ਼ੀ ਪ੍ਰਾਪਤ ਹੋਣ ਦੀ ਮਿਤੀ ਤੋਂ 90 ਦਿਨਾਂ ਅੰਦਰ ਲਿਖਤੀ ਰੂਪ ਵਿੱਚ ਆਪਣੀ ਰੂਲਿੰਗ ਦੀ ਘੋਸ਼ਣਾ ਕਰਨੀ ਹੋਵੇਗੀ।

'ਅਪੀਲੇਟ ਅਥਾਰਟੀ ਫ਼ਾਰ ਐਡਵਾਂਸ ਰੂਲਿੰਗ' (ਏ. ਏ. ਏ. ਆਰ.) ਕੀ ਹੈ ?

ਉੱਤਰ. 'ਅਪੀਲੇਟ ਅਥਾਰਟੀ ਫਾਰ ਐਡਵਾਂਸ ਰੂਲਿੰਗ' (ਏ. ਏ. ਏ. ਆਰ.) ਦਾ ਗਠਨ ਐੱਸ. ਜੀ. ਐੱਸ. ਟੀ. ਕਾਨੂੰਨ ਜਾਂ ਯੂ. ਟੀ. ਜੀ. ਐੱਸ. ਟੀ. ਕਾਨੂੰਨ ਅਧੀਨ ਕੀਤਾ ਜਾਵੇਗਾ ਅਤੇ ਅਜਿਹੀ ਏ. ਏ. ਏ. ਆਰ. ਨੂੰ ਸੀ. ਜੀ. ਐੱਸ. ਟੀ. ਕਾਨੂੰਨ ਅਧੀਨ ਸਬੰਧਤ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਬੰਧ ਵਿੱਚ ਅਪੀਲੇਟ ਅਥਾਰਟੀ ਮੰਨਿਆ ਜਾਂ ਸਮਝਿਆ ਜਾਵੇਗਾ। ਇੱਕ ਬਿਨੈਕਾਰ ਜਾਂ ਜਿਊਰੀਸਿਡਿਕਸ਼ ਆਂਫ਼ੀਸਰ, ਪਹਿਲਾਂ ਦੀ ਕਿਸੇ ਰੂਲਿੰਗ ਤੋਂ ਨਾਰਾਜ਼ ਹੈ, ਉਹ ਅਪੀਲੇਟ ਅਥਾਰਟੀ ਕੋਲ ਅਪੀਲ ਕਰ ਸਕਦਾ ਹੈ।

ਜੀ. ਐੱਸ. ਟੀ. ਅਧੀਨ ਕਿੰਨੀਆਂ ਏ. ਏ. ਆਰ. ਅਤੇ ਏ. ਏ. ਏ. ਆਰ. ਦਾ ਗਠਨ ਹੋਵੇਗਾ ?

ਉੱਤਰ. ਹਰੇਕ ਸੂਬੇ ਲਈ ਇੱਕ ਏ. ਏ. ਆਰ. ਅਤੇ ਏ. ਏ. ਏ. ਆਰ. ਹੋਣਗੇ।

ਐਡਵਾਂਸ ਰੂਲਿੰਗ ਕਿਸ ਉੱਤੇ ਲਾਗੁ ਹੋਵੇਗੀ ?

