ਵਿਕਲਾਂਗਤਾ ਸੰਬੰਧੀ ਕਾਨੂੰਨੀ ਪ੍ਰਾਵਧਾਨ ਅਤੇ ਕਾਰਜਗਤ ਸੰਸਥਾਨ
ਵਿਕਲਾਂਗਤਾ ਤੋਂ ਭਾਵ
- ਵਿਕਲਾਂਗ ਵਿਅਕਤੀ (ਸਮਾਨ ਮੌਕੇ, ਅਧਿਕਾਰਾਂ ਦੀ ਹਿਫਾਜ਼ਤ ਅਤੇ ਪੂਰਨ ਭਾਗੀਦਾਰੀ) ਅਧਿਨਿਯਮ, 1995 ਦੀ ਧਾਰਾ 2 (ਹ), (ਜਿਸ ਨੂੰ ਪੀ.ਡਬਲਿਊ.ਡੀ. ਅਧਿਨਿਯਮ, ੧੯੯੫ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ) ''ਵਿਕਲਾਂਗ ਵਿਅਕਤੀ ਕੋਸ਼ ਅਜਿਹੇ ਵਿਅਕਤੀ ਨੂੰ'' ਰੂਪ ਵਿੱਚ ਪਰਿਭਾਸ਼ਤ ਕਰਦਾ ਹੈ, ਜੋ ਕਿਸੇ ਚਿਕਿਤਸਾ ਅਫ਼ਸਰ ਦੁਆਰਾ ਪ੍ਰਮਾਣਿਤ ਕਿਸੇ ਵਿਕਲਾਂਗਤਾ ਤੋਂ ਨਿਊਨਤਮ 40 ਫ਼ੀਸਦੀ ਪੀੜਤ ਹੈ।
ਇਹ ਵਿਕਲਾਂਗਤਾ (ੳ) ਨਜ਼ਰ ਵਿੱਚ ਰੁਕਾਵਟ (ਅ) ਘੱਟ ਨਜ਼ਰ (ੲ) ਕੋੜ੍ਹ ਰੋਗ ਉਪਚਾਰਿਤ (ਸ) ਸੁਣਨ ਵਿੱਚ ਰੁਕਾਵਟ (ਹ) ਚਲਨ ਵਿਕਲਾਂਗਤਾ (ਕ) ਮਾਨਸਿਕ ਰੋਗ (ਖ) ਮਾਨਸਿਕ ਧੀਮਾਪਣ (ਗ) ਸਵੈ-ਲੀਨਤਾ (ਆਟਿਜ਼ਮ) (ਘ) ਦਿਮਾਗ ਦਾ ਕਮਜ਼ੋਰ ਹੋਣਾ ਜਾਂ) ਙ), (ਖ),(ਗ) ਅਤੇ (ਘ) ਵਿੱਚੋਂ ਦੋ ਜਾਂ ਜ਼ਿਆਦਾ ਦਾ ਸੰਯੋਜਨ, ਹੋ ਸਕਦਾ ਹੈ। ਧਾਰਾ ੨ (ਘ), ਵਿਕਲਾਂਗ ਵਿਅਕਤੀ (ਸਮਾਨ ਮੌਕੇ, ਅਧਿਕਾਰਾਂ ਦੀ ਹਿਫਾਜ਼ਤ ਅਤੇ ਪੂਰਨ ਭਾਗੀਦਾਰੀ) ਅਧਿਨਿਯਮ, 1995, ਸਹਿ ਪਠਿਤ ਆਟਿਜ਼ਮ, ਦਿਮਾਗ ਦਾ ਕਮਜ਼ੋਰ ਹੋਣਾ, ਮਾਨਸਿਕ ਧੀਮਾਪਣ ਅਤੇ ਬਹੁ-ਵਿਕਲਾਂਗਤਾ ਤੋਂ ਪੀੜਤ ਵਿਅਕਤੀਆਂ ਦੇ ਕਲਿਆਣ ਲਈ ਰਾਸ਼ਟਰੀ ਨਿਆਂ ਅਧਿਨਿਯਮ, 1999 ਦੀ ਧਾਰਾ ੨ (ਙ)
ਜਾਂਚ-ਪੜਤਾਲ
