ਹੋਮ / ਸਮਾਜਕ ਭਲਾਈ / ਵਿਕਲਾਂਗ ਲੋਕਾਂ ਦਾ ਸਸ਼ਕਤੀਕਰਨ / ਜ਼ਿਲ੍ਹਾ ਵਿਕਲਾਂਗਤਾ ਪੁਨਰਵਾਸ ਕੇਂਦਰ (ਡੀ.ਡੀ.ਆਰ.ਸੀ.)
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜ਼ਿਲ੍ਹਾ ਵਿਕਲਾਂਗਤਾ ਪੁਨਰਵਾਸ ਕੇਂਦਰ (ਡੀ.ਡੀ.ਆਰ.ਸੀ.)

ਇਸ ਹਿੱਸੇ ਵਿੱਚ ਵਿਕਲਾਂਗਾਂ ਦੇ ਸਸ਼ਕਤੀਕਰਨ ਦੇ ਲਈ ਕੰਮ ਕਰ ਰਹੇ ਹਨ, ਜ਼ਿਲ੍ਹਾ ਵਿਕਲਾਂਗਤਾ ਪੁਨਰਵਾਸ ਕੇਂਦਰ ਦੀ ਜਾਣਕਾਰੀ ਦਿੱਤੀ ਗਈ ਹੈ।

ਡੀ.ਡੀ.ਆਰ.ਸੀ. ਦਾ ਸਾਰ ਅਤੇ ਉਦੇਸ਼

ਜਾਗਰੂਕਤਾ ਪੈਦਾ ਕਰਕੇ ਪੁਨਰਵਾਸ, ਸਿਖਲਾਈ ਅਤੇ ਪੁਨਰਵਾਸ ਕਾਰੋਬਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਲਈ ਜ਼ਿਲ੍ਹਾ ਪੱਧਰ ‘ਤੇ ਅਵਸੰਰਚਨਾ ਦੇ ਸਿਰਜਣ ਅਤੇ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ, ਵਿਭਾਗ ਦੇਸ਼ ਦੇ ਸਾਰੇ ਅਣਗੌਲੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਵਿਕਲਾਂਗਤਾ ਪੁਨਰਵਾਸ ਕੇਂਦਰ ਸਥਾਪਿਤ ਕਰਨ ਵਿੱਚ ਮਦਦ ਕਰ ਰਿਹਾ ਹੈ ਤਾਂ ਕਿ ਵਿਕਲਾਂਗ ਵਿਅਕਤੀਆਂ ਨੂੰ ਵਿਆਪਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਕੁੱਲ 310 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਤੋਂ, 248 ਜ਼ਿਲ੍ਹਿਆਂ ਵਿੱਚ ਡੀ.ਡੀ.ਆਰ.ਸੀ. ਦੀ ਸਥਾਪਨਾ ਹੋ ਚੁੱਕੀ ਹੈ।

ਕੇਂਦਰੀ ਅਤੇ ਰਾਜ ਸਰਕਾਰਾਂ ਦੁਆਰਾ ਡੀ.ਡੀ.ਆਰ.ਸੀ. ਨੂੰ ਵਿੱਤੀ ਢਾਂਚਾਗਤ, ਪ੍ਰਸ਼ਾਸਨ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਂਦੇ ਹੈ, ਜਿਸ ਨਾਲ ਉਹ ਸਬੰਧਿਤ ਜ਼ਿਲ੍ਹਿਆਂ ਵਿੱਚ ਵਿਕਲਾਂਗਾਂ ਨੂੰ ਪੁਨਰਵਾਸ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਥਿਤੀ ਵਿੱਚ ਹੋਣ।

ਡੀ.ਡੀ.ਆਰ.ਸੀ. ਨੂੰ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:

