ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੁਗਮ ਭਾਰਤ ਅਭਿਆਨ

ਇਸ ਭਾਗ ਵਿੱਚ ਸੁਗਮ ਭਾਰਤ ਅਭਿਆਨ ਦੀ ਜਾਣਕਾਰੀ ਦਿੱਤੀ ਗਈ ਹੈ।

ਵਿਕਲਾਂਗਾਂ ਦੇ ਅਧਿਕਾਰ

ਵਿਕਲਾਂਗ ਵਿਅਕਤੀਆਂ ਲਈ ਸਰਬ-ਵਿਆਪੀ ਸੁਗਮਤਾ ਉਨ੍ਹਾਂ ਨੂੰ ਸਮਾਨ ਮੌਕਿਆਂ ਤਕ ਪਹੁੰਚ ਬਣਾਉਣ ਲਈ ਸਮਰੱਥ ਬਣਾਉਣ ਅਤੇ ਆਤਮ-ਨਿਰਭਰਤਾ ਪੂਰਵਕ ਰਹਿਣ ਅਤੇ ਇੱਕ ਸਮਾਵੇਸ਼ੀ ਸਮਾਜ ਵਿੱਚ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਪੂਰਨ ਰੂਪ ਨਾਲ ਭਾਗ ਲਈ ਲਾਜ਼ਮੀ ਹੈ। ਵਿਕਲਾਂਗਜਨ (ਸਮਾਨ ਮੌਕੇ ਅਧਿਕਾਰ ਸੁਰੱਖਿਅਣ ਅਤੇ ਪੂਰਨ ਭਾਗੀਦਾਰੀ) ਅਧਿਨਿਯਮ, 1995 ਦੀ ਧਾਰਾ 44 ਅਤੇ 45 ਦੇ ਅੰਤਰਗਤ, ਸਿਲਸਿਲੇਵਾਰ ਟ੍ਰਾਂਸਪੋਰਟ ਤੇ ਸੜਕ ਅਤੇ ਨਿਰਮਿਤ ਵਾਤਾਵਰਨ ਵਿੱਚ ਸਪਸ਼ਟ ਤੌਰ ਤੇ ਗੈਰ-ਭੇਦਭਾਵ ਦਾ ਪ੍ਰਾਵਧਾਨ ਹੈ। ਵਿਕਲਾਂਗ ਵਿਅਕਤੀਆਂ ਦੇ ਅਧਿਕਾਰਾਂ ਉੱਤੇ ਯੂ.ਐੱਨ. ਕਵਵੈਨਸ਼ਨ ਦਾ ਅਨੁਛੇਦ 9, ਜਿਸ ਤੇ ਭਾਰਤ ਹਸਤਾਖਰ ਕਰਤਾ ਦੇਸ਼ ਹੈ, ਸਰਕਾਰਾਂ ਉੱਤੇ

 • ਸੂਚਨਾ,
 • ਟ੍ਰਾਂਸਪੋਰਟ,
 • ਭੌਤਿਕ ਵਾਤਾਵਰਨ,
 • ਸੰਚਾਰ ਤਕਨਾਲੋਜੀ ਅਤੇ
 • ਸੇਵਾਵਾਂ ਅਤੇ ਸੰਕਟਕਾਲੀਨ ਸੇਵਾਵਾਂ ਤਕ ਵਿਕਲਾਂਗ ਵਿਅਕਤੀਆਂ ਦੀ ਪਹੁੰਚ ਯਕੀਨੀ ਕਰਨ ਦੀ ਜ਼ਿੰਮੇਵਾਰੀ ਸਰਕਾਰ ਉੱਤੇ ਪਾਉਂਦੀ ਹੈ।

ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਇੱਕ ਸੰਮਿਲਤ ਸਮਾਜ ਦਾ ਸਿਰਜਣ ਕਰੇ, ਜਿਸ ਵਿੱਚ ਇੱਕ ਉਤਪਾਦਨ, ਸੁਰੱਖਿਅਤ ਅਤੇ ਇੱਜ਼ਤ ਵਾਲਾ ਜੀਵਨ ਜਿਊਣ ਲਈ ਵਿਕਲਾਂਗ ਵਿਅਕਤੀਆਂ ਦੀ ਤਰੱਕੀ ਅਤੇ ਵਿਕਾਸ ਲਈ ਸਮਾਨ ਮੌਕੇ ਅਤੇ ਪਹੁੰਚ ਮੁਹੱਈਆ ਕਰਵਾਈ ਜਾ ਸਕੇ।

