ਉੱਤਰ. ਕੰਪੋਜ਼ੀਸ਼ਨ ਸਕੀਮ ਅਧੀਨ ਟੈਕਸ ਅਦਾ ਕਰਨ ਦਾ ਵਿਕਲਪ ਚੁਣਨ ਵਾਲੇ ਵਿਅਕਤੀਆਂ ਤੋਂ ਇਲਾਵਾ ਇੱਕ ਰਜਿਸਟਰਡ ਵਿਅਕਤੀ ਨੂੰ ਨਿਯੁਕਤੀ ਦਿਵਸ ਤੋਂ ਪਹਿਲਾਂ ਆਖ਼ਰੀ ਸਮੇਂ ਦੀ ਰਿਟਰਨ ਵਿੱਚ ਅੱਗੇ ਲਿਆਂਦੇ CENVAT (ਜਾਂ ਵੈਟ ਕ੍ਰੈਡਿਟ) ਕ੍ਰੈਡਿਟ ਦੀ ਰਾਸ਼ੀ ਆਪਣੇ ਇਲੈਕਟ੍ਰੌਨਿਕ ਕ੍ਰੈਡਿਟ ਲੈਜਰ ਵਿੱਚ ਕ੍ਰੈਡਿਟ ਕਰਨ ਦਾ ਅਧਿਕਾਰ ਹੋਵੇਗਾ, ਤੇ ਉਨ੍ਹਾਂ ਵਿੱਚ ਦਰਜ ਸ਼ਰਤਾਂ ਲਾਗੂ ਹੋਣਗੀਆਂ। (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 140(1))
ਉੱਤਰ. ਸ਼ਰਤਾਂ ਇਹ ਹਨ:
ਐੱਸ. ਜੀ. ਐੱਸ. ਟੀ. ਕਾਨੂੰਨ ਅਧੀਨ ਹੇਠ ਲਿਖੇ ਅਨੁਸਾਰ ਇੱਕ ਹੋਰ ਸ਼ਰਤ ਹੋਵੇਗੀ:-
ਵਰਣਿਤ ਕ੍ਰੈਡਿਟ ਦਾ ਬਹੁਤਾ ਹਿੱਸਾ ਜਿਵੇਂ ਕਿ ਕਿਸੇ ਵੀ ਕਲੇਮ ਵਿੱਚ ਹੁੰਦਾ ਹੈ; ਸੈਂਟਰਲ ਸੇਲਜ਼ ਟੈਕਸ ਕਾਨੂੰਨ, 1956 ਦੇ ਸੈਕਸ਼ਨ 3, ਸੈਕਸ਼ਨ 5 ਦੇ ਸਬ-ਸੈਕਸ਼ਨ (3), ਸੈਕਸ਼ਨ 6, ਸੈਕਸ਼ਨ 6 ਏ ਜਾਂ ਸੈਕਸ਼ਨ 8 ਦਾ ਸਬ-ਸੈਕਸ਼ਨ (8) ਨਾਲ ਸਬੰਧਤ ਹੈ, ਜੋ ਸੈਂਟਰਲ ਸੇਲਜ਼ ਟੈਕਸ (ਰਜਿਸਟਰੇਸ਼ਨ ਅਤੇ ਟਰਨਓਵਰ) ਨਿਯਮ, 1957 ਦੇ ਨਿਯਮ 12 ਵਿੱਚ ਨਿਰਧਾਰਤ ਮਿਆਦ ਦੇ ਅੰਦਰ ਅਤੇ ਢੰਗ ਨਾਲ ਠੋਸ ਰੂਪ ਨਹੀਂ ਦਿੱਤਾ ਗਿਆ ਹੈ. ਉਹ ਇਲੈਕਟ੍ਰੌਨਿਕ ਕ੍ਰੈਡਿਟ ਲੈਜਰ ਵਿੱਚ ਕ੍ਰੈਡਿਟ ਕੀਤੇ ਜਾਣ ਦੇ ਯੋਗ ਨਹੀਂ ਹੋਵੇਗਾ।
ਪਰ, ਉਪਰੋਕਤ ਵਰਣਿਤ ਕ੍ਰੈਡਿਟ ਦੇ ਸਮਾਨ ਰਾਸ਼ੀ ਮੌਜੂਦਾ ਕਾਨੂੰਨ ਅਧੀਨ ਰੀਫ਼ੰਡ ਕੀਤੀ ਜਾਵੇਗੀ, ਜਦੋਂ ਵਰਣਿਤ ਕਲੇਮਜ਼ ਸੈਂਟਰਲ ਸੇਲਜ਼ ਟੈਕਸ (ਰਜਿਸਟਰੇਸ਼ਨ ਅਤੇ ਟਰਨਓਵਰ) ਨਿਯਮ, 1957 ਦੇ ਨਿਯਮ 12 ਵਿੱਚ ਨਿਰਧਾਰਤ ਵਿਧੀ ਵਿੱਚ ਪੁਸ਼ਟੀ ਕੀਤੀ ਜਾਂਦੀ ਹੈ।
ਉੱਤਰ. ਜੀ ਹਾਂ, ਉਹ 2017-18 ਵਿੱਚ ਕ੍ਰੈਡਿਟ ਲਈ ਹੱਕਦਾਰ ਹੋਵੇਗਾ, ਬਸ਼ਰਤੇ ਅਜਿਹਾ ਕ੍ਰੈਡਿਟ ਮੌਜੂਦਾ ਕਾਨੂੰਨ ਵਿੱਚ ENVAT ਕ੍ਰੈਡਿਟ ਵਜੋਂ ਪ੍ਰਵਾਨਗੀਯੋਗ ਸੀ ਅਤੇ ਸੀ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 140 (2) ਵਿੱਚ ਸੀ. ਜੀ. ਐੱਸ. ਟੀ. 'ਚ ਕ੍ਰੈਡਿਟ ਵਜੋਂ ਵੀ ਪ੍ਰਵਾਨਗੀਯੋਗ ਹੈ।
ਉੱਤਰ. ਉਹ ਕੇਵਲ ਕ੍ਰੈਡਿਟ ਲਈ ਹੱਕਦਾਰ ਹੋਵੇਗਾ, ਜਦੋਂ ਅਜਿਹੇ ਮਾਲ ਉੱਤੇ ਆਈ. ਟੀ. ਸੀ. ਮੌਜੂਦਾ ਕਾਨੂੰਨ ਅਧੀਨ ਪ੍ਰਵਾਨਗੀਯੋਗ ਹੈ ਅਤੇ ਹੁਣ ਜੀ. ਐੱਸ. ਟੀ. ਵਿੱਚ ਵੀ ਪ੍ਰਵਾਨਗੀਯੋਗ ਹੈ। ਕਿਉਂਕਿ ਦੋਵੇਂ ਮੱਦਾਂ ਉੱਤੇ ਅਜਿਹੀਆਂ ਵਸਤਾਂ ਲਈ ਮੌਜੂਦਾ ਕਾਨੂੰਨ ਅਧੀਨ ਕ੍ਰੈਡਿਟ ਉਪਲਬਧ ਨਹੀਂ ਹੈ, ਵਰਣਿਤ ਵਿਅਕਤੀ ਜੀ. ਐੱਸ. ਟੀ. ਵਿੱਚ ਇਸ ਦਾ ਕਲੇਮ ਨਹੀਂ ਕਰ ਸਕਦਾ - ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 140(2) ਦੀ ਪ੍ਰੋਵੀਜ਼ੀਓ।
ਉੱਤਰ. ਗਲਤ ਤਰੀਕੇ ਨਾਲ ਲਈ ਗਈ ਆਈ. ਟੀ. ਸੀ. ਦੀ ਰੀਕਵਰੀ ਕੇਵਲ ਮੌਜੂਦਾ ਕਾਨੂੰਨ ਅਧੀਨ ਜੀ. ਐੱਸ. ਟੀ. ਅਧੀਨ ਬਕਾਇਆਂ ਵਜੋਂ ਕੀਤੀ ਜਾਵੇਗੀ।
ਉੱਤਰ. 60 ਲੱਖ ਰੁਪਏ ਦੀ ਟਰਨਓਵਰ ਵਾਲਾ ਇੱਕ ਨਿਰਮਾਤਾ ਜੋ ਮੌਜੂਦਾ ਕਾਨੂੰਨ ਅਧੀਨ ਐੱਸ. ਐੱਸ. ਆਈ. ਛੋਟ ਦਾ ਆਨੰਦ ਮਾਣ ਰਿਹਾ ਹੈ, ਉਸ ਨੂੰ ਜੀ. ਐੱਸ. ਟੀ. ਵਿੱਚ ਰਜਿਸਟਰਡ ਹੋਣਾ ਪਵੇਗਾ ਕਿਉਂਕਿ ਵਰਣਿਤ ਟਰਨਓਵਰ 20 ਲੱਖ ਰੁਪਏ ਦੀ ਬੁਨਿਆਦੀ ਸੀਮਾ ਤੋਂ ਵੱਧ ਹੈ - ਅਨੁਛੇਦ 22.
ਵੈਟ ਅਧੀਨ ਨਿਰਧਾਰਤ ਸੀਮਾ ਤੋਂ ਘੱਟ ਟਰਨਓਵਰ ਵਾਲਾ ਇੱਕ ਵਪਾਰੀ, ਜੋ ਈ-ਕਾਮਰਸ ਆਪਰੇਟਰ ਰਾਹੀਂ ਵਿਕਰੀਆਂ ਕਰਦਾ ਹੈ, ਨੂੰ ਜੀ. ਐੱਸ. ਟੀ. ਵਿੱਚ ਰਜਿਸਟਰਡ ਹੋਣ ਦੀ ਲੋੜ ਹੋਵੇਗੀ। ਅਜਿਹੇ ਵਿਅਕਤੀ ਲਈ ਕੋਈ ਨਿਰਧਾਰਤ ਸੀਮਾ ਨਹੀਂ ਹੋਵੇਗੀ -ਅਨੁਛੇਦ 24.
ਉੱਤਰ. ਜੀ ਹਾਂ, ਉਹ ਸੈਕਸ਼ਨ 140(3) ਦੀਆਂ ਵਿਵਸਥਾਵਾਂ ਅਨੁਸਾਰ ਸਟਾਕ ਵਿੱਚ ਰੱਖੀਆਂ ਇਨਪੁਟਸ ਉੱਤੇ ਇਨਪੁਟ ਟੈਕਸ ਕ੍ਰੈਡਿਟ ਦਾ ਹੱਕਦਾਰ ਹੋਵੇਗਾ।
ਉੱਤਰ. ਰਜਿਸਟਰਡ ਵਿਅਕਤੀ ਵੈਟ ਦਾ ਵਾਧੂ ਆਈ. ਟੀ. ਸੀ.; ਜੀ. ਐੱਸ. ਟੀ. ਵਿੱਚ ਅੱਗੇ ਲਿਜਾਣ ਦੇ ਯੋਗ ਨਹੀਂ ਹੋਵੇਗਾ, ਜੇ ਉਹ ਕੰਪੋਜ਼ੀਸ਼ਨ ਯੋਜਨਾ ਦਾ ਰਾਹ ਚੁਣਦਾ ਹੈ - ਸੈਕਸ਼ਨ 140(1).