 • ਕੈਂਪ ਅਪਰੋਚ ਦੇ ਤਹਿਤ ਵਿਕਲਾਂਗ ਵਿਅਕਤੀਆਂ ਦਾ ਸਰਵੇਖਣ ਅਤੇ ਪਹਿਚਾਣ ਕਰਨੀ;
 • ਉਤਸ਼ਾਹਿਤ ਕਰਨ, ਵਿਕਲਾਂਗਤਾ ਤੋਂ ਬਚਾਅ ਕਰਨ, ਪਛਾਣ ਕਰਨ ਲਈ ਜਾਗਰੂਕਤਾ ਸਿਰਜਣ;
 • ਸ਼ੁਰੂਆਤੀ ਸਹਾਇਤਾ;
 • ਸਹਾਇਕ ਉਪਕਰਨਾਂ ਦਾ ਮੁਲਾਂਕਣ ਕਰਨਾ, ਸਹਾਇਕ ਉਪਕਰਨਾਂ ਦਾ ਪ੍ਰਾਵਧਾਨ/ਫਿਟਮੈਂਟ, ਸਹਾਇਕ ਉਪਕਰਨਾਂ ਦੀ ਮੁਰੰਮਤ।
 • ਰੋਗਨਾਸਕ ਸੇਵਾਵਾਂ ਅਰਥਾਤ ਸਰੀਰਕ ਇਲਾਜ, ਵਪਾਰਕ ਇਲਾਜ, ਵਾਕ ਇਲਾਜ ਆਦਿ;
 • ਵਿਕਲਾਂਗਤਾ ਪ੍ਰਮਾਣ ਪੱਤਰ, ਬੱਸ ਪਾਸ ਅਤੇ ਵਿਕਲਾਂਗ ਵਿਅਕਤੀਆਂ ਲਈ ਹੋਰ ਰਿਆਇਤਾਂ/ਸਹੂਲਤਾਂ ਪ੍ਰਦਾਨ ਕਰਨਾ;
 • ਰੁਜ਼ਗਾਰ ਲਈ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਮਾਧਿਅਮ ਨਾਲ ਕਰਜ਼ੇ ਦੀ ਵਿਵਸਥਾ ਕਰਨਾ;
 • ਵਿਕਲਾਂਗ ਵਿਅਕਤੀਆਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕਰਨਾ;
 • ਰੋਕਮੁਕਤ ਵਾਤਾਵਰਣ ਦਾ ਵਿਕਾਸ ਕਰਨਾ;
 • ਵਿਕਲਾਂਗ ਵਿਅਕਤੀਆਂ ਦੀ ਕਿੱਤਾ-ਮੁਖੀ ਸਿਖਲਾਈ ਦੇ ਵਿਕਾਸ ਅਤੇ ਨਿਯੋਜਨ ਲਈ ਹੇਠ ਲਿਖੇ ਦੇ ਮਾਧਿਅਮ ਨਾਲ ਸਹਾਇਕ ਅਤੇ ਅਨੁਪੂਰਕ ਸੇਵਾਵਾਂ ਮੁਹੱਈਆ ਕਰਨਾ।
 • ਅਧਿਆਪਕਾਂ, ਸਮੁਦਾਇ ਅਤੇ ਪਰਿਵਾਰਾਂ ਨੂੰ ਨਵੀਨ ਸਿਖਲਾਈ ਪ੍ਰਦਾਨ ਕਰਨਾ।
 • ਵਿਕਲਾਂਗ ਵਿਅਕਤੀਆਂ ਨੂੰ ਸਿੱਖਿਆ, ਕਿੱਤਾ-ਮੁਖੀ ਸਿਖਲਾਈ ਲਈ ਜਲਦੀ ਪ੍ਰੇਰਿਤ ਕਰਨਾ ਅਤੇ ਉਤਸ਼ਾਹਿਤ ਕਰਨਾ ਅਤੇ ਰੁਜ਼ਗਾਰ ਪ੍ਰਦਾਨ ਕਰਨਾ।
 • ਸਥਾਨਕ ਸੰਸਾਧਨਾਂ ਦੇ ਮੱਦੇਨਜ਼ਰ ਵਿਕਲਾਂਗ ਵਿਅਕਤੀਆਂ ਲਈ ਅਨੁਕੂਲ ਕਿੱਤੇ ਦੀ ਪਹਿਚਾਣ ਕਰਨੀ ਅਤੇ ਕਿੱਤਾ-ਮੁਖੀ ਸਿਖਲਾਈ ਡਿਜ਼ਾਇਨ ਕਰਨਾ ਅਤੇ ਮੁਹੱਈਆ ਕਰਾਉਣਾ ਅਤੇ ਉਚਿਤ ਰੁਜ਼ਗਾਰ ਦੀ ਪਛਾਣ ਕਰਨਾ ਤਾਂ ਜੋ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਆਤਮ ਨਿਰਭਰ ਬਣਾਇਆ ਜਾ ਸਕੇ।
 • ਮੌਜੂਦਾ ਵਿਦਿਅਕ ਸਿਖਲਾਈ ਸੰਸਥਾਵਾਂ ਦੇ ਲਈ ਰੇਫਰਲ ਸੇਵਾਵਾਂ ਪ੍ਰਦਾਨ ਕਰਨਾ।