ਉੱਤਰ. ਅਨੁਛੇਦ 103 ਦੀ ਵਿਵਸਥਾ ਅਨੁਸਾਰ ਏ. ਏ. ਆਰ. ਜਾਂ ਏ. ਏ. ਏ. ਆਰ. ਵੱਲੋਂ ਦਿੱਤੀ ਗਈ ਕੋਈ ਐਡਵਾਂਸ ਰੂਲਿੰਗ ਕੇਵਲ ਸਬੰਧਤ ਬਿਨੈਕਾਰ, ਜਿਸ ਨੇ 97(2) ਵਿੱਚ ਰੈਫ਼ਰ ਦਿੱਤੇ ਕਿਸੇ ਹਵਾਲੇ ਦੇ ਸਬੰਧ ਵਿੱਚ ਅਜਿਹੀ ਰੂਲਿੰਗ ਮੰਗੀ ਹੋਵੇ ਅਤੇ ਉਸ ਬਿਨੈਕਾਰ ਦੀ ਅਧਿਕਾਰ-ਖੇਤਰਾਤਮਕ ਟੈਕਸ ਅਥਾਰਟੀ ਉੱਤੇ ਲਾਗੂ ਹੋਵੇਗੀ। ਇਸ ਦਾ ਸਪੱਸ਼ਟ ਅਰਥ ਹੈ ਕਿ ਇੱਕ ਐਡਵਾਂਸ ਰੂਲਿੰਗ ਕਿਸੇ ਸੂਬੇ ਵਿੱਚ ਰਹਿੰਦੇ ਉਹੋ ਜਿਹੇ ਹੋਰ ਟੈਕਸਯੋਗ ਵਿਅਕਤੀਆਂ ਉੱਤੇ ਲਾਗੂ ਨਹੀਂ ਹੋਵੇਗੀ। ਇਹ ਕੇਵਲ ਅਜਿਹੇ ਵਿਅਕਤੀ ਤੱਕ ਸੀਮਤ ਹੈ, ਜਿਸ ਨੇ ਐਡਵਾਂਸ ਰੂਲਿੰਗ ਲਈ ਅਰਜ਼ੀ ਦਿੱਤੀ ਹੈ।

ਕੀ ਐਡਵਾਂਸ ਰੂਲਿੰਗ ਦੀ ਮਿਸਾਲੀ ਕੀਮਤ ਹੈ, ਜਿਵੇਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਕਿਸੇ ਫ਼ੈਸਲੇ ਦੀ ਹੁੰਦੀ ਹੈ ?

ਉੱਤਰ. ਜੀ ਨਹੀਂ, ਐਡਵਾਂਸ ਰੂਲਿੰਗ ਕੇਵਲ ਹਵਾਲਾ ਅਧੀਨ ਮਾਮਲੇ ਦੇ ਸਬੰਧ ਵਿੱਚ ਲਾਗੂ ਹੋਣ ਯੋਗ ਹੈ। ਇਸ ਦੀ ਕੋਈ ਮਿਸਾਲੀ ਕੀਮਤ ਨਹੀਂ ਹੈ। ਉਂਝ, ਬਿਨੈਕਾਰ ਤੋਂ ਇਲਾਵਾ ਦੂਜੇ ਵਿਅਕਤੀਆਂ ਲਈ ਵੀ ਇਸ ਦੀ ਪ੍ਰੇਰਕ ਕੀਮਤ ਹੈ।

ਐਡਵਾਂਸ ਰੂਲਿੰਗ ਦੇ ਲਾਗੂ ਹੋਣ ਲਈ ਸਮਾਂ-ਮਿਆਦ ਕੀ ਹੈ ?

ਉੱਤਰ. ਕਾਨੂੰਨ ਕਿਸੇ ਨਿਸ਼ਚਤ ਸਮਾਂ-ਮਿਆਦ ਲਈ ਅਜਿਹੀ ਵਿਵਸਥਾ ਨਹੀਂ ਦਿੰਦਾ ਕਿ ਜਿਸ ਲਈ ਉਹ ਰੂਲਿੰਗ ਲਾਗੂ ਹੋਵੇਗੀ। ਉਸ ਦੀ ਥਾਂ, ਅਨੁਛੇਦ 103(2) ਵਿੱਚ ਇਹ ਵਿਵਸਥਾ ਦਿੱਤੀ ਗਈ ਹੈ ਕਿ ਐਡਵਾਂਸ ਰੂਲਿੰਗ ਉਸ ਮਿਆਦ ਤੱਕ ਲਾਗੂ ਰਹੇਗੀ, ਜਦੋਂ ਤੱਕ ਕਿ ਅਸਲ ਐਡਵਾਂਸ ਰੂਲਿੰਗ ਨਾਲ ਸਬੰਧਤ ਕਾਨੂੰਨ, ਤੱਥ ਜਾਂ ਸਥਿਤੀਆਂ ਬਦਲ ਨਹੀਂ ਜਾਂਦੀਆਂ। ਇਸ ਪ੍ਰਕਾਰ ਇੱਕ ਰੂਲਿੰਗ ਉਦੋਂ ਤੱਕ ਨਿਰੰਤਰ ਲਾਗੂ ਰਹੇਗੀ, ਜਦੋਂ ਤੱਕ ਕਾਨੂੰਨ, ਤੱਥਾਂ ਜਾਂ ਹਾਲਾਤ ਵਿੱਚ ਕੋਈ ਤਬਦੀਲੀ ਨਹੀਂ ਹੋ ਜਾਂਦੀ।