ਟੀਚਾ ਅਤੇ ਵਿਚਾਰ

ਇੱਕ ਸੰਮਿਲਤ ਸਮਾਜ ਵਿੱਚ ਵਿਕਲਾਂਗ ਵਿਅਕਤੀਆਂ ਦੇ ਸਮਾਨ ਮੌਕਿਆਂ ਤਕ ਪਹੁੰਚ ਪੱਕੀ ਕਰਨ ਅਤੇ ਆਤਮ-ਨਿਰਭਰਤਾ ਪੂਰਵਕ ਰਹਿਣ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਪੂਰਨ ਰੂਪ ਨਾਲ ਭਾਗ ਲੈਣ ਵਿੱਚ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ, ਉਨ੍ਹਾਂ ਦੀ ਸਰਬ-ਵਿਆਪਕ (ਯੂਨੀਵਰਸਲ) ਪਹੁੰਚ ਯਕੀਨੀ ਕਰਨਾ ਜ਼ਰੂਰੀ ਹੈ। ਵਿਕਲਾਂਗਜਨ ਸਸ਼ਕਤੀਕਰਨ ਵਿਭਾਗ, ਨੇ ਵਿਕਲਾਂਗ ਵਿਅਕਤੀਆਂ ਲਈ ਸਰਬ-ਵਿਆਪਕ ਸੁਗਮਤਾ ਪ੍ਰਾਪਤ ਕਰਨ ਲਈ ਇੱਕ ਰਾਸ਼ਟਰ ਵਿਆਪੀ ਫਲੈਗਸ਼ਿਪ ਅਭਿਆਨ ਸੁਗਮ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਹੈ, ਜੋ ਸੰਮਿਲਤ ਸਮਾਜ ਵਿੱਚ, ਵਿਕਲਾਂਗ ਵਿਅਕਤੀਆਂ ਨੂੰ ਸਮਾਨ ਮੌਕੇ ਅਤੇ ਆਜ਼ਾਦ ਜੀਵਨ ਗੁਜ਼ਾਰਨ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਭਾਗੀਦਾਰੀ ਕਰਨ ਲਈ ਸਮਰੱਥ ਬਣਾਉਣ ਵਿੱਚ ਮਦਦ ਕਰੇਗਾ।

ਚੁੱਕੇ ਗਏ ਮਹੱਤਵਪੂਰਨ ਕਦਮ

 • ਸੁਗਮਤਾ ਦੀ ਪ੍ਰਫੁਲਤਾ ਲਈ ਸੰਸਥਾਗਤ ਤਾਲਮੇਲ, ਪ੍ਰਵਰਤਨ ਤੰਤਰ ਅਤੇ ਵਿਕਲਾਂਗ ਵਿਅਕਤੀ ਅਧਿਨਿਯਮ ਦੀ ਜਾਗਰੂਕਤਾ ਦੇ ਸਾਂਝੇ ਯਤਨਾਂ ਦੁਆਰਾ ਅਭਿਆਨ ਨੂੰ ਲਾਗੂ ਕਰਨ ਲਈ ਕੇਂਦਰੀ ਮੰਤਰਾਲਾ/ਵਿਭਾਗਾਂ, ਰਾਜ ਸਰਕਾਰਾਂ ਸੁਗਮਤਾ ਪੇਸ਼ੇਵਰਾਂ ਅਤੇ ਮਾਹਿਰਾਂ ਦੇ ਪ੍ਰਤੀਨਿਧੀਆਂ ਦੇ ਨਾਲ, ਇੱਕ ਸੰਚਾਲਨ ਕਮੇਟੀ ਅਤੇ ਇੱਕ ਪ੍ਰੋਗਰਾਮ ਨਿਗਰਾਨੀ ਯੂਨਿਟ ਦਾ ਗਠਨ ਕੀਤਾ ਗਿਆ ਹੈ।
 • ਪਹਿਲੇ ਪੜਾਅ ਵਿੱਚ 48 ਸ਼ਹਿਰਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚ ਸਰਕਾਰੀ ਭਵਨ ਅਤੇ ਜਨਤਕ ਸਹੂਲਤਾਂ ਨੂੰ ਜੁਲਾਈ, 2016 ਤਕ ਪੂਰੀ ਤਰ੍ਹਾਂ ਸੁਗਮਤਾ ਵਿੱਚ ਬਦਲਿਆ ਜਾਣਾ ਹੈ।
 • ਸੁਗਮਤਾ ਦੇ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੁਗਮ ਭਵਨਾਂ, ਸੁਗਮ ਟ੍ਰਾਂਸਪੋਰਟ ਅਤੇ ਸੁਗਮ ਵੈੱਬਸਾਈਟ ਦਾ ਨਿਰਮਾਣ।

ਸੁਗਮ ਭਾਰਤ ਅਭਿਆਨ - ਇੱਕ ਸ਼ੁਰੂਆਤ

ਵਿਕਲਾਂਗਾਂ ਲਈ ਦੇਸ਼ ਵਿਆਪੀ ਸੁਗਮ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਦੇਸ਼ ਵਿਆਪੀ ਇਹ ਅਭਿਆਨ ਵਿਕਲਾਂਗਾਂ ਨੂੰ ਸਰਬ-ਵਿਆਪੀ ਪਹੁੰਚ ਪ੍ਰਾਪਤ ਕਰਨ, ਵਿਕਾਸ ਲਈ ਸਮਾਨ ਮੌਕੇ ਪ੍ਰਦਾਨ ਕਰਨ, ਸੁਤੰਤਰ ਆਜੀਵਿਕਾ ਅਤੇ ਸੰਮਿਲਤ ਸਮਾਜ ਦੇ ਸਾਰੇ ਪੱਖਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਿੱਚ ਸਹਾਇਕ ਹੋਵੇਗਾ।

ਕਾਰਜ ਯੋਜਨਾ

 • ਸਾਰੇ ਪ੍ਰਮੁੱਖ ਸਟੇਕਹੋਲਡਰਸ ਜਿਵੇਂ ਸਥਾਨਕ ਜਨ ਪ੍ਰਤੀਨਿਧੀ, ਰਾਜਾਂ ਦੇ ਸਰਕਾਰੀ ਅਧਿਕਾਰੀ, ਸ਼ਹਿਰੀ ਵਿਕਾਸ ਵਿਭਾਗ, ਗ੍ਰਾਮੀਣ ਵਿਕਾਸ ਵਿਭਾਗ, ਪੀ.ਡਬਲਿਊ.ਡੀ., ਪੁਲਿਸ, ਸੜਕ, ਰੇਲਵੇ, ਏਅਰਪੋਰਟ ਦੇ ਪ੍ਰਤੀਨਿਧੀ, ਪੇਸ਼ੇਵਰ ਲੋਕ ਜਿਵੇਂ - ਇੰਜੀਨੀਅਰ, ਵਾਸਤੂ-ਸ਼ਾਸਤਰੀ, ਰਿਅਲ ਸਟੇਟ ਡਿਵੈਲਪਰਸ, ਜੱਜ, ਵਿਦਿਆਰਥੀ, ਐੱਨ.ਜੀ.ਓ., ਜਨਤਕ ਖੇਤਰ ਅਤੇ ਹੋਰਨਾਂ ਦੇ ਪ੍ਰਤੀਨਿਧੀ ਆਦਿ ਨੂੰ ਸੰਵੇਦੀ ਬਣਾਉਣ ਲਈ ਖੇਤਰੀ ਜਾਗਰੂਕਤਾ ਕਾਰਜਸ਼ਾਲਾਵਾਂ ਦਾ ਪ੍ਰਬੰਧ ਕੀਤੇ ਜਾਣ ਦੀ ਯੋਜਨਾ।
 • ਜਨਤਕ ਪ੍ਰਚਾਰ ਸਮੱਗਰੀ ਜਿਵੇਂ- ਬਰਾਸ਼ਰ, ਵਿਦਿਅਕ ਬੁਕਲੇਟ, ਪੋਸਟਰ ਆਦਿ ਅਤੇ ਸੁਗਮਤਾ ਦੇ ਮੁੱਦੇ ਉੱਤੇ ਵੀਡੀਓ ਦਾ ਸਿਰਜਣ ਅਤੇ ਪ੍ਰਸਾਰ।
 • ਸੁਗਮਤਾ ਸਥਾਨਾਂ ਦੇ ਬਾਰੇ ਵਿਆਪਕ ਜਾਣਕਾਰੀ ਪ੍ਰਾਪਤ ਕਰਨ ਲਈ ਜਨ-ਸਮੂਹ ਇਕੱਠੇ ਕਰਨ ਦੇ ਮੰਚ ਦੇ ਸਿਰਜਣ ਲਈ, ‘ਮੋਬਾਇਲ ਐਪ’ ਸਹਿਤ ਪੋਰਟਲ ਦਾ ਸਿਰਜਣ, ਰੈਂਪਸ, ਸੁਗਮ ਟਾਇਲੇਟ ਅਤੇ ਸੁਗਮ ਰੈੰਪਸ ਆਦਿ ਸਿਰਜਣ ਲਈ ਪ੍ਰਸਤਾਵਾਂ ਦੀ ਮਨਜ਼ੂਰੀ ਲਈ ਜਾਣਕਾਰੀ ਪ੍ਰਦਾਨ ਕਰਨੀ ਅਤੇ ਸੁਗਮ ਭਵਨਾਂ ਅਤੇ ਟ੍ਰਾਂਸਪੋਰਟ ਦੇ ਸਿਰਜਣ ਲਈ ਸੀ.ਐੱਸ.ਆਰ. ਸਰੋਤਾਂ ਨੂੰ ਚੈਨੇਲਾਈਜ਼ਡ ਕਰਨਾ।
 • ਦੇਸ਼ ਭਰ ਵਿੱਚ ਨਿਕਟਵਰਤੀ ਸੁਗਮ ਸਥਾਨਾਂ ਦਾ ਪਤਾ ਕਰਨ ਲਈ, ਅੰਗਰੇਜ਼ੀ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਇੱਕ ਮੋਬਾਈਲ ਐਪਲੀਕੇਸ਼ਨ ਵਿਕਸਤ ਕਰਨਾ।