- ਸਾਲ 2011 ਦੀ ਜਨ-ਸੰਖਿਆ ਦੇ ਅਨੁਸਾਰ, ਭਾਰਤ ਵਿੱਚ 2.68 ਕਰੋੜ ਵਿਕਲਾਂਗ ਵਿਅਕਤੀ ਹਨ (ਜੋ ਕਿ ਕੁਲ ਜਨ-ਸੰਖਿਆ ਦਾ 2.21 ਫ਼ੀਸਦੀ ਹੈ)। ਕੁਲ ਵਿਕਲਾਂਗ ਵਿਅਕਤੀਆਂ ਵਿੱਚੋਂ 1.50 ਕਰੋੜ ਪੁਰਖ ਹਨ ਅਤੇ 1.18 ਕਰੋੜ ਔਰਤਾਂ ਹਨ। ਇਨ੍ਹਾਂ ਵਿੱਚ ਨਜ਼ਰ ਵਿੱਚ ਰੁਕਾਵਟ, ਸੁਣਨ ਵਿੱਚ ਰੁਕਾਵਟ, ਬੋਲਣ ਵਿੱਚ ਰੁਕਾਵਟ, ਚੱਲਣ ਵਿੱਚ ਰੁਕਾਵਟ, ਮਾਨਸਿਕ ਰੋਗੀ, ਮਾਨਸਿਕ ਧੀਮਾਪਣ, ਬਹੁ ਵਿਕਲਾਂਗਤਾਵਾਂ ਅਤੇ ਹੋਰ ਵਿਕਲਾਂਗਤਾਵਾਂ ਨਾਲ ਗ੍ਰਸਤ ਵਿਅਕਤੀ ਸ਼ਾਮਿਲ ਹਨ।
- ਇਹ ਮੰਨਦੇ ਹੋਏ ਕਿ ਵਿਕਲਾਂਗ ਵਿਅਕਤੀ ਦੇਸ਼ ਲਈ ਵੱਡਮੁੱਲਾ ਮਨੁੱਖੀ ਸਰੋਤ ਹਨ ਅਤੇ ਜੇਕਰ ਉਨ੍ਹਾਂ ਨੂੰ ਸਮਾਨ ਮੌਕੇ ਅਤੇ ਪ੍ਰਭਾਵੀ ਪੁਨਰਵਾਸ ਉਪਾਅ ਉਪਲਬਧ ਹੋਣ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀ ਬਿਹਤਰ ਗੁਣਵੱਤਾ ਵਾਲੀ ਜ਼ਿੰਦਗੀ ਜੀ ਸਕਦੇ ਹਨ, ਉਨ੍ਹਾਂ ਦੇ ਲਈ ਅਜਿਹਾ ਮਾਹੌਲ ਤਿਆਰ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਉਨ੍ਹਾਂ ਨੂੰ ਸਮਾਨ ਮੌਕੇ, ਉਨ੍ਹਾਂ ਦੇ ਅਧਿਕਾਰਾਂ ਦੀ ਹਿਫਾਜ਼ਤ ਅਤੇ ਸਮਾਜ ਵਿੱਚ ਉਨ੍ਹਾਂ ਦੀ ਪੂਰੀ ਭਾਗੀਦਾਰੀ ਪ੍ਰਦਾਨ ਕਰ ਸਕੇ, ਵਿਕਲਾਂਗ ਵਿਅਕਤੀਆਂ ਲਈ ਇੱਕ ਰਾਸ਼ਟਰੀ ਨੀਤੀ ਤਿਆਰ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ।
ਕਾਨੂੰਨੀ ਨਿਕਾਯ ਭਾਰਤੀ ਪੁਨਰਵਾਸ ਪਰਿਸ਼ਦ