ਕੀ ਕਿਸੇ ਐਡਵਾਂਸ ਰੂਲਿੰਗ ਨੂੰ ਰੱਦ ਕੀਤਾ ਜਾ ਸਕਦਾ ਹੈ ?

ਉੱਤਰ. ਅਨੁਛੇਦ 104(1) ਦੀ ਵਿਵਸਥਾ ਅਨੁਸਾਰ ਕੋਈ ਐਡਵਾਂਸ ਰੂਲਿੰਗ ਮੁੱਢੋਂ ਰੱਦ ਹੋ ਸਕਦੀ ਹੈ ਜੇ ਏ. ਏ. ਆਰ. ਜਾਂ ਏ. ਏ. ਏ ਆਰ. ਨੂੰ ਇਹ ਲੱਗੇ ਕਿ ਬਿਨੈਕਾਰ ਵੱਲੋਂ ਐਡਵਾਂਸ ਰੂਲਿੰਗ ਧੋਖਾਧੜੀ ਨਾਲ ਜਾਂ ਅਸਥ ਤੱਕ ਲੁਕਾ ਕੇ ਜਾਂ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕਰ ਕੇ ਹਾਸਲ ਕੀਤੀ ਗਈ ਸੀ। ਅਜਿਹੀ ਸਥਿਤੀ ਵਿੱਚ, ਜੀ. ਐੱਸ. ਟੀ. ਕਾਨੂੰਨ ਦੀਆਂ ਸਾਰੀਆਂ ਵਿਵਸਥਾਵਾਂ ਉਸ ਬਿਨੈਕਾਰ ਉੱਤੇ ਕੁਝ ਇਸ ਤਰ੍ਹਾਂ ਲਾਗੂ ਹੋਣਗੀਆਂ ਕਿ ਜਿਵੇਂ ਕੋਈ ਐਡਵਾਂਸ ਰੂਲਿੰਗ ਕਦੇ ਦਿੱਤੀ ਹੀ ਨਹੀਂ ਗਈ (ਪਰ ਉਸ ਸਮਾਂ-ਮਿਆਦ ਨੂੰ ਛੱਡ ਕੇ, ਜਦੋਂ ਐਡਵਾਂਸ ਰੂਲਿੰਗ ਦਿੱਤੀ ਗਈ ਸੀ ਅਤੇ ਉਸ ਨੂੰ ਰੱਦ ਕੀਤੇ ਜਾਣ ਦਾ ਹੁਕਮ ਐਲਾਨੇ ਜਾਣ ਤੱਕ)। ਕਿਸੇ ਐਡਵਾਂਸ ਰੂਲਿੰਗ ਨੂੰ ਰੱਦ ਐਲਾਨੇ ਜਾਣ ਦਾ ਆਦੇਸ਼ ਕੇਵਲ ਬਿਨੈਕਾਰ ਦੀ ਸੁਣਵਾਈ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।

ਐਡਵਾਂਸ ਰੂਲਿੰਗ ਪ੍ਰਾਪਤ ਕਰਨ ਦੀ ਕਾਰਜ-ਵਿਧੀ ਕੀ ਹੈ ?

ਉੱਤਰ. ਅਨੁਛੇਦ 97 ਅਤੇ 98 ਐਡਵਾਂਸ ਰੂਲਿੰਗ ਹਾਸਲ ਕਰਨ ਦੀ ਕਾਰਜ-ਵਿਧੀ ਨਾਲ ਸਬੰਧਤ ਹਨ। ਅਨੁਛੇਦ 97 ਦੀ ਵਿਵਸਥਾ ਅਨੁਸਾਰ ਐਡਵਾਂਸ ਰੂਲਿੰਗ ਲੈਣ ਦੇ ਚਾਹਵਾਨ ਬਿਨੈਕਾਰ ਨੂੰ ਇੱਕ ਨਿਰਧਾਰਤ ਫ਼ਾਰਮ ਅਤੇ ਵਿਧੀ ਰਾਹੀਂ ਏ. ਏ. ਆਰ. ਨੂੰ ਅਰਜ਼ੀ ਦੇਣੀ ਚਾਹੀਦੀ ਹੈ। ਫ਼ਾਰਮ ਦਾ ਫ਼ਾਰਮੈਟ ਅਤੇ ਅਰਜ਼ੀ ਦੇਣ ਦੀ ਵਿਸਤ੍ਰਿਤ ਕਾਰਜ-ਵਿਧੀ ਮਾਡਲ ਜੀ. ਐੱਸ. ਟੀ. ਨਿਯਮਾਂ ਵਿੱਚ ਨਿਰਧਾਰਤ ਕੀਤੀ ਜਾਵੇਗੀ।

ਅਨੁਛੇਦ 98 ਦੀ ਵਿਵਸਥਾ ਐਡਵਾਂਸ ਰੂਲਿੰਗ ਲਈ ਅਰਜ਼ੀ ਦੇਣ ਨਾਲ ਸਬੰਧਤ ਹੈ। ਏ. ਏ. ਆਰ. ਨੂੰ ਅਰਜ਼ੀ ਦੀ ਕਾਪੀ ਉਸ ਅਧਿਕਾਰੀ ਨੂੰ ਭੇਜਣੀ ਹੋਵੇਗੀ, ਜਿਸ ਦੇ ਅਧਿਕਾਰ ਖੇਤਰ ਵਿੱਚ ਬਿਨੈਕਾਰ ਆਉਂਦਾ ਹੈ ਅਤੇ ਸਾਰੇ ਸਬੰਧਤ ਰਿਕਾਰਡ ਮੰਗੇ ਜਾਣਗੇ। ਤਦ ਏ. ਏ. ਆਰ. ਰਿਕਾਰਡਾਂ ਨਾਲ ਅਰਜ਼ੀ ਦਾ ਨਿਰੀਖਣ ਕਰ ਸਕਦਾ ਹੈ ਅਤੇ ਬਿਨੈਕਾਰ ਦੀ ਸੁਣਵਾਈ ਵੀ ਕਰ ਸਕਦਾ ਹੈ। ਉਸ ਤੋਂ ਬਾਅਦ, ਏ. ਏ. ਆਰ. ਇੱਕ ਹੁਕਮ ਜਾਰੀ ਕਰਦਿਆਂ ਅਰਜ਼ੀ ਨੂੰ ਜਾਂ ਤਾਂ ਕਬੂਲ ਕਰ ਲਵੇਗਾ ਅਤੇ ਜਾਂ ਰੱਦ ਕਰ ਦੇਵੇਗਾ।

ਕਿਹੜੀਆਂ ਸਥਿਤੀਆਂ ਵਿੱਚ ਐਡਵਾਂਸ ਰੂਲਿੰਗ ਲਈ ਅਰਜ਼ੀ ਲਾਜ਼ਮੀ ਤੌਰ 'ਤੇ ਰੱਦ ਕਰ ਦਿੱਤੀ ਜਾਵੇਗੀ?

ਉੱਤਰ. ਅਰਜ਼ੀ ਉਸ ਹਾਲਤ ਵਿੱਚ ਰੱਦ ਹੋ ਜਾਵੇਗੀ, ਜੇ ਅਰਜ਼ੀ ਵਿੱਚ ਉਠਾਇਆ ਗਿਆ ਪ੍ਰਸ਼ਨ; ਜੀ. ਐੱਸ. ਟੀ. ਕਾਨੂੰਨ ਦੀ ਕਿਸੇ ਵਿਵਸਥਾ ਅਧੀਨ ਬਿਨੈਕਾਰ ਦੇ ਮਾਮਲੇ ਵਿੱਚ ਕਿਸੇ ਕਾਰਵਾਈ ਵਿੱਚ ਪਹਿਲਾਂ ਤੋਂ ਮੁਲਤਵੀ ਪਿਆ ਹੈ ਜਾਂ ਇਸ ਬਾਰੇ ਪਹਿਲਾਂ ਕੋਈ ਫ਼ੈਸਲਾ ਹੋ ਚੁੱਕਾ ਹੈ। ਜੇ ਅਰਜ਼ੀ ਰੱਦ ਹੋ ਜਾਂਦੀ ਹੈ, ਤਾਂ ਇਹ ਮੌਖਿਕ ਆਦੇਸ਼ ਦੇ ਢੰਗ ਨਾਲ ਹੋਣਾ ਚਾਹੀਦਾ ਹੈ ਤੇ ਰੱਦ ਹੋਣ ਦਾ ਕਾਰਨ ਦੇਣਾ ਹੋਵੇਗਾ।