ਉੱਤਰ. ਜਿੱਥੇ ਵਿਕਰੀ ਸਮੇਂ ਕੋਈ ਵਸਤਾਂ ਉੱਤੇ ਟੈਕਸ ਮੌਜੂਦਾ ਕਾਨੂੰਨ (ਇਸ ਮਾਮਲੇ ਵਿੱਚ ਸੀ. ਐੱਸ. ਟੀ.) ਅਧੀਨ ਅਦਾ ਕੀਤਾ ਗਿਆ ਹੈ, ਨਿਸ਼ਚਤ ਦਿਵਸ ਤੋਂ ਛੇ ਮਹੀਨੇ ਤੋਂ ਪਹਿਲਾਂ ਨਾ ਹੋਵੇ, ਅਤੇ ਅਜਿਹੀਆਂ ਵਸਤਾਂ ਖ਼ਰੀਦਦਾਰ ਵੱਲੋਂ ਨਿਸ਼ਚਤ ਦਿਵਸ ਤੋਂ ਬਾਅਦ ਵਾਪਸ ਕਰ ਦਿੱਤੀਆਂ ਜਾਂਦੀਆਂ ਹਨ, ਸੇਲਜ਼ ਰਿਟਰਨ ਲਈ ਇਸ ਨੂੰ ਜੀ. ਐੱਸ. ਟੀ. ਵਿੱਚ ਵਰਣਿਤ ਖਰੀਦਦਾਰ ਦੀ ਸਪਲਾਈ ਮੰਨਿਆ ਜਾਵੇਗਾ ਅਤੇ ਅਜਿਹੀ ਸਪਲਾਈ ਉੱਤੇ ਟੈਕਸ ਅਦਾ ਕਰਨਾ ਹੋਵੇਗਾ, ਜੇ –
ਉਂਝ, ਵਿਕਰੇਤਾ ਮੌਜੂਦਾ ਕਾਨੂੰਨ ਅਧੀਨ ਅਦਾ ਕੀਤੇ ਅਜਿਹੇ ਟੈਕਸ (ਇਸ ਮਾਮਲੇ ਵਿੱਚ ਸੀ. ਐੱਸ. ਟੀ.) ਦੇ ਰੀਫ਼ੰਡ ਦਾ ਹੱਕਦਾਰ ਹੈ ਜੇ ਉਪਰੋਕਤ ਵਰਣਿਤ ਖਰੀਦਦਾਰ ਜੀ. ਐੱਸ. ਟੀ. ਅਧੀਨ ਇੱਕ ਅਣ-ਰਜਿਸਟਰਡ ਵਿਅਕਤੀ ਹੈ ਅਤੇ ਵਸਤਾਂ ਜਾਂ ਮਾਲ ਨੂੰ ਨਿਸ਼ਚਤ ਦਿਵਸ ਤੋਂ 06 (ਛੇ) ਮਹੀਨੇ (ਜਾਂ ਵੱਧ ਤੋਂ ਵੱਧ ਦੋ ਮਹੀਨਿਆਂ ਦੇ ਵਿਸਤਾਰਤ ਮਿਆਦ ਦੇ ਅੰਦਰ) ਵਾਪਸ ਕੀਤਾ ਗਿਆ ਹੈ ਅਤੇ ਵਸਤਾਂ ਸ਼ਨਾਖ਼ਤਯੋਗ ਹਨ - ਸੈਕਸ਼ਨ 142(1).
ਉੱਤਰ. ਨਿਰਮਾਤਾ ਜਾਂ ਜੌਬ-ਵਰਕਰ ਵੱਲੋਂ ਨਿਮਨਲਿਖਤ ਹਾਲਾਤ ਅਧੀਨ ਕੋਈ ਟੈਕਸ ਅਦਾਇਗੀਯੋਗ ਨਹੀਂ ਹੋਵੇਗਾ:
ਅਨੁਛੇਦ 141(1), 141(2) ਅਤੇ 141(4) ਹਨ।
ਉਂਝ, ਜੇ ਵਰਣਿਤ ਇਨਪੁਟਸ/ਅਰਧ-ਨਿਰਮਤ ਵਸਤਾਂ ਛੇ ਮਹੀਨਿਆਂ ਅੰਦਰ (ਜਾਂ ਵੱਧ ਤੋਂ ਵੱਧ ਦੋ ਮਹੀਨਿਆਂ ਦੇ ਅੱਗੇ ਵਧਾਏ ਗਏ ਸਮੇਂ ਅੰਦਰ) ਵਾਪਸ ਨਹੀਂ ਕੀਤੀਆਂ ਜਾਂਦੀਆਂ, ਤਾਂ ਇਨਪੁਟ ਟੈਕਸ ਕ੍ਰੈਡਿਟ ਦੇ ਲਏ ਲਾਭ ਨੂੰ ਰੀਕਵਰ ਕੀਤਾ ਜਾ ਸਕੇਗਾ।
ਉੱਤਰ. ਜੌਬ-ਵਰਕਰ ਵੱਲੋਂ ਵਰਣਿਤ ਮਾਲ ਉੱਤੇ ਟੈਕਸ ਭੁਗਤਾਨਯੋਗ ਹੋਵੇਗਾ, ਜੇ ਉਹ ਨਿਸ਼ਚਤ ਦਿਵਸ ਤੋਂ ਛੇ ਮਹੀਨਿਆਂ ਦੇ ਸਮੇਂ ਅੰਦਰ (ਜਾਂ ਵੱਧ ਤੋਂ ਵੱਧ ਦੋ ਮਹੀਨਿਆਂ ਦੇ ਅੱਗੇ ਵਧਾਏ ਗਏ ਸਮੇਂ ਅੰਦਰ) ਨਿਰਮਾਤਾ ਦੇ ਕਾਰੋਬਾਰੀ ਸਥਾਨ ਉੱਤੇ ਵਾਪਸ ਨਹੀਂ ਕੀਤਾ ਜਾਂਦਾ -ਸੈਕਸ਼ਨ 141(1), 141(2)
ਉੱਤਰ. ਜੀ ਹਾਂ, ਇੱਕ ਨਿਰਮਾਤਾ ਵਰਣਿਤ ਮਾਲ ਨੂੰ ਪਰਖ ਦੇ ਮੰਤਵ ਲਈ ਨਿਸ਼ਚਤ ਦਿਵਸ ਤੋਂ ਛੇ ਮਹੀਨਿਆਂ ਦੇ ਸਮੇਂ ਅੰਦਰ (ਜਾਂ ਵੱਧ ਤੋਂ ਵੱਧ ਦੋ ਮਹੀਨਿਆਂ ਦੇ ਅੱਗੇ ਵਧਾਏ ਗਏ ਸਮੇਂ ਅੰਦਰ) ਬਰਾਮਦਾਂ ਲਈ ਟੈਕਸ ਭੁਗਤਾਨ ਕਰ ਕੇ ਭਾਰਤ ਵਿੱਚ ਜਾਂ ਬਿਨਾ ਟੈਕਸ ਭੁਗਤਾਨ ਦੇ ਕਿਸੇ ਰਜਿਸਟਰਡ ਟੈਕਸਯੋਗ ਵਿਅਕਤੀ ਦੇ ਪਰਿਸਰ ਵਿੱਚ ਮਾਲ ਨੂੰ ਟ੍ਰਾਂਸਫ਼ਰ ਕਰ ਸਕਦਾ ਹੈ -ਅਨੁਛੇਦ 141(3).
ਉੱਤਰ. ਜੀ ਨਹੀਂ, ਜੀ ਐੱਸ. ਟੀ. ਵਿੱਚ ਨਿਰਮਾਤਾ ਜਾਂ ਜੌਬ-ਵਰਕਰ ਨੂੰ ਕੋਈ ਟੈਕਸ ਅਦਾ ਨਹੀਂ ਕਰਨਾ ਹੋਵੇਗਾ, ਜਿੱਥੇ ਮਾਲ ਨੂੰ ਪ੍ਰਕਿਰਿਆਵਾਂ ਕਰਨ ਹਿਤ ਪਰ ਨਿਰਮਾਣ ਲਈ ਨਹੀਂ, ਨਿਸ਼ਚਤ ਦਿਵਸ ਤੋਂ ਪਹਿਲਾਂ ਹਟਾ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਿਸ਼ਚਤ ਦਿਵਸ ਤੋਂ 6 ਮਹੀਨਿਆਂ (02 ਮਹੀਨਿਆਂ ਦੀ ਅੱਗੇ ਵਧਾਈ ਮਿਆਦ) ਅੰਦਰ ਵਾਪਸ ਕਰ ਦਿੱਤਾ ਜਾਂਦਾ ਹੈ - ਅਨੁਛੇਦ 141(3).