ਨਿਰਧਾਰਤ ਟੀਚਾ

 • ਅਭਿਆਨ ਦੇ ਅੰਤਰਗਤ ਰਾਸ਼ਟਰੀ ਰਾਜਧਾਨੀ ਅਤੇ ਰਾਜਾਂ ਦੀਆਂ ਰਾਜਧਾਨੀਆਂ ਦੇ ਸਾਰੇ ਸਰਕਾਰੀ ਭਵਨਾਂ ਦੇ ਪੰਜਾਹ ਫ਼ੀਸਦੀ ਨੂੰ ਜੁਲਾਈ 2018 ਤਕ ਵਿਕਲਾਂਗਾਂ ਲਈ ਸੁਗਮ ਬਣਾਉਣਾ।
 • ਦੇਸ਼ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਏ1, ਏ ਅਤੇ ਬੀ ਸ਼੍ਰੇਣੀ ਦੇ ਸਟੇਸ਼ਨਾਂ ਨੂੰ ਜੁਲਾਈ 2016 ਤਕ ਵਿਕਲਾਂਗਾਂ ਲਈ ਸੁਗਮ ਬਣਾਉਣਾ।
 • ਮਾਰਚ 2018 ਤਕ ਦੇਸ਼ ਵਿੱਚ ਸਰਕਾਰੀ ਖੇਤਰ ਦੇ ਆਵਾਜਾਈ ਵਾਹਨਾਂ ਨੂੰ ਵਿਕਲਾਂਗਾਂ ਲਈ ਸੁਗਮ ਬਣਾਉਣਾ।
 • ਇਹ ਪੱਕਾ ਕਰਨਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਜਾਰੀ ਕੀਤੇ ਜਾਣ ਵਾਲੇ ਜਨਤਕ ਦਸਤਾਤਵੇਜ਼ਾਂ ਦਾ ਘੱਟੋ-ਘੱਟ ਪੰਜਾਹ ਫ਼ੀਸਦੀ ਹਿੱਸਾ ਵਿਕਲਾਂਗਾਂ ਲਈ ਪਹੁੰਚ ਮਾਪਦੰਡਾਂ ਨੂੰ ਪੂਰਾ ਕਰੇ।

ਸਰੋਤ : ਵਿਕਲਾਂਗਜਨ ਸਸ਼ਕਤੀਕਰਨ ਵਿਭਾਗ, ਭਾਰਤ ਸਰਕਾਰ।

3.22297297297
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top