- ਭਾਰਤੀ ਪੁਨਰਵਾਸ ਪਰਿਸ਼ਦ ਨੂੰ ਸਾਲ 1992 ਵਿੱਚ ਸੰਸਦ ਦੇ ਇੱਕ ਅਧਿਨਿਯਮ ਦੇ ਤਹਿਤ ਸਥਾਪਿਤ ਕੀਤਾ ਗਿਆ ਸੀ। ਪਰਿਸ਼ਦ ਪੁਨਰਵਾਸ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੀ ਸਿਖਲਾਈ ਦਾ ਨਿਯਮਨ ਅਤੇ ਇਸ ਨੂੰ ਮਾਨੀਟਰ ਕਰਦੀ ਹੈ ਅਤੇ ਪੁਨਰਵਾਸ ਅਤੇ ਵਿਸ਼ੇਸ਼ ਸਿੱਖਿਆ ਵਿੱਚ ਖੋਜ ਨੂੰ ਉਤਸ਼ਾਹਿਤ ਕਰਦੀ ਹੈ। ਭਾਰਤੀ ਪੁਨਰਵਾਸ ਪਰਿਸ਼ਦ ਕੇਂਦਰੀ ਪੁਨਰਵਾਸ ਰਜਿਸਟਰ ਦੇ ਪੁਨਰਵਾਸ ਅਤੇ ਰੱਖ-ਰਖਾਅ ਦੇ ਲਈ ਸਿਖਲਾਈ ਅਤੇ ਕਾਰੋਬਾਰੀ ਸਮੱਗਰੀ ਉਪਲਬਧ ਕਰਵਾਉਂਦੀ ਹੈ।
ਵਿਕਲਾਂਗ ਵਿਅਕਤੀਆਂ ਦੇ ਮੁੱਖ ਕਮਿਸ਼ਨਰ (ਸੀ.ਸੀ.ਪੀ.ਡੀ.)
- ਵਿਕਲਾਂਗ ਵਿਅਕਤੀਆਂ ਲਈ ਮੁੱਖ ਕਮਿਸ਼ਨਰ ਨੂੰ ਵਿਕਲਾਂਗ ਵਿਅਕਤੀ (ਸਮਾਨ ਮੌਕੇ, ਅਧਿਕਾਰਾਂ ਦੀ ਸੁਰੱਖਿਆ ਅਤੇ ਪੂਰਨ ਭਾਗੀਦਾਰੀ) ਅਧਿਨਿਯਮ ਏ 1995 ਦੇ ਅੰਤਰਗਤ ਆਪਣਾ ਕੰਮ ਕਰਨ ਵਿੱਚ ਸਮਰੱਥ ਬਣਾਉਣ ਲਈ ਵਿਕਲਾਂਗ ਵਿਅਕਤੀਆਂ ਦੇ ਕਲਿਆਣ ਅਤੇ ਅਧਿਕਾਰਾਂ ਦੀ ਹਿਫਾਜ਼ਤ ਲਈ ਬਣਾਏ ਗਏ ਕਾਨੂੰਨਾਂ, ਨਿਯਮਾਵਲੀ ਆਦਿ ਨੂੰ ਲਾਗੂ ਨਾ ਕਰਨ ਅਤੇ ਵਿਕਲਾਂਗ ਵਿਅਕਤੀਆਂ ਦੇ ਅਧਿਕਾਰਾਂ ਨੂੰ ਮਨ੍ਹਾ ਕਰਨ ਨਾਲ ਸੰਬੰਧਤ ਸ਼ਿਕਾਇਤਾਂ ਨੂੰ ਦੇਖਣ ਲਈ ਇੱਕ ਸਿਵਲ ਕੋਰਟ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਆਟਿਜ਼ਮ, ਦਿਮਾਗ ਦਾ ਕਮਜ਼ੋਰ ਹੋਣਾ, ਮਾਨਸਿਕ ਧੀਮਾਪਣ ਅਤੇ ਬਹੁ ਵਿਕਲਾਂਗਤਾਵਾਂ ਤੋਂ ਪੀੜਤ ਵਿਅਕਤੀਆਂ ਦੇ ਕਲਿਆਣ ਲਈ ਰਾਸ਼ਟਰੀ ਨਿਆਸ ਅਧਿਨਿਯਮ, 1999 ਆਟਿਜ਼ਮ, ਦਿਮਾਗ ਦਾ ਕਮਜ਼ੋਰ ਹੋਣਾ, ਮਾਨਸਿਕ ਧੀਮਾਪਣ ਅਤੇ ਬਹੁ ਵਿਕਲਾਂਗਤਾਵਾਂ ਆਦਿ ਤੋਂ ਪੀੜਤ ਵਿਅਕਤੀਆਂ ਦੇ ਕਲਿਆਣ ਲਈ ਰਾਸ਼ਟਰੀ ਨਿਆਸ ਅਧਿਨਿਯਮ, 1999 ਦੇ ਅੰਤਰਗਤ ਸਾਲ 2000 ਵਿੱਚ ਰਾਸ਼ਟਰੀ ਨਿਆਸ ਦੀ ਸਥਾਪਨਾ ਕੀਤੀ ਗਈ ਸੀ। ਇਹ ਸਵੈ-ਸੇਵੀ ਸੰਗਠਨਾਂ, ਵਿਕਲਾਂਗ ਵਿਅਕਤੀਆਂ ਦੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਦੀਆਂ ਸੰਸਥਾਵਾਂ ਦੇ ਇੱਕ ਤੰਤਰ ਦੇ ਮਾਧਿਅਮ ਨਾਲ ਕੰਮ ਕਰਦਾ ਹੈ। ਇਸ ਦੇ ਅੰਤਰਗਤ ਦੇਸ਼ ਭਰ ਵਿੱਚ 3 ਮੈਂਬਰ ਸਥਾਨਕ ਪੱਧਰ ਦੀਆਂ ਸਮਿਤੀਆਂ ਸਥਾਪਿਤ ਕਰਨ, ਜਿੱਥੇ ਕਿਤੇ ਜ਼ਰੂਰੀ ਹੋਵੇ ਵਿਕਲਾਂਗ ਵਿਅਕਤੀਆਂ ਲਈ ਕਾਨੂੰਨੀ ਰੱਖਿਅਕ ਤੈਨਾਤ ਕਰਨ ਦਾ ਪ੍ਰਾਵਧਾਨ ਹੈ। ਰਾਸ਼ਟਰੀ ਨਿਆਸ ਦੁਆਰਾ 6 ਸਾਲ ਦੀ ਉਮਰ ਤਕ ਸ਼ੁਰੂਆਤੀ ਦਖਲ ਤੋਂ ਲੈ ਕੇ ਗੰਭੀਰ ਵਿਕਲਾਂਗਤਾ ਨਾਲ ਗ੍ਰਸਤ ਬਾਲਗਾਂ ਲਈ ਰਿਹਾਇਸ਼ੀ ਕੇਂਦਰਾਂ ਦੇ ਲਈ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਸਮੂਹ ਦਾ ਸੰਚਾਲਨ ਕੀਤਾ ਜਾਂਦਾ ਹੈ।
ਰਾਸ਼ਟਰੀ ਸੰਸਥਾਨ
ਕ੍ਰਮ. ਸੰ. ਰਾਸ਼ਟਰੀ ਸੰਸਥਾਨ ਸਥਾਪਨਾ ਦਾ ਸਾਲ ਖੇਤਰੀ ਕੇਂਦਰ (ਆਰ.ਸੀ./ਖੇਤਰੀ ਸੰਯੁਕਤ ਖੇਤਰੀ ਕੇਂਦਰ) ਜੇਕਰ ਕੋਈ ਹੈ ਸੰਯੁਕਤ ਖੇਤਰੀ ਕੇਂਦਰ, ਜੇਕਰ ਰਾਸ਼ਟਰੀ ਅਦਾਰੇ ਦੇ ਅੰਤਰਗਤ ਕੋਈ ਹੈ।
- ਰਾਸ਼ਟਰੀ ਦ੍ਰਿਸ਼ਟੀ ਬਾਧਿਤ ਸੰਸਥਾਨ (ਐੱਨ.ਆਈ.ਵੀ.ਐੱਚ.) 1979 ਇੱਕ ਖੇਤਰੀ ਕੇਂਦਰ (ਚੇਨੱਈ) ਦੋ ਖੇਤਰੀ ਖੰਡ (ਕੋਲਕਾਤਾ ਅਤੇ ਸਿਕੰਦਰਾਬਾਦ) ਇੱਕ ਸੁੰਦਰ ਨਗਰ (ਹਿਮਾਚਲ ਪ੍ਰਦੇਸ਼)