ਉੱਤਰ. ਜੀ. ਐੱਸ. ਟੀ. ਵਿੱਚ ਇੱਕ ਜੌਬ ਵਰਕਰ ਨੂੰ ਨਿਸ਼ਚਤ ਦਿਵਸ ਤੋਂ ਪਹਿਲਾਂ ਪਰਖਾਂ ਜਾਂ ਕਿਸੇ ਹੋਰ ਪ੍ਰਕਿਰਿਆ ਲਈ ਭੇਜੀਆਂ ਨਿਰਮਿਤ ਵਸਤਾਂ ਉੱਤੇ ਟੈਕਸ ਅਦਾਇਗੀਯੋਗ ਹੋਵੇਗਾ, ਅਜਿਹਾ ਮਾਲ ਜੋ ਵਰਤਮਾਨ ਕਾਨੂੰਨ ਅਧੀਨ ਨਿਰਮਾਣ ਨਹੀਂ ਹੈ, ਜੇ ਅਜਿਹੀਆਂ ਵਸਤਾਂ ਜਾਂ ਮਾਲ ਨਿਰਮਾਤਾ ਨੂੰ ਨਿਸ਼ਚਤ ਦਿਵਸ ਤੋਂ ਛੇ ਮਹੀਨਿਆਂ ਦੇ ਸਮੇਂ ਅੰਦਰ (ਜਾਂ ਅੱਗੇ ਵਧਾਈ ਗਈ ਵੱਧ ਤੋਂ ਵੱਧ ਦੋ ਮਹੀਨਿਆਂ ਦੀ ਵਿਸਤਾਰਤ ਮਿਆਦ)। ਇਸ ਦੇ ਨਾਲ ਹੀ ਨਿਰਮਾਤਾ ਵੱਲੋਂ ਲਿਆ ਇਨਪੁਟ ਟੈਕਸ ਕ੍ਰੈਡਿਟ ਦੀ ਵਸੂਲੀ ਕੀਤੀ ਜਾਵੇਗੀ, ਜੇ ਉਪਰੋਕਤ ਵਰਣਿਤ ਮਾਲ ਨਿਸ਼ਚਤ ਦਿਵਸ ਤੋਂ ਛੇ ਮਹੀਨਿਆਂ ਅੰਦਰ ਵਾਪਸ ਨਹੀਂ ਕਰ ਦਿੱਤਾ ਜਾਂਦਾ। - ਸੈਕਸ਼ਨ 141(3)
ਉੱਤਰ. ਨਹੀਂ, ਇਹ ਸਵੈ-ਚਾਲਿਤ ਨਹੀਂ ਹੈ। ਇਸ ਮਿਆਦ ਨੂੰ ਸਮਰੱਥ ਅਧਿਕਾਰੀ ਵੱਲੋਂ ਕੋਈ ਵਾਜਬ ਕਾਰਨ ਵੇਖ ਕੇ ਹੀ ਅੱਗੇ ਵਧਾਇਆ ਜਾਵੇਗਾ।
ਉੱਤਰ. ਟੈਕਸਯੋਗ ਵਿਅਕਤੀ ਕੀਮਤ ਸੋਧ ਦੇ 30 ਦਿਨਾਂ ਅੰਦਰ ਡੇਬਿਟ/ਕ੍ਰੈਡਿਟ ਨੋਟ(ਸ) ਜਾਂ ਇੱਕ ਸਪਲੀਮੈਂਟਰੀ ਇਨਵੁਆਇਸ ਜਾਰੀ ਕਰ ਸਕਦਾ ਹੈ।
ਜੇ ਕੀਮਤ ਸੋਧ ਘਟਾਉਣ ਲਈ ਹੈ, ਤਦ ਟੈਕਸਯੋਗ ਵਿਅਕਤੀ ਨੂੰ ਆਪਣੇ ਟੈਕਸ ਦੇਣਦਾਰੀ ਘਟਾਉਣ ਦੀ ਪ੍ਰਵਾਨਗੀ ਕੇਵਲ ਤਦ ਹੀ ਹੋਵੇਗੀ, ਜੇ ਇਨਵੁਆਇਸ ਜਾਂ ਕ੍ਰੈਡਿਟ ਨੋਟ ਦੇ ਪ੍ਰਾਪਤਕਰਤਾ ਨੇ ਆਪਣੀ ਅਜਿਹੀ ਘਟੀ ਟੈਕਸ ਦੇਣਦਾਰੀ ਅਨੁਸਾਰ ਆਪਣੀ ਆਈ. ਟੀ. ਸੀ. ਘਟਾ ਲਈ ਹੈ - ਅਨੁਛੇਦ 142(2).
ਉੱਤਰ. ਮੁਲਤਵੀ ਰੀਫ਼ੰਡ ਦੇ ਕਲੇਮਜ਼ ਦਾ ਨਿਬੇੜਾ ਮੌਜੂਦਾ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਕੀਤਾ ਜਾਵੇਗਾ - ਅਨੁਛੇਦ 142(3).
ਉੱਤਰ. CENVAT/ਇਨਪੁਟ ਟੈਕਸ ਕ੍ਰੈਡਿਟ ਜਾਂ ਕੋਈ ਹੋਰ ਉਤਪਾਦਨ ਟੈਕਸ ਦੇਣਦਾਰੀ ਜੋ ਭਾਵੇਂ ਪਹਿਲਾਂ ਸ਼ੁਰੂ ਹੋਈ ਸੀ ਜਾਂ ਨਿਸ਼ਚਤ ਦਿਵਸ ਨੂੰ ਜਾਂ ਬਾਅਦ ਵਿੱਚ ਸ਼ੁਰੂ ਹੋਈ ਸੀ; ਅਪੀਲ, ਸੋਧ, ਸਮੀਖਿਆ ਜਾਂ ਰੈਫਰੈਂਸ ਭਾਵ ਹਵਾਲੇ ਦੀ ਹਰੇਕ ਕਾਰਜ-ਵਿਧੀ ਦਾ ਨਿਬੇੜਾ CENVAT/ਇਨਪੁਟ ਟੈਕਸ ਕ੍ਰੈਡਿਟ ਜਾਂ ਕੋਈ ਹੋਰ ਉਤਪਾਦਨ ਟੈਕਸ ਦੇ ਅਨੁਸਾਰ ਕੀਤਾ ਜਾਵੇਗਾ ਜੋ ਰੀਫ਼ੰਡ ਲਈ ਪ੍ਰਵਾਨਗੀਯੋਗ ਹੋਵੇਗਾ, ਉਹ ਮੌਜੂਦਾ ਕਾਨੂੰਨ ਅਨੁਸਾਰ ਰੀਫ਼ੰਡ ਕੀਤਾ ਜਾਵੇਗਾ। ਉਂਝ, ਕੋਈ ਵੀ ਰਾਸ਼ੀ ਜੋ ਵਸੂਲੀਯੋਗ ਹੋ ਜਾਂਦੀ ਹੈ, ਉਹ ਜੀ. ਐੱਸ. ਟੀ. ਕਾਨੂੰਨ ਅਧੀਨ ਟੈਕਸ ਦੇ ਬਕਾਇਆਂ ਵਜੋਂ ਵਸੂਲ ਕੀਤੀ ਜਾਵੇਗੀ - ਸੈਕਸ਼ਨ 142(6)/142(7).
ਉੱਤਰ. ਰੀਫ਼ੰਡ ਕੇਵਲ ਮੌਜੂਦਾ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਹੀ ਕੀਤਾ ਜਾਵੇਗਾ। ਜੇ ਕੋਈ ਰੀਕਵਰੀ ਕੀਤੀ ਜਾਣੀ ਹੈ, ਜਦੋਂ ਤੱਕ ਉਹ ਮੌਜੂਦਾ ਕਾਨੂੰਨ ਅਧੀਨ ਰੀਕਵਰ ਨਹੀਂ ਹੋ ਜਾਂਦੀ, ਤਦ ਇਹ ਜੀ. ਐੱਸ. ਟੀ. ਅਧੀਨ ਟੈਕਸ ਦੇ ਬਕਾਏ ਵਜੋਂ ਰੀਕਵਰ ਕੀਤੀ ਜਾਵੇਗੀ - ਸੈਕਸ਼ਨਜ਼ 142(6) ਅਤੇ 142(7).
ਉੱਤਰ. ਨਿਸ਼ਚਤ ਦਿਵਸ ਤੋਂ ਬਾਅਦ ਮੌਜੂਦਾ ਕਾਨੂੰਨ ਅਧੀਨ ਕਿਸੇ ਰਿਟਰਨ ਦੀ ਸੋਧਨ ਦੇ ਨਤੀਜੇ ਵਜੋਂ ਜੇ ਕੋਈ ਰਾਸ਼ੀ ਰੀਫ਼ੰਡੇਬਲ ਪਾਈ ਜਾਂਦੀ ਹੈ, ਉਸ ਨੂੰ ਮੌਜੂਦਾ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਨਕਦ ਰੀਫ਼ੰਡ ਕੀਤਾ ਜਾਵੇਗਾ - ਸੈਕਸ਼ਨ 142(9)(ਬੀ).
ਉੱਤਰ. ਅਜਿਹੀਆਂ ਸਪਲਾਈਜ਼ ਉੱਤੇ ਜੀ. ਐੱਸ. ਟੀ. ਭੁਗਤਾਨਯੋਗ ਹੋਵੇਗਾ - ਸੀ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 142(10).
ਉੱਤਰ. ਜੀ ਨਹੀਂ, ਜੀ. ਐੱਸ. ਟੀ. ਅਧੀਨ ਮਾਲ/ਸੇਵਾਵਾਂ ਦੀ ਅਜਿਹੀ ਸਪਲਾਈ ਉੱਤੇ ਕੋਈ ਟੈਕਸ ਅਦਾਇਗੀਯੋਗ ਨਹੀਂ ਹੋਵੇਗਾ, ਟੈਕਸ ਮੌਜੂਦਾ ਕਾਨੂੰਨ ਅਧੀਨ ਲਾਗੂ ਹੋਵੇਗਾ - ਸੈਕਸ਼ਨ 142(11).
ਉੱਤਰ. ਨਹੀਂ, ਅਜਿਹੀ ਰਕਮ ਦਾ ਰੀਫ਼ੰਡ ਮੌਜੂਦਾ ਕਾਨੂੰਨ ਅਧੀਨ ਨਕਦ ਕੀਤਾ ਜਾਵੇਗਾ - ਸੀ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 142(8)(ਬੀ).
ਉੱਤਰ. ਜੀ ਹਾਂ, ਅਜਿਹੀਆਂ ਸੇਵਾਵਾਂ ਨਾਲ ਸਬੰਧਤ ਇਨਵੁਆਇਸ(ਜ਼) ਨੂੰ ਨਿਸ਼ਚਤ ਦਿਨ ਨੂੰ ਜਾਂ ਉਸ ਤੋਂ ਬਾਅਦ ਪ੍ਰਾਪਤ ਕੀਤਾ ਗਿਆ ਹੋਵੇ - ਸੀ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 140(7).
ਉੱਤਰ. ਜੀ ਨਹੀਂ, ਅਜਿਹੇ ਮਾਮਲੇ ਵਿੱਚ ਸਰੋਤ ਉੱਤੇ ਟੈਕਸ ਦੀ ਕੋਈ ਕਟੌਤੀ ਜੀ. ਐੱਸ. ਟੀ. ਅਧੀਨ ਨਹੀਂ ਕੀਤੀ ਜਾਵੇਗੀ।
ਉੱਤਰ. ਜੀ ਹਾਂ, ਜੇ ਅਜਿਹਾ ਮਾਲ ਜੀ. ਐੱਸ. ਟੀ. ਵਿੱਚ ਟੈਕਸ ਭੁਗਤਾਨਯੋਗ ਹੈ ਅਤੇ ਜਿਸ ਵਿਅਕਤੀ ਨੇ ਮਾਲ ਨੂੰ ਰੱਦ ਕਰ ਦਿੱਤਾ ਹੈ ਜਾਂ ਉਸ ਨੂੰ ਪ੍ਰਵਾਨ ਨਾ ਕਰਦਿਆਂ ਉਸ ਨੂੰ ਨਿਸ਼ਚਤ ਦਿਵਸ ਤੋਂ 6 ਮਹੀਨਿਆਂ (ਜਿਸ ਨੂੰ 2 ਮਹੀਨਿਆਂ ਲਈ ਅੱਗੇ ਵੀ ਵਧਾਇਆ ਹੋ ਸਕਦਾ ਹੈ) ਬਾਅਦ ਮੋੜਿਆ ਹੈ। ਉਸ ਮਾਮਲੇ ਵਿੱਚ ਟੈਕਸ ਉਸ ਵਿਅਕਤੀ ਵੱਲੋਂ ਅਦਾਇਗੀਯੋਗ ਹੋਵੇਗਾ, ਜਿਸ ਨੇ ਮਨਜ਼ੂਰੀ ਦੇ ਆਧਾਰ ਉੱਤੇ ਮਾਲ ਭੇਜਿਆ ਹੈ - ਸੈਕਸ਼ਨ 142(12).