ਇੱਕ ਵਾਰ ਅਰਜ਼ੀ ਪ੍ਰਵਾਨ ਹੋਣ ਤੋਂ ਬਾਅਦ ਏ. ਏ. ਆਰ. ਵੱਲੋਂ ਕਿਹੜੀ ਕਾਰਜ-ਵਿਧੀ ਅਪਣਾਈ ਜਾਂਦੀ ਹੈ?

ਉੱਤਰ. ਜੇ ਅਰਜ਼ੀ ਪ੍ਰਵਾਨ ਹੋ ਜਾਂਦੀ ਹੈ, ਤਾਂ ਏ. ਏ. ਆਰ. ਅਰਜ਼ੀ ਦੀ ਪ੍ਰਾਪਤੀ ਦੇ 90 ਦਿਨਾਂ ਦੇ ਅੰਦਰ ਆਪਣੀ ਰੂਲਿੰਗ ਸੁਣਾਏਗਾ। ਆਪਣੀ ਰੂਲਿੰਗ ਦੇਣ ਤੋਂ ਪਹਿਲਾਂ, ਉਹ ਅਰਜ਼ੀ, ਬਿਨੈਕਾਰ ਜਾਂ ਸਬੰਧਤ ਵਿਭਾਗੀ ਅਧਿਕਾਰੀ ਵੱਲੋਂ ਦਿੱਤੀ ਗਈ ਕੋਈ ਹੋਰ ਸਮੱਗਰੀ ਦਾ ਨਿਰੀਖਣ ਕਰੇਗਾ।

ਰੂਲਿੰਗ ਦੇਣ ਤੋਂ ਪਹਿਲਾਂ, ਏ. ਏ. ਆਰ. ਨੂੰ ਜ਼ਰੂਰ ਹੀ ਬਿਨੈਕਾਰ ਜਾਂ ਉਸ ਦੇ ਅਧਿਕਾਰ ਨੁਮਾਇੰਦੇ ਦੇ ਨਾਲ-ਨਾਲ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ./ਯੂ. ਟੀ. ਜੀ. ਐੱਸ. ਟੀ. ਦੇ ਅਧਿਕਾਰ-ਖੇਤਰਾਤਮਕ ਅਧਿਕਾਰੀਆਂ ਦੀ ਸੁਣਵਾਈ ਜ਼ਰੂਰ ਕਰਨੀ ਹੋਵੇਗੀ।

ਤਦ ਕੀ ਵਾਪਰਦਾ ਹੈ, ਜੇ ਏ. ਏ. ਆਰ. ਦੇ ਮੈਂਬਰਾਂ ਵਿਚਾਲੇ ਵਿਚਾਰਾਂ ਦਾ ਮਤਭੇਦ ਹੋਵੇ ?