- ਅਲੀ ਯਾਵਰ ਜੰਗਸ਼੍ਰਵਣ ਬਾਧਿਤ ਰਾਸ਼ਟਰੀ ਸੰਸਥਾਨ (ਏ.ਵਾਈ.ਜੇ.ਐੱਨ.ਆਈ.ਐੱਚ.ਐੱਚ.), ਮੁੰਬਈ 1983 ਚਾਰ ਖੇਤਰੀ ਕੇਂਦਰ (ਕੋਲਕਾਤਾ, ਨਵੀਂ ਦਿੱਲੀ, ਮੁੰਬਈ ਅਤੇ ਭੁਵਨੇਸ਼ਵਰ ਦੋ (ਭੋਪਾਲ ਅਤੇ ਅਹਿਮਦਾਬਾਦ)
- ਰਾਸ਼ਟਰੀ ਅਸਥੀ ਵਿਕਲਾਂਗ ਸੰਸਥਾਨ (ਐੱਨ.ਆਈ.ਓ.ਐੱਚ.) 1978 ਦੋ ਖੇਤਰੀ ਕੇਂਦਰ (ਦੇਹਰਾਦੂਨ ਆਈਜਲ) ਇੱਕ (ਪਟਨਾ)
- ਸਵਾਮੀ ਵਿਵੇਕਾਨੰਦ ਰਾਸ਼ਟਰੀ ਪੁਨਰਵਾਸ, ਸਿਖਲਾਈ ਅਤੇ ਖੋਜ ਸੰਸਥਾਨ (ਐੱਸ.ਵੀ.ਐੱਨ.ਆਈ.ਆਰ. ਟੀ.ਏ.ਆਰ.), ਕਟ1975 ਕੋਈ ਨਹੀਂ ਇੱਕ ਗੁਹਾਟੀ
- ਪੰਡਿਤ ਦੀਨਦਿਆਲ ਉਪਾਧਿਆਏ ਸਰੀਰਕ ਵਿਕਲਾਂਗ ਸੰਸਥਾਨ
- (ਪੀ.ਡੀ.ਯੂ.ਆਈ.ਪੀ.ਐੱਚ.) 1960 ਇੱਕ (ਸਿਕੰਦਰਾਬਾਦ) ਦੋ (ਲਖਨਊ ਅਤੇ ਸ਼੍ਰੀਨਗਰ)
- ਰਾਸ਼ਟਰੀ ਮਾਨਸਿਕ ਵਿਕਲਾਂਗ ਸੰਸਥਾਨ (ਐੱਨ.ਆਈ.ਐੱਮ.ਐੱਚ.) 1984 ਤਿੰਨ ਖੇਤਰੀ ਕੇਂਦਰ (ਦਿੱਲੀ, ਮੁੰਬਈ ਅਤੇ ਕੋਲਕਾਤਾ ਕੋਈ ਨਹੀਂ
- ਰਾਸ਼ਟਰੀ ਬਹੁ ਵਿਕਲਾਂਗਤਾ ਸਸ਼ਕਤੀਕਰਨ ਸੰਸਥਾਨ 2005 ਕੋਈ ਨਹੀਂ ਇੱਕ (ਕੋਝੀਕੋੜ)
ਕੇਂਦਰੀ ਜਨਤਕ ਖੇਤਰ ਉਪਕ੍ਰਮ ਰਾਸ਼ਟਰੀ ਵਿਕਲਾਂਗ-ਜਨ ਵਿੱਤ ਅਤੇ ਵਿਕਾਸ ਨਿਗਮ
ਰਾਸ਼ਟਰੀ ਵਿਕਲਾਂਗ-ਜਨ ਵਿੱਤ ਅਤੇ ਵਿਕਾਸ ਨਿਗਮ (ਐੱਨ.ਐੱਚ.ਐੱਫ.ਡੀ.ਸੀ.) ਦੀ ਸਥਾਪਨਾ 24 ਜਨਵਰੀ, 1997 ਨੂੰ ਵਿਕਲਾਂਗ ਵਿਅਕਤੀਆਂ ਦੇ ਫਾਇਦੇ ਲਈ ਆਰਥਿਕ ਵਿਕਾਸ ਸੰਬੰਧੀ ਗਤੀਵਿਧੀਆਂ ਅਤੇ ਸਵੈ-ਰੁਜ਼ਗਾਰ ਦੇ ਵਾਧੇ ਦੀ ਨਜ਼ਰ ਨਾਲ ਕੀਤੀ ਗਈ ਸੀ। ਇਹ ਵਿਕਲਾਂਗ ਵਿਅਕਤੀਆਂ ਨੂੰ ਕਰਜ਼ਾ ਪ੍ਰਦਾਨ ਕਰਦਾ ਹੈ ਤਾਂ ਕਿ ਉਹ ਕਾਰੋਬਾਰੀ/ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਵਪਾਰਕ ਪੁਨਰਵਾਸ/ਸਵੈ-ਰੁਜ਼ਗਾਰ ਲਈ ਸਮਰੱਥ ਹੋ ਸਕੇ। ਇਹ ਵਿਕਲਾਂਗਤਾ ਨਾਲ ਗ੍ਰਸਤ ਸਵੈ-ਰੁਜ਼ਗਾਰ ਪ੍ਰਾਪਤ ਵਿਅਕਤੀਆਂ ਦੀ ਸਹਾਇਤਾ ਵੀ ਕਰਦਾ ਹੈ ਤਾਂ ਕਿ ਉਹ ਆਪਣੇ ਉਤਪਾਦਾਂ ਅਤੇ ਵਸਤਾਂ ਦਾ ਵਪਾਰ ਕਰ ਸਕਣ।
ਭਾਰਤੀ ਬਨਾਉਟੀ ਅੰਗ ਨਿਰਮਾਣ ਨਿਗਮ
- ਏਲਿਮਕੋ ਵਿਭਾਗ ਦੇ ਅਨੁਸਾਰ ਇੱਕ ਗੈਰ ਮੁਨਾਫ਼ਾ ਪ੍ਰਾਪਤ ਕਰਨ ਵਾਲੀ 5.25 ਮਿਨੀ ਰਤਨ ਕੰਪਨੀ ਹੈ। ਇਹ ਵੱਡੇ ਪੈਮਾਨੇ ਉੱਤੇ ਸਭ ਤੋਂ ਕਿਫਾਇਤੀ ਆਈ.ਐੱਸ.ਆਈ. ਚਿੰਨ੍ਹ ਵਾਲੇ ਕਈ ਪ੍ਰਕਾਰ ਦੇ ਸਹਾਇਤਾ ਉਪਕਰਨਾਂ ਦਾ ਨਿਰਮਾਣ ਕਰਦੀ ਰਹੀ ਹੈ। ਇਸ ਤੋਂ ਇਲਾਵਾ ਏਲਿਮਕੋ, ਸਾਰੇ ਰਾਜਾਂ ਅਤੇ ਸੰਘ ਰਾਜ ਖੇਤਰਾਂ ਨੂੰ ਕਵਰ ਕਰਦੇ ਹੋਏ ਪੂਰੇ ਦੇਸ਼ ਵਿੱਚ ਆਰਥਾਪੇਡਿਕ ਬਾਧਿਤਾ, ਸ਼੍ਰਵਣ ਬਾਧਿਤਾ, ਦ੍ਰਿਸ਼ਟੀ ਬਾਧਿਤਾ ਅਤੇ ਬੌਧਿਕ ਵਿਕਾਸ ਦੀ ਮੰਗ ਨੂੰ ਪੂਰਾ ਕਰਨ ਦੇ ਲਈ, ਵਿਕਲਾਂਗ ਵਿਅਕਤੀਆਂ ਨੂੰ ਸਮਰੱਥ ਕਰਨ ਅਤੇ ਉਨ੍ਹਾਂ ਦਾ ਆਤਮ-ਸਨਮਾਨ ਵਾਪਸ ਦਿਵਾਉਣ ਦੇ ਲਈ, ਇਨ੍ਹਾਂ ਸਹਾਇਤਾ ਉਪਕਰਨਾਂ ਦੀ ਵੰਡ ਕਰਦਾ ਰਿਹਾ ਹੈ।
ਸਰੋਤ: ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ।
ਆਖਰੀ ਵਾਰ ਸੰਸ਼ੋਧਿਤ : 7/22/2020
0 ਰੇਟਿੰਗ ਅਤੇ 0 ਰਾਇ ਦਿਓ
ਦਿਖਦੇ ਹੋਏ ਸਟਾਰ ਦੀ ਰੇਟਿੰਗ ਦਰਜ ਕਰੋ
© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.