ਉੱਤਰ. ਕਾਨੂੰਨ ਦੇ ਸ਼ਬਦ-ਕੋਸ਼ (ਡਿਕਸ਼ਨਰੀ) ਅਨੁਸਾਰ ਜਿਵੇਂ ਕਿ ਵਿਭਿੰਨ ਨਿਆਂਇਕ ਫ਼ੈਸਲਿਆਂ ਵਿੱਚ ਦੱਸਿਆ ਗਿਆ ਹੈ, ਮੱਦ 'ਤਲਾਸ਼ੀ' (ਸਰਚ) ਦਾ ਸਾਦੀ ਭਾਸ਼ਾ ਵਿੱਚ ਅਰਥ ਹੈ ਕਿਸੇ ਸਰਕਾਰੀ ਮਸ਼ੀਨਰੀ ਵੱਲੋਂ ਕਾਰਵਾਈ ਲਈ ਜਾਣਾ ਅਤੇ ਕਿਸੇ ਸਥਾਨ, ਖੇਤਰ, ਵਿਅਕਤੀ, ਵਸਤੂ ਆਦਿ ਦੀ ਬਹੁਤ ਧਿਆਨ ਨਾਲ ਪੁਣਛਾਣ ਜਾਂ ਨਿਰੀਖਣ ਕਰਨਾ, ਤਾਂ ਜੋ ਕੋਈ ਲੁਕਾਈ ਹੋਈ ਵਸਤੂ ਜਾਂ ਅਪਰਾਧ ਦਾ ਸਬੂਤ ਲੱਭਣ ਦੇ ਉਦੇਸ਼ ਲਈ ਅਜਿਹਾ ਕਰਨਾ। ਕਿਸੇ ਵਿਅਕਤੀ ਜਾਂ ਵਾਹਨ ਜਾਂ ਪਰਿਸਰ ਆਦਿ ਦੀ ਤਲਾਸ਼ੀ ਕੇਵਲ ਵਾਜਬ ਅਤੇ ਵੈਧ ਕਾਨੂੰਨੀ ਅਥਾਰਟੀ ਅਧੀਨ ਹੀ ਲਈ ਜਾ ਸਕਦੀ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧੀਨ 'ਨਿਰੀਖਣ' ਇੱਕ ਨਵੀਂ ਵਿਵਸਥਾ ਹੈ। ਇਹ ਤਲਾਸ਼ੀ ਨਾਲੋਂ ਕੁਝ ਨਰਮ ਵਿਵਸਥਾ ਹੈ, ਜਿਸ ਰਾਹੀਂ ਅਧਿਕਾਰੀ ਕਿਸੇ ਟੈਕਸਯੋਗ ਵਿਅਕਤੀ ਦੇ ਕਾਰੋਬਾਰ ਵਾਲੇ ਸਥਾਨ ਅਤੇ ਕਿਸੇ ਵਿਅਕਤੀ ਦੇ ਮਾਲ ਦੀ ਟਰਾਂਸਪੋਰਟਿੰਗ ਕਰਨ ਵਾਲੇ ਕਾਰੋਬਾਰੀ ਸਥਾਨ ਤੱਕ ਜਾਂ ਕਿਸੇ ਅਜਿਹੇ ਵਿਅਕਤੀ ਤੱਕ ਪੁੱਜਣ ਦੇ ਯੋਗ ਹੁੰਦੇ ਹਨ, ਜੋ ਕਿਸੇ ਵੇਅਰਹਾਊਸ ਜਾਂ ਗੁਦਾਮ ਦਾ ਮਾਲਕ ਜਾਂ ਆਪਰੇਟਰ ਹੁੰਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 67 ਅਨੁਸਾਰ, ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਕਿਸੇ ਅਧਿਕਾਰੀ ਵੱਲੋਂ ਨਿਰੀਖਣ ਕੇਵਲ ਜੁਆਇੰਟ ਕਮਿਸ਼ਨਰ ਜਾਂ ਕਿਸੇ ਹੋਰ ਉੱਚ ਅਧਿਕਾਰੀ ਦੇ ਲਿਖਤੀ ਅਧਿਕਾਰ-ਪੱਤਰ ਦੇ ਆਧਾਰ ਉੱਤੇ ਹੀ ਕੀਤਾ ਜਾ ਸਕਦਾ ਹੈ। ਇੱਕ ਜੁਆਇੰਟ ਕਮਿਸ਼ਨਰ ਜਾਂ ਉੱਚ ਦਰਜੇ ਦਾ ਕੋਈ ਅਧਿਕਾਰੀ ਅਜਿਹਾ ਅਧਿਕਾਰ-ਪੱਤਰ ਕੇਵਲ ਤਦ ਹੀ ਦੇ ਸਕਦਾ ਹੈ, ਜੇ ਉਸ ਕੋਲ ਅਜਿਹਾ ਯਕੀਨ ਕਰਨ ਲਈ ਕੋਈ ਕਾਰਨ ਹੋਵੇ ਕਿ ਸਬੰਧਤ ਵਿਅਕਤੀ ਨੇ ਨਿਮਨਲਿਖਤ ਵਿੱਚੋਂ ਕੋਈ ਇੱਕ ਕੀਤਾ ਹੈ:
ਉੱਤਰ. ਨਹੀਂ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਕਿਸੇ ਅਧਿਕਾਰੀ ਨੂੰ ਨਿਮਨਲਿਖਤ ਵਿੱਚੋਂ ਕਿਸੇ ਦਾ ਨਿਰੀਖਣ ਕਰਨ ਲਈ ਅਧਿਕਾਰ ਦਿੱਤਾ ਜਾ ਸਕਦਾ ਹੈ:
ਉੱਤਰ. ਜੁਆਇੰਟ ਕਮਿਸ਼ਨਰ ਜਾਂ ਉੱਚ ਦਰਜੇ ਦਾ ਕੋਈ ਅਧਿਕਾਰੀ ਲਿਖਤੀ ਰੂਪ ਵਿੱਚ ਕਿਸੇ ਅਧਿਕਾਰੀ ਨੂੰ ਤਲਾਸ਼ੀ ਲੈਣ ਅਤੇ ਮਾਲ, ਦਸਤਾਵੇਜ਼, ਪੁਸਤਕਾਂ ਜਾਂ ਚੀਜ਼ਾਂ ਜ਼ਬਤ ਕਰਨ ਦਾ ਅਧਿਕਾਰ ਦੇ ਸਕਦਾ ਹੈ। ਅਜਿਹਾ ਅਧਿਕਾਰ ਕੇਵਲ ਤਦ ਹੀ ਦਿੱਤਾ ਜਾ ਸਕਦਾ ਹੈ, ਜਿੱਥੇ ਜੁਆਇੰਟ ਕਮਿਸ਼ਨਰ ਕੋਲ ਵਿਸ਼ਵਾਸ ਕਰਨ ਲਈ ਅਜਿਹੇ ਕਾਰਨ ਹੋਣ ਕਿ ਜ਼ਬਤੀ ਕਰਨਯੋਗ ਬਣਦੀਆਂ ਕੋਈ ਵਸਤਾਂ ਜਾਂ ਕੋਈ ਦਸਤਾਵੇਜ਼ ਜਾਂ ਪੁਸਤਕਾਂ ਜਾਂ ਚੀਜ਼ਾਂ ਕਿਸੇ ਕਾਰਵਾਈਆਂ ਲਈ ਕਿਸੇ ਸਥਾਨ ਉੱਤੇ ਲੁਕਾ ਕੇ ਰੱਖੀਆਂ ਗਈਆਂ ਹਨ।
ਉੱਤਰ. 'ਯਕੀਨ ਦਾ ਕਾਰਨ' ਤੋਂ ਭਾਵ ਅਜਿਹੇ ਤੱਥਾਂ ਦੀ ਜਾਣਕਾਰੀ ਹੈ, ਜਿਨ੍ਹਾਂ ਬਾਰੇ ਭਾਵੇਂ ਸਿਧਾ ਗਿਆਨ ਨਹੀਂ ਵੀ ਹੋ ਸਕਦਾ, ਪਰ ਉਨ੍ਹਾਂ ਰਾਹੀਂ ਇੱਕ ਵਾਜਬ ਵਿਅਕਤੀ ਨੂੰ ਉਨ੍ਹਾਂ ਤੱਥਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਉਸੇ ਚੀਜ਼ ਬਾਰੇ ਉਹ ਵਾਜਬ ਢੰਗ ਨਾਲ ਕੋਈ ਫ਼ੈਸਲਾ ਲੈ ਸਕੇਗਾ। ਭਾਰਤੀ ਦੰਡ ਸੰਘਤਾ (ਆਈ. ਪੀ. ਸੀ.), 1860 ਦੇ ਅਨੁਛੇਦ 26 ਅਨੁਸਾਰ,"ਇਕ ਵਿਅਕਤੀ ਨੂੰ ਕਿਸੇ ਚੀਜ਼ ਵਿੱਚ 'ਯਕੀਨ ਕਰਨ ਦਾ ਕਾਰਨ' ਹੋ ਸਕਦਾ ਹੈ, ਜੇ ਉਸ ਕੋਲ ਯਕੀਨ ਕਰਨ ਲਈ ਅਜਿਹਾ ਵਾਜਬ ਕਾਰਨ ਮੌਜੂਦ ਹੋਵੇ ਕਿ ਉਹ ਚੀਜ਼ ਉਵੇਂ ਹੀ ਹੈ, ਹੋਰ ਕਿਸੇ ਤਰ੍ਹਾਂ ਨਹੀਂ।"
'ਯਕੀਨ ਕਰਨ ਦਾ ਕਾਰਨ' ਇੱਕ ਬਾਹਰਮੁਖੀ ਨਿਰਧਾਨ ਬਾਰੇ ਵਿਚਾਰ ਕਰਦਾ ਹੈ ਜੋ ਬਹੁਤ ਸੂਝਬੂਝ ਭਰਪੂਰ ਧਿਆਨ ਅਤੇ ਮੁਲਾਂਕਣ ਉੱਤੇ ਆਧਾਰਤ ਹੁੰਦਾ ਹੈ, ਅਤੇ ਸ਼ੁੱਧ ਅੰਤਰਮੁਖੀ ਵਿਚਾਰ ਤੋਂ ਵੱਖ ਹੁੰਦਾ ਹੈ। ਅਜਿਹਾ ਵਿਚਾਰ ਜ਼ਰੂਰ ਹੀ ਇੱਕ ਈਮਾਨਦਾਰ ਅਤੇ ਵਾਜਬ ਵਿਅਕਤੀ ਦੇ ਮਨ ਵਿੱਚ ਹੁੰਦਾ ਹੈ, ਜੋ ਵਾਜਬ ਸਮੱਗਰੀ ਅਤੇ ਹਾਲਾਤ ਉੱਤੇ ਆਧਾਰਤ ਹੁੰਦਾ ਹੈ।
ਉੱਤਰ. ਭਾਵੇਂ ਤਲਾਸ਼ੀ ਲਈ ਇੱਕ ਅਧਿਕਾਰ-ਪੱਤਰ ਜਾਰੀ ਕਰਨ ਤੋਂ ਪਹਿਲਾਂ ਅਜਿਹੇ ਵਿਸ਼ਵਾਸ ਦੇ ਕਾਰਨ ਦੱਸਣ ਦੀ ਅਧਿਕਾਰੀ ਨੂੰ ਕੋਈ ਜ਼ਰੂਰਤ ਨਹੀਂ ਹੈ, ਪਰ ਉਸ ਨੇ ਉਸ ਸਮੱਗਰੀ ਬਾਰੇ ਪ੍ਰਗਟਾਵਾ ਕਰਨਾ ਹੁੰਦਾ ਹੈ, ਜਿਸ ਦੇ ਆਧਾਰ ਉੱਤੇ ਉਸ ਦਾ ਵਿਸ਼ਵਾਸ ਕਾਇਮ ਹੋਇਆ ਹੈ। 'ਯਕੀਨ ਦੇ ਕਾਰਨ' ਨੂੰ ਹਰੇਕ ਮਾਮਲੇ ਵਿੱਚ ਪੱਕੇ ਤੌਰ ਤੇ ਰਿਕਾਰਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਉਂਝ, ਇਹ ਬਿਹਤਰ ਰਹੇਗਾ, ਜੇ ਸਮੱਗਰੀਆਂ/ਜਾਣਕਾਰੀ ਆਦਿ ਨੂੰ ਕੋਈ ਤਲਾਸ਼ੀ ਵਾਰੰਟ ਜਾਰੀ ਕੀਤੇ ਜਾਣ ਜਾਂ ਤਲਾਸ਼ੀ ਲੈਣ ਤੋਂ ਪਹਿਲਾਂ ਰਿਕਾਰਡ ਵਿੱਚ ਰੱਖਿਆ ਜਾਵੇ।