ਇਹ ਯੋਜਨਾ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦਾ ਸਾਂਝਾ ਉਪਰਾਲਾ ਹੈ। ਡੀ.ਡੀ.ਆਰ.ਸੀ. ਨੂੰ ਵਿਕਲਾਂਗ ਵਿਅਕਤੀ ਅਧਿਨਿਯਮ 1995 ਦੇ ਲਾਗੂ ਕਰਨ ਲਈ ਯੋਜਨਾਵਾਂ ਦੇ ਮਾਧਿਅਮ ਨਾਲ ਸ਼ੁਰੂ ਵਿੱਚ ਤਿੰਨ ਸਾਲਾਂ (ਉੱਤਰ-ਪੂਰਬੀ ਖੇਤਰ), ਜੰਮੂ ਅਤੇ ਕਸ਼ਮੀਰ, ਅੰਡੇਮਾਨ ਨਿਕੋਬਾਰ ਦੀਪ ਸਮੂਹ, ਪੁਡੂਚੇਰੀ, ਦਮਨ ਅਤੇ ਦੀਵ ਅਤੇ ਦਾਦਰ ਅਤੇ ਨਗਰ ਹਵੇਲੀ ਦੇ ਮਾਮਲੇ ਵਿੱਚ ਪੰਜ ਸਾਲ) ਦੇ ਲਈ ਵਿੱਤ ਪੋਸ਼ਿਤ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਵਿੱਤ ਪੋਸ਼ਣ ਦੀਨਦਿਆਲ ਵਿਕਲਾਂਗ ਪੁਨਰਵਾਸ ਯੋਜਨਾ ਦੇ ਮਾਧਿਅਮ ਨਾਲ ਵਿੱਤ ਪੋਸ਼ਣ ਨੂੰ ਘੱਟ ਕਰਨ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।

ਗ੍ਰਾਂਟ ਲਈ ਮੰਨਣਯੋਗ ਪ੍ਰੋਗਰਾਮ/ਘਟਕ

ਹਰੇਕ ਵਿਕਲਾਂਗ ਪੁਨਰਵਾਸ ਕੇਂਦਰ ਨੂੰ ਗ੍ਰਾਂਟ ਸਹਾਇਤਾ ਵਿਕਲਾਂਗ ਵਿਅਕਤੀਆਂ ਨੂੰ ਵਿਸਤ੍ਰਿਤ ਪੁਨਰਵਾਸ ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰਦਾਨ ਕੀਤੀ ਜਾਂਦੀ ਹੈ। ਗ੍ਰਾਂਟ ਵਿੱਚ ਆਵਰਤੀ ਅਤੇ ਗੈਰ-ਆਵਰਤੀ ਘਟਕ ਸ਼ਾਮਿਲ ਹੁੰਦੇ ਹਨ ਕਿ ਬਸ਼ਰਤੇ ਕਿ ਜ਼ਿਲਾ ਪ੍ਰਸ਼ਾਸਨ/ਤਾਮੀਲ ਏਜੰਸੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਚਲਾਉਣ ਲਈ ਮੁਫ਼ਤ ਆਵਾਸ ਦੀ ਵਿਵਸਥਾ ਕਰ ਦੇਣ।

ਉੱਤਰ-ਪੂਰਬੀ ਰਾਜਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਲਕਸ਼ਦੀਪ, ਪੁੱਡੂਚੇਰੀ, ਦਮਨ ਅਤੇ ਦੀਵ ਅਤੇ ਜੰਮੂ ਅਤੇ ਕਸ਼ਮੀਰ ਵਿੱਚ 20 ਵਾਧੂ ਖ਼ਰਚ (ਅਰਥਾਤ‌ 42.46 ਲੱਖ ਰੁਪਏ ਤਕ) ਮੰਨਣਯੋਗ ਹੈ। ਉਸ ਦੇ ਬਾਅਦ ਦੀਨਦਿਆਲ ਵਿਕਲਾਂਗ ਪੁਨਰਵਾਸ ਯੋਜਨਾ ਦੇ ਅੰਤਰਗਤ ਵਿੱਤ ਪੋਸ਼ਣ ਕੀਤਾ ਜਾਂਦਾ ਹੈ। ਦੀਨਦਿਆਲ ਪੁਨਰਵਾਸ ਯੋਜਨਾ ਵਿੱਚ ਟੇਪਰਿੰਗ ਦੇ ਪ੍ਰਾਵਧਾਨ ਦੇ ਨਾਲ ਗ੍ਰਾਂਟ ਸਹਾਇਤਾ ਨਿਰਧਾਰਤ ਲਾਗਤ ਮਾਪਦੰਡਾਂ ਦੇ ਅਨੁਸਾਰ ਬਜਟੀ ਦੀ ਰਾਸ਼ੀ ਦੀ 90 ਤੱਕ ਰਾਸ਼ੀ ਮਨਜ਼ੂਰ ਕੀਤੀ ਜਾਂਦੀ ਹੈ ਅਤੇ ਸਿਰਫ ਸ਼ਹਿਰੀ ਖੇਤਰਾਂ ਵਿੱਚ ਦੀਨਦਿਆਲ ਵਿਕਲਾਂਗ ਪੁਨਰਵਾਸ ਕੇਂਦਰਾਂ ਦੇ ਲਈ ਹਰ ਦੂਜੇ ਸਾਲ 5 ਦੀ ਦਰ ਨਾਲ ਵਿੱਤ ਪੋਸ਼ਣ ਦੇ ਸੱਤ ਸਾਲ ਦੇ ਬਾਅਦ ਇਸ ਢੰਗ ਦੇ ਨਾਲ ਕਿ 75 ਦੇ ਅੱਗੇ ਕੋਈ ਟੇਪਰਿੰਗ ਨਹੀਂ ਕੀਤੀ ਜਾਵੇਗੀ ਗ੍ਰਾਂਟ ਸਹਾਇਤਾ ਦੀ ਟੇਪਰਿੰਗ ਕੀਤੀ ਜਾਂਦੀ ਹੈ।