ਉੱਤਰ. ਜੇ ਏ. ਏ. ਆਰ. ਦੇ ਦੋ ਮੈਂਬਰਾਂ ਵਿਚਾਲੇ ਵਿਚਾਰਾਂ ਦੇ ਮਤਭੇਦ ਹੋਣ, ਤਦ ਉਨ੍ਹਾਂ ਨੂੰ ਮਤਭੇਦ ਵਾਲਾ ਨੁਕਤਾ ਜਾਂ ਨੁਕਤਿਆਂ ਦਾ ਹਵਾਲਾ ਦਿੰਦਿਆਂ ਇਹ ਮਾਮਲਾ ਸੁਣਵਾਈ ਲਈ ਏ. ਏ. ਏ. ਆਰ. ਕੋਲ ਭੇਜਣਾ ਹੋਵੇਗਾ। ਜੇ ਏ. ਏ. ਏ. ਆਰ. ਦੇ ਮੈਂਬਰ ਵੀ ਏ. ਏ. ਆਰ. ਵੱਲੋਂ ਭੇਜੇ ਗਏ ਨੁਕਤੇ (ਨੁਕਤਿਆਂ) ਬਾਰੇ ਕਿਸੇ ਸਾਂਝੇ ਨਤੀਜੇ ਉੱਤੇ ਨਾ ਪੁੱਜ ਸਕਣ, ਤਦ ਇਹ ਮੰਨਿਆ ਜਾਵੇਗਾ ਕਿ ਏ. ਏ. ਏ. ਆਰ. ਦੇ ਪੱਧਰ ਉੱਤੇ ਮਤਭੇਦਾਂ ਵਾਲੇ ਪ੍ਰਸ਼ਨ ਦੇ ਸਬੰਧ ਵਿੱਚ ਕੋਈ ਐਡਵਾਂਸ ਰੂਲਿੰਗ ਨਹੀਂ ਦਿੱਤੀ ਜਾ ਸਕਦੀ।

ਏ. ਏ. ਆਰ. ਦੇ ਆਦੇਸ਼ ਵਿਰੁੱਧ ਅਪੀਲਾਂ ਲਈ ਕੀ ਵਿਵਸਥਾਵਾਂ ਹਨ ?

ਉੱਤਰ. ਏ. ਏ. ਏ. ਆਰ. ਸਾਹਮਣੇ ਅਪੀਲ ਦੀਆਂ ਵਿਵਸਥਾਵਾਂ ਦਾ ਨਿਬੇੜਾ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 100 ਅਤੇ 101 ਜਾਂ ਯੂ. ਟੀ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 14 ਅਨੁਸਾਰ ਕੀਤਾ ਜਾਂਦਾ ਹੈ।

ਜੇ ਬਿਨੈਕਾਰ ਏ. ਏ. ਆਰ. ਦੇ ਫ਼ੈਸਲੇ ਤੋਂ ਦੁਖੀ ਹੈ, ਤਾਂ ਉਹ ਏ. ਏ. ਏ. ਆਰ. ਕੋਲ ਅਪੀਲ ਦਾਇਰ ਕਰ ਸਕਦਾ ਹੈ। ਇਸੇ ਤਰ੍ਹਾਂ, ਜੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ./ਯੂ. ਟੀ. ਜੀ. ਐੱਸ. ਟੀ. ਦਾ ਨਿਰਧਾਰਤ ਜਾਂ ਅਧਿਕਾਰ-ਖੇਤਰਾਤਮਕ ਅਧਿਕਾਰੀ ਏ. ਏ. ਆਰ. ਦੇ ਫ਼ੈਸਲੇ ਨਾਲ ਸਹਿਮਤ ਨਹੀਂ, ਤਦ ਉਹ ਵੀ ਏ. ਏ. ਏ. ਆਰ. ਕੋਲ ਅਪੀਲ ਦਾਇਰ ਕਰ ਸਕਦਾ ਹੈ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦਾ 'ਨਿਰਧਾਰਤ ਅਧਿਕਾਰੀ, ਸ਼ਬਦ ਦਾ ਅਰਥ ਉਹ ਅਧਿਕਾਰੀ, ਜੋ ਐਡਵਾਂਸ ਰੂਲਿੰਗ ਦੇ ਸਬੰਧ ਵਿੱਚ ਆਈ ਅਰਜ਼ੀ ਲਈ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਪ੍ਰਸ਼ਾਸਨ ਵੱਲੋਂ ਮਨੋਨੀਤ ਹੋਵੇ। ਆਮ ਹਾਲਾਤ ਵਿੱਚ, ਸਬੰਧਤ ਅਧਿਕਾਰੀ ਉਹੀ ਅਧਿਕਾਰੀ ਹੋਵੇਗਾ, ਜਿਸ ਦੇ ਅਧਿਕਾਰ-ਖੇਤਰ ਵਿੱਚ ਬਿਨੈਕਾਰ ਸਥਿਤ ਹੋਵੇਗਾ। ਅਜਿਹੇ ਮਾਮਲਿਆਂ ਵਿੱਚ ਸਬੰਧਤ ਅਧਿਕਾਰੀ ਅਧਿਕਾਰ-ਖੇਤਰਾਤਮਕ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਹੋਵੇਗਾ।

ਕੋਈ ਵੀ ਅਪੀਲ ਹਰ ਹਾਲਤ ਵਿੱਚ ਐਡਵਾਂਸ ਰੂਲਿੰਗ ਦੀ ਪ੍ਰਾਪਤੀ ਦੇ 30 ਦਿਨਾਂ ਅੰਦਰ ਦਾਇਰ ਕਰਨੀ ਹੋਵੇਗੀ। ਇਹ ਅਪੀਲ ਨਿਰਧਾਰਤ ਫ਼ਾਰਮ ਵਿੱਚ ਹੋਣੀ ਚਾਹੀਦੀ ਹੈ ਅਤੇ ਨਿਰਧਾਰਤ ਢੰਗ ਨਾਲ ਇਸ ਦੀ ਪੁਸ਼ਟੀ ਕੀਤੀ ਹੋਣੀ ਚਾਹੀਦੀ ਹੈ। ਇਹ ਮਾਡਲ ਜੀ. ਐੱਸ. ਟੀ. ਨਿਯਮਾਂ ਵਿੱਚ ਨਿਰਧਾਰਤ ਕੀਤਾ ਜਾਵੇਗਾ।

ਅਪੀਲੇਟ ਅਥਾਰਟੀ ਨੂੰ ਇੱਕ ਅਪੀਲ ਦਾਇਰ ਹੋਣ ਦੇ 90 ਦਿਨਾਂ ਦੇ ਸਮੇਂ ਅੰਦਰ ਸਬੰਧਤ ਧਿਰਾਂ ਦੀ ਸੁਣਵਾਈ ਤੋਂ ਬਾਅਦ ਉਸ ਅਪੀਲ ਉੱਤੇ ਜ਼ਰੂਰ ਹੀ ਇੱਕ ਆਦੇਸ਼ ਜਾਰੀ ਕਰਨਾ ਹੋਵੇਗਾ। ਜੇ ਏ. ਏ. ਏ. ਆਰ. ਦੇ ਮੈਂਬਰ ਅਪੀਲ ਵਿੱਚ ਕਿਸੇ ਨੁਕਤੇ ਉੱਤੇ ਸਹਿਮਤ ਨਹੀਂ ਹੋਣਗੇ, ਤਦ ਇਹ ਸਮਝਿਆ ਜਾਵੇਗਾ ਕਿ ਅਪੀਲ ਅਧੀਨ ਪ੍ਰਸ਼ਨ ਦੇ ਸਬੰਧ ਵਿੱਚ ਕੋਈ ਐਡਵਾਂਸ ਰੂਲਿੰਗ ਜਾਰੀ ਨਹੀਂ ਕੀਤੀ ਜਾ ਸਕਦੀ।

ਕੀ ਐਡਵਾਂਸ ਰੂਲਿੰਗ ਲਈ ਅਪੀਲੇਟ ਅਥਾਰਟੀ ਦੀ ਰੂਲਿੰਗ ਵਿਰੁੱਧ ਹਾਈ ਕੋਰਟ ਜਾਂ ਸੁਪਰੀਮ ਕੋਰਟ ਸਾਹਮਣੇ ਅਪੀਲ ਦਾਇਰ ਕੀਤੀ ਜਾ ਸਕਦੀ ਹੈ ?

ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਵਿੱਚ ਐਡਵਾਂਸ ਰੂਲਿੰਗਜ਼ ਲਈ ਅਪੀਲੇਟ ਅਥਾਰਟੀ ਦੀ ਰੂਲਿੰਗ ਵਿਰੁੱਧ ਕੋਈ ਵਿਵਸਥਾ ਨਹੀਂ ਹੈ। ਇਸ ਪ੍ਰਕਾਰ ਕੋਈ ਅਗਲੇਰੀਆਂ ਅਪੀਲਾਂ ਨਹੀਂ ਕੀਤੀਆਂ ਜਾਂਦੀਆਂ ਅਤੇ ਇਹ ਰੂਲਿੰਗ ਬਿਨੈਕਾਰ ਅਤੇ ਬਿਨੈਕਾਰ ਦੇ ਸਬੰਧ ਵਿੱਚ ਅਧਿਕਾਰ-ਖੇਤਰ ਦੇ ਅਧਿਕਾਰੀ ਉੱਤੇ ਲਾਗੂ ਹੋਵੇਗੀ।

ਉਂਝ, ਰਿੱਟ ਅਧਿਕਾਰ-ਖੇਤਰ ਮਾਣਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਕੋਲ ਮੌਜੂਦ ਰਹਿੰਦਾ ਹੈ।

ਕੀ ਏ. ਏ. ਆਰ. ਅਤੇ ਏ. ਏ. ਏ. ਆਰ. ਰੂਲਿੰਗ ਵਿੱਚ ਗ਼ਲਤੀਆਂ ਨੂੰ ਠੀਕ ਕਰਨ ਲਈ ਆਦੇਸ਼ ਦੇ ਸਕਦੀਆਂ ਹਨ ?

ਉੱਤਰ. ਜੀ ਹਾਂ, ਏ. ਏ. ਆਰ. ਅਤੇ ਏ. ਏ. ਏ. ਆਰ. ਕੋਲ ਆਦੇਸ਼ ਜਾਰੀ ਹੋਣ ਦੀ ਮਿਤੀ ਦੇ ਛੇ ਮਹੀਨਿਆਂ ਦੇ ਸਮੇਂ ਅੰਦਰ ਰਿਕਾਰਡ ‘ਚ ਪ੍ਰਤੱਖ ਕਿਸੇ ਗਲਤੀ ਨੂੰ ਦਰੁਸਤ ਕਰਨ ਲਈ ਆਪਣੇ ਹੁਕਮ ਨੂੰ ਸੋਧਣ ਦਾ ਅਧਿਕਾਰ ਹੁੰਦਾ ਹੈ। ਅਜਿਹੀ ਗਲਤੀ ਅਥਾਰਟੀ ਵੱਲੋਂ ਆਪਣੀ ਮਰਜ਼ੀ ਨਾਲ ਧਿਆਨ ਗੋਚਰੇ ਆ ਸਕਦੀ ਹੈ ਜਾਂ ਬਿਨੈਕਾਰ ਜਾਂ ਸਬੰਧਤ ਜਾਂ ਅਧਿਕਾਰ-ਖੇਤਰ ਦੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਇਸ ਵੱਲ ਧਿਆਨ ਖਿੱਚ ਸਕਦਾ ਹੈ। ਜੇ ਇੱਕ ਸੋਧ ਨਾਲ ਟੈਕਸ ਦੇਣਦਾਰੀ ਵਿੱਚ ਵਾਧਾ ਹੁੰਦਾ ਹੈ ਜਾਂ ਇਨਪੁਟ ਟੈਕਸ ਕ੍ਰੈਡਿਟ ਦੀ ਮਾਤਰਾ ਘਟਦੀ ਹੈ, ਤਾਂ ਬਿਨੈਕਾਰ ਜਾਂ ਅਪੀਲਕਰਤਾ ਦੀ ਜ਼ਰੂਰ ਹੀ ਹੁਕਮ ਜਾਰੀ ਕਰਨ ਤੋਂ ਸੁਣਵਾਈ ਕਰਨੀ ਹੋਵੇਗੀ। (ਸੈਕਸ਼ਨ 102)

ਸੈਟਲਮੈਂਟ ਕਮਿਸ਼ਨ (ਹਟਾ ਦਿੱਤਾ ਗਿਆ ਹੈ)

ਇਸ ਨੂੰ ਹਟਾ ਦਿੱਤਾ ਗਿਆ ਹੈ ਕਿਉਂਕਿ ਅੰਤਿਮ ਜੀ. ਐੱਸ. ਟੀ. ਕਾਨੂੰਨਾਂ ਵਿੱਚ ਇਹ ਨਹੀਂ ਹੈ

Source : Central Board of Excise and Customs

2.98076923077
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top