ਉੱਤਰ. ਤਲਾਸ਼ੀ ਲੈਣ ਦੇ ਲਿਖਤੀ ਅਧਿਕਾਰ-ਪੱਤਰ ਨੂੰ ਆਮ ਤੌਰ ਤੇ 'ਸਰਚ ਵਾਰੰਟ' ਭਾਵ ਤਲਾਸ਼ੀ ਵਾਰੰਟ ਆਖਿਆ ਜਾਂਦਾ ਹੈ। ਤਲਾਸ਼ੀ ਵਾਰੰਟ ਜਾਰੀ ਕਰਨ ਲਈ ਸਮਰੱਥ ਅਧਿਕਾਰੀ ਜੁਆਇੰਟ ਕਮਿਸ਼ਨਰ ਜਾਂ ਉੱਚ ਦਰਜੇ ਦਾ ਕੋਈ ਅਧਿਕਾਰੀ ਹੁੰਦਾ ਹੈ। ਤਲਾਸ਼ੀ ਦੇ ਵਾਰੰਟ ਵਿੱਚ ਇਹ ਜ਼ਰੂਰ ਦਰਸਾਇਆ ਗਿਆ ਹੋਣਾ ਚਾਹੀਦਾ ਹੈ ਕਿ ਉਹ ਕਿਹੜਾ ਵਾਜਬ ਵਿਸ਼ਵਾਸ ਮੌਜੂਦ ਹੈ, ਜਿਸ ਦੇ ਆਧਾਰ ਉੱਤੇ ਇਹ ਤਲਾਸ਼ੀ ਹੋ ਰਹੀ ਹੈ। 'ਸਰਚ ਵਾਰੰਟ' ਵਿੱਚ ਨਿਮਨਲਿਖਤ ਵੇਰਵੇ ਹੋਣੇ ਚਾਹੀਦੇ ਹਨ:
ਉੱਤਰ. ਸੀ. ਜੀ. ਐੱਸ. ਟੀ/ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 130 ਅਨੁਸਾਰ, ਮਾਲ ਉਦੋਂ ਜ਼ਬਤ ਕੀਤਾ ਜਾ ਸਕਦਾ ਹੈ, ਜਦੋਂ ਕੋਈ ਵਿਅਕਤੀ ਨਿਮਨਲਿਖਤ ਕਰਦਾ ਹੈ:
ਉੱਤਰ. ਤਲਾਸ਼ੀ ਲੈਣ ਵਾਲੇ ਇੱਕ ਅਧਿਕਾਰੀ ਕੋਲ ਤਲਾਸ਼ੀ ਲੈਣ ਅਤੇ ਉਸ ਪਰਿਸਰ, ਜਿਸ ਦੀ ਤਲਾਸ਼ੀ ਲਈ ਜਾ ਰਹੀ ਹੈ, ਵਿੱਚੋਂ ਮਾਲ ਭਾਵ ਵਸਤਾਂ (ਜਿਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਸਕਦਾ ਹੈਂ, ਅਤੇ ਦਸਤਾਵੇਜ਼, ਕਿਤਾਬਾਂ ਜਾਂ ਚੀਜ਼ਾਂ (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧੀਨ ਕਿਸੇ ਕਾਰਵਾਈ ਲਈ ਵਾਜਬ) ਦਾ ਅਧਿਕਾਰ ਹੁੰਦਾ ਹੈ। ਤਲਾਸ਼ੀ ਦੌਰਾਨ, ਅਧਿਕਾਰੀ ਕੋਲ ਉਸ ਪਰਿਸਰ, ਜਿਸ ਦੀ ਤਲਾਸ਼ੀ ਲਈ ਅਧਿਕਾਰ ਮਿਲਿਆ ਹੈ ਅਤੇ ਜੇ ਉਸ ਤੱਕ ਪਹੁੰਚ ਨਹੀਂ ਹੋ ਪਾਉਦੀ, ਤਾਂ ਸਬੰਧਤ ਅਧਿਕਾਰੀ ਨੂੰ ਉਸ ਪਰਿਸਰ ਦਾ ਦਰਵਾਜ਼ਾ ਤੋੜ ਕੇ ਖੋਲ੍ਹਣ ਦਾ ਅਧਿਕਾਰ ਹੁੰਦਾ ਹੈ। ਇਸੇ ਤਰ੍ਹਾਂ ਉਸ ਪਰਿਸਰ ਵਿੱਚ ਤਲਾਸ਼ੀ ਲੈਂਦੇ ਸਮੇਂ, ਉਹ ਕੋਈ ਅਲਮਾਰੀ ਜਾਂ ਬਕਸਾ ਖੋਲ੍ਹਣ ਲਈ ਉਸ ਨੂੰ ਤੋੜ ਸਕਦਾ ਹੈ, ਜੇ ਅਜਿਹੀ ਅਲਮਾਰੀ ਜਾਂ ਬਕਸੇ ਅੰਦਰ ਲੁਕਾ ਕੇ ਰੱਖੇ ਗਏ ਸ਼ੱਕੀ ਸਾਮਾਨ, ਅਕਾਊਂਟ, ਰਜਿਸਟਰਜ਼ ਜਾਂ ਦਸਤਾਵੇਜ਼ ਤੱਕ ਪਹੁੰਚ ਨਾ ਕੀਤੀ ਜਾ ਸਕਦੀ ਹੋਵੇ। ਜੇ ਪਰਿਸਰ ਦੇ ਅੰਦਰ ਕਿਸੇ ਕਾਰਨ ਪਹੁੰਚ ਨਾ ਹੋ ਸਕੇ, ਤਾਂ ਉਹ ਉਸ ਨੂੰ ਸੀਲ ਕਰ ਸਕਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 67(1O) ਨਿਰਧਾਰਤ ਕਰਦਾ ਹੈ ਕਿ ਤਲਾਸ਼ੀ ਜ਼ਰੂਰ ਹੀ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ, 1973 ਦੀਆਂ ਵਿਵਸਥਾਵਾਂ ਅਨੁਸਾਰ ਕੀਤੀ ਜਾਵੇ। ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਦਾ ਅਨੁਛੇਦ 100 ਤਲਾਸ਼ੀ ਲਈ ਕਾਰਜ-ਵਿਧੀ ਦਾ ਵਰਣਨ ਕਰਦਾ ਹੈ।
ਉੱਤਰ. ਤਲਾਸ਼ੀ ਦੌਰਾਨ ਨਿਮਨਲਿਖਤ ਸਿਧਾਂਤਾਂ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ:
ਉੱਤਰ. ਹਾਂ। ਅਜਿਹੀ ਪਹੁੰਚ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 65 ਦੀਆਂ ਮੱਦਾਂ ਵਿੱਚ ਹਾਸਲ ਕੀਤੀ ਜਾ ਸਕਦੀ ਹੈ। ਕਾਨੂੰਨ ਦੀ ਇਸ ਵਿਵਸਥਾ ਦਾ ਅਰਥ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 66 ਅਧੀਨ ਨਾਮਜ਼ਦ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੀ ਆਡਿਟ ਪਾਰਟੀ ਜਾਂ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਜਾਂ ਕੌਸਟ ਅਕਾਊਂਟੈਂਟ ਜਾਂ ਚਾਰਟਰਡ ਅਕਾਊਂਟੈਂਟ ਨੂੰ ਰੈਵੇਨਿਊ (ਆਮਦਨ) ਦੇ ਹਿਤ ਦੀ ਰਾਖੀ ਲਈ ਜ਼ਰੂਰੀ ਸਮਝੀ ਜਾਣ ਵਾਲੀ ਕੋਈ ਆਡਿਟ, ਜਾਂਚ-ਪੜਤਾਲ, ਪੁਸ਼ਟੀ ਅਤੇ ਚੈੱਕ ਕਰਨ ਦੇ ਮੰਤਵਾਂ ਲਈ ਬਿਨਾਂ ਤਲਾਸ਼ੀ ਵਾਰੰਟ ਜਾਰੀ ਕੀਤੇ ਕਿਸੇ ਵੀ ਵਪਾਰਕ ਪਰਿਸਰ ਤੱਕ ਪਹੁੰਚ ਕਰਨ ਦੀ ਪ੍ਰਵਾਨਗੀ ਦੇਣਾ ਹੈ। ਉਂਝ, ਸੀ. ਜੀ. ਐੱਸ. ਟੀ. ਜਾਂ ਐੱਸ. ਜੀ. ਐੱਸ. ਟੀ. ਦੇ ਐਡੀਸ਼ਨਲ/ਜੁਆਇੰਟ ਕਮਿਸ਼ਨਰ ਦਰਜੇ ਦੇ ਕਿਸੇ ਅਧਿਕਾਰੀ ਵੱਲੋਂ ਇੱਕ ਲਿਖਤੀ ਅਧਿਕਾਰ-ਪੱਤਰ ਜਾਰੀ ਕੀਤਾ ਜਾ ਸਕਦਾ ਹੈ। ਇਹ ਵਿਵਸਥਾ ਕਿਸੇ ਅਜਿਹੇ ਟੈਕਸਯੋਗ ਵਿਅਕਤੀ ਕਾਰੋਬਾਰੀ ਪਰਿਸਰ ਤਕ ਪਹੁੰਚ ਕਰਨ ਦੀ ਸੁਵਿਧਾ ਦਿੰਦੀ ਹੈ, ਜਿਹੜਾ ਇੱਕ ਪ੍ਰਿੰਸੀਪਲ ਵਜੋਂ ਜਾਂ ਕਾਰੋਬਾਰ ਦੇ ਵਧੀਕ ਸਥਾਨ ਵਜੋਂ ਰਜਿਸਟਰਡ ਨਹੀਂ ਹੈ ਪਰ ਉਸ ਕੋਲ ਅਕਾਊਂਟਸ ਦੀਆਂ ਕਿਤਾਬਾਂ, ਦਸਤਾਵੇਜ਼, ਕੰਪਿਊਟਰਜ਼ ਆਦਿ ਹਨ, ਜਿਨ੍ਹਾਂ ਦੀ ਜ਼ਰੂਰਤ ਇੱਕ ਟੈਕਸਯੋਗ ਵਿਅਕਤੀ ਦੇ ਖਾਤਿਆਂ ਦੀ ਆਡਿਟ ਜਾਂ ਪੁਸ਼ਟੀ ਲਈ ਜ਼ਰੂਰੀ ਹੈ।
ਉੱਤਰ. ਮਾਡਲ ਜੀ. ਐੱਸ. ਟੀ. ਕਾਨੂੰਨ ਵਿੱਚ ਮੱਦ 'ਸੀਜ਼ਰ' (seizure) ਭਾਵ 'ਜ਼ਬਤੀ' ਨੂੰ ਵਿਸ਼ੇਸ਼ ਤੌਰ ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ। 'ਲਾਅ ਲੈਕਸੀਕਨ ਡਿਕਸ਼ਨਰੀ' ਵਿੱਚ 'ਸੀਜ਼ਰ' ਨੂੰ ਕਾਨੁੰਨੀ ਪ੍ਰਕਿਰਿਆ ਅਧੀਨ ਕਿਸੇ ਅਧਿਕਾਰੀ ਵੱਲੋਂ ਸੰਪਤੀ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਆਮ ਤੌਰ ਤੇ ਇਸ ਦਾ ਮਤਲਬ ਉਸ ਸੰਪਤੀ ਦੇ ਮਾਲਕ ਜਾਂ ਜਿਸ ਦਾ ਕਬਜ਼ਾ ਹੈ ਅਤੇ ਜੋ ਆਪਣੇ ਕਬਜ਼ੇ ਹੇਠਲੀ ਚੀਜ਼ ਕਿਸੇ ਨਾਲ ਸਾਂਝੀ ਕਰਨ ਦਾ ਇੱਛੁਕ ਨਹੀਂ ਸੀ; ਦੀਆਂ ਇੱਛਾਵਾਂ ਦੇ ਉਲਟ ਜ਼ਬਰਦਸਤੀ ਉਸ ਉੱਤੇ ਕਬਜ਼ਾ ਕਰ ਲੈਣਾ।