ਕਿਵੇਂ ਬੇਨਤੀ ਕਰੀਏ

ਚਿੰਨ੍ਹਿਤ ਅਤੇ ਥਾਪੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸਥਾਪਿਤ ਕਰਨ ਲਈ ਅਤੇ ਵਿਕਲਾਂਗ ਜਨ ਅਧਿਨਿਯਮ ਦੇ ਲਾਗੂ ਕਰਨ ਲਈ ਪਹਿਲੇ ਸਾਲ ਦੇ ਗ੍ਰਾਂਟ ਦੀ ਪ੍ਰਾਪਤੀ ਲਈ ਰਾਜ ਸਰਕਾਰ ਨੂੰ ਹੇਠ ਲਿਖੇ ਕਾਗਜ਼ਾਤਾਂ ਦੇ ਨਾਲ ਪ੍ਰਸਤਾਵ ਭੇਜਣਾ ਹੁੰਦਾ ਹੈ:

 1. ਸੰਬੰਧਤ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਐੱਮ.)/ਜ਼ਿਲ੍ਹਾ ਕਲੈਕਟਰ ਦੀ ਪ੍ਰਧਾਨਗੀ ਵਿੱਚ ਅਤੇ ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ, ਸਿਹਤ, ਪੰਚਾਇਤ ਰਾਜ, ਮਹਿਲਾ ਅਤੇ ਕਲਿਆਣ ਵਿਭਾਗ ਅਤੇ ਹੋਰ ਮਾਹਿਰ ਨੂੰ ਜਿਸ ਨੂੰ ਡੀ.ਐੱਮ./ਡੀ.ਸੀ. ਨਾਲ ਰੱਖਣਾ ਉਚਿਤ ਸਮਝਦਾ ਏਂ ਸ਼ਾਮਿਲ ਕਰਦੇ ਹੋਏ ਜ਼ਿਲ੍ਹਾ ਪ੍ਰਬੰਧ ਟੀਮ ਦੇ ਗਠਨ ਦੇ ਆਦੇਸ਼ ਦੇ ਪ੍ਰਤੀ।
 2. ਜ਼ਿਲ੍ਹਾ ਪ੍ਰਬੰਧਨ ਟੀਮ ਦੁਆਰਾ ਚਿੰਨ੍ਹਿਤ/ਦਰਸਾਏ ਤਾਮੀਲ ਏਜੰਸੀ ਦਾ ਨਾਂ। ਇਸ ਵਿੱਚ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਜਾਂ ਰਾਜ ਦੇ ਮੁਖਤਿਆਰ ਸੰਸਥਾ ਨੂੰ ਪਹਿਲ ਦਿੱਤੀ ਜਾਵੇਗੀ। ਇਸ ਦੇ ਨਾ ਹੋਣ ਦੀ ਹਾਲਤ ਵਿੱਚ ਵਿਕਲਾਂਗ ਵਿਅਕਤੀਆਂ ਦੇ ਪੁਨਰਵਾਸ ਦੇ ਨਾਲ ਪ੍ਰਸਿੱਧ ਗੈਰ-ਸਰਕਾਰੀ ਸੰਗਠਨ।
 3. ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਦੇ ਨਾਂ ਨਾਲ ਖੋਲ੍ਹੇ ਗਏ ਸਾਂਝੇ ਖਾਤੇ ਲਈ ਬੈਂਕ ਦਾ ਪ੍ਰਵਾਨਗੀ ਪੱਤਰ (ਜ਼ਿਲ੍ਹਾ ਪ੍ਰਬੰਧ ਟੀਮ ਅਤੇ ਲਾਗੂ ਕਰਨ ਦੀ ਟੀਮ ਵੱਲੋਂ ਕੋਈ ਹੋਰ)।
 4. ਤਾਮੀਲ ਏਜੰਸੀ ਦਾ ਕਮੇਟੀਆਂ ਕਾਨੂੰਨ/ਨਿਆਂ ਅਧਿਨਿਯਮ/ਕੰਪਨੀਆਂ ਅਧਿਨਿਯਮ (ਧਾਰਾ-25) ਦੇ ਅੰਤਰਗਤ ਪੰਜੀਕਰਣ ਪ੍ਰਮਾਣ ਪੱਤਰ ਦੀ ਪ੍ਰਤੀ।