ਉੱਤਰ. ਜੀ ਹਾਂ, ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 129 ਅਧੀਨ, ਕਿਸੇ ਅਧਿਕਾਰੀ ਨੂੰ ਮਾਲ ਲਿਜਾਣ ਵਾਲੇ ਵਾਹਨ (ਜਿਵੇਂ ਕੋਈ ਟਰੱਕ ਜਾਂ ਕਿਸੇ ਹੋਰ ਕਿਸਮ ਦਾ ਵਾਹਨ) ਸਮੇਤ ਮਾਲ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਹੁੰਦਾ ਹੈ। ਇਹ ਅਜਿਹੇ ਮਾਲ ਲਈ ਹੋ ਸਕਦਾ ਹੈ, ਜਿਸ ਨੂੰ ਲਿਜਾਂਦਾ ਜਾ ਰਿਹਾ ਹੈ ਜਾਂ ਜਿਸ ਨੂੰ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਦਿਆਂ ਲਾਂਘੇ (ਟ੍ਰਾਂਜ਼ਿਟ) ਵਿੱਚ ਸਟੋਰ ਕਰ ਕੇ ਰੱਖਿਆ ਗਿਆ ਹੈ। ਸਟੋਰ ਕਰ ਕੇ ਜਾਂ ਸਟਾਕ ਵਿੱਚ ਰੱਖੀਆਂ ਵਸਤਾਂ, ਪਰ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ, ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਅਜਿਹੀਆਂ ਵਸਤਾਂ ਭਾਵ ਮਾਲ ਅਤੇ ਵਾਹਨ ਨੂੰ ਲਾਗੂ ਟੈਕਸ ਦੇ ਭੁਗਤਾਨ ਤੋਂ ਬਾਅਦ ਜਾਂ ਵਾਜਬ ਰਕਮ ਦੀ ਜ਼ਮਾਨਤ ਜਮ੍ਹਾ ਕਰਵਾ ਕੇ ਛੱਡਿਆ ਜਾ ਸਕਦਾ ਹੈ।
ਉੱਤਰ. ਸੰਪਤੀ ਦੇ ਮਾਲਕ ਜਾਂ ਜਿਸ ਵਿਅਕਤੀ ਕੋਲ ਸੰਪਤੀ ਹੈ, ਉਸ ਨੂੰ ਕਿਸੇ ਖ਼ਾਸ ਸਮੇਂ ਦੌਰਾਨ ਕਿਸੇ ਕਾਨੂੰਨੀ ਆਦੇਸ਼ ਨੋਟਿਸ ਦੁਆਰਾ ਆਪਣੀ ਸੰਪਤੀ ਤੱਕ ਪਹੁੰਚ ਕਰਨ ਤੋਂ ਇਨਕਾਰ ਕਰ ਦੇਣ ਨੂੰ 'ਡਿਟੈਂਸ਼ਨ' (ਹਿਰਾਸਤ ਵਿੱਚ ਲੈਣਾ) ਆਖਦੇ ਹਨ। ਵਿਭਾਗ ਵੱਲੋਂ ਜ਼ਬਤੀ ਕਿਸੇ ਮਾਲ ਨੂੰ ਅਸਲ ਰੂਪ ਵਿੱਚ ਕਬਜ਼ੇ ਵਿੱਚ ਲੈਣ ਦੁਆਰਾ ਹੁੰਦੀ ਹੈ। ਹਿਰਾਸਤ ਵਿੱਚ ਲੈਣ ਦਾ ਹੁਕਮ ਉਦੋਂ ਜਾਰੀ ਕੀਤਾ ਜਾਂਦਾ ਹੈ, ਜਦੋਂ ਇਹ ਸ਼ੱਕ ਹੋਵੇ ਕਿ ਮਾਲ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਜ਼ਬਤੀ ਕੇਵਲ ਕਿਸੇ ਵਾਜਬ ਯਕੀਨ ਦੇ ਆਧਾਰ ਉੱਤੇ ਹੀ ਕੀਤੀ ਜਾ ਸਕਦੀ ਹੈ, ਅਤੇ ਇਹ ਯਕੀਨ ਜਾਂਚ/ਤਫ਼ਤੀਸ਼ ਤੋਂ ਬਾਅਦ ਹੀ ਕਾਇਮ ਹੁੰਦਾ ਹੈ ਕਿ ਮਾਲ ਨੂੰ ਜ਼ਬਤ ਕੀਤਾ ਜਾ ਸਕਦਾ ਹੈ।
ਉੱਤਰ. ਤਲਾਸ਼ੀ ਜਾਂ ਜ਼ਬਤੀ ਦੇ ਅਧਿਕਾਰ ਦੇ ਸਬੰਧ ਵਿੱਚ ਮਾਡਲ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 67 ਵਿੱਚ ਦਿੱਤੇ ਅਨੁਸਾਰ ਰੱਖਿਆ ਲਈ ਕੁਝ ਪ੍ਰਬੰਧ ਹਨ। ਇਹ ਨਿਮਨਲਿਖਤ ਅਨੁਸਾਰ ਹਨ:
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 68 ਅਧੀਨ, ਟਰਾਂਸਪੋਰਟ ਵਾਹਨ ਦੇ ਇੰਚਾਰਜ ਵਿਅਕਤੀ ਨੂੰ ਇੱਕ ਵਿਸ਼ੇਸ਼ ਰਕਮ ਤੋਂ ਵੱਧ ਮੁੱਲ ਦੇ ਮਾਲ ਦੀਆਂ ਅਜਿਹੀਆਂ ਖੱਪਾਂ ਦੇ ਸਬੰਧ ਵਿੱਚ ਇੱਕ ਨਿਰਧਾਰਤ ਦਸਤਾਵੇਜ਼ ਆਪਣੇ ਕੋਲ ਰੱਖਣਾ ਹੋ ਸਕਦਾ ਹੈ, ਜਿਵੇਂ ਨਿਰਧਾਰਤ ਹੋ ਸਕਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਵਿੱਚ ਮੱਦ 'ਗ੍ਰਿਫ਼ਤਾਰੀ' (ਅਰੈਸਟ) ਨੂੰ ਪਰਿਭਾਸ਼ਤ ਨਹੀਂ ਕੀਤਾ ਗਿਆ। ਉਂਝ ਨਿਆਂਇਕ ਫ਼ੈਸਲਿਆਂ ਅਨੁਸਾਰ, ਇਸ ਦਾ ਮਤਲਬ 'ਕਿਸੇ ਕਾਨੂੰਨੀ ਕਮਾਂਡ ਜਾਂ ਅਥਾਰਟੀ ਅਧੀਨ ਕਿਸੇ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਤੋਂ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਵਿਅਕਤੀ ਨੂੰ ਉਦੋਂ ਗ੍ਰਿਫ਼ਤਾਰ ਹੋਇਆ ਕਿਹਾ ਜਾਂਦਾ ਹੈ, ਜਦੋਂ ਉਸ ਨੂੰ ਕਾਨੂੰਨੀ ਵਾਰੰਟ ਦੀ ਸ਼ਕਤੀ ਜਾਂ ਰੰਗ ਦੁਆਰਾ ਉਸ ਦੀ ਆਜ਼ਾਦੀ ਨੂੰ ਲੈ ਲਿਆ ਜਾਂਦਾ ਹੈ ਅਤੇ ਨਿਯੰਤ੍ਰਣ ਵਿੱਚ ਰੱਖਿਆ ਜਾਂਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦਾ ਕਮਿਸ਼ਨਰ ਇੱਕ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਨੂੰ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦੇ ਸਕਦਾ ਹੈ, ਜੇ ਉਸ ਕੋਲ ਇਸ ਗੱਲ ਉੱਤੇ ਯਕੀਨ ਕਰਨ ਦੇ ਕਾਰਨ ਹੋਣ ਕਿ ਉਸ ਵਿਅਕਤੀ ਨੇ ਇੱਕ ਅਜਿਹਾ ਅਪਰਾਧ ਕੀਤਾ ਹੈ, ਜਿਸ ਲਈ ਸੀ. ਜੀ. ਐੱਸ.ਟੀ./ਐੱਸ. ਜੀ. ਐੱਸ.ਟੀ. ਕਾਨੂੰਨ ਦੇ ਅਨੁਛੇਦ 132(1) (ਏ), (ਬੀ), (ਸੀ), (ਡੀ) ਜਾਂ ਅਨੁਛੇਦ 132(2) ਅਧੀਨ ਨਿਰਧਾਰਤ ਸਜ਼ਾ ਮਿਲ ਸਕਦੀ ਹੈ। ਇਸ ਦਾ ਲਾਜ਼ਮੀ ਤੌਰ 'ਤੇ ਇਹ ਅਰਥ ਹੈ ਕਿ ਇੱਕ ਵਿਅਕਤੀ ਨੂੰ ਕੇਵਲ ਤਦ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਜਿਥੇ ਟੈਕਸ-ਚੋਰੀ 2 ਕਰੋੜ ਰੁਪਏ ਤੋਂ ਵੱਧ ਦੀ ਹੈ ਜਾਂ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਮਾਡਲ ਸੀ. ਜੀ. ਐੱਸ.ਟੀ. ਕਾਨੂੰਨ ਅਧੀਨ ਇੱਕ ਜੁਰਮ ਲਈ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ।
ਉੱਤਰ. ਹਿਰਾਸਤ ਵਿੱਚ ਰੱਖੇ ਗਏ ਵਿਅਕਤੀ ਲਈ ਅਨੁਛੇਦ 69 ਅਧੀਨ ਕੁਝ ਰੱਖਿਆ ਉਪਾਅ ਪ੍ਰਦਾਨ ਕੀਤੇ ਗਏ ਹਨ। ਇਹ ਹਨ:
(ੳ) ਜੇ ਇੱਕ ਵਿਅਕਤੀ ਨੂੰ ਕਿਸੇ ਪ੍ਰਤੱਖ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਉਸ ਦੀ ਗ੍ਰਿਫ਼ਤਾਰ ਦਾ ਆਧਾਰ ਜ਼ਰੂਰ ਹੀ ਲਿਖਤੀ ਰੂਪ ਵਿੱਚ ਸੁਚਿਤ ਕਰਨਾ ਹੋਵੇਗਾ ਅਤੇ ਉਸ ਦੀ ਗ੍ਰਿਫ਼ਤਾਰੀ ਦੇ 24 ਘੰਟਿਆਂ ਅੰਦਰ ਉਸ ਨੂੰ ਜ਼ਰੂਰ ਹੀ ਇੱਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਹੋਵੇਗਾ;
ਉੱਤਰ. ਗ੍ਰਿਫ਼ਤਾਰੀ ਨਾਲ ਸਬੰਧਤ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ, 1973 (1974 ਦਾ 2) ਦੀਆਂ ਵਿਵਸਥਾਵਾਂ ਅਤੇ ਉਸੇ ਅਨੁਸਾਰ ਕਾਰਜ-ਵਿਧੀ ਦੀ ਪਾਲਣਾ ਹਰ ਹਾਲਤ ਵਿੱਚ ਕਰਨੀ ਹੋਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਸਾਰੇ ਫੀਲਡ ਆਫ਼ੀਸਰਜ਼ ਨੂੰ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ, 1973 ਦੀਆਂ ਵਿਵਸਥਾਵਾਂ ਦੀ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ।
ਕ੍ਰਿਮੀਨਲ ਪ੍ਰੋਸੀਜ਼ਰ ਕੋਡ, 1973 ਦੇ ਅਨੁਛੇਦ 57 ਦੀ ਇੱਕ ਅਹਿਮ ਵਿਵਸਥਾ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ, ਜਿਸ ਅਨੁਸਾਰ ਕਿਸੇ ਵਿਅਕਤੀ ਨੂੰ ਵਾਰੰਟ ਤੋਂ ਬਗੈਰ ਲੰਮਾ ਸਮਾਂ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ, ਜੇ ਕਿਸੇ ਮਾਮਲੇ ਦੇ ਹਾਲਾਤ ਕੁਝ ਵਾਜਬ ਹਨ, ਤਦ ਉਸ ਨੂੰ ਹਿਰਾਸਤ ਵਿੱਚ ਤਾਂ ਰੱਖਿਆ ਜਾ ਸਕਦਾ ਹੈ ਪਰ ਫਿਰ ਵੀ ਇਹ ਹਿਰਾਸਤ 24 ਘੰਟਿਆਂ ਤੋਂ ਵੱਧ ਨਹੀਂ ਹੋਵੇਗੀ (ਇਸ ਸਮੇਂ ਵਿੱਚ ਉਸ ਨੂੰ ਗ੍ਰਿਫ਼ਤਾਰੀ ਦੇ ਸਥਾਨ ਤੋਂ ਮੈਜਿਸਟਰੇਟ ਦੀ ਅਦਾਲਤ ਤੱਕ ਲਿਜਾਂਦੇ ਸਮੇਂ ਯਾਤਰਾ ਦਾ ਸਮਾਂ ਸ਼ਾਮਲ ਨਹੀਂ ਹੋਵੇਗਾ)। ਇਸ ਸਮਾਂ-ਮਿਆਦ ਦੌਰਾਨ, ਜਿਵੇਂ ਕਿ ਕ੍ਰਿਮੀਨਲ ਪ੍ਰੋਸੀਜ਼ਰ ਕੋਡ ਦੇ ਅਨੁਛੇਦ 56 ਅਧੀਨ ਵਿਵਸਥਾ ਹੈ, ਗ੍ਰਿਫ਼ਤਾਰੀ ਕਰਨ ਵਾਲਾ ਵਿਅਕਤੀ ਬਿਨਾ ਵਾਰੰਟ ਦੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਮਾਮਲੇ ਦੇ ਅਧਿਕਾਰ-ਖੇਤਰ ਦੇ ਇੱਕ ਮੈਜਿਸਟਰੇਟ ਸਾਹਮਣੇ ਪੇਸ਼ ਕਰੇਗਾ।
ਡੀ ਕਿ. ਬਾਸੂ ਬਨਾਮ ਪੱਛਮੀ ਬੰਗਾਲ ਸਰਕਾਰ ਦੇ ਮਾਮਲੇ ਵਿੱਚ ਸੁਣਾਏ ਇੱਕ ਅਹਿਮ ਫ਼ੈਸਲੇ, ਜਿਸ ਬਾਰੇ 1997(1) ਐੱਸ. ਸੀ. ਸੀ. 416 ਵਿੱਚ ਰਿਪੋਰਟ ਕੀਤਾ ਗਿਆ ਹੈ, ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕੁਝ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਦਾ ਧਿਆਨ ਗ੍ਰਿਫਤਾਰੀਆਂ ਕਰਦੇ ਸਮੇਂ ਰੱਖਣਾ ਹੋਵੇਗਾ। ਇਹ ਭਾਵੇਂ ਪੁਲਿਸ ਦੇ ਸਬੰਧ ਵਿੱਚ ਹੈ, ਪਰ ਇਸ ਦੀ ਪਾਲਣਾ ਉਨ੍ਹਾਂ ਸਾਰੇ ਵਿਭਾਗਾਂ ਨੂੰ ਕਰਨੀ ਹੋਵੇਗੀ, ਜਿਨ੍ਹਾਂ ਕੋਲ ਗ੍ਰਿਫ਼ਤਾਰੀ ਕਰਨ ਦੇ ਅਧਿਕਾਰ ਹਨ। ਇਹ ਨਿਮਨਲਿਖਤ ਅਨੁਸਾਰ ਹਨ:
ਉੱਤਰ. ਗ੍ਰਿਫ਼ਤਾਰੀ ਦਾ ਫ਼ੈਸਲਾ ਹਰੇਕ ਮਾਮਲੇ ਦੇ ਆਧਾਰ ਉੱਤੇ ਲੈਣ ਦੀ ਲੋੜ ਹੁੰਦੀ ਹੈ, ਜਿਸ ਲਈ ਵੇੱਖੋ-ਵੱਖਰੇ ਤੱਤਾਂ, ਜਿਵੇਂ ਕਿ ਅਪਰਾਧ ਦੀ ਪ੍ਰਕਿਰਤੀ ਅਤੇ ਗੰਭੀਰਤਾ, ਚੋਰੀ ਕੀਤੀ ਗਈ ਡਿਊਟੀ ਦੀ ਮਾਤਰਾ ਜਾਂ ਗਲਤ ਤਰੀਕੇ ਲਿਆ ਗਿਆ ਕ੍ਰੈਡਿਟ ਦਾ ਲਾਭ, ਸਬੂਤ ਦੀ ਪ੍ਰਕਿਰਤੀ ਅਤੇ ਮਿਆਰ, ਸਬੂਤਾਂ ਨਾਲ ਛੇੜਖ਼ਾਨੀ ਕੀਤੇ ਜਾਣ ਦੀ ਸੰਭਾਵਨਾ ਜਾਂ ਗਵਾਹਾਂ ਉੱਤੇ ਪਾਏ ਜਾ ਸਕਣ ਵਾਲੇ ਪ੍ਰਭਾਵ, ਜਾਂਚ ਵਿੱਚ ਸਹਿਯੋਗ ਆਦਿ ਦਾ ਖ਼ਿਆਲ ਰੱਖਣਾ ਪੈਂਦਾ ਹੈ। ਗ੍ਰਿਫ਼ਤਾਰੀ ਦੇ ਅਧਿਕਾਰ ਦੀ ਵਰਤੋਂ ਮਾਮਲੇ ਦੇ ਤੱਥਾਂ ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਕਰਨੀ ਹੋਵੇਗੀ, ਇਨ੍ਹਾਂ ਤੱਥਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
ਉੱਤਰ. ਆਮ ਤੌਰ ਉੱਤੇ, ਪ੍ਰਤੱਖ ਅਪਰਾਧ ਦਾ ਅਰਥ ਹੈ ਗੰਭੀਰ ਵਰਗ ਦੇ ਅਪਰਾਧ, ਜਿਨ੍ਹਾਂ ਦੇ ਸਬੰਧ ਵਿੱਚ ਇੱਕ ਪੁਲਿਸ ਅਧਿਕਾਰੀ ਕੋਲ ਬਿਨਾਂ ਵਾਰੰਟ ਦੇ ਗ੍ਰਿਫ਼ਤਾਰੀ ਕਰਨ ਅਤੇ ਅਦਾਲਤ ਦੀ ਪ੍ਰਵਾਨਗੀ ਨਾਲ ਜਾਂ ਉਸ ਤੋਂ ਬਿਨਾਂ ਜਾਂਚ ਕਰਨ ਦਾ ਅਧਿਕਾਰ ਹੁੰਦਾ ਹੈ।
ਉੱਤਰ. ਗ਼ੈਰ-ਪ੍ਰਤੱਖ (ਨਾਨ-ਕੌਗਨਿਜ਼ੇਬਲ) ਅਪਰਾਧ ਦਾ ਮਤਲਬ ਹੈ ਮੁਕਾਬਲਤਨ ਕੁਝ ਘੱਟ ਗੰਭੀਰ ਅਪਰਾਧ, ਜਿਸ ਵਿੱਚ ਕਿਸੇ ਪੁਲਿਸ ਅਧਿਕਾਰੀ ਨੂੰ ਵਾਰੰਟ ਤੋਂ ਬਗੈਰ ਗ੍ਰਿਫ਼ਤਾਰੀ ਕਰਨ ਦਾ ਅਧਿਕਾਰ ਨਹੀਂ ਹੁੰਦਾ ਅਤੇ ਇੱਕ ਅਦਾਲਤੀ ਆਦੇਸ਼ ਤੋਂ ਬਗੈਰ ਜਾਂਚ ਵੀ ਸ਼ੁਰੂ ਨਹੀਂ ਹੋ ਸਕਦੀ।