 5. ਵਿਕਲਾਂਗ ਵਿਅਕਤੀ ਅਧਿਨਿਯਮ, 1995 ਦੇ ਅੰਤਰਗਤ ਪੰਜੀਕਰਣ ਪ੍ਰਮਾਣ ਪੱਤਰ।
 6. ਤਾਮੀਲ ਏਜੰਸੀ ਦੇ ਪਿਛਲੇ ਦੋ ਸਾਲ ਦੀਆਂ ਸਾਲਾਨਾ ਰਿਪੋਰਟਾਂ ਅਤੇ ਲੇਖਾ-ਜਾਂਚ ਲੱਗੀ ਅਤੇ ਪ੍ਰਾਧੀਕ੍ਰਿਤ ਹਸਤਾਖਰਕਰਤਾ ਦੁਆਰਾ ਪ੍ਰਤੀਹਸਤਾਖਰਿਤ।
 7. ਜਾਂਚ ਰਿਪੋਰਟ ਦੀ ਪ੍ਰਾਪਤੀ।
 8. ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਨੂੰ ਪਹਿਲਾਂ ਜਾਰੀ ਕੀਤੀ ਗਈ ਰਾਸ਼ੀਆਂ ਦੇ ਸੰਬੰਧ ਵਿੱਚ ਉਪਯੋਗਿਤਾ ਪ੍ਰਮਾਣ-ਪੱਤਰ।

ਡੀ.ਡੀ.ਆਰ.ਸੀ. ਨੂੰ ਗ੍ਰਾਂਟ ਮਨਜ਼ੂਰ ਕਰਨ ਦੀ ਪ੍ਰਕਿਰਿਆ

ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰਾਂ ਨੂੰ ਗ੍ਰਾਂਟ ਮਨਜ਼ੂਰ ਕਰਨ ਦੀ ਪ੍ਰਕਿਰਿਆ ਨਿਰਧਾਰਤ ਪ੍ਰਲੇਖ ਦੇ ਨਾਲ ਪੂਰਨ ਪ੍ਰਸਤਾਵ ਪ੍ਰਾਪਤ ਹੋ ਜਾਣ ਦੇ ਬਾਅਦ ਉਸ ‘ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਏਕੀਕ੍ਰਿਤ ਵਿਭਾਗ ਦਾ ਵਿੱਤੀ ਸਮਰਥਨ ਪ੍ਰਾਪਤ ਕਰਨ ਲਈ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਦੇ ਸਮਰਥਨ ਦੇ ਬਾਅਦ ਸਮਰੱਥ ਅਧਿਕਾਰੀ ਦੀ ਪ੍ਰਬੰਧਕੀ ਮਨਜ਼ੂਰੀ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਮਨਜ਼ੂਰੀ ਪੱਤਰ ਜਾਰੀ ਕੀਤਾ ਜਾਂਦਾ ਹੈ ਅਤੇ ਬਿਲ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਦੇ ਸੰਯੁਕਤ ਖਾਤੇ ਵਿੱਚ ਮਨਜ਼ੂਰ ਰਾਸ਼ੀ ਤਬਦੀਲ ਕੀਤੇ ਜਾਣ ਲਈ ਤਨਖਾਹਾਂ ਅਤੇ ਲੇਖਾ ਦਫ਼ਤਰ ਨੂੰ ਪੇਸ਼ ਕੀਤਾ ਜਾਂਦਾ ਹੈ।

ਸਰੋਤ: ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ

3.16556291391
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top