ਉੱਤਰ. ਸੀ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 132 'ਚ, ਇਹ ਵਿਵਸਥਾ ਹੈ ਕਿ ਟੈਕਸਯੋਗ ਮਾਲ ਅਤੇ/ਜਾਂ ਸੇਵਾਵਾਂ ਨਾਲ ਸਬੰਧਤ ਜੁਰਮਾਂ ਦੇ ਸਬੰਧ ਵਿੱਚ, ਜਿੱਥੇ 5 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਹੋਈ ਹੁੰਦੀ ਹੈ - ਉਸ ਨੂੰ ਪ੍ਰਤੱਖ (ਕੌਗਨਿਜ਼ੇਬਲ) ਅਤੇ ਗ਼ੈਰ-ਜ਼ਮਾਨਤੀ ਜੁਰਮ ਕਿਹਾ ਜਾਂਦਾ ਹੈ। ਬਾਕੀ ਦੇ ਜੁਰਮ ਇਸ ਕਾਨੂੰਨ ਅਧੀਨ ਅਪ੍ਰਤੱਖ ਅਤੇ ਜ਼ਮਾਨਤਯੋਗ ਹਨ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 70 ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਨੂੰ ਬਾਕਾਇਦਾ ਇਹ ਅਧਿਕਾਰ ਦਿੰਦਾ ਹੈ ਕਿ ਉਹ ਇੱਕ ਸੰਮਨ ਜਾਰੀ ਕਰ ਕੇ ਕਿਸੇ ਵਿਅਕਤੀ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਸੱਦ ਸਕਦਾ ਹੈ; ਉਸ ਅਧਿਕਾਰੀ ਨੂੰ ਸੰਮਨ ਜਾਰੀ ਕਰਨ ਤੋਂ ਪਹਿਲਾਂ ਜਾਂ ਤਾਂ ਕੋਈ ਸਬੂਤ ਦੇਣਾ ਪੈਂਦਾ ਹੈ ਜਾਂ ਕੋਈ ਦਸਤਾਵੇਜ਼ ਜਾਂ ਜਾਂਚ ਦੌਰਾਨ ਸਾਹਮਣੇ ਆਈ ਅਜਿਹੀ ਕੋਈ ਹੋਰ ਚੀਜ਼ ਵਿਖਾ ਸਕਦਾ ਹੈ ਕਿ ਜਿਸ ਦੇ ਆਧਾਰ ਉੱਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇੱਕ ਸੰਮਨ ਵਿੱਚ ਦਸਤਾਵੇਜ਼ ਜਾਂ ਨਿਸ਼ਚਤ ਕਿਸਮ ਦੇ ਵਿਸ਼ੇਸ਼ ਦਸਤਾਵੇਜ਼ ਪੇਸ਼ ਕਰਨ ਲਈ ਆਖਿਆ ਜਾ ਸਕਦਾ ਹੈ ਜਾਂ ਕੋਈ ਚੀਜ਼ਾਂ ਜਾਂ ਕਿਸੇ ਖ਼ਾਸ ਵੇਰਵਿਆਂ ਨਾਲ ਸਬੰਧਤ ਸਾਰੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾਂਦਾ ਹੈ, ਜਿਹੜੇ ਉਸ ਵਿਅਕਤੀ ਦੇ ਕਬਜ਼ੇ ਜਾਂ ਨਿਯੰਤ੍ਰਣ ਅਧੀਨ ਹੁੰਦੇ ਹਨ, ਜਿਸ ਨੂੰ ਸੰਮਨ ਜਾਰੀ ਕੀਤਾ ਗਿਆ ਹੈ।
ਉੱਤਰ. ਜਿਸ ਵਿਅਕਤੀ ਨੂੰ ਸੰਮਨ ਜਾਰੀ ਹੋਇਆ ਹੈ, ਉਸ ਲਈ ਕਾਨੂੰਨੀ ਤੌਰ ਤੇ ਇਹ ਲਾਜ਼ਮੀ ਹੁੰਦਾ ਹੈ ਕਿ ਉਹ ਜਾਂ ਤਾਂ ਖ਼ੁਦ ਪੇਸ਼ ਹੋਵੇ ਜਾਂ ਆਪਣਾ ਕੋਈ ਅਧਿਕਾਰਤ ਨੁਮਾਇੰਦਾ ਭੇਜੇ ਅਤੇ ਉਸ ਨੇ ਸੰਮਨ ਜਾਰੀ ਕਰਨ ਵਾਲੇ ਸਬੰਧਤ ਅਧਿਕਾਰੀ ਸਾਹਮਣੇ ਉਸ ਵਿਸ਼ੇ ਬਾਰੇ ਸੱਚ ਬਿਆਨ ਕਰਨਾ ਹੁੰਦਾ ਹੈ, ਜਿਸ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਸ ਮਾਮਲੇ ਲਈ ਲੋੜੀਂਦੇ ਅਜਿਹੇ ਦਸਤਾਵੇਜ਼ ਤੇ ਹੋਰ ਚੀਜ਼ਾਂ ਪੇਸ਼ ਕਰਨੀਆਂ ਹੁੰਦੀਆਂ ਹਨ।
ਉੱਤਰ. ਜਿਸ ਅਧਿਕਾਰੀ ਨੇ ਸੰਮਨ ਜਾਰੀ ਕੀਤਾ ਹੈ ਅਤੇ ਉਸ ਸਾਹਮਣੇ ਜੋ ਵੀ ਕਾਰਵਾਈ ਹੋ ਰਹੀ ਹੁੰਦੀ ਹੈ, ਉਸ ਨੂੰ ਇੱਕ ਨਿਆਂਇਕ ਪ੍ਰਕਿਰਿਆ ਸਮਝਿਆ ਜਾਂਦਾ ਹੈ। ਜੇ ਇੱਕ ਵਿਅਕਤੀ ਸੰਮਨ ਵਿੱਚ ਦਿੱਤੀ ਮਿਤੀ ਨੂੰ ਕੋਈ ਵਾਜਬ ਕਾਰਨ ਦੱਸਿਆਂ ਪੇਸ਼ ਨਹੀਂ ਹੁੰਦਾ, ਤਾਂ ਉਸ ਵਿਰੁੱਧ ਭਾਰਤੀ ਦੰਡ ਸੰਘਤਾ (ਆਈ. ਪੀ. ਸੀ.) ਦੇ ਅਨੁਛੇਦ 174 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਉਹ ਸੰਮਨ ਦੀ ਤਾਮੀਲ ਹੋਣ ਤੋਂ ਬਚਣ ਲਈ ਫ਼ਰਾਰ ਹੋ ਜਾਂਦਾ ਹੈ, ਤਦ ਉਸ ਵਿਰੁੱਧ ਆਈ. ਪੀ. ਸੀ. ਦੇ ਅਨੁਛੇਦ 172 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਜੇ ਉਹ ਅਜਿਹੇ ਕੋਈ ਦਸਤਾਵੇਜ਼ ਜਾਂ ਇਲੈਕਟ੍ਰੌਨਿਕ ਰਿਕਾਰਡਜ਼ ਪੇਸ਼ ਨਹੀਂ ਕਰਦਾ, ਜਿਹੜੇ ਇਸ ਮਾਮਲੇ ਵਿੱਚ ਪੇਸ਼ ਕਰਨੇ ਜ਼ਰੂਰੀ ਹਨ, ਤਦ ਉਸ ਵਿਰੁੱਧ ਆਈ. ਪੀ. ਸੀ. ਦੇ ਅਨੁਛੇਦ 175 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਉਹ ਕੋਈ ਝੂਠੀ ਗਵਾਹੀ ਦਿੰਦਾ ਹੈ, ਤਾਂ ਉਸ ਵਿਰੁੱਧ ਆਈ. ਪੀ. ਸੀ. ਦੇ ਅਨੁਛੇਦ 193 ਅਧੀਨ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇ ਇੱਕ ਵਿਅਕਤੀ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੁੰਦਾ, ਜਿਸ ਨੇ ਸੰਮਨ ਜਾਰੀ ਕੀਤੇ ਹਨ, ਤਾਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 122(3)(ਡੀ) ਅਧੀਨ ਉਸ ਨੂੰ 25, 000/- ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਉੱਤਰ. ਵਿੱਤ ਮੰਤਰਾਲੇ ਦੇ ਰੈਵੇਨਿਊ (ਮਾਲ) ਵਿਭਾਗ 'ਚ ਸੈਂਟਰਲ ਬੋਰਡ ਆਫ਼ ਐਕਸਾਈਜ਼ ਐਂਡ ਕਸਟਮਜ਼ (ਸੀ. ਬੀ. ਈ. ਸੀ.) ਨੇ ਸਮੇਂ-ਸਮੇਂ ਸਿਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਇਸ ਖੇਤਰ ਵਿੱਚ ਸੰਮਨ ਦੀਆਂ ਵਿਵਸਥਾਵਾਂ ਦੀ ਦੁਰਵਰਤੋਂ ਨਾ ਕਰ ਸਕੇ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ (ਹਦਾਇਤਾਂ) ਦੇ ਕੁਝ ਅਹਿਮ ਨੁਕਤੇ ਇਥੇ ਹੇਠਾਂ ਦਿੱਤੇ ਜਾਂਦੇ ਹਨ:
ਉੱਤਰ. ਕਿਸੇ ਵਿਅਕਤੀ ਸੰਮਨ ਭੇਜਦੇ ਸਮੇਂ ਆਮ ਤੌਰ ਤੇ ਨਿਮਨਲਿਖਤ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ –
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 72 ਅਧੀਨ, ਨਿਮਨਲਿਖਤ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਗਏ ਹਨ ਅਤੇ ਇਨ੍ਹਾਂ ਨੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਅਨੁਸਾਰ ਕਾਰਵਾਈ ਕਰਦੇ ਸਮੇਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀਆਂ ਨਾਲ ਸਹਾਇਕਾਂ ਵਜੋਂ ਰਹਿਣਾ ਹੁੰਦਾ ਹੈ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਵਿੱਚ ਵਰਣਿਤ ਇਹ ਵਰਗ ਨਿਮਨਲਿਖਤ ਅਨੁਸਾਰ ਹਨ:
Source : Central Board of Excise and Customs
ਆਖਰੀ ਵਾਰ ਸੰਸ਼ੋਧਿਤ : 7/9/2020